ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਦੇ ਚਿੰਤਨ ਦੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਦੇ 7 ਜਨਵਰੀ 2017 ਦੇ ਅੰਕ ਵਿਚ ਛਪੇ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਉਪਰੰਤ ਅਰੰਭ ਹੋਈ ਵਿਚਾਰ-ਚਰਚਾ ਦੇ ਸਿਲਸਿਲੇ ਵਿਚ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਦਾ ਕੁਝ ਸਾਲ ਪਹਿਲਾਂ ਲਿਖਿਆ ਹੋਇਆ ਇਹ ਲੇਖ ਬਹੁਤ ਪ੍ਰਸੰਗਿਕ ਹੈ।
ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਉਨ੍ਹਾਂ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਗੁਰਬਚਨ ਸਿੰਘ
ਸ਼ ਅਜਮੇਰ ਸਿੰਘ ਦੀ ਇਕ ਕਿਤਾਬ ‘ਗ਼ਦਰੀ ਬਾਬੇ ਕੌਣ ਸਨ? ਅਨਮਤੀਆਂ ਦੇ ਕੂੜ ਦਾਅਵਿਆਂ ਦਾ ਖੰਡਨḔ ਨਾਂ ਹੇਠ ਆਈ ਹੈ ਜਿਸ ਵਿਚ ਅਜਮੇਰ ਸਿੰਘ ਨੇ ਗਦਰੀ ਬਾਬਿਆਂ ਨਾਲ ਸਬੰਧਤ ਇਤਿਹਾਸਕ ਕਾਲ ਦੇ ਕੁਝ ਬੜੇ ਗਹਿਰੇ ਸੱਚ ਪ੍ਰਗਟ ਕੀਤੇ ਹਨ, ਪਰ ਮਸਲਾ ਇਨ੍ਹਾਂ ਸੱਚਾਈਆਂ ਨੂੰ ਆਲਮੀ ਸੱਚ ਨਾਲ ਜੋੜਨ ਦਾ ਹੈ।
ਸ਼ ਅਜਮੇਰ ਸਿੰਘ ਨੇ ਆਪਣੀ ਕਿਤਾਬ ਦਾ ਅਰੰਭ ਬਾਬਾ ਵਿਸਾਖਾ ਸਿੰਘ ਦੇ ਇਸ ਹਵਾਲੇ ਨਾਲ ਕੀਤਾ ਹੈ, “ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸਮੇਸ਼ ਜੀ ਦੀ ਕਰਨੀ ਹੈ ਅਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਵਿਚ ਕਿਹੜੀ ਰੂਸੀ ਸਾਂਝੀਵਾਲਤਾ ਸੀ, ਜਦੋਂ ਤੋਂ ਸਰਬਤ ਦਾ ਭਲਾ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ ਹੈ? ਮੈਂ ਜੋ ਕੁਝ ਲਿਆ ਹੈ, ਇਹ ਗੁਰੂ ਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗਰੀਬ ਦੁਖੀ ਦੁਨੀਆਂ ਦਾ ਬੜਾ ਭਲਾ ਕੀਤਾ ਹੈ ਪਰ ਇਸ ਵਿਚ ਅਜੇ ਤਰੁਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ। ਕਮਿਊਨਿਜ਼ਮ ਸਿੱਖੀ ਦਾ ਇਕ ਅੰਗ ਹੈ, ਇਹ ਸਿੱਖੀ ਵਿਚ ਸਮਾਅ ਸਕਦਾ ਹੈ ਪਰ ਸਿੱਖੀ ਇਸ ਵਿਚ ਨਹੀਂ ਸਮਾਅ ਸਕਦੀ। ਗੁਰੂ ਕਾ ਲੰਗਰ, ਸਾਂਝੀ ਸੇਵਾ, ‘ਤੇਰਾ ਘਰ ਸੋ ਮੇਰਾ ਘਰḔ ਇਸ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰ ਕੇ, ਸਾਂਝੀਵਾਲਤਾ ਅਤੇ ਬਰਾਬਰਤਾ ਦਾ ਰਾਹ ਦਸਿਆ।ḔḔ
ਬਾਬਾ ਵਿਸਾਖਾ ਸਿੰਘ ਇਕ ਅਨੁਭਵੀ ਮਹਾਂਪੁਰਖ ਸਨ। ਇਸੇ ਮਹਾਂਪੁਰਖੀ ਕਰਕੇ ਹੀ, ਅਜਮੇਰ ਸਿੰਘ ਨੇ ਉਨ੍ਹਾਂ ਦਾ ਇਹ ਹਵਾਲਾ ਦਿਤਾ ਹੈ। ਮਹਾਂਪੁਰਖਾਂ ਦੇ ਬਚਨ ਬੜੇ ਸੋਚੇ ਸਮਝੇ ਅਤੇ ਹਰ ਪਖੋਂ ਸੰਪੂਰਨ ਹੁੰਦੇ ਹਨ। ਮਹਾਂਪੁਰਖ ਕੋਈ ਬਚਨ ਅਕਾਰਥ ਨਹੀਂ ਕਰਦੇ। ਉਨ੍ਹਾਂ ਦੇ ਬਚਨਾਂ ਦੀ ਅਹਿਮੀਅਤ ਸਦੀਵੀ ਹੁੰਦੀ ਹੈ,
