Ḕਪੰਜਾਬ ਟਾਈਮਜ਼Ḕ ਵਿਚ ਸ਼ ਅਜਮੇਰ ਸਿੰਘ ਦੀਆਂ ਲਿਖਤਾਂ ਨੂੰ ਲੈ ਕੇ ਚੱਲ ਰਹੀ ਬਹਿਸ ਵਿਚ ਪੈਣ ਦਾ ਨਾ ਕੋਈ ਇਰਾਦਾ ਹੈ ਅਤੇ ਨਾ ਹੀ ਮੇਰੀ ਕੋਈ ਦਿਲਚਸਪੀ ਹੈ। ਪਰ 28 ਜਨਵਰੀ ਦੇ Ḕਪੰਜਾਬ ਟਾਈਮਜ਼Ḕ ਵਿਚ ਸੀਨੀਅਰ ਪੱਤਰਕਾਰ ਸ਼ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ਛਪਿਆ ਹੈ, Ḕਅਜਮੇਰ ਸਿੰਘ ਦੇ ਚਿੰਤਨ ਵਿਰੁਧ ਬਹਿਸ ਦਾ ਪੱਧਰ ਉਚੀ ਦਿਸ਼ਾ ਵਲḔ ਜਿਸ ਵਿਚ ਉਨ੍ਹਾਂ ਇਸ ਬਹਿਸ ਬਾਰੇ ਕੁੱਝ ਟਿੱਪਣੀਆਂ ਕੀਤੀਆਂ ਹਨ।
ਉਨ੍ਹਾਂ ਹੁਣ ਤੱਕ ਵੱਡੇ ਦਾਰਸ਼ਨਿਕਾਂ ਅਤੇ ਸਿਧਾਂਤਕਾਰਾਂ ਵਿਚ ਹੋਈਆਂ ਬਹਿਸਾਂ ਬਾਰੇ ਗੱਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਨਾਨਕ ਸਾਹਿਬ ਦੀ ਬਾਣੀ Ḕਸਿਧ ਗੋਸਟਿḔ ਦਾ ਹਵਾਲਾ ਦਿੱਤਾ ਹੈ। ਇਹ ਗੁਰੂ ਨਾਨਕ ਸਾਹਿਬ ਅਤੇ ਸਿੱਧਾਂ ਵਿਚਕਾਰ ਹੋਈ ਗੋਸ਼ਟੀ ‘ਤੇ ਆਧਾਰਤ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ।
ਸ਼ ਕਰਮਜੀਤ ਸਿੰਘ ਲਿਖਦੇ ਹਨ, “ਪਰ ਸਭ ਤੋਂ ਵੱਡੀ ਯਾਦਗਾਰੀ ਬਹਿਸ 500 ਸਾਲ ਪਹਿਲਾਂ ਹੋਈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਸਾਂਭੀ ਪਈ ਹੈ। ਇਹ ਬਹਿਸ ਗੁਰੂ ਨਾਨਕ ਸਾਹਿਬ ਅਤੇ ਉਸ ਦੌਰ ਦੇ ਕਹਿੰਦੇ-ਕਹਾਉਂਦੇ ਦਾਨਿਸ਼ਵਰ ਸਿੱਧਾਂ ਨਾਲ ਹੋਈ। Ḕਸਿਧ ਗੋਸਟਿḔ ਦੇ ਸਿਰਲੇਖ ਹੇਠ ਹੋਈ ਇਹ ਬਹਿਸ ਇੰਨੀ ਪਿਆਰੀ, ਇੰਨੀ ਮਹਾਨ, ਇੰਨੀ ਉਚੀ, ਇੰਨੀ ਇਤਿਹਾਸਕ, ਇੰਨੀ ਰੂਹਾਨੀ ਅਤੇ ਦਾਰਸ਼ਨਿਕ ਹੈ ਕਿ ਖਾਲਸਾ ਪੰਥ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ। ਇਕ ਪਾਸੇ ਸਿੱਧਾਂ ਦੀ ਮੰਡਲੀ ਬੈਠੀ ਹੋਈ ਹੈ ਅਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਨਾਲ ਸੰਤਾਂ ਦੀ ਇਕ ਸਭਾ ਬੈਠੀ ਹੋਈ ਹੈ। ਬਹਿਸ ਦੀਆਂ ਦੋ ਸ਼ਰਤਾਂ ਹਨ- ਪਹਿਲੀ, Ḕਰੋਸ ਨ ਕੀਜੈ ਉਤਰੁ ਦੀਜੈḔ ਅਤੇ ਦੂਜੀ, Ḕਸਾਚਾ ਕਰਹੁ ਬੀਚਾਰੁ।Ḕ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਸਵਾਲਾਂ ਦੇ, ਜੋ ਉਤਰ ਦਿਤੇ ਅਤੇ ਜਿਸ ਅੰਦਾਜ਼ ਅਤੇ ਸਪੱਸ਼ਟਤਾ ਵਿਚ ਦਿੱਤੇ, ਉਹ ਇਸ ਧਰਤੀ ‘ਤੇ ਲੱਗਿਆ ਇਹੋ ਜਿਹਾ ਰੌਣਕ ਮੇਲਾ ਅਤੇ ਜਸ਼ਨ ਹੈ, ਜੋ ਸਾਨੂੰ ਯਾਦ ਕਰਵਾਉਂਦਾ ਹੈ ਕਿ ਬਹਿਸ ਦੇ ਮਾਪਦੰਡ, ਬਹਿਸ ਵਿਚ ਸਲੀਕਾ ਅਤੇ ਗਿਆਨ ਦਾ ਪੱਧਰ ਕਿਹੋ ਜਿਹਾ ਹੋਣਾ ਚਾਹੀਦਾ ਹੈ।”
ਸ਼ ਕਰਮਜੀਤ ਸਿੰਘ ਇਕ ਸੀਨੀਅਰ ਪੱਤਰਕਾਰ (ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਦੇ ਸਾਬਕਾ ਅਸਿਸਟੈਂਟ ਐਡੀਟਰ) ਹਨ ਅਤੇ ਉਹ ਗੁਰਬਾਣੀ ਨਾਲ ਵੀ ਡੂੰਘੇ ਜੁੜੇ ਹੋਏ ਹਨ ਤੇ ਨਿੱਤਨੇਮੀ ਗੁਰਸਿੱਖ ਹਨ। ਜੋ ਬੰਦਾ ਬਾਣੀ ਦਾ ਅਧਿਐਨ ਕਰਦਾ ਹੈ, ਕੁਦਰਤੀ ਹੈ ਕਿ ਸਿੱਖ ਸਿਧਾਂਤਕਾਰੀ ਲਈ ਉਸ ਦੀ ਟੇਕ ਵੀ ਸਿੱਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਿੱਤੇ ਗੁਰਮਤਿ ਸਿਧਾਂਤਾਂ ਤੇ ਹੀ ਹੋਣੀ ਚਾਹੀਦੀ ਹੈ, ਕਿਉਂਕਿ ਜੋ ਸਿਧਾਂਤ ਅਤੇ ਅਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨੁਸਾਰੀ ਨਹੀਂ ਹਨ, ਤਾਂ ਸਿਧਾਂਤ ਜਿੰਨਾ ਮਰਜ਼ੀ ਲਾਹੇਵੰਦਾ ਹੋਵੇ, ਉਸ ਨੂੰ ਗੁਰੂ-ਅਨੁਸਾਰੀ ਨਹੀਂ ਮੰਨਿਆ ਜਾ ਸਕਦਾ। ਸਾਰੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਨਿਰੰਤਰਤਾ ਵਿਚ ਹੀ ਸਿਧਾਂਤਾਂ ਦੀ ਪੇਸ਼ਕਾਰੀ ਕੀਤੀ ਹੈ।
