ਢੋਲ ਖੜਕਣੇ ਕਈਆਂ ਦੇ ਘਰਾਂ ਅੱਗੇ, ਐਪਰ ਕਿਸੇ ਦਾ ਕਾਲਜਾ ਡੋਲਣਾ ਏ।
ਕਿਸੇ ਥੱਲਿਓਂ ਕੁਰਸੀ ਨੇ ਖਿਸਕ ਜਾਣਾ, ਖਾਤਾ ਬਹੁਤਿਆਂ ਨਵਾਂ ਹੀ ਖੋਲ੍ਹਣਾ ਏ।
ḔਹਾਰḔ ਦੇਖ ਕੇ ਗਲਾਂ ਵਿਚ ਜਿੱਤਿਆਂ ਦੇ, ਜ਼ਹਿਰ ḔਹਾਰਿਆਂḔ ਵਿਚੇ ਵਿਚ ਘੋਲਣਾ ਏ।
ਭੇੜ ਜਾਭਾਂ ਦੇ ਚੱਲਣਗੇ ਚੈਨਲਾਂ ਉਤੇ, ਪੱਤਰਕਾਰਾਂ ਨੇ ਤੱਤ ਪੜਚੋਲਣਾ ਏ।
ਪੱਚੀ ਸਾਲਾਂ ਦੇ ਰਾਜ ਦਾ ਲਿਆ ਸੁਪਨਾ, ਕਿਸੇ ਗੱਪਾਂ ਦੇ ਢੇਰ ‘ਚੋਂ ਟੋਲਣਾ ਏ।
ਸੈਂਤੀ ਦਿਨਾਂ ਦੀ ਚੁੱਪ ਪਿਛੋਂ ਜਿਸ ਦਿਨ, Ḕਈæ ਵੀæ ਐਮḔ ਮਸ਼ੀਨ ਨੇ ਬੋਲਣਾ ਏ!