ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ-3
ਆਰæਐਸ਼ਐਸ਼ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾਪਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ।
ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ। ਅਸੀਂ ਆਪਣੇ ਪਾਠਕਾਂ ਲਈ ਇਹ ਅਹਿਮ ਕਿਤਾਬਚੇ ਲੜੀਵਾਰ ਛਾਪ ਰਹੇ ਹਾਂ ਜਿਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ
ਐਸ਼ਐਮæ ਮੁਸ਼ਰਿਫ
ਅਧਿਆਏ 5
1) ਨਾਂਦੇੜ ਬੰਬ ਧਮਾਕਾ
ਪੰਜ ਅਪਰੈਲ 2006 ਦੀ ਰਾਤ ਨਾਂਦੇੜ ਦੇ ਪੀæਡਬਲਯੂæਡੀæ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਲਕਸ਼ਮਣ ਰਾਜਕੋਂਡਵਾਰ ਦੇ ਘਰ ਵਿਚ ਆਰæਐਸ਼ ਐਸ਼ ਅਤੇ ਬਜਰੰਗ ਦਲ ਦੇ ਕੁਝ ਦਹਿਸ਼ਤਗਰਦ ਆਰæਡੀæਐਕਸ਼ ਦਾ ਬੰਬ ਬਣਾਉਣ ਵਿਚ ਜੁਟੇ ਹੋਏ ਸਨ, ਉਸ ਦੌਰਾਨ ਧਮਾਕਾ ਹੋਇਆ ਅਤੇ ਇਸ ਹਾਦਸੇ ਵਿਚ ਲਕਸ਼ਮਣ ਰਾਜਕੋਂਡਵਾਰ ਦਾ ਲੜਕਾ ਨਰੇਸ਼ ਰਾਜਕੋਂਡਵਾਰ ਅਤੇ ਹਿਮਾਂਸ਼ੂ ਪਾਨਸੇ ਦੀ ਮੌਤ ਹੋ ਗਈ। ਨਾਲ ਹੀ ਯੋਗੇਸ਼ ਦੇਸ਼ਪਾਂਡੇ, ਰਾਹੁਲ ਪਾਂਡੇ, ਮਾਰੂਤੀ ਬਾਘ ਅਤੇ ਯੁਵਰਾਜ ਤੁਪਤੇਵਾਰ ਜ਼ਖ਼ਮੀ ਹੋ ਗਏ। ਇਹ ਸਾਰੇ ਆਰæਐਸ਼ਐਸ਼ ਤੇ ਬਜਰੰਗ ਦਲ ਦੇ ਮੈਂਬਰ ਸਨ ਅਤੇ ਅਭਿਨਵ ਭਾਰਤ ਦੇ ਸੰਪਰਕ ਵਿਚ ਸਨ।
ਜ਼ਖ਼ਮੀਆਂ ਵਿਚੋਂ ਰਾਹੁਲ ਪਾਂਡੇ ਅਤੇ ਇਕ ਹੋਰ ਮੁਲਜ਼ਮ ਸੰਜੇ ਚੌਧਰੀ ਦਾ ਨਾਰਕੋ ਟੈਸਟ ਕੀਤਾ ਗਿਆ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਦੋਵੇਂ ਆਰæਐਸ਼ਐਸ਼ ਅਤੇ ਬਜਰੰਗ ਦਲ ਦੇ ਮੈਂਬਰ ਹਨ। ਦੋਵਾਂ ਨੇ ਮੰਨਿਆ ਕਿ ਪਰਭਣੀ (2003), ਜਾਲਨਾ (2004), ਪੂਰਣਾ (2004) ਦੀਆਂ ਮਸਜਿਦਾਂ ਉਪਰ ਇਨ੍ਹਾਂ ਦੇ ਟੋਲੇ ਨੇ ਹੀ ਬੰਬ ਸੁੱਟੇ ਸਨ ਅਤੇ ਜਿਸ ਬੰਬ ਨੂੰ ਬਣਾਉਂਦੇ ਵਕਤ ਹੀ ਧਮਾਕਾ ਹੋ ਗਿਆ ਸੀ, ਉਹ ਸ਼ਕਤੀਸ਼ਾਲੀ ਬੰਬ ਉਨ੍ਹਾਂ ਈਦ ਦੇ ਦਿਨ ਔਰੰਗਾਬਾਦ ਦੀ ਸਭ ਤੋਂ ਵੱਡੀ ਮਸਜਿਦ ਉਪਰ ਸੁੱਟਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੁਣੇ ਅਤੇ ਹੋਰ ਥਾਂਵਾਂ ਉਪਰ ਆਰæਐਸ਼ਐਸ਼ ਅਤੇ ਅਭਿਨਵ ਭਾਰਤ ਦੁਆਰਾ ਜਥੇਬੰਦ ਕੀਤੇ ਸਿਖਲਾਈ ਕੈਂਪਾਂ ਵਿਚ ਸ਼ਾਮਲ ਰਹੇ ਸਨ।
ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਮੁਕੰਮਲ ਕੀਤੀ ਅਤੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ: ਰਾਹੁਲ ਪਾਂਡੇ, ਡਾæ ਉਮੇਸ਼ ਦੇਸ਼ਪਾਂਡੇ, ਸੰਜੇ ਚੌਧਰੀ, ਹਿਮਾਂਸ਼ੂ ਪਾਨਸੇ (ਮਰ ਚੁੱਕਾ ਹੈ), ਲਕਸ਼ਮਣ ਰਾਜਕੋਂਡਵਾਰ, ਰਾਮਦਾਸ ਮੁਲਾਂਗੇ, ਨਰੇਸ਼ ਰਾਜਕੋਂਡਵਾਰ (ਮਰ ਚੁੱਕਾ ਹੈ), ਮਾਰੂਤੀ ਬਾਘ, ਯੁਵਰਾਜ ਤੁਪਤੇਵਾਰ ਅਤੇ ਮਿਲਿੰਦ ਏਕਦਾਤੇ।
ਇਨ੍ਹਾਂ ਤੋਂ ਇਲਾਵਾ ਵੀ ਹੋਰ ਵਿਅਕਤੀਆਂ ਅਤੇ ਸੰਸਥਾਵਾਂ ਦੇ ਖ਼ਿਲਾਫ਼ ਸਬੂਤ ਸਨ, ਲੇਕਿਨ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁੱਖ ਮੁਲਜ਼ਿਮ ਹਿਮਾਂਸ਼ੂ ਪਾਨਸੇ ਜਿਨ੍ਹਾਂ ਦੇ ਜ਼ਾਹਰਾ ਸੰਪਰਕ ਵਿਚ ਸੀ, ਉਹ ਮੁੰਬਈ ਦੇ ਬਾਲਾਜੀ ਪਾਖਰੇ ਤੇ ਪੁਣੇ ਦੇ ਆਕਾਂਕਸ਼ਾ ਰਿਜ਼ਾਰਟ ਵਿਚ ਲਾਏ ਕੈਂਪ ਵਿਚ ਬੰਬ ਬਣਾਉਣ ਦੀ ਸਿਖਲਾਈ ਦੇਣ ਵਾਲੇ ਪੁਣੇ ਦੇ ਦੋ ਪ੍ਰੋਫੈਸਰਾਂ ਸ਼ਰਦ ਕੁੰਟੇ ਅਤੇ ਪ੍ਰਾæ ਦੇਵ, ਅਤੇ ਨਾਗਪੁਰ ਵਿਚਲੇ ਕੈਂਪ ਵਿਚ ਨਿਸ਼ਾਨੇਬਾਜ਼ੀ ਦੀ ਸਿਖਲਾਈ ਦੇਣ ਵਾਲੇ ਆਈæਬੀæ (ਇੰਟੈਲੀਜੈਂਸ ਬਿਊਰੋ) ਦੇ ਸਾਬਕਾ ਆਹਲਾ ਅਧਿਕਾਰੀ (ਮਹਾਰਾਸ਼ਟਰ ਦੇ ਸੀਨੀਅਰ ਆਈæਪੀæਐਸ਼ ਅਧਿਕਾਰੀ) ਸਨ।
