ਭਾਰਤ ਨੂੰ 12 ਪਿੰਡਾਂ ਬਦਲੇ ਮਿਲੀ ਸੀ ਭਗਤ ਸਿੰਘ ਦੀ ਯਾਦਗਾਰ ਵਾਲੀ ਥਾਂ

ਚੰਡੀਗੜ੍ਹ: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਦੀ ਸਮਾਧ ਵਾਲੀ ਜਗ੍ਹਾ 1960 ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਿਚ ਸੀ। ਲੋਕ ਭਾਵਨਾਵਾਂ ਨੂੰ ਦੇਖਦੇ ਹੋਏ 1950 ਵਿਚ ਤਿੰਨਾਂ ਸ਼ਹੀਦਾਂ ਨੂੰ ਸਮਾਧ ਵਾਲੀ ਜਗ੍ਹਾ ਪਾਕਿ ਤੋਂ ਲੈਣ ਦੀ ਕਵਾਇਦ ਸ਼ੁਰੂ ਹੋਈ। ਕਰੀਬ 10 ਸਾਲ ਬਾਅਦ ਫਾਜ਼ਿਲਕਾ ਦੇ 12 ਪਿੰਡ ਤੇ ਸੁਲੇਮਾਨ ਦੀ ਹੈੱਡ ਵਰਕਸ ਪਾਕਿਸਤਾਨ ਨੂੰ ਦੇਣ ਬਾਅਦ ਸ਼ਹੀਦ ਤ੍ਰਿਮੂਰਤੀ ਨਾਲ ਜੁੜੀ ਸਮਾਧ ਵਾਲੀ ਜਗ੍ਹਾ ਭਾਰਤ ਨੂੰ ਮਿਲ ਗਈ।

ਗੌਰਤਲਬ ਹੈ ਕਿ ਫ਼ਿਰੋਜਪੁਰ ਸ਼ਹਿਰ ਤੋਂ 10 ਕਿਲੋਮੀਟਰ ਦੂਰੀ ਉਤੇ ਬਣੇ ਹੁਸੈਨੀਵਾਲਾ ਬਾਰਡਰ ਉਤੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੀ ਸਮਾਧ ਹੈ। ਇਸ ਸਮਾਧ ਉਤੇ 23 ਮਾਰਚ ਨੂੰ ਹਰ ਸਾਲ ਮੇਲਾ ਲੱਗਦਾ ਹੈ। ਸ਼ਹੀਦੀ ਮੇਲੇ ਵਿਚ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਪਿਛਲੇ ਸਾਲ ਤਾਂ ਇਥੇ ਦੇ ਮੇਲੇ ਵਿਚ ਖੁਦ ਪ੍ਰਧਾਨ ਨਮਤਰੀ ਨਰੇਂਦਰ ਮੋਦੀ ਆਏ ਸਨ। ਸਤਲੁਜ ਦਰਿਆ ਦੇ ਨੇੜੇ ਬਣੇ ਇਸ ਸਮਾਧੀ ਸਥਾਨ ਨੂੰ ਹੁਣ ਸੈਰ ਸਪਾਟੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸਮਾਧੀ ਸਥਲ ਦੇ ਆਸਪਾਸ ਗ੍ਰੀਨਰੀ ਖੇਤਰ ਵਿਕਸਤ ਕੀਤਾ ਜਾ ਰਿਹਾ ਹੈ। ਇਥੇ ਪਾਰਕ ਤੇ ਝੂਲੇ-ਫੁਆਰੇ ਲਗਾਏ ਹਨ। ਸ਼ੁੱਕਰਵਾਰ ਤੇ ਐਤਵਾਰ ਨੂੰ ਖਾਸ ਤੌਰ ਉਤੇ ਸੈਲਾਨੀਆਂ ਦੀ ਭੀੜ ਹੁੰਦੀ ਹੈ।
ਭਾਰਤ-ਪਾਕਿ ਸਰਹੱਦ ਉਤੇ ਬਣੇ ਸਮਾਧੀ ਸਥਾਨ ਉਤੇ ਲੱਗੇ ਬੋਡਰ ਉਤੇ ਜਾਣਕਾਰੀ ਦਰਜ ਹੈ ਕਿ ਫਾਂਸੀ ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਦੇਹਾਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆਏ। ਸਮਾਰਕ ਵਾਲੀ ਜਗ੍ਹਾ ਉਤੇ ਲੱਗੇ ਬੋਰਡ ਮੁਤਾਬਕ ਅੰਗਰੇਜ਼ ਪੁਲਿਸ ਅਧਿਕਾਰੀ ਸਾਂਡਰਸ ਦੀ ਹੱਤਿਆ ਦੇ ਦੋਸ਼ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ। ਇਸ ਦੇ ਵਿਰੋਧ ਵਿਚ ਪੂਰਾ ਲਾਹੌਰ ਬਗਾਵਤ ਲਈ ਉਠ ਖੜ੍ਹਾ ਹੋਇਆ।
