ਆਰ ਐਸ ਐਸ ਦੇ ਦਹਿਸ਼ਤੀ ਕਾਰੇ

ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ-5

ਕੱਟੜ ਹਿੰਦੂਵਾਦੀ ਜਥੇਬੰਦੀ ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾ ਫਾਸ਼ ਕਰਦਿਆਂ ਕਿਤਾਬਚਾ ‘ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰ ਐਸ ਐਸ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ।

ਇਸ ਅਹਿਮ ਕਿਤਾਬਚੇ ਦੀ ਇਹ ਆਖਰੀ ਕਿਸ਼ਤ ਹੈ। ਇਸ ਕਿਤਾਬਚੇ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਐਸ਼ਐਮæ ਮੁਸ਼ਰਿਫ
ਅਧਿਆਏ 9
ਆਰæਐਸ਼ਐਸ਼ ਦੇ ਦਹਿਸ਼ਤੀ ਕਾਰੇ
ਅਧਿਆਏ 2 ਤੋਂ 6 ਤਕ ਦੀ ਜਾਣਕਾਰੀ ਵਿਚ ਬ੍ਰਾਹਮਣਵਾਦੀ ਜਥੇਬੰਦੀ ਵਲੋਂ ਮੁਲਕ ਵਿਚ ਜਿੰਨੇ ਵੀ ਬੰਬ ਧਮਾਕੇ ਕੀਤੇ ਗਏ, ਉਨ੍ਹਾਂ ਸਾਰਿਆਂ ਦੀ ਸੂਚੀ ਬਣਾਉਣ ਤੋਂ ਬਾਅਦ ਇਹ ਤਸਵੀਰ ਉਭਰਦੀ ਹੈ ਕਿ ਬੰਬ ਧਮਾਕੇ ਕਾਰਵਾਉਣ ਵਿਚ ਆਰæਐਸ਼ਐਸ਼ ਸਭ ਤੋਂ ਅੱਗੇ ਹੈ; ਲੇਕਿਨ ਆਰæਐਸ਼ਐਸ਼ ਨੂੰ ਦੇਖਣ ਤੋਂ ਪਹਿਲਾਂ ਅਸੀਂ ਸਨਾਤਨ ਸੰਸਥਾ ਉਪਰ ਥੋੜ੍ਹੀ ਨਜ਼ਰ ਮਾਰਾਂਗੇ। ਇਹ ਸੰਸਥਾ ਚਾਰ ਦਹਿਸ਼ਤਗਰਦ ਵਾਰਦਾਤਾਂ ਵਿਚ ਹਿੱਸੇਦਾਰ ਰਹੀ ਹੈ। ਉਨ੍ਹਾਂ ਵਿਚੋਂ ਦੋ ਵਿਚ ਦਹਿਸ਼ਤਗਰਦਾਂ ਨੂੰ ਸਜ਼ਾ ਦਿੱਤੀ ਗਈ ਹੈ ਅਤੇ ਦੋ ਮਾਮਲੇ ਅਦਾਲਤ ਵਿਚ ਵਿਚਾਰ ਅਧੀਨ ਹਨ। ਚਾਹੇ ਮੜਗਾਓਂ (ਗੋਆ) ਧਮਾਕੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਹੋਵੇ, ਲੇਕਿਨ ਉਸ ਦੀ ਵਜ੍ਹਾ ਤਕਨੀਕੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੇ ਕੁਝ ਮੁੱਖ ਮੁਲਜ਼ਮ ਫ਼ਰਾਰ ਹਨ ਅਤੇ ਮਾਮਲੇ ਦੀ ਜਾਂਚ ਪੂਰੀ ਨਹੀਂ ਹੋਈ ਹੈ। ਇਸ ਲਈ ਇਸ ਮਾਮਲੇ ਦੀ ਜਾਂਚ ਲਟਕ ਰਹੀ ਹੀ ਸਮਝਣੀ ਚਾਹੀਦੀ ਹੈ।
ਇਸੇ ਤਰ੍ਹਾਂ ਸਤੰਬਰ 2015 ਵਿਚ ਕਾਮਰੇਡ ਗੋਵਿੰਦ ਰਾਓ ਪਾਨਸਰੇ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸਨਾਤਨ ਸੰਸਥਾ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨਾਲ ਸਨਾਤਨ ਸੰਸਥਾ ਦੀ ਬਹੁਤ ਸਾਰੀ ਜਾਣਕਾਰੀ ਵੀ ਹਾਸਲ ਹੋਈ ਹੈ। ਜਾਂਚ ਜਾਰੀ ਹੈ। ਹੋ ਸਕਦਾ ਹੈ ਕਿ ਹੋਰ ਵਾਰਦਾਤਾਂ ਅਤੇ ਹੱਤਿਆਵਾਂ ਦੇ ਮਾਮਲਿਆਂ ਦਾ ਵੀ ਇਸ ਤੋਂ ਖ਼ੁਲਾਸਾ ਹੋਵੇ।
ਸਨਾਤਨ ਸੰਸਥਾ ਨੂੰ ਤੁਰੰਤ ਬੰਦ ਕੀਤੇ ਜਾਣ ਦੀ ਜ਼ਰੂਰਤ, ਲੇਕਿਨæææ