ਨਾਲ ਹੀ ਸਿਖਲਾਈ ਕੈਂਪ ਲਾ ਕੇ ਦਹਿਸ਼ਤਗਰਦਾਂ ਨੂੰ ਹਥਿਆਰਬੰਦ ਅਤੇ ਬੰਬ ਧਮਾਕਿਆਂ ਦੀ ਸਿਖਲਾਈ ਦੇਣ ਵਾਲੀ ਸੰਸਥਾ ਨਾਗਪੁਰ ਸਥਿਤ ਭੌਂਸਲੇ ਮਿਲਟਰੀ ਸਕੂਲ ਉਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ; ਬਲਕਿ ਅੱਜ ਵੀ ਇਹ ਸੰਸਥਾ ਨੌਜਵਾਨਾਂ ਦੇ ਜਿਸਮਾਨੀ, ਮਾਨਸਿਕ ਅਤੇ ਸੰਸਕ੍ਰਿਤਿਕ ਵਗੈਰਾ ਵਿਕਾਸ ਦੇ ਨਾਂ ਹੇਠ ਕੈਂਪ ਲਾ ਰਹੀ ਹੈ ਅਤੇ ਇਸ ਦੀ ਲਈ ਵੈੱਬਸਾਈਟ ਉਪਰ ਵੀ ਇਸ਼ਤਿਹਾਰ ਵੀ ਦੇ ਰਹੀ ਹੈ। ਕਿਹਾ ਜਾਂਦਾ ਹੈ ਕਿ ਐਸੇ ਕੈਂਪਾਂ ਵਿਚ ‘ਯੋਗ’ ਨੌਜਵਾਨਾਂ ਨੂੰ ਚੁਣਿਆ ਜਾਂਦਾ ਹੈ। ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਵਾਲੀਆਂ ਇਨ੍ਹਾਂ ਸੰਸਥਾਵਾਂ ਨੂੰ ਹਮੇਸ਼ਾ ਲਈ ਬੰਦ ਕਰਨਾ ਜ਼ਰੂਰੀ ਹੈ।
2) ਪਰਭਣੀ (ਨਵੰਬਰ 2003) ਬੰਬ ਧਮਾਕਾ।
3) ਜਾਲਨਾ (ਅਗਸਤ 2004) ਬੰਬ ਧਮਾਕਾ।
4) ਪੂਰਣਾ (ਅਗਸਤ 2004) ਬੰਬ ਧਮਾਕਾ।
5) ਕਾਨਪੁਰ (ਯੂæਪੀæ) ਅਗਸਤ 2008 ਬੰਬ ਧਮਾਕਾ।
24 ਅਗਸਤ 2008 ਨੂੰ ਕਾਨਪੁਰ (ਯੂæਪੀæ) ਵਿਚ ਬਜਰੰਗ ਦਲ ਦੇ ਰਾਜੀਵ ਮਿਸ਼ਰਾ ਅਤੇ ਭੁਪਿੰਦਰ ਸਿੰਘ, ਇਹ ਦੋਵੇਂ ਦਹਿਸ਼ਤਗਰਦ ਬੰਬ ਬਣਾ ਰਹੇ ਸਨ, ਉਸ ਦੌਰਾਨ ਧਮਾਕਾ ਹੋਇਆ ਜਿਸ ਵਿਚ ਇਹ ਦੋਵੇਂ ਮਾਰੇ ਗਏ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮਾਰੇ ਗਏ ਮੁਲਜ਼ਮਾਂ ਨੇ ਕਿਸੇ ਵੱਡੇ ਕਾਂਡ ਨੂੰ ਅੰਜਾਮ ਦੇਣਾ ਸੀ। ਕਾਨਪੁਰ ਵਿਭਾਗ ਦੇ ਆਈæਜੀæ ਨੇ ਦੱਸਿਆ ਕਿ ਰਾਜੀਵ ਮਿਸ਼ਰਾ ਦੇ ਘਰੋਂ ਵੱਡੇ ਪੈਮਾਨੇ ‘ਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ, ਜਿਸ ਵਿਚ ਗੁਜਰਾਤ ਅਤੇ ਬੰਗਲੌਰ ਵਰਗਾ ਵੱਡਾ ਕਾਂਡ ਕਰਨ ਦੀ ਸਮਰੱਥਾ ਸੀ। ਪੁਲਿਸ ਨੂੰ ਵਿਸਫੋਟਕ ਸਮੱਗਰੀ ਦੇ ਨਾਲ-ਨਾਲ ਇਕ ਡਾਇਰੀ ਅਤੇ ਫੈਜ਼ਾਬਾਦ ਦੀ ਮੁਸਲਿਮ ਬਸਤੀ ਦਾ ਨਕਸ਼ਾ ਵੀ ਮਿਲਿਆ।
