ਗੁਲਜ਼ਾਰ ਸਿੰਘ ਸੰਧੂ
ਫਰਵਰੀ ਦਾ ਮਹੀਨਾ ਮਿਰਜ਼ਾ ਗ਼ਾਲਿਬ ਦੇ ਇੰਤਕਾਲ ਦਾ ਮਹੀਨਾ (15 ਫਰਵਰੀ 1869) ਹੀ ਨਹੀਂ, ਉਸ ਦੇ ਪੈਨਸ਼ਨ ਦੀ ਬਹਾਲੀ ਲਈ ਕਲਕੱਤਾ ਪਹੁੰਚਣ (19 ਫਰਵਰੀ 1828) ਦਾ ਮਹੀਨਾ ਵੀ ਹੈ। ਗ਼ਾਲਿਬ ਦੇ ਵੱਡੇ-ਵਡੇਰੇ ਤੁਰਕੀ ਵਿਚ ਉਚੇ ਸੈਨਿਕ ਪਦਾਂ Ḕਤੇ ਰਹਿਣ ਪਿਛੋਂ ਸਮਰਕੰਦ ਵਿਚ ਖੇਤੀਬਾੜੀ ਕਰਨ ਉਪਰੰਤ ਲਾਹੌਰ ਰਾਹੀਂ ਆਗਰਾ ਦੇ ਵਸਨੀਕ ਹੋ ਗਏ ਸਨ। 1802 ਵਿਚ ਪਿਤਾ ਦੀ ਮੌਤ ਸਮੇਂ ਗਾਲਿਬ ਦੀ ਮਾਂ ਕੋਲ ਦੋ ਹਵੇਲੀਆਂ ਸਨ ਪਰ ਦੋਨੋਂ ਗਿਰਵੀ ਪਈਆਂ ਸਨ। ਫੇਰ ਵੀ ਲਾਰਡ ਲੇਕ ਦੇ ਕਾਰਜ ਕਾਲ ਵਿਚ ਮਿਰਜ਼ਾ ਗਾਲਿਬ ਦੇ ਵਡੇਰਿਆਂ ਨੂੰ 10,000 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਸੀ
ਜੋ ਦਗੇਬਾਜ਼ ਰਿਸ਼ਤੇਦਾਰਾਂ ਨੇ ਵੰਡ-ਵੰਡਾ ਲਈ ਤੇ ਗ਼ਾਲਿਬ ਦੇ ਹਿੱਸੇ ਕੇਵਲ 750 ਰੁਪਏ ਸਾਲ ਰਹਿ ਗਈ। ਜੀਵਨ ਨਿਰਬਾਹ ਦਾ ਹੋਰ ਕੋਈ ਸਾਧਨ ਨਾ ਹੋਣ ਕਾਰਨ ਹਰ ਤਰ੍ਹਾਂ ਦੇ ਦੁੱਖ ਭੋਗਦਿਆਂ ਘੋੜਾ, ਤਾਂਗਾ, ਬੈਲਗੱਡੀ ਤੇ ਕਿਸ਼ਤੀ ਦੁਆਰਾ ਬਾਂਦਾ, ਮੋਧਾ, ਚਿੱਲਾ ਤਾਰਾ, ਅਲਾਹਾਬਾਦ, ਬਨਾਰਸ ਤੇ ਮੁਰਸ਼ਿਦਾਬਾਦ ਰਾਹੀਂ 1500 ਕਿਲੋਮੀਟਰ ਦਾ ਸਫਰ ਤੈਅ ਕਰਕੇ ਕਲਕੱਤਾ ਪਹੁੰਚਿਆ ਤਾਂ ਉਸ ਨੂੰ ਸ਼ਿਮਲਾ ਬਾਜ਼ਾਰ ਵਿਚ ਛੇ ਰੁਪਏ ਪ੍ਰਤੀ ਮਹੀਨਾ ਇਕ ਮਕਾਨ ਕਿਰਾਏ ਉਤੇ ਮਿਲ ਗਿਆ। ਇਸ ਮਕਾਨ ਦੇ ਖੁੱਲ੍ਹੇ ਵਿਹੜੇ ਵਿਚ ਪੀਣ ਵਾਲੇ ਪਾਣੀ ਦਾ ਖੂਹ ਹੀ ਨਹੀਂ, ਉਹਦੇ ਆਪਣੇ ਲਈ ਯੋਗ ਪਾਖਾਨਾ ਤੇ ਉਸ ਦੇ ਘੋੜੇ ਲਈ ਵੱਖਰਾ ਪ੍ਰਬੰਧ ਸੀ। ਮਿਰਜ਼ਾ ਨੇ ਇਸ ਮਕਾਨ ਦੇ ਸ਼ਾਂਤਮਈ ਮਾਹੌਲ ਦੀ ਇਵੇਂ ਸਿਫਤ ਕੀਤੀ ਹੈ ਜਿਵੇਂ ਰਸਤੇ ਵਿਚ ਬਨਾਰਸ ਵਿਚ ਰਹਿ ਕੇ ਕੱਟੇ ਟਿਕਾਣੇ ਦੀ। ਬਨਾਰਸ ਦੀ ਇਕ ਹਸੀਨਾ ਬਾਰੇ ਉਸ ਦਾ ਫਾਰਸੀ ਵਿਚ ਲਿਖਿਆ ਇੱਕ ਸ਼ਿਅਰ ਵੀ ਪ੍ਰਸਿੱਧ ਹੈ, “ਕਾਸ਼! ਬਨਾਰਸ ਦਾ ਉਹ ਹਸੀਨ ਬੁੱਤ ਮੈਨੂੰ ਕਬੂਲ ਕਰ ਲਵੇ ਤੇ ਮੈਂ ਆਖਾਂ ਕਿ ਮੈਂ ਤੇਰਾ ਗੁਲਾਮ ਹਾਂ ਤੇ ਉਹ ਨਾਜ਼ ਨਖਰੇ ਨਾਲ ਬੋਲੇ, ਬੇਸ਼ੱਕ ਬੇਸ਼ੱਕ।”
ਬਨਾਰਸ ਬਾਰੇ ਉਸ ਨੇ ਮੁਹੰਮਦ ਅਲੀ ਖਾਂ ਦੇ ਨਾਂ ਇਕ ਖਤ ਵਿਚ ਇਹ ਵੀ ਲਿਖਿਆ, “ਬਨਾਰਸ ਦੀ ਹਵਾ ਨੇ ਮੇਰੇ ਸਰੀਰ ਨੂੰ ਏਨਾ ਤਰੋਤਾਜ਼ਾ ਕਰ ਦਿੱਤਾ ਹੈ ਕਿ ਜੇ ਮੈਨੂੰ ਆਪਣੇ ਦੁਸ਼ਮਣਾਂ ਦੇ ਮਜ਼ਾਕ ਦਾ ਕੋਈ ਡਰ ਨਾ ਹੋਵੇ ਤਾਂ ਮੈਂ ਧਰਮ ਬਦਲ ਕੇ ਸਦਾ ਲਈ ਇਸ ਸਵਰਗ ਰੂਪੀ ਸ਼ਹਿਰ ਵਿਚ ਵਸਣ ਲਈ ਆਪਣੇ ਮੱਥੇ ਉਤੇ ਤਿਲਕ ਲਾ ਕੇ ਜਨੇਊ ਪਹਿਨ ਲੈਂਦਾ ਤੇ ਨਿਯਮ ਨਾਲ ਉਦੋਂ ਤੱਕ ਗੰਗਾ ਦੇ ਕੰਢੇ ਬੈਠਾ ਰਹਿੰਦਾ ਜਦੋਂ ਤੱਕ ਜੀਵਨ ਰੂਪੀ ਚਕਾਚੌਂਧ ਦੀ ਗਰਦ ਨਾ ਧੁਲ ਜਾਂਦੀ ਤੇ ਮੈਂ ਇਕ ਕਤਰੇ ਵਾਂਗ ਗੰਗਾ ਨਦੀ ਵਿਚ ਨਾ ਸਮਾ ਜਾਂਦਾ। ਹੋ ਸਕਦਾ ਹੈ ਗ਼ਾਲਿਬ ਦਾ ਹੇਠ ਲਿਖਿਆ ਸ਼ਿਅਰ ਵੀ ਬਨਾਰਸ ਦੇ ਟਿਕਾਣੇ ਦੀ ਉਪਜ ਹੋਵੇ:
ਹੂਏ ਮਰ ਕੇ ਹਮ ਜੋ ਰੁਸਵਾ ਹੂਏ
ਕਿਉਂ ਨਾ ਗਰਕ ਏ ਦਰਯਾ।
ਨਾ ਕਭੀ ਜਨਾਜ਼ਾ ਉਠਤਾ
ਨਾ ਕਹੀਂ ਮਜ਼ਾਰ ਹੋਤਾ।