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ॥
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ॥ (ਪੰਨਾ 755)
ਹੁਣ ਅਜਮੇਰ ਸਿੰਘ ਦੇ ਚਿੰਤਨ ਦਾ ਅਗਲਾ ਕਾਰਜ ਇਹ ਸੀ ਕਿ ਉਹ ਕਮਿਊਨਿਜ਼ਮ ਦੀਆਂ ਤਰੁਟੀਆਂ ਦੀ ਨਿਸ਼ਾਨਦੇਹੀ ਕਰਦੇ ਅਤੇ ਸਪਸ਼ਟ ਕਰਦੇ ਕਿ ਕਮਿਊਨਿਜ਼ਮ ਸਿੱਖੀ ਵਿਚ ਕਿਵੇਂ ਸਮਾਅ ਸਕਦਾ ਹੈ ਜਾਂ ਸਿੱਖੀ ਕਮਿਊਨਿਸਟ ਫਿਲਾਸਫੀ ਨੂੰ ਹੋਰ ਅਮੀਰ ਕਿਵੇਂ ਕਰ ਸਕਦੀ ਹੈ? ਪਰ ਅਜਮੇਰ ਸਿੰਘ ਨੇ ਬਾਬਾ ਵਿਸਾਖਾ ਸਿੰਘ ਦੇ ਇਸ ਅਮੀਰ ਅਨੁਭਵ ਨੂੰ ਅਗੇ ਲਿਜਾਣ ਦੀ ਥਾਂ ਪਿਛੇ ਮੋੜਾ ਕਟਦਿਆਂ ਕਮਿਊਨਿਸਟ ਫਿਲਾਸਫੀ ਤੇ ਇਤਿਹਾਸ ਨੂੰ ਉਕਾ ਹੀ ਨਕਾਰ ਦਿੱਤਾ ਹੈ ਅਤੇ ਇਸ ਤਰ੍ਹਾਂ ਕਰਦਿਆਂ ਉਨ੍ਹਾਂ ਨੇ ਨਾ ਸਿਰਫ ਬਾਬਾ ਵਿਸਾਖਾ ਸਿੰਘ ਦੇ ਇਨ੍ਹਾਂ ਬਚਨਾਂ ਉਤੇ ਮਿੱਟੀ ਪਾ ਦਿੱਤੀ ਹੈ, ਸਗੋਂ ਆਪਣੇ ਹੀ ਸਾਰੇ ਨਿਰਣਿਆਂ ਦਾ ਖੰਡਨ ਕਰ ਦਿਤਾ ਹੈ।
ਉਨ੍ਹਾਂ ਦੀ ਆਪਣੀ ਧਾਰਨਾ ਹੈ, “ਆਧੁਨਿਕ ਗਿਆਨ ਪ੍ਰਬੰਧ ਨੇ ਇਸ ਹੱਦ ਤਕ ਮੁਕੰਮਲ ਅਜਾਰੇਦਾਰੀ (ਹeਗeਮੋਨੇ) ਸਥਾਪਿਤ ਕਰ ਲਈ ਹੈ ਕਿ ਸਾਡੇ ਅੰਦਰ ਇਸ ਤੋਂ ਲਾਂਭੇ ਹਟ ਕੇ ਸੋਚਣ ਦੀ ਸ਼ਕਤੀ ਤੇ ਸਮਰਥਾ ਨਹੀਂ ਰਹੀ।ḔḔ ਪਰ ਜਦੋਂ ਉਹ ਕਮਿਊਨਿਜ਼ਮ ਦੀ ਫਿਲਾਸਫੀ ਨੂੰ ਨਕਾਰਦੇ ਹਨ, ਤਾਂ ਖੁਦ ਉਹ ਇਸੇ ‘ਆਧੁਨਿਕ ਗਿਆਨ ਪ੍ਰਬੰਧḔ ਦੇ ਫੈਲਾਏ ਭਰਮਜਾਲ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਇਹ ਵੀ ਗਵਾਰਾ ਨਹੀਂ ਕਰਦੇ ਕਿ ਕਮਿਊਨਿਜ਼ਮ ਦੀ ਫਿਲਾਸਫੀ ਨੂੰ ਨਕਾਰਦਿਆਂ ਘੱਟੋਘੱਟ ਉਹ ਆਪ ਕਾਰਲ ਮਾਰਕਸ ਤੇ ਫਰੈਡ੍ਰਿਕ ਏਂਗਲਜ ਦੀਆਂ ਕੁਝ ਮੌਲਿਕ ਲਿਖਤਾਂ ‘ਤੇ ਉਡਦੀ ਝਾਤ ਹੀ ਮਾਰ ਲੈਂਦੇ।
ਉਹ ਆਪਣੀ ਇਕਪਾਸੜ ਸੋਚ ਨਾਲ, ਸਾਰੇ ਧਰਮਾਂ ਅਤੇ ਸਾਰੇ ਫਲਸਫਿਆਂ ਨੂੰ ਇਕੋ ਹੀ ਪੈਮਾਨੇ ਨਾਲ ਮਾਪੀ ਜਾਂਦੇ ਹਨ। ਉਨ੍ਹਾਂ ਦਾ ਕਥਨ ਹੈ, “ਉਦਾਰਵਾਦੀ ਫਲਸਫਾ, ਕਮਿਊਨਿਸਟ ਫਲਸਫਾ, ਨਾਜ਼ੀਵਾਦ, ਫਾਸੀਵਾਦ, ਇਸਾਈਅਤ, ਇਸਲਾਮ, ਬ੍ਰਾਹਮਣਵਾਦ-ਇਨ੍ਹਾਂ ਸਾਰਿਆਂ ਦੀ ਇਕ ਗੱਲ ਸਾਂਝੀ ਹੈ ਕਿ ਇਹ ਸਾਰੇ ਹੀ ਮੂਲ ਖਾਸੇ ਪਖੋਂ ਇਕਤਾਵਾਦੀ (ੂਨਟਿਅਰਅਿਨ) ਹਨ। ਸ੍ਰਿਸ਼ਟੀ ਦੇ ਨੇਮਾਂ ਦੇ ਵਿਰੋਧੀ ਹਨ। ਇਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਵੰਨ-ਸੁਵੰਨਤਾ ਦੀ ਕਦਰ ਪੈਦਾ ਨਹੀਂ ਹੋ ਸਕਦੀ।ḔḔ
