ਸੱਚ ਅਤੇ ਸਿਆਸਤ ਦਾ ਮੇਲ ਕੋਈ ਨਾ, ਰਿਸ਼ਤਾ ਜਿਸ ਤਰ੍ਹਾਂ ਪਾਣੀ ਤੇ ਅੱਗ ਦਾ ਹੈ।
ਬਣੂ ‘ਚੰਗੀ’ ਸਰਕਾਰ ਹੁਣ ਪਹਿਲੀਆਂ ਤੋਂ, ਵੋਟਾਂ ਪਾਉਂਦਿਆਂ ਲੋਕਾਂ ਨੂੰ ਲੱਗਦਾ ਹੈ।
‘ਮੱਖਣ’ ਨਹੀਂ ਸੀ ਬਾਅਦ ਵਿਚ ਪਤਾ ਚੱਲੇ, ‘ਚਿੱਟਾ ਚਿੱਟਾ’ ਇਹ ਪਾਣੀ ਦੀ ਝੱਗ ਦਾ ਹੈ।
ਉਸ ਦੇ ਮੱਛੀਆਂ ਫੜਨ ਤੋਂ ਭੇਤ ਖੁੱਲ੍ਹੇ, ‘ਹੰਸ’ ਨਹੀਂ ਇਹ ਅੰਸ ਤਾਂ ‘ਬੱਗ’ ਦਾ ਹੈ।
ਫੇਰ ਹੋਣ ਮਾਯੂਸੀਆਂ ਵੋਟਰਾਂ ਨੂੰ, ਹੁਕਮਰਾਨ ਦਾ ਚਿਹਰਾ ਪਰ ਦੱਗਦਾ ਹੈ।
ਸੱਭੇ ਖਸਲਤਾਂ ਨੀਤੀਆਂ ਰਹਿਣ ਓਹੀ, ਰੰਗ ਬਦਲਦਾ ਹਾਕਮ ਦੀ ਪੱਗ ਦਾ ਹੈ!