ਸਨਾਤਨ ਸੰਸਥਾ ਦੇ ਖ਼ਿਲਾਫ਼ ਦਰਜ ਦਹਿਸ਼ਤਗਰਦ ਮਾਮਲਿਆਂ ਵਿਚੋਂ ਦੋ ਦਹਿਸ਼ਤਗਰਦ ਵਾਰਦਾਤਾਂ ਵਿਚ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਗਈ, ਦੋ ਮਾਮਲੇ ਅਦਾਲਤ ਵਿਚ ਹਨ ਅਤੇ ਇਕ ਵਿਚ ਪੁਲਿਸ ਵਲੋਂ ਜਾਂਚ ਜਾਰੀ ਹੈ। ਇਸ ਦੇ ਬਾਵਜੂਦ ਸਰਕਾਰ ਇਸ ਸੰਸਥਾ ਨੂੰ ਬੰਦ ਕਰਨ ਲਈ ਤਿਆਰ ਨਹੀਂ। ਆਹਲਾ ਅਧਿਕਾਰੀ ਅਤੇ ਮੰਤਰੀ ‘ਸਬੂਤ ਮਿਲਣ ਤੋਂ ਬਾਅਦ ਬੰਦ ਕਰ ਦਿਆਂਗੇ’ ਦਾ ਬਹਾਨਾ ਬਣਾ ਕੇ ਕਾਰਵਾਈ ਟਾਲ ਰਹੇ ਹਨ ਅਤੇ ਅਵਾਮ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੂੰ ਹੋਰ ਕਿੰਨੇ ਕੁ ਸਬੂਤ ਚਾਹੀਦੇ ਹਨ, ਉਹ ਸਪਸ਼ਟ ਕਰਨ। ਐਸਾ ਲਗਦਾ ਹੈ ਕਿ ਸਨਾਤਨ ਸੰਸਥਾ ਨੂੰ ਉਨ੍ਹਾਂ ਦੀ ਆਸਾਨੀ ਨਾਲ ਬੰਦ ਕਰਨ ਦੀ ਇੱਛਾ ਨਹੀਂ ਹੈ। ਇਸ ਲਈ ਇਸ ਸੰਸਥਾ ਨੂੰ ਬੰਦ ਕਰਵਾਉਣ ਲਈ ਸਰਕਾਰ ਉਪਰ ਦਬਾਓ ਬਣਾਉਣਾ ਜ਼ਰੂਰੀ ਹੈ।
ਹੋ ਸਕਦਾ ਹੈ ਕਿ ਅੱਗੇ ਚੱਲ ਕੇ ਅਵਾਮ ਦੇ ਦਬਾਓ ਹੇਠ ਆ ਕੇ ਸਰਕਾਰ ਇਸ ਸੰਸਥਾ ਨੂੰ ਬੰਦ ਕਰਵਾ ਦੇਵੇ; ਲੇਕਿਨ ਮਹਿਜ਼ ਇਸੇ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ। ਇਹ ਸਰਕਾਰ ਦੀ ਇਕ ਚਾਲ ਵੀ ਹੋ ਸਕਦੀ ਹੈ; ਕਿਉਂਕਿ ਇਹ ਸਰਕਾਰ ਦੀ ਸਨਾਤਨ ਸੰਸਥਾ ਉਪਰ ਪਾਬੰਦੀ ਦੇ ਨਾਂ ‘ਤੇ ਉਸ ਤੋਂ ਕਈ ਗੁਣਾ ਵਧੇਰੇ ਖ਼ਤਰਨਾਕ ਆਰæਐਸ਼ਐਸ਼ ਨੂੰ ਬਚਾਉਣ ਦੀ ਸਾਜ਼ਿਸ਼ ਹੋ ਸਕਦੀ ਹੈ। ਲਿਹਾਜ਼ਾ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ।
ਮੁਲਕ ਦੀ ਇਕ ਨੰਬਰ ਦਹਿਸ਼ਤਗਰਦ ਜਥੇਬੰਦੀ ਆਰæਐਸ਼ਐਸ਼
ਮੁਲਕ ਵਿਚ ਹੋਏ ਘੱਟੋ-ਘੱਟ 14 ਵੱਡੇ ਬੰਬ ਧਮਾਕੇ ਆਰæਐਸ਼ਐਸ਼ ਦੇ ਖ਼ਾਤੇ ਵਿਚ ਹਨ। ਖ਼ਾਸ ਤੌਰ ‘ਤੇ ਉਨ੍ਹਾਂ ਸਾਰਿਆਂ ਵਿਚ ਆਰæਡੀæਐਕਸ਼ ਵਰਗੇ ਤਾਕਤਵਰ ਵਿਸਫੋਟਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ 14 ਵਿਚੋਂ ਸਿਰਫ਼ ਮੋਡਾਸਾ (ਗੁਜਰਾਤ) ਕਾਂਡ ਦੀ ਜਾਂਚ ਅਜੇ ਹੋ ਰਹੀ ਹੈ। ਕਾਨਪੁਰ (ਉਤਰ ਪ੍ਰਦੇਸ਼) ਅਤੇ ਲਾਂਬਾ ਖੇਰਾ (ਮੱਧ ਪ੍ਰਦੇਸ਼) ਇਨ੍ਹਾਂ ਦੀ ਧਮਾਕਿਆਂ ਜਾਣਕਾਰੀ ਹਾਸਲ ਨਹੀਂ ਹੈ; ਲੇਕਿਨ ਬਾਕੀ 11 ਵਾਰਦਾਤਾਂ ਦੀ ਜਾਂਚ ਪੂਰੀ ਹੋ ਕੇ ਚਾਰਜਸ਼ੀਟ ਅਦਾਲਤ ਵਿਚ ਭੇਜੀ ਗਈ ਹੈ ਅਤੇ ਇਨ੍ਹਾਂ ਸਾਰੀਆਂ ਵਾਰਦਾਤਾਂ ਵਿਚ ਪੁਖਤਾ ਸਬੂਤ ਮੌਜੂਦ ਹਨ।
ਇਨ੍ਹਾਂ 11 ਵਿਚੋਂ ਨਾਂਦੇੜ, ਜਾਲਨਾ, ਪੂਰਣਾ, ਪਰਭਣੀ (ਸਾਰੇ ਮਹਾਰਾਸ਼ਟਰ), ਕਾਨਪੁਰ (ਉਤਰ ਪ੍ਰਦੇਸ਼) ਅਤੇ ਕੁਨੂਰ (ਕੇਰਲਾ) ਇਨ੍ਹਾਂ ਛੇ ਵਾਰਦਾਤਾਂ ਵਿਚ ਬੰਬ ਤਿਆਰ ਕਰਦੇ ਵਕਤ ਹੀ ਫਟ ਜਾਣ ਕਾਰਨ ਉਨ੍ਹਾਂ ਦਾ ਆਪਣੇ ਆਪ ਹੀ ਭਾਂਡਾ ਭੱਜ ਗਿਆ। ਕਹਿ ਲਓ, ਵਾਰਦਾਤ ਵਿਚ ਸ਼ਾਮਲ ਮੁਲਜ਼ਮਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਬਾਕੀ ਪੰਜ ਵਾਰਦਾਤਾਂ ਵਿਚ ਜੋ ਸਬੂਤ ਚਾਰਜਸ਼ੀਟ ਦੇ ਨਾਲ ਜੋੜੇ ਗਏ ਹਨ, ਉਹ ਬਹੁਤ ਹੀ ਪੁਖਤਾ ਹਨ। ਮਸਲਨ:
1) ਜਿਸ ਮੋਬਾਈਲ ਫ਼ੋਨ ਨਾਲ ਬੰਬ ਧਮਾਕੇ ਕੀਤੇ ਗਏ ਸਨ, ਉਨ੍ਹਾਂ ਮੋਬਾਈਲਾਂ ਦੇ ਸਿਮ ਕਾਰਡ ਮੁਲਜ਼ਮਾਂ ਨੇ ਫਰਜ਼ੀ ਨਾਵਾਂ ਉਪਰ ਲੈਣ ਦੇ ਸਬੂਤ (ਮੋਬਾਈਲ ਕੰਪਨੀ ਦਾ ਰਿਕਾਰਡ, ਦਸਤਖ਼ਤ ਮਾਹਰਾਂ ਦੀ ਰਿਪੋਰਟ, ਕੰਪਨੀ ਦੇ ਮੁਲਾਜ਼ਮਾਂ ਦੇ ਜਵਾਬ ਵਗੈਰਾ)