ਇਥੇ ਅਜਮੇਰ ਸਿੰਘ ਸਾਰੇ ਹੀ ਲੋਕ ਪੱਖੀ ਤੇ ਲੋਕ ਦੋਖੀ ਫਲਸਫਿਆਂ ਨੂੰ ਇਕ-ਦੂਜੇ ਵਿਚ ਰਲਗਡ ਕਰ ਦਿੰਦੇ ਹਨ। ਅਸਲ ਵਿਚ ਉਦਾਰਵਾਦੀ ਫਲਸਫਾ ਤੇ ਕਮਿਊਨਿਸਟ ਫਲਸਫਾ ਇਕ-ਦੂਜੇ ਦੀਆਂ ਵਿਰੋਧੀ ਦੋ ਅਡ-ਅਡ ਵਿਚਾਰਧਾਰਾਵਾਂ ਹਨ। ਜਿਨ੍ਹਾਂ ਦਾ ਯਥਾਰਥ ਨੂੰ ਵੇਖਣ ਦਾ ਆਪੋ ਆਪਣਾ ਦ੍ਰਿਸ਼ਟੀਕੋਣ ਹੈ। ਨਾਜੀਵਾਦ, ਫਾਸ਼ੀਵਾਦ ਸਾਮਰਾਜਵਾਦੀ ਰਾਜਨੀਤੀ ਦੇ ਦੋ ਅਡ-ਅਡ ਰੂਪ ਹਨ ਅਤੇ ਇਹ ਦੋਵੇਂ ਇਕੋ ਹੀ ਪੂੰਜੀਵਾਦੀ ਵਿਚਾਰਧਾਰਾ ਉਤੇ ਆਧਾਰਿਤ ਹਨ, ਜਿਸ ਦਾ ਇਕੋ-ਇਕ ਮੰਤਵ ਮੁਨਾਫਾ ਕਮਾਉਣਾ ਅਤੇ ਵਧਾਉਣਾ ਹੈ। ਇਸਾਈਅਤ ਅਤੇ ਇਸਲਾਮ ਇਕ ਹੀ ਫਿਲਾਸਫੀ ਦਾ ਵਿਸਥਾਰ ਹਨ। ਪਰ ਇਸਲਾਮ, ਇਸਾਈਅਤ ਦੀ ਅਗਲੀ ਕੜੀ ਹੈ। ਜਦੋਂ ਕਿ ਬ੍ਰਾਹਮਣਵਾਦ ਦੀ ਇਨ੍ਹਾਂ ਦੋਹਾਂ ਨਾਲ ਕੋਈ ਸਾਂਝ ਨਹੀਂ, ਜੋ ਨਿਰੋਲ ਮਾਨਸਿਕ ਕਲਪਨਾ ਦੀ ਦੇਣ ਹੈ।
ਇਨ੍ਹਾਂ ਸਾਰੇ ਫਲਸਫਿਆਂ ਦਾ ‘ਸ੍ਰਿਸ਼ਟੀ ਦੇ ਨੇਮਾਂḔ ਬਾਰੇ ਅਡ-ਅਡ ਦ੍ਰਿਸ਼ਟੀਕੋਣ ਹੈ। ਸਾਮਰਾਜੀ ਪੂੰਜੀਵਾਦ ਦੀ ਵਿਚਾਰਧਾਰਾ ਤੇ ਕਮਿਊਨਿਸਟ ਫਿਲਾਸਫੀ ਦਾ, ‘ਸ੍ਰਿਸ਼ਟੀ ਦੇ ਨੇਮਾਂḔ ਬਾਰੇ ਦ੍ਰਿਸ਼ਟੀਕੋਣ, ਐਨ ਇਕ-ਦੂਜੇ ਦੇ ਉਲਟ ਹੈ।
Ḕਕਮਿਊਨਿਸਟ ਪਾਰਟੀ ਦੇ ਮੈਨੀਫੈਸਟੋḔ ਵਿਚ ਹੀ ਇਹ ਦਰਜ ਹੈ, “ਤੁਹਾਡੀ (ਪੂੰਜੀਵਾਦੀਆਂ ਦੀ) ਖੁਦਗਰਜੀ ਵਿਚੋਂ ਬਣਿਆ ਤੁਹਾਡਾ ਗਲਤ ਸੰਕਲਪ, ਜੋ ਤੁਹਾਨੂੰ ਕੁਦਰਤ ਅਤੇ ਤਰਕ ਦੇ ਅਟਲ ਨੇਮਾਂ ਨੂੰ ਤੋੜਨ ਲਈ ਪ੍ਰੇਰਦਾ ਹੈ, ਤੁਹਾਡੇ ਸਾਰੇ ਸਮਾਜੀ ਰੂਪ, ਮੌਜੂਦਾ ਪੈਦਾਵਾਰੀ ਢੰਗ ਤੇ ਨਿਜੀ ਜਾਇਦਾਦ ਦੇ ਰੂਪ ਵਿਚੋਂ ਫੁਟਦੇ ਇਤਿਹਾਸਕ ਰਿਸ਼ਤੇ, ਜੋ ਤੁਹਾਡੇ ਪੈਦਾਵਾਰ ਦੇ ਵਿਕਾਸ ਨਾਲ ਵਿਗਸਦੇ ਤੇ ਖਤਮ ਹੁੰਦੇ ਹਨ, ਤੁਹਾਡੇ ਇਸੇ (ਗਲਤ) ਸੰਕਲਪ ਦੀ ਦੇਣ ਹਨ।ḔḔ
ਏਂਗਲਜ ਨੇ ਇਸ ਧਾਰਨਾ ਨੂੰ ਹੋਰ ਵੀ ਸਪਸ਼ਟ ਕੀਤਾ ਹੈ, “ਮਨੁਖ ਦੀ ਸਾਰੀ ਮੁਹਾਰਤ ਇਸ ਹਕੀਕਤ ਵਿਚ ਮੌਜੂਦ ਹੈ ਕਿ ਮਨੁਖ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਇਕ ਵਾਧੂ ਗੁਣ ਹੈ, ਕਿ ਉਹ ਕੁਦਰਤ ਦੇ ਨੇਮਾਂ ਨੂੰ ਜਾਣਨ ਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੇ ਯੋਗ ਹੈ।ḔḔ
ਸਾਰੇ ਫਲਸਫਿਆਂ ਨੂੰ ਇਕ ਦੂਜੇ ਵਿਚ ਰਲਗਡ ਕਰਕੇ ਅਜਮੇਰ ਸਿੰਘ ਮੌਜੂਦਾ ਸੰਸਾਰ ਬਾਰੇ ਆਪਣੇ ਹੀ ਮਨ ਵਿਚ ਉਠਦੇ ਅਨੇਕਾਂ ਸਵਾਲਾਂ ਦੇ ਜਵਾਬ ਲਭਣ ਤੋਂ ਉਕ ਜਾਂਦੇ ਹਨ। ਜੇ ਉਹ ਮਾਰਕਸ-ਏਂਗਲਜ ਦੀ ਮੌਲਿਕ ਫਿਲਾਸਫੀ ਨੂੰ ਪੜ੍ਹਦੇ ਤੇ ਹੋਰਨਾਂ ਫਿਲਾਸਫੀਆਂ ਵਿਚ ਨਿਖੇੜਾ ਕਰਦੇ, ਤਾਂ ਉਨ੍ਹਾਂ ਨੂੰ ਆਪਣੇ ਹੀ ਮਨ ਵਿਚ ਉਠਦੇ ਇਨ੍ਹਾਂ ਅਤੇ ਇਹੋ ਜਿਹੇ ਅਨੇਕਾਂ ਹੋਰਨਾਂ ਸਵਾਲਾਂ ਦੇ ਜਵਾਬ ਮਿਲ ਜਾਣੇ ਸਨ। ਫਿਰ ਉਨ੍ਹਾਂ ਨੂੰ ਇਹ ਵੀ ਪਤਾ ਲਗਦਾ ਕਿ ਕਿਵੇਂ ਮਾਰਕਸ ਦੀ ਫਿਲਾਸਫੀ ਗੁਰਮਤਿ ਦਾ ਹੀ ਵਿਸਥਾਰ ਹੈ ਅਤੇ ਬ੍ਰਾਹਮਣਵਾਦੀ ਕਲਪਨਾ ਨੂੰ ਛਡ ਕੇ, ਬਾਕੀ ਸਾਰੇ ਧਰਮ ਇਕ-ਦੂਜੇ ਤੋਂ ਟੁਟ ਕੇ ਨਹੀਂ, ਸਗੋਂ ਕ੍ਰਮਵਾਰ ਇਕ-ਦੂਜੇ ਦਾ ਹੋਇਆ ਵਿਸਥਾਰ ਹਨ। ਫਿਰ ਹੀ, ਉਨ੍ਹਾਂ ਨੂੰ ਬਾਬਾ ਵਿਸਾਖਾ ਸਿੰਘ ਦੀ ਇਹ ਧਾਰਨਾ ਸਪਸ਼ਟ ਹੋਣੀ ਸੀ ਕਿ ਸਿੱਖੀ ਕਮਿਊਨਿਜ਼ਮ ਨੂੰ ਕੀ ਦੇ ਸਕਦੀ ਹੈ?
