ਜੰਮੂ: ਜੰਮੂ ਕਸ਼ਮੀਰ ਵਿਚ ਸਰਹੱਦ ਉਤੇ ਤਾਇਨਾਤ ਇਕ ਬੀæਐਸ਼ਐਫ਼ ਜਵਾਨ ਤੇਜ ਬਹਾਦਰ ਯਾਦਵ ਵੱਲੋਂ ਗੈਰ-ਮਿਆਰੀ ਭੋਜਨ ਦੇਣ ਦਾ ਦੋਸ਼ ਲਾਉਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਨਸ਼ਰ ਕਰਨ ਪਿੱਛੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੀ ਝੜੀ ਲੱਗ ਗਈ ਹੈ। ਬੀæਐਸ਼ਐਫ਼ ਤੇ ਸੀæਆਰæਪੀæਐਫ਼ ਤੋਂ ਬਾਅਦ ਹੁਣ ਫੌਜ ਦੇ ਇਕ ਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਫੌਜ ਦੇ ਜਵਾਨ ਵੱਲੋਂ ਅਫਸਰ ਦੇ ਬੂਟ ਪਾਲਸ਼ ਕਰਨ ਦਾ ਹੈ।
ਸੋਸ਼ਲ ਮੀਡੀਆ ਉਤੇ ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਵਾਨ ਦਾ ਨਾਮ ਪ੍ਰਤਾਪ ਸਿੰਘ ਹੈ ਤੇ ਉਹ 42 ਬ੍ਰਿਗੇਡ ਦੇਹਰਾਦੂਨ ਵਿਚ ਤਾਇਨਾਤ ਹੈ। ਜਵਾਨ ਵੱਲੋਂ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਹ ਆਪਣੇ ਵੱਡੇ ਅਫਸਰਾਂ ‘ਤੇ ਸ਼ੋਸ਼ਣ ਕਰਨ ਦਾ ਦੋਸ਼ ਲਾ ਰਿਹਾ ਹੈ। ਯੱਗ ਪ੍ਰਤਾਪ ਸਿੰਘ ਮੁਤਾਬਕ ਉਸ ਨੇ ਪਿਛਲੇ ਸਾਲ 15 ਜੂਨ ਨੂੰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਅਧਿਕਾਰੀਆਂ ਵੱਲੋਂ ਜਵਾਨਾਂ ਦੇ ਸ਼ੋਸ਼ਣ ਨੂੰ ਲੈ ਕੇ ਚਿੱਠੀ ਲਿਖੀ ਸੀ। ਬਾਅਦ ਵਿਚ ਜਦੋਂ ਇਹ ਗੱਲ ਫੌਜ ਦੇ ਅਫਸਰਾਂ ਨੂੰ ਪਤਾ ਲੱਗਾ ਤਾਂ ਉਸ ਦੀ ਕਾਫੀ ਝਾੜ ਝੰਬ ਕੀਤੀ ਗਈ। ਇਸ ਤੋਂ ਬਾਅਦ ਉਸ ਦੀ ਬਦਲੀ ਵੀ ਕਰ ਦਿੱਤੀ ਗਈ। ਯੱਗ ਪ੍ਰਤਾਪ ਨੂੰ ਲੱਗ ਰਿਹਾ ਹੈ ਕਿ ਇਸ ਮਾਮਲੇ ‘ਚ ਉਸ ਦਾ ਕੋਰਟ ਮਾਰਸ਼ਲ ਵੀ ਹੋ ਸਕਦਾ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਜਵਾਨ ਤੇਜ ਬਹਾਦਰ ਨੇ ਨਾ ਸਿਰਫ ਘਟੀਆ ਤੇ ਘੱਟ ਖਾਣਾ ਦੇਣ ਦੀ ਹੀ ਗੱਲ ਕਹੀ ਹੈ ਬਲਕਿ ਉਸ ਨੇ ਉਚ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਵੀ ਗਰਦਾਨਿਆਂ ਹੈ।
ਮਾਮਲੇ ਦੀ ਅਹਿਮੀਅਤ ਸਮਝਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਬੀæਐਸ਼ਐਫ਼ ਦੇ ਅਧਿਕਾਰੀਆਂ ਨੇ ਆਪਣੀ ਛੱਬ ਬਚਾਉਣ ਦੀ ਕਾਰਵਾਈ ਤਹਿਤ ਸਥਿਤੀ ਸਪੱਸ਼ਟ ਕਰਨ ਦੀ ਬਜਾਏ ਉਲਟਾ ਦੋਸ਼ ਲਾਉਣ ਵਾਲੇ ਜਵਾਨ ਨੂੰ ਘੇਰਨ ਦਾ ਰਾਹ ਅਖਤਿਆਰ ਕਰ ਲਿਆ। ਅਧਿਕਾਰੀਆਂ ਅਨੁਸਾਰ ਉਹ ਸ਼ਰਾਬ ਪੀਣ, ਗੈਰਹਾਜ਼ਰ ਰਹਿਣ, ਉਚ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਹੋਰ ਅਨੁਸ਼ਾਸਨਹੀਣ ਕਾਰਵਾਈਆਂ ਕਰਨ ਦਾ ਆਦੀ ਹੈ।
