ਬੁਨਿਆਦੀ ਗੱਲ

ਬਲਜੀਤ ਬਾਸੀ
ਉਂਜ ਤਾਂ ਮੈਂ ਹਮੇਸ਼ਾ ਬੁਨਿਆਦੀ ਗੱਲ ਹੀ ਕਰਦਾ ਹਾਂ, ਸ਼ਬਦਾਂ ਦੀਆਂ ਜੋ ਨਿਰੁਕਤੀਆਂ ਪੇਸ਼ ਕਰਦਾ ਹਾਂ, ਉਹ ਅੱਜ ਕਲ੍ਹ ਚੱਲਣ ਵਾਲੇ ਸ਼ਬਦਾਂ ਦੀ ਬੁਨਿਆਦ ਹੀ ਤਾਂ ਹਨ ਜਿਨ੍ਹਾਂ ਉਪਰ ਅਜੋਕੇ ਸ਼ਬਦ ਰੂਪਾਂ ਦਾ ਉਸਾਰ ਹੋਇਆ ਹੈ। ਪਰ ਅੱਜ ਬੁਨਿਆਦ ਦੀ ਵੀ ਬੁਨਿਆਦੀ ਗੱਲ ਕਰਨੀ ਹੈ, ਅੱਜ ਬੁਨਿਆਦ ਸ਼ਬਦ ਦੀ ਨੀਂਹ ਵਿਚ ਉਤਰਨਾ ਹੈ। ਪੰਜਾਬੀ ਵਿਚ ਭਾਵੇਂ ਇਸ ਲਈ ਨੀਂਹ ਸ਼ਬਦ ਪ੍ਰਚਲਿਤ ਹੈ

ਪਰ ਜੇ ਬੁਨਿਆਦ ਮਜ਼ਬੂਤ ਤੇ ਬਹੁਤੀ ਪੁਰਾਣੀ ਨਾ ਹੋਵੇ ਤਾਂ ਇਸ ਨੂੰ ਕੌਣ ਹਿਲਾ ਸਕਦਾ ਹੈ? ਵਾਰਿਸ ਸ਼ਾਹ ਦੇ ਕਿੱਸੇ ਵਿਚ ਰਾਂਝੇ-ਸਹਿਤੀ ਦੇ ਸਵਾਲ-ਜਵਾਬ ਦੌਰਾਨ ਬੁਨਿਆਦ ਦੀ ਗੱਲ ਛੇੜੀ ਗਈ ਹੈ:
ਅੱਜੂ ਧੀ ਰੱਖੀ ਧਾੜੇ ਮਾਰ ਲੱਪੜ,
ਮੁਸ਼ਟੰਡੜੀ ਤ੍ਰਿੰਞਣੀਂ ਘੁੰਮਦੀ ਹੈ।
ਕਰੇ ਆਣ ਬੇਅਦਬੀਆਂ ਨਾਲ ਫੱਕਰਾਂ,
ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁੰਮਦੀ ਹੈ।
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ,
ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ।
ਫਿਰੇ ਨਚਦੀ ਸ਼ੋਖ਼ ਬੇਹਾਣ ਘੋੜੀ,
ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ।
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ,
ਪੀਹਣ ਡੋਲ੍ਹਦੀ ਤੇ ਤੌਣ ਲੁੰਬਦੀ ਹੈ।
ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ,
ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ।
ਬੁਨਿਆਦ ਲਫਜ਼ ਫਾਰਸੀ ਤੋਂ ਪੰਜਾਬੀ ਵਿਚ ਆਇਆ ਹੈ। ਇਹ ਸ਼ਬਦ ਬਣਿਆ ਹੈ ਫਾਰਸੀ ਬੁਨ ਤੋਂ। ਫਾਰਸੀ ਦੀਆਂ ਬੁਨਿਆਦੀ ਭਾਸ਼ਾਵਾਂ ਪਹਿਲਵੀ ਅਤੇ ਜ਼ੰਦ ਵਿਚ ਵੀ ਬੁਨ ਸ਼ਬਦ ਇਸੇ ਰੂਪ ਵਿਚ ਮਿਲਦਾ ਹੈ। ਬੁਨ ਸ਼ਬਦ ਵਿਚ ਭੁਇੰ, ਨੀਂਹ, ਆਧਾਰ, ਮੁਢ ਆਦਿ ਦੇ ਭਾਵ ਹਨ। ਫਾਰਸੀ ਵਿਚ ਇਸ ਦਾ ਅਰਥ ਕਹਾਵਤ, ਅਖਾਣ ਵੀ ਹੈ ਜਿਨ੍ਹਾਂ ਨੂੰ ਮਨੁਖੀ ਸਿਆਣਪ ਦਾ ਆਧਾਰ ਕਿਹਾ ਜਾ ਸਕਦਾ ਹੈ। ਪੋਠੋਹਾਰੀ ਕੋਸ਼ ਵਿਚ ਇਸ ਸ਼ਬਦ ਦਾ ਅਰਥ ਹੇਠਾਂ, ਤਲੇ ਵੀ ਹੈ। ਫਾਰਸੀ ਅਤੇ ਹੋਰ ਇਰਾਨੀ ਭਾਸ਼ਾਵਾਂ ਵਿਚ ਇਸ ਤੋਂ ਬਣੇ ਕੁਝ ਹੋਰ ਸ਼ਬਦ ਵੀ ਹਨ ਪਰ ਇਹ ਪੰਜਾਬੀ ਵਿਚ ਨਹੀਂ ਆਏ ਇਸ ਲਈ ਇਨ੍ਹਾਂ ਨੂੰ ਛੱਡ ਦਿੰਦੇ ਹਾਂ। ਹੁਣੇ ਹੀ ਇਕ ਗੱਲ ਸਪੱਸ਼ਟ ਕਰ ਦੇਈਏ ਕਿ ਬੁਨਿਆਦ ਜਾਂ ਬੁਨ ਸ਼ਬਦ ਨਾਲ ਮਿਲਦੇ-ਜੁਲਦੇ ਰੂਪ ਅਤੇ ਅਰਥ ਵਾਲਾ ਇਕ ਹੋਰ ਸ਼ਬਦ ਹੈ, ‘ਬਾਨੀ’ ਜੋ ਪੰਜਾਬੀ ਵਿਚ ਕਾਫੀ ਰਚ-ਮਿਚ ਚੁਕਾ ਹੈ। ਇਹ ਮੁਢਲੇ ਤੌਰ ‘ਤੇ ਅਰਬੀ ਦਾ ਸ਼ਬਦ ਹੈ, ਬਾਨੀ ਹੁੰਦਾ ਹੈ-ਬਣਾਉਣ ਵਾਲਾ, ਉਸਰੱਈਆ, ਕਰਤਾ, ਕਾਢੂ, ਬੁਨਿਆਦ ਰੱਖਣ ਵਾਲਾ, ਮੋਢੀ। ਪਰ ਪੰਜਾਬੀ ਵਿਚ ਕਿਸੇ ਧਰਮ, ਰੀਤੀ, ਰਿਵਾਜ, ਵਿਚਾਰਧਾਰਾ, ਜਾਂ ਸਿਲਸਿਲੇ ਦੀ ਨੀਂਹ ਰੱਖਣ ਵਾਲਾ ਬਾਨੀ ਕਹਾਉਂਦਾ ਹੈ ਜਿਵੇਂ ਗੁਰੂ ਨਾਨਕ ਦੇਵ ਸਿੱਖ ਧਰਮ ਦੇ ਬਾਨੀ ਹਨ ਅਤੇ ਬੰਦਾ ਬਹਾਦਰ ਸਿੱਖ ਰਾਜ ਦੇ ਬਾਨੀ। ਇਸ ਨੂੰ ਅਸੀਂ ਠੇਠ ਪੰਜਾਬੀ ਵਿਚ ਮੋਢੀ ਵੀ ਆਖਦੇ ਹਾਂ, “ਮੰਡਯੋ ਬੀਰ ਬਾਨੀ।” (ਬਚਿੱਤਰ ਨਾਟਕ)।
