ਦੋ ਹੀ ਕਾਫੀ?

ਨਦੀ ਚੋਣਾਂ ਦੀ ਸੱਚ ਨੂੰ ਡੋਬ ਦੇਵੇ, ‘ਜੁਮਲੇ’ ਝੂਠ ਦੇ ਆਸਰੇ ਪਾਰ ਜਾਂਦੇ।
ਹੌਕੇ ਲੈਂਦੀ ਰਹਿ ਜਾਏ ਈਮਾਨਦਾਰੀ, ਬੇਈਮਾਨੀ ਦੇ ਤੀਰ ਹੀ ਮਾਰ ਜਾਂਦੇ।
ਪਾਪੀ ਰਹਿਣ ‘ਪੁਰਾਣੇ’ ਹੀ ਖੇਡਦੇ ਜੋ, ਦੋਵੇਂ ਰਲ ਕੇ ‘ਤੀਜੇ’ ਨੂੰ ‘ਚਾਰ’ ਜਾਂਦੇ।
ਸਾਰੇ ਫਲਸਫੇ ਲਾ ਲਾ ਕੇ ਜੋਰ ਹੰਭੇ, ਨੇੜੇ ਜਿੱਤ ਦੇ ਪਹੁੰਚ ਕੇ ਹਾਰ ਜਾਂਦੇ।
ਕਿਥੋਂ ਚਮਕਣੀ ਕਿਰਨ ਦੀ ਆਸ ਦੱਸੋ, ਚਾਰੇ ਤਰਫ ਹੀ ਘੁੱਪ ਹਨੇਰ ਵਿਚੋਂ।
‘ਲਾਲ’ ਸੂਹੇ ਅੰਗਿਆਰ ਨਾ ਸੁਲਘਣੇ ਜੀ, ਫੂਕਾਂ ਮਾਰਿਆਂ ਸੁਆਹ ਦੇ ਢੇਰ ਵਿਚੋਂ!