ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ

ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾਪਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ।

ਅਸੀਂ ਆਪਣੇ ਪਾਠਕਾਂ ਲਈ ਇਹ ਅਹਿਮ ਕਿਤਾਬਚੇ ਲੜੀਵਾਰ ਛਾਪ ਰਹੇ ਹਾਂ ਜਿਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਐਸ਼ਐਮæ ਮੁਸ਼ਰਿਫ
ਅਧਿਆਏ ਇਕ: ਕਰਕਰੇ ਦੇ ਆਉਣ ਨਾਲ ਸੰਘ ਦਾ ਪਰਦਾਫਾਸ਼
ਆਰ ਐਸ ਐਸ ਬ੍ਰਾਹਮਣਵਾਦੀਆਂ ਦੀ, ਬ੍ਰਾਹਮਣਵਾਦੀਆਂ ਦੇ ਹਿਤਾਂ ਲਈ ਅਤੇ ਬ੍ਰਾਹਮਣਵਾਦੀਆਂ ਵਲੋਂ ਚਲਾਈ ਜਾ ਰਹੀ ਫਿਰਕਾਪ੍ਰਸਤ ਜਥੇਬੰਦੀ ਹੈ। ਬ੍ਰਾਹਮਣਵਾਦੀਆਂ ਦਾ ਝੂਠਾ ਪ੍ਰਚਾਰ ਹੈ ਕਿ ਇਹ ਸੰਸਕ੍ਰਿਤਿਕ, ਸਮਾਜੀ, ਰਾਸ਼ਟਰਵਾਦੀ ਜਥੇਬੰਦੀ ਹੈ। ਬਹੁਜਨ ਅਤੇ ਦਲਿਤ ਨੌਜਵਾਨਾਂ ਨੂੰ ਸੰਘ ਨਾਲ ਜੋੜਨ ਲਈ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਸਦੀਆਂ ਤੋਂ ਚਲੇ ਆ ਰਹੇ ਬੇਤੁਕੇ ਜਾਤਪਾਤੀ ਪ੍ਰਬੰਧ ਨੂੰ ਬਰਕਰਾਰ ਰੱਖਣਾ ਅਤੇ ਸਾਰੀਆਂ ਜਾਤਾਂ ਉਪਰ ਬ੍ਰਾਹਮਣਵਾਦੀ ਗ਼ਲਬਾ ਬਣਾਈ ਰੱਖਣਾ ਇਸ ਜਥੇਬੰਦੀ ਦਾ ਮੁੱਖ ਉਦੇਸ਼ ਹੈ। ਇਸ ਦੇ ਲਈ ਇਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ ਅਤੇ ਹਾਲਾਤ ਅਨੁਸਾਰ ਵੱਖ-ਵੱਖ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਹਨ।