ਕੁਝ ਸਾਲ ਪਹਿਲਾਂ ਸੈਨਾ ਦੇ ਇਕ ਉਚ ਅਧਿਕਾਰੀ ਨੂੰ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸ਼ਰਾਬ ਦੇ ਕਈ ਟਰੱਕ ਬਾਹਰ ਬਲੈਕ ਵਿਚ ਵੇਚਦੇ ਫੜੇ ਜਾਣ ਉਤੇ ਡਿਸਮਿਸ ਕਰ ਦਿੱਤਾ ਗਿਆ ਸੀ। ਸੈਨਾ ਅਧਿਕਾਰੀ ਤਾਂ ਕੀ, ਰੱਖਿਆ ਮੰਤਰਾਲਾ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਨਹੀਂ। ਬੋਫੋਰਜ਼ ਤੋਪਾਂ ਅਤੇ ਆਗਸਤਾ ਹੈਲੀਕਾਪਟਰਾਂ ਦੇ ਸੌਦਿਆਂ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਹਾਲੇ ਵੀ ਚਰਚਾ ਦਾ ਵਿਸ਼ਾ ਹਨ। ਹੋਰ ਤਾਂ ਹੋਰ, ਸ਼ਹੀਦ ਜਵਾਨਾਂ ਲਈ ਤਾਬੂਤ ਬਣਾਉਣ ਵਿਚ ਕਮਿਸ਼ਨ ਲੈਣ ਦਾ ਮਾਮਲਾ ਵੀ ਚਰਚਿਤ ਰਹਿ ਚੁੱਕਿਆ ਹੈ।
____________________________________
ਚਿਤਾਵਨੀ ਦੇ ਬਾਵਜੂਦ ਵੀਡੀਓ ਜਾਰੀ
ਨਵੀਂ ਦਿੱਲੀ: ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਿਪਾਹੀਆਂ ਨੂੰ ਬਿਨਾਂ ਅਧਿਕਾਰੀਆਂ ਦੀ ਜਾਣਕਾਰੀ ਤੇ ਆਗਿਆ ਸੋਸ਼ਲ ਮੀਡੀਆ ਉਤੇ ਕਿਸੇ ਪ੍ਰਕਾਰ ਦੀ ਵੀਡੀਓ ਨਾ ਜਾਰੀ ਕਰਨ ਦੀ ਚਿਤਾਵਨੀ ਦਿੱਤੀ ਸੀ, ਪਰ ਅਗਲੇ ਹੀ ਦਿਨ ਇਕ ਹੋਰ ਵੀਡੀਓ ਸੈਨਾ ਦੇ ਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ। ਇਸ ਵਿਚ ਸੈਨਾ ਦਾ ਇਕ ਜਵਾਨ ਬਾਰਡਰ ਉਤੇ ਤਾਇਨਾਤ ਸਿਪਾਹੀਆਂ ਦੀਆਂ ਮੁਸ਼ਕਲਾਂ ਬਾਰੇ ਗਾਣੇ ਦੇ ਰੂਪ ‘ਚ ਦੱਸ ਰਿਹਾ ਹੈ।
ਪਹਿਲਾਂ ਵਾਲੀਆਂ ਸਿਪਾਹੀਆਂ ਦੀਆਂ ਵੀਡੀਓ ਵਾਂਗ ਇਹ ਵੀਡੀਓ ਸਿਪਾਹੀ ਨੇ ਖੁਦ ਨਹੀਂ ਬਲਕਿ ਸਾਥੀਆਂ ਵੱਲੋਂ ਰਿਕਾਰਡ ਕੀਤੀ ਗਈ ਹੈ। ਇਸ ਵਿਚ ਸਿਪਾਹੀਆਂ ਦੇ ਇਕੱਠ ਵਿਚ ਖੜ੍ਹੇ ਇਕ ਸਿੱਖ ਸਿਪਾਹੀ ਵੱਲੋਂ ਪੰਜਾਬੀ ਵਿਚ ਗਾਣਾ ਗਾਇਆ ਗਿਆ ਹੈ। ਗਾਣੇ ਵਿਚ ਸਿਪਾਹੀ ਨੇ ਦੱਸਿਆ ਹੈ ਕਿ ਉਹ ਬਾਰਡਰ ‘ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਆਚਾਰ ਨਾਲ ਰੋਟੀ ਖਾਂਦੇ ਹਨ, ਜਦੋਂ ਸਾਰੇ ਸੌਂ ਜਾਂਦੇ ਹਨ ਤੇ ਜਵਾਨ ਤਾਇਨਾਤ ਹੁੰਦੇ ਹਨ, ਸਿਪਾਹੀਆਂ ਨੂੰ ਛੁੱਟੀ ਮਿਲਣੀ ਕਿੰਨੀ ਔਖੀ ਹੁੰਦੀ ਹੈ ਆਦਿ ਕਈ ਪੱਖਾਂ ਬਾਰੇ ਦੱਸਿਆ ਹੈ।