ਵੋਟਾਂ ਵੇਲੇ ਵੀ ਬਾਪੂ ਕਹਾਉਣ ਤੋਂ ਮੁੱਕਰੇ ਲੋਕ

ਹੁਣ ਮਾਰੂਥਲ ਵਿਚ ਮੀਂਹ ਨਹੀਂ ਬਰਫ ਵੀ ਪੈਣ ਲੱਗ ਪਈ ਹੈ ਤੇ ਰੋਂਦੀਆਂ ਅੱਖਾਂ ਨਾਲ ਗਿੱਧਾ ਪਾਉਣ ਦੀ ਸਥਿਤੀ ਵੀ ਬਣਦੀ ਜਾ ਰਹੀ ਹੈ, ਫਿਰ ਏਦਾ ਲੱਗ ਨਹੀਂ ਰਿਹਾ ਕਿ ਉਹ ਹੋ ਸਕਦਾ ਹੈ ਜਿਸ ਨੂੰ ਮੰਨਣ ਲਈ ਖਲਕਤ ਹੁੰਗਾਰਾ ਭਰ ਹੀ ਨਹੀਂ ਸੀ ਰਹੀ। ਵਿਗਿਆਨਕ ਯੁੱਗ ਵਿਚ ਵੀ ḔਰੱਬḔ ਦੀ ਮਾਨਤਾ ਘਟਦੀ ਨਜ਼ਰ ਨਹੀਂ ਆਉਂਦੀ, ਤੇ ਜਦੋਂ ਹਾਕਮ ਰੱਬ ਬਣਨ ਦਾ ਭਰਮ ਪਾਲ ਰਹੇ ਹਨ, ਮਨੁੱਖ ਦੀ ਪੀੜਾ ਹੋਰ ਵਧਣ ਲੱਗ ਪਈ ਹੈ।

ਅਸੀਂ ਉਸ ਯੁੱਗ ਵਿਚ ਵਿਚਰ ਰਹੇ ਹਾਂ, ਜਿਸ ਅੰਦਰ ਲੋਕ ਭਰਮ ਵਿਚ ਹਨ ਕਿ ਸ਼ਾਇਦ ਕਾਂ, ਘੁੱਗੀਆਂ ਦੇ ਆਲ੍ਹਣਿਆਂ ਦੀ ਰਾਖੀ ਕਰ ਲੈਣਗੇ। ਡਾæ ਬਿਮਾਰੀਆਂ ਦਾ ਨਹੀਂ ਮਰੀਜ਼ਾਂ ਦਾ ਇਲਾਜ ਕਰਨ ਦਾ ਯਤਨ ਕਰ ਰਹੇ ਹਨ। ਹੁਣ ਸ਼ਿਵ ਭਗਵਾਨ ਕਥਾ ਤਾਂ ਕਰ ਰਿਹਾ ਹੈ, ਪਰ ਹੁੰਗਾਰਾ ਦੇਣ ਵਾਲੇ ਕਬੂਤਰਬਾਜ਼ ਬਣਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਪਜ਼ਾਮਾ ਪਹਿਨਣ ਵਾਲੇ ਪੈਂਟ ਵਿਚ ਨੁਕਸ ਲੱਭ ਰਹੇ ਹਨ ਹਨ ਅਤੇ ਜਿਨ੍ਹਾਂ ਨੇ ਪੈਂਟ ਪਹਿਨੀ ਹੋਈ ਹੈ, ਉਹ ਘੁਟਵੀਂ ਚੂੜੇਦਾਰ ਪਜਾਮੀ ਪਾਉਣ ਲਈ ਕਾਹਲੇ ਹਨ। ਸਿਆਣੇ ਸਵੀਕਾਰ ਕਰਨ ਲੱਗੇ ਹਨ ਕਿ ਲੱਤਾਂ ਬਾਹਾਂ ਤਾਂ ਠੀਕ ਹਨ, ਪਰ ਰਾਜਨੀਤੀ ਨੇ ਤੁਰਨ ਜੋਗੇ ਫਿਰ ਵੀ ਨਹੀਂ ਛੱਡਿਆ। ਇਹੀ ਕਾਰਨ ਹੈ ਕਿ ਮਨੁੱਖ ਸਾਵਧਾਨ ਹੋ ਕੇ ਖੜਨ ਦਾ ਯਤਨ ਤਾਂ ਕਰ ਰਿਹਾ ਹੈ, ਪਰ ਤਵਾਜਨ ਗਵਾਚ ਗਿਆ ਹੈ। ਪ੍ਰੇਮਿਕਾ ਪ੍ਰੇਮੀ ਨਾਲ ਰੁੱਸ ਤਾਂ ਰਹੀ ਹੈ ਕਿ ਪਿਆਰ ਤਾਂ ਛਲਕਦਾ ਹੈ ਪਰ ਕੁਰਬਾਨੀ ਨਹੀਂ। ਨੇਤਾਵਾਂ ਅੱਗੇ ਹਾੜੇ ਕੱਢਣਾ, ਤਰਲੇ ਕਰਨ, ਤੇ ਰੋਣ-ਧੋਣ ਕਰਕੇ ਧਰਮ ਬੂਹੇ ਭੇੜਦਾ ਜਾ ਰਿਹਾ ਹੈ। ਹਕੂਮਤਾਂ ਨੂੰ ਲੋਕ ਸਾਜ ਤਾਂ ਨਵੇਂ ਨਕੋਰ ਦੇ ਰਹੇ ਹਨ, ਪਰ ਲਾਲਚ ਤੇ ਭ੍ਰਿਸ਼ਟ ਸੁਰ-ਤਾਲ ਪਰਜਾ ਨਾਲ ਇਕਸੁਰ ਨਹੀਂ ਹੋਣ ਦੇ ਰਿਹਾ। ਰਾਜਨੀਤੀ ‘ਚ ਦਾਖਲ ਹੋਣ ਦੀ ਭੀੜ ਤਾਂ ਵਧ ਗਈ ਹੈ, ਕਿ ਟੁੱਟੇ ਤੀਰਾਂ ਨਾਲ ਛੋਟੇ ਰਸਤਿਆਂ ਰਾਹੀਂ ਵੱਡੇ ਸ਼ਿਕਾਰ ਕਰਨ ਦੀ ਸੋਚ ਪੈਦਾ ਕਰੀ ਬੈਠੈ ਹਨ। ਜੇ ਧਾਰਮਿਕ ਅਸਥਾਨਾਂ ‘ਤੇ ਬਹਿਸ ਹੋਣ ਲੱਗ ਪਈ ਹੈ, ਪਿਉ ਪੁੱਤ ਇੱਕ ਦੂਜੇ ਵੱਲ ਪਿੱਠ ਕਰ ਰਹੇ ਹਨ, ਨਸ਼ੇ ਮਾਂ ਦੀ ਮਮਤਾ ਨਿਗਲ ਰਹੇ ਹਨ ਤਾਂ ਇਹਦੇ ‘ਚ ਖਾਸ ਤਾਂ ਕੁਝ ਵੀ ਨਹੀਂ ਕਿ ਵਿਧਾਨ ਸਭਾਵਾਂ ‘ਚ ਮਿਰਚਾਂ ਦਾ ਛਿੜਕਾਅ ਹੋ ਰਿਹਾ ਹੈ ਤੇ ਕੁਰਸੀਆਂ ਇੱਕ ਦੂਜੇ ਵਿਚ ਉਛਲ ਰਹੀਆਂ ਹਨ। ਪੁੱਤਰ ਮੋਹ ਹਰ ਇਨਸਾਨ ਦੇ ਅੰਦਰ ਰਿਹਾ ਹੈ ਤੇ ਰਹੇਗਾ ਵੀ, ਪਰ ਹੁਣ ਆ ਕੇ ਲੋਕਾਂ ਨੂੰ ਸ਼ਾਇਦ ਸਮਝ ਲੱਗੀ ਹੈ ਕਿ ਇਸ ਦਾ ਬੁਢਾਪੇ ‘ਚ ਜਲੀਲ ਹੋ ਕੇ ਮੁੱਲ ਤਾਰਨਾ ਔਖਾ ਕਿੰਨਾ ਹੈ? ਚਲੋ ਫਿਰ ਵੀæææ!

ਐਸ ਅਸ਼ੋਕ ਭੌਰਾ
“ਜਾਗਰਾ ਚੱਲ ਠੰਢ ‘ਚ ਅੱਗ ਤਾਂ ਸੇਕੀ ਚੱਲ, ਹਾ ਜ਼ਮੀਨ ਤੇ ਲੀਕਾਂ ਜਿਹੀਆਂ ਕੀ ਮਾਰੀ ਜਾਨੈ?” ਭਜਨੇ ਨੇ ਧੂਣੀ ਤੇ ਬੈਠੇ ਜਾਗਰ ਨੂੰ ਮਸ਼ਕਰੀ ਲਹਿਜੇ ‘ਚ ਪੁੱਛਿਆ।
“ਹਿਸਾਬ ਕਿਤਾਬ ਹੀ ਲਾਉਂਦਾ ਸੀ ਪਈ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਜੂæææਹੋਰ ਕਿਹੜਾ ਮੈਂ ਕੌਡਾਂ ਖੇਡਣੀਆਂ!”
“ਤੂੰ ਕੱਲ੍ਹ ਰੈਲੀ ਤੇ ਗਿਆ ਸੀ, ਮੈਥੋਂ ਤਾਂ ਜਾ ਨੀ ਹੋਇਆæææਕੀ ਬਣਿਆ! ਕਿੰਨਾ ਕੁ Ḕਕੱਠ ਸੀ?”
“ਗਿਆ ਤਾਂ ਮੈਂ ਭਜਨਿਆ ਰੈਲੀ ਤੇ ਪਰਸੋਂ ਵੀ ਸੀ ਤੇ ਚੌਥੇ ਵੀæææ।”
“ਫਿਰ! ਕੀਹਦਾ ਛਾਬਾ ਭਾਰੀ ਲਗਦੈ?”
“ਛਾਬਾ ਤਾਂ ਚਲੋ ਲੋਕਾਂ ਨੇ ਹਲਕਾ-ਭਾਰਾ ਕਰ ਹੀ ਦੇਣੈ, ਪਰ ਉਹ ਗੱਲ ਹੈਗੀ ਕੁਛ ਨਹੀਂæææ!”
“ਕੀ ਹੋ ਗਿਆ?”
“ਕੋਈ ਕਿਸੇ ਨੂੰ ਕਹੀ ਜਾਂਦੈ ਸ਼ਰਾਬੀ ਐæææ, ਕੋਈ ਕਹੀ ਜਾਂਦੈ ਏਡਾ ਡਲ਼ਾ ‘ਫੀਮ ਦਾ ਖਾਂਦੈæææ, ਚੌਥੇ ਤਾਂ ਗੱਲ ਈ ਸਿਰੇ ਲਾਈ ਜਾਣ ਕਿ ਬੁੱਢੇ ਵਾਰੇ ਇਸ਼ਕ ਕਰਨ ਲੱਗਿਐ ਹੋਇਐæææ ਉਹ ਵੀ ਵਾਘਿਉਂ ਪਾਰæææਇਨ੍ਹਾਂ ਨਾਲੋਂ ਤਾਂ ਆਪਾਂ ਈ ਚੰਗੇ ਆਂ ਥੂ ਥੂ ਤਾਂ ਨਹੀਂ ਹੁੰਦੀæææਅਖੇ ਪੰਜਾਬ ਬਚਾਉਣਗੇ!”
