ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਗੜ੍ਹ ਤੋੜਨ ਲਈ ਕਮਰਕੱਸੇ

ਬਠਿੰਡਾ: ਪੰਜਾਬ ਪੁਲਿਸ ਨੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮਾਲਵੇ ਵਿਚ ਸੈਂਕੜੇ ‘ਨਸ਼ਾ ਜ਼ੋਨ’ ਸ਼ਨਾਖਤ ਕਰ ਲਏ ਹਨ, ਜਿਥੇ ਨਸ਼ਿਆਂ ਦੀ ਤਸਕਰੀ ਹੁੰਦੀ ਹੈ ਜਾਂ ਨਸ਼ਿਆਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਹਰਿਆਣਾ ਤੇ ਰਾਜਸਥਾਨ ਦੇ ਕਈ ਟਿਕਾਣਿਆਂ ਦੀ ਸ਼ਨਾਖ਼ਤ ਹੋਈ ਹੈ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਉਨ੍ਹਾਂ ਨੇ ਨਸ਼ਾ ਵੇਚਣਾ ਨਾ ਛੱਡਿਆ ਤਾਂ ਸਖਤ ਕਦਮ ਚੁੱਕੇ ਜਾਣਗੇ।

ਸੂਤਰ ਦੱਸਦੇ ਹਨ ਕਿ ਪੁਲਿਸ ਕੁਝ ਦਿਨਾਂ ਦੀ ਮੋਹਲਤ ਦੇਵੇਗੀ ਅਤੇ ਉਸ ਮਗਰੋਂ ਇਕਦਮ ਛਾਪੇ ਮਾਰਨੇ ਸ਼ੁਰੂ ਕਰ ਦੇਵੇਗੀ।
ਬਠਿੰਡਾ ਜ਼ੋਨ ਵਿਚ ਸੱਤ ਜ਼ਿਲ੍ਹੇ ਪੈਂਦੇ ਹਨ, ਜਿਥੇ ਜ਼ਿਆਦਾ ਵਿਕਰੀ ‘ਰਵਾਇਤੀ’ ਨਸ਼ਿਆਂ ਦੀ ਰਹੀ ਹੈ। ਡੱਬਵਾਲੀ ਤੋਂ ਆਧੁਨਿਕ ਨਸ਼ਿਆਂ ਦੀ ਸਪਲਾਈ ਹੁੰਦੀ ਰਹੀ ਹੈ। ਹਰਿਆਣਾ ‘ਚੋਂ ਅਫੀਮ ਦੀ ਜ਼ਿਆਦਾ ਸਪਲਾਈ ਹੁੰਦੀ ਰਹੀ ਹੈ, ਜਦੋਂਕਿ ਰਾਜਸਥਾਨ ਭੁੱਕੀ ਦੀ ਤਸਕਰੀ ਲਈ ਬਦਨਾਮ ਹੈ। ਪਤਾ ਲੱਗਾ ਹੈ ਕਿ ਕਈ ‘ਨਸ਼ਾ ਜ਼ੋਨ’ ਅਜਿਹੇ ਹਨ, ਜਿਨ੍ਹਾਂ ਵਿਚ ਔਰਤਾਂ ਵੱਲੋਂ ਤਸਕਰੀ ਕੀਤੀ ਜਾ ਰਹੀ ਹੈ। ਪੁਲਿਸ ਰਿਕਾਰਡ ‘ਚੋਂ ਉਨ੍ਹਾਂ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ, ਜਿਨ੍ਹਾਂ ‘ਤੇ ਨਸ਼ਿਆਂ ਦੀ ਤਸਕਰੀ ਦੇ ਕਈ ਪੁਲਿਸ ਕੇਸ ਦਰਜ ਹਨ। ਮਾਲਵਾ ਖਿੱਤੇ ਵਿਚ ਰਾਜਸਥਾਨ ਵਿਚੋਂ ਜ਼ਿਆਦਾ ਭੁੱਕੀ ਸਪਲਾਈ ਹੁੰਦੀ ਹੈ। ਹਰਿਆਣਾ ਅਤੇ ਰਾਜਸਥਾਨ ਵਿਚ ਅਜਿਹੇ ਟਿਕਾਣੇ ਸ਼ਨਾਖ਼ਤ ਕੀਤੇ ਗਏ ਹਨ, ਜਿਥੋਂ ਪੰਜਾਬ ਲਈ ਨਸ਼ਿਆਂ ਦੀ ਸਪਲਾਈ ਹੁੰਦੀ ਹੈ।
ਸੂਤਰ ਦੱਸਦੇ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਦਾ ਸਹਿਯੋਗ ਵੀ ਲਿਆ ਜਾਣਾ ਹੈ। ਪੰਜਾਬ ਪੁਲਿਸ ਤਰਫੋਂ ਤਿੰਨ ਸੂਤਰੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਬਠਿੰਡਾ ਸ਼ਹਿਰ ਵਿਚ ਡਰੱਗ ਇੰਸਪੈਕਟਰ ਵੱਲੋਂ ਕਈ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਜੋ ‘ਬਦਨਾਮ’ ਮੈਡੀਕਲ ਸਟੋਰ ਸਨ, ਉਨ੍ਹਾਂ ਵਿਚੋਂ ਕਈਆਂ ਦੇ ਸ਼ਟਰ ਬੰਦ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ-ਰਾਜਸਥਾਨ ਸੀਮਾ ਉਤੇ ਪੁਲਿਸ ਦੀ ਨਫਰੀ ਵਧਾਈ ਜਾਣੀ ਹੈ ਅਤੇ ਅਚਨਚੇਤ ਨਾਕਾਬੰਦੀ ਕੀਤੀ ਜਾਵੇਗੀ। ਫ਼ਾਜ਼ਿਲਕਾ ਪੁਲਿਸ ਵੱਲੋਂ ਤਾਂ ਸੀæਸੀæਟੀæਵੀæ ਕੈਮਰੇ ਵੀ ਲਾਏ ਜਾਣੇ ਹਨ।
