ਮਾਇਆ ਕੋਡਨਾਨੀ, ਗੀਤਾ ਜੌਹਰੀ ਤੇ ਹਰੇਨ ਪਾਂਡਿਆ ਦੀ ਕਹਾਣੀ

ਗੁਜਰਾਤ ਫਾਈਲਾਂ
‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।

-ਸੰਪਾਦਕ

ਜਦੋਂ ਮੈਂ ਦੁਬਾਰਾ ਅਹਿਮਦਾਬਾਦ ਵਿਚ ਦਾਖ਼ਲ ਹੋਈ, ਇਹ 2013 ਦਾ ਕੋਈ ਸਮਾਂ ਸੀ। ਮਾਇਆ ਕੋਡਨਾਨੀ ਮੁੜ ਸੀਖਾਂ ਪਿੱਛੇ ਸੀ। ਸਟਿੰਗ ਪੂਰਾ ਹੋ ਗਿਆ ਸੀ ਅਤੇ ਮੈਂ ḔਤਹਿਲਕਾḔ ਲਈ ਕੰਮ ਜਾਰੀ ਰੱਖਦੀ ਹੋਈ ਹਾਲੇ ਵੀ ਇਸ ਦੇ ਛਪਣ ਦਾ ਇੰਤਜ਼ਾਰ ਕਰ ਰਹੀ ਸੀ। ਜਿਸ ਅਫ਼ਸਰ ਨੂੰ ਮੈਂ ਦਸਤਾਵੇਜ਼ਾਂ ਲਈ ਮਿਲੀ, ਉਸ ਨੇ ਮੈਨੂੰ ਦੱਸਿਆ ਕਿ ਉਹ ਮਾਇਆਬੇਨ ਨੂੰ ਜੇਲ੍ਹ ਵਿਚ ਮਿਲਿਆ ਸੀ। ਉਸ ਨੇ ਦੱਸਿਆ ਕਿ ਉਹ ਜੇਲ੍ਹ ਵਿਚ ਮਾਇਆਬੇਨ ਨੂੰ ਓਸ਼ੋ ਦੀਆਂ ਕਿਤਾਬਾਂ ਭੇਜਣ ਦੀ ਸੋਚ ਰਿਹਾ ਸੀ। ਮੈਂ ਉਸ ਦੇ ਬਿਆਨ ਤੋਂ ਹੈਰਾਨ ਸੀ। ਉਸ ਨੇ ਦੱਸਿਆ- Ḕਉਹ ਉਚੀ-ਉਚੀ ਰੋਂਦੀ ਰਹੀ। ਕਹਿੰਦੀ, ਮੈਨੂੰ ਕਿਸੇ ਤਰ੍ਹਾਂ ਬਾਹਰ ਲੈ ਜਾਓ, ਉਹ ਪਾਗਲ ਹੋਣ ਵਾਲੀ ਸੀ। ਮੈਂ ਸੋਚਿਆ, ਰੂਹਾਨੀਅਤ ਉਸ ਦੀ ਮਦਦ ਕਰ ਸਕਦੀ ਸੀ।’
ਸਟਿੰਗ ਦੌਰਾਨ ਮਾਇਆਬੇਨ ਦੇ ਘਰ ਦੁਪਹਿਰ ਦੇ ਖਾਣੇ ਦੇ ਇਕ ਮੌਕੇ ‘ਤੇ ਉਸ ਨੇ ਮੈਨੂੰ ਅੰਬ ਦਾ ਰਸ ਪਿਆਇਆ ਸੀ। ਅੰਬਾਂ ਦੀ ਰੁੱਤ ਲੰਘ ਚੁੱਕੀ ਸੀ, ਪਰ ਉਸ ਨੇ ਰਸ ਬਣਾ ਕੇ ਆਪਣੇ ਬੇਟੇ ਲਈ ਫਰੀਜ਼ਰ ਵਿਚ ਸਾਂਭਿਆ ਹੋਇਆ ਸੀ ਜੋ ਅਮਰੀਕਾ ਤੋਂ ਆਉਣ ਵਾਲਾ ਸੀ। ਫਿਰ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ- Ḕਤੂੰ ਖਾ ਲੈ, ਮੈਂ ਸਮਝਾਂਗੀ ਮੇਰਾ ਪੁੱਤ ਖਾ ਰਿਹਾ ਹੈ। ਤੂੰ ਵੀ ਮੇਰੀ ਧੀ ਸਮਾਨ ਏ ਮੈਥਿਲੀ।’
ਉਸ ਸ਼ਾਮ ਅਸੀਂ ਗੱਲਬਾਤ ਸ਼ੁਰੂ ਕੀਤੀ। ਉਸ ਨਫ਼ਰਤ ਨੂੰ ਲੈ ਕੇ ਕੋਈ ਸ਼ੱਕ ਨਹੀਂ ਸੀ ਜੋ ਉਸ ਦੇ ਦਿਲ ਅੰਦਰ ਮੁਸਲਿਮ ਭਾਈਚਾਰੇ ਪ੍ਰਤੀ ਭਰੀ ਹੋਈ ਸੀ, ਪਰ ਮੇਰੇ ਨਾਲ ਗੱਲਬਾਤ ਦੌਰਾਨ ਸਭ ਤੋਂ ਵੱਧ ਜੋ ਸਾਹਮਣੇ ਆਇਆ, ਉਹ ਸੀ ਮੋਦੀ ਪ੍ਰਤੀ ਘਿਰਣਾ।
ਸਵਾਲ: ਨਰੇਂਦਰ ਮੋਦੀ ਦੇ ਆਲੇ-ਦੁਆਲੇ ਕੀ ਚਾਪਲੂਸੀ ਕੁਝ ਜ਼ਿਆਦਾ ਨਹੀਂ ਹੈ? ਮਤਲਬ, ਕੁਲ ਚੰਗੇ ਕੰਮ ਦਾ ਸਿਹਰਾ ਉਸੇ ਨੂੰ ਜਾਂਦਾ ਹੈ?
ਜਵਾਬ: ਅਜੇ ਤਾਂ ਇਹ ਠੀਕ ਹੈ, ਪਰ ਦੂਰ ਦੀ ਸੋਚੀਏ ਤਾਂ ਇਹ ਮਾੜਾ ਹੋਵੇਗਾ।
ਸਵਾਲ:ਤੁਸੀਂ ਉਨ੍ਹਾਂ ਦੇ ਚਹੇਤਿਆਂ ‘ਚੋਂ ਹੋ?
ਜਵਾਬ: ਕਦੇ ਹੁੰਦੀ ਸੀ।
ਸਵਾਲ: ਅਮਿਤ ਸ਼ਾਹ ਵਾਲੇ ਮਾਮਲੇ ਤੋਂ ਬਾਅਦ ਮੋਦੀ ਨੂੰ ਕੀ ਹੋ ਗਿਆ?
ਜਵਾਬ: ਆਪਣੀ ਗ੍ਰਿਫ਼ਤਾਰੀ ਤੇ ਜ਼ਮਾਨਤ ਤੋਂ ਬਾਅਦ ਮੈਂ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ। ਦੋ ਮੌਕਿਆਂ ਉਪਰ ਅਸੀਂ ਬਸ ਮਿਲੇ ਹੀ ਹਾਂ।
ਸਵਾਲ: ਤੁਹਾਨੂੰ ਦੇਖ ਕੇ ਉਸ ਦਾ ਪ੍ਰਤੀਕਰਮ ਕਿਹਾ ਜਿਹਾ ਹੁੰਦਾ ਹੈ?
ਜਵਾਬ: ਕੋਈ ਪ੍ਰਤੀਕਰਮ ਨਹੀਂ ਹੁੰਦਾ। ਉਹ ਕੁਝ ਨਹੀਂ ਕਹਿੰਦੇ, ਮੈਂ ਵੀ ਕੁਝ ਨਹੀਂ ਕਹਿੰਦੀ। ਕੁਝ ਵੀ ਹੋਵੇ, ਇਹ ਮੇਰਾ ਮਸਲਾ ਹੈ। ਮੈਂ ਨਜਿੱਠ ਲਵਾਂਗੀ। ਮੈਂ ਜਾਣਦੀ ਹਾਂ, ਮੈਂ ਬੇਕਸੂਰ ਹਾਂ। ਮੈਥਿਲੀ, ਮੈਂ ਉਥੇ ਹੈ ਹੀ ਨਹੀਂ ਸੀ। ਮੈਂ ਤਾਂ ਵੀਹ ਕਿਲੋਮੀਟਰ ਦੂਰ ਬੈਠੀ ਸੀ। ਮੈਂ ਸੋਲਾ ਵਿਚ ਸੀ। ਸਾਢੇ ਅੱਠ ਵਜੇ ਅਸੰਬਲੀ ਗਈ ਸੀ।æææ ਉਥੋਂ ਮੈਂ ਹਸਪਤਾਲ ਚਲੀ ਗਈ, ਕਿਉਂਕਿ ਸਾਰੀਆਂ ਲਾਸ਼ਾਂ ਸੋਲਾ ਸਿਵਲ ਹਸਪਤਾਲ ਵਿਚ ਹੀ ਸਨ। ਮੇਰੀ ਨਰਸ ਦੇ ਪਿਤਾ ਗੋਧਰਾ ਕਾਂਡ ਵਿਚ ਸ਼ਿਕਾਰ ਹੋਏ ਸਨ ਅਤੇ ਮੈਂ ਉਨ੍ਹਾਂ ਦੀ ਲਾਸ਼ ਦੀ ਸ਼ਨਾਖ਼ਤ ਕਰਨ ਲਈ ਉਥੇ ਗਈ ਸੀ। ਅਮਿਤ ਸ਼ਾਹ ਅਤੇ ਮੈਂ ਹਸਪਤਾਲ ਗਏ ਸੀ। ਉਥੇ ਤਾਂ ਹਿੰਦੂਆਂ ਨੇ ਵੀ ਮੈਨੂੰ ਹੀ ਤੰਗ ਕੀਤਾ, ਉਹ ਐਨਾ ਗੁੱਸੇ ਵਿਚ ਸਨ। ਉਹ ਮੇਰੇ ਅਤੇ ਅਮਿਤ ਸ਼ਾਹ ਦੇ ਖ਼ਿਲਾਫ਼ ਜ਼ੋਰ-ਜ਼ੋਰ ਨਾਲ ਚੀਕ ਰਹੇ ਸਨ। ਪੁਲਿਸ ਇੰਸਪੈਕਟਰ ਨੇ ਮੈਨੂੰ ਸੁਰੱਖਿਆ ਦੇ ਕੇ ਆਪਣੀ ਕਾਰ ਵਿਚ ਬਿਠਾ ਕੇ ਉਥੋਂ ਕੱਢਿਆ।
ਸਵਾਲ: ਫਿਰ ਇਲਜ਼ਾਮ ਕੀ ਹੈ?
