ਗੁਜਰਾਤ ਫਾਈਲਾਂ: ਖੁਲਾਸਿਆਂ ਪਿਛੋਂ ਕਿਰਦਾਰਕੁਸ਼ੀ ਦਾ ਵਾਰæææ

‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ। -ਸੰਪਾਦਕ

ਰਾਣਾ ਅਯੂਬ: ਤੁਹਾਡੇ ਮੁੱਖ ਮੰਤਰੀ ਨਰੇਂਦਰ ਮੋਦੀ ਲੋਕਾਂ ਨੂੰ ਕਾਫ਼ੀ ਪਿਆਰੇ ਹਨ?
ਰਾਜਨ ਪ੍ਰਿਯਾਦਰਸ਼ੀ: ਹਾਂ, ਉਹ ਸਾਰਿਆਂ ਨੂੰ ਬੁੱਧੂ ਬਣਾਉਂਦੇ ਹਨ ਅਤੇ ਲੋਕ ਬੁੱਧੂ ਬਣ ਜਾਂਦੇ ਹਨ।
ਸਵਾਲ: ਐਸੇ ਹਾਲਾਤ ਵਿਚ ਬਤੌਰ ਵਧੀਕ ਡੀæਜੀæ, ਤੁਹਾਨੂੰ ਉਨ੍ਹਾਂ ਦੇ ਮਤਹਿਤ ਕੰਮ ਕਰਨ ਵਿਚ ਬਹੁਤ ਦਿੱਕਤ ਆਈ ਹੋਵੇਗੀ?
ਜਵਾਬ:ਇਨ੍ਹਾਂ ਦੀ ਕਦੇ ਏਨੀ ਹਿੰਮਤ ਨਹੀਂ ਰਹੀ ਕਿ ਇਹ ਮੈਥੋਂ ਕੋਈ ਗ਼ੈਰ-ਕਾਨੂੰਨੀ ਕੰਮ ਕਰਵਾ ਸਕਣ।
ਸਵਾਲ: ਇਥੇ ਤਾਂ ਕਾਨੂੰਨ ਦੀ ਬਹੁਤ ਉਲੰਘਣਾ ਹੁੰਦੀ ਹੈ। ਸ਼ਾਇਦ ਹੀ ਕੋਈ ਇਮਾਨਦਾਰ ਅਫ਼ਸਰ ਬਚਿਆ ਹੋਵੇਗਾ?
ਜਵਾਬ: ਐਸੇ ਲੋਕ ਬਹੁਤ ਥੋੜ੍ਹੇ ਹਨ। ਇਹ ਮੋਦੀ ਹਰ ਥਾਂ (ਪੂਰੇ ਸੂਬੇ ‘ਚ) ਮੁਸਲਮਾਨਾਂ ਨੂੰ ਕਤਲ ਕਰਾਉਣ ਲਈ ਜ਼ਿੰਮੇਵਾਰ ਹੈ।
ਸਵਾਲ: ਅੱਛਾ, ਮੈਂ ਸੁਣਿਆ ਹੈ ਕਿ ਪੁਲਿਸ ਅਫਸਰ ਵੀ ਸਰਕਾਰ ਦੀ ਹੀ ਲਕੀਰ ਦੇ ਫਕੀਰ ਨੇ?
ਜਵਾਬ: ਸਾਰੇ ਦੇ ਸਾਰੇæææ ਇਹ ਪੀæਸੀæ ਪਾਂਡੇ, ਸਾਰਾ ਕੁਝ ਇਨ੍ਹਾਂ ਲੋਕਾਂ ਦੀ ਹਾਜ਼ਰੀ ਵਿਚ ਹੀ ਹੋਇਆ ਸੀ।
ਸਵਾਲ: ਜ਼ਿਆਦਾਤਰ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਫ਼ਸਾਇਆ ਗਿਆ ਹੈ?
ਜਵਾਬ: ਗਲਤ ਤਰੀਕੇ ਨਾਲ ਕੀ, ਉਨ੍ਹਾਂ ਨੇ ਜੋ ਕੀਤਾ, ਉਸੇ ਲਈ ਉਹ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਨੇ। ਇਨ੍ਹਾਂ ਲੋਕਾਂ ਨੇ ਮੁਟਿਆਰ ਕੁੜੀ ਨੂੰ ਮੁਕਾਬਲੇ ਵਿਚ ਮਾਰਿਆ।
ਸਵਾਲ: ਸੱਚੀਂ?
ਜਵਾਬ: ਹਾਂ, ਉਨ੍ਹਾਂ ਨੇ ਉਸ ਨੂੰ ਲਸ਼ਕਰ ਦੀ ਦਹਿਸ਼ਤਗਰਦ ਦੱਸਿਆ ਸੀ। ਉਹ ਮੁੰਬਰਾ ਦੀ ਰਹਿਣ ਵਾਲੀ ਸੀ। ਕਹਾਣੀ ਘੜੀ ਗਈ ਕਿ ਉਹ ਦਹਿਸ਼ਤਗਰਦ ਸੀ ਜੋ ਮੋਦੀ ਦੀ ਹੱਤਿਆ ਕਰਨ ਗੁਜਰਾਤ ਆਈ ਸੀ।
ਸਵਾਲ: ਤਾਂ ਫਿਰ ਇਹ ਗ਼ਲਤ ਸੀ?
ਜਵਾਬ: ਹਾਂ, ਬਿਲਕੁਲ ਝੂਠਾ।
ਸਵਾਲ: ਮੈਂ ਜਦੋਂ ਤੋਂ ਇਥੇ ਆਈ ਹਾਂ, ਹਰ ਕੋਈ ਸੋਹਰਾਬੂਦੀਨ ਮੁਕਾਬਲੇ ਦੀ ਚਰਚਾ ਕਰ ਰਿਹਾ ਹੈ?
ਜਵਾਬ: ਪੂਰਾ ਮੁਲਕ ਉਸ ਮੁਕਾਬਲੇ ਦੀ ਗੱਲ ਕਰ ਰਿਹੈ। ਇਨ੍ਹਾਂ ਨੇ ਇਕ ਮੰਤਰੀ ਦੀ ਸ਼ਹਿ ‘ਤੇ ਸੋਹਰਾਬੂਦੀਨ ਅਤੇ ਤੁਲਸੀ ਪ੍ਰਜਾਪਤੀ ਨੂੰ ਉਡਾ ਦਿਤਾæææ ਇਸ ਮੰਤਰੀ ਅਮਿਤ ਸ਼ਾਹ ਦਾ ਮਨੁੱਖੀ ਅਧਿਕਾਰਾਂ ਵਿਚ ਕੋਈ ਵਿਸ਼ਵਾਸ ਨਹੀਂ। ਉਹ ਸਾਨੂੰ ਕਹਿੰਦਾ ਹੁੰਦਾ ਸੀ ਕਿ ਉਸ ਦਾ ਮਨੁੱਖੀ ਅਧਿਕਾਰ ਕਮਿਸ਼ਨਾਂ ਵਿਚ ਕੋਈ ਭਰੋਸਾ ਨਹੀਂ। ਹੁਣ ਦੇਖੋ, ਅਦਾਲਤ ਨੇ ਵੀ ਉਸ ਨੂੰ ਜ਼ਮਾਨਤ ਦੇ ਦਿਤੀ ਹੈ।
ਸਵਾਲ: ਤੁਸੀਂ ਕਦੇ ਉਸ ਦੇ ਮਤਹਿਤ ਕੰਮ ਨਹੀਂ ਕੀਤਾ?
