‘ਪੰਜਾਬ ਟਾਈਮਜ਼’ ਨੂੰ ਸਤਾਰਵੀਂ ਵਰ੍ਹੇਗੰਢ ਦੀ ਵਧਾਈ

‘ਪੰਜਾਬ ਟਾਈਮਜ਼’ ਉਤਰੀ ਅਮਰੀਕਾ ਦਾ ਬਿਹਤਰੀਨ ਇਕ ਹਫਤਾਵਾਰੀ ਪੰਜਾਬੀ ਅਖਬਾਰ ਹੀ ਨਹੀਂ ਬਲਕਿ ਇਕ ਪੂਰਨ ਸੰਸਥਾ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ‘ਤੇ ਲੇਖ ਹਰ ਪਾਠਕ ਲਈ ਮਨ ਭਾਉਂਦੇ ਹਨ ਜੋ ਪੱਤਰਕਾਰੀ ਦੇ ਮਿਆਰਾਂ ਉਪਰ ਪੂਰੇ ਉਤਰਦੇ ਹਨ। ਇੰਨੀ ਵੰਨ-ਸੁਵੰਨਤਾ ਸ਼ਾਇਦ ਅਮਰੀਕਾ ਤੋਂ ਛਪਦੇ ਹੋਰ ਕਿਸੇ ਵੀ ਪੰਜਾਬੀ ਅਖਬਾਰ ਵਿਚ ਨਹੀਂ।

ਇਸ ਦਾ ਸੰਪਾਦਕ ਅਮੋਲਕ ਸਿੰਘ ਮੇਰੇ ਕਾਲਜ (ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ) ਦਾ ਵਿਦਿਆਰਥੀ ਰਿਹਾ ਹੈ। ਉਸ ਅਨੁਸਾਰ ਪੰਜਾਬੀ ਵਿਸ਼ੇ ਵਿਚ ਘੱਟ ਤੋਂ ਘੱਟ ਲਫਜ਼ਾਂ ਵਿਚ ਵੱਧ ਤੋਂ ਵੱਧ ਗੱਲ ਕਹਿਣ ਅਰਥਾਤ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਜਾਚ ਉਸ ਦੇ ਅਧਿਆਪਕ ਸਵਰਗੀ ਪ੍ਰੋæ ਬਲਬੀਰ ਸਿੰਘ ਦਿਲ, ਜੋ ਮੇਰੇ ਗੂੜ੍ਹੇ ਮਿੱਤਰ ਸਨ, ਨੇ ਦਿੱਤੀ। ਇਹੋ ਜਾਚ ਪੱਤਰਕਾਰੀ ਵਿਚ ਵੀ ਉਸ ਦੇ ਕੰਮ ਆਈ। ਭਾਵੇਂ ਸਿਹਤ ਪੱਖੋਂ ਉਸ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ, ਮੈਨੂੰ ਬਹੁਤ ਖੁਸ਼ੀ ਹੈ ਕਿ ਸੰਪਾਦਕ ਦੇ ਰੂਪ ਵਿਚ ਪਿਆਰਾ ਅਮੋਲਕ ਉਚਾਈਆਂ ਛੂਹ ਰਿਹਾ ਹੈ। ਮੈਨੂੰ ਪੂਰਨ ਆਸ ਹੈ, ਆਪਣੇ ਪਿਤਾ ਤੋਂ ਵਿਰਸੇ ਵਿਚ ਮਿਲੀ ਦ੍ਰਿੜਤਾ, ਪਤਨੀ ਜਸਪ੍ਰੀਤ ਤੋਂ ਮਿਲੀ ਅਣਥੱਕ ਸਹਾਇਤਾ ਅਤੇ ਸਲਾਹਕਾਰਾਂ ਤੋਂ ਮਿਲੀ ਹੱਲਾਸ਼ੇਰੀ ਉਸ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਗੀ। ਆਪਣੀ ਆਨ ਅਤੇ ਸ਼ਾਨ ਕਾਇਮ ਰੱਖਦਾ ਹੋਇਆ ਇਹ ਰੰਗ-ਬਰੰਗੇ ਫੁੱਲਾਂ ਦਾ ਗੁਲਦਸਤਾ ਬਹੁਤ ਲੰਮੇ ਸਮੇਂ ਲਈ ਇਕ ਪਿਆਰੀ ਮਹਿਕ ਦਿੰਦਾ ਰਹੇਗਾ।
ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਡਾ ਇਹ ਮਨਪਸੰਦ ਅਖਬਾਰ ‘ਪੰਜਾਬ ਟਾਈਮਜ਼’ ਅੱਗੇ ਵਧਦਾ ਰਹੇ। ਮੇਰੀ ਤਰਫੋਂ ਪੰਜਾਬ ਟਾਈਮਜ਼ ਦੇ ਸਟਾਫ ਅਤੇ ਪਾਠਕਾਂ ਨੂੰ ਇਸ ਦੀ ਸਤਾਰਵੀਂ ਵਰ੍ਹੇਗੰਢ ਮੌਕੇ ਹਾਰਦਿਕ ਵਧਾਈ?
-ਬ੍ਰਿਜਿੰਦਰ ਸਿੰਘ ਸਿੱਧੂ, ਸੇਵਾ ਮੁਕਤ ਪ੍ਰਿੰਸੀਪਲ।
ਫੋਨ: 925-683-1982