“ਨਾ ਤੂੰ ਕਿੱਦਾ ਚੰਗੈਂ?”
“ਆਪਾਂ ਤਾਂ ਭਜਨਿਆਂ ਸ਼ਟਾਂਕ ਪੱਤੇ ਪੀ ਕੇ ਢੋਲੇ ਦੀਆਂ ਲਾਈਦੀਆਂ, ਮਿਰਜ਼ਾ ਗਾਈਦੈæææਇਨ੍ਹਾਂ ਨੂੰ ਤਾਂ ਕਹਿੰਦੇ ਨ੍ਹੀਂਦ ਨੀ ਆਉਂਦੀ ਤਾਂ ਛਕਦੇ ਆæææਲੱਖ ਲਾਹਣਤ ਐਸੀ ਜ਼ਿੰਦਗੀ ਦੇæææਅਖੇ ਰਾਜ ਕਰਦੇ ਆæææਸੇਵਾ ਕਰਦੇ ਆæææਸਿਰ ਸੁਆਹ ਇਨ੍ਹਾਂ ਦੇ।”
“æææਲੈ ਹੋਰ ਆ ਗਿਆ ਇੱਕ ਸਾਲਾ ਫੀਨਾ ਜਿਹਾæææਘਤਿੱਤੀ ਸਾਲਾ ਨਾਜਰ।”
“ਓਏ! ਜਾਗਰਾ ਤੂੰ ਗਾਲ੍ਹ ਕੀਹਨੂੰ ਕੱਢੀ ਐ?”
“ਸਾਲਾ ਕੀ ਹੁੰਦੈ? ਤੇਰਾ ਮੈਂ ਕੀ ਛੰਨਾ ਚੁੱਕਿਆæææ! ਨਾਲੇ ਇੱਥੇ ਜੀਜੇ ਸਾਲੇ ਦਾ ਕੀ ਰੌਲੈæææ? ਮੂੰਹ ਸੰਭਾਲ ਕੇ ਬੋਲਿਆ ਕਰ।”
“ਲੈ ਤੂੰ ਸਾਲ਼ਿਆ ਕਿਤੇ ਮੋਦੀ ਨਾਲ Ḕਮਰੀਕਾ ਜਾ ਕੇ ਆਇਐਂæææ! ਆਂਹਦਾ ਗਾਲ੍ਹ ਨਾ ਕੱਢੀਂæææਲੋਕਾਂ ਨੇ ਉਨ੍ਹਾਂ ਮਗਰ ਲਾਹ ਲਈਆਂ ਨੇæææਤੂੰ ਕੀ ਸਾਲ਼ਿਆ ਸ਼ੈਅ ਆ?”
“ਤੂੰ ਮੇਰੀ ਗੱਲ ਕਰ ਉਹ ਕੌਣ?”
“ਜਿਨ੍ਹਾਂ ਤੋਂ ਸਾਲਿਆ ਬੋਰਿਆਂ ਦੇ ਬੋਰੇ ਪਿਛਲੀਆਂ ਵੋਟਾਂ ‘ਚ ਭੁੱਕੀ ਦੇ, ਦਾਣਿਆਂ ਵਾਂਗ ਘਰੇ ਸੁਟਾਉਂਦਾ ਸੀæææਹੁਣ ਪੁੱਛਦਾ ਉਹ ਕੌਣæææ! ਸਾਲਾ ਵਿਕਾਊ ਮਾਲ ਵੀ ਬੋਲਣ ਜੋਗਾ ਹੋ ਗਿਆæææ।”
“ਓਏ ਜਾਗਰਾ ਮੂੰਹ ਬੰਦ ਕਰ ਲੈæææਉਨ੍ਹਾਂ ਦੇ ਤਾਂ ਪਤਾ ਨੀ ਪੈਂਦੀਆਂ ਕਿ ਨਹੀਂ, ਪਰ ਹਾਅ ਨਲਕੇ ਦੀ ਹੱਥੀ ਖੋਲ੍ਹ ਕੇ ਤੇਰਾ ਸਿਰ ਖੋਲ੍ਹ ਦੇਣੈæææਵੱਡਾ ਬਣੀ ਫਿਰਦਾ ਬ੍ਰਹਮ ਗਿਆਨੀ Ḕਗਰੇਜੀ ਦੀਆਂ ਬੋਤਲਾਂ ਨ੍ਹੀ ਲਈਂਆਂæææਤੇਰੀ ਧੰਨੋ ਨੇ ਸਹੇ ਦੇ ਕੰਨ ਵਰਗੇ ਸੌ ਦੇ ਸੌ ਨੋਟ ਲਏæææਕੰਜਰ ਦਿਉ ਦੋ ਵੋਟਾਂ ਥੋਡੀਆਂ, ਏਨੀਆਂ ਮਹਿੰਗੀਆਂ ਕਰਤੀਆਂæææਡੁੱਬ ਕੇ ਮਰ ਜਾਓ, ਗਊ ਦੇ ਜਾਏ ਬਣੇ ਫਿਰਦੇ ਆæææ। ਤੂੰ ਵੀ ਨਾਲ ਈ ਰਲ਼ ਗਿਆ ਭਜਨਿਆਂ, ਤੈਨੂੰ ਤਾਂ ਮੈਂ ਚੰਗਾ ਸਮਝਦਾ ਸੀæææਅੱਜ ਪਤਾ ਲੱਗਾ ਕਿ ਲੁੱਚਿਆਂ ਦੇ ਭਲਾ ਸੁੱਚਾ ਪ੍ਰਾਹੁਣਾ ਕਿੱਥੋਂ ਆਜੂæææ!”