ਜਵਾਬ: ਉਹ ਗਵਾਹਾਂ ਦਾ ਇਸਤੇਮਾਲ ਕਰ ਕੇ ਸਾਬਤ ਕਰ ਰਹੇ ਹਨ ਕਿ ਫ਼ਸਾਦ ਮੈਂ ਭੜਕਾ ਰਹੀ ਸੀ ਅਤੇ ਹਜੂਮ ਦੀ ਅਗਵਾਈ ਕਰ ਰਹੀ ਸੀ। ਮੈਂ ਆਪਣੇ ਹਸਪਤਾਲ ਆਈæææ ਜਣੇਪੇ ਦਾ ਕੇਸ ਦੇਖਿਆ। ਤਿੰਨ ਵਜੇ ਮੈਂ ਹਸਪਤਾਲ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਮੋਬਾਈਲ ਦੀ ਲੋਕੇਸ਼ਨ ਉਦੋਂ ਉਥੇ ਇਕ ਖ਼ਾਸ ਇਲਾਕੇ ਅੰਦਰ ਮੌਜੂਦ ਸੀ, ਇਸ ਕਰ ਕੇ ਮੈਂ ਉਥੇ ਮੌਜੂਦ ਸੀ।
ਸਵਾਲ: ਗੋਰਧਨ ਜ਼ੜਫੀਆ ਉਦੋਂ ਗ੍ਰਹਿ ਮੰਤਰੀ ਸੀ। ਉਸ ਨੂੰ ਵੀ ਇਸੇ ਕਾਰਨ ਹਟਾਇਆ?
ਜਵਾਬ: ਉਹਨੂੰ ਇਸ ਲਈ ਹਟਾਇਆ, ਕਿਉਂਕਿ ਉਹ ਮੁੱਖ ਮੰਤਰੀ ਨੂੰ ਪਸੰਦ ਨਹੀਂ ਸੀ।
ਸਵਾਲ: ਯਾਨੀ, ਮੁੱਖ ਮੰਤਰੀ ਨੇ ਗੋਰਧਨ ਭਾਈ ਨੂੰ ਬਚਾਉਣ ਲਈ ਗਵਾਹਾਂ ਦਾ ਇਸਤੇਮਾਲ ਨਹੀਂ ਕੀਤਾ, ਜਿਵੇਂ ਉਨ੍ਹਾਂ ਨੇ ਅਮਿਤ ਸ਼ਾਹ ਦੇ ਮਾਮਲੇ ਵਿਚ ਕੀਤਾ ਸੀ?
ਜਵਾਬ: ਨਹੀਂ (ਹੱਸਦੀ ਹੈ)।
ਸਵਾਲ: ਯਾਨੀ, ਫ਼ਸਾਦਾਂ ਦੇ ਪੱਜ ਉਨ੍ਹਾਂ ਨੇ ਗੋਰਧਨ ਜ਼ੜਫੀਆ ਤੋਂ ਖਹਿੜਾ ਛੁਡਾ ਲਿਆ?
ਜਵਾਬ: ਹਾਂ, ਉਸ ਨੂੰ ਚਲਦਾ ਕਰ ਦਿੱਤਾ।
ਸਵਾਲ: ਯਾਨੀ, ਜੋ ਲੋਕ ਉਸ ਨੂੰ ਪਸੰਦ ਨਹੀਂ ਸਨ, ਉਨ੍ਹਾਂ ਨਾਲ ਨਜਿੱਠਣ ਲਈ ਫ਼ਸਾਦ ਵਧੀਆ ਬਹਾਨਾ ਮਿਲ ਗਿਆ?
ਜਵਾਬ: ਹਾਂ।
ਸਵਾਲ: ਅਮਿਤ ਸ਼ਾਹ ਦਾ ਕੀ ਮਾਮਲਾ ਹੈ?
ਜਵਾਬ: ਉਹ ਤਾਂ ਉਸੇ ਦਾ ਬੰਦਾ ਹੈ।
ਸਵਾਲ: ਮੈਂ ਸੋਚਦੀ ਸੀ ਕਿ ਆਨੰਦੀਬੇਨ ਉਸ ਦੇ ਜ਼ਿਆਦਾ ਕਰੀਬੀ ਹੈ?
ਜਵਾਬ: ਆਨੰਦੀਬੇਨ ਸੱਜਾ ਹੱਥ ਹੈ ਅਤੇ ਇਹ ਖੱਬਾ। ਅਮਿਤ ਸ਼ਾਹ ਨੂੰ ਬਾਹਰ ਲਿਆਉਣ ਲਈ ਉਸ ਨੇ ਜੋ ਹੋ ਸਕਦਾ ਸੀ, ਕੀਤਾ। ਅਡਵਾਨੀ ਆ ਕੇ ਉਸ ਨੂੰ ਮਿਲਿਆ। ਸੁਸ਼ਮਾ ਸਵਰਾਜ ਉਸ ਦੇ ਘਰ ਆਈ ਸੀ।
ਸਵਾਲ: ਜਦੋਂ ਤੁਹਾਡੀ ਗ੍ਰਿਫ਼ਤਾਰੀ ਹੋਈ, ਉਦੋਂ ਇੰਞ ਨਹੀਂ ਹੋਇਆ?
ਜਵਾਬ: ਕੀ ਕਰਨਾ ਹੈæææ ਲਗਦਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ। ‘ਉਸ ਕੋ ਟੱਕਰ ਦੇਨੇ ਵਾਲਾ ਭੀ ਕੋਈ ਨਹੀਂ ਹੈ’। ਉਹ ਆਨੰਦੀਬੇਨ ਨੂੰ ਮੁੱਖ ਮੰਤਰੀ ਬਣਾਏਗਾ।
ਸਵਾਲ: ਯੇ ਲੋਗ ਕਿਤਨਾ ਬੋਲਤੇ ਹੈਂ ਉਨਕੇ ਪੀਛੇ। ਯੇ ਆਪ ਕੇ ਐਨਕਾਊਂਟਰ ਕਾਪਸ ਭੀ ਯਹੀ ਬੋਲਤੇ ਹੈਂ, ਕੀ ਯੂਜ਼ ਐਂਡ ਥਰੋਅ ਕੀਯਾ?
ਜਵਾਬ: ਹਾਂ, ਵਨਜਾਰਾ ਬਹੁਤ ਚੰਗਾ ਸੀ। ਦੇਖੋ, ਐਨਕਾਊਂਟਰ ਤੋ ਕੀਯਾ ਇਨ ਲੋਗੋਂ ਨੇ, ਲੇਕਿਨ ਇਸ ਕੀ ਸਹੀ ਵਜ੍ਹਾ ਕਯਾ ਹੈ, ਯੇ ਕਿਉਂ ਨਹੀਂ ਸਾਮਨੇ ਆ ਰਹਾ? ਜੈਸੇ ਸੋਹਰਾਬੂਦੀਨ ਕੋ ਮਾਰਾ ਟੈਰਰਿਸਟ ਬੋਲ ਕੇ, ਉਸ ਕੀ ਵਾਈਫ਼ ਕੋ ਕਿਉਂ ਮਾਰਾ, ਵੋਹ ਤੋ ਟੈਰਰਿਸਟ ਨਹੀਂ ਥਾ।
ਸਵਾਲ: ਹਰੇਨ ਪਾਂਡਿਆ ਅਤੇ ਗੋਰਧਨ ਜ਼ੜਫੀਆ ਦੋਨੋਂ ਕੋ ਨਿਕਾਲ ਦੀਯਾ ਨਾ?
ਜਵਾਬ: ਗੋਰਧਨ ਭਾਈ ਤੋ ਠੀਕ ਥੇ, ਹਰੇਨ ਪਾਂਡਿਆ ਬਹੁਤ ਡਾਈਨਾਮਿਕ ਇਨਸਾਨ ਥੇ।
ਸਵਾਲ: ਗੋਰਧਨ ਭਾਈ ਕੋ ਭੀ ਤੋ ਫ਼ਸਾਦੋਂ ਮੇਂ ਯੂਜ਼ ਕਰ ਕੇ ਫੈਂਕ ਦੀਯਾ ਇਸ ਨੇ?
ਜਵਾਬ: ਹਾਂ, ਹਾਂæææ ਪੂਰੇ ਗੁਜਰਾਤ ਵਿਚ ਫ਼ਸਾਦ ਹੋਏ ਸਨ, ਲੇਕਿਨ ਉਹ ਨਰੋਦਾ ਦੀ ਵਿਧਾਇਕ, ਯਾਨੀ ਮੇਰੇ ਪਿੱਛੇ ਪਏ ਹੋਏ ਸਨ।
ਸਵਾਲ: ਮੋਦੀ ਤੋਂ ਪੁੱਛਗਿੱਛ ਦਾ ਕੀ ਬਣਿਆ?
ਜਵਾਬ: ਉਹ ਵੀ ਐਸ਼ਆਈæਟੀæ ਅੱਗੇ ਗਿਆ ਸੀ, ਲੇਕਿਨ ਉਸ ਨੂੰ ਛੱਡ ਦਿੱਤਾ ਗਿਆ।
ਸਵਾਲ: ਲੇਕਿਨ ਜਿਸ ਆਧਾਰ ‘ਤੇ ਤੁਹਾਨੂੰ ਦੋਸ਼ੀ ਠਹਿਰਾਇਆ ਗਿਆ, ਉਸੇ ਆਧਾਰ ‘ਤੇ ਉਸ ਦੀ ਗ੍ਰਿਫ਼ਤਾਰੀ ਵੀ ਹੋ ਜਾਣੀ ਚਾਹੀਦੀ ਸੀ?
ਜਵਾਬ: ਹਾ ਹਾæææ (ਸਿਰ ਹਿਲਾਉਂਦੀ ਹੈ)।
ਸਵਾਲ:ਕੱਲ੍ਹ ਮੈਂ ਮੋਦੀ ਨੂੰ ਮਿਲ ਰਹੀ ਹਾਂ।
ਜਵਾਬ: ਮਿਲਣ ‘ਤੇ ਪੁੱਛਣਾ ਕਿ ਉਹ ਏਨਾ ਵਿਵਾਦਪੂਰਨ ਬੰਦਾ ਕਿਉਂ ਹੈ?
ਸਵਾਲ: ਵਾਕਈ?
ਜਵਾਬ: ਉਹ ਸਾਰਾ ਕੁਝ ਆਪਣੇ ਪੱਖ ਵਿਚ ਕਰ ਲੈਂਦਾ ਹੈ।
ਸਵਾਲ: ਇਹ ਲੋਕ ਤੁਹਾਨੂੰ ਜੇਲ੍ਹ ਵਿਚ ਮਿਲਣ ਆਏ ਸੀ?
ਜਵਾਬ: ਨਾ, ਕੋਈ ਨਹੀਂ ਆਇਆ।
ਸਵਾਲ: ਮੈਂ ਮੋਦੀ ਨੂੰ ਕੀ ਸਵਾਲ ਪੁੱਛਾਂ, ਉਹ ਤਾਂ ਟਾਲ ਦੇਵੇਗਾ!
ਜਵਾਬ: ਆਪਣਾ ਸਵਾਲ ਘੁੰਮਾ-ਫਿਰਾ ਕੇ ਪੁੱਛ ਲਈਂ। ਪਹਿਲਾਂ ਉਸ ਦੀ ਤਾਰੀਫ਼ ਕਰ ਦੇਈਂ, ਫਿਰ ਸਵਾਲ ਪੁੱਛ ਲਈਂ।
ਸਵਾਲ: ਮੋਦੀ ਬਾਰੇ ਹੋਰ?