___________________________________
ਨਸ਼ਿਆਂ ਵਿਰੁਧ ਡਟਣਗੇ ਪਰਵਾਸੀ ਭਾਰਤੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਦਾ ਹੱਲਾ ਬੋਲਣ ਤੋਂ ਬਾਅਦ ਪਰਵਾਸੀ ਭਾਰਤੀ ਹੁਣ ਸੂਬੇ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਮੈਦਾਨ ਵਿਚ ਉਤਰਨਗੇ। ਪਰਵਾਸੀ ਭਾਰਤੀ ਵੱਖ-ਵੱਖ ਟੀਮਾਂ ਬਣਾ ਕੇ ਘਰ-ਘਰ ਤੱਕ ਪਹੁੰਚ ਕਰਨਗੇ। ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ ਇਸ ਕਾਰਜ ਵਿਚ ਪਰਵਾਸੀ ਭਾਰਤੀਆਂ ਦੀ ਅਗਵਾਈ ਕਰਨਗੇ। ਐਨæਆਰæਆਈæ ਪੰਜਾਬ ਫਾਊਂਡੇਸ਼ਨ ਇਸ ਮੁੱਦੇ ‘ਤੇ ਸਿੱਖਿਆ ਵਿਭਾਗ ਪੰਜਾਬ ਨਾਲ ਮਿਲ ਕੇ ਕੰਮ ਕਰੇਗੀ। ਇਹ ਜਾਣਕਾਰੀ ਐਨæਆਰæਆਈæ ਪੰਜਾਬ ਫਾਊਂਡੇਸ਼ਨ ਦੇ ਨੁਮਾਇੰਦੇ ਅਤੇ ਬ੍ਰਿਟਿਸ਼ ਕੋਲੰਬੀਆ ਪੀਪਲਜ਼ ਪਾਰਟੀ ਦੇ ਪ੍ਰਧਾਨ ਵਿਕਰਮ ਜੇæਐਸ਼ ਬਾਜਵਾ ਨੇ ਦਿੱਤੀ।
_____________________________________
ਨਸ਼ਿਆਂ ਦੇ ਕੇਸਾਂ ‘ਚ ਫਸੇ ਬੇਦੋਸ਼ਿਆਂ ਨੂੰ ਅਦਾਲਤ ਦੀ ਓਟ
ਚੰਡੀਗੜ੍ਹ: ਨਸ਼ਿਆਂ ਦੇ ਕੇਸਾਂ ਵਿਚ ਬੇਦੋਸ਼ਿਆਂ ਨੂੰ ਫਸਾਉਣ ਦੀ ਕਾਰਵਾਈ ਹੁਣ ਨਿਆਇਕ ਨਜ਼ਰਸਾਨੀ ਹੇਠ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਕੇਸਾਂ ਵਿਚ ਫੜੇ ਬੇਦੋਸ਼ਿਆਂ ਦੇ ਵੇਰਵੇ ਦੇਣ ਲਈ ਕਿਹਾ ਹੈ। ਸਰਕਾਰ ਨੂੰ ਇਹ ਵੀ ਦੱਸਣਾ ਪਵੇਗਾ ਕਿ ਫਰਜ਼ੀ ਕੇਸਾਂ ਵਿਚ ਫਸਾਏ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕੀ ਉਸ ਕੋਲ ਕੋਈ ਖਾਸ ਨੀਤੀ ਹੈ। ਇਸ ਮੰਤਵ ਲਈ ਜਸਟਿਸ ਰਾਜਨ ਗੁਪਤਾ ਨੇ ਦੋ ਹਫਤਿਆਂ ਦੀ ਸਮਾਂ ਸੀਮਾ ਵੀ ਨਿਰਧਾਰਤ ਕੀਤੀ।
_______________________________
ਚੋਣਾਂ ‘ਚ ਪੰਜਾਬ ਵਿਚੋਂ ਫੜਿਆ ਸਭ ਤੋਂ ਵੱਧ ਨਸ਼ਾ
ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਐਤਕੀਂ ਤਕਰੀਬਨ 33 ਕਰੋੜ ਦੇ ਨਸ਼ੇ ਫੜੇ ਗਏ ਹਨ, ਜਦੋਂਕਿ 58 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚੋਂ ਸਭ ਤੋਂ ਵੱਧ ਨਸ਼ੇ ਫੜੇ ਗਏ ਹਨ। ਇਸ ਸਾਲ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 18æ26 ਕਰੋੜ ਦੇ ਨਸ਼ੇ ਪੰਜਾਬ ਵਿਚੋਂ ਫੜੇ ਗਏ ਹਨ, ਜਦੋਂਕਿ ਸੂਬੇ ਵਿਚੋਂ 13æ36 ਕਰੋੜ ਦੀ ਸ਼ਰਾਬ ਫੜੀ ਗਈ ਹੈ। ਉਤਰ ਪ੍ਰਦੇਸ਼ ਵਿਚੋਂ 9æ60 ਕਰੋੜ ਦੇ ਨਸ਼ੇ, ਉਤਰਾਖੰਡ ਵਿਚੋਂ 37æ23 ਲੱਖ, ਮਨੀਪੁਰ ‘ਚੋਂ 3æ22 ਕਰੋੜ ਤੇ ਗੋਆ ਵਿਚੋਂ 33æ21 ਲੱਖ ਦੇ ਨਸ਼ੇ ਫੜੇ ਗਏ ਹਨ।