“ਨਾਜਰਾ ਠੰਡਾ ਹੋ, ਇਹ ਜਾਗਰ ਦਾ ਸਹੁਰੀ ਦੇ ਦਾ ਕਿਹੜਾ ਪਤਾ ਲਗਦਾ, ਇਹ ਵੀ ਉਹ ਕ੍ਰਿਕਟ ਆਲੇ ਆਂਗੂੰ ਕਦੇ ਘੁਮਿਆਰਾਂ ਦੇ ਆਵੇ ‘ਚ ਜਾ ਵੜਦਾ, ਕਦੇ ਤਬੇਲੇ Ḕਚ, ਕਦੇ ਫੁੱਲ ‘ਚ ਮੂੰਹ ਫਸਾ ਲੈਂਦਾ, ਕਦੇ ਪੰਜੇ Ḕਚæææਬੀਜਦਾ ਸਰੋਂ ਆ ਉਗਦੈ ਬਾਜਰਾæææਤੂੰ ਆਪਣੇ ਛਿੱਕੇ ਮਾਰੀ ਚੱਲ਼ææਛੜਿਆਂ ਦੀ ਬਰਾਤ ‘ਚ ਨਾ ਬੈਂਡ ਬਾਜਾ ਹੁੰਦੈ ਨਾ ਘੋੜੀæææਡੋਲੀ ਸਾਰੇ ਚੁੱਕ ਕੇ ਲਿਆਉਣ ਨੂੰ ਤਿਆਰ ਹੁੰਦੇ ਆæææ।”
“ਭਜਨਿਆਂ ਇਹ ਸਾਲ਼ੇ ਨਾਜਰ ਨੇ ਮੂਡ ਈ ਖਰਾਬ ਕਰḔਤਾ।”
“ਚੱਲ ਛੱਡ ਜਾਗਰਾ, ਉਧਰ ਭਾਂਬੜ ਮਚੇ ਪਏ ਆ, ਤੂੰ ਮੋਮਬੱਤੀ ਦੀ ਲਾਟ Ḕਚੋਂ ਈ ਮਚੀ ਜਾਨਾਂæææ।”
“ਕਿਹੜੇ ਭਾਂਬੜ?”
“ਹੁਣ ਕੁੱਲ ਦੁਨੀਆਂ ਦੇ ਪੰਜਾਬੀ ਦਿੱਲੀ ਏਅਰਪੋਰਟ Ḕਤੇ ਭੰਗੜੇ ਪਾਉਂਦੇ ਜਹਾਜਾਂ ਦੇ ਜਹਾਜ ਭਰੀ ਉਤਰਦੇ ਆ, ਤੈਨੂੰ ਨਾਜਰਾ ਕੋਲ ਬੈਠਿਆਂ ਢੋਲ ਵੱਜਦਾ ਨ੍ਹੀ ਸੁਣਦਾæææਤੇ ਭਾਂਬੜ ਪੁੱਛਦੈ!” ਮਾਹਟਰ ਹਰਨਾਮ ਸਿਉਂ ਨੇ ਵੀ ਧੂਣੀ ਦੁਆਲੇ ਆਸਣ ਲਾਉਂਦਿਆਂ ਨਾਜਰ ਵੱਲ ਨੂੰ ਇੱਕ ਹੋਰ ਛੁਰਲੀ ਛੱਡ Ḕਤੀ।
“ਚੱਲ ਮਾਹਟਰਾ ਤੂੰ ਦੱਸ ਗੱਲ ਕੀ ਐ?”
“ਜਾਗਰ ਨੇ ਸਾਲ਼ੇ ਦੀ ਗਾਲ੍ਹ ਕੱਢ ਕੇ ਮੇਰਾ ਲਹੂ ਹੀ ਤੱਤਾ ਕਰ Ḕਤਾ। ਕਿਹੜੇ ਭਾਂਬੜ ਆਂਹਦਾ ਇਹ ਸਹੁਰੀ ਦਾ ਜਾਗਰ?”
“ਤੂੰ ਹੁਣ ਹੀਰ ਗਾਉਂਨੈਂæææ! ਸਹੁਰੀ ਦਾ ਗਾਲ੍ਹ ਨੀ ਹੁੰਦੀ?”
“ਪਤੰਦਰੋ ਸਾਰੀ ਉਮਰ ਅਮਲ ‘ਚ ਹੀ ਗਾਲ਼Ḕਤੀ, ਹੁਣ ਚੱਜ ਦੀ ਗੱਲ ਵੀ ਕਰ ਲਵੋ।”
“ਚੱਲ ਪੁੱਛ!”
“ਤੂੰ ਵੋਟ ਕੀਹਨੂੰ ਪਾਉਣੀ ਆ? ਸੋਚਦਾ ਕੀ ਆਂ ਦੱਸ?”