ਸ਼ ਕਰਮਜੀਤ ਸਿੰਘ ਦੇ ਪਹਿਲੇ ਲੇਖ ਤੋਂ ਬਾਅਦ ਪੰਜਾਬ ਟਾਈਮਜ਼ ਦੇ 21 ਜਨਵਰੀ ਦੇ ਅੰਕ ਵਿਚ ਸ਼ ਕਮਲਜੀਤ ਸਿੰਘ ਬਾਸੀ, ਫਰੀਮਾਂਟ (ਕੈਲੀਫੋਰਨੀਆ) ਨੇ ਆਪਣੇ ਸੰਖੇਪ ਲੇਖ ਵਿਚ ਕੁੱਝ ਪ੍ਰਸ਼ਨ ਸ਼ ਕਰਮਜੀਤ ਸਿੰਘ ਨੂੰ ਕੀਤੇ ਸਨ। ਇਹ ਪ੍ਰਸ਼ਨ ਬਹੁਤ ਸਾਰੇ ਲੋਕਾਂ ਦੇ ਵੀ ਹਨ ਅਤੇ ਬਿਲਕੁਲ ਸਹੀ ਪਰਿਪੇਖ ਵਿਚ ਵੀ ਹਨ, ਜਿਨ੍ਹਾਂ ਦਾ ਉਤਰ ਕਦੇ ਕਿਸੇ ਨੇ ਦੇਣ ਦੀ ਖੇਚਲ ਨਹੀਂ ਕੀਤੀ।
ਇਹ ਪ੍ਰਸ਼ਨ ਕਰਦਿਆਂ ਸ਼ ਕਮਲਜੀਤ ਸਿੰਘ ਨੇ ਪਟਿਆਲੇ ਅਰਬਨ ਅਸਟੇਟ ਸਥਿਤ Ḕਵਾਈਟ ਹਾਊਸḔ ਦਾ ਜ਼ਿਕਰ ਵੀ ਕੀਤਾ ਹੈ। Ḕਵਾਈਟ ਹਾਊਸḔ ਦੀ ਅਸਲੀਅਤ ਸਾਹਮਣੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਕਿ ਸਾਡੇ ਇੱਕ ਪ੍ਰੋਫੈਸਰ, ਜੋ ਅਰਬਨ ਅਸਟੇਟ ਦੇ ਹੀ ਰਹਿਣ ਵਾਲੇ ਹਨ, ਯੂਨੀਵਰਸਿਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਦੀ ਪਤਨੀ ਨੇ ਆਪਣੇ ਘਰ ਪ੍ਰੋਫੈਸਰ ਸਾਹਿਬ ਦੀਆਂ ਇਸਤਰੀ ਅਧਿਆਪਕ ਹਮਾਇਤੀਆਂ ਲਈ ਇੱਕ ਚਾਹ ਪਾਰਟੀ ਰੱਖੀ, ਜਿਸ ਵਿਚ ਗੁਆਂਢ ਤੋਂ ਵੀ ਕੁੱਝ ਬੀਬੀਆਂ ਨੂੰ ਸੱਦਿਆ। ਗੁਆਂਢ ਵਿਚ ਹੋਣ ਕਰਕੇ ਉਸ ਵਿਚ ਵਾਈਟ ਹਾਊਸ ਵਾਲੀ ਬੀਬੀ ਵੀ ਸ਼ਾਮਲ ਸੀ ਜਿਸ ਨੇ ਕੂਹਣੀਆਂ ਤੱਕ ਦੋਵੇਂ ਬਾਹਵਾਂ ਸੋਨੇ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸਨ, ਦੋਵਾਂ ਹੱਥਾਂ ਵਿਚ ਛਾਪਾਂ-ਛੱਲੇ ਅਤੇ ਕਈ ਕਈ ਥਾਂਵਾਂ ਤੋਂ ਵਿੰਨ੍ਹੇ ਦੋਵਾਂ ਕੰਨਾਂ ਵਿਚ ਵੱਡੇ-ਛੋਟੇ ਗਹਿਣੇ ਪਾਏ ਹੋਏ ਸਨ। ਸਭ ਦਾ ਧਿਆਨ ਉਸ ਵੱਲ ਜਾਣਾ ਕੁਦਰਤੀ ਸੀ, ਕਿਉਂਕਿ ਅਧਿਆਪਕਾਂ ਕੋਲ ਨਾ ਇੰਨੇ ਗਹਿਣੇ ਹੁੰਦੇ ਹਨ ਅਤੇ ਨਾ ਹੀ ਉਹ ਪਾਉਂਦੀਆਂ ਹਨ। ਸਾਡੀ ਇੱਕ ਬਹੁਤ ਹੀ ਸਤਿਕਾਰਤ ਸੀਨੀਅਰ ਅਧਿਆਪਕਾ, ਜੋ ਅਕਾਲੀ ਪਰਿਵਾਰ ਵਿਚ ਜੰਮੇ ਪਲੇ ਹਨ, ਨੇ ਮੈਨੂੰ ਹੌਲੀ ਦੇਣੇ ਪੁੱਛਿਆ, Ḕਗੁਰਨਾਮ ਇਹ ਲੇਡੀ ਕੌਣ ਹੈ?Ḕ (ਮੇਰਾ ਘਰ ਵੀ ਉਸੇ ਏਰੀਏ ਵਿਚ ਹੈ), ਤਾਂ ਮੈਂ ਜਿਸ ਰੂਪ ਵਿਚ ਅਸੀਂ ਸਾਰੇ ਗੁਆਂਢੀ ਜਾਣਦੇ ਸਾਂ, ਦੱਸਿਆ ਕਿ ਇਹ ਠੇਕੇਦਾਰ ḔਸੰਧੂḔ ਦੀ ਪਤਨੀ ਹੈ ਅਤੇ Ḕਨਾਭੇ ਵਾਲੀਆਂ ਬੀਬੀਆਂḔ ਵਿਚੋਂ ਹੈ। ਸਾਡੇ ਇਸੇ ਗੁਆਂਢ ਵਿਚੋਂ ਇੱਕ ਭਾਈ ਸਾਹਿਬ ਸਰਕਾਰੀ ਨੌਕਰੀ ਵਿਚ ਇੰਜੀਨੀਅਰ ਦੇ ਤੌਰ ‘ਤੇ ਪਹਿਲਾਂ ਐਸ਼ਵਾਈæਐਲ਼ ‘ਤੇ ਕੰਮ ਕਰਦੇ ਸਨ ਅਤੇ ਫਿਰ ਕੰਮ ਬੰਦ ਹੋਣ ‘ਤੇ ਉਨ੍ਹਾਂ ਦਾ ਤਬਾਦਲਾ ਕਿਸੇ ਹੋਰ ਮਹਿਕਮੇ ਵਿਚ ਹੋ ਗਿਆ ਸੀ। ਜਿਸ ਦਿਨ ਸਾਰੀ ਦੁਖਦਾਈ ਘਟਨਾ ਵਾਪਰੀ ਅਤੇ ਟੀæਵੀæ ਉਤੇ ਖਬਰ ਨਸ਼ਰ ਹੋਈ ਕਿ ਸਾਡੇ ਗੁਆਂਢ ਰਹਿਣ ਵਾਲੇ ਠੇਕੇਦਾਰ ḔਸੰਧੂḔ ਅਸਲ ਵਿਚ ਭਾਈ ਸੁਖਦੇਵ ਸਿੰਘ ਬੱਬਰ ਸਨ ਤਾਂ ਉਸ ਵੀਰ ਦੇ ਚਿਹਰੇ ਉਤੇ ਦੁੱਖ ਦੀਆਂ ਲਕੀਰਾਂ ਸਪੱਸ਼ਟ ਨਜ਼ਰ ਆ ਰਹੀਆਂ ਸਨ। ਬੜੇ ਦੁਖੀ ਮਨ ਨਾਲ ਉਨ੍ਹਾਂ ਦਾ ਪ੍ਰਸ਼ਨ ਸੀ, “ਮੈਨੂੰ ਸਮਝ ਨਹੀਂ ਆ ਰਹੀ ਕਿ ਪਹਿਲਾਂ ਇਨ੍ਹਾਂ ਨੇ ਬਤੌਰ ਠੇਕੇਦਾਰ ਐਸ਼ਵਾਈæਐਲ਼ ਦਾ ਠੇਕਾ ਕਿਉਂ ਲਿਆ ਤੇ ਪਿੱਛੋਂ ਉਥੇ ਕੰਮ ਕਰਨ ਵਾਲੇ ਮਜ਼ਦੂਰ ਕਿਉਂ ਮਰਵਾ ਦਿੱਤੇ?”