2) ਮੁਲਜ਼ਮ ਵਾਰਦਾਤ ਦੇ ਵਕਤ ਵਕੂਆ-ਏ ਵਾਰਦਾਤ ਉਪਰ ਮੌਜੂਦ ਸਨ, ਇਸ ਨੂੰ ਦਰਸਾਉਣ ਵਾਲੀਆਂ ਉਨ੍ਹਾਂ ਦੇ ਮੋਬਾਈਲ ਫ਼ੋਨਾਂ ਦੀਆਂ ਕਾਲਾਂ ਦਾ ਰਿਕਾਰਡ
3) ਪੁਲਿਸ ਦੀ ਨਿਗਰਾਨੀ ਵਿਚ ਰੱਖੇ ਗਏ ਮੁਲਜ਼ਮਾਂ ਦੇ ਫ਼ੋਨਾਂ ਦੀ ਰਿਕਾਰਡਿੰਗ
4) ਮੁਲਜ਼ਮ ਅਤੇ ਗਵਾਹ ਦਾ ਨਾਰਕੋ ਟੈਸਟ
5) ਸਵਾਮੀ ਅਸੀਮਾਨੰਦ ਵਲੋਂ ਦੋ ਵਾਰ ਅਦਾਲਤ ਅੱਗੇ ਦਿੱਤਾ ਗਿਆ ਇਕਬਾਲੀਆ ਬਿਆਨ
6) ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਮਹੰਤ ਦਇਆਨੰਦ ਪਾਂਡੇ ਕੋਲੋਂ ਜ਼ਬਤ ਕੀਤੇ ਗਏ ਲੈਪਟਾਪ ਵਿਚੋਂ ਮਿਲੇ ਪੱਕੇ ਸਬੂਤ
ਇਸ ਤਰ੍ਹਾਂ ਮੁਲਕ ਵਿਚ ਹੋਏ ਬੰਬ ਧਮਾਕਿਆਂ ਦੀਆਂ ਵਾਰਦਾਤਾਂ ਵਿਚ ਆਰæਐਸ਼ਐਸ਼ ਦੇ ਖ਼ਿਲਾਫ਼ ਢੇਰ ਸਬੂਤ ਹਨ। ਆਰæਐਸ਼ਐਸ਼ ਤੋਂ ਇਲਾਵਾ ਹੋਰ ਕਿਸੇ ਜਥੇਬੰਦੀ ਦੇ ਖ਼ਿਲਾਫ਼ ਆਰæਡੀæਐਕਸ਼ ਇਸਤੇਮਾਲ ਕਰ ਕੇ ਬੰਬ ਧਮਾਕੇ ਕਰਨ ਦੇ ਐਨੇ ਮਾਮਲੇ ਦਰਜ ਨਹੀਂ ਹਨ; ਜਦੋਂਕਿ ਕੁਝ ਵਾਰਦਾਤਾਂ ਦੀ ਮੁੜ ਜਾਂਚ ਕੀਤੇ ਜਾਂਚ ‘ਤੇ ਆਰæਐਸ਼ਐਸ਼ ਦੇ ਗੁਨਾਹਾਂ ਦੀ ਗਿਣਤੀ 8 ਤੋਂ 10 ਤਕ ਵੱਧ ਸਕਦੀ ਹੈ। ਇਸ ਤੋਂ ਇਲਾਵਾ ਅਧਿਆਏ ਅੱਠ ਵਿਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਆਰæਐਸ਼ਐਸ਼ ਅਤੇ ਇਸ ਨਾਲ ਜੁੜੀਆਂ ਜਥੇਬੰਦੀਆਂ ਵਲੋਂ ਸੰਨ 2000 ਤੋਂ ਲੈ ਕੇ ਮੁਲਕ ਦੇ ਅੰਦਰ ਦਹਿਸ਼ਤਗਰਦ ਸਿਖਲਾਈ ਕੈਂਪ ਜਥੇਬੰਦ ਕਰਨ ਦੇ ਸਬੂਤ ਵੀ ਮੌਜੂਦ ਹਨ। ਖ਼ਾਸ ਗੱਲ ਇਹ ਕਿ ਬੰਬ ਬਣਾਉਣ, ਬੰਬ ਧਮਾਕੇ ਕਰਨ ਅਤੇ ਦਹਿਸ਼ਤਗਰਦ ਸਿਖਲਾਈ ਦੇਣ ਦੇ ਉਨ੍ਹਾਂ ਦੇ ਕਾਰੇ ਮੁਲਕ ਦੇ ਕਿਸੇ ਇਕ ਹਿੱਸੇ ਤਕ ਮਹਿਦੂਦ ਨਹੀਂ, ਸਗੋਂ ਇਹ ਪੂਰੇ ਮੁਲਕ ਵਿਚ ਚੱਲ ਰਹੇ ਸਨ। ਇਨ੍ਹਾਂ ਸਾਰੀਆਂ ਗੱਲਾਂ ਉਪਰ ਗ਼ੌਰ ਕਰੀਏ ਤਾਂ ਮੁਲਕ ਵਿਚ ਦਹਿਸ਼ਤ ਫੈਲਾਉਣ ਵਾਲੀਆਂ ਜਥੇਬੰਦੀਆਂ ਵਿਚੋਂ ਪਹਿਲੇ ਸਥਾਨ ਉਪਰ ਆਰæਐਸ਼ਐਸ਼ ਹੀ ਨਜ਼ਰ ਆਉਦੀ ਹੈ।
ਦੁਨੀਆਂ ਵਿਚ ਚੱਲ ਰਹੀਆਂ ਹਰ ਤਰ੍ਹਾਂ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਦਾ ਅਧਿਐਨ ਕਰ ਕੇ ਉਨ੍ਹਾਂ ਉਪਰ ਕਰੜੀ ਨਜ਼ਰ ਰੱਖਣ ਅਤੇ ਅਵਾਮ ਨੂੰ ਇਨ੍ਹਾਂ ਜਥੇਬੰਦੀਆਂ ਤੋਂ ਚੌਕਸ ਕਰਨ ਵਾਲੀ ਅਮਰੀਕਾ ਦੀ ਸੰਸਥਾ ‘ਟੈਰਰਿਜ਼ਮ ਵਾਚ ਐਂਡ ਵਾਰਨਿੰਗ’ ਵਲੋਂ ਆਪਣੀ ਵੈੱਬਸਾਈਟ (ੱੱੱ।ਟeਰਰੋਰਸਿਮ।ਚੋਮ) ਉਪਰ 24 ਅਪਰੈਲ 2014 ਨੂੰ ਪਾਈ ਪੋਸਟ ਅਨੁਸਾਰ ਦੁਨੀਆਂ ਵਿਚ ਦਹਿਸ਼ਤ ਫੈਲਾਉਣ ਵਾਲੀਆਂ ਜਥੇਬੰਦੀਆਂ ਦੀ ਸੂਚੀ ਵਿਚ ਆਰæਐਸ਼ਐਸ਼ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਹੁਣ ਸਾਡੀ ਵਾਰੀ ਹੈ। ਹੁਣ ਸਮਾਜ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਮਿਲ ਕੇ ਆਰæਐਸ਼ਐਸ਼ ਵਰਗੀ ਖ਼ਤਰਨਾਕ ਜਥੇਬੰਦੀ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹਮੇਸ਼ਾ ਲਈ ਬੰਦ ਕੀਤੇ ਜਾਣ ਦੀ ਮੰਗ ਕਰਨੀ ਚਾਹੀਦੀ ਹੈ।
