ਨਿੱਤ ਡੱਸੇ ਮਾਇਆ ਨਾਗਣ

ਮਾਇਆ ਦੇ ਮਾਇਆ-ਜਾਲ ਨੇ ਸਮੁੱਚਾ ਸੰਸਾਰ ਹਿਲਾਇਆ ਹੋਇਆ ਹੈ। ਅੰਮ੍ਰਿਤਸਰ ਵਿਚ ਵੱਸਦੇ ਅੱਖਾਂ ਦੇ ਪ੍ਰਸਿੱਧ ਸਰਜਨ ਡਾਕਟਰ ਦਲਜੀਤ ਸਿੰਘ ਨੇ ਮਾਇਆ ਦੇ ਅਜੋਕੇ ਰੰਗਾਂ ਬਾਰੇ ਚੀਰ-ਫਾੜ ਆਪਣੇ ਇਸ ਲੇਖ ਵਿਚ ਕੀਤੀ ਹੈ। ਉਨ੍ਹਾਂ ਬਾਖੂਬੀ ਜਚਾਇਆ ਹੈ ਕਿ ਮੁੱਠੀ ਭਰ ਲੋਕ ਕਿਸ ਤਰ੍ਹਾਂ ਸੰਸਾਰ ਦੇ ਬਹੁਤ ਮੁਲਕਾਂ ਦੀ ਸਿਆਸਤ ਅਤੇ ਆਰਥਿਕਤਾ ਚਲਾ ਰਹੇ ਹਨ। ਇਸ ਨਾਲ ਲੋਕ ਲਗਾਤਾਰ ਹਾਸ਼ੀਏ ‘ਤੇ ਜਾ ਰਹੇ ਹਨ ਅਤੇ ਇਨ੍ਹਾਂ ਲੋਕਾਂ ਦੇ ਘਰ ਭਰਦੇ ਜਾ ਰਹੇ ਹਨ।

-ਸੰਪਾਦਕ
ਡਾæ ਦਲਜੀਤ ਸਿੰਘ
ਫੋਨ: +91-98150-00207
ਡਾਇਣ ਤਾਂ ਕੋਈ ਨਾ ਕੋਈ ਹੈ, ਪਰ ਉਹ ਦਿਸਦੀ ਨਹੀਂ। ਦੇਸ਼ ਵੰਡ ਸਮੇਂ ਤੱਕ (1947) ਰੁਪਈਆ, ਅਠਿਆਨੀ, ਚਵਾਨੀ, ਦਵਾਨੀ, ਆਨਾ, ਟਕਾ, ਪੈਸਾ, ਧੇਲਾ, ਪਾਈ ਅਤੇ ਦਮੜੀ ਦਿਖਾਈ ਦਿੰਦੇ ਸਨ। ਰੁਪਈਆ, ਅਠਿਆਨੀ ਤੇ ਚਵਾਨੀ ਚਾਂਦੀ ਦੇ ਸਨ, ਬਾਕੀ ਸਿੱਕੇ ਤਾਂਬੇ ਦੇ। ਹਰ ਸਿੱਕੇ ਅੰਦਰ ਕੁਝ ਨਾ ਕੁਝ ਖਰੀਦ ਸ਼ਕਤੀ ਸੀ। ਇਕ ਰੁਪਏ ਵਿਚ 64 ਪੈਸੇ, ਇਕ ਪੈਸੇ ਵਿਚ ਦੋ ਧੇਲੇ, ਤਿੰਨ ਪਾਈਆਂ ਅਤੇ ਚਾਰ ਦਮੜੀਆਂ ਹੁੰਦੀਆਂ ਸਨ। ਅੱਜ ਦੇ ਰੁਪਏ ਦੇ ਨੋਟ ਦੀ ਖਰੀਦ ਸ਼ਕਤੀ ਇਕ ਦਮੜੀ ਨਾਲੋਂ ਅੱਧਾ ਹਿੱਸਾ ਹੈ। ਇਨ੍ਹਾਂ 70 ਸਾਲਾਂ ਅੰਦਰ ਕਿਸ ਜਾਦੂ ਦੀ ਛੜੀ ਨੇ ਇਹ ਕਾਰਨਾਮਾ ਕੀਤਾ ਹੈ? ਕੋਈ ਐਸੀ ਜਾਦੂ ਦੀ ਛੜੀ ਨਹੀਂ, ਜਿਸ ਨਾਲ ਸਾਡੀ ਗਵਾਚੀ ਹੋਈ ਕਰੰਸੀ ਸ਼ਕਤੀ ਵਾਪਸ ਆ ਜਾਵੇ? ਚਲੋ ਨਹੀਂ ਵੀ ਆਉਂਦੀ ਤਾਂ ਘੱਟੋ-ਘੱਟ ਇਥੇ ਹੀ ਸਥਿਰ ਹੋ ਜਾਵੇ।