ਸਿੱਖੀ ਸਿਧਾਂਤ ਹੈ-ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਕਿਰਤ ਕਰੋ ਤੇ ਵੰਡ ਛਕੋ ਤਕ ਨਾਸਤਿਕ ਕਮਿਊਨਿਸਟ ਵੀ ਸਹਿਮਤ ਹਨ, ਪਰ ‘ਨਾਮ ਜਪੋḔ ਉਤੇ ਆ ਕੇ ਉਹ ਰੁਕ ਜਾਂਦੇ ਹਨ। ਸਿੱਖੀ ਸਿਧਾਂਤ ਦੀ ਮਨੁਖ ਜਾਤੀ ਨੂੰ ਇਹੀ ਸਭ ਤੋਂ ਅਹਿਮ ਦੇਣ ਹੈ। ਨਾਮ ਜਪੋ ਦਾ ਭਾਵਅਰਥ ਮਨੁਖ ਦਾ ਆਪਣਾ ਆਤਮਿਕ ਅਤੇ ਮਾਨਸਿਕ ਵਿਕਾਸ ਕਰਨਾ ਹੈ। ਸੁਚੇਤ ਰੂਪ ਵਿਚ ਆਪਣਾ ਆਤਮਿਕ ਤੇ ਮਾਨਸਿਕ ਵਿਕਾਸ ਕਰਨ ਤੋਂ ਬਿਨਾ ਮਨੁਖ ਗੁਰਮੁਖ ਨਹੀਂ ਬਣ ਸਕਦਾ ਅਤੇ ਨਾ ਹੀ ਉਹ ਅੱਜ ਦੇ ਪ੍ਰਸੰਗ ਵਿਚ ਸਾਮਰਾਜੀ ਖਪਤਕਾਰੀ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਮਤਿ ਨੇ ਸੁਚੇਤ ਰੂਪ ਵਿਚ ਆਪਣਾ ਆਤਮਿਕ ਅਤੇ ਮਾਨਸਿਕ ਵਿਕਾਸ ਕਰਨ ਲਈ ਮਨੁਖ ਨੂੰ ਤਿੰਨ ਸੰਕਲਪ ਦਿਤੇ ਹਨ। ਗੁਰਮਤਿ ਦੇ ਇਨ੍ਹਾਂ ਤਿੰਨਾਂ ਹੀ ਸੰਕਲਪਾਂ ਦੀ ਮਾਰਕਸ ਪ੍ਰੌੜਤਾ ਕਰਦਾ ਹੈ।
ਗੁਰਮਤਿ ਅਨੁਸਾਰ ਮਨੁਖ ਦੇ ਆਤਮਿਕ ਤੇ ਮਾਨਸਿਕ ਵਿਕਾਸ ਲਈ ਪਹਿਲਾ ਸੰਕਲਪ ਹੈ, ‘ਹਉਮੈḔ ਦਾ ਤਿਆਗ ਕਰਨਾ। ਭਾਵ ਸਮੂਹ ਤੋਂ ਟੁਟੀ ਅਤੇ ਨਿਜ ਤਕ ਸੁੰਗੜੀ ਆਪਣੀ ਹੋਂਦ (ਮਾਨਸਿਕਤਾ) ਤੋਂ ਛੁਟਕਾਰਾ ਪਾ ਕੇ ਅਰਥਾਤ ਆਪਣੀ ਨਾਸਵੰਤ ਹੋਂਦ ਦੀ ਪਛਾਣ ਤੋਂ ਚੇਤੰਨ ਹੋ ਕੇ ਸਮੂਹ ਦਾ ਅੰਗ ਬਣ ਕੇ ਜ਼ਿੰਦਗੀ ਜਿਉਣਾ। ਇਸ ਪ੍ਰਤੀ ਮਾਰਕਸ ਦਾ ਆਪਣਾ ਕਥਨ ਹੈ, “ਸਵੈ ਤਕ ਸੁੰਗੜੀ ਤੇ ਨਿਜ ਤਕ ਸਿਮਟੀ ਹੋਂਦ ਹਉਮੈ-ਹੰਕਾਰ ਤਕ ਸੁੰਗੜਿਆ ਮਨੁਖ ਹੈ, ਸੋਚ ਦੀ ਪਧਰ ਉਤੇ ਸ਼ੁਧ ਹਉਮੈ ਦਾ ਸਾਕਾਰ ਰੂਪ।ḔḔ
(ਠਹe ਸeਲਾ-ਅਬਸਟਰਅਚਟeਦ eਨਟਟੇ, ਾਣਿeਦ ੋਰ ਟਿਸeਲਾ, ਸਿ ਮਅਨ ਅਸ ਅਬਸਟਰਅਚਟ eਗੋਸਿਟ-eਗੋਸਿਮ ਰਅਸਿeਦ ਨਿ ਟਿਸ ਪੁਰe ਅਬਸਟਰਅਚਟਿਨ ਟੋ ਟਹe ਲeਵeਲ ਾ ਟਹੁਗਹਟ।” -ੰਅਰਣ, ਓਚੋਨੋਮਚਿ ਅਨਦ ਫਹਲੋਸੋਪਹਚਿ ੰਅਨੁਸਚਰਪਿਟਸ ਾ 1844, ਓਦਟਿਨ 1977, ਫ। 142)
ਮਨੁਖ ਦੇ ਆਤਮਿਕ ਤੇ ਮਾਨਸਿਕ ਵਿਕਾਸ ਲਈ ਗੁਰਮਤਿ ਦਾ ਦੂਜਾ ਸੰਕਲਪ ਹੈ, ਤ੍ਰਿਸ਼ਨਾ ਤੋਂ ਛੁਟਕਾਰਾ ਪਾਉਣਾ ਭਾਵ ਆਪਣੀਆਂ ਕੁਦਰਤੀ ਤੇ ਮਨੁਖੀ ਲੋੜਾਂ ਤੋਂ ਵਧ ਦੀਆਂ ਇਛਾਵਾਂ ਦੀ ਪੂਰਤੀ ਲਈ ਆਪਣੇ ਭਟਕਦੇ ਮਨ ਉਤੇ ਕਾਬੂ ਪਾਉਣਾ। ਇਸ ਧਾਰਨਾ ਪ੍ਰਤੀ ਮਾਰਕਸ ਦਾ ਕਥਨ ਹੈ, “ਉਚੀ ਪੱਧਰ ਦੀ ਆਤਮਿਕ ਆਜ਼ਾਦੀ ਵਿਕਸਿਤ ਕਰਨ ਲਈ ਇਕ ਸਮਾਜ (ਇਕ ਮਨੁਖ) ਹਰ ਹਾਲਤ ਵਿਚ ਆਪਣੀਆਂ ਸਰੀਰਕ ਲੋੜਾਂ ਦੇ ਬੰਧਨ ਨੂੰ ਤੋੜੇ। ਉਹ ਸਰੀਰਕ ਲੋੜਾਂ ਦੀ ਗੁਲਾਮੀ ਤੋਂ ਮੁਕਤ ਹੋਵੇ ਤਾਂ ਕਿ ਉਸ ਕੋਲ ਰਚਨਾਤਮਕ ਸਰਗਰਮੀ ਅਤੇ ਆਤਮਕ ਅਨੰਦ ਮਾਣਨ ਲਈ ਖੁਲ੍ਹਾ ਸਮਾ ਹੋਵੇ।ḔḔ