ਜਵਾਬ: ਪਹਿਲਾਂ ਉਸ ਦੀ ਅਤੇ ਉਸ ਦੇ ਕੰਮਾਂ ਦੀ ਤਾਰੀਫ਼ ਕਰੀਂ, ਫਿਰ ਉਹ ਤੇਰੇ ਨਾਲ ਗੱਲ ਕਰੇਗਾ। ਉਸ ਦਾ ਘੜਿਆ-ਘੜਾਇਆ ਜਵਾਬ ਹੈ- ‘ਮੈਂ ਵਿਵੇਕਾਨੰਦ ਨੂੰ ਮੰਨਦਾ ਹਾਂ, ਸਰਦਾਰ ਪਟੇਲ ਨੂੰ ਮੰਨਦਾ ਹਾਂ।’ ਮੇਰੇ ਬਾਰੇ ਪੁੱਛੇਂਗੀ ਤਾਂ ਜਵਾਬ ਹੋਵੇਗਾ- ‘ਅੱਛਾ, ਹਮ ਕਯਾ ਕਰੇਂ, ਐਸ਼ਆਈæਟੀæ ਜਾਂਚ ਕਰ ਰਹੀ ਸੀ, ਫ਼ੋਨ ਕਾਲ ਕੇ ਰਿਕਾਰਡ ਮਿਲ ਗਏ’ ਜਾਂ ਫਿਰ ਨਿੱਕਾ ਜਿਹਾ ਸੁਹਣਾ ਜਿਹਾ ਜਵਾਬ ਦੇਵੇਗਾ- ‘ਮਾਮਲਾ ਅਦਾਲਤ ਵਿਚ ਹੈ।’
ਸਵਾਲ: ਫਿਰ ਇਹ ਸਾਰੇ ਨੁਕਤੇ ਤਾਂ ਉਸ ਉਪਰ ਵੀ ਲਾਗੂ ਹੁੰਦੇ ਹਨ?
ਜਵਾਬ: ਹਾ ਹਾæææ ਉਸੇ ਤੋਂ ਪੁੱਛ ਲਈਂ।
ਇਨ੍ਹਾਂ ਅਫ਼ਵਾਹਾਂ ਬਾਰੇ ਕੋਈ ਸ਼ੱਕ ਨਹੀਂ ਕਿ ਮਾਇਆ ਕੋਡਨਾਨੀ ਨੇ ਆਰæਐਸ਼ਐਸ਼ ਕੋਲ ਰੋਣਾ ਰੋਇਆ ਸੀ ਕਿ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਜਦਕਿ ਐਸ਼ਆਈæਟੀæ ਨੇ ਮੋਦੀ ਨੂੰ ਬਰੀ ਕਰ ਦਿੱਤਾ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਮਾਇਆ ਕੋਡਨਾਨੀ ਨੂੰ ਨਾ ਕੇਵਲ ਇਹ ਯਕੀਨ ਸੀ ਕਿ ਅਮਿਤ ਸ਼ਾਹ ਮੋਦੀ ਦੇ ਕਰੀਬ ਸੀ, ਸਗੋਂ ਇਹ ਵੀ ਕਿ ਸ਼ਾਹ ਨੂੰ ਬਚਾਉਣ ਲਈ ਮੋਦੀ ਕਿਸੇ ਹੱਦ ਤਕ ਵੀ ਜਾਵੇਗਾ। ਮੇਰੇ ਨਾਲ ਗੱਲਬਾਤ ਦੌਰਾਨ, ਉਸ ਨੇ ਇਹ ਤੱਥ ਜ਼ੋਰ ਦੇ ਕੇ ਰੱਖੇ ਜੋ ਮੈਂ ਪਹਿਲਾਂ ਵੀ ਕਈ ਵਾਰ ਸੁਣ ਚੁੱਕੀ ਸੀ ਕਿ ਅਫ਼ਸਰਾਂ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ ਗਿਆ ਅਤੇ ਫਿਰ ਉਨ੍ਹਾਂ ਤੋਂ ਪਾਸਾ ਵੱਟ ਲਿਆ ਗਿਆ।

ਗੀਤਾ ਜੌਹਰੀ
ਉਸ ਸਵੇਰ ਨੂੰ ਮੈਂ ਪਾਨੀ ਨੂੰ ਛੇਤੀ ਜਗਾ ਲਿਆ। ਉਹ ਗ੍ਰੀਨਲੈਂਡ ਵਿਚ ਹਲਵਾਈ ਦੀ ਦੁਕਾਨ ਉਪਰ ਖ਼ਾਨਸਾਮੇ ਦੀ ਨੌਕਰੀ ਕਰਦੀ ਸੀ। ਉਹ ਬਹੁਤ ਸੁਹਣੇ ਕੱਪੜੇ ਪਹਿਨਦੀ। ਫਾਊਂਡੇਸ਼ਨ ਵਿਖੇ ਉਹ ਮਹਿਫ਼ਿਲ ਦੀ ਜਿੰਦ-ਜਾਨ ਸੀ।
ਅਗਲੇ ਦਿਨ ਅਸੀਂ ਰਾਜਕੋਟ ਦੀ ਬਸ ਫੜ ਗਈ। ਮੈਂ ਆਪਣੇ ਕੈਮਰਿਆਂ ਨਾਲ ਲੈਸ ਸੀ ਅਤੇ ਪਿੱਠੂ ਬੈਗ ਵਿਚ ਚਿੱਪਾਂ, ਲੈਪਟਾਪ, ਸੰਗੀਤ ਦਾ ਨਿੱਕ-ਸੁੱਕ ਅਤੇ ਚਾਕਲੇਟ ਤੁੰਨੇ ਹੋਏ ਸਨ।
ਜਦੋਂ ਅਸੀਂ ਹੋਟਲ ਪਹੁੰਚੀਆਂ, ਪਾਨੀ ਦੇ ਪਾਸਪੋਰਟ ਨੇ ਬਹੁਤ ਮਦਦ ਕੀਤੀ। ਮੈਂ ਮੈਥਿਲੀ ਵਜੋਂ ਰਜਿਸਟ੍ਰੇਸ਼ਨ ਕਰਵਾਈ ਅਤੇ ਉਹ ਬਹੁਤ ਹੀ ਉਤਸ਼ਾਹ ਨਾਲ ਕਮਰੇ ਵਿਚ ਜਾ ਵੜੀ। ਗੁਸਲਖ਼ਾਨੇ ਵਿਚ ਨਹਾਉਣ ਵਾਲਾ ਟੱਬ ਲੱਗਿਆ ਹੋਇਆ ਸੀ ਅਤੇ ਸ਼ੀਸ਼ੇ ਵਾਲੀ ਖਿੜਕੀ ਵਿਚੋਂ ਉਹ ਪੂਰਾ ਸ਼ਹਿਰ ਦੇਖ ਸਕਦੀ ਸੀ। ਉਹ ਬਹੁਤ ਖੁਸ਼ ਸੀ ਅਤੇ ਮੈਂ ਬੇਚੈਨ। ਉਸ ਜ਼ਮਾਨੇ ਦੀ ਸਭ ਤੋਂ ਵਿਵਾਦਪੂਰਨ ਅਫ਼ਸਰ ਗੀਤਾ ਜੌਹਰੀ ਨੇ ਮੇਰੇ ਨਾਲ ਮਿਲਣ ਦਾ ਸਮਾਂ ਰੱਖਿਆ ਹੋਇਆ ਸੀ। ਮੈਂ ਉਸ ਨੂੰ ਦੱਸਿਆ ਸੀ ਕਿ ਮੈਂ ਆਪਣੀ ਫਿਲਮ ਲਈ ਮੱਲਾਂ ਮਾਰਨ ਵਾਲੀ ਔਰਤ ਦੇ ਤੌਰ ‘ਤੇ ਉਸ ਦਾ ਰੇਖਾ-ਚਿਤਰ ਤਿਆਰ ਕਰਨਾ ਹੈ ਅਤੇ ਉਸ ਨੂੰ ਮੈਂ ਐਵੇਂ ਮੁੱਚੀ ਦੀ ਪਟਕਥਾ ਵੀ ਭੇਜ ਦਿੱਤੀ ਸੀ।
ਜਦੋਂ ਅਸੀਂ ਜੌਹਰੀ ਨੂੰ ਮਿਲਣ ਗਈਆਂ, ਉਸ ਨੇ ਸਾਨੂੰ ਜੀ ਆਇਆਂ ਨੂੰ ਆਖਿਆ, ਆਪਣੇ ਕਮਰੇ ਵਿਚ ਲੈ ਗਈ ਅਤੇ ਦੱਸਿਆ ਕਿ ਉਹ ਤਾਂ ਬਹੁਤ ਹੀ ਤਾਂਘ ਨਾਲ ਸਾਡਾ ਇੰਤਜ਼ਾਰ ਕਰ ਰਹੀ ਸੀ। ਉਸ ਦੀ ਨਿਯੁਕਤੀ ਰਾਜਕੋਟ ਦੀ ਕਮਿਸ਼ਨਰ ਵਜੋਂ ਹੋਈ ਸੀ ਅਤੇ ਸਾਨੂੰ ਉਸ ਨੂੰ ਲੱਭਣ ਵਿਚ ਕੋਈ ਮੁਸ਼ਕਿਲ ਨਹੀਂ ਆਈ। ਉਹ ਮਿੰਟਾਂ ਵਿਚ ਹੀ ਪਾਨੀ ਨਾਲ ਗੱਲੀਂ ਜੁੱਟ ਗਈ ਜਿਸ ਨੇ ਉਤਸ਼ਾਹ ਨਾਲ ਬਸ ਸਫ਼ਰ ਦਾ ਹਾਲ ਬਿਆਨ ਕੀਤਾ। ਫਿਰ ਜੌਹਰੀ ਬੋਲੀ ਕਿ ਅੱਠ ਸਾਲ ਅਮਰੀਕਾ ਵਿਚ ਰਹਿ ਕੇ ਮੈਂ ਪੂਰੀ ਫਿਰੰਗਣ ਬਣੀ ਹੋਈ ਸੀ। ‘ਤੇਰਾ ਬੋਲਣ ਦਾ ਅੰਦਾਜ਼ ਕਿੰਨਾ ਜ਼ਬਰਦਸਤ ਏ।’ ਉਸ ਨੇ ਆਪਣੀ ਧੀ ਬਾਰੇ ਦੱਸਿਆ ਜੋ ਵਿਦੇਸ਼ ਰਹਿੰਦੀ ਸੀ ਅਤੇ ਕਿਵੇਂ ਉਸ ਦੇ ਮਿੱਤਰ-ਮੇਲੀ ਅਕਸਰ ਹੀ ਉਨ੍ਹਾਂ ਕੋਲ ਰਾਜਕੋਟ ਆ ਕੇ ਠਹਿਰਦੇ ਸਨ।
ਮੈਂ ਉਹਦੀ ਬਹਾਦਰੀ ਦੇ ਵੇਰਵਿਆਂ ਤੋਂ ਗੱਲ ਸ਼ੁਰੂ ਕੀਤੀ, ਫਿਰ ਹੈਰਾਨੀ ਜ਼ਾਹਿਰ ਕੀਤੀ ਕਿ ਇਕ ਰਿਪੋਰਟ ਵਿਚ ਉਸ ਬਾਰੇ ਕੁਝ ਨਾਂਹਪੱਖੀ ਸੀ।
‘ਅੱਛਾ, ਇਹ ਸੋਹਰਾਬੂਦੀਨ ਮੁਕਾਬਲੇ ਬਾਰੇ ਹੈ, ਤੁਹਾਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੋਵੇਗੀ। ਇਹ ਹੱਤਿਆ ਸੀ ਜਿਸ ਬਾਰੇ ਗੁਜਰਾਤ ਦੇ ਸਾਰੇ ਅਫਸਰਾਂ ਦੀ ਜਾਂਚ ਹੋ ਰਹੀ ਹੈ।’