ਇਹ ਜਾਦੂ ਦੀ ਛੜੀ ਨਿਰੀ ਭਾਰਤ ਉਤੇ ਹੀ ਨਹੀਂ ਚੱਲੀ, ਸਗੋਂ ਦੁਨੀਆਂ ਦੇ ਬਹੁਤ ਦੇਸ਼ਾਂ ਉਤੇ ਚੱਲੀ ਹੈ। ਇਹ ਜਾਦੂ ਕਰੀਬ ਢਾਈ ਸੌ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਇਕ-ਇਕ ਕਰ ਕੇ ਲਗਪਗ ਕੁਲ ਦੁਨੀਆ ਉਤੇ ਛਾ ਗਿਆ। ਜਿਹੜੇ ਦੇਸ਼ ਲੋਕਤੰਤਰੀ ਢੰਗ ਨਾਲ ਕਾਬੂ ਆ ਗਏ, ਵਾਹ ਭਲਾ! ਨਹੀਂ ਤਾਂ ਬਾਹਰੋਂ ਅੰਦਰੋਂ ਠੋਸੀਆਂ ਜੰਗਾਂ ਨਾਲ ਕਾਬੂ ਕੀਤੇ ਗਏ। ਇਹ ਸਿਲਸਿਲਾ ਪਿਛਲੇ ਦਹਾਕਿਆਂ ਵਿਚ ਅਫਗਾਨਿਸਤਾਨ, ਇਰਾਕ, ਲੀਬੀਆ ਅਤੇ ਸੂਡਾਨ ਨੂੰ ਹੜੱਪ ਕਰ ਗਿਆ। ਇਨ੍ਹਾਂ ਸਭਨਾਂ ਦੇ ਬੈਂਕ ਸਹੀ ਅਰਥਾਂ ਵਿਚ ਲੋਕਾਂ ਦੇ/ਸਰਕਾਰੀ ਸਨ ਅਤੇ ਕੀਮਤਾਂ ਸਥਿਰ ਸਨ। ਜਾਦੂ ਦੀ ਛੜੀ ਇਹ ਨਹੀਂ ਸਹਿ ਸਕਦੀ ਕਿ ਕੋਈ ਬੈਂਕ ਉਸ ਦੀ ਮੁੱਠੀ ਤੋਂ ਬਾਹਰ ਹੋਵੇ। ਇਸ ਸਮੇਂ ਜੋ ਦੇਸ਼ ਜਾਦੂਈ ਛੜੀ ਤੋਂ ਬਚੇ ਰਹਿ ਗਏ ਨੇ ਅਤੇ ਜਿਨ੍ਹਾਂ ਉਤੇ ਭਾਰੀ ਸਿਆਸੀ ਵਿੱਤੀ ਤੇ ਫੌਜੀ ਦਬਾਅ ਪਾਇਆ ਜਾ ਰਿਹਾ ਹੈ, ਉਹ ਸੀਰੀਆ, ਇਰਾਨ, ਕਿਊਬਾ ਅਤੇ ਉਤਰੀ ਕੋਰੀਆ ਹਨ। ਰੂਸ ਅਤੇ ਚੀਨ ਜਿਹੇ ਦੇਸ਼ ਵੀ ਕਿਸੇ ਹੱਦ ਤੋਂ ਬੜੀ ਹੱਦ ਤੱਕ ਇਸ ਜਾਦੂ ਦੇ ਪ੍ਰਭਾਵ ਹੇਠ ਹਨ।