ਸ਼ਿਮਲਾ ਬਾਜ਼ਾਰ ਵਾਲੇ ਟਿਕਾਣੇ ਤੋਂ ਨਵਾਬ ਅਲੀ ਅਕਬਰ ਖਾਂ ਦੀ ਹੁਗਲੀ ਵਾਲੀ ਹਵੇਲੀ ਲਈ ਕਿਸ਼ਤੀ ਵੀ ਸਹਿਜੇ ਹੀ ਮਿਲ ਜਾਂਦੀ ਸੀ। ਉਥੇ ਹੁਗਲੀ ਕਾਲਜ, ਮੁਸਾਫਰਖਾਨਾ ਨਵਾਬ ਦੀ ਦੇਖ-ਰੇਖ ਵਿਚ ਚਲਦੇ ਹੋਣ ਕਾਰਨ ਉਸ ਦੀ ਸਰਕਾਰੇ-ਦਰਬਾਰੇ ਬੜੀ ਪੜਤ ਸੀ। ਪਰ ਗ਼ਾਲਿਬ ਨਹੀਂ ਸੀ ਜਾਣਦਾ ਕਿ ਉਸ ਦੇ ਕਲਕੱਤਾ ਪਹੁੰਚਣ ਤੱਕ ਅਲੀ ਅਕਬਰ ਖਾਂ ਦਾ ਗੋਰੀ ਸਰਕਾਰ ਨਾਲ ਏਨਾ ਮਤਭੇਦ ਹੋ ਚੁੱਕਾ ਹੈ ਕਿ ਹੁਗਲੀ ਦੇ ਕਲੈਕਟਰ ਨਾਲ ਵੀ ਸਾਰੇ ਸਬੰਧ ਵਿਗੜ ਚੁੱਕੇ ਸਨ। ਮਿਰਜ਼ਾ ਗ਼ਾਲਿਬ ਦਾ ਪੱਕਾ ਮੱਦਾਹ ਹੋਣ ਦੇ ਬਾਵਜੂਦ ਨਵਾਬ ਬਹੁਤਾ ਕੁਝ ਨਹੀਂ ਕਰ ਸਕਿਆ, ਓਧਰ ਮਿਰਜ਼ਾ ਮੁਹੰਮਦ ḔਬਾਕਿਰḔ ਦਾ ਇੱਕ ਸ਼ਾਗਿਰਦ ਦੀਵਾਨੀ ਸਿੰਘ ਜੋ 18 ਸਾਲ ਦੀ ਉਮਰ ਵਿਚ ਮੁਸਲਮਾਨ ਹੋਣ ਪਿਛੋਂ ਕਵੀ ਕਤੀਲ ਵਜੋਂ ਪ੍ਰਸਿੱਧ ਹੋਇਆ, ਗ਼ਾਲਿਬ ਨਾਲ ਏਨੀ ਖਾਰ ਖਾਂਦਾ ਸੀ ਕਿ ਗ਼ਾਲਿਬ ਦੇ ਪਰਿਵਾਰਕ ਦੁਸ਼ਮਣ ਅਫਜ਼ਲ ਬੇਗ ਨਾਲ ਮਿਲ ਕੇ ਮਿਰਜ਼ਾ ਗ਼ਾਲਿਬ ਨੂੰ ਏਨਾ ਰੁਸਵਾ ਤੇ ਜ਼ਲੀਲ ਕੀਤਾ ਕਿ ਗ਼ਾਲਿਬ ਦੇ ਕਲਕੱਤਾ ਦੀ ਅਦਬੀ ਦੁਨੀਆਂ ਵਿਚ ਪੈਰ ਨਹੀਂ ਲੱਗਣ ਦਿੱਤੇ ਤੇ ਉਸ ਨੂੰ ਦਿੱਲੀ ਪਰਤਣਾ ਪਿਆ। ਦਿੱਲੀ Ḕਚ 5 ਮਈ 1830 ਵਾਲੇ ਦਿਨ ਉਸ ਨੂੰ ਗਵਰਨਰ ਜਨਰਲ ਨੇ ਇਤਲਾਹ ਦਿੱਤੀ ਕਿ ਉਸ ਦੀ ਪੈਨਸ਼ਨ ਦਾ ਕੇਸ ਖਾਰਜ ਹੋ ਚੁਕਾ ਹੈ।