ਡਰੀ ਹੋਈ ਬ੍ਰਿਟਿਸ਼ ਹਕੂਮਤ ਨੇ ਮਿਥੀ ਤਰੀਕ ਤੋਂ ਇਕ ਦਿਨ ਪਹਿਲਾਂ 23 ਮਾਰਚ, 1931 ਦੀ ਸ਼ਾਮ 7 ਵਜੇ ਤਿੰਨਾਂ ਨੂੰ ਫਾਂਸੀ ਦੇ ਦਿੱਤੀ। ਉਸ ਦੇ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਦੇਹਾਂ ਦੇ ਟੋਟੇ-ਟੋਟੇ ਕਰ ਕੇ ਅੰਗਰੇਜ਼ ਉਨ੍ਹਾਂ ਨੂੰ ਲਾਹੌਰ ਦੇ ਪਿਛਲੀ ਦੀਵਾਰ ਤੋੜ ਕੇ ਸਤਲੁਜ ਦਰਿਆ ਦੇ ਕਿਨਾਰੇ ਲਿਆਏ ਤੇ ਰਾਤ ਦੇ ਹਨੇਰੇ ਵਿਚ ਬਿਨਾ ਰੀਤੀ ਰਿਵਾਜ ਦੇ ਜਲਾ ਦਿੱਤਾ।
______________________________
ਕਦੇ ਹੁਸੈਨੀਵਾਲਾ ਤੋਂ ਲਾਹੌਰ ਜਾਂਦੀ ਸੀ ਸਪੈਸ਼ਲ ਰੇਲ
ਚੰਡੀਗੜ੍ਹ: ਫਿਰੋਜਪੁਰ ਤੋਂ ਹੁਸੈਨੀਵਾਲਾ ਬਾਡਰ ਤੱਕ ਸਪੈਸ਼ਲ ਟਰੇਨ 10 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਕਦੇ ਇਹ ਰੇਲ ਲਾਈਨ ਹੁਸੈਨੀਵਾਲਾ ਤੋਂ ਹੋ ਕੇ ਲਾਹੌਰ ਤੱਕ ਜਾਂਦੀ ਸੀ, ਪਰ ਪਾਕਿਸਤਾਨ ਨਾਲ ਹੋਏ ਯੁੱਧ ਦੌਰਾਨ ਰੇਲ ਮਾਰਗ ਬੰਦ ਕਰ ਦਿੱਤਾ ਗਿਆ। ਇਥੇ ਸਤਲੁਜ ਦਰਿਆ ਉਤੇ ਬਣੇ ਪੁਲ ਨੂੰ ਵੀ ਤੋੜ ਦਿੱਤਾ ਗਿਆ। ਹੁਣ ਫਿਰੋਜਪੁਰ ਤੋਂ ਹੁਸੈਨੀਵਾਲਾ ਤੱਕ ਰੇਲ ਲਾਈਨ ਖਤਮ ਹੋ ਜਾਂਦੀ ਹੈ। ਰੇਲਵੇ ਟਰੈਕ ਨੂੰ ਬੰਦ ਕਰ ਕੇ ਇਥੇ ਲਿਖਿਆ ਹੈ-‘ਦੀ ਐਂਡ ਆਫ ਨਾਰਦਨ ਰੇਲਵੇ।’ ਪੂਰੇ ਸਾਲ ਵਿਚ ਇਕ ਦਿਨ, ਸਿਰਫ 23 ਮਾਰਚ ਨੂੰ ਫ਼ਿਰੋਜਪੁਰ ਤੋਂ ਇਕ ਸਪੈਸ਼ਲ ਟਰੇਨ ਸਰਹੱਦ ਲਈ ਚੱਲਦੀ ਹੈ।
________________________________
ਭਗਤ ਸਿੰਘ ਦੀ ਪਿਸਤੌਲ ਬਾਰੇ ਬੀæਐਸ਼ਐਫ਼ ਦੀ ਰਣਨੀਤੀææ
