ਡਰੱਗ ਮਾਮਲਾ: ਮਜੀਠੀਏ ਨੂੰ ਬਚਾਉਣ ਲਈ ਦਾਅ ‘ਤੇ ਲੱਗੀ ਸਰਕਾਰ

ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਾਲੇ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਦੇ ਡਰੱਗ ਰੈਕੇਟ ਮਾਮਲੇ ਵਿਚੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐਸ਼ਆਈæਟੀæ ਵੱਲੋਂ ਡਰੱਗ ਰੈਕੇਟ ‘ਚ ਤਿੰਨ ਲੋਕਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠੇ ਹਨ।

ਡਰੱਗ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਫਤਿਹਗੜ੍ਹ ਸਾਹਿਬ ਅਦਾਲਤ ਵਿਚ 10 ਜਨਵਰੀ ਨੂੰ ਜਮ੍ਹਾਂ ਕੀਤੀ ਗਈ ਰਿਪੋਰਟ ਵਿਚੋਂ ਕੈਨੇਡਾ ਆਧਾਰਿਤ ਤਿੰਨ ਡਰੱਗ ਤਸਕਰਾਂ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦਾ ਅਤੇ ਅਮਰਿੰਦਰ ਲਾਡੀ ਦੇ ਨਾਂ ਕੱਢ ਦਿੱਤੇ ਗਏ ਹਨ, ਜੋ ਕਿ ਕੌਮਾਂਤਰੀ ਡਰੱਗ ਤਸਕਰੀ ਵਿਚ ਸ਼ਾਮਲ ਸਨ। ਇਹ ਤਿੰਨੇ ਬਿਕਰਮ ਮਜੀਠੀਆ ਦੇ ਕਰੀਬੀ ਦੱਸੇ ਜਾਂਦੇ ਹਨ। ਇਹ ਹੀ ਨਹੀਂ ਜਾਂਚ ਟੀਮ ਨੇ 600 ਕਰੋੜ ਦੇ ਡਰੱਗ ਮਾਮਲੇ ਨੂੰ 60 ਕਰੋੜ ਉਤੇ ਲੈ ਆਂਦਾ ਹੈ।
ਐਸ਼ਆਈæਟੀæ ਰਿਪੋਰਟਾਂ ਮੁਤਾਬਕ ਜਗਦੀਸ਼ ਭੋਲਾ ਨੂੰ ਦੋ ਕੇਸਾਂ ਵਿਚ ਰਾਹਤ ਮਿਲ ਚੁੱਕੀ ਹੈ ਅਤੇ ਤੀਜੇ ਕੇਸ ਵਿਚ ਵੀ ਕਲੀਨ ਚਿੱਟ ਮਿਲ ਜਾਵੇਗੀ। ਐਨæਆਰæਆਈæ ਅਨੂਪ ਸਿੰਘ ਕਾਹਲੋਂ ਨੂੰ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ 13 ਮਾਰਚ 2013 ਨੂੰ ਸਿੰਥੈਟਿਕ ਡਰੱਗ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਕਾਹਲੋਂ ਵੱਲੋਂ ਕੀਤੇ ਗਏ ਕਬੂਲਨਾਮੇ ਵਿਚ ਜਗਦੀਸ਼ ਭੋਲਾ ਦਾ ਨਾਂ ਆਇਆ ਅਤੇ ਉਸ ਨੇ ਬਿਕਰਮ ਮਜੀਠੀਆ ਨੂੰ ਸਰਗਨਾ ਦੱਸਿਆ। ਮਜੀਠੀਆ ਦਾ ਨਾਂ ਦੋ ਹੋਰ ਸਹਿ-ਦੋਸ਼ੀਆਂ ਮਨਜਿੰਦਰ ਸਿੰਘ ਉਰਫ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਹਿਲ ਵੱਲੋਂ ਲਿਆ ਗਿਆ ਸੀ, ਜੋ ਕਿ ਇਕ ਫਰਮਾ ਕੰਪਨੀ ਚਲਾਉਂਦੇ ਸਨ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਬਿੱਟੂ ਔਲਖ ਵੱਲੋਂ ਈæਡੀæ ਅੱਗੇ ਦਿੱਤੀ ਗਈ ਸਟੇਟਮੈਂਟ ਵਿਚ ਕਿਹਾ ਗਿਆ ਸੀ ਕਿ”ਮਜੀਠੀਆ ਨੇ ਸੱਤੇ ਨਾਲ ਮੈਨੂੰ ਆਪਣਾ ਸਭ ਤੋਂ ਚੰਗਾ ਮਿੱਤਰ ਦੱਸ ਕੇ ਮਿਲਾਇਆ। ਮੈਂ ਸੱਤੇ ਨੂੰ ਮਜੀਠੀਆ ਦੀ ਰਿਹਾਇਸ਼ 43, ਗ੍ਰੀਨ ਐਵੇਨਿਯੂ ਅੰਮ੍ਰਿਤਸਰ ਵਿਚ ਮਿਲਿਆ ਸੀ।
