ਨਵੀਂ ਦਿੱਲੀ: ਸ਼ਰਾਬ ਪੀਣ ਦੇ ਮਾਮਲੇ ਵਿਚ ਪੰਜਾਬ ਦੇਸ਼ ਵਿਚੋਂ 18ਵੇਂ ਨੰਬਰ ਉਤੇ ਹੈ। ਦੇਸ਼ ਦੇ ਸਭ ਤੋਂ ਵੱਡੇ ਸਿਹਤ ਸਰਵੇਖਣ ਵਿਚ ਇਹ ਸਾਹਮਣੇ ਆਇਆ ਹੈ। ਸ਼ਰਾਬ ਪੀਣ ਦੇ ਮਾਮਲੇ ਵਿਚ ਸਭ ਤੋਂ ਅੱਗੇ ਤੇਲੰਗਾਨਾ ਹੈ, ਜਿਥੇ 61 ਫੀਸਦੀ ਪੁਰਸ਼ ਸ਼ਰਾਬ ਪੀਂਦੇ ਹਨ। ਇਸ ਪੱਖੋਂ ਪੰਜਾਬ ਦਾ ਸਥਾਨ ਬੇਹੱਦ ਹੇਠਾਂ 18ਵਾਂ ਹੈ। ਇਥੇ 34 ਫੀਸਦੀ ਪੁਰਸ਼ ਸ਼ਰਾਬ ਪੀਂਦੇ ਹਨ।
ਖਾਸ ਗੱਲ ਇਹ ਹੈ ਕਿ ਪਿਛਲੇ ਨੌਂ ਸਾਲਾਂ ਵਿਚ ਇਥੇ ਇਸ ਲਿਹਾਜ਼ ਨਾਲ ਨੌਂ ਫੀਸਦੀ ਕਮੀ ਦਰਜ ਕੀਤੀ ਗਈ ਹੈ, ਜਦਕਿ ਇਸ ਦੌਰਾਨ ਦੇਸ਼ ਦੇ 11 ਰਾਜਾਂ ਵਿਚ ਇਹ ਔਸਤ ਉਲਟਾ ਵਧ ਗਿਆ ਹੈ।
ਇਹ ਅੰਕੜੇ ਚੌਥੇ ਕੌਮੀ ਪਰਿਵਾਰਕ ਸਿਹਤ ਸਰਵੇਖਣ (ਐਨæਐਫ਼ਐਚæਐਸ਼) ਹੇਠ ਦੇਸ਼ ਦੇ ਛੇ ਲੱਖ ਪਰਿਵਾਰਾਂ ਵਿਚ ਤਕਰੀਬਨ ਇਕ ਸਾਲ ਤੱਕ ਚੱਲੇ ਸਰਵੇਖਣ ਦੌਰਾਨ ਆਏ ਹਨ। ਇਸ ਲਈ ਸਾਲ 2015 ਦੌਰਾਨ ਅੰਕੜੇ ਲਏ ਗਏ ਸਨ। ਬਿਹਾਰ ਵਿਚ ਇਸ ਪਿੱਛੋਂ ਸ਼ਰਾਬ ‘ਤੇ ਪਾਬੰਦੀ ਲੱਗੀ ਹੈ ਜਦਕਿ ਗੁਜਰਾਤ ‘ਚ ਲੰਬੇ ਅਰਸੇ ਤੋਂ ਸ਼ਰਾਬ ਦੀ ਵਿਕਰੀ ਉਤੇ ਨਾ ਸਿਰਫ ਪਾਬੰਦੀ ਹੈ, ਸਗੋਂ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰ ਫਾਂਸੀ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਇਸ ਦੇ ਬਾਵਜੂਦ ਇਥੇ 11æ1 ਫੀਸਦੀ ਆਦਮੀ ਧੜੱਲੇ ਨਾਲ ਸ਼ਰਾਬ ਪੀਂਦੇ ਹਨ। ਜੰਮੂ-ਕਸ਼ਮੀਰ ‘ਚ ਸਭ ਤੋਂ ਘੱਟ 10æ5 ਫੀਸਦੀ ਪੁਰਸ਼ ਸ਼ਰਾਬ ਦੀ ਵਰਤੋਂ ਕਰਦੇ ਹਨ। ਉਤਰ ਪੂਰਬ ਦੇ ਰਾਜਾਂ ਵਿਚ ਇਸ ਪੱਖੋਂ ਹਾਲਤ ਬੇਹੱਦ ਖਰਾਬ ਹਨ। ਨਾਗਾਲੈਂਡ ਵਿਚ ਸ਼ਰਾਬ ਉਤੇ ਪਾਬੰਦੀ ਹੋਣ ਦੇ ਬਾਵਜੂਦ ਇਥੇ 39 ਫੀਸਦੀ ਲੋਕ ਸ਼ਰਾਬ ਪੀਂਦੇ ਹਨ। ਮਨੀਪੁਰ ਵਿਚ ਕੁਝ ਜ਼ਿਲ੍ਹਿਆਂ ‘ਚ ਪਾਬੰਦੀ ਹੈ।
