ਲਿਖੋ ਆਪ ਇਤਿਹਾਸ!

ਕਹਿਣ ਨੂੰ ਪੰਜਾਬ ਵਿਚ ਹੋ ਰਹੀਆਂ ਨੇ ਆਮ ਚੋਣਾਂ, ਹੋ ਰਿਹੈ ਅਸਲ ਵਿਚ ਯੁੱਧ ਆਮ-ਖਾਸ ਦਾ।
ਚਾਅਵਾਂ-ਰੀਝਾਂ ਨਾਲ ਲੋਕੀ ਕਾਫਲੇ ਬਣਾ ਕੇ ਤੁਰੇ, ਰਿਸ਼ਤਾ ਬਦਲ ਦੇਣਾ ‘ਹਾਕਮ ਤੇ ਦਾਸ’ ਦਾ।
ਪਿੰਡ-ਪਿੰਡ, ਸ਼ਹਿਰ-ਸ਼ਹਿਰ ‘ਜਲਵਾ’ ਦਿਖਾਈ ਦੇਵੇ, ਪੈਦਾ ਹੋਈ ਚੇਤਨਾ ਤੇ ਜਾਗੇ ਅਹਿਸਾਸ ਦਾ।
ਰਹੇ ਨੇ ਚਲਾਉਂਦੇ ਚੰਮ ਦੀਆਂ ਦਸ ਸਾਲ ਯਾਰੋ, ਹੁਣ ਸੇਕ ਲੱਗਾ ‘ਲੋਕ-ਰੋਹ’ ਦੀ ਭੜਾਸ ਦਾ।
ਮਾਰਦਾ ਫੁੰਕਾਰੇ ਗੁੱਸਾ ਬੀਰ-ਰਸ ਬਣਿਆ ਏ, ਕਰਜੇ ਸਤਾਏ ਵਲੋਂ ਖਾ ਲਈ ਸਲਫਾਸ ਦਾ।
ਵੋਟਾਂ ਵਾਲੇ ਦਿਨ ਪਹੁੰਚ ਪੋਲਿੰਗ ਬੂਥ ਉਤੇ, ਲਿਖਿਓ ਅਨੋਖਾ ਸਫਾ ‘ਆਪ’ ਇਤਿਹਾਸ ਦਾ।