ਮਨੁਖ ਦੇ ਆਤਮਿਕ ਤੇ ਮਾਨਸਿਕ ਵਿਕਾਸ ਲਈ ਗੁਰਮਤਿ ਦਾ ਤੀਜਾ ਸੰਕਲਪ ਹੈ, ਹੁਕਮ ਨੂੰ ਮੰਨਣਾ ਭਾਵ ਕੁਦਰਤ ਦੇ ਦਸਤੂਰ ਵਿਚ ਰਹਿ ਕੇ, ਕੁਦਰਤੀ ਨੇਮਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਜਿਉਣਾ। ਏਂਗਲਜ ਦੀ ਧਾਰਨਾ ਹੈ, “ਮਨੁਖ ਦੀ ਸਾਰੀ ਮੁਹਾਰਤ ਇਸ ਹਕੀਕਤ ਵਿਚ ਮੌਜੂਦ ਹੈ ਕਿ ਉਸ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਇਕ ਵਾਧੂ ਗੁਣ ਹੈ ਕਿ ਉਹ ਕੁਦਰਤ ਦੇ ਨੇਮਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੇ ਯੋਗ ਹੈ।ḔḔ
ਸੁਆਲ ਪੈਦਾ ਹੋ ਸਕਦਾ ਹੈ ਕਿ ਇਹ ਧਾਰਨਾਵਾਂ ਹੁਣ ਤਕ ਕਮਿਊਨਿਸਟ ਲਹਿਰ ਦੇ ਸਮਝ ਵਿਚ ਕਿਉਂ ਨਹੀਂ ਆਈਆਂ? ਇਸ ਦਾ ਜੁਆਬ ਇਹੀ ਹੈ ਕਿ ਹੁਣ ਤਕ ਦੀ ਕਮਿਊਨਿਸਟ ਲਹਿਰ ਨੇ, ਮਾਰਕਸ ਦੀ ਵਿਕਸਿਤ ਕੀਤੀ ਕਮਿਊਨਿਸਟ ਫਿਲਾਸਫੀ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ। ਉਹ ਦਵੰਦਵਾਦੀ ਭੌਤਿਕਵਾਦ ਤੇ ਇਤਿਹਾਸਕ ਭੌਤਿਕਵਾਦ ਬਾਰੇ ਕਿਆਫੇ ਲਾਉਂਦੀ ਰਹੀ, ਪਰ ਇਸ ਨੂੰ ਵਿਕਸਿਤ ਨਹੀਂ ਕਰ ਸਕੀ। ਉਹ ਇਹ ਕਿਉਂ ਨਹੀਂ ਕਰ ਸਕੀ, ਇਹ ਇਕ ਵਖਰਾ ਮਸਲਾ ਹੈ।
ਮਨੁਖ ਦੇ ਇਸ ਆਤਮਿਕ ਤੇ ਮਾਨਸਿਕ ਵਿਕਾਸ ਤੋਂ ਬਿਨਾ ਸਾਰੇ ਧਰਮਾਂ ਦਾ ਮੂਲ ਆਧਾਰ ‘ਦਇਆ ਅਤੇ ਸੰਤੋਖḔ ਭਾਵ ਪਰਉਪਕਾਰ ਦਾ ਜਜ਼ਬਾ ਮਨੁਖੀ ਜ਼ਿੰਦਗੀ ਦਾ ਅੰਗ ਨਹੀਂ ਬਣਦਾ। ਪਰਉਪਕਾਰ ਦੇ ਇਸ ਜਜ਼ਬੇ ਤੋਂ ਬਿਨਾ ਮਾਰਕਸ ਦੇ ਕਮਿਊਨਿਜ਼ਮ ਦਾ ਸੰਕਲਪ ਸਪਸ਼ਟ ਨਹੀਂ ਹੁੰਦਾ। ਮਾਰਕਸ ਦੀ ਆਪਣੀ ਵਿਆਖਿਆ ਅਨੁਸਾਰ ‘ਕੁਦਰਤ ਨਾਲ ਆਪਣੇ ਅਟੁਟ ਰਿਸ਼ਤੇ ਨੂੰ ਮਹਿਸੂਸ ਕਰਦਿਆਂ ਅਤੇ ਉਸ ਦੇ ਜਾਣੇ ਹੋਏ ਨੇਮਾਂ ਵਿਚ ਆਪਣੀ ਜ਼ਿੰਦਗੀ ਜਿਉਂਦਿਆਂ ਪਰਉਪਕਾਰੀ ਮਨੁਖ ਬਣ ਕੇ ਬਾਕੀ ਦੇ ਸਮਾਜ ਨੂੰ ਬਦਲਣ ਦੇ ਰਾਹ ਪੈਣਾ ਹੀ ਕਮਿਊਨਿਜ਼ਮ ਹੈ।Ḕ
ਅਸਲ ਵਿਚ ਬਾਬਾ ਵਿਸਾਖਾ ਸਿੰਘ ਦਾ ਇਹੀ ਅਨੁਭਵੀ ਸੱਚ ਹੈ, ਜਦੋਂ ਉਹ ਕਹਿੰਦੇ ਹਨ, “ਗੁਰੂ ਕਾ ਲੰਗਰ, ਸਾਂਝੀ ਸੇਵਾ, ‘ਤੇਰਾ ਘਰ ਸੋ ਮੇਰਾ ਘਰḔ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰਕੇ, ਸਾਂਝੀਵਾਲਤਾ ਅਤੇ ਬਰਾਬਰੀ ਦਾ ਰਾਹ ਵਿਖਾਇਆ।ḔḔ
ਸ਼ ਅਜਮੇਰ ਸਿੰਘ ਨੇ ਇਹ ਵੀ ਲਿਖਿਆ ਹੈ, “ਪੰਜਾਬ ਦੇ ਇਤਿਹਾਸ ਵਿਚ ਸਾਡੇ ਕੋਲ ਜੋ ਮਾਣਯੋਗ ਹੈ, ਉਸ ਨੂੰ ਮੁੜ ਸਮਕਾਲ ਦੇ ਪ੍ਰਸੰਗ ਵਿਚ ਨਵਿਆਉਣਾ ਅਰਥਾਤ ਮੁੜ ਪਰਿਭਾਸ਼ਤ ਕਰਨਾ ਪਵੇਗਾ। ਇਹ ਕਾਰਜ ਸਭ ਤੋਂ ਪਹਿਲਾਂ ਗਿਆਨ ਪ੍ਰਬੰਧ ਤੋਂ ਸ਼ੁਰੂ ਹੋਵੇਗਾ। ਕਿਉਂਕਿ ਜਿੰਨਾ ਚਿਰ ਅਸੀਂ ਆਪਣਾ ਗਿਆਨ ਪ੍ਰਬੰਧ ਨਹੀਂ ਸਾਜ ਸਕਦੇ, ਅਸੀਂ ਸੁਪਨੇ ਨੂੰ ਪੂਰਾ ਚਿਤਵ ਵੀ ਨਹੀਂ ਸਕਦੇ, ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ। ਆਪਣੇ ਗਿਆਨ ਪ੍ਰਬੰਧ ਨਾਲ ਆਪਣੇ ਇਤਿਹਾਸ ਦੀ ਮੁੜ ਉਸਾਰੀ ਹੋਣੀ ਹੈ, ਵਰਤਮਾਨ ਦੀ ਹਰ ਗੱਲ, ਘਟਨਾ, ਸ਼ੈਅ ਤੇ ਵਰਤਾਰੇ ਬਾਰੇ ਆਪਣੀ ਸਮਝ ਘੜਨੀ ਹੈ, ਤਾਂ ਹੀ ਭਵਿੱਖ ਦਾ ਨਕਸ਼ ਉਲੀਕਿਆ ਜਾ ਸਕਦਾ ਹੈ, ਤਾਂ ਹੀ ਇਤਿਹਾਸ ਵਿਚ ਸਾਡੇ ਪੁਰਖਿਆਂ ਵੱਲੋਂ ਸਿਰਜਿਆ ਭਵਿੱਖ ਦਾ ਸੁਪਨਾ ਸਮਝਿਆ, ਮਹਿਸੂਸਿਆ ਤੇ ਪੂਰਾ ਕੀਤਾ ਜਾ ਸਕਦਾ ਏ।ḔḔ æææ “ਇਤਿਹਾਸ ਨੂੰ ਨਵਿਆਉਣ ਜਾਂ ਮੁੜ ਪਰਿਭਾਸ਼ਤ ਕਰਨ ਦਾ ਅਮਲ ਕਦੇ ਵੀ ਸਰਲ ਪੱਧਰਾ ਨਹੀਂ ਹੁੰਦਾ। ਇਹ ਹਮੇਸ਼ਾ ਤਿੱਖੇ ਵਿਰੋਧਾਂ ਤੇ ਸੰਘਰਸ਼ਾਂ ਨਾਲ ਉਲਝਿਆ ਹੁੰਦਾ ਹੈ।ḔḔ
æææਅਤੇ “ਜਿਹੜੇ ਵਰਗ ਨੇ ਦੂਸਰੇ ਵਰਗ ਦੇ ਵਰਤਮਾਨ ਉਤੇ ਕਬਜ਼ਾ ਕਰਨਾ ਹੁੰਦਾ ਹੈ, ਉਹ ਦੂਸਰੇ ਕੋਲੋਂ ਉਸ ਦਾ ਇਤਿਹਾਸ ਖੋਹਣ ਦਾ ਯਤਨ ਕਰਦਾ ਹੈ, ਆਪਣੇ ਗਿਆਨ ਪ੍ਰਬੰਧ ਦੀ ਮਦਦ ਨਾਲ ਉਸ ਦੇ ਇਤਿਹਾਸ ਦੀ ਵਿਆਖਿਆ ਆਪਣੇ ਵਰਤਮਾਨ ਦੀਆਂ ਲੋੜਾਂ ਦੇ ਅਨੁਕੂਲ ਕਰਦਾ ਹੈ।ḔḔ
ਅਜਮੇਰ ਸਿੰਘ ਦੇ ਕਥਨ ਅਨੁਸਾਰ, “ਗਦਰ ਲਹਿਰ ਨਾਲ, ਗਦਰੀ ਬਾਬਿਆਂ ਨਾਲ ਅੱਜ ਇਹੀ ਹੋ ਰਿਹਾ ਹੈ। ਜਿਹੜੀਆਂ ਤਾਕਤਾਂ ਸਿੱਖ ਕੌਮ ਨਾਲੋਂ ਢਿਡੋਂ ਖਾਰ ਖਾਂਦੀਆਂ ਹਨ ਤੇ ਇਸ ਨੂੰ ਹਸਤੀਹੀਣ ਕਰਨਾ ਚਾਹੁੰਦੀਆਂ ਹਨ, ਉਹ ਨਾ ਸਿਰਫ ਗਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਨਿਖੇੜਨਾ ਤੇ ਤੋੜਨਾ ਚਾਹੁੰਦੀਆਂ ਹਨ, ਸਗੋਂ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਉਣਾ ਚਾਹੁੰਦੀਆਂ ਹਨ।ḔḔ
ਇਨ੍ਹਾਂ ਤਾਕਤਾਂ ਦੀ ਨਿਸ਼ਾਨਦੇਹੀ ਕਰਦਿਆਂ ਅਜਮੇਰ ਸਿੰਘ ਨੇ ਲਿਖਿਆ ਹੈ, “ਇਸ ਕਾਰਜ ਵਿਚ ਹਿੰਦੂਤਵੀ ਤਾਕਤਾਂ, ਉਦਾਰਪੰਥੀਆਂ ਤੇ ਖਬੇ ਪੱਖੀਆਂ ਵਿਚਕਾਰ ਪੂਰਨ ਸਾਂਝ ਪ੍ਰਗਟ ਹੋ ਰਹੀ ਹੈ।æææਇਸ ਸਾਂਝ ਦਾ ਸਭ ਤੋਂ ਉਘੜਵਾਂ ਇਜ਼ਹਾਰ ਤਿੰਨਾਂ ਦੇ ਸਾਂਝੇ ਗਿਆਨ ਪ੍ਰਬੰਧ ਦੇ ਰੂਪ ਵਿਚ ਹੋ ਰਿਹਾ ਹੈ। ਤਿੰਨਾਂ ਵਰਗਾਂ ਦੇ ਸਰੋਕਾਰ, ਡਰ ਤੇ ਫਿਕਰ ਸਾਂਝੇ ਹਨ, ਤਿੰਨਾਂ ਵੱਲੋਂ (ਸਿੱਖ ਕੌਮ ਦੇ ਵਿਰੁਧ) ਵਰਤੀ ਜਾ ਰਹੀ ਭਾਸ਼ਾ ਸਾਂਝੀ ਹੈ। ਰਾਸ਼ਟਰਵਾਦ ਤਿੰਨਾਂ ਦਾ ਸਾਂਝਾ ਇਸ਼ਟ ਤੇ ਸਾਂਝਾ ਵਿਚਾਰਧਾਰਕ ਹਥਿਆਰ ਹੈ। ਤਿੰਨੇ ਭਾਰਤੀ ਕੌਮ ਦੀ ਧਾਰਨਾ ਦੇ ਕਾਇਲ ਹਨ ਅਤੇ ਦੇਸ ਦੀ ਏਕਤਾ ਤੇ ਅਖੰਡਤਾ ਦੇ ਜੋਸ਼ੀਲੇ ਸਮਰਥਕ ਹਨ। ਤਿੰਨਾਂ ਵੱਲੋਂ ਗਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਰੰਗ ਵਿਚ ਪੇਸ਼ ਕਰਨ ਦੇ ਇਕ-ਦੂਜੇ ਨਾਲੋਂ ਵਧ ਕੇ ਯਤਨ ਕੀਤੇ ਜਾ ਰਹੇ ਹਨ।ḔḔ