ਮਿਜ਼ੋਰਮ ਵਿਚ ਇਸ ਦੌਰਾਨ ਸ਼ਰਾਬ ਦੀ ਵਿਕਰੀ ਉਤੇ ਪਾਬੰਦੀ ਹਟਾ ਲਈ ਗਈ ਹੈ। ਕੇਰਲ ਪਿਛਲੇ ਦੋ ਸਾਲਾਂ ਤੋਂ ਸ਼ਰਾਬ ਦੀ ਵਿਕਰੀ ਨੂੰ ਘੱਟ ਕਰਨ ਦੀ ਨੀਤੀ ਚਲਾ ਰਿਹਾ ਹੈ। ਪਿਛਲੇ ਨੌਂ ਸਾਲਾਂ ਦੌਰਾਨ ਜਿਨ੍ਹਾਂ ਰਾਜਾਂ ਵਿਚ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਧੀ, ਉਨ੍ਹਾਂ ਵਿਚ ਛੱਤੀਸਗੜ੍ਹ, ਗੋਆ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤੇਲੰਗਾਨਾ, ਤਾਮਿਲ ਨਾਡੂ ਤੇ ਤ੍ਰਿਪੁਰਾ ਸ਼ਾਮਲ ਹਨ। ਤ੍ਰਿਪੁਰਾ ਵਿਚ ਪਿਛਲੇ ਨੌਂ ਸਾਲਾਂ ਦੌਰਾਨ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਥੇ 58 ਫੀਸਦੀ ਪੁਰਸ਼ ਸ਼ਰਾਬ ਪੀਂਦੇ ਹਨ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਦੂਸਰੀ ਸਭ ਤੋਂ ਜ਼ਿਆਦਾ 10 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ ਹੈ। ਜਿਨ੍ਹਾਂ ਰਾਜਾਂ ਵਿਚ ਸ਼ਰਾਬ ਦੇ ਸੇਵਨ ਕਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਕਮੀ ਆਈ ਹੈ, ਉਨ੍ਹਾਂ ਵਿਚ ਬਿਹਾਰ, ਦਿੱਲੀ, ਗੁਜਰਾਤ, ਕੇਰਲ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਤੇ ਪੱਛਮੀ ਬੰਗਾਲ ਸ਼ਾਮਲ ਹਨ।
____________________________________________
ਨਸ਼ੇੜੀਆਂ ਨਾਲ ਕਿਵੇਂ ਨਿਬੜੇਗੀ ਨਵੀਂ ਸਰਕਾਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਤੈਅ ਸਮੇਂ ਵਿਚ ਸੂਬੇ ਵਿਚੋਂ ਨਸ਼ਿਆਂ ਦਾ ਸਫਾਇਆ ਕਰਨ ਦਾ ਦਾਅਵਾ ਕੀਤਾ ਸੀ, ਪਰ ਇਹ ਦਾਅਵਾ ਕਾਂਗਰਸ ਸਰਕਾਰ ਲਈ ਚੁਣੌਤੀ ਬਣ ਸਕਦਾ ਹੈ। ਸੂਬੇ ਵਿਚ ਨਸ਼ੇੜੀਆਂ ਬਾਰੇ ਭਾਵੇਂ ਪੱਕੇ ਅੰਕੜੇ ਨਹੀਂ ਹਨ, ਪਰ ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਇਸ ਬਾਰੇ ਭਿਆਨਕ ਤਸਵੀਰ ਪੇਸ਼ ਕਰਦੇ ਹਨ।