ਔਲਖ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਉਸ ਨੇ ਸੱਤੇ ਅਤੇ ਪਿੰਦੇ ਨੂੰ ਫਰਮਾ ਕੰਪਨੀ ਦੇ ਮਾਲਕ ਚਹਿਲ ਨਾਲ ਮਿਲਾਇਆ ਸੀ। ਸਤਪ੍ਰੀਤ ਸਿੰਘ ਸੱਤਾ ਅਤੇ ਪਰਮਿੰਦਰ ਸਿੰਘ ਪਿੰਦਾ ਦਾ ਨਾਂ ਬਨੂੜ ਪੁਲਿਸ ਥਾਣੇ ਵਿਚ 2013 ਦੀ ਐਫ਼ਆਈæਆਰæ ਨੰਬਰ 56 ਵਿਚ ਦਰਜ ਹੈ। ਡਰੱਗ ਕੇਸ ਵਿਚ ਉਨ੍ਹਾਂ ਦੇ ਨਾਂ ਦੀ ਪੁਲਿਸ ਵੱਲੋਂ ਕਦੇ ਜਾਂਚ ਨਹੀਂ ਕੀਤੀ ਗਈ।
ਦੋਸ਼ ਹੈ ਕਿ ਕਬੂਲਨਾਮਿਆਂ ਵਿਚ ਬਿਕਰਮ ਮਜੀਠੀਆ ਦਾ ਨਾਂ ਆਉਣ ਉਤੇ ਪੰਜਾਬ ਪੁਲਿਸ ਨੇ ਡਰੱਗ ਰੈਕੇਟ ਦੀ ਜਾਂਚ ਰੋਕ ਦਿੱਤੀ। ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ, ਜੋ ਕਿ ਮਾਮਲੇ ਦੀ ਛਾਣਬੀਣ ਕਰ ਰਹੇ ਸਨ, ਉਨ੍ਹਾਂ ਨੂੰ ਦਸੰਬਰ 2014 ਦੇ ਪਹਿਲੇ ਹਫਤੇ ਫਿਰੋਜਪੁਰ ਤਬਦੀਲ ਕਰ ਦਿੱਤਾ ਗਿਆ ਤੇ ਕੇਸ ਤੋਂ ਹਟਾ ਦਿੱਤਾ ਗਿਆ।
_____________________________________
ਕਲੀਨ ਚਿੱਟ ‘ਤੇ ਉਲਝੀਆਂ ਕਾਂਗਰਸ ਤੇ ‘ਆਪ’
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਾ ਤਸਕਰੀ ਦਾ ਮਾਮਲਾ ਫਿਰ ਭਖ ਗਿਆ ਹੈ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਦੇ ਮਸਲੇ ‘ਤੇ ਅਕਾਲੀ ਦਲ-ਭਾਜਪਾ ਤਾਂ ਚੁੱਪ ਹੈ, ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਜੰਗ ਛਿੜ ਗਈ ਹੈ। ਮਜੀਠੀਆ ਨੂੰ ਕਲੀਨ ਚਿੱਟ ਬਾਰੇ ਮੀਡੀਆ ਰਿਪੋਰਟ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਦੀ ਉਚ ਪੱਧਰੀ ਜਾਂਚ ਮੰਗੀ ਸੀ।
ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਉਤੇ ਐਸ਼ਆਈæਟੀæ ਬਣਾ ਕੇ ਇਸ ਕੇਸ ਦੀ ਮੁੜ ਜਾਂਚ ਕੀਤੀ ਜਾਏਗੀ। ਇਸ ਮਗਰੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਦੇ ਵਾਅਦੇ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਆਪਣੇ ਭਤੀਜੇ ਮਜੀਠੀਆ ਨੂੰ ਸੀæਬੀæਆਈæ ਜਾਂਚ ਤੋਂ ਪਹਿਲਾਂ ਕਿਉਂ ਬਚਾਇਆ ਸੀ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਬਹੁ-ਕਰੋੜੀ ਡਰੱਗ ਰੈਕਟ ਵਿਚ ਮਜੀਠੀਆ ਦੀ ਸ਼ਮੂਲੀਅਤ ਬਾਰੇ ਸੀæਬੀæਆਈæ ਜਾਂਚ ਦੀ ਆਪਣੀ ਹੀ ਪਾਰਟੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ। ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਨੇ ਪੰਜਾਬ ਪੁਲਿਸ ਦੀ ਜਾਂਚ ਵਿਚ ਭਰੋਸਾ ਜਤਾਉਂਦਿਆਂ ਮਜੀਠੀਆ ਦੀ ਸੀæਬੀæਆਈæ ਜਾਂਚ ਦਾ ਵਿਰੋਧ ਕੀਤਾ ਸੀ।