ਅਸਲ ਵਿਚ ਇਨ੍ਹਾਂ ਤਿੰਨਾਂ ਵਰਗਾਂ ਦੀ ਸਾਂਝ ਦਾ ਮੂਲ ਸੋਮਾ ਕਿਥੋਂ ਫੁਟ ਰਿਹਾ ਹੈ, ਅਜਮੇਰ ਸਿੰਘ ਨੇ ਉਸ ਮੂਲ ਸੋਮੇ ਦੀ ਨਿਸ਼ਾਨਦੇਹੀ ਨਹੀਂ ਕੀਤੀ। ਜੇ ਉਹ ਇਹ ਨਿਸ਼ਾਨਦੇਹੀ ਕਰਦੇ ਤਾਂ ਉਨ੍ਹਾਂ ਨੂੰ ਸਪਸ਼ਟ ਹੋ ਜਾਣਾ ਸੀ ਕਿ ਸਿੱਖ ਫਿਲਾਸਫੀ ਅਤੇ ਬ੍ਰਾਹਮਣਵਾਦੀ ਸੋਚ ਵਿਚਲਾ ਟਕਰਾਓ ਹੀ ਇਨ੍ਹਾਂ ਤਿੰਨਾਂ ਦੀ ਸਾਂਝ ਦਾ ਆਧਾਰ ਹੈ। ਇਹ ਤਿੰਨੇ ਵਰਗ ਕੁਦਰਤੀ ਹਕੀਕਤ ਭਾਵ ਯਥਾਰਥ ਤੋਂ ਟੁਟ ਕੇ ਆਪਣੀ ਮਾਨਸਿਕ ਕਲਪਨਾ ਵਿਚ ਜਿਉਂਦੇ ਹਨ। ਸਾਮਰਾਜੀ ਆਰਥਿਕ ਰਿਸ਼ਤੇ ਅਤੇ ਬ੍ਰਾਹਮਣਵਾਦੀ ਸੋਚ ਇਸ ‘ਰਾਸ਼ਟਰਵਾਦḔ ਦਾ ਮੂਲ ਆਧਾਰ ਹੈ।
ਇਸ ਪ੍ਰਸੰਗ ਵਿਚ ਗਦਰੀ ਬਾਬਿਆਂ ਦੇ ਸ਼ਾਨਦਾਰ ਵਿਰਸੇ ਨੂੰ ਅਖੌਤੀ ਕਮਿਊਨਿਸਟਾਂ ਦੇ ਕਬਜ਼ੇ ਵਿਚੋਂ ਛੁਡਾਉਣ ਦਾ ਮੰਤਵ ਇਹੀ ਬਣਦਾ ਹੈ ਕਿ ਇਸ ਨੂੰ ਉਨ੍ਹਾਂ ਦੇ ਕਬਜ਼ੇ ਵਿਚੋਂ ਛੁਡਾ ਕੇ ਖਾਲਿਸਤਾਨੀ ਲਹਿਰ ਦਾ ਅੰਗ ਬਣਾਇਆ ਜਾਏ। ਗਦਰੀ ਬਾਬਿਆਂ ਦਾ ਵਿਰਸਾ ਖਾਲਿਸਤਾਨੀ ਲਹਿਰ ਦਾ ਅੰਗ ਕਿਵੇਂ ਬਣੇ? ਗਦਰੀ ਬਾਬਿਆਂ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਖਾਲਿਸਤਾਨੀ ਲਹਿਰ ਦਾ ਅੰਗ ਬਣਾ ਕੇ। ਇਹ ਖਾਲਿਸਤਾਨੀ ਲਹਿਰ ਦਾ ਅੰਗ ਕਿਵੇਂ ਬਣਨ? ਉਨ੍ਹਾਂ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਅਪਨਾ ਕੇ ਭਾਵ ਉਨ੍ਹਾਂ ਦੀ ਨਿਮਰਤਾ, ਸਾਦਗੀ, ਸਰਲਤਾ ਸਮੂਹ ਲਈ ਆਪਾ ਨਿਛਾਵਰ ਕਰਨ ਦੀ ਭਾਵਨਾ ਅਤੇ ਲੋਕ ਸੇਵਾ ਦੇ ਜਜ਼ਬੇ ਨੂੰ ਇਸ ਲਹਿਰ ਵਿਚ ਆਤਮਸਾਤ ਕਰਕੇ। ਇਹ ਤਾਂ ਹੀ ਸੰਭਵ ਹੈ, ਜੇ ਗਦਰ ਲਹਿਰ ਨੂੰ ਸਿੱਖ ਲਹਿਰ ਦੀ ਨਿਰੰਤਰਤਾ ਵਜੋਂ ਸਮਝਿਆ ਜਾਏ ਅਤੇ ਖਾਲਿਸਤਾਨੀ ਲਹਿਰ ਨੂੰ ਸਿੱਖ ਫਿਲਾਸਫੀ ਦੇ ਪ੍ਰਸੰਗ ਵਿਚ ਪੇਸ਼ ਕੀਤਾ ਜਾਏ।
ਸਿੱਖ ਧਰਮ ਗੁਰੂ ਨਾਨਕ ਸਾਹਿਬ ਦੇ ਮਨ ਦੀ ਕਲਪਨਾ ਨਹੀਂ, ਸਗੋਂ ਹੁਣ ਤਕ ਮਨੁਖੀ ਸਮਾਜ ਦੇ ਵਿਕਾਸ ਦਾ ਤਤਸਾਰ ਹੈ। ਇਹ ਧਰਮ ਕੁਦਰਤੀ ਅਤੇ ਸਮਾਜੀ ਨੇਮਾਂ-ਦੋਹਾਂ ਉਤੇ ਪੂਰਾ ਉਤਰਦਾ ਹੈ। ਇਹ ਕੋਈ ਹੁਣ ਦਾ ਧਰਮ ਨਹੀਂ, ਸਗੋਂ ਅੱਜ ਤੋਂ ਪੰਜ ਸੌ ਸਾਲ ਜਾਂ ਪੰਜ ਹਜ਼ਾਰ ਸਾਲ ਬਾਅਦ ਵੀ ਜੇ ਮਨੁਖ ਜਾਤੀ ਕਾਇਮ ਰਹੀ ਤਾਂ ਉਸ ਦਾ ਇਹੀ ਧਰਮ ਹੋਵੇਗਾ। ਇਹ ਧਰਮ ਨਾ ਸਿਰਫ ਸਮੁਚੀ ਮਨੁਖ ਜਾਤੀ ਦੇ ਅਪਨਾਉਣਯੋਗ ਹੈ, ਸਗੋਂ ਇਹੀ ਇਕ ਧਰਮ ਹੈ, ਜੋ ਅਪਨਾ ਕੇ ਮਨੁਖ ਜਾਤੀ ਸੁਖੀ ਅਤੇ ਸਹਿਜ ਜੀਵਨ ਜਿਉ ਸਕਦੀ ਹੈ। ਇਸ ਧਰਮ ਨੂੰ ਮੰਨਣਾ ਮਨੁਖ ਦੀ ਮਜਬੂਰੀ ਨਹੀਂ, ਸਗੋਂ ਉਸ ਦੀ ਪ੍ਰਾਪਤੀ ਹੈ।
