ਫੈਸਲਾ ਪੰਜਾਬ ਸਿੰਘ ਦਾ!

ਆਏ ਭੀੜਾਂ ਵਿਚ ਸ਼ੁਗਲ ਦੇ ਵਾਸਤੇ ਹੀ, ਚਾਹਿਆ ਦਿਲੋਂ ਨਾ ਬਹੁਤਾ ਤਬਦੀਲੀਆਂ ਨੂੰ।
ਸਿਆਸੀ ਗੰਦਗੀ ਹੁੰਦਿਆਂ ਰਹੇ Ḕਸ਼ੱਕੀḔ, ਝਾੜੂ ਬਣਦਿਆਂ ਦੇਖ ਕੇ ਤੀਲੀਆਂ ਨੂੰ।
Ḕਸਿਸਟਮ ਬਦਲਣḔ ਦਾ ਹੋਕਾ ਵੀ ਸਮਝਿਆ ਨਾ, ਸੁਣ ਕੇ Ḕਸਿਆਸਤੀ ਸੁਰਾਂḔ ਸੁਰੀਲੀਆਂ ਨੂੰ।
ਹੂੜ੍ਹ-ਮੱਤ ਸੁਭਾਅ ਵੀ ਸ਼ੋਭਦਾ ਨਹੀਂ, ਵਿਰਸੇ ਵਾਲੀਆਂ ਫੌਜਾਂ ਅਣਖੀਲੀਆਂ ਨੂੰ।
ਕਹਿੰਦੇ ਰਹੇ ਸੀ ḔਉਪਰਲੇḔ ਆਪ ਨੂੰ ਜੋ, ਚੁੱਪ ਚੁਪੀਤਿਆਂ ਕਰ ਦਿੱਤੇ ḔਥੱਲੜੇḔ ਈ।
ਵਾਹ ਅਲਬੇਲਿਆ ਭਾਈ ਪੰਜਾਬ ਸਿੰਘਾ, ਲੈਨਾਂ ਫੈਸਲੇ ਸਦਾ ਅਵੱਲੜੇ ਈ!