ਸੂਬੇ ਦੇ 22 ਜ਼ਿਲ੍ਹਿਆਂ ‘ਚ 31 ਨਸ਼ਾ ਮੁਕਤੀ ਕੇਂਦਰ ਹਨ। ਜੇਕਰ ਸੂਬੇ ਦੇ 31 ਨਸ਼ਾ ਮੁਕਤੀ ਕੇਂਦਰਾਂ ਦੇ ਅੰਕੜਿਆਂ ‘ਤੇ ਨਜ਼ਰ ਝਾਤ ਪਾਈ ਜਾਵੇ ਤਾਂ ਇਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ। ਸਰਹੱਦੀ ਜ਼ਿਲ੍ਹਿਆਂ ਵਿਚ ਹਾਲਾਤ ਸਭ ਤੋਂ ਮਾੜੇ ਹਨ। ਇਕੱਲੇ ਫਾਜ਼ਿਲਕਾ ਵਿਚ ਪਿਛਲੇ 2 ਸਾਲਾਂ ਵਿਚ 28566 ਲੋਕਾਂ ਨੇ ਆਪਣਾ ਇਲਾਜ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਕਰਵਾਇਆ ਤੇ 593 ਲੋਕ ਇਨ੍ਹਾਂ ਕੇਂਦਰਾਂ ਵਿਚ ਇਲਾਜ ਲਈ ਭਰਤੀ ਹੋਏ। 2016 ਵਿਚ ਸਭ ਤੋਂ ਜ਼ਿਆਦਾ 2275 ਲੋਕਾਂ ਨੇ ਓæਪੀæਡੀæ ਦੇ ਜ਼ਰੀਏ ਆਪਣਾ ਇਲਾਜ ਕਰਵਾਇਆ।
__________________________________________
ਜੇਲ੍ਹਾਂ ਵਿਚੋਂ ਤਿੰਨ ਮਹੀਨਿਆਂ ਵਿਚ ਫੜੇ 433 ਮੋਬਾਈਲ
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਪਿਛਲੇ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਘਟਨਾ ਕਾਰਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਜੇਲ੍ਹ ਵਿਭਾਗ ਨੇ ਖੁਦ ਖੁਲਾਸਾ ਕੀਤਾ ਹੈ ਕਿ ਲੰਘੇ 3 ਮਹੀਨਿਆਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿਚੋਂ 433 ਮੋਬਾਈਲ ਫੋਨ ਤੇ 29 ਬੇਨਾਮੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ ਜੋ ਜੇਲ੍ਹ ਵਿਭਾਗ ਲਈ ‘ਖੁਸ਼ਖ਼ਬਰੀ’ ਨਹੀਂ ਹੈ, ਹਾਲਾਂਕਿ ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹਾਂ ਵਿਚਲੇ ਸੁਧਾਰ ਨੂੰ ਲੈ ਕੇ ਚਲਾਈ ਮੁਹਿੰਮ ਤੇ ਛਾਪੇਮਾਰੀ ਦੌਰਾਨ ਹੀ ਮੋਬਾਇਲ ਤੇ ਸਿਮ ਕਾਰਡ ਬਰਾਮਦ ਹੋਏ ਹਨ।
ਜੇਲ੍ਹ ਵਿਭਾਗ ਦੀ ਉਚ ਪੱਧਰੀ ਮੀਟਿੰਗ ‘ਚ ਹੋਈ ਚਰਚਾ ਦੌਰਾਨ ਸਾਹਮਣੇ ਆਇਆ ਕਿ ਪਿਛਲੇ 3 ਮਹੀਨਿਆਂ ਵਿਚ ਜੇਲ੍ਹਾਂ ਚੋਣ 425 ਨਸ਼ੀਲੀ ਗੋਲੀਆਂ, 53 ਪੈਕੇਟ ਬੀੜੀ-ਸਿਗਰਟ ਅਤੇ ‘ਚਿੱਟਾ’ ਵੀ ਬਰਾਮਦ ਕੀਤਾ ਗਿਆ ਹੈ।