ਸ਼ ਅਜਮੇਰ ਸਿੰਘ ਨੇ ਲਿਖਿਆ ਹੈ, “ਇਹ ਜਾਪਦਾ ਹੈ ਕਿ ਗਦਰੀਆਂ ਨੂੰ ਛਾਉਣੀਆਂ ਅੰਦਰੋਂ ਤੇ ਬਾਹਰੋਂ ਵੀ, ਜਿਸ ਕਿਸਮ ਦਾ ਹੁੰਗਾਰਾ ਤੇ ਮਦਦ ਮਿਲ ਗਈ ਸੀ ਅਤੇ ਉਨ੍ਹਾਂ ਨੇ ਜਿੰਨੀਆਂ ਤਿਆਰੀਆਂ ਕਰ ਲਈਆਂ ਹੋਈਆਂ ਸਨ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਘਟੋ-ਘਟ ਪੰਜਾਬ ਅੰਦਰ ਤਾਂ ਅੰਗਰੇਜ਼ ਹਕੂਮਤ ਦੀਆਂ ਬੁਨਿਆਦਾਂ ਜ਼ਰੂਰ ਹਿਲਾ ਦੇਣੀਆਂ ਸਨ। ਜੇ ਪੰਜਾਬ ਵਿਚ ਹਕੂਮਤ ਦੀਆਂ ਨੀਂਹਾਂ ਹਿਲ ਜਾਂਦੀਆਂ ਤਾਂ ਬਾਕੀ ਥਾਂਵਾਂ ਉਤੇ ਇਸ ਦਾ ਅਸਰ ਕੀ ਹੁੰਦਾ? ਇਸ ਬਾਰੇ ਕੁਝ ਵੀ ਪੱਕ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਐ ਕਿ ਪੰਜਾਬ ਅੰਦਰ ਫੌਜੀ ਬਗਾਵਤ ਨਾਲ ਅੰਗਰੇਜ਼ ਹਕੂਮਤ ਦਾ ਸਿੰਘਾਸਨ ਡਾਵਾਂਡੋਲ ਹੋ ਜਾਣ ਦੀ ਸੂਰਤ ਵਿਚ ਸਿੱਖ ਜਨਤਾ ਅੰਦਰ ਲਾਜ਼ਮੀ ਤਕੜਾ ਉਭਾਰ ਪੈਦਾ ਹੋ ਜਾਣਾ ਸੀ। ਕਿਉਂਕਿ ਉਸ ਵੇਲੇ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਅਜੇ ਜੜ੍ਹਾਂ ਨਹੀਂ ਲਗੀਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਨਾਲੋਂ ਪੰਜਾਬ ਦੀ ਆਜ਼ਾਦੀ ਦੇ ਵਿਚਾਰ ਨੇ ਵੱਧ ਟੁੰਬਣਾ ਸੀ। ਦੋਵੇਂ ਹੀ ਗੱਲਾਂ ਸੰਭਵ ਸਨ। ਇਤਿਹਾਸ ਦਾ ਇਕ ਹੋਰ ਵੱਡਾ ਖੂਨ-ਖਰਾਬਾ ਵੀ ਹੋ ਸਕਦਾ ਸੀ ਅਤੇ ਪੰਜਾਬ ਅੰਦਰ ਸਿੱਖ ਰਾਜ ਦੀ ਮੁੜ ਸਥਾਪਨਾ ਵੀ ਹੋ ਸਕਦੀ ਸੀ। ਸ਼ਚਿੰਦਰਨਾਥ ਸਾਨਿਆਲ ਦੀ ਗਵਾਹੀ ਅਤੇ ਗਦਰੀਆਂ ਦੇ ਮੁਕਦਮੇ ਸੁਣਨ ਵਾਲੇ ਜੱਜਾਂ ਦੇ ਵਿਚਾਰਾਂ ਨੂੰ ਦੇਖਦਿਆਂ ਇਉਂ ਸੋਚਣਾ ਉਕਾ ਹੀ ਗਲਤ ਨਹੀਂ ਕਿ ਗਦਰੀ ਇਨਕਲਾਬੀਆਂ ਅੰਦਰ ਵੀ, ਖਾਲਸਾ ਰਾਜ ਦੀ ਮੁੜ ਸਥਾਪਨਾ ਦਾ ਜਜ਼ਬਾ ਅੰਗੜਾਈ ਲੈ ਸਕਦਾ ਸੀ। ਇਸ ਨਾਲ ਸਿੱਖਾਂ ਦਾ ਤਾਂ ਭਲਾ ਹੋਣਾ ਹੀ ਸੀ, ਭਾਰਤ ਦੇ ਦੂਸਰੇ ਮਜ਼ਲੂਮ ਵਰਗਾਂ ਲਈ ਵੀ ਇਹ ਸ਼ੁਭ ਸ਼ਗਨ ਹੋਣਾ ਸੀ।ḔḔ
ਗਦਰੀ ਬਾਬਿਆਂ ਦਾ ਇਹ ਅਧੂਰਾ ਕਾਰਜ ਅਜੇ ਵੀ ਪੂਰਾ ਕਰਨ ਵਾਲਾ ਹੈ। ਪੰਜਾਬ ਦੇ ਸਮੂਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਕੇਂਦਰ ਸਰਕਾਰ ਦੀ ਸਾਮਰਾਜੀ ਜਕੜ ਤੋਂ ਮੁਕਤ ਕਰਵਾਉਂਦਿਆਂ ਭਾਰਤ ਸਮੇਤ ਸੰਸਾਰ ਭਰ ਦੇ ਦੂਜੇ ਮਜਲੂਮ ਵਰਗਾਂ ਦੀ ਮੁਕਤੀ ਲਈ ਯਤਨ ਕਰਨੇ ਇਸ ਕਾਰਜ ਦਾ ਇਕ ਅਹਿਮ ਅੰਗ ਹੈ। ਇਸ ਸਾਂਝੀ ਲੜਾਈ ਦੇ ਸਰਬ-ਸੰਸਾਰੀ ਪ੍ਰਸੰਗ ਨੂੰ ਸਮਝੇ ਬਗੈਰ, ਸਿੱਖ ਪੰਥ ਤੇ ਪੰਜਾਬ ਦੀ ਮੁਕਤੀ ਅਸੰਭਵ ਹੈ।