“ਇਹ ਗੱਲ ਤਾਂ ਐਤਕਾਂ ਪੱਕੀ ਆ, ਪਈ ਹੈਗਾ ਤਾਂ ਸਾਰਾ ਕੁਝ ਸੁੱਕ-ਪੱਕਾ ਈ ਆæææਰੜਾ ਮਦਾਨ।”
“ਐਸ ਵਾਰ ਸਬਰ ਕਰ ਕੁਛ ਨੀ ਮਿਲਣਾ ਤੈਨੂੰ, ਨਾ ਭੁੱਕੀ, ਨਾ ਨਾਗਣੀ ਤੇ ਨਾ ਕੋਈ ਸ਼ੀਸ਼ੀ।”
“ਯਾਰ ਤੁਸੀਂ ਮੈਨੂੰ ਕੁੱਤਾ ਸਮਝਿਆæææਮੈਂ ਹਲ਼ਕਿਆਂ ਪਿਆਂæææਅੱਗੇ ਤਾਂ ਪੱਲਾ ਮੂਹਰੇ ਤਾਂ ਕਰ ਦਈਦਾ ਸੀ, ਸ਼ਾਮ ਸਿਉਂ ਨੇ ਜਾਣਾ ਤੇ ਰਾਮ ਸਿਉਂ ਨੇ ਆ ਜਾਣਾ।”
“ਕੀ ਮਤਲਬ?”
“ਜਾਗਰਾ ਪੂਰੀ ਸੁਣ ਤਾਂ ਲੈ” ਮਾਹਟਰ ਨੇ ਹਲਕਾ ਜਿਹਾ ਠੋਲਾ ਮਾਰਿਆ।”
“ਆਹੀ ਪਈ ਚਿੱਟੀਆਂ ਵਾਲੇ ਚਲੇ ਗਏ, ਨੀਲੀਆਂ ਵਾਲੇ ਆ ਗਏæææਫੂਕਨਾ ਇੱਕੋ ਈ ਸੀ, ਕਦੀ ਉਹ ਫੂਕਾਂ ਮਾਰ ਲੈਂਦੀ ਸੀ, ਕਦੇ ਉਹ।”
“ਐਤਕਾਂ?”
“ਮਾਹਟਰਾ ਤੈਨੂੰ ਕਿਤੇ ਪਤਾ ਨਹੀਂ!” ਏਸ ਵਾਰ ਝੁਰਲੂ ਵੀ ਆ, ਜਿਹੜਾ ਮਦਾਰੀ ਆਂਗੂੰ ਫਿਰਨ ਨੂੰ ਕਾਹਲਾ।”
“ਲੈ ਬਈ ਜਾਗਰਾ, ਹੁਣ ਮੁੜ ਕੇ ਨਾ ਗਾਲ੍ਹ ਕੱਢੀਂ ਨਾਜਰ ਨੂੰ, ਸਭ ਪਤਾ ਇਹਨੂੰ।”
“ਕੀ ਪਤਾ ਇਹਨੂੰ?”
“ਜਾਗਰਾ, ਜਿਹੜਾ ਹੁਣ ਨਾਜਰ ਦੇ ਘਰੇ ਆ ਕੇ, ਅੱਧੀ ਰਾਤੀਂ ਬੂਹਾ ਖੜਕਾ ਕੇ ਕਹੂ ਬਈ ਕਰੋ ਪੱਲਾæææਲੈ ਭੁੱਕੀæææਘੋਟਣਾ ਧੰਨੋ ਨੇ ਕੰਧ ਨਾਲ ਖੜ੍ਹਾ ਕੀਤਾ ਹੋਇਐæææਬਈ ਨਸ਼ੇ ਪੱਤੇ ਦਾ ਜਿਹਨੇ ਨਾਂ ਲਿਆ, ਪੱਕਾ ਚੋਂਦਾ ਜਾਊ ਸਾਡੇ ਘਰੋਂ।”
“ਵੇਖḔਲਾ ਜਾਗਰਾ ਇਹਨੂੰ ਅਮਲੀ ਕਹਿੰਦੇ ਹੁੰਦੇ ਸੀæææਥਾਣੇਦਾਰ ਵਾਲੀ ਬੋਲੀ ਬੋਲਦਾ ਅੱਜ ਕੱਲ।”
“ਉਹ ਮਾਹਟਰਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਕਹਾਊਨੈਂæææਪਤਾ ਤੈਨੂੰ ਟੱਟੂ ਦਾ ਨਹੀਂæææਬੁੱਧੂ ਬਣਾ ਗਏ ਸਾਨੂੰæææਆਹ ਜਿਹੜਾ ਉਪਰ ਦੀ ਪਾਈ ਫਿਰਦੈæææਉਹਦਾ ਭਰ ਕੇ ਬੇੜਾ ਡੁੱਬਣਾ ਦੇਖੀਂæææਸਾਰਾ ਪਿੰਡ ਦੁਹੱਥੜੀਂ ਪਿੱਟਦੈæææਸਾਲ਼ੇ ਕੋਲ ਡੂਢ ਮਰਲੇ ‘ਚ ਘਰ ਸੀ, ਟੁੱਟਿਆ ਖੋਲ੍ਹਾ। ਭਾਨਾ ਦੱਸੇ ਕੱਲ੍ਹ ਕਿ ਹੁਣ ਕੰਜਰ ਦਾ ਚੰਦੀਗੜ੍ਹ ਕੋਠੀ ਲਈ ਫਿਰਦਾæææਬਿਨਾ ਚੇਨ ਤੋਂ ਸਾਈਕਲ ਸੀæææਹੁਣ ਪੰਦਰਾਂ ਲੱਖ ਦੀ ਗੱਡੀ ਆ ਹੇਠਾਂ ਤੇ ਸਾਡੇ ਕੋਲ ਉਹੀ ਦੋ ਖਣ ਇੱਕ ਗਾਡਰ ਆਲੇæææਉਹੀ ਕੱਚਾ ਓਟਾæææਧੰਨੋ ਦੇ ਉਹੀ ਚਪਲਾਂ ਤੇ ਇਹਦੇ ਆਲੀ ਇੱਕ ਲਾਹੁੰਦੀ ਆ, ਇੱਕ ਪਾਉਂਦੀ ਆæææਗੋਹੇ ‘ਚ ਹੱਥ ਲਿੱਬੜੇ ਹੁੰਦੇ ਸੀ, ਹੁਣ ਪੈਰ ਉਚੀ ਅੱਡੀ ਦੇ ਸੈਂਡਲਾਂ ‘ਚ ਫਸਾ ਕੇ ਰੱਖਦੀ ਆæææਬਿਸ਼ਨੀ ਹੁਣ ਬਿਸ਼ਨ ਕੌਰ ਬਣੀ ਫਿਰਦੀ ਆæææਵੱਡੀ ਸਰਦਾਰਨੀ।”
“ਮਿਹਨਤ ਕੀਤੀ ਹੋਊ ਨਾਜਰਾ!”