ਹੁਣ ਅਹਿਮ ਸਵਾਲ ਹੈ ਕਿ ਸਮਾਜ ਦੇ ਸਾਰੇ ਧਰਮ ਨਿਰਪੱਖ ਲੋਕ ਇਸ ਦੀ ਮੰਗ ਕਰਨਗੇ? ਕਿੰਨੇ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕਰਨਗੇ? ਤੇ ਕਿੰਨੇ ਜ਼ੋਰ ਨਾਲ ਇਸ ਦੀ ਪੈਰਵੀ ਕਰਨਗੇ? ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਭਵਿਖ ਹੀ ਦੇ ਸਕਦਾ ਹੈ। ਜੇ ਇਹ ਮੰਗ ਸਾਰੇ ਖੇਤਰਾਂ ਤੋਂ ਵੱਡੇ ਪੈਮਾਨੇ ਉਪਰ ਨਹੀਂ ਕੀਤੀ ਗਈ, ਤਾਂ ਉਸ ਦੇ ਲਈ ਆਰæਐਸ਼ਐਸ਼ ਦੀ ਬਾਕੀ ਖੇਤਰਾਂ ਵਿਚ ਖ਼ਾਸ ਤੌਰ ‘ਤੇ ਮੀਡੀਆ ਵਿਚ ਜੋ ਦਹਿਸ਼ਤ ਬਣੀ ਹੋਈ ਹੈ, ਉਹੀ ਜ਼ਿੰਮੇਵਾਰ ਹੈ, ਐਸੀ ਸੰਭਾਵਨਾ ਮੰਨਣੀ ਹੋਵੇਗੀ। ਆਰæਐਸ਼ਐਸ਼ ਮੁਲਕ ਦੀ ਸਭ ਤੋਂ ਵੱਡੀ ਦਹਿਸ਼ਗਰਦ ਜਥੇਬੰਦੀ ਹੈ, ਇਹ ਗੱਲ ਇਸ ਦੀ ਹੋਰ ਵੀ ਪੁਸ਼ਟੀ ਕਰ ਦਿੰਦੀ ਹੈ।
ਅੰਤਿਕਾ A
ਮਾਲੇਗਾਓਂ ਬੰਬ ਧਮਾਕਾ (ਏæਟੀæਐਸ਼, ਮਹਾਰਾਸ਼ਟਰ ਨੰਬਰ 18/2008): ਇਸ ਵਾਰਦਾਤ ਦੀ ਚਾਰਜ ਸ਼ੀਟ ਦੇ ਨਾਲ ਜੋੜੇ ਗਏ ਅਭਿਨਵ ਭਾਰਤ ਦੀ ਫ਼ਰੀਦਾਬਾਦ ਵਿਚ ਕੀਤੀ ਗਈ ਮੀਟਿੰਗ ਦੇ ਸ਼ਬਦਾਂ ਵਿਚ ਦਿੱਤੀਆਂ ਗਈਆਂ ਕੁਝ ਗੱਲਾਂ: (ਨੋਟ: ਵੱਡੀ ਬਰੈਕਟ ਵਿਚ ਦਿੱਤਾ ਗਿਆ ਅਨੁਵਾਦ ਲੇਖਕ ਵਲੋਂ ਹੈ)
(ਏ) ਮੌਜੂਦਾ ਲੋਕਤੰਤਰ ਨੂੰ ਸੱਟ ਮਾਰ ਕੇ ਵੇਦਾਂ ਅਤੇ ਸਮ੍ਰਿਤੀਆਂ ‘ਤੇ ਆਧਾਰਤ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ:
(1) ਪੁਰੋਹਿਤ (ਸਫ਼ਾ ਨੰਬਰ 61): ਅਸੀਂ ਸੰਵਿਧਾਨ ਨਾਲ ਲੜਾਂਗੇ, ਮੁਲਕ ਨਾਲ ਲੜਨਾ ਹੋਵੇਗਾ, ਇਹ ਸਾਡਾ ਮੁਲਕ ਨਹੀਂ ਹੈ।
(2) ਪੁਰੋਹਿਤ (ਸਫ਼ਾ ਨੰਬਰ 64): ਸਾਨੂੰ ਸੰਵਿਧਾਨ ਨਾਲ ਲੜਨਾ ਹੋਵੇਗਾ, ਸਾਨੂੰ ਆਪਣੀ ਆਜ਼ਾਦੀ ਲਈ ਲੜਨਾ ਹੋਵੇਗਾ।
(3) ਪੁਰੋਹਿਤ (ਸਫ਼ਾ ਨੰਬਰ 69): ਇਸ ਸੰਵਿਧਾਨ ਨੂੰ ਮੰਨਣਾ ਹੀ ਨਹੀਂ ਹੈ। ਇਸ ਨੂੰ ਤੋੜ ਦਿਓ, ਇਹੀ ਇਕੋ ਤਰੀਕਾ ਹੈ ਲਾਜ਼ਮੀ।
(4) ਉਪਾਧਿਆਏ: (ਸਫ਼ਾ ਨੰਬਰ 72): ਇਹ ਸੰਵਿਧਾਨ ਸਾਡੇ ਉਪਰ ਲਾਗੂ ਨਹੀਂ ਹੁੰਦਾ। ਸਾਨੂੰ ਇਹ ਮਨਜ਼ੂਰ ਨਹੀਂ ਹੈ। ਇਸ ਦੀ ਥਾਂ ਇਕ ਹੋਰ ਸੰਵਿਧਾਨ ਲਵੇਗਾ, ਫਿਰ ਹਿੰਦੂ ਰਾਸ਼ਟਰ ਦੀ ਸਥਾਪਨਾ ਹੋਵੇਗੀ।
(ਬੀ) ਹਿੰਦੂ ਰਾਸ਼ਟਰ ਦੇ ਨਵੇਂ ਸੰਵਿਧਾਨ ਦਾ ਸਰੂਪ
(1) ਸੁਧਾਕਰ ਦਿਵੇਦੀ (ਸਫ਼ਾ ਨੰਬਰ 67): ਸਾਡੇ ਇਥੇ ਰਾਜ-ਪ੍ਰਬੰਧ ਦਾ ਪੌਰਾਣਿਕ ਸ਼ਾਸਤਰ ਹੈ। ਸਾਡੀਆਂ ਜੋ ਸਮ੍ਰਿਤੀਆਂ ਹਨ, ਉਹ ਸਾਡੇ ਸਮਾਜ ਦਾ ਸੰਵਿਧਾਨ ਹਨ। ਇਸ ਵਕਤ ਮੁਲਕ ਵਿਚ ਸਾਡੀਆਂ 14 ਸਮ੍ਰਿਤੀਆਂ ਹਨ, ਉਨ੍ਹਾਂ ਸਾਰੀਆਂ ਨੂੰ ਇਕੱਠੀਆਂ ਕੀਤਾ ਜਾਵੇ।
(2) ਪੁਰੋਹਿਤ (ਸਫ਼ਾ ਨੰਬਰ 68): ਇਸ ਮੁਲਕ ਵਿਚ ਸਾਨੂੰ ਸਨਾਤਨ ਹਿੰਦੂ ਧਰਮ, ਵੈਦਿਕ ਧਰਮ ਦੇ ਵੇਦਾਂ ਦੇ ਮੁਤਾਬਿਕ ਦੱਸਿਆ ਗਿਆ ਹੈ, ਸਾਨੂੰ ਨਹੀਂ ਚਾਹੀਦਾ।
(ਸੀ) ਹਿੰਦੂ ਰਾਸ਼ਟਰ ਦੀ ਉਸਾਰੀ ਲਈ ਬਾਹਰਲੀ ਤਾਕਤ ਦੀ ਅਤੇ ਬਾਗ਼ੀਆਂ ਦੀ ਮਦਦ।