ਗਿਣੇ-ਮਿਥੇ ਢੰਗ ਨਾਲ ਹਿੰਦੂ-ਮੁਸਲਿਮ ਦੰਗੇ ਕਰਵਾਉਣਾ ਇਨ੍ਹਾਂ ਦੀ 20ਵੀਂ ਸਦੀ ਦੀ ਸਭ ਤੋਂ ਵੱਡੀ ਸਾਜ਼ਿਸ਼ ਹੈ, ਲੇਕਿਨ 21ਵੀਂ ਸਦੀ ਵਿਚ ਆਰæਐਸ਼ਐਸ਼ ਨੇ ਆਪਣੇ ਕੁਝ ਕਾਰਜਾਂ ਵਿਚ ਤਬਦੀਲੀ ਲਿਆਂਦੀ ਹੈ। ਹਿੰਦੂ-ਮੁਸਲਿਮ ਦੰਗੇ ਕਰਵਾਉਣ ਤੋਂ ਇਲਾਵਾ ਮੁਸਲਿਮ ਦਹਿਸ਼ਤਵਾਦ ਦਾ ਡਰ ਲੋਕਾਂ ਦੇ ਦਿਲੋ-ਦਿਮਾਗ ਵਿਚ ਭਰਨ ਦਾ ਕੰਮ ਆਰæਐਸ਼ਐਸ਼ ਅਤੇ ਹੋਰ ਜੋਟੀਦਾਰ ਜਥੇਬੰਦੀਆਂ ਕਰ ਰਹੀਆਂ ਹਨ। ਇਸ ਕਾਰਜ ਵਿਚ ਖੁਫ਼ੀਆ ਏਜੰਸੀਆਂ ਵੀ ਇਨ੍ਹਾਂ ਨੂੰ ਸਹਿਯੋਗ ਦੇ ਰਹੀਆਂ ਹਨ। ਇਸ ਤੋਂ ਇਲਾਵਾ, ਆਪਣੇ ਮਨੋਰਥ ਨੂੰ ਨੇਪਰੇ ਚਾੜ੍ਹਨ ਲਈ ਕੱਟੜਵਾਦੀ ਬ੍ਰਾਹਮਣਵਾਦੀਆਂ ਨੇ ਇਕ ਹੋਰ ਜਥੇਬੰਦੀ Ḕਅਭਿਨਵ ਭਾਰਤ’ ਬਣਾਈ ਹੋਈ ਹੈ।
2002 ਤੋਂ ਲੈ ਕੇ 2008 ਦਰਮਿਆਨ ਕਈ ਥਾਵਾਂ ਉਪਰ ਵੱਡੇ ਬੰਬ ਧਮਾਕੇ ਹੋਏ, ਇਹ ਸਾਰੇ ਆਰæਐਸ਼ਐਸ਼ ਦਾ ਕਾਰਾ ਸਨ। ਜਿਉਂ ਹੀ ਕੋਈ ਵਾਰਦਾਤ ਹੁੰਦੀ, ਆਈæਬੀæ (ਇੰਟੈਲੀਜੈਂਸ ਬਿਊਰੋ) ਉਸੇ ਦਿਨ ਕਿਸੇ ਮੁਸਲਿਮ ਜਥੇਬੰਦੀ ਉਪਰ ਇਸ ਦਾ ਇਲਜ਼ਾਮ ਲਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦੀ ਸੀ। ਅਗਲੇ ਦੋ-ਤਿੰਨ ਦਿਨਾਂ ਵਿਚ ਮੁਲਕ ਦੇ ਵੱਖ-ਵੱਖ ਥਾਵਾਂ ਤੋਂ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਸੀ ਅਤੇ ਮੀਡੀਆ ਇਨ੍ਹਾਂ ਖ਼ਬਰਾਂ ਨੂੰ ਬੜੇ ਜ਼ੋਰ-ਸ਼ੋਰ ਨਾਲ ਛਾਪਦਾ ਸੀ। ਇਸ ਤੋਂ ਬਾਅਦ ਟੀæਵੀæ ਉਪਰ ਪ੍ਰਾਈਮ ਟਾਈਮ ਚਰਚਾ ਸੈਸ਼ਨ, ਅਖ਼ਬਾਰਾਂ ਵਿਚ ਲੇਖ-ਟਿੱਪਣੀਆਂ ਵਗੈਰਾ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ। ਇਸ ਤੋਂ ਪਹਿਲਾਂ ਕਿ ਲੋਕ ਉਸ ਵਾਰਦਾਤ ਨੂੰ ਭੁੱਲ ਜਾਣ, ਉਦੋਂ ਤਕ ਇਕ ਹੋਰ ਨਵੀਂ ਵਾਰਦਾਤ ਹੋ ਜਾਂਦੀ।
ਇਸ ਸਿਲਸਿਲੇ ਵਿਚ ਥੋੜ੍ਹਾ ਜਿਹਾ ਖ਼ਲਲ ਉਦੋਂ ਪਿਆ, ਜਦੋਂ 2006 ਵਿਚ ਨਾਂਦੇੜ ਬੰਬ ਧਮਾਕਾ ਹੋਇਆ। ਆਰæਐਸ਼ਐਸ਼ ਅਤੇ ਬਜਰੰਗ ਦਲ ਦੇ ਦਹਿਸ਼ਤਗਰਦ ਜਦੋਂ ਬੰਬ ਬਣਾ ਰਹੇ ਸਨ, ਉਸ ਵਕਤ ਬੰਬ ਫਟ ਗਿਆ। ਇਸ ਵਾਰਦਾਤ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ; ਲੇਕਿਨ ਮੀਡੀਆ ਨੇ ਇਸ ਵਾਰਦਾਤ ਦਾ ਜ਼ਿਆਦਾ ਪ੍ਰਸਾਰਨ ਨਹੀਂ ਕੀਤਾ। ਸਿੱਟੇ ਵਜੋਂ ਇਸ ਨੂੰ ਛੇਤੀ ਹੀ ਭੁਲਾ ਦਿੱਤਾ ਗਿਆ। ਕੁਝ ਸਮੇਂ ਬਾਅਦ ਨਵੇਂ ਸਿਰਿਓਂ ਵੱਡੇ ਬੰਬ ਧਮਾਕੇ ਹੋਣੇ ਸ਼ੁਰੂ ਹੋ ਗਏ। ਨਾਲ ਹੀ ਸ਼ੁਰੂ ਹੋ ਗਿਆ ਇਨ੍ਹਾਂ ਵਾਰਦਾਤਾਂ ਦਾ ਇਲਜ਼ਾਮ ਮੁਸਲਿਮ ਜਥੇਬੰਦੀਆਂ ਉਪਰ ਲਗਾਉਣ ਅਤੇ ਏæਟੀæਐਸ਼ ਵਰਗੀਆਂ ਸੂਬਾਈ ਪੱਧਰ ਦੀਆਂ ਏਜੰਸੀਆਂ ਵਲੋਂ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਿਲਸਿਲਾ। ਮੀਡੀਆ ਨੇ ਵੀ ਪਹਿਲਾਂ ਵਾਂਗ ਇਨ੍ਹਾਂ ਖ਼ਬਰਾਂ ਨੂੰ ਪੁਰ-ਜ਼ੋਰ ਤਰੀਕੇ ਨਾਲ ਛਾਪਣਾ ਸ਼ੁਰੂ ਕਰ ਦਿੱਤਾ। ਇਉਂ ਮੁਸਲਿਮ ਦਹਿਸ਼ਤਵਾਦ ਦਾ ਨਕਲੀ ਮਾਹੌਲ ਬਣਾਉਣ ਵਿਚ ਆਰæਐਸ਼ਐਸ਼ ਸਹਿਜੇ-ਸਹਿਜੇ ਕਾਮਯਾਬ ਹੋਣਾ ਸ਼ੁਰੂ ਹੋ ਗਿਆ।
ਲੇਕਿਨ ਇਕ ਪੁਲਿਸ ਅਫਸਰ ਹੇਮੰਤ ਕਰਕਰੇ ਨੇ ਆਰæਐਸ਼ਐਸ਼ ਦੀਆਂ ਤਮਾਮ ਯੋਜਨਾਵਾਂ ਉਪਰ ਪਾਣੀ ਫੇਰ ਦਿੱਤਾ। ਸਤੰਬਰ 2008 ਵਿਚ ਮਾਲੇਗਾਓਂ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਕਰਦਿਆਂ ਉਸ ਨੂੰ ਕੁਝ ਅਜਿਹੇ ਸਬੂਤ ਮਿਲੇ ਜਿਨ੍ਹਾਂ ਤੋਂ ਸਪਸ਼ਟ ਹੋ ਗਿਆ ਕਿ ਸਿਰਫ਼ ਮਾਲੇਗਾਓਂ 2008 ਹੀ ਨਹੀਂ, ਬਲਕਿ ਇਸ ਤੋਂ ਪਹਿਲਾਂ ਜੋ ਵੀ ਬੰਬ ਧਮਾਕੇ ਹੋਏ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਧਮਾਕਿਆਂ ਦੇ ਲਈ ਆਰæਐਸ਼ਐਸ਼, ਅਭਿਨਵ ਭਾਰਤ ਅਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਜ਼ਿੰਮੇਵਾਰ ਹਨ। ਇਕ ਸਮੇਂ ਸੰਘ ਪਰਿਵਾਰ ਖ਼ਿਲਾਫ਼ ਲਗਭਗ 18 ਕੇਸ ਚੱਲ ਰਹੇ ਸਨ। ਇਨ੍ਹਾਂ ਵਿਚੋਂ 14 ਸਿਰਫ਼ ਆਰæਐਸ਼ਐਸ਼ ਖ਼ਿਲਾਫ਼ ਸਨ। ਹੋਰ ਵੀ ਕੁਝ ਵਾਰਦਾਤਾਂ ਦੀ ਦੁਬਾਰਾ ਜਾਂਚ ਹੋਣ ਨਾਲ ਇਨ੍ਹਾਂ ਵਿਚ ਵਾਧਾ ਹੋ ਸਕਦਾ ਹੈ।
ਸਪਸ਼ਟ ਹੈ ਕਿ ਪਿਛਲੇ 90 ਸਾਲਾਂ ਵਿਚ ਜੋ ਜਥੇਬੰਦੀ ਕਹਿਣ ਨੂੰ ਮੁਲਕ ਵਿਚ ਸਮਾਜੀ, ਸੰਸਕ੍ਰਿਤਿਕ, ਦੇਸ਼ ਪ੍ਰੇਮ ਦੀ ਭਾਵਨਾ ਜਗਾਉਣ ਦਾ ਕੰਮ ਕਰ ਰਹੀ ਹੈ, ਉਹ ਹਕੀਕਤ ਵਿਚ ਮੁਲਕ ਵਿਚ ਦਹਿਸ਼ਤ ਫੈਲਾਉਣ ਵਾਲੀ ਦਹਿਸ਼ਤਗਰਦ ਜਥੇਬੰਦੀ ਹੈ ਅਤੇ ਇਹ ਮੁਲਕ ਵਿਆਪੀ ਦੇਸ਼ ਧ੍ਰੋਹੀ ਸਾਜਿਸ਼ ਦੀ ਸੂਤਰਧਾਰ ਹੈ।
ਅਧਿਆਏ ਦੋ: ਮਾਲੇਗਾਓਂ 2008 ਬੰਬ ਧਮਾਕਾ-ਦਹਿਸ਼ਤਵਾਦੀ ਬੰਬ ਧਮਾਕੇ ਦੀ ਪਹਿਲੀ ਸੱਚੀ ਜਾਂਚ
29 ਸਤਬੰਰ 2008 ਨੂੰ ਮਾਲੇਗਾਓਂ ਦੇ ਭੀਕੂ ਚੌਕ ਵਿਚ ਧਮਾਕਾ ਹੋਇਆ। ਛੇ ਜਣਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ, ਸੌ ਤੋਂ ਵੱਧ ਜ਼ਖ਼ਮੀ ਹੋਏ। ਆਈæਬੀæ ਨੇ Ḕਸਿਮੀ’, ਇੰਡੀਅਨ ਮੁਜਾਹੀਦੀਨ, Ḕਹੂਜੀ’ ਵਰਗੀਆਂ ਜਥੇਬੰਦੀਆਂ ‘ਤੇ ਸ਼ੱਕ ਜ਼ਾਹਿਰ ਕੀਤਾ। ਮੀਡੀਆ ਨੇ ਇਸ ਨੂੰ ਖ਼ਬਰ ਬਣਾ ਕੇ ਲੋਕਾਂ ਅੱਗੇ ਪਰੋਸਿਆ, ਪਰ ਮਹਾਰਾਸ਼ਟਰ ਏæਟੀæਐਸ਼ ਦਾ ਅਹੁਦਾ ਸੰਭਾਲਣ ਵਾਲੇ ਹੇਮੰਤ ਕਰਕਰੇ ਨੇ ਮਹਿਜ਼ ਸ਼ੱਕ ਦੇ ਆਧਾਰ ‘ਤੇ ਹੀ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਵਾਜਬ ਨਾ ਸਮਝਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਹੇਮੰਤ ਕਰਕਰੇ ਨੇ ਸਭ ਤੋਂ ਪਹਿਲਾਂ ਧਿਆਨ ਵਕੂਆ-ਏ-ਵਾਰਦਾਤ ਉਪਰ ਕੇਂਦਰਤ ਕੀਤਾ। ਉਸ ਨੂੰ ਇਕ ਮੋਟਰ ਬਾਈਕ ਮਿਲਿਆ। ਉਸ ਉਪਰ ਰੱਖੀ ਹੋਈ ਆਰæਡੀæਐਕਸ਼ ਵਰਗੀ ਖ਼ਤਰਨਾਕ ਸਮੱਗਰੀ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ। ਜਾਂਚ ਪਿੱਛੋਂ ਪਤਾ ਲੱਗਾ ਕਿ ਬਾਈਕ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੀ ਹੈ। ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ), ਵਿਸ਼ਵ ਹਿੰਦੂ ਪ੍ਰੀਸ਼ਦ ਦੀ ਦੁਰਗਾ ਵਾਹਿਨੀ ਆਦਿ ਜਥੇਬੰਦੀਆਂ ਨਾਲ ਜੁੜੀ ਹੋਈ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਰੜੀ ਪੁੱਛਗਿੱਛ ਪਿੱਛੋਂ ਦੋ ਨਾਂ ਸਾਹਮਣੇ ਆਏ- ਸ਼ਾਮ ਲਾਲ ਸਾਹੂ ਤੇ ਸ਼ਿਵਨਰਾਇਣ ਕਾਲਸੰਗਰਾ। ਇਨ੍ਹਾਂ ਦੋਵਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਹ ਦੋਵੇਂ ਆਰæਐਸ਼ਐਸ਼ ਅਤੇ ਭਾਜਪਾ ਨਾਲ ਸਬੰਧਤ ਸਨ।
ਇਨ੍ਹਾਂ ਤਿੰਨਾਂ ਤੋਂ ਹੋਈ ਪੁੱਛਗਿੱਛ ਤੋਂ ਵਾਰਦਾਤ ਵਿਚ ਸ਼ਾਮਲ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ, ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਜੰਮੂ ਸਥਿਤ ਸ਼ਾਰਦਾ ਪੀਠ ਦੇ ਮਹੰਤ ਦਇਆਨੰਦ ਪਾਂਡੇ, ਸਮੀਰ ਕੁਲਕਰਨੀ ਆਦਿ ਦੇ ਨਾਂ ਸਾਹਮਣੇ ਆਏ। ਵਾਰਦਾਤ ਵਿਚ ਸ਼ਾਮਲ ਕੁਲ 11 ਜਣਿਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ।
ਇਸ ਦੌਰਾਨ ਹੇਮੰਤ ਕਰਕਰੇ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਕੋਲੋਂ ਇਕ ਅਤੇ ਦਇਆਨੰਦ ਪਾਂਡੇ ਕੋਲੋਂ ਦੋ ਲੈਪਟਾਪ ਜ਼ਬਤ ਕੀਤੇ। ਇਨ੍ਹਾਂ ਅੰਦਰ ਜੋ ਜਾਣਕਾਰੀ ਸੀ, ਉਹ ਇਕ ਤਰ੍ਹਾਂ ਨਾਲ Ḕਹਿੰਦੂ ਰਾਸ਼ਟਰ’ ਦਾ ਬਲਿਊ ਪ੍ਰਿੰਟ ਹੀ ਸੀ। ਲੈਪਟਾਪ ਵਿਚ Ḕਅਭਿਨਵ ਭਾਰਤ’ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ ਦੇ ਆਡੀਓ-ਵੀਡੀਓ ਸਨ ਜਿਨ੍ਹਾਂ ਤੋਂ ਇਹ ਗੱਲਾਂ ਸਪਸ਼ਟ ਹੋਈਆਂ:
2002-03 ਦੌਰਾਨ ਕੱਟੜਵਾਦੀਆਂ ਨੇ Ḕਅਭਿਨਵ ਭਾਰਤ’ ਬਣਾਈ।
ਮੁੱਖ ਉਦੇਸ਼ ਹਿੰਦੁਸਤਾਨੀ ਜਮਹੂਰੀਅਤ ਨੂੰ ਤਹਿਸ-ਨਹਿਸ ਕਰਨਾ, ਲੋਕਤੰਤਰ ਅਨੁਸਾਰ ਸਥਾਪਤ ਮੌਜੂਦਾ ਸਰਕਾਰ ਨੂੰ ਕਮਜ਼ੋਰ ਕਰਨਾ ਅਤੇ ਉਸ ਦੀ ਥਾਂ ਮਨੂ ਸਮ੍ਰਿਤੀ ਤੇ ਵੇਦਾਂ ਉਪਰ ਆਧਾਰਤ Ḕਆਰੀਆਵ੍ਰਤḔ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਸੀ।
ਉਹ ਇਸ ਕਾਰਜ ਵਿਚ ਨੇਪਾਲ ਤੇ ਇਜ਼ਰਾਈਲ ਵਰਗੇ ਮੁਲਕਾਂ ਅਤੇ ਨਾਗਾ ਅਤਿਵਾਦੀਆਂ ਦੀ ਮਦਦ ਲੈ ਰਹੇ ਸਨ।
ਮੁਲਕ ਵਿਚ ਅਰਾਜਕਤਾ ਫੈਲਾਉਣ ਦੀ ਮਨਸ਼ਾ ਨਾਲ ਉਹ ਮੁਲਕ ਵਿਚ ਬੰਬ ਧਮਾਕੇ ਕਰਵਾਉਂਦੇ ਸਨ ਅਤੇ ਉਨ੍ਹਾਂ ਦਾ ਇਲਜ਼ਾਮ ਮੁਸਲਮਾਨਾਂ ਉਪਰ ਲਗਾਉਂਦੇ ਸਨ।
ਇਸ ਵਾਰਦਾਤ ਦੀ ਜਾਂਚ ਹੇਮੰਤ ਕਰਕਰੇ ਨੇ 26 ਨਵੰਬਰ 2008 ਤੋਂ ਪਹਿਲਾਂ ਹੀ ਮੁਕੰਮਲ ਕੀਤੀ ਸੀ, ਲੇਕਿਨ ਅਜੇ ਤਕ ਉਸ ਦੀ ਚਾਰਜਸ਼ੀਟ ਕੋਰਟ ਵਿਚ ਨਹੀਂ ਭੇਜੀ ਸੀ। ਉਸ ਦੀ ਮੌਤ ਤੋਂ ਬਾਅਦ ਜਨਵਰੀ 2009 ਵਿਚ ਚਾਰਜਸ਼ੀਟ ਭੇਜੀ ਗਈ। ਗ੍ਰਿਫ਼ਤਾਰ ਕੀਤੇ 11 ਦਹਿਸ਼ਤਗਰਦ ਅਤੇ ਤਿੰਨ ਮਫ਼ਰੂਰ ਦਹਿਸ਼ਤਗਰਦ (ਕੁਲ 14) ਵਾਰਦਾਤ ਵਿਚ ਸ਼ਾਮਲ ਸਨ: ਸਾਧਵੀ ਪ੍ਰੱਗਿਆ ਸਿੰਘ ਠਾਕੁਰ, ਸ਼ਾਮਲਾਲ ਸਾਹੂ, ਸ਼ਿਵਨਰਾਇਣ ਕਾਲਸੰਗਰਾ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਤ, ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਮਹੰਤ ਦਇਆਨੰਦ ਪਾਂਡੇ / ਸੁਧਾਰਕਰ ਧਰ ਦਿਵੇਦੀ, ਸਮੀਰ ਕੁਲਕਰਨੀ, ਅਜੈ ਰਾਹੀਰਕਰ, ਰਾਕੇਸ਼ ਧਾਵੜੇ, ਜਗਦੀਸ਼ ਮਹਾਤਰੇ, ਸੁਧਾਕਰ ਚਤੁਰਵੇਦੀ, ਰਾਮਜੀ ਕਾਲਸੰਗਰਾ (ਫ਼ਰਾਰ), ਸੰਦੀਪ ਡਾਂਗੇ (ਫ਼ਰਾਰ), ਪ੍ਰਵੀਨ ਮੁਤਾਲਿਕ (ਫ਼ਰਾਰ, ਬਾਅਦ ਵਿਚ ਗ੍ਰਿਫ਼ਤਾਰ)। ਇਹ ਸਾਰੇ Ḕਅਭਿਨਵ ਭਾਰਤḔ ਦੇ ਮੈਂਬਰ ਸਨ ਅਤੇ ਆਰæਐਸ਼ਐਸ਼ ਨਾਲ ਸਬੰਧਤ ਸਨ।
ਮਾਲੇਗਾਓਂ 2008 ਦੀ ਜਾਂਚ ਵਿਚ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਟੈਸਟ ਹੋਏ ਸਨ। ਉਸ ਤੋਂ ਸਪਸ਼ਟ ਹੋਇਆ ਸੀ ਕਿ ਮਾਲੇਗਾਓਂ ਵਾਰਦਾਤ ਤੋਂ ਪਹਿਲਾਂ ਜੋ ਧਮਾਕੇ ਹੋਏ ਸਨ, ਜਿਵੇਂ ਸਮਝੌਤਾ ਐਕਸਪ੍ਰੈੱਸ, ਮਾਲੇਗਾਓਂ 2006, ਅਜਮੇਰ ਸ਼ਰੀਫ਼, ਮੱਕਾ ਮਸਜਿਦ (ਹੈਦਰਾਬਾਦ); ਇਹ ਸਾਰੇ ਧਮਾਕੇ Ḕਅਭਿਨਵ ਭਾਰਤḔ ਦੇ ਦਹਿਸ਼ਤਗਰਦਾਂ ਨੇ ਕੁਝ ਹੋਰ ਜਥੇਬੰਦੀਆਂ ਦੀ ਮਦਦ ਨਾਲ ਕੀਤੇ ਸਨ, ਲੇਕਿਨ ਇਨ੍ਹਾਂ ਵਾਰਦਾਤਾਂ ਦੀ ਮੁੜ ਜਾਂਚ ਕਈ ਸਾਲ ਤਕ ਨਹੀਂ ਕੀਤੀ ਗਈ।
ਹੇਮੰਤ ਕਰਕਰੇ ਨੇ ਜਿਹੜੇ ਤਿੰਨ ਲੈਪਟਾਪ ਜ਼ਬਤ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵਿਚ Ḕਅਭਿਨਵ ਭਾਰਤḔ ਦੀ ਪੂਰੀ ਜਾਣਕਾਰੀ ਸੀ। ਦੂਜੇ ਦੋ ਲੈਪਟਾਪ ਵਿਚ Ḕਅਭਿਨਵ ਭਾਰਤḔ ਦੀਆਂ ਮੁਲਕ ਭਰ ਵਿਚ ਹੋਈਆਂ ਮੀਟਿੰਗਾਂ ਦੇ 48 ਆਡੀਓ-ਵੀਡੀਓ ਕਲਿਪ ਸਨ। ਹੇਮੰਤ ਕਰਕਰੇ ਨੇ ਤਿੰਨ ਵੀਡੀਓ ਅਤੇ ਦੋ ਆਡੀਓ ਕਲਿਪ ਦਾ ਸ਼ਾਬਦਿਕ ਉਤਾਰਾ ਕਰ ਕੇ ਉਨ੍ਹਾਂ ਦੀ ਜਾਂਚ ਕੀਤੀ ਸੀ। ਬਾਕੀ 43 ਕਲਿਪ ਦਾ ਸ਼ਾਬਦਿਕ ਉਤਾਰਾ ਕਰਨ ਅਤੇ ਉਨ੍ਹਾਂ ਨਾਲ ਸਬੰਧਤ ਵਾਰਦਾਤਾਂ ਦੀ ਜਾਂਚ ਦਾ ਕੰਮ ਅਧੂਰਾ ਸੀ।
