ਵਿਧਾਨ ਸਭਾ ਚੋਣਾਂ: ਮੁੜ ਮਤਦਾਨ ਦੌਰਾਨ ਰਿਹਾ ਅਮਨ-ਅਮਾਨ

ਚੰਡੀਗੜ੍ਹ: ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਮਜੀਠਾ, ਮਾਨਸਾ, ਸੰਗਰੂਰ, ਮੁਕਤਸਰ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਵਿਚ ਪੈਂਦੇ 48 ਪੋਲਿੰਗ ਬੂਥਾਂ ਉਤੇ ਮੁੜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਮੁੜ ਪਈਆਂ ਵੋਟਾਂ ਦੌਰਾਨ ਪ੍ਰਤੀਸ਼ਤ ਵਧ ਗਈ ਹੈ। ਸਭ ਤੋਂ ਜ਼ਿਆਦਾ ਸਰਦੂਲਗੜ੍ਹ ਦੇ ਪੋਲਿੰਗ ਬੂਥ ਵਿਚ 90æ33 ਫੀਸਦੀ ਵੋਟਾਂ ਪਈਆਂ।

ਮਹੱਤਵਪੂਰਨ ਤੱਥ ਇਹ ਹੈ ਕਿ ਅੰਮ੍ਰਿਤਸਰ ਸੰਸਦੀ ਹਲਕੇ ਵਿਚ 4 ਫਰਵਰੀ ਨੂੰ ਪਈਆਂ ਵੋਟਾਂ ਨਾਲੋਂ ਪ੍ਰਤੀਸ਼ਤ ਵਿਚ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਚਾਰ ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨਾਂ ਨਾਲ ਲਾਈਆਂ ਵੀæਵੀæਪੀæਏæਟੀæ ਮਸ਼ੀਨਾਂ ਵਿਚ ਖਰਾਬੀ ਕਾਰਨ ਵੋਟਰਾਂ ਨੂੰ ਵੋਟਾਂ ਪਾਉਣ ਲਈ ਘੱਟ ਸਮਾਂ ਮਿਲਣ ਅਤੇ ਮਸ਼ੀਨਾਂ ਖਰਾਬ ਹੋਣ ਕਾਰਨ ਕਮਿਸ਼ਨ ਨੇ ਅਚਨਚੇਤੀ ਮੁੜ ਵੋਟਾਂ ਪਵਾਉਣ ਦਾ ਫੈਸਲਾ ਲਿਆ ਸੀ।
ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਆਦਾਤਰ ਪੋਲਿੰਗ ਬੂਥਾਂ ‘ਤੇ 4 ਫਰਵਰੀ ਨੂੰ ਪਈਆਂ ਵੋਟਾਂ ਨਾਲੋਂ ਜ਼ਿਆਦਾ ਗਿਣਤੀ ਵਿਚ ਵੋਟਾਂ ਭੁਗਤੀਆਂ। ਸਰਦੂਲਗੜ੍ਹ ਅਤੇ ਮੁਕਤਸਰ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਉਤੇ ਇਹ ਅੰਕੜਾ 90 ਫੀਸਦੀ ਤੱਕ ਪਹੁੰਚ ਗਿਆ ਹੈ। ਮਜੀਠਾ ਹਲਕੇ ਵਿਚ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਵੱਕਾਰ ਦਾਅ ‘ਤੇ ਲੱਗਿਆ ਹੋਣ ਕਾਰਨ ਸਾਰਾ ਦਿਨ ਸਥਿਤੀ ਤਣਾਅ ਵਾਲੀ ਬਣੀ ਰਹੀ। ਕਮਿਸ਼ਨ ਨੇ ਇਸ ਹਲਕੇ ਵਿਚ ਸਥਿਤੀ ਨੂੰ ਨਾਜ਼ੁਕ ਮੰਨਦਿਆਂ ਤਿੰਨ-ਤਿੰਨ ਪਿੰਡਾਂ ਦੇ ਜ਼ੋਨ ਬਣਾ ਕੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਹੋਈ ਸੀ।
ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਲਾਲੀ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ ਨੇ ਵੋਟਾਂ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਰਾਜ ਦੇ ਮੁੱਖ ਚੋਣ ਅਫਸਰ ਵੀ ਕੇ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ ਦੇ ਪੋਲਿੰਗ ਸਟੇਸ਼ਨ ਕੋਰੇਵਾਲਾ ਵਿਚ ਪੋਲਿੰਗ 90æ33 ਫੀਸਦੀ ਰਹੀ। ਇਸ ਬੂਥ ‘ਤੇ 4 ਫਰਵਰੀ ਨੂੰ 89æ80 ਫੀਸਦੀ ਵੋਟਾਂ ਪਈਆਂ ਸਨ। ਮੋਗਾ ਹਲਕੇ ਦੇ ਇਕ ਪੋਲਿੰਗ ਬੂਥ ‘ਤੇ 81æ26 ਫੀਸਦੀ ਪੋਲਿੰਗ ਹੋਈ, ਇਥੇ 4 ਫਰਵਰੀ ਨੂੰ 76æ84 ਫੀਸਦੀ ਵੋਟਾਂ ਭੁਗਤੀਆਂ ਸਨ। ਮਜੀਠਾ ਵਿਧਾਨ ਸਭਾ ਹਲਕੇ ਦੇ ਸਭ ਤੋਂ ਵੱਧ 12 ਪੋਲਿੰਗ ਬੂਥਾਂ ‘ਤੇ ਮੁੜ ਤੋਂ ਵੋਟਾਂ ਪਈਆਂ। ਇਨ੍ਹਾਂ 12 ਬੂਥਾਂ ਉਤੇ 4 ਫਰਵਰੀ ਨੂੰ 80 ਫੀਸਦੀ ਵੋਟਾਂ ਪਈਆਂ ਸਨ ਤੇ ਹੁਣ ਇਨ੍ਹਾਂ ਬੂਥਾਂ ‘ਤੇ 80æ80 ਫੀਸਦੀ ਵੋਟਾਂ ਪੈ ਗਈਆਂ। ਅੰਮ੍ਰਿਤਸਰ ਸੰਸਦੀ ਹਲਕੇ ਨਾਲ ਸਬੰਧਤ 16 ਪੋਲਿੰਗ ਬੂਥਾਂ ‘ਤੇ ਪੰਜ ਦਿਨ ਪਹਿਲਾਂ ਪਈਆਂ ਵੋਟਾਂ ਨਾਲੋਂ ਵੋਟ ਪ੍ਰਤੀਸ਼ਤ ਘਟ ਗਈ ਹੈ। ਇਨ੍ਹਾਂ ਪੋਲਿੰਗ ਬੂਥਾਂ ਉਪਰ 4 ਫਰਵਰੀ ਨੂੰ 79æ47 ਫੀਸਦੀ ਵੋਟਾਂ ਪਈਆਂ ਸਨ ਤੇ ਹੁਣ 75æ80 ਫੀਸਦੀ ਹੀ ਭੁਗਤ ਸਕੀਆਂ।