ਅਰਬੀ ਬਾਨੀ ਦਾ ਫਾਰਸੀ ਬਨ ਜਾਂ ਬੁਨਿਆਦ ਨਾਲ ਕੋਈ ਸੁਜਾਤੀ ਸਬੰਧ ਨਹੀਂ। ਇਹ ਸ਼ਬਦ ਅਰਬੀ ਦੇ ਧਾਤੂ ‘ਬਨੀ’ ਤੋਂ ਬਣਿਆ ਹੈ ਜਿਸ ਵਿਚ ਬਣਾਉਣ, ਉਸਾਰਨ ਦੇ ਭਾਵ ਹਨ। ਅਰਬੀ ਵਿਚ ਇਸ ਧਾਤੂ ਤੋਂ ਬਣਿਆ ਇਕ ਹੋਰ ਸ਼ਬਦ ਹੈ, ‘ਇਬਨ’ ਜਿਸ ਦਾ ਅਰਥ ਹੈ, ਪੁੱਤਰ। ਅਰਬੀ ਲੋਕਾਂ ਵਿਚ ਇਹ ਸ਼ਬਦ ਖਾਸ ਨਾਂ ਵਿਚ ਲੱਗ ਕੇ ਪੁੱਤਰ ਦਾ ਅਰਥ ਦਿੰਦਾ ਹੈ ਜਿਵੇਂ ‘ਉਸਾਮਾ ਬਿਨ ਲਾਦਿਨ’ ਦਾ ਅਰਥ ਹੈ, ਲਾਦਿਨ ਦਾ ਪੁੱਤਰ ਉਸਾਮਾ। ਬਿਨ ਦਾ ਬਹੁਵਚਨ ਹੈ, ‘ਬਨੀ’ ਜਿਸ ਦਾ ਅਰਥ ਹੋਇਆ ਬੱਚੇ, ਪੁੱਤਰ ਜਿਵੇਂ ‘ਬਨੀ ਆਦਮ’ ਦਾ ਮਤਲਬ ਹੈ, ਆਦਮ ਦੇ ਬੱਚੇ; ‘ਬਨੀ ਇਸਰਾਈਲ’ ਦਾ ਮਤਲਬ ਹੈ ਇਸਰਾਈਲ ਦੇ ਬੱਚੇ, ਇਸਰਾਈਲੀ ਲੋਕ। ਪੰਜਾਬੀ ਵਿਚ ਇਸੇ ਧਾਤੂ ਨਾਲ ਬਣਿਆ ਇਕ ਹੋਰ ਸ਼ਬਦ ਬਹੁਤ ਪ੍ਰਚਲਿਤ ਹੈ, ‘ਮੁਤਬੰਨਾ’ ਅਰਥਾਤ ਗੋਦ ਲਿਆ ਬੱਚਾ ਜਾਂ ਲੈ-ਪਾਲਕ। ਬੁਨਿਆਦ ਦੇ ਟਾਕਰੇ ‘ਤੇ ਅਰਬੀ ਸ਼ਬਦ ਹੈ, ਮਬਨਾ ਜਾਂ ਮਬਨੀ। ਪੰਜਾਬੀ ਵਿਚ ਬਨੀ ਨਾਲ ਹੀ ਬਣਿਆ ਇਕ ਹੋਰ ਅਰਬੀ ਸ਼ਬਦ ਪ੍ਰਚਲਿਤ ਹੈ, ‘ਬਿਨਾਅ।’ ਭਾਵੇਂ ਅਰਬੀ ਫਾਰਸੀ ਵਿਚ ਇਸ ਦੇ ਕਈ ਹੋਰ ਅਰਥ ਵੀ ਹਨ ਪਰ ਪੰਜਾਬੀ ਵਿਚ ਇਹ ਸਿਰਫ ਆਧਾਰ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਜਿਵੇਂ ‘ਜੋ ਸਬੂਤ ਸਾਹਮਣੇ ਆਏ, ਉਨ੍ਹਾਂ ਦੀ ਬਿਨਾਅ ਉਤੇ ਸਲਮਾਨ ਖਾਂ ਨੂੰ 10 ਸਾਲ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ।’
