Ḕਪੰਜਾਬ ਟਾਈਮਜ਼Ḕ ਦੇ 11 ਫਰਵਰੀ ਦੇ ਅੰਕ ਵਿਚ Ḕਵੱਡਾ ਘੱਲੂਘਾਰਾḔ ਸਿਰਲੇਖ ਹੇਠ ਡਾæ ਮਨਮੋਹਨ ਸਿੰਘ ਦੁਪਾਲਪੁਰ ਦੇ ਵਿਚਾਰ ਪੜ੍ਹੇ। ਇੰਜ ਜਾਪਿਆ ਜਿਵੇਂ ਪੰਜਾਬੀ ਦੀ ਕਹਾਵਤ ਹੈ, Ḕਦੁੱਖ ਯਾਰਾਂ ਦੇ ਰੋਵੇ ਭਰਾਵਾਂ ਨੂੰ।Ḕ ਲੇਖਕ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ ਕਿ ਰਵਾਇਤੀ ਅਕਾਲੀ ਲੀਡਰ ਸਿੱਖ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਰਾਸ਼ਟਰੀਆ ਸੇਵਕ ਸੰਘ (ਆਰæਐਸ਼ਐਸ਼) ਦੇ ਵਿਦਿਆਲੇ ਨਾਗਪੁਰ ਦੇ Ḕਸੋਚ ਕੁੰਡḔ ਦੇ ਵਿਦਿਆਰਥੀ ਬਣ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਰਹਿੰਦੀ ਖੁਹੰਦੀ ਕਸਰ ਪੰਜਾਬੀ ਦਾ ਲੇਖਕ ਵਰਗ ਪੂਰੀ ਕਰ ਰਿਹਾ ਹੈ,
ਜੋ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਦੀ ਹੋੜ ਵਿਚ ਲੱਗਾ ਹੋਇਆ ਹੈ। ਇਸ ਵਰਗ ਨੂੰ ਸਮਝ ਨਹੀਂ ਕਿ ਜੋ ਕੁਝ ਲਿਖਿਆ ਜਾ ਰਿਹਾ ਹੈ, ਉਹ ਆਪਣੇ ਫਿਰਕੇ ਨੂੰ ਲੋਕਾਂ ਦੀ ਨਜ਼ਰ ‘ਚ ਕਿੰਨਾ ਡੇਗੇਗਾ। ਅਜਿਹੀ ਸੋਚ ਵਾਲੇ ਲਿਖਾਰੀ ਗੁਰੂ ਪੰਥ ਦਾ ਭਲਾ ਨਹੀਂ ਕਰ ਰਹੇ।
ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਬਾਬਾ ਰਾਮ ਸਿੰਘ ਸਿੱਖ ਨਹੀਂ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਰਾਜ ਵਿਰੁਧ ਨਾ-ਮਿਲਵਰਤਣ ਲਹਿਰ ਚਲਾਈ? ਕੀ ਗਦਰ ਲਹਿਰ ਚਲਾਉਣ ਵਾਲੇ ਅਤੇ ਬੱਬਰ ਅਕਾਲੀਆਂ ਦੀ ਸਿਆਣਪ ‘ਤੇ ਕੋਈ ਸ਼ੱਕ ਹੈ? ਕੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਵਾਲੇ ਬੁੱਧੀਜੀਵੀ ਨਹੀਂ ਸਨ ਜਿਨ੍ਹਾਂ ਨੇ ਆਜ਼ਾਦੀ ਲੈਣ ਦਾ ਰਾਹ ਦਿਖਾਇਆ? ਲੇਖਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਰਹੱਠੇ ਪੰਜਾਬ ਨੂੰ ਗੁਲਾਮ ਬਣਾਉਣ ਆਏ ਸਨ। ਰਾਣੀ ਸਾਹਿਬ ਕੌਰ ਤੋਂ ਹਾਰ ਕੇ ਪਿਛੇ ਹਟੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਵਿਚ ਗੋਰਿਆਂ ਦੀ ਮਦਦ ਕਰਨ ਵਾਲੇ ਕੌਣ ਸਨ? ਮਰਹੱਠੇ ਕੋਈ ਭੇਡਾਂ-ਬੱਕਰੀਆਂ ਨਹੀਂ ਸਨ, ਜਿਨ੍ਹਾਂ ਨੂੰ ਅਬਦਾਲੀ ਨੇ ਘੇਰ ਕੇ ਉਨ੍ਹਾਂ ਦਾ ਕਤਲੇਆਮ ਕੀਤਾ। ਮਿਸਲਾਂ ਦੇ ਸਰਦਾਰ ਹਰ ਵਿਸਾਖੀ ਨੂੰ ਇਕੱਠ ਕਰ ਕੇ ਕੌਮ ਦੀ ਰਾਖੀ ਲਈ ਮਤੇ ਪਾਸ ਕਰਦੇ ਸਨ। ਕੀ ਉਨ੍ਹਾਂ ਦੀ ਬਹਾਦਰੀ ਅਤੇ ਸਿਆਣਪ ‘ਤੇ ਸ਼ੱਕ ਹੈ? ਜੇ ਹੈ ਤਾਂ ਗਲਤ ਧਾਰਨਾ ਮਨ ਵਿਚ ਰੱਖੀ ਹੋਈ ਹੈ।
ਅੱਜ ਦੇ ਵਿਕਾਊ ਸਿੱਖ ਲੀਡਰ ਅਤੇ ਲੋਕ ਰਾਜ ਦਾ ਥੰਮ ਮੰਨਿਆ ਜਾਂਦਾ ਮੀਡੀਆ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ। ਸੱਚ ਤੋਂ ਕੋਹਾਂ ਦੂਰ ਬੈਠੇ ਪੱਤਰਕਾਰ ਤੇ ਲੇਖਕ ਆਪਣੀ ਵਿਦਵਤਾ ਨੂੰ ਚਮਕਾਉਣ ਲਈ ਹਾਕਮ ਧਿਰਾਂ ਨੂੰ ਖੁਸ਼ ਕਰ ਰਹੇ ਹਨ।
ਖੈਰ, ਮਨ ਤਾਂ ਨਹੀਂ ਸੀ ਕਰਦਾ ਕਿ ਕਿਸੇ ਫਿਰਕੇ ਬਾਰੇ ਲਿਖਿਆ ਜਾਵੇ ਪਰ ਡਾæ ਮਨਮੋਹਨ ਸਿੰਘ ਦੁਪਾਲਪੁਰ ਦਾ ਉਤਰ ਦੇਣਾ ਭੀ ਜਰੂਰੀ ਹੈ। ਹੇਠ ਲਿਖੇ ਤੱਥਾਂ ਦੀ ਪ੍ਰੋੜਤਾ ਲਈ ਡਾæ ਸੁਖਪ੍ਰੀਤ ਸਿੰਘ ਉਦੋਕੇ ਦੀ ਪੁਸਤਕ Ḕਤਬੈ ਰੋਸ ਜਾਗਯੋḔ ਪੜ੍ਹ ਲੈਣ ਤਾਂ ਚੰਗਾ ਹੈ।
ਮੁਹੰਮਦ ਬਿਨ ਕਾਸਮ 711 ਈæ ਵਿਚ ਬਲੋਚਿਸਤਾਨ ਪਾਰ ਕਰਕੇ ਸਿੰਧ ਤੱਕ ਪਹੁੰਚਿਆ। ਰਾਜਾ ਦਾਇਰ ਦੀ 30,000 ਫੌਜ ਨੂੰ ਸਿਰਫ 5000 ਸਿਪਾਹੀਆਂ ਨਾਲ ਹਰਾ ਕੇ ਉਸ ਦੀਆਂ ਦੋ ਧੀਆਂ ਨੂੰ ਨਾਲ ਲੈ ਗਿਆ ਅਤੇ ਲੁੱਟਮਾਰ ਕੀਤੀ। ਇਸ ਪਿਛੋਂ ਕਈ ਮੁਸਲਮਾਨ ਹੁਕਮਰਾਨਾਂ ਨੇ ਹਿੰਦ ਨੂੰ ਲੁੱਟਿਆ। ਮੈਂ ਸਿਰਫ ਮਹਿਮੂਦ ਗਜ਼ਨਵੀ ਬਾਰੇ ਹੀ ਲਿਖਾਂਗਾ, ਜਿਸ ਨੇ ਅਨੇਕਾਂ ਵਾਰ ਭਾਰਤ ‘ਤੇ ਹਮਲੇ ਕੀਤੇ, ਮੰਦਿਰ ਅਤੇ ਮੂਰਤੀਆਂ ਤੋੜੀਆਂ, ਲੁੱਟ-ਮਾਰ ਕੀਤੀ ਅਤੇ ਵਾਪਿਸ ਜਾਣ ਵੇਲੇ ਅਨੇਕਾਂ ਮਰਦ ਤੇ ਔਰਤਾਂ ਨੂੰ ਗੁਲਾਮ ਬਣਾ ਕੇ ਨਾਲ ਲੈ ਜਾਂਦਾ ਰਿਹਾ। ਗਜਨੀ ਦੇ ਬਾਜ਼ਾਰਾਂ ਵਿਚ ਦੋ ਦੋ ਰੁਪਏ ਨੂੰ ਵੇਚਿਆ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮਹਿਮੂਦ ਗਜ਼ਨਵੀ ਨੇ ਹਿੰਦੁਸਤਾਨ ਵਿਚ ਫੌਜ ਬਣਾਈ ਹੋਈ ਸੀ। ਉਸ ਫੌਜ ਦਾ ਜਰਨੈਲ ਬ੍ਰਾਹਮਣ ਤਿਲਕ ਸੀ। ਇਹੋ ਤਿਲਕ ਸੀ ਜਿਸ ਦੀ ਸੂਹ ‘ਤੇ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ‘ਤੇ ਹਮਲਾ ਕੀਤਾ। ਮੰਦਿਰ ਵਿਚ ਮੂਰਤੀਆਂ ਤੋੜੀਆਂ ਅਤੇ ਸੋਨਾ-ਚਾਂਦੀ ਲੁੱਟ ਕੇ ਗਜ਼ਨੀ ਨੂੰ ਵਾਪਿਸ ਜਾਣ ਵੇਲੇ ਮੰਦਿਰ ਦਾ ਦਰਵਾਜ਼ਾ ਲਾਹ ਕੇ ਲੈ ਗਿਆ ਜਿਹੜਾ ਸਿੱਖਾਂ ਨੇ ਵਾਪਸ ਲਿਆਂਦਾ। ਇਸ ਤਿਲਕ ਬਾਰੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ, “Mahmud Ghaznavi enrolled an army in India and placed it under one of his noted general Tilak by name who was an Indian, a Hindu”.
ਰਾਜਾ ਭਟਨੇਰ ਨੇ ਆਪਣੀ ਧੀ ਦਾ ਰਿਸ਼ਤਾ ਗਿਆਸੁਦੀਨ ਨਾਲ ਕੀਤਾ ਜਿਸ ਦੇ ਪੇਟੋਂ ਫਿਰੋਜ ਸ਼ਾਹ ਪੈਦਾ ਹੋਇਆ। ਭਗਵਾਨ ਦਾਸ ਨੇ ਆਪਣੀ ਭਤੀਜੀ ਅਕਬਰ ਨੂੰ ਵਿਆਹੀ ਅਤੇ ਦਾਜ ਵਿਚ ਬ੍ਰਾਹਮਣ ਮਹੇਸ਼ ਦਾਸ ਨੂੰ ਧੀ ਦੀ ਸੇਵਾ ਲਈ ਦਿੱਤਾ ਜੋ ਬੀਰਬਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸੇ ਮਹੇਸ਼ ਦਾਸ ਉਰਫ ਬੀਰਬਲ ਨੇ ਜਹਾਂਗੀਰ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਤੇ ਹੱਲਾ ਕਰਨ ਦੀ ਆਗਿਆ ਲਈ ਪਰ ਰਸਤੇ ਵਿਚ ਹੀ ਬਿਮਾਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਸ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਤਖਤ ‘ਤੇ ਬਿਰਾਜਮਾਨ ਸਨ।
ਮੈਂ ਡਾæ ਦੁਪਾਲਪਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ 711 ਈæ ਤੋਂ 16ਵੀਂ ਸਦੀ ਤੱਕ ਹਿੰਦੂਆਂ ਦੀ ਦੂਰਅੰਦੇਸ਼ੀ ਨੇ ਕੰਮ ਨਹੀਂ ਕੀਤਾ? ਇਸ ਸਮੇਂ ਵਿਚ ਮੁਸਲਮਾਨ ਅਤੇ ਮੁਗਲਾਂ ਨੇ ਅਨੇਕਾਂ ਵਾਰ ਹਿੰਦੁਸਤਾਨ ਨੂੰ ਲੁੱਟਿਆ, ਮੰਦਿਰ ਢਾਹੇ, ਇਸਤਰੀਆਂ ਤੇ ਮਰਦਾਂ ਨੂੰ ਗੁਲਾਮ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿਚ ਵੇਚਿਆ। ਸੋ, ਲੇਖਕ ਦੇ ਵਿਚਾਰਾਂ ਦਾ ਜਵਾਬ ਜਰੂਰੀ ਬਣਦਾ ਸੀ। ਕਿਸੇ ਸ਼ਾਇਰ ਨੇ ਸਿੱਖ ਕੌਮ ਨੂੰ ਮੁਖਾਤਿਬ ਹੋ ਕੇ ਲਿਖਿਆ, “ਤਾਰੀਖ ਕੀ ਨਜ਼ਰੋਂ ਨੇ ਵੁਹ ਦੌਰ ਵੀ ਦੇਖੇ ਹੈਂ, ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜਾ ਪਾਈ।”
-ਗੁਰਚਰਨ ਸਿੰਘ ਗਿੱਲ
ਚੈਸਟਰਫੀਲਡ, ਵਰਜੀਨੀਆ।