ਰੱਬਾ ਚੁੱਕ ਲੈ ਘਰਾਂ ਦੇ ਭੇਤੀਆਂ ਨੂੰ, Ḕਉਪਰ ਵਾਲੇḔ ਨੇ ਸੁਣਨੀ ਅਰਦਾਸ ਕਿੱਥੋਂ?
ਬਿਨਾ ḔਚੋਰḔ ਦੀ ਮਾਂ ਨੂੰ ਮਾਰਿਆਂ ਤੋਂ, ਢਾਂਚਾ ਵਿਗੜਿਆ ਆਵੇਗਾ ਰਾਸ ਕਿੱਥੋਂ?
ਆਏ ਸਾਲ ḔਅਧਿਕਾਰḔ ਜੋ ਸੌਂਪ ਦਿੰਦੇ, ਐਸੇ ਲੱਭਣੇ ਬੁੱਧੂ ਜਿਹੇ ਦਾਸ ਕਿੱਥੋਂ?
ਫੀਤੀ ਲੱਗ ਜੇ ਭਾਵੇਂ ਪ੍ਰਧਾਨਗੀ ਦੀ, ਲਹਿਣੀ ਗਲੋਂ ਗੁਲਾਮੀ ਦੀ ਫਾਸ ਕਿੱਥੋਂ?
ਪਹਿਲੇ ਮਾਣ ਦੀ ਜੱਖਣਾ ਪੁੱਟ ਸੁੱਟੀ, ਇਹ ਰਚਣਗੇ ਨਵਾਂ ਇਤਿਹਾਸ ਕਿੱਥੋਂ?
ਹੋਵੇ ਨਿਕਲਿਆ ਜਿਹੜਾ ਲਿਫਾਫਿਆਂ ‘ਚੋਂ, ਉਸ ਪ੍ਰਧਾਨ ਤੋਂ ਜੁਰਅਤ ਦੀ ਆਸ ਕਿੱਥੋਂ?