ਲਿੰਕ ਨਹਿਰ: ਹਰਿਆਣਾ ਤੇ ਪੰਜਾਬ ਵਿਚਕਾਰ ਟਕਰਾਅ ਦਾ ਖਦਸ਼ਾ

ਚੰਡੀਗੜ੍ਹ: ਪੰਜਾਬ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਐਸ਼ਵਾਈæਐਲ਼ ਦਾ ਮਾਮਲਾ ਮੁੜ ਭਖਣ ਲੱਗਿਆ ਹੈ। 23 ਫਰਵਰੀ ਨੂੰ ਇਸ ਮੁੱਦੇ ‘ਤੇ ਹਰਿਆਣਵੀਆਂ ਅਤੇ ਪੰਜਾਬੀਆਂ ਵਿਚਾਲੇ ਟਕਰਾਅ ਵੀ ਹੋ ਸਕਦਾ ਹੈ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਵਿਚ ਐਸ਼ਵਾਈæਐਲ਼ ਲਈ ਪੁੱਟੀ ਥਾਂ ਨੂੰ ਪੂਰਿਆ ਜਾਵੇਗਾ, ਦੂਜੇ ਪਾਸੇ ਹਰਿਆਣਾ ਦੇ ਚੌਟਾਲਾ ਪਰਿਵਾਰ ਅਤੇ ਇਨੈਲੋ ਆਗੂਆਂ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਉਹ ਐਸ਼ਵਾਈæਐਲ਼ ਲਈ ਖੁਦਾਈ ਸ਼ੁਰੂ ਕਰਨਗੇ। ਜੇਕਰ ਉਹ ਪੰਜਾਬ ਵਿਚ ਆ ਕੇ ਐਸ਼ਵਾਈæਐਲ਼ ਲਈ ਖੁਦਾਈ ਸ਼ੁਰੂ ਕਰਦੇ ਹਨ ਅਤੇ ਫੈਡਰੇਸ਼ਨ ਦੇ ਸੱਦੇ ‘ਤੇ ਇਕੱਠੇ ਹੋਏ ਪੰਜਾਬੀ ਉਥੇ ਨਹਿਰ ਨੂੰ ਪੂਰਦੇ ਹਨ ਤਾਂ ਦੋਵਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਹੈ। ਇਸ ਸਬੰਧੀ ਫੈਡਰੇਸ਼ਨ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਇਸ ਮਾਮਲੇ ਵਿਚ ਪਹਿਲਾਂ ਇਨੈਲੋ ਆਗੂਆਂ ਨੇ ਮੁੱਦੇ ਨੂੰ ਛੇੜਦਿਆਂ ਨਹਿਰ ਦੀ ਖੁਦਾਈ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ 23 ਫਰਵਰੀ ਨੂੰ ਦੇਵੀਗੜ੍ਹ ਤੋਂ ਇਕ ਮਾਰਚ ਸ਼ੁਰੂ ਕੀਤਾ ਜਾਵੇਗਾ, ਜੋ ਬਾਅਦ ਦੁਪਹਿਰ ਪਿੰਡ ਕਪੂਰੀ ਪੁੱਜੇਗਾ ਅਤੇ ਉਥੇ ਐਸ਼ਵਾਈæਐਲ਼ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਪੰਜਾਬ ਦੀਆਂ ਤਿੰਨੇ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਗੁੱਟਾਂ ਤੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਹਿਯੋਗ ਦੇਣ ਵਾਸਤੇ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਹਰਿਆਣਾ ਦੇ ਆਗੂ ਪੰਜਾਬ ਵਿਚ ਆ ਕੇ ਐਸ਼ਵਾਈæਐਲ਼ ਨਹਿਰ ਦੀ ਪੁਟਾਈ ਕਰਦੇ ਹਨ ਤਾਂ ਪੰਜਾਬੀ ਉਨ੍ਹਾਂ ਨੂੰ ਜ਼ਰੂਰ ਰੋਕਣਗੇ। ਸਰਕਾਰ ਹਰਿਆਣਾ ਦੇ ਆਗੂਆਂ ਨੂੰ ਪੰਜਾਬ ਵਿਚ ਆ ਕੇ ਅਜਿਹਾ ਕਰਨ ਤੋਂ ਰੋਕੇ।
ਇਸ ਦੌਰਾਨ ਸਿੱਖ ਜਥੇਬੰਦੀ ਵੱਲੋਂ ਐਸ਼ਵਾਈæਐਲ਼ ਮੁੱਦੇ ‘ਤੇ ਲੋਕਾਂ ਦਾ ਜਨਮਤ ਇਕੱਠਾ ਕਰਨ ਲਈ ਸ਼ੁਰੂ ਕੀਤੀ ਚਾਰਾਜੋਈ ਤਹਿਤ ਇਸ ਮੁੱਦੇ ‘ਤੇ ਲੋਕਾਂ ਕੋਲੋਂ ਸਮਰਥਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਇਕ ਮੋਬਾਈਲ ਐਪ ਸ਼ੁਰੂ ਕੀਤੀ ਹੈ, ਜਿਸ ਰਾਹੀਂ ਲੋਕ ਐਸ਼ਵਾਈæਐਲ਼ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਦਰਜ ਕਰ ਸਕਦੇ ਹਨ। ਲੋਕਾਂ ਦੇ ਸਮਰਥਨ ਵਾਲੀ ਇਹ ਪਟੀਸ਼ਨ ਮੁੜ ਨੀਦਰਲੈਂਡ ਦੇ ਸ਼ਹਿਰ ਹੈਗ ਸਥਿਤ ਇੰਟਰਨੈਸ਼ਨਲ ਟ੍ਰਿਬਿਊਨਲ ਨੂੰ ਭੇਜੀ ਜਾਵੇਗੀ। ਸਿੱਖ ਜਥੇਬੰਦੀ ਇਸ ਮੁੱਦੇ ‘ਤੇ 11 ਮਾਰਚ ਤੱਕ ਦਸ ਲੱਖ ਲੋਕਾਂ ਦਾ ਸਮਰਥਨ ਹਾਸਲ ਕਰੇਗੀ। ਉਨ੍ਹਾਂ ਆਖਿਆ ਕਿ ਲੋਕਾਂ ਦੇ ਸਮਰਥਨ ਨਾਲ ਐਸ਼ਵਾਈæਐਲ਼ ਮਾਮਲੇ ਵਿਚ ਮਜ਼ਬੂਤ ਕੇਸ ਤਿਆਰ ਕਰ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅੰਤਰਰਾਸ਼ਟਰੀ ਟ੍ਰਿਬਿਊਨਲ ਵਿਚ ਚੁਣੌਤੀ ਦਿੱਤੀ ਜਾਵੇਗੀ।
_____________________________________
ਚੌਟਾਲਿਆਂ ਵੱਲੋਂ ਬਾਦਲ ਲਈ ਨਵਾਂ ਪੁਆੜਾ
ਚੰਡੀਗੜ੍ਹ: ਬਾਦਲ ਪਰਿਵਾਰ ਦੇ ਕਰੀਬੀ ਚੌਟਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਪੁਆੜਾ ਛੇੜ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਐਸ਼ਵਾਈæਐਲ਼ ਨਹਿਰ ਦੀ ਖੁਦਾਈ ਕੀਤੀ ਜਾਏਗੀ। ਉਹ ਪਿੰਡਾਂ ਪਿੰਡਾਂ ਵਿਚ ਨੁੱਕੜ ਸਭਾਵਾਂ ਕਰ ਕੇ ਲੋਕਾਂ ਨੂੰ ਨਹਿਰ ਦੀ ਖੁਦਾਈ ਲਈ ਸੱਦਾ ਦੇ ਰਹੇ ਹਨ।
ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਹਰਿਆਣਾ ਤੋਂ ਲੱਖਾਂ ਲੋਕ ਐਸ਼ਵਾਈæਐਲ਼ ਨਹਿਰ ਖੁਦਾਈ ਲਈ ਜਾਣਗੇ। ਹਰ ਹਾਲ ਵਿਚ ਨਹਿਰ ਦੀ ਖੁਦਾਈ ਕਰ ਕੇ ਨਹਿਰ ਦਾ ਪਾਣੀ ਹਰਿਆਣਾ ਵਿਚ ਲੈ ਕੇ ਆਉਣਗੇ। ਕਾਬਲੇਗੌਰ ਹੈ ਕਿ ਚੌਟਾਲਾ ਪਰਿਵਾਰ ਬਾਦਲਾਂ ਦਾ ਬੇਹੱਦ ਕਰੀਬੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਨੇ ਆਪਣੀ ਭਾਈਵਾਲ ਭਾਜਪਾ ਨੂੰ ਨਾਰਾਜ਼ ਕਰ ਕੇ ਚੌਟਾਲਿਆਂ ਦੀ ਹਮਾਇਤ ਕੀਤੀ ਸੀ। ਹੁਣ ਚੌਟਾਲਿਆਂ ਦਾ ਐਸ਼ਵਾਈæਐਲ਼ ਨਹਿਰ ਬਾਰੇ ਸਟੈਂਡ ਅਕਾਲੀ ਦਲ ਲਈ ਮੁਸੀਬਤ ਬਣ ਸਕਦਾ ਹੈ।