ਜਵਾਬ: ਕੀਤਾ ਹੈ, ਜਦੋਂ ਮੈਂ ਏæਟੀæਐਸ਼ ਦਾ ਮੁਖੀ ਸੀ। ਉਨ੍ਹਾਂ ਨੇ ਵਨਜਾਰਾ ਦਾ ਤਬਾਦਲਾ ਕਰ ਕੇ ਮੈਨੂੰ ਨਿਯੁਕਤ ਕੀਤਾ ਸੀ। ਮੈਂ ਤਾਂ ਮਨੁੱਖੀ ਅਧਿਕਾਰਾਂ ਵਿਚ ਭਰੋਸਾ ਰੱਖਦਾ ਹਾਂ। ਇਸ ਨੇ ਮੈਨੂੰ ਇਕ ਵਾਰ ਆਪਣੇ ਬੰਗਲੇ ‘ਤੇ ਸੱਦ ਲਿਆ। ਮੈਂ ਤਾਂ ਅੱਜ ਤਕ ਨਾ ਕਿਸੇ ਦੇ ਬੰਗਲੇ ਉਪਰ ਗਿਆ ਹਾਂ, ਤੇ ਨਾ ਹੀ ਕਿਸੇ ਦੇ ਘਰ ਜਾਂ ਦਫ਼ਤਰ ਵਿਚ। ਮੈਂ ਉਸ ਨੂੰ ਕਿਹਾ ਕਿ ਸਰ, ਮੈਂ ਤਾਂ ਤੁਹਾਡਾ ਬੰਗਲਾ ਹੀ ਨਹੀਂ ਦੇਖਿਆ। ਉਹ ਖਿਝ ਗਿਆ। ਉਸ ਨੇ ਪੁੱਛਿਆ ਕਿ ਮੈਂ ਉਸ ਦਾ ਬੰਗਲਾ ਕਿਉਂ ਨਹੀਂ ਦੇਖਿਆ। ਫਿਰ ਉਸ ਨੇ ਕਿਹਾ- ਠੀਕ ਹੈ, ਤੁਹਾਨੂੰ ਲਿਆਉਣ ਲਈ ਮੈਂ ਆਪਣਾ ਨਿਜੀ ਵਾਹਨ ਭੇਜ ਦਿੰਦਾ ਹਾਂ। ਮੈਂ ਕਿਹਾ- ਠੀਕ ਹੈ, ਭੇਜ ਦਿਓ। ਮੇਰੇ ਪਹੁੰਚਦੇ ਹੀ ਉਹ ਬੋਲਿਆ- ‘ਅੱਛਾ, ਆਪਨੇ ਏਕ ਬੰਦੇ ਕੋ ਗ੍ਰਿਫ਼ਤਾਰ ਕੀਆ ਹੈ ਨਾ, ਜੋ ਅਭੀ ਆਇਆ ਹੈ ਏæਟੀæਐਸ਼ ਮੇਂ, ਉਸ ਕੋ ਮਾਰ ਡਾਲਨਾ ਹੈ।’ ਮੈਂ ਕੋਈ ਪ੍ਰਤੀਕਰਮ ਨਹੀਂ ਦਿਤਾ। ਫਿਰ ਉਹ ਬੋਲਿਆ- ‘ਦੇਖੋ ਮਾਰ ਡਾਲੋ, ਐਸੇ ਬੰਦੇ ਕੋ ਜੀਨੇ ਕਾ ਕੋਈ ਹੱਕ ਨਹੀਂ।’
ਮੈਂ ਤੁਰੰਤ ਆਪਣੇ ਦਫ਼ਤਰ ਮੁੜ ਆਇਆ ਅਤੇ ਆਪਣੇ ਜੂਨੀਅਰਾਂ ਦੀ ਮੀਟਿੰਗ ਸੱਦ ਲਈ। ਮੈਨੂੰ ਖਦਸ਼ਾ ਸੀ ਕਿ ਅਮਿਤ ਸ਼ਾਹ ਉਨ੍ਹਾਂ ਨੂੰ ਸਿੱਧੇ ਨਿਰਦੇਸ਼ ਦੇ ਕੇ ਉਸ ਨੂੰ ਮਰਵਾ ਸਕਦਾ ਹੈ। ਮੈਂ ਉਨ੍ਹਾਂ ਨੂੰ ਕਿਹਾ- ਦੇਖੋ, ਮੈਨੂੰ ਉਸ ਨੂੰ ਮਾਰਨ ਦਾ ਆਦੇਸ਼ ਮਿਲਿਆ ਹੈ, ਪਰ ਕੋਈ ਉਸ ਨੂੰ ਹੱਥ ਵੀ ਨਹੀਂ ਲਗਾਏਗਾ, ਸਿਰਫ਼ ਤਫ਼ਤੀਸ਼ ਕਰਨੀ ਹੈ। ਮੈਨੂੰ ਕਿਹਾ ਗਿਆ ਹੈ ਅਤੇ ਮੈਂ ਕਿਉਂਕਿ ਇੰਞ ਨਹੀਂ ਕਰ ਰਿਹਾ ਹਾਂ, ਇਸ ਲਈ ਕੋਈ ਵੀ ਇੰਞ ਨਹੀਂ ਕਰੇਗਾ।
ਸਵਾਲ: ਇਹ ਤਾਂ ਬਹੁਤ ਹੌਸਲੇ ਵਾਲੀ ਗੱਲ ਸੀ।
ਜਵਾਬ: ਇਸ ਨਰੇਂਦਰ ਮੋਦੀ ਨੇ ਮੈਨੂੰ ਉਸ ਦਿਨ ਬੁਲਾਇਆ ਜਿਸ ਦਿਨ ਮੈਂ ਰਿਟਾਇਰ ਹੋ ਰਿਹਾ ਸੀ। ਉਸ ਨੇ ਕਿਹਾ, “ਹੁਣ ਤੁਹਾਡੀ ਕੀ ਯੋਜਨਾ ਹੈ।” ਇਸ ਤਰ੍ਹਾਂ ਦੇ ਕਈ ਸਵਾਲ ਪੁੱਛਦਾ ਰਿਹਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕਿੰਨਾ ਦਬਾਅ ਮਹਿਸੂਸ ਕਰ ਰਿਹਾ ਸੀ। ਫਿਰ ਉਹ ਬੋਲੇ, ‘ਅੱਛਾ ਯੇ ਬਤਾਓ, ਸਰਕਾਰ ਕੇ ਖ਼ਿਲਾਫ਼ ਕੌਨ-ਕੌਨ ਲੋਗ ਹੈਂ, ਮਤਲਬ ਕਿਤਨੇ ਅਫਸਰ ਸਰਕਾਰ ਕੇ ਖ਼ਿਲਾਫ਼ ਹੈਂ।’ ਮੈਂ ਕਿਹਾ- “ਮੈਂ ਤੁਹਾਨੂੰ ਕੁਝ ਪੁੱਛ ਸਕਦਾ ਹਾਂ?” ਉਸ ਨੇ ਕਿਹਾ- ਹਾਂ, ਪੁੱਛੋ। ਮੈਂ ਕਿਹਾ- ‘ਪਿਛਲੇ ਦੋ ਦਹਾਕਿਆਂ ਦੌਰਾਨ ਮੈਂ ਵੱਖੋ-ਵੱਖਰੇ ਅਹੁਦਿਆਂ ਉਪਰ ਸੇਵਾ ਨਿਭਾਈ ਹੈ। ਤੁਹਾਨੂੰ ਮੇਰੇ ਖ਼ਿਲਾਫ਼ ਕੁਝ ਸੁਣਨ ਨੂੰ ਮਿਲਿਆ ਹੈ?’ ਉਨ੍ਹਾਂ ਦਾ ਜਵਾਬ ਇਹ ਸੀ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਸੀ। ਫਿਰ ਮੈਂ ਉਨ੍ਹਾਂ ਨੂੰ ਕਿਹਾ- ‘ਸਰ, ਪਿਛਲੇ ਚਾਰ ਸਾਲ ਦੌਰਾਨ ਮੇਰੇ ਤਤਕਾਲੀ ਸੀਨੀਅਰਾਂ ਅਤੇ ਗ੍ਰਹਿ ਸਕੱਤਰਾਂ ਨੇ ਮੇਰੀਆਂ ਸਾਲਾਨਾ ਖੁਫ਼ੀਆ ਰਿਪੋਰਟਾਂ (ਏæਸੀæਆਰæ) ਨੂੰ ਐਕਸੀਲੈਂਟ ਅਤੇ ਆਊਟ-ਸਟੈਂਡਿੰਗ ਕਰਾਰ ਦਿਤਾ ਹੈ, ਫਿਰ ਤੁਸੀਂ ਕਿਉਂ ਉਨ੍ਹਾਂ ਨੂੰ ਨੀਵਾਂ ਦਿਖਾਉਂਦੇ ਹੋ? ਮੇਰੀ ਕਾਰਗੁਜ਼ਾਰੀ ਨੂੰ ਤੁਸੀਂ ਖ਼ਰਾਬ ਕਿਉਂ ਕੀਤਾ?’ ਮੈਂ ਉਨ੍ਹਾਂ ਨੂੰ ਦੱਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਮੈਂ ਸਭ ਕੁਝ ਪਤਾ ਕਰ ਲਿਆ ਹੈ।æææ ਉਹ ਠੱਗੇ ਜਿਹੇ ਮਹਿਸੂਸ ਕਰ ਰਹੇ ਸਨ। ਉਹ ਬੋਲੇ, ‘ਮੈਂ ਆਪਣੇ ਅਫ਼ਸਰਾਂ ਅਤੇ ਗ੍ਰਹਿ ਸਕੱਤਰਾਂ ਨਾਲ ਗੱਲ ਨਹੀਂ ਕਰਦਾ?’ ਮੈਂ ਉਨ੍ਹਾਂ ਨੂੰ ਕਿਹਾ, ‘ਸਰ, ਤੁਹਾਨੂੰ ਗ੍ਰਹਿ ਸਕੱਤਰ ਨੂੰ ਕਾਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਫਾਈਲ ਪਹਿਲਾਂ ਹੀ ਤੁਹਾਡੇ ਕੋਲ ਪਹੁੰਚ ਚੁੱਕੀ ਸੀ ਅਤੇ ਤੁਸੀਂ ਸਭ ਕੁਝ ਜਾਣਦੇ ਸੀ।’æææ ਮੈਂ ਡੀæਜੀæ ਬਣ ਸਕਦਾ ਸੀ, ਪਰ ਉਨ੍ਹਾਂ ਨੇ ਐਸਾ ਨਹੀਂ ਹੋਣ ਦਿਤਾ।
ਸਵਾਲ: ਤੁਹਾਡੇ ਸੂਬੇ ਵਿਚ ਕੋਈ ਡੀæਜੀæ ਕਿਉਂ ਨਹੀਂ ਹੈ?
ਜਵਾਬ: ਕਿਉਂਕਿ ਮੋਦੀ ਨੇ ਕੁਲਦੀਪ ਸ਼ਰਮਾ ਨਾਂ ਦੇ ਇਕ ਅਫ਼ਸਰ ਤੋਂ ਬਦਲਾ ਲੈਣਾ ਹੈ।
ਸਵਾਲ: ਮੈਨੂੰ ਪਤਾ ਲੱਗਿਐ, ਉਨ੍ਹਾਂ ਦੀ ਅਫਸਰਾਂ ਦੀ ਆਪਣੀ ਟੀਮ ਵੀ ਹੈ?