ਖੈਰ, ਅਸੀਂ ਗੱਲ ਫਾਰਸੀ ਬੁਨਿਆਦ ਤੋਂ ਤੋਰੀ ਸੀ ਜਿਸ ਦੀ ਬੁਨਿਆਦ ਬੁਨ ਹੈ। ਪਹਿਲਾਂ ਸੰਕੇਤ ਦਿੱਤਾ ਜਾ ਚੱਕਾ ਹੈ ਕਿ ਇਹ ਸ਼ਬਦ ਭਾਰੋਪੀ ਖਾਸੇ ਵਾਲਾ ਹੈ। ਵਿਦਵਾਨਾਂ ਅਨੁਸਾਰ ਸੰਸਕ੍ਰਿਤ ਵਿਚ ਇਸ ਦਾ ਸੁਜਾਤੀ ਸ਼ਬਦ ਹੈ, ‘ਬੁਧਨ’ ਜਿਸ ਦਾ ਅਰਥ ਹੈ ਥੱਲਾ, ਆਧਾਰ, ਡੁੰਘਾਈ, ਜੜ੍ਹ, ਮੂਲ ਆਦਿ। ਇਹ ਸ਼ਬਦ ਬਣਿਆ ਹੈ, ਬੁੰਧ ਤੋਂ। ਪ੍ਰਾਕ੍ਰਿਤ ਵਿਚ ਬੂੰਧ ਦਾ ਅਰਥ ਜੜ੍ਹ ਜਾਂ ਮੁਢ ਹੈ। ਭਾਰਤ ਦੀਆਂ ਕਈ ਆਰੀਆਈ ਭਾਸ਼ਾਵਾਂ ਵਿਚ ਇਸ ਤੋਂ ਬਣੇ ਸ਼ਬਦਾਂ ਦੇ ਅਰਥ ਹਨ-ਹੇਠਾਂ, ਥੱਲੇ, ਜੜ੍ਹ, ਮੂਲ, ਡੂੰਘਾ, ਪੇਂਦਾ ਆਦਿ। ਬੁਧਨ ਸ਼ਬਦ ਪੰਜਾਬੀ ਵਿਚ ਨਹੀਂ ਹੈ ਪਰ ਇਸ ਤੋਂ ਬਣੇ ਕੁਝ ਸ਼ਬਦ ਜ਼ਰੂਰ ਮਿਲਦੇ ਹਨ। ਇਨ੍ਹਾਂ ਵਿਚੋਂ ਇਕ ਹੈ, ‘ਬੂੰਡਾ।’ ਪੰਛੀ ਦੇ ਪੂੰਝੇ ਨੂੰ ਬੂੰਡਾ ਆਖਦੇ ਹਨ, ਚਿੜੀ ਕਾਂ ਦੀ ਕਹਾਣੀ ਸਭ ਨੇ ਸੁਣੀ ਹੋਵੇਗੀ ਜਿਸ ਵਿਚ ਚਿੜੀ ਦੀ ਕੁਰਲਾਹਟ ਹੈ, “ਹਾਏ ਮੈਂ ਮਰ ਗਈ, ਮੇਰਾ ਬੂੰਡਾ ਸੜਿਆ।” ਸਿਗਰਟ ਦੇ ਆਖਰੀ ਬਚੇ ਟੋਟੇ ਨੂੰ ਵੀ ਬੂੰਡਾ ਆਖਦੇ ਹਨ, ਸਿਗਰਟ-ਨੋਸ਼ ਦਾ ਵਸ ਚੱਲੇ ਤਾਂ ਇਸ ਨੂੰ ਵੀ ਸਾੜ ਲਵੇ! ਗੌਰਤਲਬ ਹੈ ਕਿ ਅੰਗਰੇਜ਼ੀ ਸ਼ਬਦ ਭੁਟਟ ਦੇ ਅਰਥ ਢਾਕਾਂ, ਚਿੱਤੜ ਵੀ ਹੈ ਤੇ ਸਿਗਰਟ ਆਦਿ ਦਾ ਬੂੰਡਾ ਵੀ। ਪਰ ਇਹ ਸੰਜੋਗਾਂ ਦੀ ਗੱਲ ਹੈ।
ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਉਪਰੋਕਤ ਭਾਵਾਂ ਦੇ ਸ਼ਬਦ ਮਿਲਦੇ ਹਨ। ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਅੰਗਰੇਜ਼ੀ ਾਂੁਨਦਅਟਿਨ। ਇਹ ਸ਼ਬਦ ਲਾਤੀਨੀ ੁਂਨਦੁਸ ਤੋਂ ਬਣਿਆ ਹੈ ਜਿਸ ਦਾ ਅਰਥ ਇਸ ਭਾਸ਼ਾ ਵਿਚ ਥੱਲਾ, ਜ਼ਮੀਨ ਦਾ ਟੋਟਾ, ਫਾਰਮ ਹੁੰਦਾ ਹੈ ਤੇ ਇਹ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਦਾਖਲ ਹੋਇਆ। ਅੰਗਰੇਜ਼ੀ ਵਿਚ ਇਸ ਦਾ ਅਰਥ ਬੁਨਿਆਦ, ਨੀਂਹ ਹੈ। ਅੰਗਰੇਜ਼ੀ ਾਂੁਨਦ (ਨੀਂਹ ਰੱਖਣਾ), ਾਂੁਨਦeਰ (ਬਾਨੀ, ਮੋਢੀ) ਅਤੇ ੁਂਨਦ ਵੀ ਇਸੇ ਨਾਲ ਜਾ ਜੁੜਦੇ ਹਨ। ੁਂਨਦ ਸ਼ਬਦ ਦਾ ਪਹਿਲਾਂ ਅਰਥ ਬੁਨਿਆਦ, ਨੀਂਹ, ਆਧਾਰ ਹੀ ਹੁੰਦਾ ਸੀ ਪਰ ਬਾਅਦ ਵਿਚ ਕਿਸੇ ਉਦੇਸ਼ ਲਈ ਰੱਖੇ ਧਨ ਨੂੰ ਫੰਡ ਕਿਹਾ ਜਾਣ ਲੱਗਾ। ਗਰੀਕ ਵਿਚ ਇਸ ਦਾ ਸੁਜਾਤੀ ਸ਼ਬਦ ਪੁਤਮਹ ਜਿਹਾ ਹੈ ਜਿਸ ਦਾ ਅਰਥ ਪਿਆਲੇ ਦਾ ਥੱਲਾ, ਸਮੁੰਦਰ ਦਾ ਤਲ, ਦਰਖਤ ਦਾ ਮੁਢ ਹੈ। ਥੱਲਾ ਜਾਂ ਹੇਠਲਾ ਹਿੱਸਾ ਦੇ ਅਰਥਾਂ ਵਾਲਾ ਅੰਗਰੇਜ਼ੀ ਦਾ ਇਕ ਹੋਰ ਜਾਣਿਆ-ਪਛਾਣਿਆ ਸ਼ਬਦ ਭੋਟਟੋਮ ਵੀ ਸਾਡੇ ਬੂੰਡੇ ਦਾ ਹੀ ਸਕਾ ਸੋਹਦਰਾ ਹੈ। ਇਹ ਜਰਮੈਨਿਕ ਅਸਲੇ ਦਾ ਸ਼ਬਦ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਅਰਥ ਜ਼ਮੀਨ, ਭੁੰਨਾ ਜਾਂ ਮਿੱਟੀ ਵੀ ਸੀ। ਪੁਰਾਣੀ ਫਰੀਜ਼ੀਅਨ, ਪੁਰਾਣੀ ਨੌਰਸ, ਡੱਚ ਅਤੇ ਜਰਮਨ ਭਾਸ਼ਾਵਾਂ ਵਿਚ ਇਸ ਨਾਲ ਰਲਦੇ-ਮਿਲਦੇ ਸ਼ਬਦਾਂ ਦੇ ਰਲਦੇ-ਮਿਲਦੇ ਅਰਥ ਹਨ। ਪੁਰਾਣੀ ਆਇਰਿਸ਼ ਵਿਚ ਇਸ ਦਾ ਅਰਥ ਪੈਰ ਦੀ ਤਲੀ ਵੀ ਹੁੰਦਾ ਸੀ। ਸ਼ਾਇਦ ਪੰਜਾਬੀ ਬੂੰਡੇ ਦਾ ਅਰਥ ਵੀ ਜੁੱਤੀ ਦਾ ਤਲਾ ਹੁੰਦਾ ਹੈ। ਸਾਰੇ ਸ਼ਬਦਾਂ ਦਾ ਭਾਰੋਪੀ ਮੂਲ ਹੈ, ḔਬੁਦਹḔ ਜਿਸ ਵਿਚ ਥੱਲਾ, ਆਧਾਰ ਦੇ ਭਾਵ ਹਨ।