ਮਾਪੇ ਜਾਲਦੇ ਜਫਰ ਔਲਾਦ ਖਾਤਰ, ਐਪਰ ਬੱਚੇ ਮਨਮਰਜੀਆਂ ਕਰੀ ਜਾਂਦੇ।
ਪਿਆਰ ਭੁੱਲ ਕੇ ਸਭ ਰਿਸ਼ਤਿਆਂ ਦਾ, ਪਿਛੇ ਹਾਣੀਆਂ ਹੌਕੇ ਹੀ ਭਰੀ ਜਾਂਦੇ।
ਛੱਡ ਦਿੱਤੀ ‘ਸੀਰਤ’ ਦੀ ਪਰਖ ਕਰਨੀ, ਦੇਖ ‘ਸੂਰਤਾਂ’ ਉਤੇ ਹੀ ਮਰੀ ਜਾਂਦੇ।
ਚੜ੍ਹਦਾ ਕਾਮ ਦਾ ਭੂਤ ਜਵਾਨੀਆਂ ਨੂੰ, ਕਹਿ ਕੇ ‘ਇਸ਼ਕ ਝਨਾਂ’ ਵਿਚ ਤਰੀ ਜਾਂਦੇ।
ਇਕ ਦੂਜੇ ਬਿਨ ਸਾਹ ਨਾ ਲੈਣ ਵਾਲੇ, ਮਾਰਨ ਤੱਕ ਜਾ ਪਹੁੰਚਦੇ ਹੁੱਰਰ ਕਰਕੇ।
ਆ ਰਹੀਆਂ ਖਬਰਾਂ ਲਵ ਮੈਰਿਜਾਂ ‘ਚੋਂ, ‘ਲਵ’ ਉੜਦਾ ਏ ਛੇਤੀ ਹੀ ਫੁੱਰਰ ਕਰਕੇ!