ਉਪਰੋਕਤ ਜਾਣਕਾਰੀ, ਹੋਰਨਾਂ ਸਾਧਨਾਂ ਤੋਂ ਬਿਨਾ ਮੈਨੂੰ ਮੇਰੇ ਮਿੱਤਰ ਟੀæਐਨæ ਰਾਜ ਵੱਲੋਂ ਸੰਪਾਦਤ ਪੁਸਤਕ Ḕਗ਼ਾਲਿਬ-ਜੀਵਨ, ਸ਼ਾਇਰੀ, ਖੱਤ ਅਤੇ ਸਫਰ-ਏ-ਕਲਕੱਤਾḔ ਵਿਚੋਂ ਮਿਲੀ ਹੈ। ਟੀæਐਨæ ਰਾਜ਼ ਜੋਸ਼ ਮਲਸੀਆਨੀ ਤੇ ਕਾਲੀ ਦਾਸ ਗੁਪਤਾ ਰਿਜ਼ਾ ਵਰਗੇ ਪੰਜਾਬੀਆਂ ਵਾਂਗ ਗ਼ਾਲਿਬ ਦੀ ਸ਼ਾਇਰੀ ਦਾ ਮੱਦਾਹ ਹੀ ਨਹੀਂ, ਗਾਲਿਬ ਨੂੰ ਆਪਣੀਆਂ ਪੈਰੋਡੀਆਂ, ਟਿੱਪਣੀਆਂ ਤੇ ਵਜ਼ਾਹਤ ਰਾਹੀਂ ਹਿੰਦੀ ਤੇ ਪੰਜਾਬੀ ਦੇ ਪਾਠਕਾਂ ਦੀ ਨਜ਼ਰ ਪੇਸ਼ ਕਰਨ ਵਾਲਾ ਵੀ ਹੈ।
ਉਰਦੂ ਜ਼ੁਬਾਨ ਦਾ ਉਚ ਦੁਮਾਲੜਾ ਸ਼ਾਇਰ ਮਿਰਜ਼ਾ ਗਾਲਿਬ ਆਪਣੀ ਉਮਰ ਦੇ ਬਾਕੀ ਚਾਲੀ ਸਾਲ ਤੰਗੀ ਤੁਰਸ਼ੀ ਵਿਚ ਦਿੱਲੀ ਹੀ ਰਿਹਾ। ਅੰਤਲੇ ਸਮੇਂ ਉਹ ਕਈ ਦਿਨਾਂ ਤੋਂ ਕਈ ਰੋਗਾਂ ਦਾ ਸ਼ਿਕਾਰ ਸੀ ਕਿ ਮੌਲਾਨਾ ਹਾਲੀ ਉਸ ਨੂੰ ਮਿਲਣ ਗਿਆ ਤਾਂ ਗ਼ਾਲਿਬ ਆਪਣੇ ਸੁਭਾਅ ਅਨੁਸਾਰ ਨਵਾਬ ਅਲਾਉਦੀਨ ਖਾਂ (ਲੋਹਾਰੂ) ਦੇ ਖਤ ਦਾ ਜਵਾਬ ਲਿਖਦਾ ਰਿਹਾ ਸੀ, “ਮੇਰਾ ਹਾਲ ਮੇਰੇ ਕੋਲੋਂ ਕਿਉਂ ਪੁੱਛ ਰਹੇ ਹੋ, ਇਕ ਅੱਧ ਦਿਨ ਵਿਚ ਪੜੋਸੀਆਂ ਤੋਂ ਪੁੱਛਣਾ।”
ਮਿਰਜ਼ਾ ਗਾਲਿਬ 15 ਫਰਵਰੀ 1869 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਨਵਾਬ ਰਾਮਪੁਰ ਵੱਲੋਂ ਭੇਜਿਆ ਜਨਵਰੀ ਮਹੀਨੇ ਦਾ ਆਖਰੀ ਵਜ਼ੀਫਾ ਉਸ ਦੇ ਦਿਹਾਂਤ ਤੋਂ ਕੇਵਲ ਇੱਕ ਘੰਟਾ ਪਹਿਲਾਂ ਵਸੂਲ ਹੋਇਆ ਸੀ।