ਭਾਰਤ ਕਿਹੜੇ ਬਾਗ ਦੀ ਮੂਲੀ ਹੈ? ਉਸੇ ਬਾਗ ਦੀ ਜਿਥੇ ਦੇ ਬਾਕੀ ਕੁੱਲ ਦੁਨੀਆਂ ਦੇ ਦੇਸ਼ ਹਨ- ਕੁੱਲ ਦਾ ਸਹੀ ਅਰਥ ਹੈ ਕੁੱਲ। ਹਰ ਦੇਸ਼ ਦੇ ਸਿੱਕੇ ਦਾ ਮੁੱਲ ਡਿੱਗ ਰਿਹੈ, ਲਗਾਤਾਰ ਡਿੱਗ ਰਿਹੈ; ਸਮੇਤ ਡਾਲਰ ਦੇ ਜਿਸ ਨੂੰ ਅਸੀਂ ਬਹੁਤਾ ਤਕੜਾ ਸਮਝਦੇ ਹਾਂ। ਜਿਸ ਤੇਜ਼ੀ ਨਾਲ ਡਾਲਰ ਡਿੱਗ ਰਿਹੈ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਸਾਡਾ ਰੁਪਿਆ ਡਿੱਗ ਰਿਹੈ। ਇੰਜ ਟਾਕਰਾ ਕੀਤਿਆਂ ਜਾਪਦਾ ਹੈ ਕਿ ਡਾਲਰ ਤਕੜਾ ਹੋ ਰਿਹੈ।
ਦੁਨੀਆ ਵਿਚ ਰਹਿੰਦਿਆਂ ਦੋ ਚੀਜ਼ਾਂ ਦੀ ਬੜੀ ਲੋੜ ਹੈ- ਪੈਸਾ ਅਤੇ ਪਿਆਰ। ਪਿਆਰ ਬਾਰੇ ਤਾਂ ਲਿਖਤਾਂ ਅਤੇ ਫਿਲਮਾਂ ਦੀ ਕੋਈ ਕਮੀ ਨਹੀਂ, ਪਰ ਪੈਸੇ ਬਾਰੇ ਵਾਕਫੀ ਬਹੁਤ ਘੱਟ ਹੈ, ਤੇ ਜੋ ਹੈ ਵੀ, ਉਹ ਇਸ ਢੰਗ ਨਾਲ ਪੇਸ਼ ਕੀਤੀ ਹੁੰਦੀ ਹੈ ਕਿ ਸਮੱਸਿਆ ਦਾ ਸਿਰ-ਮੂੰਹ ਵੀ ਚੰਗੀ ਤਰ੍ਹਾਂ ਨਹੀਂ ਲੱਭਦਾ।
ਜੇ ਜਾਦੂਗਰ ਬੈਂਕਰ ਰੌਠਚਾਈਲਡ ਦੇ ਮੂੰਹੋਂ ਸੱਚ ਅਖਵਾਉਣਾ ਹੋਵੇ ਤਾਂ ਉਹ ਇੰਜ ਕਹੇਗਾ: “ਮੇਰਾ ਨਾਂ ਹੈ ਜੈਕਬ ਰੌਠਚਾਈਲਡ। ਮੇਰੇ ਪਰਿਵਾਰ ਦੀ ਦੌਲਤ 500 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਦੁਨੀਆ ਦੇ ਕਰੀਬ ਸਾਰੇ ਬੈਂਕ ਸਾਡੀ ਮਲਕੀਅਤ ਹਨ। ਨਪੋਲੀਅਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਜੰਗਾਂ ਦੇ ਦੋਵੇਂ ਪਾਸੇ ਅਸੀਂ ਸਾਂ। ਤੁਹਾਡੀਆਂ ਖਬਰਾਂ ਦੇ ਸੋਮੇ, ਮੀਡੀਆ, ਤੁਹਾਡਾ ਤੇਲ ਅਤੇ ਤੁਹਾਡੀਆਂ ਸਰਕਾਰਾਂ ਸਾਡੀ ਮਲਕੀਅਤ ਹਨ। ਤੁਸਾਂ ਤਾਂ ਕਦੇ ਮੇਰਾ ਨਾਂ ਵੀ ਨਹੀਂ ਸੁਣਿਆ ਹੋਣਾ।”