“ਆਹੋ ਬਥੇਰੀ ਕਰ ਲਈ ਮਿਹਨਤ, ਪਿੰਡ ਗਾਲ੍ਹ Ḕਤਾ ਚਿੱਟੇ ਨਾਲ਼ææਆਪਣੇ ਬਾਹਰ ਘੱਲ Ḕਤੇæææਇੱਧਰ ਲੋਕਾਂ ਦੇ ਪੁੱਤ ਖਾ ਗਿਐ।”
“ਇਹ ਨਿਹਾਲਾ ਵੇਚਦਾ ਤਾਂ ਸੁਣਿਆ ਨ੍ਹੀਂ ਕਦੇ!”
“ਬੱਲੇ ਓ ਤੁਹਾਡੇ ਵਾਲ੍ਹੇ ਸਿਆਣਿਆਂ ਦੇæææਬੀਨ ਇਨ੍ਹਾਂ ਦੀ ਹੀ ਸੀæææਲੋਕਾਂ ਨੇ ਤਾਂ ਬਸ ਫੂਕਾਂ ਹੀ ਮਾਰੀਆਂ।”
“ਹੁਣ ਸੁਣ ਪਰਸੋਂ ਠੋਲੂਕਿਆਂ ਦਾ ਫੁੰਮਣ ਮੱਝ ਦੇ ਡਾਂਗਾਂ ਮਾਰੇ। ਮੈਂ ਪੁੱਛਿਆ ਇਸ ਬੇਜ਼ੁਬਾਨ ਨੂੰ ਕਾਹਤੋਂ ਮਾਰਦੈਂ! ਅੱਗੋ ਬਣਾ ਸੁਆਰ ਕੇ ਕਹਿੰਦਾ, ਸਾਲੀ ਤਿੰਨ ਸਾਲ ਹੋਗੇ ਨਵੇਂ ਦੁੱਧ ਨੀ ਹੁੰਦੀ, ਡਾਂਗਾਂ ਆਲ਼ੇ ਬੁੱਚੜਾਂ ਨੂੰ ਦੇ ਦੇਣੀ ਆ।”
“ਗੱਲ ਕੋਈ ਹੋਰ ਸੀ, ਹੋਰ ਈ ਪਾਸੇ ਲੈ ਗਿਆ।”
“ਹੋਰ ਪਾਸੇ ਨੀ ਮੈਂ ਜਾਗਰਾ, ਮੈਂ ਫੁੰਮਣ ਨੂੰ ਕਿਹਾ ਕਿ ਟੀਕੇ ਲਾ-ਲਾ ਕੇ ਦੁੱਧ ਤਾਂ ਇਹਦੀਆਂ ਨਾੜਾਂ Ḕਚੋਂ ਵੀ ਕੱਢ ਲਿਐ, ਹੁਣ ਕਿਹੜਾ ਨਵਾਂ ਦੁੱਧ ਭਾਲਦੈਂ?”
“ਆਹ ਗੱਲ ਮਾਰੀ ਨਾਜ਼ਰ ਨੇ ਟਿਕਾਣੇ Ḕਤੇæææਫੁੰਮਣ ਫੰਡਰ ਮੱਝ ਤੋਂ ਸੂਆ ਭਾਲ਼ਦਾ ਸੀ। ਇਹ ਜੁਆਨੀਆਂ ਖਾ ਕੇ ਵੋਟਾਂ ਮੰਗਦੇ ਆæææਸਿਰੇ ਲਾḔਤੀ ਨਾਜਾ ਅਸ਼ਕੇ ਤੇਰੇ।” ਮਾਹਟਰ ਨੇ ਬਾਹਾਂ ਖੜ੍ਹੀਆਂ ਕਰਕੇ ਬੰਨ੍ਹ Ḕਤਾ ਠੁੱਕ ਨਾਜਰ ਦਾ।
“ਨਾ ਮਾਹਟਰ ਜੀ ਨਿਹਾਲਾ ਤਾਂ ਸਰਪੰਚੀ ਕਰਦਾ ਸੀ, ਵੋਟਾਂ ਤਾਂ ਹੁਣ ਉਪਰਲੀਆਂ ਪੈਣੀਆਂ ਨੇ!”
“ਲੋਹੜੀ Ḕਤੇ ਡੱਫਣ ਗਿਆ ਸੀ ਨਾ, ਜੈਲਦਾਰਾਂ ਦੇ ਹਰੀ ਸਿੰਘ ਦੇ।”
“ਆਹੋ ਫੇਰ।”
“ਸਾਰੇ ਕਹੀ ਜਾਣ ਹਰੀ ਸਿੰਘ ਦੇ ਮੁੰਡੇ ਦੀ ਲੋਹੜੀ ਹੈ, ਭਲਾ ਕਿਸੇ ਨੇ ਕਿਹੈ ਕਿ ਜੰਮਿਆ ਤਾਂ ਉਹਦੀ ਘਰਵਾਲੀ ਭਗਵਾਨ ਕੌਰ ਨੇ ਆæææ। ਸਾਲਿਆਂ ਜਿਨ੍ਹਾਂ ਦੇ ਨਾਂ ਇੰਤਕਾਲ ਹੁੰਦੇ ਆæææਪੰਜਾਲੀ ‘ਚ ਸਿਰ ਵੀ ਉਨ੍ਹਾਂ ਦੇ ਈ ਫਸਦੇ ਆ।”
“ਨਾ ਜਾਗਰਾ ਇਸ ਗੱਲ ਦਾ ਵੋਟਾਂ ਨਾਲ ਕੀ ਸਬੰਧ?”