(1) ਨੇਪਾਲ:
ਪੁਰੋਹਿਤ (ਸਫ਼ਾ ਨੰਬਰ 68): ਨਰੇਸ਼ ਗਿਆਨੇਂਦਰ ਨਾਲ 24 ਜੂਨ 2006 ਅਤੇ 2007 ਨੂੰ ਪਿਛਲੇ ਸਾਲ ਸਾਡੀ ਮੀਟਿੰਗ ਤੈਅ ਹੋਈ ਸੀ। 12 ਫਰਵਰੀ ਨੂੰ ਫ਼ੋਨ ਉਪਰ ਕੋਈ ਪ੍ਰਜਵਲ ਕਰ ਕੇ ਹੈ, ਪ੍ਰਜਵਾਲ ਉਨ੍ਹਾਂ ਨੂੰ ਇੰਟੈਲੀਜੈਂਸ ਵਿਚ ਹੁਣੇ ਜਿਹੇ ਬ੍ਰਿਗੇਡੀਅਰ ਬਣਾਇਆ ਗਿਆ ਹੈ। ਅਸੀਂ ਉਸ ਦੇ ਲਈ ਬਹੁਤ ਮੁਸ਼ਕਿਲ ਨਾਲ ਮੀਟਿੰਗ ਕੀਤੀ ਸੀ। ਮੇਰੀ ਉਨ੍ਹਾਂ ਨੂੰ ਤਜਵੀਜ਼ ਇਹ ਸੀ। ਨਰੇਸ਼ ਗਿਆਨੇਂਦਰ ਨੇ ਤਜਵੀਜ਼ ਸਵੀਕਾਰ ਕਰ ਲਈ ਹੈ। ਮੇਰੇ ਵੀਹ ਬੰਦੇ ਤੁਹਾਡੇ ਇਥੇ ਅਫ਼ਸਰ ਬਣ ਕੇ ਸਿਖਲਾਈ ਲੈਣਗੇ ਹਰ ਛੇ ਮਹੀਨੇ ਵਿਚ। ਇਕ ਸਾਲ ਵਿਚ ਮੈਨੂੰ ਚਾਲੀ ਬੰਦੇ ਮਿਲਣਗੇ ਅਤੇ ਮੇਰੇ 200 ਲੋਕ ਤੁਹਾਡੇ ਉਥੇ ਜਾ ਕੇ ਸਿਖਲਾਈ ਲੈਣਗੇ ਜੋ ਮੈਨੂੰ ਇਕ ਸਾਲ ਵਿਚ 400 ਲੋਕ ਮਿਲਣਗੇ। ਤੁਸੀਂ ਸੁਤੰਤਰ ਰਾਸ਼ਟਰ ਦੇ ਰੂਪ ਵਿਚ ਚੈਕੋਸਲੋਵਾਕੀਆ ਤੋਂ ਏæਕੇæ (ਰਾਈਫ਼ਲਾਂ) ਲਉ; ਅਸੀਂ ਪੈਸੇ ਅਤੇ ਗੋਲੀ-ਸਿੱਕੇ ਦਾ ਭੁਗਤਾਨ ਕਰਾਂਗੇ। ਉਸ ਦੀ ਚਿੰਤਾ ਨਹੀਂ ਹੈ। ਨਰੇਸ਼ ਗਿਆਨੇਂਦਰ ਨੇ ਇਹ ਸਵੀਕਾਰ ਕਰ ਲਿਆ ਹੈ।
(2) ਇਜ਼ਰਾਈਲ:
ਪੁਰੋਹਿਤ (ਸਫ਼ਾ ਨੰਬਰ 66): ਇਜ਼ਰਾਈਲ ਨਾਲ ਮੈਂ ਸੰਪਰਕ ਕੀਤਾ। ਸਾਡਾ ਇਕ ਕੈਪਟਨ ਇਜ਼ਰਾਈਲ ਹੋ ਕੇ ਆ ਗਿਆ ਹੈ। ਉਨ੍ਹਾਂ ਦੇ ਵੱਲੋਂ ਬਹੁਤ ਹੀ ਹਾਂ-ਪੱਖੀ ਹੁੰਗਾਰਾ ਹੈ। ਅਸੀਂ ਚਾਰ ਚੀਜ਼ਾਂ ਮੰਗੀਆਂ ਸਨ: ਸਾਜ਼ੋ-ਸਮਾਨ ਤੇ ਸਿਖਲਾਈ ਦੀ ਲਗਾਤਾਰ ਸਪਲਾਈ; ਦੂਜੀ ਗੱਲ, ਸਾਨੂੰ ਤਲ ਅਵੀਵ ਵਿਚ ਭਗਵੇਂ ਝੰਡੇ ਲਾ ਕੇ ਆਪਣਾ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ; ਨੰਬਰ 3, ਰਾਜਸੀ ਸ਼ਰਨ; ਨੰਬਰ 4 ਸੰਯੁਕਤ ਰਾਸ਼ਟਰ ਵਿਚ ਸਾਡੇ ਹਿੰਦੂ ਰਾਸ਼ਟਰ ਦੇ ਮੁੱਦੇ ਨੂੰ ਹਮਾਇਤ ਦੇਣ। ਉਨ੍ਹਾਂ ਨੇ ਦੋ ਚੀਜ਼ਾਂ ਲਈ ਹਾਮੀ ਭਰ ਦਿੱਤੀ ਹੈ। ਉਹ ਤਲ ਅਵੀਵ ਵਿਚ ਸਾਡਾ ਰਾਸ਼ਟਰੀ ਝੰਡਾ ਨਹੀਂ ਲਹਿਰਾਉਣਾ ਚਾਹੁੰਦੇ। ਕਹਿੰਦੇ ਨੇ ਕਿ ਸਾਡੇ ਭਾਰਤ ਨਾਲ ਸਬੰਧ ਸੁਧਾਰ ਰਹੇ ਹਨ ਅਤੇ ਸਾਨੂੰ ਉਹ ਚਾਹੀਦੇ ਹਨ। ਉਹ ਵਿਗੜ ਜਾਣਗੇ। ਤੇ ਦੂਜੀ ਗੱਲ ਕਹਿ ਰਹੇ ਹਨ ਕਿ ਅਸੀਂ ਖ਼ੁਦ ਨੂੰ ਕੌਮਾਂਤਰੀ ਮੰਚ ਵਿਚ ਇਸ ਸਥਿਤੀ ਵਿਚ ਅਜੇ ਅਸੀਂ ਹਾਲਾਂਕਿ ਦੋ ਸਾਲਾਂ ਤਕ ਹਮਾਇਤ ਨਹੀਂ ਕਰਾਂਗੇ, ਜਦੋਂ ਤਕ ਤੁਹਾਡਾ ਅੰਦੋਲਨ ਕੁਝ ਜ਼ੋਰ ਨਹੀਂ ਫੜਦਾ। ਰਾਜਸੀ ਸ਼ਰਨ ਕਿਸੇ ਵੀ ਵਕਤ; ਸਾਜ਼ੋ-ਸਮਾਨ ਅਤੇ ਸਿਖਲਾਈ ਲਈ ਇਕ ਵਾਰ ਸਾਨੂੰ ਜ਼ਮੀਨ ਉਪਰ ਕੁਝ ਦਿਖਾਉਣਾ ਹੋਵੇਗਾ। ਮੈਂ ਇਹ ਕੰਮ ਕਰ ਰਿਹਾ ਹਾਂ।
(3) ਨਾਗਾ ਅਤਿਵਾਦੀ:
