ਅਫ਼ਸਰਸ਼ਾਹੀ ਤੇ ਵਰਕਰਾਂ ਮੰਨ ਲੈਣਾ, ਆਇਆ ਉਪਰੋਂ ਜਿਵੇਂ ਫੁਰਮਾਨ ਮੀਆਂ।
ਅੱਖੀਂ ਦੇਖ ਕੇ ਵਿਕਦੀਆਂ ਮੁੱਲ ਵੋਟਾਂ, ਆਉਣੀ ਕਿਸੇ ਨੂੰ ਨਹੀਂ ਕਚਿਆਣ ਮੀਆਂ।
ਚੋਰ ਮੋਰੀਆਂ ਤੇ ਹੇਰਾ-ਫੇਰੀਆਂ ਨੇ, ਲੋਕ ਰਾਜ ਦਾ ਕਰਨਾ ਕਲਿਆਣ ਮੀਆਂ।
ਵੋਟਾਂ ਪਾਉਂਦਿਆਂ ਕਿਸੇ ਨੇ ਸੋਚਣਾ ਨਾ, ਕਰਦਾ ਕੌਣ ਪੰਜਾਬ ਦਾ ਘਾਣ ਮੀਆਂ।
ਲੋਕਾਂ ਫੇਰ ਖਾਮੋਸ਼ੀ ਹੀ ਧਾਰ ਲੈਣੀ, ਘੇਸਲ ਵੱਟਣੀ ਬਣ ਕੇ ਅਨਜਾਣ ਮੀਆਂ।
ਰਹੀ ਦਿੱਲੀ ਵਿਚ ਜਿਵੇਂ ਤਰਥੱਲ ਪੈਂਦੀ, ਮੋਗੇ ਵਿਚ ਹੁਣ ਪਊ ਘਸਮਾਣ ਮੀਆਂ!
Leave a Reply