ਪਾਰਾ ਸਿਖਰ ‘ਤੇ ਪਹੁੰਚਿਆ ਰਿਹਾ ਭਾਵੇਂ, ਮੋਹ ਪਿਆਰ ਦੇ ਨਾਲ ਉਤਾਰੀਏ ਜੀ।
ਅੱਖਾਂ ਗਹਿਰੀਆਂ ਫੇਰ ਵੀ ਕਰੇ ਜਿਹੜਾ, ਉਸ ਨੂੰ ḔਆਪਣਾḔ ਆਖ ਪੁਚਕਾਰੀਏ ਜੀ।
ਕਿੱਲਾ ਨਫਰਤ ਦਾ ਜਿਨ੍ਹਾਂ ਦੀ ਧੌਣ ਅੰਦਰ, ਉਹਦੇ ਲਈ ਇਲਾਜ ਵਿਚਾਰੀਏ ਜੀ।
ਰੌਲਾ ਮੁੱਕਿਆ ਚੋਣ-ਪ੍ਰਚਾਰ ਵਾਲਾ, ਗੁੱਸੇ ਤਲਖੀਆਂ ਸਭ ਨਕਾਰੀਏ ਜੀ।
ਵਸਦਾ ਰਸਦਾ ਰਹੇ ਪੰਜਾਬ ਸਾਡਾ, ਭਾਈਚਾਰੇ ਦੀ ਸਾਂਝ ਸਤਿਕਾਰੀਏ ਜੀ।
ਝਾੜੂ ਫੇਰ ਕੇ ਸਿਆਸਤ ਦੇ ਮੰਚ ਉਤੇ, ਹੁਣ ਆਪਣਾ ਆਪ ਸੁਧਾਰੀਏ ਜੀ।