ਪੁਰੋਹਿਤ (ਸਫ਼ਾ ਨੰਬਰ 71 ਅਤੇ 72): ਅੱਜ ਦੀ ਤਰੀਕ ਵਿਚ ਐਨæਐਸ਼ਸੀæਆਈæਐਮæ ਅਤੇ ਐਨæਐਸ਼ਸੀæਐਲ਼ ਭੰਗ ਹੋ ਗਈ ਹੈ ਤਾਨੂਖਲੋਂ ਨੂੰ ਹਟਾ ਕੇ। ਉਹ ਸਮਾਂਤਰ ਸਰਕਾਰ ਚਲਾ ਰਹੇ ਸਨ ਪਿਛਲੇ ਪੰਜਾਹ ਸਾਲ ਤੋਂ, 55 ਸਾਲ ਤੋਂ। ਐਨæਐਸ਼ਸੀæਐਲ਼ ਦਾ ਜੋ ਰੱਖਿਆ ਮੰਤਰੀ ਹੈ, ਉਦੋਂ ਮੈਂ ਨਾਗਾਲੈਂਡ ਵਿਚ ਸੀ, ਸਵਾਮੀਜੀ, 1993 ਵਿਚ, ਤਾਂ ਉਸ ਵਕਤ ਉਨ੍ਹਾਂ ਦੇ ਉਪਰ ਬਹੁਤ ਜ਼ਿਆਦਾ ਪ੍ਰਭਾਵ ਸੀ ਐਨæਐਸ਼ਸੀæਆਈæਐਮæ ਦਾ ਤਾਂ ਉਨ੍ਹਾਂ ਨੂੰ ਮੈਂ ਸੇਫ਼ ਕੀਤਾ ਸੀ। ਉਸ ਵਕਤ ਜੋ ਰੱਖਿਆ ਮੰਤਰੀ ਸੀ, ਉਨ੍ਹਾਂ ਦਾ ਨਾਂ ਖੇਤੋਮੀ ਸੇਮਾ। ਖੇਤੋਮੀ ਸੇਮਾ ਨੂੰ ਮੈਂ ਆਪਣੀ ਜੀਪ ਵਿਚ ਬਾਹਰ ਕੱਢਿਆ ਸੀ, ਕਿਉਂਕਿ ਉਨ੍ਹਾਂ ਦਾ ਉਥੇ ਜ਼ਿੰਦਾ ਰਹਿਣਾ ਸਾਡੇ ਲਈ ਜ਼ਰੂਰੀ ਸੀ। ਇਸ ਬੰਦੇ ਨਾਲ ਅਸੀਂ ਸਬੰਧ ਮੁੜ ਬਣਾ ਲਏ ਹਨ, ਸਵਾਮੀਜੀ। ਤੇ ਰਾਇਕਰ ਦੀ ਵਜ੍ਹਾ ਨਾਲ ਇਹ ਧੜਾ ਜੋ ਹੁਣ ਰੱਖਿਆ ਮੰਤਰੀ ਨੇ ਇਹ ਮੰਨ ਲਿਆ ਹੈ ਕਿ ਅਗਲੇ 7 ਸਾਲ ਉਸ ਦੀ ਸੰਧੀ ਕਰ ਕੇ ਰੱਖਣਗੇ ਅਤੇ ਉਨ੍ਹਾਂ ਨੂੰ ਅਸੀਂ ਤਕਲੀਫ਼ ਨਹੀਂ ਦੇਵਾਂਗੇ। ਇਹ 7 ਸਾਲ ਦੀ ਬਿਨਾ ਸ਼ਰਤ ਹਮਾਇਤ ਅਸੀਂ ਸਵੀਕਾਰ ਕਰ ਲਈ ਹੈ।
(ਡੀ) ਹੈਦਰਾਬਾਦ ਮਸਜਿਦ ਵਿਚ ਅਤੇ ਹੋਰ ਥਾਵਾਂ ਉਪਰ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਅਭਿਨਵ ਭਾਰਤ ਦਾ ਇਕਬਾਲੀਆ ਬਿਆਨ
(1) ਉਪਾਧਿਆਏ (ਸਫ਼ਾ ਨੰਬਰ 102): ਜਿਵੇਂ ਹੈਦਰਾਬਾਦ ਦੀ ਮਸਜਿਦ ਵਿਚ ਹੋਇਆ ਸੀ। ਇਹ ਆ ਕੇ ਆਈæਐਸ਼ਆਈæ ਨਹੀਂ ਕਰ ਰਹੀ ਸੀ। ਇਸ ਦੌਰਾਨ ਆਪਣਾ ਹੀ ਕੋਈ ਬੰਦਾ ਸੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਸਕਦਾ ਹਾਂ ਕਿ ਉਹ ਸਾਡਾ ਹੀ ਕੋਈ ਬੰਦਾ ਸੀ। ਉਹ ਸੀ ਜਾਂ ਨਹੀਂ, ਇਹ ਸਭ ਮੈਂ ਨਹੀਂ ਜਾਣਦਾ, ਕਰਨਲ ਦੱਸਣਗੇ ਕਿ ਉਹ ਸੀ ਜਾਂ ਨਹੀਂ। ਮਿਸਾਲ ਦੇਣਾ ਤਾਂ ਸਹੀ ਨਹੀਂ ਹੈ, ਲੇਕਿਨ ਖ਼ਾਲਿਸਤਾਨ ਲਹਿਰ ਮੱਠੀ ਪੈਣ ਦਾ ਇਕ ਕਾਰਨ ਇਹ ਵੀ ਹੈ ਕਿ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਜੋ ਲੋਕਾਂ ਦਾ, ਹਿੰਦੂਆਂ ਦਾ ਗੁੱਸਾ ਸੀ, ਉਹ ਐਨਾ ਫੁੱਟਿਆ ਕਿ ਲੋਕਾਂ ਨੇ ਸਿੱਖਾਂ ਨੂੰ ਫੜ-ਫੜ ਕੇ ਕੁੱਟਿਆ।
(2) ਪੁਰੋਹਿਤ (ਸਫ਼ਾ ਨੰਬਰ 66): ਦੋ ਓਪਰੇਸ਼ਨ ਅਸੀਂ ਕੀਤੇ। ਸਫ਼ਲ ਹੋ ਗਏ। ਓਪਰੇਸ਼ਨ ਕਰਨ ਦੀ ਮੇਰੀ ਸਮਰੱਥਾ ਹੈ ਸਵਾਮੀਜੀ। ਮੇਰੇ ਕੋਲ ਸਾਜ਼ੋ-ਸਮਾਨ ਦੀ ਘਾਟ ਨਹੀਂ ਹੈ। ਮੈਂ ਸਾਜ਼ੋ-ਸਮਾਨ ਪੈਦਾ ਕਰ ਸਕਦਾ ਹਾਂ। ਸਾਜ਼ੋ-ਸਮਾਨ ਲਿਆ ਸਕਦਾ ਹੈ ਜੇ ਠਾਣ ਲਵਾਂ।
(ਈ) ਹਿੰਦੂ ਰਾਸ਼ਟਰ ਦੀ ਸਥਾਪਨਾ ਵਿਚ ਜੋ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ
ਪੁਰੋਹਿਤ (ਸਫ਼ਾ ਨੰਬਰ 90): ਜੋ ਬੰਦਾ ਇਸ ਪੂਰੇ ਕੰਮ ਵਿਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਕੱਢਿਆ ਨਹੀਂ ਜਾਵੇਗਾ, ਉਸ ਨੂੰ ਉਡਾ ਦਿੱਤਾ ਜਾਵੇਗਾ। ਉਸ ਨੂੰ ਮਾਰ ਦੇਣਾ ਚਾਹੀਦਾ ਹੈ।
(ਐਫ) ਅਭਿਨਵ ਭਾਰਤ ਅਤੇ ਆਰæਐਸ਼ਐਸ਼ ਦਾ ਗੂੜ੍ਹਾ ਸਬੰਧ