ਇਸ ਮਾਮਲੇ ਦੀ ਜਾਂਚ ਕਰ ਰਹੀ ਉਤਰ ਪ੍ਰਦੇਸ਼ ਦੇ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਨੂੰ ਮਾਰੇ ਗਏ ਦਹਿਸ਼ਤਗਰਦਾਂ ਦੇ ਸੈੱਲਫ਼ੋਨ ਮਿਲੇ। ਇਨ੍ਹਾਂ ਸੈੱਲਫ਼ੋਨ ਤੋਂ ਹਮਲਾ ਹੋਣ ਤੋਂ ਪਹਿਲੇ ਦੋ ਮਹੀਨਿਆਂ ਵਿਚ ਕਈ ਵਾਰ ਮੁੰਬਈ ਦੇ ਦੋ ਸੈੱਲ ਫ਼ੋਨਾਂ ਉਪਰ ਸੰਪਰਕ ਕੀਤਾ ਗਿਆ ਸੀ। ਜਾਂਚ ਵਿਚ ਖ਼ੁਲਾਸਾ ਹੋਇਆ ਕਿ ਮੁੰਬਈ ਦੇ ਦੋ ਸੈੱਲਫ਼ੋਨਾਂ ਦੇ ਲਈ ਫਰਜ਼ੀ ਨਾਂਵਾਂ ਉਪਰ ਸਿਮ ਕਾਰਡ ਲਏ ਗਏ ਸਨ। ਇਨ੍ਹਾਂ ਦੋਵਾਂ ਸੈੱਲਫ਼ੋਨਾਂ ਦੇ ਕਾਲ ਰਿਕਾਰਡ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗ ਸਕਦਾ ਸੀ ਕਿ ਮੁੰਬਈ ਦੇ ਉਹ ਦੋ ਮੁਖੀ ਕੌਣ ਸਨ ਜਿਨ੍ਹਾਂ ਨਾਲ ਕਾਨਪੁਰ ਦੇ ਦੋਵਾਂ ਦਹਿਸ਼ਤਗਰਦਾਂ ਦੀ ਗੱਲਬਾਤ ਹੋਈ ਸੀ; ਲੇਕਿਨ ਜਾਣ-ਬੁਝ ਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਨਹੀਂ ਕੀਤੀ ਗਈ।
6) ਕੁਨੂਰ (ਕੇਰਲਾ) ਨਵੰਬਰ 2008 ਬੰਬ ਧਮਾਕਾ।
ਦਸ ਨਵੰਬਰ 2008 ਨੂੰ ਕੇਰਲਾ ਸੂਬੇ ਦੇ ਕੁਨੂਰ ਜ਼ਿਲ੍ਹੇ ਵਿਚ ਬੰਬ ਤਿਆਰ ਕਰਦੇ ਵਕਤ ਧਮਾਕਾ ਹੋਇਆ ਅਤੇ ਉਸ ਵਿਚ ਆਰæਐਸ਼ਐਸ਼ ਦੇ ਦੋ ਦਹਿਸ਼ਤਗਰਦਾਂ ਦੀ ਮੌਤ ਹੋ ਗਈ। ਦੂਜੇ ਦਿਨ ਜਦੋਂ ਇਮਾਰਤ ਦੀ ਜਾਂਚ ਕੀਤੀ ਗਈ ਤਾਂ ਵਾਰਦਾਤ ਵਾਲੀ ਥਾਂ ਤੋਂ 200 ਮੀਟਰ ਦੇ ਫ਼ਾਸਲੇ ਉਪਰ ਭਾਜਪਾ ਦੇ ਆਗੂ ਸ੍ਰੀ ਪ੍ਰਕਾਸ਼ਨ ਦੇ ਘਰ ਵਿਚ 18 ਦੇਸੀ ਬੰਬ ਬਰਾਮਦ ਕੀਤੇ ਗਏ। ਪੁਲਿਸ ਨੇ ਇਸ ਉਪਰ ਚਾਰਜਸ਼ੀਟ ਤਿਆਰ ਕਰ ਕੇ ਅਦਾਲਤ ਵਿਚ ਭੇਜ ਦਿੱਤੀ।
7) ਮੜਗਾਓਂ (ਗੋਆ) ਅਕਤੂਬਰ 2009 ਬੰਬ ਧਮਾਕਾ।
