ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਵੋਟਰਾਂ ਦਾ ਮੱਠਾ ਹੁੰਗਾਰਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 45æ77 ਫੀਸਦੀ ਵੋਟਾਂ ਭੁਗਤੀਆਂ, ਜਦ ਕਿ 2013 ਵਿਚ 4 ਲੱਖ 50 ਹਜ਼ਾਰ ਵੋਟਰਾਂ ਵਿਚੋਂ 43æ4 ਫੀਸਦੀ ਨੇ ਵੋਟਾਂ ਪਾਈਆਂ ਸਨ ਤੇ ਇਸ ਵਾਰ 3 ਲੱਖ 80 ਹਜ਼ਾਰ ਵੋਟਾਂ ਵਿਚੋਂ 45æ77 ਵੋਟਾਂ ਪਈਆਂ। ਤ੍ਰਿਨਗਰ ਵਾਰਡ ਨੰਬਰ 7 ਵਿਚ ਸਭ ਤੋਂ ਵੱਧ 65æ98 ਫੀਸਦੀ ਵੋਟਾਂ ਭੁਗਤੀਆਂ ਤੇ ਸੰਤਗੜ੍ਹ ਵਾਰਡ ਨੰਬਰ 26 ਵਿਚ ਸਭ ਤੋਂ ਘੱਟ 26æ14 ਫੀਸਦੀ ਵੋਟਾਂ ਪਈਆਂ।

ਤ੍ਰਿਨਗਰ ਵਿਚ 67 ਫੀਸਦੀ ਮਰਦ ਵੋਟਰਾਂ ਤੇ 65æ3 ਫੀਸਦੀ ਔਰਤਾਂ ਨੇ ਵੋਟਾਂ ਪਾਈਆਂ। ਕੁੱਲ 3,80,755 ਵੋਟਰਾਂ ਵਿਚੋਂ 1,75,543 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚ 88733 ਮਰਦ ਤੇ 86810 ਔਰਤਾਂ ਸ਼ਾਮਲ ਹਨ। ਮਰਦਾਂ ਦਾ ਮਤਦਾਨ ਫੀਸਦੀ 45æ61 ਤੇ ਔਰਤਾਂ ਦਾ 45æ92 ਰਿਹਾ। ਦੁਪਹਿਰ 12 ਵਜੇ ਤੱਕ ਕੁਝ ਵਾਰਡਾਂ ਵਿਚ ਸਿਰਫ 17 ਫੀਸਦੀ ਵੋਟਾਂ ਪਈਆਂ ਸਨ ਤੇ ਸ਼ਾਮ ਵੇਲੇ ਤਿਲਕ ਨਗਰ, ਤਿਲਕ ਵਿਹਾਰ, ਮਾਲਵੀਆ ਨਗਰ, ਚੌਖੰਡੀ ਸਮੇਤ ਯਮੁਨਾ ਪਾਰ ਦੇ ਇਲਾਕਿਆਂ ਵਿਚ ਵੋਟ ਫੀਸਦੀ ਵਧ ਗਿਆ। ਭਾਵੇਂ ਬਹੁਤੇ ਇਲਾਕਿਆਂ ਵਿਚ ਵੋਟਰ ਚੁੱਪ ਰਹੇ, ਪਰ ਤਿਲਕ ਨਗਰ ਤੇ ਤਿਲਕ ਵਿਹਾਰ ਦੇ ਇਲਾਕੇ ਜਿਥੇ ਸਿੱਖ ਕਤਲੇਆਮ ਪੀੜਤ ਬਹੁਗਿਣਤੀ ਵਿਚ ਰਹਿੰਦੇ ਹਨ, ਨੇ ਸ਼੍ਰੋਮਣੀ ਅਕਾਲੀ ਦਲ ਪੱਖੀ ਸਪੱਸ਼ਟ ਰਾਇ ਪੇਸ਼ ਕੀਤੀ। ਦਿੱਲੀ ਕਮੇਟੀ ਚੋਣਾਂ ਦੌਰਾਨ ਤਕਰੀਬਨ 560 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 119 ਸੰਵੇਦਨਸ਼ੀਲ ਅਤੇ 63 ਅਤਿ ਸੰਵੇਦਨਸ਼ੀਲ ਐਲਾਨੇ ਗਏ ਸਨ।