“ਮੂਰਖ ਦੀ ਔਲਾਦæææਪੂਛ ਤਾਂ ਸਾਡੇ ਕੁੱਤੇ ਆਂਗੂੰ ਬਥੇਰੀ ਚੁੱਕਦੈਂ, ਤੇ ਪਤਾ ਜਾਗਰਾ ਇੱਲ ਤੇ ਕੁੱਕੜ ਦਾ ਨਹੀਂ।”
“ਸਿਰ ਪਾੜ ਦੇਣਾ ਤੇਰਾ ਬਲ਼ਦੀ ਲੱਕੜ ਨਾਲ, ਕੰਜਰ ਦਾ ਮੈਨੂੰ ਟਰਰੀ ਨਸਲ ਦੇ ਕੁੱਤੇ ਦੀ ਪੂਛ ਦੱਸਦੈæææ।”
“ਬਈ ਲੜੋ ਨਾæææਜਿਹੜੇ ਅੱਜਕੱਲ ਕੁੱਕੜਾਂ ਆਂਗੂੰ ਫਸੇ ਪਏ ਆæææਉਨ੍ਹਾਂ ਦੀ ਗੱਲ ਕਰੋ।”
“ਚੱਲ ਤੂੰ ਸਿਆਣਾ ਮਾਹਟਰਾ ਤੇਰੀ ਮੰਨ ਲੈਨੇ ਆਂæææਨਹੀਂ ਤਾਂ ਇਹਨੂੰ ਹੁਣੇ ਦੱਸ ਦਿੰਦਾ ਮੈਂ।”
“ਚੱਲ ਆਪਣੇ ਪਿੰਡ ‘ਚ ਵੋਟਾਂ ਦੱਸ ਕਿੱਧਰ ਪੈਣਗੀਆਂ? ਤੂੰ ਵੀ ਦੱਸ ਜਾਗਰਾ?”
“ਸਾਨੂੰ ਤਾਂ ਆਏਂ ਪੁੱਛਦਾ ਏ ਮਾਹਟਰਾ ਜਿੱਦਾ ਅਸੀਂ ਦਿੱਲੀ ਤੋਂ ਆਏ ਹੁੰਨੇ ਆਂæææਤੂੰ ਦੱਸ ਪਹਿਲਾਂæææਕਰ ਗੱਲ ਪੜ੍ਹਿਆਂ-ਲਿਖਿਆਂ ਵਾਲੀ।”
“ਪਹਿਲਾਂ ਵਾਰੀ ਥੋਡੀ।”
“ਅੱਛਾ ਇਹ ਦੱਸ ਆਪਣੇ ਪਿੰਡ ਆਲੇ ਅਗਰਵਾਲਾਂ ਦੇ ਸੁੰਦਰ ਲਾਲ ਨੇ ਘਰ ਲਸਣ ਨਹੀਂ ਵੜਨ ਦਿੱਤਾ ਸੀæææਤੇ ਉਨ੍ਹਾਂ ਦਾ Ḕਕੱਲਾ ਪੁੱਤ ਕਿਵੇਂ ਮਰ ਗਿਆ!” ਰਾਮ ਪਿਆਰੀ ਪਿੱਟ ਪਿੱਟ ਦੱਸੇ ਪਈ ਸਾਨੂੰ ਤਾਂ ਉਦਣ ਪਤਾ ਲੱਗਾ, ਜਿੱਦਣ ਪੁਲ਼ਸ ਆਈ ਕਿ ਥੋਡਾ ਮੁੰਡਾ ਸੁਨਿਆਰਾ ਲੁੱਟਣ ਆਲਿਆਂ ‘ਚ ਸੀæææਭਲਾ ਕਿਤੇ ਬਾਣੀਏਂ ਵੀ ਲੁਟੇਰੇ ਸੁਣੇ ਸੀ! ਰਾਮ ਪਿਆਰੀ ਦੀਆਂ ਧਾਂਹਾਂ ਨਾ ਬੰਦ ਹੋਣ, ਕਿ ਪੁੱਤæææਇਹ ਕਿੱਦਾ ਦਾ ਪੁੱਤ ਸੀ, ਮਾਂ ਦੀਆਂ ਵਾਲੀਆਂ ਤੋੜ ਕੇ ਲੈ ਗਿਆ। ਜਿੱਦਣ ਪੁੱਤ ਮਰਿਆ ਚੌਥੇ ਦਿਨ ਸੁੰਦਰ ਲਾਲ ਵੀ ਮਰ ਗਿਆæææਸ਼ਾਹੂਕਾਰ ਭਲਾ ਕੰਗਾਲ ਬਣਦੇ ਦੇਖੇ ਸੀæææਬਹਿ ਗਿਆ ਸ਼ਰੀਫ ਬਾਣੀਏ ਦੀਆਂ ਜੜ੍ਹਾਂ ‘ਚ ਚਿੱਟਾ।”
“ਜਾਗਰਾ ਤੂੰ?”