‘ਹਾਂ।’ ਮੈਂ ਅੱਖਾਂ ਅੱਡ ਕੇ ਉਸ ਨੂੰ ਦੱਸਿਆ- ‘ਮੈਂ ਜਿਸ ਵੀ ਅਫ਼ਸਰ ਨੂੰ ਮਿਲੀ, ਹਰ ਕਿਸੇ ਨੇ ਇਸ ਮਾਮਲੇ ਦੀ ਗੱਲ ਕੀਤੀ’।
ਉਹ ਹੱਸ ਪਈ ਕਿ ਕਿਵੇਂ ਇਕ ‘ਗੁੰਡੇ’ ਨੇ ਰਾਜ ਨੂੰ ਅਗਵਾ ਕੀਤਾ ਹੋਇਆ ਸੀ। ਇਹ ਉਹੀ ਗੀਤਾ ਜੌਹਰੀ ਸੀ ਜਿਸ ਨੂੰ ਉਸ ਦੇ ਜੂਨੀਅਰ ਵੀæਐਲ਼ ਸੋਲੰਕੀ ਮੁਤਾਬਿਕ, ਉਹ ਸਟੇਟਸ ਰਿਪੋਰਟ ਬਦਲ ਦੇਣ ਲਈ ਕਿਹਾ ਗਿਆ ਸੀ ਜੋ ਸੋਹਰਾਬੂਦੀਨ ਮੁਕਾਬਲੇ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੂੰ ਭੇਜੀ ਜਾਣੀ ਸੀ। ਇਹ ਅਮਿਤ ਸ਼ਾਹ ਦੀ ਰਿਹਾਇਸ਼ ਉਪਰ ਸੱਦੀ ਮੀਟਿੰਗ ਵਿਚ ਹੋਇਆ ਸੀ ਕਿ ਉਸ ਨੂੰ ਰਿਪੋਰਟ ਦੇ ਵੇਰਵੇ ਬਦਲਣ ਲਈ ਕਿਹਾ ਗਿਆ। ਜਾਂਚ ਸੀæਬੀæਆਈæ ਦੇ ਸਪੁਰਦ ਕਰਦਿਆਂ ਸੁਪਰੀਮ ਕੋਰਟ ਨੇ ਜਾਂਚ ਸਹੀ ਤਰੀਕੇ ਨਾਲ ਨਾ ਕਰਨ ਲਈ ਗੀਤਾ ਜੌਹਰੀ ਦੀ ਝਾੜ-ਝੰਬ ਕੀਤੀ ਸੀ।
ਗੀਤਾ ਜੌਹਰੀ 2006 ਵਿਚ ਜਦੋਂ ਸੀæਆਈæਡੀæ (ਕ੍ਰਾਈਮ) ਵਿਚ ਤਾਇਨਾਤ ਸੀ, ਉਸ ਨੂੰ ਸੋਹਰਾਬੂਦੀਨ ਦੇ ਭਾਈ ਰੁਬਾਬੂਦੀਨ ਵਲੋਂ ਸੁਪਰੀਮ ਕੋਰਟ ਵਿਚ ਦਿੱਤੀ ਦਰਖ਼ਾਸਤ ਦੇ ਆਧਾਰ ‘ਤੇ ਸੋਹਰਾਬੂਦੀਨ ਸ਼ੇਖ ਦੇ ਫਰਜ਼ੀ ਮੁਕਾਬਲੇ ਅਤੇ ਉਸ ਦੀ ਪਤਨੀ ਕੌਸਰ ਬੀ ਦੀ ਹੱਤਿਆ ਦੀ ਜਾਂਚ ਦਾ ਕੰਮ ਸੌਂਪਿਆ ਗਿਆ। ਉਸ ਵਲੋਂ ਬਾਰੀਕੀ ਅਤੇ ਸਖ਼ਤੀ ਨਾਲ ਕੀਤੀ ਜਾਂਚ ਨਾਲ ਇਹ ਸਾਬਤ ਹੋ ਗਿਆ ਕਿ ਮੁਕਾਬਲਾ ਫਰਜ਼ੀ ਸੀ। ਇਸ ਜਾਂਚ ਨੇ ਇਸ ਵਿਚ ਬਹੁਤ ਸਾਰੇ ਅਫ਼ਸਰਾਂ ਦੀ ਭੂਮਿਕਾ ਨੰਗੀ ਕਰ ਦਿੱਤੀ ਅਤੇ ਉਸ ਵਲੋਂ ਜੁਟਾਏ ਸਬੂਤਾਂ ਦੇ ਆਧਾਰ ‘ਤੇ 13 ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚ ਵਿਵਾਦਪੂਰਨ ਡੀæਆਈæਜੀæ ਡੀæਜੀæ ਵਨਜਾਰਾ, ਐਸ਼ਪੀæ ਰਾਜ ਕੁਮਾਰ ਪਾਂਡਿਅਨ ਅਤੇ ਦਿਨੇਸ਼ ਐਮæਐਨ ਸ਼ਾਮਲ ਸਨ। ਇਹ ਗ੍ਰਿਫ਼ਤਾਰੀਆਂ ਡੀæਆਈæਜੀæ ਰਜਨੀਸ਼ ਰਾਏ ਵਲੋਂ ਕੀਤੀਆਂ ਗਈਆਂ ਜਿਸ ਨੂੰ ਰਸਮੀ ਤੌਰ ‘ਤੇ ਜਾਂਚ ਦਾ ਮੁਖੀ ਬਣਾਇਆ ਗਿਆ ਸੀ।
ਛੇਤੀ ਹੀ, ਰਾਏ ਨੂੰ ਜਾਂਚ ਦਾ ਕੰਮ ਛੱਡ ਦੇਣ ਦਾ ਆਦੇਸ਼ ਦੇ ਦਿੱਤਾ ਗਿਆ ਅਤੇ ਜੌਹਰੀ ਨੂੰ ਦੁਬਾਰਾ ਇਸ ਕੰਮ ਵਿਚ ਲਗਾ ਦਿੱਤਾ ਗਿਆ, ਪਰ ਛੱਡਣ ਤੋਂ ਪਹਿਲਾਂ, ਰਾਏ ਨੇ ਤਿੰਨ ਦੋਸ਼ੀਆਂ ਦੀਆਂ ਫ਼ੋਨ ਕਾਲਾਂ ਦੇ ਰਿਕਾਰਡ ਦੀਆਂ ਸੀæਡੀæ ਆਪਣੇ ਉਪਰਲੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤੀਆਂ। ਜੌਹਰੀ ਦਾ ਆਪਣੇ ਉਪਰਲੇ ਅਧਿਕਾਰੀਆਂ ਨਾਲ ਵਾਹਵਾ ਟਕਰਾਓ ਆਇਆ ਅਤੇ ਫਿਰ ਉਸ ਨੂੰ ਸਿੱਧੇ ਤੌਰ ‘ਤੇ ਸੁਪਰੀਮ ਕੋਰਟ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ। ਜੋ ਚਾਰਜਸ਼ੀਟ ਇਸ ਮਾਮਲੇ ਵਿਚ ਉਸ ਨੇ ਸੈਸ਼ਨ ਕੋਰਟ ਵਿਚ ਲਗਾਈ, ਉਸ ਦੀ ਤਿੱਖੀ ਆਲੋਚਨਾ ਹੋਈ। ਜੌਹਰੀ ਵਲੋਂ ਇਸ ਮਾਮਲੇ ਨੂੰ ਨਜਿੱਠਣ ਵਿਚ ਕੀਤੀਆਂ ਕੋਤਾਹੀਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਹ ਮਾਮਲਾ ਸੀæਬੀæਆਈæ ਦੇ ਸਪੁਰਦ ਕਰਨ ਦਾ ਹੁਕਮ ਦਿੱਤਾ।
ਮੈਂ ਉਸ ਤੋਂ ਇਹ ਸਵਾਲ ਪੁੱਛਿਆ ਕਿ ਸਭ ਕੁਝ ਠੀਕ ਚੱਲ ਰਿਹਾ ਸੀ!
ਜਵਾਬ: ਪਿਛਲੇ ਦੋ ਕੁ ਮਹੀਨਿਆਂ ਤੋਂ ਮੈਂ ਬਹੁਤ ਮਾੜੇ ਦਿਨਾਂ ਵਿਚੋਂ ਗੁਜ਼ਰ ਰਹੀ ਸੀ।
ਸਵਾਲ: ਵਿਵਾਦ ਕਦੋਂ ਸ਼ੁਰੂ ਹੋਇਆ?
ਜਵਾਬ:ਕਈ ਵਾਰ ਕਾਰਨ ਸਿਆਸੀ ਹੁੰਦੇ।
ਸਵਾਲ: ਤੁਹਾਡੇ ਮਾਮਲੇ ‘ਚ ਕੁਝ ਵਧੇਰੇ ਹੀ ਸਿਆਸੀ ਸਨ?
ਜਵਾਬ: ਹਾਂ। ਸਰਕਾਰਾਂ ਦਾ ਵੱਖਰੀ ਤਰ੍ਹਾਂ ਦਾ ਸਿਲਸਿਲਾ, ਸੂਬੇ ਤੇ ਕੇਂਦਰ ਵਿਚ ਵੱਖੋ-ਵੱਖਰੀ ਵੰਨਗੀ ਦੀਆਂ ਸਰਕਾਰਾਂ।
ਸਵਾਲ: ਮੈਂ ਤੁਹਾਡੇ ਬਾਰੇ ਬੜਾ ਕੁਝ ਪੜ੍ਹ ਰਹੀ ਹਾਂ। ਮੈਨੂੰ ਦੱਸਿਆ ਗਿਆ ਕਿ ਤੁਹਾਡੇ ਕਰ ਕੇ ਸੰਸਦ ਲਗਭਗ ਠੱਪ ਹੋ ਗਈ ਸੀ।
ਜਵਾਬ: ਹਾਂ, ਸੋਹਰਾਬੂਦੀਨ ਮਾਮਲੇ ਕਰ ਕੇ। ਮੀਡੀਆ ਰਿਪੋਰਟਾਂ ਨੇ ਮੇਰੇ ਬਾਰੇ ਘਿਨਾਉਣਾ ਪੇਸ਼ ਕੀਤਾ।
ਸਵਾਲ: ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਸੀæਬੀæਆਈæ ਤੁਹਾਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਸੀ ਕਰਨਾ ਚਾਹੁੰਦੀ?