_____________________________________________
ਪਿਛਲੀ ਵਾਰ ਦੇ ਮੁਕਾਬਲੇ 3% ਵੱਧ ਪਈਆਂ ਵੋਟਾਂ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ‘ਚ 45æ76 ਫੀਸਦੀ ਵੋਟਿੰਗ ਹੋਈ ਹੈ ਜੋ ਕਿ ਪਿਛਲੀ ਵਾਰ 2013 ‘ਚ ਹੋਈਆਂ ਚੋਣਾਂ ਦੇ ਮੁਕਾਬਲੇ ਤਕਰੀਬਨ 3-4 ਫੀਸਦੀ ਜ਼ਿਆਦਾ ਹੈ, ਹਾਲਾਂਕਿ ਇਸ ਵਾਰ ਉਮੀਦਵਾਰਾਂ ਵੱਲੋਂ ਕਾਫੀ ਜ਼ਿਆਦਾ ਵੋਟਿੰਗ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਵੋਟਰਾਂ ਦਾ ਉਤਸ਼ਾਹ ਕਾਫੀ ਮੱਠਾ ਨਜ਼ਰ ਆਇਆ। ਸਵੇਰੇ ਵੋਟਿੰਗ ਸ਼ੁਰੂ ਹੋਈ ਤਾਂ 9 ਵਜੇ ਤੱਕ ਸਿਰਫ 3 ਫੀਸਦੀ, 11 ਵਜੇ ਤੱਕ 10æ19 ਫੀਸਦੀ, 1 ਵਜੇ ਤੱਕ 22 ਫੀਸਦੀ ਤੇ 3 ਵਜੇ ਤੱਕ 35æ50 ਫੀਸਦੀ ਤੇ 5 ਵਜੇ ਤੱਕ 45æ76 ਫੀਸਦੀ ਵੋਟਿੰਗ ਹੋ ਸਕੀ। ਕੁੱਲ 3,80,755 ਵੋਟਰਾਂ ਵਿਚੋਂ ਸਿਰਫ 1,75,543 (88,733 ਪੁਰਸ਼ ਅਤੇ 86810 ਔਰਤਾਂ) ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
___________________________________________
ਸੁਖਬੀਰ ਨੇ ਦਿੱਲੀ ਕਮੇਟੀ ਚੋਣਾਂ ਤੋਂ ਬਣਾਈ ਦੂਰੀ
ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਪਿਛਲੀ ਵਾਰ ਜ਼ੋਰਦਾਰ ਪ੍ਰਚਾਰ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ। ਇਸ ਵਾਰ ਦਿੱਲੀ ਕਮੇਟੀ ਚੋਣਾਂ ਲਈ ਬਾਦਲ ਧੜੇ ਦੇ ਤਿੰਨ-ਚਾਰ ਉਮੀਦਵਾਰਾਂ ਨੇ ਹੀ ਬਾਦਲਾਂ ਦੀ ਤਸਵੀਰ ਆਪਣੇ ਪੋਸਟਰਾਂ ਉਪਰ ਛਾਪੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸੱਚਾ ਸੌਦਾ ਕਰ ਕੇ ਕਿਤੇ ਪੰਜਾਬ ਦੇ ਸਿਆਸੀ ਆਗੂਆਂ ਦਾ ਮਾੜਾ ਅਸਰ ਇਨ੍ਹਾਂ ਚੋਣਾਂ ਉਪਰ ਵੀ ਨਾ ਪਵੇ। ਸੁਖਬੀਰ ਸਿੰਘ ਬਾਦਲ ਦੀ ਇਨ੍ਹਾਂ ਚੋਣਾਂ ਬਾਬਤ ਇਸ ਚੁੱਪ ਬਾਰੇ ਮੀਡੀਆ ਵਿਚ ਅਕਸਰ ਚਰਚਾ ਛਿੜੀ ਰਹੀ, ਪਰ ਇਸ ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।