ਕਿਸੇ ਦੇ ਜਜ਼ਬਾਤ ਨੂੰ ਧੱਕਾ ਪਹੁੰਚਾਉਣਾ ‘ਮਿਸਟਰ ਪ੍ਰਫੈਕਟ’ ਆਮਿਰ ਖਾਨ ਨੂੰ ਚੰਗਾ ਨਹੀਂ ਲਗਦਾ। ਅਸਫ਼ਲਤਾ ਹੀ ਉਸ ਨੂੰ ਸਫ਼ਲਤਾ ਦੀ ਟੀਸੀ ਤੱਕ ਲੈ ਕੇ ਗਈ ਹੈ। ਉਹ ਸਲਮਾਨ ਦੇ ਨਜ਼ਦੀਕ ਜ਼ਰੂਰ ਹੈ ਪਰ ਸ਼ਾਹਰੁਖ ਨਾਲ ਵੀ ਦੁਸ਼ਮਣੀ ਨਹੀਂ ਹੈ। ਆਮਿਰ ਦੇ ਮੂੰਹੋਂ ਸ਼ਾਹਰੁਖ ਬਾਰੇ ਕੁਬੋਲ ਘੱਟ ਹੀ ਨਿਕਲਦੇ ਹਨ। ਅੱਜਕਲ੍ਹ ਨਵੀਂ ਫ਼ਿਲਮ ‘ਪੀæਕੇæ’ ਵੱਲ ਆਮਿਰ ਦਾ ਕਾਫ਼ੀ ਧਿਆਨ ਹੈ। ਉਸ ਦਾ ਪੁੱਤਰ ਜੁਨੈਦ ਪੀæਕੇæ ਦੇ ਨਿਰਦੇਸ਼ਨ ਵਿਭਾਗ ਵਿਚ ਕੰਮ ਕਰ ਰਿਹਾ ਹੈ। ਆਮਿਰ ਇਕ ਖਾਸ ਕਿਸਮ ਦਾ ਅਭਿਨੇਤਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਉਸ ਨੇ ਵਪਾਰ ਲਈ ਜ਼ਰੂਰ ਕੀਤੀ ਹੈ ਪਰ ਨਿੱਜੀ ਵਿਚਾਰਾਂ ਨੂੰ ਸਾਂਝਿਆਂ ਕਰਨ ਲਈ ਉਹ ਇਸ ਦੀ ਵਰਤੋਂ ਨਹੀਂ ਕਰਦਾ। ‘ਦੇਹਲੀ ਬੇਲੀ’, ‘ਧੋਬੀ ਘਾਟ’ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਕਰਕੇ ਆਮਿਰ ਨੇ 100 ਕਰੋੜ ਦੀ ਕਲੱਬ ਵਾਲੇ ਨਾਇਕਾਂ ਨੂੰ ਪਛਾੜਨ ਵਿਚ ਕਸਰ ਨਹੀਂ ਛੱਡੀ। ਇਹ ਉਸ ਦੀ ਲੋਕਪ੍ਰਿਅਤਾ ਦਾ ਵੱਡਾ ਸਬੂਤ ਹੈ। ਅੱਠ ਸਾਲ ਪਹਿਲਾਂ ਆਮਿਰ ‘ਤੇ ਮਾੜਾ ਸਮਾਂ ਸੀ ਜਦ ਪਤਨੀ ਨਾਲ ਝਮੇਲਾ, ਭਰਾ ਨਾਲ ਝਗੜਾ, ‘ਮੰਗਲ ਪਾਂਡੇ’ ਦੀ ਨਾਕਾਮੀ ਤੇ ਪ੍ਰੈੱਸ ਨਾਲ ਠੰਡੀ ਜੰਗ ਸਭ ਸਮੱਸਿਆਵਾਂ ਨੇ ਉਸ ਨੂੰ ਘੇਰਿਆ ਸੀ। ਫਿਰ ਵੀ ਆਮਿਰ ਡੋਲਿਆ ਨਹੀਂ। ‘ਨਰਮਦਾ ਅੰਦੋਲਨ’ ਵਿਚ ਹਿੱਸਾ ਲਿਆ। ਕਿਰਨ ਰਾਓ ਨਾਲ ਵਿਆਹ ਨੇ ਸਭ ਸਮੱਸਿਆਵਾਂ ਪਰ੍ਹਾਂ ਸਿੱਟ ਮਾਰੀਆਂ ਤੇ ਨਾਇਕ ਬਣ ਆਮਿਰ ਉਭਰਿਆ। ‘ਤਾਰੇ ਜ਼ਮੀਂ ਪਰ’ ਨੇ ਤਾਂ ਉਸ ਦੀ ਮੀਡੀਆ ਵਿਚ ਪੂਜਾ ਹੋਣੀ ਲਾ ਦਿੱਤੀ। 11 ਸਾਲਾਂ ਵਿਚ ਆਮਿਰ ਹਮੇਸ਼ਾ ਸਫ਼ਲ ਹੀ ਰਿਹਾ। ਅਸਲ ਵਿਚ ਆਮਿਰ ਸਫ਼ਲਤਾ ਦਾ ਟਰੇਡ ਮਾਰਕ ਹੈ । ਹੁਣ ਤਾਂ ‘ਕੁਪੋਸ਼ਣ ਪ੍ਰਚਾਰ’ ਨੇ ਸਰਕਾਰੀ ਨਜ਼ਰ ਵਿਚ ਵੀ ਆਮਿਰ ਨੂੰ ਮਹਾਂਨਾਇਕ ਬਣਾ ਦਿੱਤਾ ਹੈ। ਸੱਚ ਪੁਜਾਰੀ, ਇਮਾਨਦਾਰ ਤੇ ਸਫ਼ਲਤਾ ਦਾ ਨਾਇਕ ਆਮਿਰ ਖਾਨ ਔਕੜਾਂ ਵਿਚੋਂ ਵੀ ਨਾਇਕ ਹੀ ਬਣ ਕੇ ਨਿਕਲਿਆ ਹੈ।
Leave a Reply