ਅਮਰੀਕਾ ਦੇ ਜੌੜੇ ਟਾਵਰਾਂ ਦੇ Ḕਆਪ ਡੇਗਾਏḔ ਗਏ ਕਰਨਾਮੇ ਪਿੱਛੇ, ਉਸ ਦੀਆਂ ਫੌਜਾਂ ਨੇ ਅਫ਼ਗਾਨਿਸਤਾਨ, ਇਰਾਕ, ਲਿਬੀਆ ਅਤੇ ਸੂਡਾਨ ਦੀਆਂ ਸਰਕਾਰਾਂ ਡੇਗੀਆਂ ਅਤੇ ਦੇਸ਼ਾਂ ਦੀ ਤਬਾਹੀ ਕੀਤੀ। ਪਹਿਲਾਂ ਅਫ਼ਗਾਨਿਸਤਾਨ ਉਤੇ ਦੋਸ਼ ਲਾਇਆ ਕਿ ਉਸਾਮਾ ਬਿਨ-ਲਾਦਿਨ ਨੇ ਉਤੇ ਬੈਠ ਕੇ ਅਮਰੀਕਾ ਵਿਰੁੱਧ ਕਾਰਵਾਈ ਕੀਤੀ (ਉਹ ਤਾਂ ਉਨ੍ਹਾਂ ਦਾ ਆਪਣਾ ਏਜੰਟ ਸੀ)। ਉਸ ਪਿੱਛੋਂ ਸ਼ਾਮਤ ਆਈ ਇਰਾਕ ਦੀ, ਅਖੇ ਟਾਵਰ ਡੇਗਣ ਪਿੱਛੇ ਇਰਾਕ ਦੀ ਭਾਰੀ ਮਦਦ ਸੀ ਅਤੇ ਇਹ ਵੀ ਕਿ ਉਹ ਸਮੂਹਿਕ-ਕਤਲ-ਹਥਿਆਰ (ਪਰਮਾਣੂ ਅਤੇ ਰਸਾਇਣੀ) ਪੱਛਮ ਅਤੇ ਅਮਰੀਕਾ ਉਤੇ ਵਰਤਣ ਲਈ ਤਿਆਰ ਹੈ। ਲਿਬੀਆ ਅਤੇ ਸੂਡਾਨਾਂ ਉਤੇ ਤਾਂ ਬਿਨਾ ਕਿਸੇ ਬਹਾਨੇ ਹੀ ਰਾਜ ਪਲਟੇ ਅਤੇ ਤਬਾਹੀ ਕਰ ਦਿੱਤੀ। ਕੀ ਸਾਰੀਆਂ ਕਾਰਵਾਈਆਂ ਭੈਅਵਾਦ ਜਾਂ ਦਹਿਸ਼ਤਵਾਦ ਦੇ ਖਿਲਾਫ ਸਨ? ਕੀ ਇਨ੍ਹਾਂ ਦੇਸ਼ਾਂ ਦੇ ਤੇਲ ਸੋਮੇ ਖੋਹਣ ਲਈ ਸਨ? ਜਾਂ ਉਤੇ ਲੋਕਤੰਤਰੀ ਰਾਜ ਕਾਇਮ ਕਰਨ ਲਈ ਸਨ? ਜਾਂ ਉਥੋਂ ਦੇ Ḕਜ਼ਾਲਮḔ ਹਾਕਮ ਮੁਕਾਉਣ ਲਈ ਸਨ? ਨਹੀਂ, ਇਨ੍ਹਾਂ ਸਭ ਦੇਸ਼ਾਂ ਦੀ ਤਬਾਹੀ ਇਸ ਕਾਰਨ ਕੀਤੀ ਗਈ ਕਿ ਉਨ੍ਹਾਂ ਦੇਸ਼ਾਂ ਦੇ ਕੇਂਦਰ ਬੈਂਕ, ਉਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਦੇ ਹੱਥ ਵਿਚ ਸਨ ਜੋ ਆਪਣੀ ਲੋੜ ਮੁਤਾਬਕ ਕਰਜ਼ਾ ਅਤੇ ਸੂਦ-ਮੁਕਤੀ ਕਰੰਸੀ ਆਪ ਪੈਦਾ ਕਰਦੀਆਂ ਸਨ। ਰੌਠਚਾਈਲਡ ਦੇ ਹੱਥ ਵਿਚ ਕੇਂਦਰੀ ਬੈਂਕ ਆ ਜਾਣ ਨਾਲ Ḕਸਭ ਕੁਝ ਠੀਕ ਹੋ ਗਿਆ।