16 ਅਕਤੂਬਰ 2009 ਨੂੰ ਦੀਵਾਲੀ ਦੀ ਪੂਰਵ ਸੰਧਿਆ ਉਪਰ ਗੋਆ ਦੇ ਮੜਗਾਓਂ ਜਿਥੇ ਦੀਵਾਲੀ ਮਨਾਉਣ ਲਈ ਹਿੰਦੂ ਵੱਡੀ ਤਾਦਾਦ ਵਿਚ ਜੁੜਦੇ ਹਨ, ਵਿਚਸਨਾਤਨ ਸੰਸਥਾ ਦੇ ਦਹਿਸ਼ਤਗਰਦਾਂ ਨੇ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ; ਲੇਕਿਨ ਮੁਲਕ ਦੀ ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਬੰਬ ਰੱਖਿਆ ਜਾ ਰਿਹਾ ਸੀ, ਉਸ ਵਕਤ ਧਮਾਕਾ ਹੋਇਆ ਅਤੇ ਉਸ ਵਿਚ ਮਲਗੌਂਡਾ ਪਾਟਿਲ ਤੇ ਯੋਗੇਸ਼ ਨਾਇਕ, ਸਨਾਤਨ ਸੰਸਥਾ ਦੇ ਇਨ੍ਹਾਂ ਦੋ ਦਹਿਸ਼ਤਗਰਦਾਂ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਦੋ ਬੰਬ ਨਕਾਰਾ ਕਰ ਦਿੱਤੇ।
ਦਹਿਸ਼ਤਗਰਦਾਂ ਦੀ ਮਨਸ਼ਾ ਸੀ ਕਿ ਯੋਜਨਾ ਕਾਮਯਾਬ ਹੋਣ ‘ਤੇ ਉਸ ਦਾ ਇਲਜ਼ਾਮ ਮੁਸਲਮਾਨਾਂ ਉਪਰ ਲੱਗੇ। ਵਕੂਆ-ਏ-ਵਾਰਦਾਤ ਉਪਰ ਇਕ ਸ਼ਾਪਿੰਗ ਬੈਗ ਮਿਲਿਆ, ਉਸ ਉਪਰ ਉਰਦੂ ਵਿਚ ‘ਖ਼ਾਨ ਮਾਰਕੀਟ’ ਲਿਖਿਆ ਹੋਇਆ ਸੀ। ਨਾਲ ਹੀ ਬੈਗ ਵਿਚ ਮੁਸਲਿਮ ਜਿਸ ਤਰ੍ਹਾਂ ਦੇ ਇਤਰ ਇਸਤੇਮਾਲ ਕਰਦੇ ਹਨ, ਉਸ ਤਰ੍ਹਾਂ ਦੇ ਇਤਰ ਦੀ ਸ਼ੀਸ਼ੀ ਵੀ ਸੀ। ਜੇ ਬੰਬ ਰੱਖਦੇ ਵਕਤ ਧਮਾਕੇ ਨਾ ਹੋ ਕੇ ਸਾਜ਼ਿਸ਼ੀਆਂ ਵਲੋਂ ਤੈਅ ਕੀਤੇ ਵਕਤ ਅਨੁਸਾਰ ਧਮਾਕਾ ਹੋਇਆ ਹੁੰਦਾ ਤਾਂ ਆਈæਬੀæ ਅਤੇ ਬ੍ਰਾਹਮਣਵਾਦੀ ਗ਼ਲਬੇ ਵਾਲੇ ਮੀਡੀਆ ਨੇ ਮੁਸਲਮਾਨਾਂ ਦੀ ਤਰਫ਼ ਉਂਗਲ ਕਰਨੀ ਸ਼ੁਰੂ ਕਰ ਦੇਣੀ ਸੀ।
ਇਸ ਮਾਮਲੇ ਦੀ ਜਾਂਚ ਗੋਆ ਪੁਲਿਸ ਨੇ ਕੀਤੀ ਜਿਸ ਵਿਚ ਸਨਾਤਨ ਸੰਸਥਾ ਅਤੇ ਅਭਿਨਵ ਭਾਰਤ ਦੇ ਦਹਿਸ਼ਤਗਰਦ ਲੈਫਟੀਨੈਂਟ ਕਰਨਲ ਪੁਰੋਹਿਤ ਤੇ ਪ੍ਰੱਗਿਆ ਸਿੰਘ ਠਾਕੁਰ ਦਰਮਿਆਨ ਸਬੰਧ ਹੋਣ ਦੀ ਗੱਲ ਸਾਹਮਣੇ ਆਈ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਹੇਠ ਦਿੱਤੇ 11 ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਰਜ ਕੀਤੀ: ਮਲਗੌਂਡਾ (ਬੰਬ ਲਿਜਾਂਦੇ ਵਕਤ ਮਾਰਿਆ ਗਿਆ), ਯੋਗੇਸ਼ ਨਾਇਕ (ਬੰਬ ਲਿਜਾਂਦੇ ਵਕਤ ਮਾਰਿਆ ਗਿਆ), ਵਿਨੈ ਤਲੇਕਰ, ਵਿਨਾਇਕ ਪਾਟਿਲ; ਧਨੰਜੇ ਕੇਸ਼ਵ ਅਸ਼ਟੇਕਰ, ਦਿਲੀਪ ਮਡਗਾਂਵਕਰ, ਪ੍ਰਸ਼ਾਂਤ ਅਸ਼ਟੇਕਰ, ਸਾਰੰਗ ਕੁਲਕਰਣੀ (ਫ਼ਰਾਰ), ਜੈਪ੍ਰਕਾਸ਼/ਅੰਨਾ (ਫ਼ਰਾਰ), ਰੁਦਰ ਪਾਟਿਲ (ਫ਼ਰਾਰ) ਅਤੇ ਪ੍ਰਸ਼ਾਂਤ ਜੁਵੇਕਰ।
ਧਨੰਜੇ ਅਸ਼ਟੇਕਰ ਨੇ ਪੁਣੇ ਵਿਚ 12 ਬੰਬ ਬਣਾਏ ਸਨ, ਉਨ੍ਹਾਂ ਵਿਚੋਂ ਪੰਜ ਮੜਗਾਓਂ ਵਿਚ ਇਸਤੇਮਾਲ ਕੀਤੇ ਗਏ ਸਨ। ਬਾਕੀ ਬੰਬ ਕਿਥੇ ਇਸਤੇਮਾਲ ਕੀਤੇ ਗਏ, ਇਸ ਦੀ ਜਾਂਚ ਨਹੀਂ ਕੀਤੀ ਗਈ।
#
ਅਧਿਆਏ 6
ਹੋਰ ਬੰਬ/ਬੰਬ ਧਮਾਕੇ
1) ਲਾਂਬਾ ਖੇਰਾ (ਭੋਪਾਲ, ਮੱਧ ਪ੍ਰਦੇਸ਼)
ਦਸੰਬਰ 2003 ‘ਚ ਭੋਪਾਲ ਦੇ ਲਾਂਬਾ ਖੇਰਾ ਕੰਪਲੈਕਸ ਵਿਚ ਪੁਲਿਸ ਨੇ ਦੋ ਸ਼ਕਤੀਸ਼ਾਲੀ ਬੰਬ ਬਰਾਮਦ ਕੀਤੇ। ਜਾਂਚ ਤੋਂ ਪਤਾ ਲੱਗਿਆ ਕਿ ‘ਤਬਲੀਗੀ ਜਮਾਤ’ (ਮੁਸਲਮਾਨਾਂ ਦੀ ਧਾਰਮਿਕ ਜਥੇਬੰਦੀ) ਦੇ ਇਜਿਤਸਾ (ਸੰਮੇਲਨ) ਜਿਸ ਵਿਚ ਪੰਜ ਲੱਖ ਤੋਂ ਵੱਧ ਮੁਸਲਿਮ ਇਕੱਠੇ ਹੋਣ ਜਾ ਰਹੇ ਸਨ, ਉਸ ਉਪਰ ਹਮਲਾ ਕਰਨ ਲਈ ਇਨ੍ਹਾਂ ਦੋ ਬੰਬਾਂ ਦਾ ਇਸਤੇਮਾਲ ਕਰਨ ਦੀ ਯੋਜਨਾ ਸੀ। ਇਸ ਯੋਜਨਾ ਦੇ ਮੁੱਖ ਸਾਜ਼ਿਸ਼ਘਾੜੇ ਰਾਮਨਰਾਇਣ ਕਾਲਸੰਗਰਾ ਅਤੇ ਸੁਨੀਲ ਜੋਸ਼ੀ ਸਨ। ਇਹ ਦੋਵੇਂ ਆਰæਐਸ਼ਐਸ਼ ਅਤੇ ਅਭਿਨਵ ਭਾਰਤ ਨਾਲ ਸਬੰਧਤ ਸਨ। ਬਾਅਦ ਵਿਚ ਸੁਨੀਲ ਜੋਸ਼ੀ ਦੀ ਹੱਤਿਆ ਹੋ ਗਈ ਅਤੇ ਰਾਮਨਰਾਇਣ ਕਾਲਸੰਗਰਾ ਫ਼ਰਾਰ ਹੋ ਗਿਆ। ਜਾਂਚ ਵਿਚ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਬਜਰੰਗ ਦਲ ਨਾਲ ਸਬੰਧਤ ਹੋਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ; ਲੇਕਿਨ ਫਿਰ ਇਸ ਮਾਮਲੇ ਦਾ ਕੀ ਬਣਿਆ, ਇਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਿਆ ਹੈ।
2) ਤੇਨਕਾਸ਼ੀ (ਤਾਮਿਲਨਾਡੂ)
24 ਜਨਵਰੀ 2008 ਨੂੰ ਤਾਮਿਲਨਾਡੂ ਦੇ ਤਿਰੂਨੇਲਵੇਦੀ ਜ਼ਿਲ੍ਹੇ ਦੇ ਤੇਨਕਾਸ਼ੀ (ਦਕਸ਼ਿਣ ਕਾਸ਼ੀ) ਦੇ ਆਰæਐਸ਼ਐਸ਼ ਦਫ਼ਤਰ ਵਿਚ ਬੰਬ ਧਮਾਕਾ ਹੋਇਆ ਸੀ। ਸ਼ੁਰੂ ਵਿਚ ਮੁਸਲਿਮ ਜਥੇਬੰਦੀ ਉਪਰ ਸ਼ੱਕ ਕੀਤਾ ਗਿਆ ਸੀ; ਲੇਕਿਨ ਬਾਅਦ ਵਿਚ ਤਾਮਿਲਨਾਡੂ ਪੁਲਿਸ ਨੇ ਬਾਰੀਕੀ ਵਿਚ ਜਾਂਚ ਕੀਤੀ ਅਤੇ ਇਸ ਮਾਮਲੇ ਵਿਚ ਸੰਘ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿਚ ਪਤਾ ਲੱਗਿਆ ਕਿ ਵਾਰਦਾਤ ਦੀ ਸਾਜ਼ਿਸ਼ ਜੁਲਾਈ 2007 ਤੋਂ ਹੀ ਚੱਲ ਰਹੀ ਸੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ 8 ਬੰਬ ਬਣਾਏ ਸਨ। ਪੁਲਿਸ ਨੇ ਬੰਬ ਤਿਆਰ ਬਣਾਉਣ ਦੀ ਸਮੱਗਰੀ ਅਤੇ ਕੁਝ ਬੰਬ ਜ਼ਬਤ ਕੀਤੇ। ਮੁਲਜ਼ਮਾਂ ਨੇ ਮੰਨਿਆ ਕਿ ਜਾਤੀ ਭੇਦਭਾਵ ਫੈਲਾਉਣ ਦੀ ਦ੍ਰਿਸ਼ਟੀ ਨਾਲ ਉਨ੍ਹਾਂ ਨੇ ਇਹ ਵਾਰਦਾਤ ਕਰਵਾਈ ਸੀ। ਪੁਲਿਸ ਨੇ ਜਾਂਚ ਪੂਰੀ ਕਰ ਕੇ ਅਦਾਲਤ ਵਿਚ ਭੇਜ ਦਿੱਤੀ।
3) ਪਨਵੇਲ
20 ਫਰਵਰੀ 2008 ਨੂੰ ਮੁੰਬਈ ਤੋਂ 50 ਕਿਲੋਮੀਟਰ ਦੀ ਦੂਰੀ ਉਪਰ ਸਥਿਤ ਪਨਵੇਲ ਦੇ ਸਿਨੇਰਾਜ ਟਾਕੀਜ਼ ਵਿਚ ‘ਜੋਧਾ ਅਕਬਰ’ ਫਿਲਮ ਲੱਗੀ ਹੋਈ ਸੀ। ਉਸੇ ਵਕਤ ਬੰਬ ਧਮਾਕਾ ਹੋਇਆ। ਹੇਮੰਤ ਕਰਕਰੇ ਦੀ ਅਗਵਾਈ ਵਿਚ ਮਹਾਰਾਸ਼ਟਰ ਏæਟੀæਐਸ਼ ਨੇ ਵਾਰਦਾਤ ਦੀ ਜਾਂਚ ਕੀਤੀ। ਇਸ ਤੋਂ ਪਤਾ ਲੱਗਿਆ ਕਿ ਟਾਕੀਜ਼ ਵਿਚ ਬੰਬ ਸਨਾਤਨ ਸੰਸਥਾ ਦੇ ਦਹਿਸ਼ਤਗਰਦਾਂ ਨੇ ਰੱਖੇ ਸਨ। ਇਸ ਨਾਲ ਸਬੰਧਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚਾਰਜਸ਼ੀਟ ਅਦਾਲਤ ਵਿਚ ਭੇਜੀ ਗਈ।