ਮੈਨੂੰ ਇਸ ਗੱਲ ਦਾ ਅਜੇ ਤੱਕ ਵੀ ਚੰਗੀ ਤਰ੍ਹਾਂ ਪਤਾ ਨਹੀਂ ਹੈ ਕਿ ਭਾਈ ਸੁਖਦੇਵ ਸਿੰਘ ਬੱਬਰ ਦਾ ਐਸ਼ਵਾਈæਐਲ਼ ਦੇ ਨਿਰਮਾਣ ਲਈ ਠੇਕੇਦਾਰੀ ਵਿਚ ਕੋਈ ਹਿੱਸਾ ਸੀ ਜਾਂ ਨਹੀਂ। ਇਹ ਵੀ ਨਹੀਂ ਪਤਾ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਲਈ ਰੁੱਖੀ-ਮਿੱਸੀ ਰੋਟੀ ਜੁਟਾਉਣ ਵਾਲੇ ਗਰੀਬ ਨਿਹੱਥੇ ਮਜ਼ਦੂਰ ਭਾਈ ਸੁਖਦੇਵ ਸਿੰਘ ਦੇ ਹੁਕਮਾਂ ਅਨੁਸਾਰ ਹੀ ਮਾਰੇ ਗਏ ਸਨ? ਇਸ ਤਰ੍ਹਾਂ ਦੇ ਹਜ਼ਾਰਾਂ ਸਵਾਲ ਸਨ ਜੋ ਉਨ੍ਹੀਂ ਦਿਨੀਂ ਲੋਕਾਂ ਦੇ ਮਨਾਂ ਵਿਚ ਉਠਦੇ ਸਨ ਅਤੇ ਅਜੇ ਤੱਕ ਵੀ ਉਠ ਰਹੇ ਹਨ।
ਸ਼ ਕਰਮਜੀਤ ਸਿੰਘ ਜਾਣਦੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਯੋਗ, ਦੁਨੀਆਂਦਾਰੀ ਤੇ ਅਧਿਆਤਮਕਤਾ ਨਾਲ ਜੁੜੇ ਅਨੇਕ ਪ੍ਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਨੇ ਸਭ ਦਾ ਉਤਰ ਬਹੁਤ ਹੀ ਸਹਿਜ ਅਤੇ ਸਪੱਸ਼ਟਤਾ ਨਾਲ ਦਿੱਤਾ ਅਤੇ ਸਿੱਧਾਂ ਦੀ ਪੂਰੀ ਤਰ੍ਹਾਂ ਤਸੱਲੀ ਕਰਾਈ। ਇਸ ਦਾ ਜ਼ਿਕਰ ਆਪਣੇ ਲੇਖ ਵਿਚ ਕਰਮਜੀਤ ਸਿੰਘ ਨੇ ਖੁਦ ਕੀਤਾ ਵੀ ਹੈ। ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਕਮਲਜੀਤ ਸਿੰਘ ਬਾਸੀ ਦੇ ਪ੍ਰਸ਼ਨਾਂ ਦਾ ਉਤਰ (ਇਹ ਪ੍ਰਸ਼ਨ ਮੇਰੇ ਵਰਗੇ ਸਧਾਰਨ ਅਤੇ ਆਮ ਸਿੱਖਾਂ ਦੇ ਵੀ ਹਨ) ਸ਼ ਕਰਮਜੀਤ ਸਿੰਘ ਜ਼ਰੂਰ ਦੇਣਗੇ। ਗੋਸ਼ਟੀ ਜਾਂ ਬਹਿਸ ਦਾ ਅਰਥ ਹੀ ਇਹ ਹੁੰਦਾ ਹੈ ਕਿ ਪ੍ਰਸ਼ਨ ਪੁੱਛਣ ਵਾਲੇ ਦੀ ਅਕਾਂਖਿਆ ਸੰਤੁਸ਼ਟ ਕੀਤੀ ਜਾਵੇ ਅਤੇ ਉਸ ਦੇ ਭਰਮ ਦੂਰ ਕੀਤੇ ਜਾਣ। ਇਸੇ ਨਾਲ ਹੀ ਕੋਈ ਵੀ ਸਾਰਥਕ ਗੋਸ਼ਟੀ ਅੱਗੇ ਚੱਲ ਸਕਦੀ ਹੈ। ਵਿਰੋਧੀ ਧਿਰ ਦੀ ਸੰਤੁਸ਼ਟੀ ਕਰਾਏ ਬਿਨਾ ਕਿਸੇ ਵੀ ਗੋਸ਼ਟੀ ਨੂੰ ਅੱਗੇ ਲੈ ਜਾਣਾ ਮੁਸ਼ਕਿਲ ਹੁੰਦਾ ਹੈ।
ਸ਼ ਕਰਮਜੀਤ ਸਿੰਘ ਨੇ ਇਨ੍ਹਾਂ ਪ੍ਰਸ਼ਨਾਂ ਦੇ ਉਤਰ ਦੇਣ ਦੀ ਅਜੇ ਤੱਕ ਕੋਈ ਚੇਸ਼ਟਾ ਨਹੀਂ ਕੀਤੀ। ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜਿਸ ਗੁਰੂ ਨਾਨਕ ਸਾਹਿਬ, ਸਿੱਖ ਧਰਮ ਦੇ ਬਾਨੀ ਗੁਰੂ ਦੀ ਗੋਸਟਿ ਦੀ ਉਨ੍ਹਾਂ ਨੇ ਉਦਾਹਰਣ ਦਿੱਤੀ ਹੈ, ਉਸੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਪੂਰੀ ਦਿਆਨਤਦਾਰੀ ਨਾਲ, ਗੁਰੂ ਦੇ ਸਿੱਖ ਵਰਗੇ ਸਹਿਜ ਨਾਲ, ਗੁਰੂ ਨਾਨਕ ਦੀ ਵਿਚਾਰਧਾਰਾ ਅਨੁਸਾਰ ਇਨ੍ਹਾਂ ਪ੍ਰਸ਼ਨਾਂ ਦੇ ਉਤਰ ਦੇਣ। ਬਿਨਾ ਉਤਰ ਦਿੱਤਿਆਂ, ਉਹ ਵੀ ਗੁਰਬਾਣੀ ਅਨੁਸਾਰ ਬਹਿਸ ਸਾਰਥਕ ਕਿਵੇਂ ਹੋਵੇਗੀ ਅਤੇ ਅੱਗੇ ਕਿਵੇਂ ਵਧਿਆ ਜਾਵੇਗਾ? ਜੇ ਇਨ੍ਹਾਂ ਪ੍ਰਸ਼ਨਾਂ ਦੀ ਵਿਆਖਿਆ ਸਿੱਖ ਸਿਧਾਂਤਾਂ ਅਨੁਸਾਰ ਨਹੀਂ ਸਾਹਮਣੇ ਆਉਂਦੀ ਤਾਂ ਜੋ ਸਾਰਾ ਵਰਤਾਰਾ ਉਦੋਂ ਵਾਪਰਿਆ, ਉਹ ਪੂਰਨ ਤੌਰ ‘ਤੇ ਸਿੱਖ ਸਿਧਾਂਤਾਂ ਅਨੁਸਾਰ ਕਿਵੇਂ ਇੰਟਰਪਰੈਟ ਹੋਵੇਗਾ? ਜੇ ਵਰਤਾਰੇ ਵਿਚ ਸਿੱਖ ਸਿਧਾਂਤਾਂ ਦੀ ਉਲੰਘਣਾ ਹੋਈ ਹੈ ਤਾਂ ਇਹ ਕਿਵੇਂ ਆਸ ਕੀਤੀ ਜਾਵੇਗੀ ਕਿ ਨਤੀਜੇ ਵਜੋਂ ਸਥਾਪਤ ਹੋਇਆ ਰਾਜ-ਪ੍ਰਬੰਧ ਗੁਰਮਤਿ ਅਸੂਲਾਂ ਅਨੁਸਾਰ Ḕਇਹੁ ਹੋਆ ਹਲੇਮੀ ਰਾਜੁ ਜੀਉḔ ਹੀ ਹੋਵੇਗਾ?
ਇਥੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਕਾਫੀ ਸਮਾਂ ਪਹਿਲਾਂ ਮੇਰੇ ਹੱਥ ਇੱਕ ਲੇਖ ਲੱਗਿਆ ਸੀ, “ਅੱਗੇ ਤੁਰਨ ਤੋਂ ਪਹਿਲਾਂ…ਇਕ ਨਜ਼ਰ ਅਤੇ ਨਜ਼ਰੀਆ” (ਦਲਜੀਤ ਸਿੰਘ ਬਿੱਟੂ)। ਇਸ ਲੇਖ ਵਿਚ ਉਨ੍ਹਾਂ ਲਿਖਿਆ ਹੈ, “ਖਾਲਸਾ ਪੰਥ ਵਿਚ ਆਪਣੇ ਸਾਰੇ ਪੈਰੋਕਾਰਾਂ ਲਈ ਆਜ਼ਾਦੀ ਅਤੇ ਬਰਾਬਰੀ ਤਾਂ ਹੈ ਹੀ ਸਗੋਂ ਦੂਸਰੀ ਵਿਚਾਰਧਾਰਾ ਦੇ ਸਚਿਆਰੇ ਅਮਲ ਵਾਲੀਆਂ ਰੂਹਾਂ ਨੂੰ ਵੀ ਬਰਾਬਰੀ ਹਾਸਲ ਹੈ ਜਿਸ ਦੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਹਨ। ਹਿੰਦੂ ਮਤ ਆਪਣੇ ਸਾਰੇ ਪੈਰੋਕਾਰਾਂ ਨੂੰ ਬਰਾਬਰੀ ਦਾ ਦਰਜ਼ਾ ਨਹੀਂ ਦਿੰਦਾ। ਉਥੇ ਜਾਤ-ਪਾਤ ਆਧਾਰਤ ਊਚ-ਨੀਚ ਹੈ। ਪੱਛਮ ਦੇ ਤਿੰਨੇ ਧਰਮਾਂ, ਪੂਰਬ ਦੇ ਬੁੱਧ ਧਰਮ ਅਤੇ ਆਧੁਨਿਕਤਾਵਾਦੀ ਵਿਚਾਰਧਾਰਾ ਵਿਚ ਆਪਣੇ ਪੈਰੋਕਾਰਾਂ ਲਈ ਆਜ਼ਾਦੀ ਤੇ ਬਰਾਬਰੀ ਦਾ ਸਿਧਾਂਤ ਤਾਂ ਹੈ ਪਰ ḔਦੂਜਿਆਂḔ ਲਈ, ਜਾਂ ਜੋ ਸੱਚ ਲਈ ਤਤਪਰ ਨਹੀਂ ਹਨ, ਵਾਸਤੇ ਕੋਈ ਥਾਂ ਨਹੀਂ ਹੈ। ਹਰ ਧਰਮ, ਸੱਭਿਆਚਾਰ ਜਾਂ ਵਿਚਾਰਧਾਰਾ ਵਿਚ ḔਆਪਣਿਆਂḔ ਅਤੇ ḔਦੂਜਿਆਂḔ ਵਿਚ ਵਖਰੇਵਾਂ ਕੀਤਾ ਜਾਂਦਾ ਹੈ। ਇਸ ਵਖਰੇਵੇਂ ਦਾ ਆਧਾਰ ਰੰਗ, ਨਸਲ, ਧਾਰਮਕ, ਸੱਭਿਆਚਾਰਕ ਜਾਂ ਵਿਚਾਰਧਾਰਕ ਵਿਸ਼ਵਾਸ ਨੂੰ ਬਣਾਇਆ ਜਾਂਦਾ ਹੈ। ਕੋਈ ਦੇਸ਼ ਆਪਣੀ ਵਿਚਾਰਧਾਰਾ ਵਿਚ ਸਾਰਿਆਂ ਲਈ ਬਰਾਬਰੀ ਦਾ ਸਿਧਾਂਤ ਹੋਣ ਦੇ ਬਾਵਜੂਦ ਵਿਤਕਰੇ ਦੇ ਉਕਤ ਬਿਆਨੇ ਤੱਤਾਂ ਤੋਂ ਮੁਕਤ ਨਹੀਂ ਹਨ। ਪਰ ਖਾਲਸਾ ਪੰਥ ਵਿਚ ਇਸ ਫਰਕ ਦਾ ਆਧਾਰ Ḕਸਚਿਆਰਾ ਅਮਲḔ ਹੈ ਨਾ ਕਿ ਰੰਗ, ਨਸਲ, ਲਿੰਗ ਤੇ ਧਾਰਮਕ, ਸੱਭਿਆਚਾਰਕ ਜਾਂ ਵਿਚਾਰਧਾਰਕ ਵਿਸ਼ਵਾਸ। ਖਾਲਸਾ ਪੰਥ ḔਦੂਜਿਆਂḔ ਜਾਂ ਉਨ੍ਹਾਂ ਨੂੰ ਜੋ ਸੱਚ ਲਈ ਹੀ ਤਤਪਰ ਨਹੀਂ ਹਨ, ਨੂੰ ਵੀ ਬਣਦੀ ਜਗ੍ਹਾ ਦਿੰਦਾ ਹੈ ਕਿਉਂਕਿ ਪੰਥ ਵਿਚ ਸਰਬੱਤ ਦੇ ਭਲੇ ਦਾ ਨੇਮ ਹੈ। ਇਥੇ ਬੁਰੇ ਦੀ ਜਗ੍ਹਾ ਬੁਰਿਆਈ ਨੂੰ ਖਤਮ ਕਰਨ ਦਾ ਬਿਰਦ ਹੈ ਅਤੇ ਪੰਥ ਦੂਜਿਆਂ ਨੂੰ ਵੀ ਆਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ ਵਾਲਾ ਸੁਖਾਵਾਂ ਮਾਹੌਲ ਪ੍ਰਦਾਨ ਕਰਦਾ ਹੈ।”
ਜੇ ਭਾਈ ਦਲਜੀਤ ਸਿੰਘ ਬਿੱਟੂ ਦੀ ਇਸ ਲਿਖਤ ‘ਤੇ ਕੋਈ ਸ਼ੋਰ ਨਹੀਂ ਮੱਚਿਆ (ਮੱਚਣਾ ਚਾਹੀਦਾ ਵੀ ਨਹੀਂ ਕਿਉਂਕਿ ਇਹੀ ਗੁਰਬਾਣੀ ਦੀ ਸਿੱਖਿਆ ਹੈ) ਤਾਂ ਫਿਰ ਸ਼ ਅਜਮੇਰ ਸਿੰਘ ਦੇ ਭਾਸ਼ਣ ‘ਤੇ ਏਨਾ ਵਾਵੇਲਾ ਕਿਉਂ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਵਾਲਾ ਕੋਈ ਵੀ ਗੁਰੂ ਦਾ ਸਿੱਖ ਤੰਗ ਨਜ਼ਰੀਆ ਰੱਖ ਹੀ ਨਹੀਂ ਸਕਦਾ। ਬਾਣੀ ਨੂੰ ਪੜ੍ਹਦਿਆਂ-ਸੁਣਦਿਆਂ ਸਮਝ ਨੇ ਇਹੀ ਤੱਥ ਗ੍ਰਹਿਣ ਕੀਤਾ ਹੈ।
-ਡਾæ ਗੁਰਨਾਮ ਕੌਰ, ਕੈਨੇਡਾ