________________________________
ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ‘ਆਪ’ ਨੇ ਲਾਏ ਤੰਬੂ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵੋਟਿੰਗ ਮਸ਼ੀਨਾਂ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪ ਵਲੰਟੀਅਰਾਂ ਨੇ ਜਿਸ ਥਾਂ ਉਤੇ ਮਸ਼ੀਨਾਂ ਰੱਖੀਆਂ ਹੋਈਆਂ ਹਨ, ਉਸ ਦੀ ਰਾਖੀ ਲਈ ਤੰਬੂ ਲਾ ਲਏ ਹਨ। ਪਾਰਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਈæਵੀæਐਮæ ਰੱਖਣ ਵਾਸਤੇ ਜੋ ਸਟਰਾਂਗ ਰੂਮ ਬਣਾਏ ਗਏ ਹਨ, ਉਨ੍ਹਾਂ ਨੇੜੇ ‘ਆਪ’ ਦੇ ਵਾਲੰਟੀਅਰ ਵੀ ਪਹਿਰਾ ਦੇਣਗੇ। ਬਠਿੰਡਾ ਵਿਚ ਈæਵੀæਐਮਜ਼ ਨੂੰ ਸਨਅਤੀ ਗਰੋਥ ਸੈਂਟਰ ਦੀਆਂ ਇਮਾਰਤਾਂ ਵਿਚ ਰੱਖਿਆ ਗਿਆ ਹੈ, ਜਿਥੇ ਪੁਲਿਸ ਪਹਿਰਾ ਲਾਇਆ ਗਿਆ ਹੈ। ਕੇਂਦਰੀ ਬਲ ਅੰਦਰੂਨੀ ਪਹਿਰੇ ਉਤੇ ਹਨ ਤੇ ਪੰਜਾਬ ਪੁਲਿਸ ਦਾ ਬਾਹਰੀ ਪਹਿਰਾ ਹੈ। ਬਠਿੰਡਾ ਦੇ ਇਸ ਸੈਂਟਰ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਵੀ ਹੁਣ ਟੈਂਟ ਲਾ ਲਿਆ ਹੈ। ਬਠਿੰਡਾ ਸ਼ਹਿਰੀ ਤੋਂ ‘ਆਪ’ ਦੇ ਉਮੀਦਵਾਰ ਦੀਪਕ ਬਾਂਸਲ ਨੇ ਦੱਸਿਆ ਕਿ ਪਾਰਟੀ ਦੇ ਹੁਕਮਾਂ ‘ਤੇ ਈæਵੀæਐਮਜ਼ ਦੀ ਰਾਖੀ ਲਈ ਟੈਂਟ ਲਾ ਦਿੱਤਾ ਗਿਆ ਹੈ, ਜਿਥੇ ਵਾਲੰਟੀਅਰ ਦਿਨ ਰਾਤ ਦਾ ਪਹਿਰਾ ਦੇ ਰਹੇ ਹਨ। 11 ਮਾਰਚ ਤੱਕ ਇਹ ਪਹਿਰਾ ਕਾਇਮ ਰਹੇਗਾ। ਇਸੇ ਤਰ੍ਹਾਂ ਮਾਨਸਾ ਦੇ ਐਨæਐਮæ ਕਾਲਜ ਵਿਚ ਵੀ ‘ਆਪ’ ਵਾਲੰਟੀਅਰਾਂ ਨੇ ਤੰਬੂ ਲਾ ਲਏ ਹਨ। ਇਨ੍ਹਾਂ ਵਾਲੰਟੀਅਰਾਂ ਦੇ ਟੈਂਟਾਂ ਵਿਚ ਚਾਹ ਪਾਣੀ ਆਦਿ ਦਾ ਸਾਮਾਨ ਵੀ ਮੌਜੂਦ ਹੈ। ਚੋਣ ਪ੍ਰਸ਼ਾਸਨ ਨੇ ਦੱਸਿਆ ਕਿ ਬਾਹਰੀ ਇਲਾਕੇ ਵਿਚ ਕੋਈ ਵੀ ਪਾਰਟੀ ਨਿਗਰਾਨੀ ਵਜੋਂ ਆਪਣਾ ਪਹਿਰਾ ਲਾ ਸਕਦੀ ਹੈ ਅਤੇ ਉਮੀਦਵਾਰ ਆਪਣਾ ਨਿੱਜੀ ਤਾਲਾ ਵੀ ਸਟਰਾਂਗ ਰੂਮ ਨੂੰ ਲਾ ਸਕਦੇ ਹਨ। ਜਾਣਕਾਰੀ ਅਨੁਸਾਰ ਬਰਨਾਲਾ, ਮੁਕਤਸਰ, ਫ਼ਰੀਦਕੋਟ ਤੇ ਮੋਗਾ ਵਿਚ ਵੀ ‘ਆਪ’ ਵਾਲੰਟੀਅਰ ਈæਐਮæ ਦੀ ਨਿਗਰਾਨੀ ਕਰ ਰਹੇ ਹਨ।