4) 31 ਮਈ 2008 ਵਿਚ ਵਾਸ਼ੀ, ਨਵੀ ਮੁੰਬਈ ਸਥਿਤ ਸਿਨੇਮਾਘਰ ਵਿਚ ਪਲਾਸਟਿਕ ਦੇ ਬੈਗ ਵਿਚ ਕੁਝ ਬੰਬ ਮਿਲੇ ਸਨ। ਵਕਤ ਸਿਰ ਪਤਾ ਲੱਗਣ ਨਾਲ ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸੁਕਐਡ ਦੀ ਮਦਦ ਨਾਲ ਪੁਲਿਸ ਬੰਬ ਨਕਾਰਾ ਕਰਨ ਵਿਚ ਕਾਮਯਾਬ ਹੋ ਗਈ। ਜਾਂਚ ਤੋਂ ਪਤਾ ਲੱਗਿਆ ਕਿ ਬੰਬ ਸਨਾਤਨ ਸੰਸਥਾ ਦੇ ਦਹਿਸ਼ਤਗਰਦਾਂ ਨੇ ਰੱਖੇ ਸਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਫ਼ਾਈਲ ਅਦਾਲਤ ਵਿਚ ਭੇਜੀ ਗਈ। ਇਸ ਮਾਮਲੇ ਵਿਚ ਵਿਕਰਮ ਭਾਵੇ ਅਤੇ ਰਮੇਸ਼ ਗਡਕਰੀ ਨਾਂ ਦੇ ਸਨਾਤਨ ਸੰਸਥਾ ਦੇ ਦੋ ਦਹਿਸ਼ਤਗਰਦਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ।
5) ਠਾਣੇ
4 ਜੂਨ 2008 ਨੂੰ ਠਾਣੇ ਦੇ ‘ਗਡਕਰੀ ਰੰਗਾਯਤਨ’ ਥੀਏਟਰ ਵਿਚ ‘ਆਮਹੀ ਪਾਚਪੂਤੇ’ ਮਰਾਠੀ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਬੰਬ ਧਮਾਕਾ ਹੋਇਆ। ਇਸ ਵਿਚ 7 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਏæਟੀæਐਸ਼ ਨੇ ਵਕੂਆ-ਏ-ਵਾਰਦਾਤ ਦੀ ਜਾਂਚ ਕੀਤੀ। ਇਸ ਦੌਰਾਨ ਸਪਸ਼ਟ ਹੋਇਆ ਕਿ ਵਾਰਦਾਤ ਦੇ ਪਿੱਛੇ ਸਨਾਤਨ ਸੰਸਥਾ, ਹਿੰਦੂ ਜਾਗਰਨ ਸਮਿਤੀ ਆਦਿ ਬ੍ਰਾਹਮਣਵਾਦੀ ਜਥੇਬੰਦੀਆਂ ਦਾ ਹੱਥ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਕੁਝ ਮੁਲਜ਼ਮਾਂ ਦੇ ਬਿਆਨਾਂ ਉਪਰ ਪੇਣ ਅਤੇ ਸਤਾਰਾ ਤੋਂ ਭਾਰੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਚਾਰਜਸ਼ੀਟ ਅਦਾਲਤ ਵਿਚ ਭੇਜੀ। ਅਦਾਲਤ ਨੇ ਇਸ ਮਾਮਲੇ ਵਿਚ ਵਿਕਰਮ ਭਾਵੇ ਅਤੇ ਰਮੇਸ਼ ਗਡਕਰੀ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਹਰ ਨੂੰ 10 ਸਾਲ ਦੀ ਸਜ਼ਾ ਸੁਣਾਈ।
(ਚਲਦਾ)