ਹੇਮੰਤ ਕਰਕਰੇ ਦੀ ਹੱਤਿਆ ਤੋਂ ਦੋ ਮਹੀਨੇ ਬਾਅਦ ਜਨਵਰੀ 2009 ਵਿਚ ਭੇਜੀ ਗਈ ਚਾਰਜ ਸ਼ੀਟ ਦੇ ਸਫ਼ਾ 69 ਉਪਰ ਲਿਖਿਆ ਹੈ- “ਜ਼ਬਤ ਕੀਤੇ ਲੈਪਟਾਪ ਦੇ ਬਾਕੀ ਕਲਿਪ, ਕੁਝ ਮੋਬਾਈਲ ਫ਼ੋਨਾਂ ਦੀ ਰਿਕਾਰਡ ਕੀਤੀ ਗੱਲਬਾਤ, ਪੈੱਨ ਡਰਾਈਵ ਵਿਚ ਰਿਕਾਰਡ ਕੀਤੀ ਜਾਣਕਾਰੀ ਅਤੇ ਹੋਰ ਦਸਤਾਵੇਜ਼ ਆਦਿ ਫਾਰੈਂਸਿਕ ਸਾਇੰਸ ਲੈਬਾਰਟਰੀ ਤੋਂ ਹਾਸਲ ਹੋਈ ਹੈ ਅਤੇ ਉਨ੍ਹਾਂ ਦੀ ਜਾਂਚ ਕਰਨਾ ਜ਼ਰੂਰੀ ਹੈ। ਕੁਝ ਹੋਰ ਆਡੀਓ-ਵੀਡੀਓ ਦਾ ਸ਼ਾਬਦਿਕ ਉਤਾਰਾ ਕਰਨ ਦਾ ਕੰਮ ਜਾਰੀ ਹੈ।” ਚਾਰਜਸ਼ੀਟ ਭੇਜੀ ਨੂੰ ਸੱਤ ਸਾਲ ਹੋ ਗਏ, ਲੇਕਿਨ ਅਜੇ ਤਕ ਅਗਲੀ ਜਾਂਚ ਨਹੀਂ ਕੀਤੀ ਗਈ। ਸਪਸ਼ਟ ਹੈ ਕਿ ਸਰਕਾਰ ਬ੍ਰਾਹਮਣਵਾਦੀਆਂ ਦੇ ਕਾਰਨਾਮਿਆਂ ਨੂੰ ਦਬਾਈ ਰੱਖਣਾ ਚਾਹੁੰਦੀ ਹੈ।
ਮੋਡਾਸਾ (ਗੁਜਰਾਤ) ਵਿਚ ਧਮਾਕਾ ਹੋਇਆ ਸੀ, ਉਸ ਵਿਚ ਇਕ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਸਨ। ਮ੍ਰਿਤਕਾਂ ਦੀ ਗਿਣਤੀ ਛੱਡ ਦੇਈਏ ਤਾਂ ਮਾਲੇਗਾਓਂ ਅਤੇ ਮੋਡਾਸਾ ਧਮਾਕੇ ਇਕੋ ਜਿਹੇ ਨਜ਼ਰ ਆਉਂਦੇ ਹਨ। ਮਿਸਾਲ ਵਜੋਂ, ਦੋਵੇਂ ਧਮਾਕੇ ਇਕੋ ਦਿਨ ਅਤੇ ਲਗਭਗ ਇਕ ਹੀ ਵਕਤ ਉਪਰ ਹੋਏ; ਦੋਹਾਂ ਵਿਚ ਹੀ ਆਰæਡੀæਐਕਸ ਇਸਤੇਮਾਲ ਕੀਤਾ ਗਿਆ; ਬੰਬ ਰੱਖਣ ਲਈ ਦੋਵਾਂ ਵਾਰਦਾਤਾਂ ਵਿਚ ਦੋ-ਪਹੀਆ ਵਾਹਨ (ਬਾਈਕ) ਇਸਤੇਮਾਲ ਕੀਤੇ ਗਏ; ਲੇਕਿਨ ਜਿਸ ਤਰ੍ਹਾਂ ਹੇਮੰਤ ਕਰਕਰੇ ਦੀ ਅਗਵਾਈ ਵਿਚ ਮਹਾਰਾਸ਼ਟਰ ਏæਟੀæਐਸ਼ ਨੇ ਮਾਲੇਗਾਓਂ ਬੰਬ ਧਮਾਕੇ ਦੀ ਕਰੜੀ ਜਾਂਚ ਕੀਤੀ, ਉਸ ਤਰ੍ਹਾਂ ਮੋਡਾਸਾ ਵਾਰਦਾਤ ਦੀ ਜਾਂਚ ਨਹੀਂ ਕੀਤੀ ਗਈ। ਫਿਰ ਐਨæਆਈæਏæ ਨੂੰ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ, ਲੇਕਿਨ ਅਜੇ ਤਕ ਜਾਂਚ ਮੁਕੰਮਲ ਨਹੀਂ ਹੋਈ।
(ਚਲਦਾ)