ਵਾਸ਼ਿੰਗਟਨ: ਵਾਲਮਾਰਟ ਵੱਲੋਂ ਭਾਰਤ ਵਿਚ ਪੈਰ ਧਰਨ ਲਈ ਲੌਬਿੰਗ ਕੀਤੇ ਜਾਣ ਦੀ ਚੱਲ ਰਹੀ ਜਾਂਚ ਦਰਮਿਆਨ ਨਵਾਂ ਖੁਲਾਸਾ ਹੋਇਆ ਹੈ ਕਿ ਇਹ ਕੰਪਨੀ ਆਪਣੀ ਇਸ ਹਰਕਤ ਤੋਂ ਬਾਜ਼ ਨਹੀਂ ਆ ਰਹੀ ਤੇ ਇਸ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਗੰਢਣ ਲਈ ਸਾਲ 2012 ਵਿਚ 61æ3 ਲੱਖ ਡਾਲਰ ਖਰਚੇ। ਅਮਰੀਕੀ ਸੰਸਦ ਦੇ ਰਿਕਾਰਡ ਮੁਤਾਬਕ ਅਮਰੀਕਾ ਸਥਿਤ ਵਾਲਮਾਰਟ ਨੇ ਭਾਰਤ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਸਣੇ ਹੋਰ ਮੁੱਦਿਆਂ ‘ਤੇ ਚਰਚਾ ਕਰਨ ਲਈ ਪਿਛਲੇ ਸਾਲ ਦਸੰਬਰ ਵਿਚ ਖਤਮ ਹੋਈ ਆਪਣੀ ਤਿਮਾਹੀ ਵਿਚ ਹੀ 14æ8 ਲੱਖ ਡਾਲਰ (8 ਕਰੋੜ) ਰੁਪਏ ਖਰਚ ਦਿੱਤੇ।
ਇਸ ਤਰ੍ਹਾਂ ਪੂਰੇ ਸਾਲ 2012 ਦੌਰਾਨ ਕੰਪਨੀ ਨੇ ਭਾਰਤ ਲਈ ਲੌਬਿੰਗ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਉਪਰ 61æ13 ਲੱਖ ਡਾਲਰ (33 ਕਰੋੜ ਰੁਪਏ) ਖਰਚੇ। ਵਾਲਮਾਰਟ ਵੱਖ-ਵੱਖ ਮੁੱਦਿਆਂ ਉਪਰ ਲੌਬਿੰਗ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ‘ਤੇ ਵੱਡੀ ਰਾਸ਼ੀ ਖਰਚ ਕਰਦੀ ਹੈ। ਇਸ ਖਰਚ ਦਾ ਵੇਰਵਾ ਜਨਤਕ ਕਰਨਾ ਅਮਰੀਕੀ ਕਾਨੂੰਨ ਅਨੁਸਾਰ ਲਾਜ਼ਮੀ ਹੈ।
ਹਾਲ ਹੀ ਦੌਰਾਨ ਭਾਰਤ ਸਰਕਾਰ ਨੇ ਵਾਲਮਾਰਟ ਵੱਲੋਂ ਦੇਸ਼ ਵਿਚ ਪੈਰ ਧਰਨ ਲਈ ਕੀਤੀ ਗਈ ਲੌਬਿੰਗ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਇਸ ਲੌਬਿੰਗ ਦਾ ਭਾਰਤ ਦੀ ਸਿਆਸਤ ਜਾਂ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ। ਇਸ ਰਾਹੀਂ ਉਸ ਨੇ ਸਿਰਫ ਭਾਰਤ ਵਿਚ ਆਪਣੀ ਹਿੱਤਾਂ ਬਾਰੇ ਚਰਚਾ ਕੀਤੀ ਹੈ। ਵਾਲਮਾਰਟ ਭਾਰਤ ਦੇ ਦਰਵਾਜ਼ੇ ਉਸ ਲਈ ਖੋਲ੍ਹੇ ਜਾਣ ਲਈ ਅੱਖਾਂ ਲਾਈ ਬੈਠੀ ਸੀ। ਉਹ 2008 ਤੋਂ ਭਾਰਤ ਵਿਚ ਦਾਖਲੇ ਲਈ ਲੌਬਿੰਗ ਕਰ ਰਹੀ ਹੈ।
ਉਦੋਂ ਤੋਂ ਲੈ ਕੇ ਪਿਛਲੇ ਸਾਲ ਤਕ ਕੰਪਨੀ ਵੱਲੋਂ ਇਸ ਜੁਗਾੜ ਉਪਰ 3æ4 ਕਰੋੜ ਡਾਲਰ, ਭਾਵ 180 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਇਸ ਕੰਪਨੀ ਨੇ ਭਾਰਤ ਵਿਚ ਲੌਬਿੰਗ ਵਾਸਤੇ 2012 ਵਿਚ 61æ3 ਲੱਖ, 2011 ਵਿਚ 78æ4 ਲੱਖ, 2010 ਵਿਚ 61æ5 ਲੱਖ, 2009 ਵਿਚ 73æ9 ਲੱਖ ਤੇ 2008 ਵਿਚ 65æ9 ਲੱਖ ਡਾਲਰ ਖਰਚੇ ਹਨ। ਅਮਰੀਕਾ ਦੀ ਇਸ ਸੁਪਰ ਗਾਗ੍ਰੀਟ ਚੇਨ ਵਾਲਮਾਰਟ ਦੀ ਸਾਲਾਨਾ ਟਰਨ ਓਵਰ 444 ਅਰਬ ਡਾਲਰ ਹੈ।
Leave a Reply