(1) ਡਾæ ਆਰæਪੀæਸਿੰਘ (ਸਫ਼ਾ ਨੰਬਰ 70): æææ ਲੇਕਿਨ ਬਦਕਿਸਮਤੀ ਸੀ ਕਿ ਉਤਰਾਂਚਲ ਵਿਚ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਅੱਜ ਸਾਡੀ ਸਰਕਾਰ (ਭਾਜਪਾ ਸਰਕਾਰ) ਮਾਓਵਾਦੀਆਂ ਨੂੰ ਹਮਾਇਤ ਦੇ ਰਹੀ ਹੈ। ਇਹ ਗੱਲ ਮੈਂ ਸੰਘ ਦੇ ਆਹਲਾ ਅਧਿਕਾਰੀਆਂ ਨੂੰ ਕਹੀ। ਮੈਂ ਮੋਹਨ ਭਾਗਵਤ ਜੀ ਨੂੰ ਮਿਲਿਆ ਸੀ; ਤੇ ਦੋ ਘੰਟੇ ਮਿਲ ਕੇ ਸਾਰਾ ਕੁਝ ਦੱਸਿਆ ਸੀ। ਉਥੋਂ ਦੇ ਪੁਲਿਸ ਮੁਖੀ ਸੁਭਾਸ਼ ਜੋਸ਼ੀ ਨੂੰ ਦੱਸਿਆ ਸੀ। ਮੈਂ ਦੋ ਵਾਰ ਮਿਲਿਆ ਵੀ ਸੀ। ਸਾਡੀ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਹੈ।
(2) ਪੁਰੋਹਿਤ (ਸਫ਼ਾ ਨੰਬਰ 73): (ਮੀਟਿੰਗ ਵਿਚ ਹੁਣੇ ਹੀ ਪਧਾਰੇ ਬੰਦੇ ਦਾ ਤੁਆਰਫ਼ ਕਰਾਉਂਦੇ ਵਕਤ) ਇਨ੍ਹਾਂ ਦਾ ਤੁਆਰਫ਼ ਬੀæਐਚæ ਸ਼ਰਮਾ ਪ੍ਰੇਮ ਸਿੰਘ ਜੀ। ਦੋ ਵਾਰ ਸੰਸਦ ਦੇ ਮੈਂਬਰ (ਭਾਜਪਾ), 1940 ਤੋਂ ਸੋਇਮਸੇਵਕ, ਹੁਣ ਤਕ ਕਾਫ਼ੀ ਸੰਘਰਸ਼ਮਈ ਜੀਵਨ।
(3) ਪੁਰੋਹਿਤ (ਸਫ਼ਾ ਨੰਬਰ 89-90): ਵੱਖ-ਵੱਖ ਪੱਧਰ ਦੇ ਰਾਜਨੀਤਕ, ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਘੁਸਪੈਠ ਕੀਤੀ ਜਾਵੇਗੀ; ਮਤਲਬ ਇਕ ਮਿਸਾਲ ਹਮੇਸ਼ਾ ਦਿੰਦਾ ਹਾਂ। ਮਤਲਬ ਇਕ ਕਪਤਾਨ ਜਾਂ ਮੇਜਰ ਦਿੱਲੀ ਅੰਦਰ ਬੈਠਾ ਸੀ ਜੋ ਕੰਮ ਹੋਣ ਲਈ ਤਿੰਨ ਮਹੀਨੇ ਦਾ ਵਕਤ ਲਗਾ ਦਿੰਦਾ ਸੀ। ਇਕ ਦੇ ਉਪਰ ਹੋ ਗਿਆ, ਕਿਉਂਕਿ ਉਹ ਸੰਘ ਦਾ ਸੀ, ਮੈਂ ਸੰਘ ਦਾ ਸੀ। ਬਿਨਾਂ ਜਾਣੇ ਸਮਝ ਵਿਚ ਆਇਆ ਕਿ ਉਹ ਸੰਘ ਵਿਚ ਰਹਿ ਚੁੱਕਾ ਹੈ। ਮੈਂ ਉਸ ਨੂੰ ਫ਼ੋਨ ਕੀਤਾ ਅਤੇ ਕਿਹਾ, ਇਹ ਕੰਮ ਕਰਨਾ ਹੈ। ਯੂæਪੀæ ਦਾ ਬੰਦਾ ਸੀ। ਕਹਿੰਦਾ, ਸਰ ਹੋ ਜਾਵੇਗਾ। ਇਕ ਦਿਨ ਵਿਚ ਕੰਮ ਹੋ ਗਿਆ।
(ਨੋਟ: ਉਪਰ ਜੋ ਹਵਾਲੇ ਦਿੱਤੇ ਗਏ ਹਨ, ਉਹ ਮਾਲੇਗਾਓਂ 2008 ਬੰਬ ਧਮਾਕੇ ਦੀ ਚਾਰਜਸ਼ੀਟ ਨਾਲ ਲਗਾਈ ਗਈ ਨੱਥੀ ਵਿਚੋਂ ਹਨ। ਕੁਲ 103 ਸਫ਼ੇ ਨੱਥੀ ਹਨ; ਲੇਕਿਨ ਸਫ਼ਿਆਂ ਦਾ ਨੰਬਰ ਵਿਭਾਗ ਅਨੁਸਾਰ ਵੱਖ-ਵੱਖ ਹੈ। ਪਾਠਕਾਂ ਦੀ ਸਹੂਲਤ ਲਈ ਲੇਖਕ ਨੇ ਉਨ੍ਹਾਂ ਨੂੰ 1 ਤੋਂ 103 ਲਗਾਤਾਰ ਲੜੀ ਨੰਬਰ ਦੇ ਦਿੱਤੇ ਹਨ।)
ਅੰਤਿਕਾ ਬੀ
(ਮਾਲੇਗਾਓਂ 2008 ਬੰਬ ਧਮਾਕਾ ਮਾਮਲੇ ਦੀ ਜਨਵਰੀ 2009 ਵਿਚ ਭੇਜੀ ਗਈ ਚਾਰਜ ਸ਼ੀਟ ਦਾ ਸਫ਼ਾ ਨੰਬਰ 69): æææ ਬਰਾਮਦ ਕੀਤਾ ਗਿਆ ਜੋ ਉਸ ਨੂੰ ਉਸ ਦੇ ਭਰਾ ਮਤਲਬ ਮੁਲਜ਼ਮ ਰਾਮ ਚੰਦਰ ਉਰਫ਼ ਰਾਮਜੀ ਗੋਪਾਲ ਸਿੰਘ ਕਾਲਸੰਗਰਾ ਨੇ ਦਿੱਤਾ ਸੀ ਜੋ ਫ਼ਰਾਰ ਹੈ।
ਜਾਂਚ ਦੌਰਾਨ, ਇਹ ਸਾਹਮਣੇ ਆਇਆ ਕਿ ਮੁਲਜ਼ਮ ਸੁਧਾਕਰ ਓਂਕਾਰਨਾਥ ਚਤੁਰਵੇਦੀ ਨੇ ਸਤਬੰਰ 2008 ਵਿਚ ਆਪਣੀ ਗ਼ੈਰ-ਮੌਜੂਦਗੀ ਦੇ ਸਮੇਂ ਦੇਵਲਾਲੀ ਕੈਂਪ ਦੇ ਮਿਲਟਰੀ ਇੰਟੈਲੀਜੈਂਸ ਦੇ ਦਫ਼ਤਰ ਵਿਚ ਆਪਣੇ ਘਰ ਦੀਆਂ ਚਾਬੀਆਂ ਰੱਖੀਆਂ ਸਨ। ਮੁਲਜ਼ਮ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਨੇ ਭਗੌੜੇ ਮੁਲਜ਼ਮ ਪ੍ਰਵੀਨ ਮੁਤਾਲਿਕ ਨੂੰ ਆਈæਈæਡੀæ ਜਿਸ ਦਾ ਮਾਲੇਗਾਓਂ ਵਿਚ ਧਮਾਕੇ ਲਈ ਇਸਤੇਮਾਲ ਕੀਤਾ ਗਿਆ ਸੀ, ਦੀ ਅਸੈਂਬਲਿੰਗ ਲਈ ਮੁਲਜ਼ਮ ਸੁਧਾਰਕ ਚਤੁਰਵੇਦੀ ਓਨਕਾਰਨਾਥ ਦੇ ਘਰ ਵਿਚ ਦਾਖ਼ਲ ਹੋਣ ਲਈ ਦੇਵਲਾਲੀ ਵਿਚ ਮਿਲਟਰੀ ਇੰਟੈਲੀਜੈਂਸ ਦੇ ਦਫ਼ਤਰ ਤੋਂ ਚਾਬੀ ਲਿਆਉਣ ਲਈ ਭੇਜਿਆ।
ਮੁਲਜ਼ਮ ਸੁਧਾਕਰ ਉਦੈ ਭਾਨ ਧਰ ਦਿਵੇਦੀ ਦੇ ਜ਼ਬਤ ਲੈਪਟਾਪ ਵਿਚ ਉਹ ਆਡੀਓ ਅਤੇ ਵੀਡੀਓ ਫ਼ਾਈਲ ਸਨ, ਜੋ ਉਸ ਹਾਰਡ ਡਿਸਕ ਵਿਚ ਸਨ, ਜੋ ਮਿਰਰ ਇਮੇਜ ਦੀ ਸ਼ਕਲ ਵਿਚ ਸਪਲਾਈ ਕੀਤੀਆਂ ਗਈਆਂ ਸਨ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਆਡੀਓ ਅਤੇ ਵੀਡੀਓ ਫ਼ਾਈਲਾਂ ਵਿਚ ਮੁਲਜ਼ਮਾਂ ਵਲੋਂ ਫ਼ਰੀਦਾਬਾਦ, ਉਜੈਨ, ਭੋਪਾਲ ਵਰਗੇ ਵੱਖ-ਵੱਖ ਥਾਵਾਂ ਉਪਰ ਜਥੇਬੰਦ ਕੀਤੀਆਂ ਗਈਆਂ ਵੱਖ-ਵੱਖ ਮੀਟਿੰਗਾਂ ਦੀ ਪੂਰੀ ਰਿਕਾਰਡਿੰਗ ਹੈ।
ਮੁਲਜ਼ਮਾਂ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲਜ਼ ਦੇ ਪ੍ਰਿੰਟ-ਆਊਟ ਦੇ ਵੇਰਵਿਆਂ ਤੋਂ ਇਹ ਸਪਸ਼ਟ ਹੈ ਕਿ ਉਹ ਇਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਸਨ। ਮੁਲਜ਼ਮਾਂ ਵਲੋਂ ਇਸਤੇਮਾਲ ਕੀਤੇ ਗਏ ਕੁਝ ਹੋਰ ਮੋਬਾਈਲ ਨੰਬਰਾਂ ਦੀ ਕਾਲ ਡਿਟੇਲਜ਼ ਅਜੇ ਤਕ ਹਾਸਲ ਕੀਤੀ ਜਾਣੀ ਬਾਕੀ ਹੈ। ਉਨ੍ਹਾਂ ਕਾਲਾਂ ਦੇ ਵੇਰਵਿਆਂ ਨੂੰ ਦਸਤਾਵੇਜ਼ ਦੀ ਸ਼ਕਲ ਵਿਚ ਛੇਤੀ ਹੀ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।
ਜਾਂਚ ਅਜੇ ਚੱਲ ਰਹੀ ਹੈ। ਆਵਾਜ਼ ਦੇ ਨਮੂਨਿਆਂ ਅਤੇ ਇਲੈਕਟ੍ਰਾਨਿਕ ਟਾਈਮਰ ਦੇ ਸਬੰਧ ਵਿਚ ਐਫ਼ਐਸ਼ਐਲ਼ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਹਾਲਾਂਕਿ ਲੈਪਟਾਪ, ਮੋਬਾਈਲ ਫ਼ੋਨ, ਪੈੱਨ ਡਰਾਈਵ ਦੀ ਸਮੱਗਰੀ ਦੀ ਜਾਂਚ ਰਿਪੋਰਟ ਐਫ਼ਐਸ਼ਐਲ਼ ਮੁੰਬਈ ਤੋਂ 17 ਜਨਵਰੀ 2009 ਨੂੰ ਹਾਸਲ ਕਰ ਲਈ ਗਈ ਹੈ। ਮੁਲਜ਼ਮ ਸੁਧਾਕਰ ਧਰ ਦਿਵੇਦੀ ਦੇ ਲੈਪਟਾਪ ਦੀ ਹਾਰਡ ਡਿਸਕ ਤੋਂ ਐਫ਼ਐਸ਼ਐਲ਼ ਵਲੋਂ ਸਪਲਾਈ ਕੀਤੀਆਂ ਕੁਝ ਆਡੀਓ ਟੇਪਾਂ ਦੀ ਟਰਾਂਸਕ੍ਰਿਪਟ (ਉਤਾਰਾ) ਤਿਆਰ ਕੀਤੀ ਗਈ ਹੈ ਅਤੇ ਚਾਰਜ ਸ਼ੀਟ ਦੇ ਨਾਲ ਪੇਸ਼ ਕੀਤੀ ਗਈ ਹੈ। ਮੁਲਜ਼ਮ ਸੁਧਾਕਰ ਧਰ ਦਿਵੇਦੀ ਦੇ ਲੈਪਟਾਪ ਦੀ ਹਾਰਡ ਡਿਸਕ ਅਤੇ ਮੋਬਾਈਲ ਫ਼ੋਨ, ਪੈੱਨ ਡਰਾਈਵ ਤੋਂ, ਐਫ਼ਐਸ਼ਐਲ਼ ਵਲੋਂ ਹਾਸਲ ਕੀਤੀ ਗਈ ਸਮੱਗਰੀ ਬਹੁਤ ਵੱਡੀ ਮਾਤਰਾ ਵਿਚ ਹੈ।
ਇਸ ਲਈ ਐਫ਼ਐਸ਼ਐਲ਼ ਤੋਂ ਹਾਸਲ ਸਮੱਗਰੀ ਦਾ ਅਧਿਐਨ ਕਰਨਾ, ਮਾਮਲੇ ਦੀ ਹੋਰ ਜਾਂਚ ਲਈ ਜ਼ਰੂਰੀ ਹੈ। ਆਡੀਓ ਅਤੇ ਵੀਡੀਓ ਦੀ ਟਰਾਂਸਕ੍ਰਿਪਟ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਦੀ ਸੀæਪੀæਸੀæ ਦੀ ਧਾਰਾ 173 ਦੇ ਤਹਿਤ ਅਗਲੀ ਜਾਂਚ ਕਰਨ ਲਈ ਇਜਾਜ਼ਤ ਦੇਣ ਦੀ ਬੇਨਤੀ ਕਰਦੇ ਹੋਏ ਅਰਜ਼ੀ ਇਸ ਦੇ ਨਾਲ ਪੇਸ਼ ਕੀਤੀ ਜਾ ਰਹੀ ਹੈ।
(ਸਮਾਪਤ)