ਇੰਦੌਰ: ਬੀæਐਸ਼ਐਫ਼ ਦਾ ਇੰਦੌਰ ਸਥਿਤ ਸੀæਐਸ਼ਡਬਲਿਊæਟੀæ ਸ਼ਹੀਦ ਭਗਤ ਸਿੰਘ ਦੀ ਇਤਿਹਾਸਕ ਮਹੱਤਵ ਵਾਲੀ ਪਿਸਤੌਲ ਨੂੰ ਆਪਣੇ ਨਵੇਂ ਹਥਿਆਰ ਅਜਾਇਬ ਘਰ ‘ਚ ਖਾਸ ਤੌਰ ਉਤੇ ਪ੍ਰਦਰਸ਼ਿਤ ਕਰਨ ਦੀ ਯੋਜਨਾ ‘ਤੇ ਅੱਗੇ ਵਧ ਰਿਹਾ ਹੈ। ਇਹ ਉਹੀ ਪਿਸਤੌਲ ਹੈ ਜਿਸ ਨਾਲ ਕਰੀਬ 9 ਦਹਾਕੇ ਪਹਿਲਾਂ ਤਤਕਾਲੀ ਬ੍ਰਿਟਿਸ਼ ਪੁਲਿਸ ਅਫਸਰ ਜੇæਪੀæ ਸਾਂਡਰਸ ਦਾ ਕਤਲ ਕੀਤਾ ਗਿਆ ਸੀ। ਸੀæਐਸ਼ਡਬਲਿਊæਟੀæ ਦੇ ਆਈæਜੀæ ਪੰਕਜ ਗੂਮਰ ਨੇ ਕਿਹਾ ਕਿ ਸਾਂਡਰਸ ਦੇ ਕਤਲ ‘ਚ ਵਰਤੀ ਪਿਸਤੌਲ ਨੂੰ ਫਿਲਹਾਲ ਪੁਰਾਣੇ ਹਥਿਆਰ ਅਜਾਇਬ ਘਰ ‘ਚ ਹੋਰ ਹਥਿਆਰਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ, ਪਰ ਸ਼ਹੀਦ-ਏ-ਆਜ਼ਮ ਦੇ ਇਤਿਹਾਸਕ ਹਥਿਆਰ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਉਨ੍ਹਾਂ ਦੀ ਯੋਜਨਾ ਹੈ ਕਿ ਇਸ ਨੂੰ ਨਵੇਂ ਅਜਾਇਬ ਘਰ ‘ਚ ਖਾਸ ਤੌਰ ਉਤੇ ਪ੍ਰਦਰਸ਼ਿਤ ਕੀਤਾ ਜਾਵੇ। ਨਵੇਂ ਅਜਾਇਬ ਘਰ ਦੇ ਅਗਲੇ ਦੋ-ਤਿੰਨ ਮਹੀਨਿਆਂ ‘ਚ ਬਣ ਕੇ ਤਿਆਰ ਹੋਣ ਦੀ ਉਮੀਦ ਹੈ। ਇਸ ‘ਚ ਭਗਤ ਸਿੰਘ ਦੀ ਜੀਵਨੀ ਵੀ ਦਰਸਾਈ ਜਾਵੇਗੀ ਤਾਂ ਕਿ ਆਮ ਲੋਕ ਦੇਸ਼ ਦੀ ਆਜ਼ਾਦੀ ‘ਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਚੰਗੀ ਤਰ੍ਹਾਂ ਜਾਣ ਸਕਣ। æ32 ਐਮæਐਮæ ਦੀ ਇਹ ਸੈਮੀ ਆਟੋਮੈਟਿਕ ਪਿਸਤੌਲ ਅਮਰੀਕੀ ਹਥਿਆਰ ਨਿਰਮਾਤਾ ਕੰਪਨੀ ਕੋਲਟਸ ਨੇ ਬਣਾਈ ਸੀ। ਇਸ ਪਿਸਤੌਲ ਨੂੰ 7 ਅਕਤੂਬਰ, 1969 ਨੂੰ ਸੱਤ ਹੋਰ ਹਥਿਆਰਾਂ ਨਾਲ ਪੰਜਾਬ ਦੀ ਫਿਲੌਰ ਸਥਿਤ ਪੁਲਿਸ ਅਕਾਦਮੀ ਤੋਂ ਬੀæਐਸ਼ਐਫ਼æ ਇੰਦੌਰ ‘ਚ ਸਥਿਤ ਸੀæਐਸ਼ਡਬਲਿਊæਟੀæ ਭੇਜ ਦਿੱਤਾ ਗਿਆ ਸੀ। ਇਸ ਪਿਸਤੌਲ ਨੂੰ ਦੂਜੇ ਹਥਿਆਰਾਂ ਨਾਲ ਬੀæਐਸ਼ਐਫ਼æ ਦੇ ਅਜਾਇਬ ਘਰ ‘ਚ ਰੱਖ ਦਿੱਤਾ ਗਿਆ ਸੀ। ਸਾਂਡਰਸ ਨੂੰ 17 ਦਸੰਬਰ, 1928 ਨੂੰ ਗੋਲੀ ਮਾਰੀ ਗਈ ਸੀ। ਇਸ ਮਾਮਲੇ ‘ਚ ਹੀ ਭਗਤ ਸਿੰਘ ਅਤੇ ਦੋ ਹੋਰ ਕ੍ਰਾਂਤੀਕਾਰੀਆਂ ਸ਼ਿਵਰਾਮ ਹਰੀ ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਤਿੰਨਾਂ ਕ੍ਰਾਂਤੀਕਾਰੀਆਂ ਨੂੰ ਤਤਕਾਲੀ ਲਾਹੌਰ ਸੈਂਟਰਲ ਜੇਲ੍ਹ ਦੇ ਸ਼ਾਦਮਾਂ ਚੌਕ ‘ਚ 23 ਮਾਰਚ 1931 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ।