ਆਸ ਬੱਝੀ ਹੈ ਜ਼ਖਮ ਪਹਿਚਾਣਨੇ ਦੀ, ਹਾਕਮ ਧਿਰ ਵਲੋਂ ਮਾਰੇ ਹੋਏ ਨਸ਼ਤਰਾਂ ਦੇ।
Ḕਸ਼ੀਸ਼ਾḔ ਮੋਹਰੇ ਦਾ ਉਨ੍ਹਾਂ ਨੂੰ ਦਿਸਣ ਲੱਗਾ, ਕਾਰੇ ਕਰੇ ਸੀ ਜਿਨ੍ਹਾਂ ਨੇ ਤਸਕਰਾਂ ਦੇ।
ਜਥੇਦਾਰ ਜੋ ਫੋਨਾਂ ਉਤੇ ਬੜ੍ਹਕਦੇ ਸੀ, ਹੁਣ ਲਾਗੇ ਵੀ ਜਾਂਦੇ ਨਾ ਦਫਤਰਾਂ ਦੇ।
ਗਿਆਰਾਂ ਮਾਰਚ ਦੀ ਨਹੀਂ ਉਡੀਕ ਕੀਤੀ, ਤੇਵਰ ਬਦਲ ਗਏ ਹੁਣੇ ਈ ਅਫਸਰਾਂ ਦੇ।
ਹਾਲੇ ਹੋਇਆ ਐਲਾਨ ਨਾ Ḕਹਾਰ ਗਏḔ ਆ, Ḕਉਤਲਾ ਡਰḔ ਅਗਾਊਂ ਲਾਹ ਸੁੱਟਿਆ ਈ।
ḔਪਾਵਰਕਾਮḔ ਨੇ ਪਾਵਰ ਹੁਣ ਵਰਤ ਕੇ ਤੇ ਮੀਟਰ ḔਕੋਲਿਆਂਵਾਲੀḔ ਦਾ ਪੁੱਟਿਆ ਈ!