ਰਾਜਨੀਤਕ ਨਾਵਲਕਾਰੀ ਦਾ ਸ਼ਾਹ ਸਵਾਰ ਦਰਸ਼ਨ ਸਿੰਘ: ਜਨਵਰੀ 2017 ਦੇ ਅੰਤਲੇ ਦਿਨਾਂ ਵਿਚ ਨਿਵੇਕਲੇ ਨਾਵਲਕਾਰ ਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ। 88 ਵਰ੍ਹੇ ਦੀ ਉਮਰ ਭੋਗਣ ਵਾਲੇ ਦਰਸ਼ਨ ਸਿੰਘ ਨੇ 70 ਸਾਲ ਦੀ ਉਮਰ ਵਿਚ ਨਾਵਲ ਲਿਖਣੇ ਸ਼ੁਰੂ ਕੀਤੇ ਅਤੇ ਹਰ ਸਾਲ ਨਵੀਂ ਤੇ ਨਿਵੇਕਲੀ ਕਲਾ ਵਾਲਾ ਨਾਵਲ ਲੈ ਕੇ ਆਇਆ। ਭਾਵੇਂ ਮੁੱਢਲੀਆਂ ਰਚਨਾਵਾਂ Ḕਮੀਂਹ ਕਣੀ ਦੇ ਦਿਨḔ, ḔਬੁਝਾਰਤḔ, ḔਕੰਡਾḔ ਤੇ Ḕਮੀਂਹ ਵਰਸੇਂਦਾḔ ਆਦਿ ਪਿਆਰ ਦੇ ਪੱਕੇ ਤੇ ਸਥਾਈ ਵਿਸ਼ੇ ਵਾਲੀਆਂ ਹਨ ਪਰ ਉਸ ਦੀ ਅਸਲੀ ਪੜ੍ਹਤ ḔਭਾਊḔ ਨਾਲ ਬਣੀ ਜਿਹੜਾ ਮਾਰਕਸੀ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੀ ਰਾਜਨੀਤਕ ਗੰਢ-ਤੁਪ ਨਾਲ ਲਬਰੇਜ਼ ਹੈ। ਇਥੋਂ ਤੱਕ ਕਿ ਉਸ ਦੇ ਪਾਠਕਾਂ ਵਿਚ ਉਸ ਦੀ ਪਹਿਚਾਣ ਹੀ ਦਰਸ਼ਨ ਸਿੰਘ ਭਾਊ ਬਣ ਗਈ। ਸੋਵੀਅਤ ਦੂਤਾਵਾਸ ਦੀ ਨੌਕਰੀ ਕਰਦਿਆਂ ਰਾਜਨੀਤੀ ਨਾਲ ਸਬੰਧਤ ਪੁਸਤਕਾਂ ਦਾ ਅਨੁਵਾਦਕ ਰਹਿਣ ਕਾਰਨ ਦਰਸ਼ਨ ਸਿੰਘ ਨੂੰ ਰਾਜਨੀਤਕ ਦਾਓ ਪੇਚਾਂ ਦਾ ਡੂੰਘਾ ਗਿਆਨ ਸੀ। ਇਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਨਾਲ ਸਬੰਧਤ Ḕਬੱਦਲਾਂ ਦੀ ਪੌੜੀḔ, ਪ੍ਰਭਜੋਤ ਕੌਰ ਬਾਰੇ ḔਭੂਮਿਕਾḔ ਤੇ ਦੇਵ ਚਿੱਤਰਕਾਰ ਦੀ ਜੀਵਨੀ ‘ਤੇ ਆਧਾਰਤ ḔਮਿੱਟੀḔ ਵਿਚ ਵੀ ਇਸ ਤਰ੍ਹਾਂ ਦੇ ਅੰਸ਼ ਪ੍ਰਧਾਨ ਹਨ। ਭਾਵੇਂ Ḕਗੈਲਰੀ ਸ਼ਹੀਦਾਂḔ ਤੇ ḔਚੱਕਰਵਿਊḔ ਨਾਂ ਦੇ ਨਾਵਲਾਂ ਵਿਚ ਵੀ ਅਜਿਹੀ ਗੰਢ-ਤੁਪ ਦੇ ਨਮੂਨੇ ਘੱਟ ਨਹੀਂ ਪਰ ḔਲੋਟਾḔ ਵਿਚ ਸਿਆਸਤਦਾਨਾਂ ਦੀ ਜੁਗਾੜਬੰਦੀ ਇੰਨੇ ਵਧੀਆ ਢੰਗ ਨਾਲ ਪਰੋਈ ਮਿਲਦੀ ਹੈ ਕਿ ਉਸ ਨੂੰ 25,000 ਡਾਲਰ ਵਾਲਾ ਸਾਹਿਤ ਦਾ ਢਾਹਾਂ ਕੌਮਾਂਤਰੀ ਪੁਰਸਕਾਰ ਮਿਲਿਆ। ਉਹ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲਾ ਦੂਸਰਾ ਵਿਅਕਤੀ ਸੀ। ਉਂਜ ਕੇਂਦਰੀ ਸਾਹਿਤ ਅਕਾਡਮੀ ਦੇ ਪੁਰਸਕਾਰ ਤੋਂ ਵਿਰਵਾ ਰਹਿਣ ਕਾਰਨ ਦਰਸ਼ਨ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸ਼੍ਰੇਣੀ ਵਿਚ ਆਉਂਦਾ ਹੈ।
28 ਜਨਵਰੀ ਨੂੰ ਦਿੱਲੀ ਵਿਖੇ ਉਸ ਦੇ ਸਸਕਾਰ ਸਮੇਂ ਉਸ ਦਾ ਛੋਟਾ ਭਰਾ ਅਮਰਜੀਤ ਸਿੰਘ, ਫੈਜ਼ ਅਹਿਮਦ ਫੈਜ਼ ਨੂੰ ਖੁੱਭ ਕੇ ਪੇਸ਼ ਕਰਨ ਵਾਲੀ ਉਸ ਦੀ ਪਤਨੀ ਤਰਲੋਚਨ, ਬੇਟਾ ਨਵਰੂਪ ਸਿੰਘ, ਸਾਈਪ੍ਰਸ ਵਾਸੀ ਬੇਟੀ ਪ੍ਰੀਤੀ ਸਿੰਘ ਤੇ ਪ੍ਰੀਤ ਨਗਰ ਵਾਲੀ ਪ੍ਰਵੀਨ ਪਾਲ ਹਾਜ਼ਰ ਸਨ। ਉਸ ਦੀ ਮ੍ਰਿਤਕ ਦੇਹ ਉਤੇ ਹੋਰਨਾਂ ਤੋਂ ਬਿਨਾ ਪੰਜਾਬੀ ਸਾਹਿਤ ਸਭਾ-ਨਵੀਂ ਦਿੱਲੀ ਅਤੇ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਫੁੱਲ ਮਾਲਾ ਚੜ੍ਹਾਈ। ਉਸ ਦਾ ਸਾਰਾ ਪਰਿਵਾਰ ਅਗਾਂਹਵਧੂ ਤੇ ਸਕੂਲਰ ਸੋਚ ਨੂੰ ਪ੍ਰਣਾਇਆ ਹੋਇਆ ਹੈ।
ਅੰਤਿਕਾ: ਦਰਸ਼ਨ ਸਿੰਘ ਹੀਰ ਬਰਤਾਨੀਆ
ਸੱਜਣਾਂ ਦੇ ਸੰਗ ਵਿਚ
ਕੁੱਲੀ ਵੀ ਬਣ ਜਾਂਦੀ ਮਹੱਲ,
ਯਾਰ ਬਿਨ ਮਹਿਲਾਂ ਦਾ
ਮਾਲਿਕ ਵੀ ਜਿਵੇਂ ਬੇਘਰ ਗਿਆ।
ਜਾਣਾ ਤਾਂ ਹੈ ਹਰ ਬੜੇ ਛੋਟੇ ਨੇ
ਆਖਰ ਇਕ ਦਿਨ
ਤੋੜਿਆ ਜਿਸ ਯਾਰ ਦੀ
ਬਾਹਾਂ Ḕਚ ਦਮ, ਬਿਹਤਰ ਗਿਆ।