“ਚਿੱਟਾ ਮੱਛਰ ਨਰਮਾ ਖਾ ਗਿਆ ਬਲਦੇਵ ਸਿਉਂ ਦਾæææਧੀ ਵਿਆਹੀ ਜਵਾਈ ਚਿੱਟਾ ਪੀਣ ਵਾਲਾ ਮਿਲ ਗਿਆæææਸਾਲਾ ਵੀ ਜੀਜੇ ਨੇ ਲਾ ਲਿਆæææਦੋਵੇਂ ਮਰ ਗਏ ਤੇ ਬਲਦੇਵ ਸਿਉਂ 70 ਹਜ਼ਾਰ ਦੇ ਕਰਜ਼ੇ ਨਾਲ ਫਾਹਾ ਲੈ ਕੇ ਜ਼ਿੰਦਗੀ ਦਾ ਖੇਲ ਖਤਮ ਕਰ ਗਿਆæææਹਾਲੇ ਸਿਵਾ ਮਘਦੈ।”
“ਜਾਗਰਾ ਆਪਣੇ ਸ਼ਿੰਗਾਰੇ ਦੀ ਨੂੰਹæææ?”
“ਜਿਹੜੀ ਨਰਸ!”
“ਆਹੋ ਫੱਤੋਕੇ ਦਿਆਂ ਦਾ ਸਰਪੰਚ ਹੱਥੋਪਾਈ ਕਰਕੇ ਆਇਆ, ਪਈ ਇਹਨੇ ਬਿੱਲ ਨੀ ਘਟਾਇਆ ਸਾਡਾæææਲੁੱਚੇ ਸਰਪੰਚ ਦੇ ਪੁੱਤ ਨੇ ਚਪੇੜਾਂ ਮਾਰ ਕੇ, ਨੀਲ ਪਾḔਤੇ, ਵਿਚਾਰੀ ਦੇ ਅੱਥਰੂ ਨਾ ਰੁਕਣ।”
“ਆਹੋ ਸਰਪੰਚ ‘ਚ ਨੀਲੀ ਆਲਾ ਜੂ ਬੋਲਦਾ ਸੀ।”
“ਆਪਣੇ ਗਰੀਬੜੇ ਨੰਦ ਲਾਲ ਨੇ ਕਰਜ਼ਾ ਚੁੱਕ ਕੇ ਧੀ ਤੇ ਪੁੱਤ ਪੜ੍ਹਾਏæææਰੋਜ ਜਾ ਕੇ ਟੈਂਕੀਆਂ ਤੇ ਚੜ੍ਹਦੇ ਆæææਜਾਂ ਲੋਕਾਂ ਦੇ ਦਰਸ਼ਨਾਂ ਦੇ ਕੱਠ ‘ਚ ਡਾਂਗਾਂ ਖਾਂਦੇ ਆ।”
“ਤੇਰਾ ਕੀ ਖਿਆਲ ਆ ਐਤਕੀਂ ਇਨ੍ਹਾਂ ਨੂੰæææ?”
“ਦੇਖੀ ਚੱਲੀਂ, ਜਿੱਦਣ ਗਿਣਤੀ ਹੋਈ ਵੋਟਾਂ ਦੀ ਮਸ਼ੀਨਾਂ ਬੋਲਣਗੀਆਂ, ਪੁੱਤ ਕੀ ਹਾਲ ਐæææਆ ਲੈ ਫੜ੍ਹ ਠੂਠਾæææਸਿੱਧੀਆਂ ਕਪਾਲ ‘ਚ ਪੈਣਗੀਆਂæææਜਿਹੜੇ ਘੂੰ ਘੂੰ ਕਰਦੇ ਲੰਘਦੇ ਆ, ਨਾ ਤਖਤਿਆਂ ਓਹਲੇ ਖੜ੍ਹਕੇ ਪਿੱਟਦੇ ਵੇਖੀਂ।”
“ਫਿਰ ਵੋਟਾਂ ਪਾਈਏ ਕੀਹਨੂੰ ਨਾਜਰਾ।”
“ਬੱਲੇ ਓ ਜਾਗਰਾ ਤੈਂ ਤਾਂ ਉਹ ਕਰḔਤੀæææ। ਝੁੱਡੂ ਆਏ ਝੁੱਡੂਆਂ ਦੇ, ਝੁੱਡੂ ਨਾਲ ਲਿਆਏ, ਝੁੱਡੂ ਪੁੱਛਣ ਝੁੱਡੂਆਂ ਨੂੰ, ਝੁੱਡੂ ਕਿੱਥੋਂ ਆਏ! “ਕੰਜਰ ਦਿਆ ਸਰੀਰ ਦੇ ਕਈ ਹਿੱਸਿਆਂ Ḕਤੇ ਖਾਜ ਵੀ ਓਹਲੇ ਹੋ ਕੇ ਕਰਨੀ ਪੈਂਦੀ ਆ।”
“ਲੈ ਬਈ ਜੇ ਅਮਲੀ ਵੀ ਕੱਬੇ ਹੋ ਗਏ, ਤਾਂ ਸਮਝੋ ਚੜ੍ਹ ਗਿਆ ਬੋਤਾ ਰੇਲ Ḕਤੇæææ।”
ਮਾਹਟਰ ਦੇ ਹੱਸਦਿਆਂ ਤਾੜੀ ਮਾਰਨ ਦੀ ਦੇਰ ਸੀ, ਕਿ ਬੁਝੀ ਧੂਣੀ ‘ਚ ਨਾਜਰ ਤੇ ਜਾਗਰ ਨੇ ਵੀ ਦੋਵੇਂ ਲੱਤਾਂ ਮਾਰ ਦਿੱਤੀਆਂ।
________________________________________