ਬਾਣਾ ਧਰਮੀਆਂ ਵਾਲਾ ਬਹੁਰੂਪੀਆਂ ਦਾ, ਹੁੰਦੇ ਅਸਲ ਇਹ ਗੁਰੂ ਨਾ ਪੀਰ ਵਾਲੇ।
ਮਾਧੋ ਮਿੱਟੀ ਦੇ ਉਨ੍ਹਾਂ ਨੂੰ ਸਮਝ ਲੈਣਾ, ਬੇਸ਼ੱਕ ‘ਦਰਸ਼ਨੀ’ ਹੋਣ ਸਰੀਰ ਵਾਲੇ।
ਕਹੀ ਜਾਣ ‘ਸਰਬੱਤ ਦਾ ਭਲਾ’ ਮੂੰਹੋਂ, ਅੱਖਾਂ ਵਿਚ ਖੁਦਗਰਜ਼ੀ ਦੇ ਟੀਰ ਵਾਲੇ।
ਕਾਹਦਾ ਰੋਹਬ ਹੈ ਪਦਵੀਆਂ ਉਚੀਆਂ ਦਾ, ਅਹੁਦੇਦਾਰ ਜਦ ਮਰੀ ਜ਼ਮੀਰ ਵਾਲੇ।
ਸੱਚ ਬੋਲਣ ਵਾਲੇ ਨੂੰ ਸਜ਼ਾ ਦੇ ਕੇ, ਪੱਖ ਝੂਠ-ਤੁਫਾਨ ਦਾ ਲੈਣ ਲੱਗੇ।
ਧਰਮ ਸਥਾਨਾਂ ਦੇ ਵਿਚੋਂ ਵੀ ਬਾਹਰ ਹੋਊ, ਧੱਕੇ ਸੱਚ ਵਿਚਾਰੇ ਨੂੰ ਪੈਣ ਲੱਗੇ!