Ḕ
ਇਸ ਸਮੇਂ ਪੰਜ ਸਾਲਾਂ ਤੋਂ ਸੀਰੀਆ ਵਿਚ ਜੰਗ ਚੱਲ ਰਹੀ ਹੈ। ਕਈ ਵੱਡੇ-ਵੱਡੇ ਸ਼ਹਿਰ ਖੰਡਰ ਬਣ ਗਏ ਹਨ, ਸੀਰੀਆ ਦਾ ਤੇਲ ਚੋਰੀ ਹੁੰਦਾ ਜਾ ਰਿਹੈ। ਜੰਗ ਵਿਚ ਬੇਅੰਤ ਖਰਚਾ ਹੋ ਰਿਹੈ, ਬਾਹਰੋਂ ਵਿੱਤੀ ਪਾਬੰਦੀਆਂ ਲਾਈਆਂ ਹੋਈਆਂ ਹਨ ਤਾਂ ਵੀ ਇਸ ਦੇਸ਼ ਅਤੇ ਸਦਰ ਬਸ਼ਰ ਅਸਦ ਨੇ ਗੋਡੇ ਨਹੀਂ ਟੇਕੇ। ਇਸ ਵੇਲੇ ਸੀਰੀਆ ਉਤੇ ਇਕ ਪੈਸੇ ਦਾ ਕਰਜ਼ਾ ਨਹੀਂ ਹੈ, ਕੀਮਤਾਂ ਸਥਿਰ ਹਨ ਅਤੇ ਸੀਰੀਆਈ ਲੋਕ ਜੰਗ ਜਿੱਤਣ ਅਤੇ ਦੇਸ਼ ਦੀ ਮੁੜ ਉਸਾਰੀ ਲਈ ਤਤਪਰ ਹਨ। ਇਹ ਕ੍ਰਿਸ਼ਮਾ ਕਿਵੇਂ ਹੋ ਰਿਹੈ? ਇਹ ਹੋ ਰਿਹੈ ਲੋਕਾਂ ਦੇ/ਸਰਕਾਰ ਦੇ ਆਪਣੇ ਆਜ਼ਾਦ ਬੈਂਕ ਕਾਰਨ ਜੋ ਕਰਜ਼ੇ ਨਹੀਂ ਚੁੱਕਦਾ, ਬਲਕਿ ਆਪਣੀ ਕਰਜ਼ਾ-ਸੂਦ ਮੁਕਤ ਕਰੰਸੀ ਆਪ ਪੈਦਾ ਕਰਦਾ ਹੈ।
ਇਰਾਨ, ਕਿਊਬਾ ਅਤੇ ਉਤਰੀ ਕੋਰੀਆ ਉਤੇ ਕਿੰਨੇ ਸਾਰੇ ਦਹਾਕਿਆਂ ਤੋਂ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਦੇਸ਼ਾਂ ਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ। ਇਨ੍ਹਾਂ ਦੇ ਆਲੇ-ਦੁਆਲੇ ਜੰਗੀ ਮਸ਼ਕਾਂ ਕੀਤੀਆਂ ਹਨ ਅਤੇ ਨਿੱਤ ਦਿਨ ਹਮਲੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਪਰ ਇਹ ਸਾਧਾਰਨ ਜਿਹੇ ਦੇਸ਼ ਆਪਣੀ ਆਜ਼ਾਦੀ ਕਿਵੇਂ ਕਾਇਮ ਰੱਖੀ ਬੈਠੇ ਨੇ। ਉਤਰੀ ਕੋਰੀਆ ਨੇ ਆਪਣੀ ਰੱਖਿਆ ਲਈ ਤਕੜੀ ਫੌਜ ਰੱਖੀ ਹੈ ਅਤੇ ਜਵਾਬੀ ਕਾਰਵਾਈ ਲਈ ਪਰਮਾਣੂ ਬੰਬ ਤੇ ਰਾਕਟ। ਜੇ ਇਹ ਨਾ ਹੁੰਦੇ ਤਾਂ ਅਮਰੀਕਾ ਵੱਲੋਂ ਉਤਰੀ ਕੋਰੀਆ ਕਦੋਂ ਦਾ ਮਿਟ ਗਿਆ ਹੁੰਦਾ। ਉਤਰੀ ਕੋਰੀਆ, ਛੋਟਾ ਅਤੇ ਵਿੱਤੀ ਕਮਜ਼ੋਰੀ ਦੇ ਬਾਵਜੂਦ ਏਡੇ ਭਾਰੇ ਖਰਚੇ ਕਿਵੇਂ ਸਹਿ ਰਿਹੈ? ਸਾਦਾ ਜਵਾਬ ਹੈ- ਬੈਂਕ ਆਪਣਾ ਹੈ, ਕਰਜ਼ਾ ਕੋਈ ਨਹੀਂ।
ਲਿਬੀਆ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰ ਦਿੱਤਾ, ਅਮਰੀਕਾ ਦੇ ਧਰਵਾਸੇ ਪਿੱਛੋਂ। ਜੇ ਉਸ ਨੇ ਆਪਣੇ ਬੰਬ ਹਟਾਏ ਨਾ ਹੁੰਦੇ ਤਾਂ Ḕਅਫਰੀਕਾ ਸਵਿਟਜ਼ਲੈਂਡḔ ਦਾ ਹੁਣ ਵਾਲਾ ਹਾਲ ਨਾ ਹੁੰਦਾ। ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰ ਕੇ, ਆਪਣੀ ਤਬਾਹੀ ਦਾ ਰਸਤਾ ਫੜ ਲਿਆ। ਅਮਰੀਕਾ ਨੇ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਸੀਰੀਆ ਪਿੱਛੋਂ ਇਰਾਨ ਉਤੇ ਧਾਵਾ ਬੋਲਣਾ ਸੀ ਜਿਸ ਲਈ ਲੋੜ ਤੋਂ ਵੱਧ ਤਿਆਰੀਆਂ ਕੀਤੀਆਂ ਹੋਈਆਂ ਨੇ, ਪਰ ਹੋਇਆ ਇਹ ਕਿ ਅਮਰੀਕਾ (ਆਪਣੇ ਅਲ-ਕਾਇਦਾ, ਆਈæਐਸ਼, ਅਲ-ਨੁਸਰਾ ਆਦਿ ਭਾੜੇ ਦੀਆਂ ਫੌਜਾਂ ਰਾਹੀਂ) ਸੀਰੀਆ ਦੇ ਮੁਹਾਜ਼ ਉਤੇ ਹੀ ਮੁੜ ਗਿਆ ਹੈ। ਸੀਰੀਆ ਅਤੇ ਇਰਾਨ ਪਿੱਛੋਂ ਰੂਸ ਦੀ ਵਾਰੀ ਆਉਣੀ ਸੀ, ਪਰ ਰੂਸ ਪਹਿਲਾਂ ਹੀ ਸੀਰੀਆ ਦੀ ਮਦਦ ਉਤੇ ਨਿਕਲ ਆਇਆ (ਉਸ ਦਾ ਦੋਸ਼: ਪਿਛਲੇ ਸਾਲ ਰੌਠਚਾਈਲਡ ਬੈਂਕ ਨੂੰ ਰੂਸ ਤੋਂ ਦੇਸ਼ ਨਿਕਾਲਾ ਮਿਲ ਗਿਆ)।
ਅਮਰੀਕਾ ਨੂੰ ਕਿਉਂ ਅੱਗ ਲੱਗੀ ਹੋਈ ਹੈ, ਹੋਰਨਾਂ ਦੇਸ਼ਾਂ ਅੰਦਰ ਤਬਾਹੀ ਲਿਆਉਣ ਅਤੇ ਕਬਜ਼ੇ ਕਰਨ ਲਈ। ਅਮਰੀਕਾ ਆਪ ਰੌਠਚਾਈਲਡ ਮੁੱਠੀ ਵਿਚ ਹੈ ਜੋ ਉਸ ਨੂੰ ਖਿਡੌਣਾ ਬਣਾ ਕੇ ਵਰਤ ਰਿਹਾ ਹੈ- ਜੰਗਾਂ ਨਾਲ ਅਮਰੀਕੀ ਅਰਥਚਾਰਾ ਕਮਜ਼ੋਰ ਹੋ ਰਿਹੈ, ਉਸ ਦੇ ਫੌਜੀ ਮਰ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਜ਼ਖ਼ਮੀ ਹੋ ਕੇ ਫੌਜੀ ਸਪੈਸ਼ਲ ਹਸਪਤਾਲ ਭਰ ਰਹੇ ਹਨ। ਅਮਰੀਕੀ ਸ਼ਹਿਰੀਆਂ ਦੇ ਹੱਥ ਵਿਚ ਕੁਝ ਵੀ ਨਹੀਂ। ਉਹ ਅੰਦਰੋਂ ਜੰਗ ਨਹੀਂ ਚਾਹੁੰਦੇ, ਪਰ ਅਖ਼ਬਾਰਾਂ ਅਤੇ ਮੀਡੀਆ ਦੇ ਕੂੜ ਪ੍ਰਚਾਰ ਹੇਠ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਸਭ ਜੰਗਾਂ ਦਾ ਸਾਥ ਦਿੰਦੇ ਹਨ। ਲਾਭ ਕੇਵਲ ਬੈਂਕਰਾਂ ਦਾ ਹੈ। ਅਮਰੀਕਾ ਉਤੇ ਕਰਜ਼ਾ ਤੇਜ਼ੀ ਨਾਲ ਵਧ ਰਿਹਾ ਹੈ। ਬਰਾਕ ਓਬਾਮਾ ਦੇ ਅੱਠ ਸਾਲਾਂ ਦੀ ਪ੍ਰਧਾਨਗੀ ਸਮੇਂ ਕਰਜ਼ਾ 8 ਟ੍ਰਿਲੀਅਨ ਵਧਿਆ ਹੈ।
ਭਾਰਤੀ ਰਿਜ਼ਰਵ ਬੈਂਕ, ਰੌਠਚਾਈਲਡ ਦੀ ਗੁਲਾਮੀ ਅੰਦਰ ḔਤਰੱਕੀḔ ਕਰ ਰਿਹਾ ਹੈ। ਕੀਮਤਾਂ ਹਰ ਸਾਲ ਵਧ ਰਹੀਆਂ ਹਨ ਅਤੇ ਨਾਲ ਹੀ ਲੋਕਾਂ ਅੰਦਰ ਬੇਚੈਨੀ। ਸਾਨੂੰ ਇਹ ਕਹਿ ਕੇ ਪਲੋਸਿਆ ਜਾ ਰਿਹਾ ਹੈ ਕਿ ਕੀਮਤਾਂ ਤਾਂ ਕੁਦਰਤੀ ਤੌਰ Ḕਤੇ ਸਾਰੀ ਦੁਨੀਆ ਅੰਦਰ ਵਧ ਰਹੀਆਂ ਹਨ। ਗੱਲ ਤਾਂ ਸੱਚ ਹੈ, ਪਰ ਉਨ੍ਹਾਂ ਦੇਸ਼ਾਂ ਦੇ ਬੈਂਕ ਕਿਸ ਦੀ ਮੁੱਠੀ ਵਿਚ ਹਨ? ਰੌਠਚਾਈਲਡ ਦੀ ਕਰੰਸੀ ਕੌਣ ਪੈਦਾ ਕਰ ਰਿਹੈ ਅਤੇ ਕਿਹੋ ਜਿਹੀ ਪੈਦਾ ਹੁੰਦੀ ਏ? ਰੌਠਚਾਈਲਡ ਦੇ ਏਜੰਟ ਕੇਂਦਰੀ ਬੈਂਕ ਵੱਲੋਂ ਕਰਜ਼ੇ-ਸੂਦ ਵਾਲੀ ਕਰੰਸੀ ਪੈਦਾ ਹੋਵੇ ਤਾਂ ਫਿਰ ਜੀਵਨ ਦੇ ਵਿੱਤੀ ਮਾਮਲਿਆਂ ਵਿਚ ਸਥਿਰਤਾ ਕਿਸ ਤਰ੍ਹਾਂ ਆ ਸਕਦੀ ਹੈ? ਕੇਂਦਰੀ ਬੈਂਕਾਂ ਦੀ ਮਲਕੀਅਤ ਦੇਸ਼ਾਂ ਦੀਆਂ ਸਰਕਾਰਾਂ/ਲੋਕਾਂ ਦੀ ਜਾਪੇ, ਬੈਂਕਾਂ ਦੇ ਨਾਂ ਇੰਜ ਰੱਖੇ ਹੁੰਦੇ ਹਨ ਜਿਵੇਂ ਜਾਪੇ ਕਿ ਇਹੀ ਅਸਲੀਅਤ ਹੈ, ਜੋ ਅਸਲ ਵਿਚ ਝੂਠ ਹੈ।
ਕਿਸੇ ਵੀ ਕੇਂਦਰੀ ਸਰਕਾਰ, ਸਮੇਤ ਸਾਡੀ ਆਪਣੀ ਕੇਂਦਰੀ ਸਰਕਾਰ ਦਾ ਦਿਲ ਗੁਰਦਾ ਨਹੀਂ ਹੈ ਕਿ ਉਹ ਕਰੰਸੀ ਜਾਰੀ ਕਰਨ ਦੀ ਸ਼ਕਤੀ ਆਪਣੇ ਹੱਥਾਂ ਵਿਚ ਲੈ ਲਵੇ। ਇੰਜ ਕੀਤਾ ਨਹੀਂ ਤਾਂ ਰੌਠਚਾਈਲਡ ਦੀਆਂ ਭੂਗੋਲੀ ਸ਼ਕਤੀਆਂ ਨੇ ਸਰਕਾਰ ਦਾ ਫੱਟਾ ਉਲਟਾ ਦੇਣੈ ਜਾਂ ਤਬਾਹੀ ਕਰਦੀ ਜੰਗ ਛੇੜ ਦੇਣੀ ਹੈ। ਕੇਂਦਰੀ ਸਰਕਾਰ ਬੇਵਸ ਹੈ। ਸੋ, ਸਭ ਨੂੰ ਚੇਤੰਨ ਹੋਣਾ ਚਾਹੀਦਾ ਹੈ ਕਿ ਕਿਹੜੀ ਮਾਇਆ ਦੀ ਨਾਗਣ ਸਾਨੂੰ ਦਿਨ ਪ੍ਰਤੀ ਦਿਨ ਡਸ ਰਹੀ ਹੈ। ਕਿਹੜੀ ਡਾਇਣ ਲਹੂ-ਪਸੀਨੇ ਦੀ ਕਮਾਈ ਪੀ ਰਹੀ ਹੈ। ਸਭ ਪੜ੍ਹੇ-ਲਿਖੇ ਅਨਪੜ੍ਹਾਂ ਨੂੰ ਅੱਖਾਂ ਖੋਲ੍ਹਣ ਦੀ ਲੋੜ ਹੈ।