ਜਵਾਬ: ਨਹੀਂ, ਸੀæਬੀæਆਈæ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ। ਉਸ ਵਕਤ ਮੈਂ ਲੰਡਨ ਵਿਚ ਸਿਖਲਾਈ ਲੈ ਰਹੀ ਸੀ ਅਤੇ ਮੈਂ ਇਹ ਸਾਰਾ ਕੁਝ ਸੁਣਦੀ ਰਹੀ। ਜਦੋਂ ਮੈਂ ਵਾਪਸ ਆਈ ਤਾਂ ਇਹ ਸਾਰੀਆਂ ਪ੍ਰੈੱਸ ਰਿਪੋਰਟਾਂ ਦੇਖੀਆਂ। ਮੇਰਾ ਮਤਲਬ, ਜੇ ਤੁਹਾਨੂੰ ਸਬੂਤ ਮਿਲੇ ਹਨ, ਤੁਸੀਂ ਪੇਸ਼ ਕਰਦੇ ਹੋ। ਮੈਂ ਉਨ੍ਹਾਂ ਨੂੰ ਇਹੀ ਕਿਹਾ। ਉਨ੍ਹਾਂ ਮੈਥੋਂ ਗ੍ਰਹਿ ਮੰਤਰੀ ਬਾਰੇ ਪੁੱਛਗਿੱਛ ਕੀਤੀ। ਹੁਣ ਮੇਰੀ ਗ੍ਰਹਿ ਮੰਤਰੀ ਨਾਲ ਕਦੇ ਪੂਰੀ ਸਹਿਮਤੀ ਨਹੀਂ ਰਹੀ। ਇਸ ਕਰ ਕੇ ਜਦੋਂ ਸੀæਬੀæਆਈæ ਨੇ ਮੈਨੂੰ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਅਮਿਤ ਸ਼ਾਹ ਨਾਲ ਕਦੇ ਪੂਰੀ ਸਹਿਮਤੀ ਨਹੀਂ ਰਹੀ।
ਸਵਾਲ: ਇਹ ਉਹੀ ਗ੍ਰਹਿ ਮੰਤਰੀ ਹੈ?
ਜਵਾਬ:ਹਾਂ, ਅਮਿਤ ਸ਼ਾਹ। ਹਾਸੋਹੀਣਾ ਲੱਗ ਸਕਦੈ, ਪਰ ਮੈਂ ਕਦੇ ਨਹੀਂ ਚਾਹਿਆ ਕਿ ਉਸ ਨਾਲ ਗੱਲ ਕਰਾਂ। ਉਹ ਮੈਨੂੰ ਧਮਕੀ ਦੇ ਰਹੇ ਸਨ।
ਸਵਾਲ: ਹਰ ਕੋਈ ਇਸ ਮੁਕਾਬਲੇ ਦੀ ਚਰਚਾ ਕਰ ਰਿਹਾ ਹੈæææ!
ਜਵਾਬ: ਉਸ ਤੋਂ ਜ਼ਿਆਦਾ ਅਹਿਮ ਹੈ ਉਸ ਦੀ ਪਤਨੀ ਕੌਸਰ ਬੀ। ਉਹ ਵਾਹਵਾ ਉਮਰ ਦੀ ਔਰਤ ਸੀ, ਮੇਰਾ ਮਤਲਬ ਹੈ ਉਸ ਦੇ ਦੋ ਬੱਚੇ ਸਨ। ਉਹ 35 ਜਾਂ 40 ਸਾਲ ਦੀ ਹੋਵੇਗੀ। ਉਹ ਪਹਿਲਾਂ ਹੀ ਕਿਸੇ ਹੋਰ ਨੂੰ ਵਿਆਹੀ ਹੋਈ ਸੀ। ਉਹ ਆਪਣੀ ਭੈਣ ਕੋਲ ਇੰਦੌਰ ਗਈ ਹੋਈ ਸੀ, ਉਸ ਦੀ ਭੈਣ ਬਿਊਟੀ ਸੈਲੂਨ ਚਲਾਉਂਦੀ ਸੀ ਜਿਥੇ ਉਸ ਦੀ ਸੋਹਰਾਬੂਦੀਨ ਨਾਲ ਮੁਹੱਬਤ ਹੋ ਗਈ।
ਸਵਾਲ: ਇਕ ਮੁਜਰਿਮ ਕਾਰਨ ਸਟੇਟ ਵਿਚ ਉਥਲ-ਪੁਥਲ ਮੱਚ ਗਈ?
ਜਵਾਬ: ਇਹ ਠੀਕ ਹੈ ਉਹ ਮੁਜਰਿਮ ਸੀ ਅਤੇ ਉਹ ਸੋਹਰਾਬੂਦੀਨ ਨੂੰ ਮੁਕਾਬਲੇ ਵਿਚ ਮਾਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਇਹ ਬੇਵਕੂਫ਼ੀ ਨਾਲ ਕੀਤਾ। ਉਨ੍ਹਾਂ ਨੇ ਉਸ ਨੂੰ ਭਰੀ ਬੱਸ ਵਿਚੋਂ ਚੁੱਕ ਲਿਆ। ਇੰਞ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਚੁੱਪ-ਚੁਪੀਤੇ ਕੀਤੀਆਂ ਜਾਂਦੀਆਂ, ਸ਼ਰੇਆਮ ਨਹੀਂ। ਇਸ ਕਰ ਕੇ ਉਹ ਫੜੇ ਗਏ।
ਸਵਾਲ: ਉਸ ਔਰਤ ਦਾ ਵੀ ਮੁਕਾਬਲਾ ਬਣਾ ਦਿੱਤਾ?
ਜਵਾਬ: ਨਹੀਂ, ਉਸ ਨੇ ਉਸ ਨੂੰ ਛੱਡਣ ਹੋਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਉਹ ਉਸ ਦਾ ਮੁਕਾਬਲਾ ਬਣਾਉਣਗੇ। ਜਦੋਂ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ, ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੌਸਰ ਬੀ ਰੌਲਾ ਪਾਏਗੀ, ਇਸ ਕਰ ਕੇ ਉਸ ਨੂੰ ਵੀ ਮਾਰ ਦਿੱਤਾ। ਇਸ ਕਰ ਕੇ ਮੂਲ ਮੁੱਦਾ ਇਹ ਸੀ ਕਿ ਕੌਸਰ ਬੀ ਦੀ ਹੱਤਿਆ ਕੀਤੀ ਗਈ ਸੀ। ਕੌਸਰ ਬੀ ਦੇ ਪਰਿਵਾਰ ਨੂੰ ਭਿਣਕ ਪੈ ਗਈ ਅਤੇ ਉਹ ਸੁਪਰੀਮ ਕੋਰਟ ਵਿਚ ਚਲੇ ਗਏ।

ਹਰੇਨ ਪਾਂਡਿਆ
ਮੁੰਬਈ ਤੋਂ ‘ਤਹਿਲਕਾ’ ਲਈ ਰਿਪੋਰਟਿੰਗ ਕਰਦਿਆਂ 2008 ਵਿਚ ਮੈਂ ਕਈ ਮੌਕਿਆਂ ਉਪਰ ਮੁੰਬਈ ਦੇ ਮੁਕਾਬਲੇ ਬਣਾਉਣ ਲਈ ਮਸ਼ਹੂਰ ਪੁਲਿਸ ਅਧਿਕਾਰੀ ਦਇਆ ਨਾਇਕ ਨੂੰ ਮਿਲ ਚੁੱਕੀ ਸੀ। ਦਇਆ ਢੁੱਕਵਾਂ ਪਾਤਰ ਹੈ ਅਤੇ ਪਿਛਲੀ ਵਾਰ ਜਦੋਂ ਮੈਂ ਉਸ ਨੂੰ ਟੋਹਿਆ ਤਾਂ ਉਹ ਮੇਰੇ ਨਾਲ ਗੱਲ ਕਰਨ ਦਾ ਚਾਹਵਾਨ ਨਹੀਂ ਸੀ, ਕਿਉਂਕਿ ਮੈਂ ਗੁਜਰਾਤ ਦੇ ਸਦੀਕ ਜਮਾਲ ਫਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਉਸ ਦੀ ਕਥਿਤ ਸ਼ਮੂਲੀਅਤ ਦਾ ਜ਼ਿਕਰ ਕਰ ਦਿੱਤਾ ਸੀ। ਸੀæਬੀæਆਈæ ਨੇ ਉਸ ਅਤੇ ਪ੍ਰਦੀਪ ਸ਼ਰਮਾ, ਦੋਹਾਂ ਤੋਂ ਪੁੱਛਗਿੱਛ ਕੀਤੀ ਸੀ, ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਕ ਦੌਰ ਸੀ ਜਦੋਂ ਦਇਆ ਨਾਇਕ ਅਤੇ ਪ੍ਰਦੀਪ ਸ਼ਰਮਾ ਮੁੰਬਈ ਵਿਚ ਬਹੁਤ ਮਸ਼ਹੂਰ ਪੁਲਿਸ ਅਫ਼ਸਰ ਸਨ। ਫਿਲਮਸਾਜ਼ ਰਾਮ ਗੋਪਾਲ ਵਰਮਾ ਨੇ ਇਨ੍ਹਾਂ ਦੋਹਾਂ ਬਾਰੇ Ḕਅਬ ਤਕ ਛੱਪਨḔ ਨਾਂ ਦੀ ਫਿਲਮ ਵੀ ਬਣਾਈ ਸੀ।
ਦਇਆ ਦੇ ਮੀਡੀਆ ਵਿਚ ਬਹੁਤ ਸਾਰੇ ਮਿੱਤਰ ਸਨ, ਜਾਂ ਸਗੋਂ ਉਹ ਮੀਡੀਆ ਦਾ ਮਾਹਰ ਸੀ। ਉਸ ਦਾ ਲੋਖੰਡਵਾਲਾ ਮਾਰਕੀਟ ਦੇ ਕੋਸਤਾ ਕੈਫੇ ਜਾਂ ਕੈਫੇ ਕੌਫੀ ਡੇਅ ਉਪਰ ਆਮ ਆਉਣ-ਜਾਣ ਸੀ ਜਿਥੇ ਜਿਮ ਵਾਲੇ ਉਸ ਦੇ ਮਿੱਤਰ ਉਸ ਨੂੰ ਆ ਕੇ ਦੁਆ-ਸਲਾਮ ਕਹਿੰਦੇ। ਨਾਇਕ ਆਪਣੇ ਰਿਵਾਲਵਰ ਦਾ ਦਿਖਾਵਾ ਕਰਨ ਦਾ ਬਹੁਤ ਸ਼ੌਕੀਨ ਸੀ ਜੋ ਉਹ ਹਮੇਸ਼ਾ ਆਪਣੀ ਪੈਂਟ ਦੀ ਪੇਟੀ ਵਿਚ ਅੜੁੰਗ ਕੇ ਰੱਖਦਾ। 2008 ਵਿਚ ਉਸ ਨਾਲ ਮਿਲਣੀ ਦੌਰਾਨ ਜਦੋਂ ਮੈਂ ਅਤੇ ਮੇਰਾ ਸਹਿ-ਕਰਮੀ ਮਹਾਰਾਸ਼ਟਰ ਦੇ ਕਾਲੇ ਕਾਨੂੰਨ ḔਮਕੋਕਾḔ ਦੇ ਗ਼ਲਤ ਇਸਤੇਮਾਲ ਉਪਰ ਲੜੀਵਾਰ ਕਹਾਣੀਆਂ ਕਲਮਬੰਦ ਕਰ ਰਹੇ ਸੀ, ਉਦੋਂ ਨਾਇਕ ਨੇ ਜੋ ਕਿਹਾ, ਉਹ ਮੈਨੂੰ ਅੱਜ ਵੀ ਚੇਤੇ ਹੈ। ਉਸ ਦਾ ਕਹਿਣਾ ਸੀ, ਮੁਲਕ ਵਿਚ ਸਭ ਤੋਂ ਵੱਡਾ ਸਿਆਸੀ ਕਤਲ ਗੁਜਰਾਤ ਵਿਚ ਹੋਇਆ ਸੀ, ਇਹ ਮੋਦੀ ਦੇ ਮਹਾਂ ਸ਼ਰੀਕ ਹਰੇਨ ਪਾਂਡਿਆ ਦਾ ਕਤਲ ਸੀ। ਮੈਂ ਉਸ ਨੂੰ ਪੁੱਛਿਆ, ਉਸ ਕੋਲ ਕੀ ਸਬੂਤ ਹੈ। ਉਸ ਨੇ ਕਿਹਾ- ‘ਤੁਸੀਂ ਪੱਤਰਕਾਰ ਹੋ, ਛਾਣਬੀਣ ਕਰਨਾ ਤੁਹਾਡਾ ਫਰਜ਼ ਹੈ।’ ਅਸੀਂ ਗੱਲਬਾਤ ਉਥੇ ਹੀ ਬੰਦ ਕਰ ਦਿੱਤੀ ਸੀ।
ਘਰ ਵਾਪਸ ਆ ਕੇ ਮੈਂ ਹਰੇਨ ਪਾਂਡਿਆ ਕਤਲ ਬਾਰੇ ਹਰ ਸੰਭਵ ਕਹਾਣੀ ਪੜ੍ਹਨ ਦੇ ਯਤਨ ਕੀਤੇ। ਪਾਂਡਿਆ ਨੂੰ ਕਥਿਤ ਮੁਸਲਿਮ ਬੰਦੇ ਵਲੋਂ ਕਤਲ ਕੀਤੇ ਜਾਣ ਦੇ ਵੇਲੇ ਤੋਂ ਹੀ ਸ਼ੱਕ ਸੀ, ਪਰ ਪਾਂਡਿਆ ਦੇ ਪਿਤਾ ਵਿਠਲ ਪਾਂਡਿਆ ਆਖ਼ਰੀ ਦਮ ਤਕ ਇਹੀ ਕਹਿੰਦੇ ਰਹੇ ਕਿ ਉਸ ਦਾ ਕਤਲ ਉਸ ਦੇ ਗੁਜਰਾਤ ਵਿਚਲੇ ਸਿਆਸੀ ਸ਼ਰੀਕਾਂ ਵਲੋਂ ਕੀਤਾ ਗਿਆ ਸੀ। ਉਸ ਦੀ ਪਤਨੀ ਜਾਗਰੁਤੀ ਪਾਂਡਿਆ ਜਿਸ ਨੇ ਗੁਜਰਾਤ ਵਿਚ ਚੋਣ ਲੜੀ ਸੀ, ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਅਮਿਤ ਸ਼ਾਹ ਦਾ ਪਾਂਡਿਆ ਦੇ ਕਤਲ ਵਿਚ ਹੱਥ ਸੀ।
ਇਸ ਬਾਰੇ ਇਕ ਕਹਾਣੀ ਚੇਤਿਆਂ ‘ਚ ਵਸੀ ਹੋਈ ਹੈ ਜੋ ਇਤਫ਼ਾਕ ਨਾਲ ਸੀਨੀਅਰ ਪੱਤਰਕਾਰ ਸੰਕਰਸ਼ਨ ਠਾਕੁਰ ਵਲੋਂ ਲਿਖੀ ਖੋਜੀ ਰਿਪੋਰਟ ਸੀ। ਇਥੇ ਮੈਂ ਸੰਖੇਪ ਵਿਚ ਸੰਕਰਸ਼ਨ ਦੇ ਸ਼ਾਨਦਾਰ ਬਿਓਰੇ ਦੇ ਕਈ ਨਤੀਜੇ ਦੇ ਰਹੀ ਹਾਂ।
ਇਕੋ-ਇਕ ਚਸ਼ਮਦੀਦ ਗਵਾਹ ਯਾਦਰਾਮ ਕਹਿੰਦਾ ਹੈ ਕਿ ਉਸ ਨੇ ਜੋ ਦੇਖਿਆ, ਉਸ ਨਾਲ ਉਹ ਐਨਾ ਡੌਰ-ਭੌਰ ਹੋ ਗਿਆ ਕਿ ਘੰਟਾ ਭਰ ਉਥੋਂ ਹਿੱਲ ਹੀ ਨਹੀਂ ਸਕਿਆ, ਜਦੋਂ ਉਹ ਉਥੋਂ ਜਾਂਦਾ ਵੀ ਹੈ ਤਾਂ ਪੁਲਿਸ ਦੀ ਬਜਾਏ ਆਪਣੇ ਸੇਠ, ਸਨੇਹਲ ਆਦਿਨਵਾਲਾ ਨਾਂ ਦੇ ਸਥਾਨਕ ਕਾਰੋਬਾਰੀ, ਨੂੰ ਇਸ ਦੀ ਇਤਲਾਹ ਦਿੰਦਾ ਹੈ। ਆਦਿਨਵਾਲਾ ਵੀ ਪੁਲਿਸ ਨੂੰ ਇਤਲਾਹ ਨਹੀਂ ਦਿੰਦਾ, ਹਾਲਾਂਕਿ ਉਹ ਜਾਣਦਾ ਹੈ ਕਿ ਲਾਅ ਗਾਰਡਨਜ਼ ਦੀ ਪਾਰਕਿੰਗ ਵਿਚ ਮਾਰੂਤੀ 800 ਅੰਦਰ ਮ੍ਰਿਤਕ ਪਿਆ ਬੰਦਾ ਹਰੇਨ ਪਾਂਡਿਆ ਹੈ; ਉਹ ਪਾਂਡਿਆ ਦੇ ਸਹਾਇਕ ਪ੍ਰਕਾਸ਼ ਸ਼ਾਹ ਨੂੰ ਫ਼ੋਨ ਕਰਦਾ ਹੈ, ਤੇ ਇਸ ਦੀ ਥਾਂ ਉਸ ਨੂੰ ਇਤਲਾਹ ਦਿੰਦਾ ਹੈ। ਸ਼ਾਹ ਵੀ ਪੁਲਿਸ ਨੂੰ ਫ਼ੋਨ ਨਹੀਂ ਕਰਦਾ। ਉਹ ਪਾਂਡਿਆ ਦੇ ਸਕੱਤਰ ਨੀਲੇਸ਼ ਭੱਟ ਨੂੰ ਫ਼ੋਨ ਕਰਦਾ ਹੈ ਜੋ ਪਾਂਡਿਆ ਦੇ ਘਰ ਮੌਜੂਦ ਹੈ, ਪਹਿਲਾਂ ਹੀ ਇਸ ਨੂੰ ਲੈ ਕੇ ਫ਼ਿਕਰਮੰਦ ਕਿ ਉਸ ਦੇ ਬੌਸ ਨੇ ਘਰ ਮੁੜਨ ਵਿਚ ਦੇਰੀ ਕਿਉਂ ਕਰ ਦਿੱਤੀ ਹੈ। ਉਦੋਂ ਭੱਟ ਫਟਾਫਟ ਲਾਅ ਗਾਰਡਨਜ਼ ਪਹੁੰਚਦਾ ਹੈ, ਕਾਰ ਦੀ ਭਾਲ ਕਰਦਾ ਹੈ ਅਤੇ ਕਾਰ ਖੋਲ੍ਹਣ ‘ਤੇ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦੇ ਬੌਸ ਨੂੰ ਵਾਰ-ਵਾਰ ਗੋਲੀਆਂ ਮਾਰੀਆਂ ਗਈਆਂ ਸਨ। ਦਸ ਵਜੇ ਤੋਂ ਥੋੜ੍ਹਾ ਉਪਰ ਦਾ ਵਕਤ ਹੈ। ਗੁਜਰਾਤ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਨੂੰ ਸ਼ਹਿਰ ਦੇ ਕੇਂਦਰ ਵਿਚ ਆਪਣੀ ਕਾਰ ਵਿਚ ਮਰੇ ਪਏ ਨੂੰ ਦੋ ਘੰਟੇ ਤੋਂ ਉੱਪਰ ਵਕਤ ਹੋ ਗਿਆ ਹੈ।
ਇਸ ਦੌਰਾਨ, ਐਲਿਸਬਰਿਜ ਪੁਲਿਸ ਨੂੰ ਕੰਟਰੋਲ ਰੂਮ ਤੋਂ ਇਕ ਹੋਰ ਫ਼ੋਨ ਆਉਂਦਾ ਹੈ- ਜਾ ਕੇ ਦੇਖੋ ਲਾਅ ਗਾਰਡਨਜ਼ ਵਿਖੇ ਕੀ ਹੋ ਰਿਹਾ ਹੈ, ਉਥੇ ਕੁਝ ਗੜਬੜ ਹੈ, ਕੁਝ ਅਫ਼ਵਾਹਾਂ ਫੈਲੀਆਂ ਹੋਈਆਂ ਹਨ। ਹੁਣ ਇਕ ਹੋਰ ਐਸ਼ਆਈæ ਵਾਈæਏæ ਸ਼ੇਖ ਚੱਲ ਪੈਂਦਾ ਹੈ। ਲਾਅ ਗਾਰਡਨਜ਼ ਜਾਂਦਿਆਂ ਸ਼ੇਖ ਨੂੰ ਕੰਟਰੋਲ ਰੂਮ ਤੋਂ ਇਕ ਹੋਰ ਫ਼ੋਨ ਆਉਂਦਾ ਹੈ- ਲਾਅ ਗਾਰਡਨਜ਼ ਨਹੀਂ, ਪਰੀਮਲ ਗਾਰਡਨਜ਼ ਜਾਓ; ਉਹ ਰਸਤਾ ਬਦਲ ਲੈਂਦਾ ਹੈ। 10æ50 ‘ਤੇ ਇਕ ਹੋਰ ਫ਼ੋਨ ਆਉਂਦਾ ਹੈ, ਇਸ ਵਾਰ ਉਸ ਨੂੰ ਲਾਅ ਗਾਰਡਨਜ਼ ਜਾਣ ਲਈ ਕਿਹਾ ਜਾਂਦਾ ਹੈ। ਉਹ 10æ54 ‘ਤੇ ਉਥੇ ਪਹੁੰਚਦਾ ਹੈ, ਪਾਂਡਿਆ ਨੂੰ ਗੋਲੀ ਮਾਰੇ ਜਾਣ ਤੋਂ ਲਗਭਗ ਤਿੰਨ ਘੰਟੇ ਬਾਅਦ। ਜ਼ਰਾ ਅੰਦਾਜ਼ਾ ਲਗਾਓ, ਹੋਰ ਕੀ ਹੁੰਦਾ ਹੈ? ਸ਼ੇਖ ਦਾ ਸਹਿਕਰਮੀ, ਐਸ਼ਆਈæ ਨਾਇਕ, ਜੋ ਉਸ ਤੋਂ ਪਹਿਲਾਂ ਲਾਅ ਗਾਰਡਨਜ਼ ਲਈ ਚੱਲਿਆ ਸੀ, ਅਜੇ ਤਕ ਉੱਥੇ ਨਹੀਂ ਪਹੁੰਚਿਆ। ਉਸ ਸਵੇਰ ਸਥਾਨਕ ਪੁਲਿਸ ਨੂੰ ਹੁਕਮ ਕੌਣ ਦੇ ਰਿਹਾ ਸੀ? ਉਸ ਜਗ੍ਹਾ ਪਹੁੰਚਣ ਲਈ ਐਨੀ ਦੇਰੀ ਕਿਉਂ ਜਿਥੇ ਜਾਣ ਲਈ ਦਸ ਮਿੰਟ ਤੋਂ ਵੱਧ ਨਹੀਂ ਲੱਗਦੇ?
ਉਸੇ ਦੁਪਹਿਰ ਵੀæਐਸ਼ ਹਸਪਤਾਲ ਵਿਖੇ ਪੋਸਟ-ਮਾਰਟਮ ਹੋ ਜਾਂਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਪਾਂਡਿਆ ਦੇ ਗੋਲੀਆਂ ਨਾਲ ਸੱਤ ਜ਼ਖ਼ਮ ਹੋਏ ਸਨ। ਪੰਜ ਗੋਲੀਆਂ ਲੱਗ ਕੇ। ਪੰਜ ਜ਼ਖ਼ਮਾਂ ਦਾ ਵਿਆਸ 0æ8 ਸੈਂਟੀਮੀਟਰ ਸੀ, ਜਦਕਿ ਦੋ ਦਾ 0æ5 ਸੈਂਟੀਮੀਟਰ ਸੀ। ਉਸੇ ਬਾਰੂਦੀ ਹਥਿਆਰ ਲਈ ਬਾਹਰੀ ਪਰਤ ਦੀ ਕੱਸ ਅਤੇ ਰੋਕ ਦੇ ਕਾਰਨ ਵੱਖੋ-ਵੱਖਰੇ ਆਕਾਰ ਦੇ ਜ਼ਖ਼ਮ ਕਰਨਾ ਵਿਗਿਆਨਕ ਤੌਰ ‘ਤੇ ਸੰਭਵ ਹੈ। ਪੰਜ ਗੋਲੀਆਂ ਨਾਲ ਸੱਤ ਜ਼ਖ਼ਮ ਹੋਣਾ ਵੀ ਸੰਭਵ ਹੈ, ਕਿਉਂਕਿ ਗੋਲੀਆਂ ਜਿਸਮ ਦੇ ਅੰਗਾਂ ਵਿਚੋਂ ਪਾਰ ਨਿਕਲ ਸਕਦੀਆਂ ਹਨ, ਪਰ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਆਜ਼ਾਦ ਮਾਹਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਐਸੀ ਸੰਭਾਵਨਾ ਉਕਾ ਹੀ ਨਹੀਂ ਹੈ। ਦੂਜੇ ਸ਼ਬਦਾਂ ਵਿਚ, ਦੋ ਗੋਲੀਆਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਿਆ।
ਪੋਸਟ-ਮਾਰਟਮ ਰਿਪੋਰਟ ਵਿਚ ਜਿਸ ਗੋਲੀ ਨਾਲ ਪੰਜ ਨੰਬਰ ਜ਼ਖ਼ਮ ਹੋਇਆ ਦੱਸਿਆ ਗਿਆ, ਉਹ ਪਾਂਡਿਆ ਦੇ ਪਤਾਲੂਆਂ ਦੇ ਹੇਠਲੇ ਹਿੱਸੇ ਵਿਚ ਮਾਰੀ ਗਈ ਸੀ ਅਤੇ ਇਹ ਉਸ ਦੇ ਪੇਟ ਨੂੰ ਚੀਰ ਕੇ ਉਸ ਦੀ ਛਾਤੀ ਵਿਚ ਜਾ ਪਹੁੰਚੀ ਸੀ। ਕੀ ਕਾਰ ਵਿਚ ਬੈਠੇ ਕਿਸੇ ਬੰਦੇ (ਉਹ ਵੀ ਮਾਰੂਤੀ 800 ਵਰਗੀ ਛੋਟੀ ਗੱਡੀ ਵਿਚ ਬੈਠੇ 6 ਫੁੱਟ ਤੋਂ ਵੱਧ ਲੰਮੇ ਭਾਰੇ ਜੁੱਸੇ ਵਾਲੇ ਬੰਦੇ) ਦੇ ਪਤਾਲੂਆਂ ਵਿਚ ਇੰਞ ਗੋਲੀਆਂ ਮਾਰਨਾ ਸੰਭਵ ਹੈ? ਜਿਸ ਕਿਸੇ ਦੇ ਵੀ ਇੰਞ ਪਤਾਲੂਆਂ ਵਿਚ ਗੋਲੀ ਲੱਗਦੀ ਹੈ, ਜਿਵੇਂ ਪਾਂਡਿਆ ਦੇ ਲੱਗੀ ਹੋਈ ਸੀ, ਉਸ ਦੇ ਬਹੁਤ ਜ਼ਿਆਦਾ ਖ਼ੂਨ ਵਗਦਾ ਹੈ, ਪਤਾਲੂ ਲਹੂ ਦੀਆਂ ਨਾੜੀਆਂ ਦੇ ਗੁੰਝਲਦਾਰ ਜਾਲ ਦੇ ਬਣੇ ਹੁੰਦੇ ਹਨ ਜੋ ਜਿਸਮ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਕੀ ਪਾਂਡਿਆ ਦੇ ਲਹੂ ਵਗਿਆ? ਹਾਂ, ਕੀ ਕਾਰ ਵਿਚ ਇਸ ਦੇ ਨਿਸ਼ਾਨ ਹਨ? ਨਹੀਂ। ਪਾਂਡਿਆ ਦੇ ਪਤਾਲੂਆਂ, ਗਰਦਨ ਵਿਚ, ਦੋ ਗੋਲੀਆਂ ਉਸ ਦੀ ਛਾਤੀ ਵਿਚ, ਇਕ ਉਸ ਦੀ ਬਾਂਹ ਵਿਚ ਮਾਰੀਆਂ ਗਈਆਂ ਸਨ। ਕਾਰ ਤਾਂ ਲਹੂ ਨਾਲ ਰੰਗੀ ਜਾਣੀ ਚਾਹੀਦੀ ਸੀ, ਜਾਂ ਘੱਟੋ-ਘੱਟ ਉਸ ਦੀ ਸੀਟ ਤਾਂ ਲਹੂ ਨਾਲ ਭਿੱਜੀ ਹੋਣੀ ਚਾਹੀਦੀ ਸੀ। ਇਸ ਦੇ ਬਾਵਜੂਦ ਫਾਰੈਂਸਿਕ ਰਿਪੋਰਟ ਨੂੰ ਗੱਡੀ ਵਿਚ ਲਹੂ ਦਾ ਕੋਈ ਨਿਸ਼ਾਨ ਨਹੀਂ ਮਿਲਦਾ, ਇਕ ਅਗਲੀ ਸਵਾਰੀ ਸੀਟ ਦੇ ਸਪੰਜ ਉਪਰ ਅਤੇ ਚਾਬੀਆਂ ਦੇ ਛੱਲੇ ਉਪਰਲੇ ਨਿਸ਼ਾਨ ਨੂੰ ਛੱਡ ਕੇ।
ਫੋਰੈਂਸਿਕ ਰਿਪੋਰਟਾਂ ਵਿਚ ਪਾਂਡਿਆ ਦੀ ਕਾਰ ਅੰਦਰ ਗੋਲੀਆਂ ਚੱਲਣ ਦੀ ਰਹਿੰਦ-ਖੂੰਹਦ ਬਾਰੇ ਕੁਝ ਵੀ ਦਰਜ ਨਹੀਂ। ਜ਼ਾਹਿਰ ਸੀ, ਪੰਜ ਗੋਲੀਆਂ, ਜੇ ਜ਼ਿਆਦਾ ਨਹੀਂ, ਉਸ ਦੇ ਮਾਰੀਆਂ ਗਈਆਂ ਸਨ ਜਦੋਂ ਉਹ ਆਪਣੀ ਕਾਰ ਵਿਚ ਬੈਠਾ ਸੀ। ਫਿਰ ਵੀ ਗੋਲੀਆਂ ਦੀ ਕੋਈ ਰਹਿੰਦ-ਖੂੰਹਦ ਨਹੀਂ?
ਕੀ ਹਰੇਨ ਪਾਂਡਿਆ ਨੂੰ ਉਸ ਦੀ ਕਾਰ ਵਿਚ ਮਾਰਿਆ ਗਿਆ ਸੀ? ਜਾਂ ਕਤਲ ਕਿਤੇ ਹੋਰ ਹੋਇਆ ਅਤੇ ਉਸ ਦੀ ਲਾਸ਼ ਕਾਰ ਅੰਦਰ ਬਾਅਦ ਵਿਚ ਟਿਕਾ ਦਿੱਤੀ ਗਈ? ਉਸ ਸਵੇਰ ਘਰੋਂ ਜਾਣ ਤੋਂ ਬਾਅਦ ਪਾਂਡਿਆ ਕਿਥੇ ਗਿਆ ਸੀ? ਐਸੇ ਸੁਰਾਗ਼ ਸਨ ਜੋ ਇਸ ਦਾ ਪਤਾ ਲਾਉਣ ਵਿਚ ਸਹਾਇਤਾ ਕਰ ਸਕਦੇ ਸਨ, ਪਰ ਉਹ ਜਾਂ ਤਾਂ ਖ਼ਤਮ ਕਰ ਦਿੱਤੇ ਗਏ ਜਾਂ ਮਿਲ ਨਹੀਂ ਰਹੇ।
ਜਦੋਂ ਲਾਅ ਗਾਰਡਨਜ਼ ਵਿਖੇ ਪਾਂਡਿਆ ਦੀ ਲਾਸ਼ ਕਾਰ ਵਿਚੋਂ ਕੱਢੀ ਗਈ ਸੀ, ਉਸ ਨੇ ਬੂਟ ਪਹਿਨੇ ਹੋਏ ਸਨ। ਜਦੋਂ ਉਸ ਨੂੰ ਪੋਸਟ-ਮਾਰਟਮ ਲਈ ਲਿਜਾਇਆ ਗਿਆ, ਬੂਟ ਗਾਇਬ ਸਨ। ਬੂਟਾਂ ਤੋਂ ਅਹਿਮ ਸੁਰਾਗ਼ ਮਿਲ ਸਕਦਾ ਸੀ ਕਿ ਉਸ ਸਵੇਰ ਪਾਂਡਿਆ ਕਿਥੇ ਗਿਆ ਸੀ।
ਕਾਰ ਵਿਚੋਂ ਪੁਲਿਸ ਨੇ ਪਾਂਡਿਆ ਦਾ ਸਲੇਟੀ ਰੰਗਾ, ਸੈਮਸੁੰਗ ਦਾ ਫਲਿਪ-ਫਲਾਪ ਸੈੱਲ ਫ਼ੋਨ ਬਰਾਮਦ ਕੀਤਾ ਸੀ। ਪੁਲਿਸ ਨੇ ਜਾਂ ਤਾਂ ਪਾਂਡਿਆ ਦੇ ਉਸ ਦਿਨ ਦੇ ਫ਼ੋਨ ਕਾਲਾਂ ਦੇ ਰਿਕਾਰਡ ਦੀ ਛਾਣਬੀਣ ਕਰਨ ਵੱਲ ਧਿਆਨ ਹੀ ਨਹੀਂ ਦਿੱਤਾ, ਜਾਂ ਫਿਰ ਇਸ ਨੂੰ ਲਕੋ ਰਹੀ ਹੈ। ਇਹ ਕਾਲਾਂ ਦੱਸ ਸਕਦੀਆਂ ਸਨ ਕਿ ਉਸ ਦਿਨ ਪਾਂਡਿਆ ਨੇ ਕਿਸ ਨੂੰ ਅਤੇ ਕਿਸ ਨੇ ਪਾਂਡਿਆ ਨੂੰ ਫ਼ੋਨ ਕੀਤੇ; ਇਹ ਫ਼ੋਨ ਕਾਲਾਂ ਸਚਾਈ ਤਕ ਪਹੁੰਚਣ ਦੀ ਅਹਿਮ ਕੜੀ ਹੋ ਸਕਦੀਆਂ ਸਨ, ਪਰ ਇਨ੍ਹਾਂ ਦਾ ਰਿਕਾਰਡ ਨਹੀਂ ਹੈ। ਜਦੋਂ ਪਾਂਡਿਆ ਦੀ ਮੋਬਾਈਲ ਸਰਵਿਸ ਪ੍ਰੋਵਾਈਡਰ ਕੰਪਨੀ ਹੱਚ ਤੋਂ ਰਿਕਾਰਡ ਦੀ ਮੰਗ ਕੀਤੀ ਗਈ, ਇਸ ਨੇ ਜਨਵਰੀ ਅਤੇ ਫਰਵਰੀ 2003 ਦੀ ਸੂਚੀ ਮੁਹੱਈਆ ਕਰਵਾ ਦਿੱਤੀ। ਮਾਰਚ 2003 ਦੇ ਰਿਕਾਰਡ ਲਈ ਇਸ ਨੇ ਅਜੀਬ ਦਲੀਲ ਦਿੱਤੀ: ਬਹੁਤ ਪੁਰਾਣੀਆਂ ਹਨ, ਪਰ ਨਿਸ਼ਚੇ ਹੀ ਜਨਵਰੀ ਅਤੇ ਫਰਵਰੀ ਮਹੀਨੇ ਮਾਰਚ ਤੋਂ ਪਹਿਲਾਂ ਆਉਂਦੇ ਹਨ।
ਕੀ ਇਸ ਮਾਮਲੇ ਦੇ ਇਕ ਮੁਲਜ਼ਿਮ ਮੁਫ਼ਤੀ ਸੂਫ਼ੀਆਂ ਦੀ ਅਜੀਬੋ-ਗਰੀਬ ਦਾਸਤਾਂ ਉਸ ਖ਼ਾਕੇ ਦਾ ਹਿੱਸਾ ਹੋ ਸਕਦੀ ਸੀ? ਸੂਫ਼ੀਆਂ ਨੌਜਵਾਨ ਮੌਲਵੀ ਹੈ ਜਿਸ ਦੀ ਅਹਿਮਦਾਬਾਦ ਦੀ ਲਾਲ ਮਸਜਿਦ ਵਿਖੇ ਭੜਕਾਊ ਤਕਰੀਰਾਂ ਕਰ ਕੇ ਮਸ਼ਹੂਰੀ ਹੋ ਗਈ ਸੀ। 2002 ਦੀ ਹਿੰਸਾ ਤੋਂ ਬਾਅਦ ਉਹ ਜ਼ਿਆਦਾ ਕੱਟੜ ਹੋ ਗਿਆ ਸੀ, ਆਪਣੇ ਨਮਾਜ ਤੋਂ ਪਿੱਛੋਂ ਦੇ ਪ੍ਰਵਚਨਾਂ ਵਿਚ ਉਹ ਜਵਾਬੀ ਫਿਰਕਾਪ੍ਰਸਤੀ ਨੂੰ ਹਵਾ ਦਿੰਦਾ ਰਹਿੰਦਾ ਸੀ। ਇਹ ਵੀ ਮਸ਼ਹੂਰ ਹੈ ਕਿ ਉਸ ਦੇ ਅਹਿਮਦਾਬਾਦ ਦੇ ਅੰਡਰ-ਵਰਲਡ ਨਾਲ ਸੰਪਰਕ ਸਨ। ਸੂਫ਼ੀਆਂ ਉਪਰ ਇਲਜ਼ਾਮ ਹੈ ਕਿ ਉਸ ਨੇ ਪਾਂਡਿਆ ਨੂੰ ਕਤਲ ਕਰਨ ਲਈ ਅਸਗ਼ਰ ਅਲੀ ਨਾਲ ਸੌਦਾ ਕਰਵਾਉਣ ਵਿਚ ਭੂਮਿਕਾ ਨਿਭਾਈ। ਕਤਲ ਦੇ ਇਕ ਹਫ਼ਤੇ ਦੇ ਅੰਦਰ ਹੀ, ਜਦੋਂ ਜ਼ਾਹਰਾ ਤੌਰ ‘ਤੇ ਉਸ ਉਪਰ ਨਜ਼ਰ ਰੱਖੀ ਜਾ ਰਹੀ ਸੀ, ਸੂਫ਼ੀਆਂ ਮੁਲਕ ਵਿਚੋਂ ਪੱਤਰਾ ਵਾਚ ਗਿਆ। ਕਿਥੇ ਗਿਆ? ਕੋਈ ਨਹੀਂ ਜਾਣਦਾ। ਬੰਗਲਾ ਦੇਸ਼, ਪਾਕਿਸਤਾਨ, ਅਫ਼ਗਾਨਿਸਤਾਨ, ਯਮਨ, ਕਿਸੇ ਨੂੰ ਕੋਈ ਇਲਮ ਨਹੀਂ। ਸੀæਬੀæਆਈæ ਨੇ ਆਪਣੀ ਵੈੱਬਸਾਈਟ ਉਪਰ ਸੂਫ਼ੀਆਂ ਨੂੰ ‘ਬਦਮਾਸ਼ਾਂ’ ਦੀ ਗੈਲਰੀ ਵਿਚ ਸ਼ਾਮਲ ਕਰ ਲਿਆ ਅਤੇ ਇੰਟਰਪੋਲ ਵਲੋਂ ਉਸ ਦੀ ਭਾਲ ਵਿਚ ਰੈੱਡ-ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ। ਕਾਗਜ਼ਾਂ ਵਿਚ ਉਹ ਭਗੌੜਾ ਮੁਜਰਿਮ ਸੀ ਜਿਸ ਉਪਰ ਪਾਂਡਿਆ ਦੇ ਕਤਲ ਦੀ ਸਾਜ਼ਿਸ਼ ਦਾ ਇਲਜ਼ਾਮ ਸੀ। ਇਸ ਦੇ ਬਾਵਜੂਦ, ਸੂਫ਼ੀਆਂ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਤੋਂ ਸਾਲ ਕੁ ਬਾਅਦ, ਉਸ ਦੀ ਪਤਨੀ ਅਤੇ ਬੱਚੇ ਵੀ ਇਸੇ ਤਰ੍ਹਾਂ ਚਕਮਾ ਦੇ ਗਏ। ਇਹ ਕਿਵੇਂ ਸੰਭਵ ਸੀ? ਕੀ ਕਿਸੇ ਨੇ ਬਚ ਕੇ ਨਿਕਲ ਜਾਣ ਵਿਚ ਉਨ੍ਹਾਂ ਦੀ ਮਦਦ ਕੀਤੀ? ਕੀ ਸੂਫ਼ੀਆਂ ਕੋਲ ਐਸੇ ਭੇਤ ਸਨ ਜੋ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਸਨ? ਕੀ ਕੋਈ ਸੌਦਾ ਹੋਇਆ ਸੀ?
ਪਹਿਲੀ ਦਫ਼ਾ ਮੈਂ ਜਾਗਰੁਤੀ ਪਾਂਡਿਆ ਨੂੰ 2010 ਵਿਚ ਮਿਲੀ, ਆਪਣਾ ਸਟਿੰਗ ਸ਼ੁਰੂ ਕਰਨ ਤੋਂ ਥੋੜ੍ਹਾ ਪਹਿਲਾਂ। ਮੈਂ ਅਜੇ ਸੋਹਰਾਬੂਦੀਨ ਮੁਕਾਬਲੇ ਦੀ ਛਾਣਬੀਣ ਕਰ ਰਹੀ ਸੀ। ਮੈਂ ਟੀæਵੀæ ਉਪਰ ਉਸ ਦਾ ਜੋਸ਼ੀਲੀ ਔਰਤ ਦਾ ਜਲਾਲ ਹੀ ਦੇਖਿਆ ਸੀ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਾਫ਼-ਸੁਥਰੀ ਜਾਂਚ ਦੀ ਮੰਗ ਕਰ ਰਹੀ ਸੀ।
ਸੋਹਰਾਬੂਦੀਨ ਅਤੇ ਪ੍ਰਜਾਪਤੀ ਦੀਆਂ ਹੱਤਿਆਵਾਂ ਕਿਉਂ ਹੋਈਆਂ? ਅੱਜ ਤਕ ਵੀ ਇਨ੍ਹਾਂ ਦਾ ਮਨੋਰਥ ਸਪਸ਼ਟ ਨਹੀਂ। ਸੀæਬੀæਆਈæ ਦੀ ਚਾਰਜਸ਼ੀਟ ਅਨੁਸਾਰ ਮੁਫ਼ਤੀ ਸੂਫ਼ੀਆਂ ਹਰੇਨ ਪਾਂਡਿਆ ਕਤਲ ਦਾ ਯੋਜਨਾਘਾੜਾ ਸੀ, ਉਹ ਸਟੇਟ ਨੂੰ ਚਕਮਾ ਦੇ ਕੇ ਮੌਜ ਨਾਲ ਹੀ ਕਿਸੇ ਗੁਆਂਢੀ ਮੁਲਕ ਵਿਚ ਕਿਵੇਂ ਚਲਾ ਗਿਆ? ਸੂਫ਼ੀਆਂ ਦਾ ਪਰਿਵਾਰ ਅਭੈ ਚੁੜਾਸਮਾ ਦਾ ਐਨਾ ਅਹਿਸਾਨਮੰਦ ਕਿਉਂ ਸੀ ਜਿਸ ਨੂੰ ਬੇਕਸੂਰ ਲੋਕਾਂ ਨੂੰ ਫਰਜ਼ੀ ਮਾਮਲਿਆਂ ਵਿਚ ਫਸਾਉਣ ਲਈ ਚਾਰਜਸ਼ੀਟ ਕੀਤਾ ਗਿਆ ਹੈ?
ਹਰੇਨ ਪਾਂਡਿਆ ਗੁਜਰਾਤ ਦੇ ਉਨ੍ਹਾਂ ਗ੍ਰਹਿ ਮੰਤਰੀਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਉਸ ਨੇ ਕਥਿਤ ਤੌਰ ‘ਤੇ ਗੁਜਰਾਤ ਹਿੰਸਾ ਦੇ ਮਾਮਲੇ ਵਿਚ ਨਾਗਰਿਕ ਟ੍ਰਿਬਿਊਨਲ ਅੱਗੇ ਪੇਸ਼ ਹੋਣ ਦੀ ਖ਼ਾਹਸ਼ ਜ਼ਾਹਿਰ ਕੀਤੀ ਸੀ। ਕੀ ਸਚਾਈ ਇਸ ਪੇਸ਼ਕਸ਼ ਵਿਚ ਕਿਤੇ ਹੋਰ ਲੁਕੀ ਪਈ ਹੈ?
(ਚੱਲਦਾ)