ਜਵਾਬ: ਮੈਂ ਜਦੋਂ ਰਾਜਕੋਟ ਦਾ ਆਈæਜੀæ ਸੀ, ਉਦੋਂ ਜੂਨਾਗੜ੍ਹ ਕੋਲ ਫਿਰਕੂ ਫ਼ਸਾਦ ਹੋਇਆ ਸੀ। ਮੈਂ ਕੁਝ ਲੋਕਾਂ ਖ਼ਿਲਾਫ਼ ਐਫ਼æਆਈæਆਰæ ਦਰਜ ਕੀਤੀ ਸੀ। ਗ੍ਰਹਿ ਮੰਤਰੀ ਨੇ ਮੈਨੂੰ ਫ਼ੋਨ ਕਰ ਕੇ ਪੁੱਛਿਆ, ‘ਰਾਜਨ ਜੀ, ਕਿਥੇ ਹੋ ਤੁਸੀਂ?’ ਮੈਂ ਜਵਾਬ ਦਿਤਾ, ‘ਸਰ, ਮੈਂ ਜੂਨਾਗੜ੍ਹ ਵਿਚ ਹਾਂ।’ ਫਿਰ ਉਨ੍ਹਾਂ ਨੇ ਕਿਹਾ, ‘ਚੰਗਾ, ਤਿੰਨ ਨਾਂ ਲਿਖੋ, ਤੁਸੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨਾ ਹੈ।’ ਮੈਂ ਕਿਹਾ, ‘ਸਰ, ਇਹ ਤਿੰਨੇ ਇਸ ਵਕਤ ਮੇਰੇ ਕੋਲ ਬੈਠੇ ਹਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤਿੰਨੇ ਮੁਸਲਮਾਨ ਹਨ ਅਤੇ ਇਨ੍ਹਾਂ ਕਰ ਕੇ ਹੀ ਹਾਲਾਤ ਸੁਧਰੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਯਤਨਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁਟ ਕੀਤਾ ਹੈ ਅਤੇ ਫ਼ਸਾਦ ਖ਼ਤਮ ਕਰਵਾਇਆ ਹੈ।’ ਉਹ ਬੋਲੇ, ‘ਦੇਖੋ, ਸੀæਐਮæ ਸਾਹਿਬ ਨੇ ਕਹਾ ਹੈ।’ ਉਸ ਵਕਤ ਇਹ ਸ਼ਖਸ ਨਰੇਂਦਰ ਮੋਦੀ ਹੀ ਮੁੱਖ ਮੰਤਰੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਸੀæਐਮæ ਦੇ ਆਦੇਸ਼ ਹਨ। ਮੈਂ ਜਵਾਬ ਦਿਤਾ, ‘ਸਰ, ਮੁੱਖ ਮੰਤਰੀ ਦੇ ਆਦੇਸ਼ ਦੇ ਬਾਵਜੂਦ ਮੈਂ ਇੰਞ ਨਹੀਂ ਕਰ ਸਕਦਾ, ਕਿਉਂਕਿ ਇਹ ਤਿੰਨੇ ਬੇਕਸੂਰ ਹਨ।’
ਸਵਾਲ: ਅੱਗਿਉਂ ਫ਼ੋਨ ਉਪਰ ਕੌਣ ਸੀ?
ਜਵਾਬ: ਗ੍ਰਹਿ ਮੰਤਰੀ ਗੋਰਧਨ ਜ਼ੜਫ਼ੀਆ।
ਸਵਾਲ:: ਕਦੋਂ ਦੀ ਗੱਲ ਹੈ?
ਜਵਾਬ: ਜੁਲਾਈ 2002 ਦੇ ਨੇੜੇ-ਤੇੜੇ ਦੀ, ਫਿਰ ਜ਼ੜਫ਼ੀਆ ਨੇ ਕਿਹਾ ਸੀ ਕਿ ਉਹ ਆਪ ਉਥੇ ਆਵੇਗਾ।
ਸਵਾਲ: ਤੇ ਇਹ ਲੋਕ ਕੌਣ ਸਨ?
ਜਵਾਬ: ਅਰੇ, ਇਹ ਨੇਕ ਲੋਕ ਸਨ, ਮੁਸਲਮਾਨ ਸਨ ਜੋ ਫ਼ਸਾਦਾਂ ਨੂੰ ਖ਼ਤਮ ਕਰਾਉਣ ਵਿਚ ਹੱਥ ਵਟਾ ਰਹੇ ਸਨ। ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦਾ।
ਸਵਾਲ: ਸਿੰਘਲ ਦਾ ਕੀ ਮਾਮਲਾ ਹੈ? ਉਨ੍ਹਾਂ ਨੇ ਹੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਨੂੰ ਕਿਹਾ ਸੀ।
ਜਵਾਬ: ਮੈਂ ਉਸ ਦਾ ਬੌਸ ਸੀ, ਹੁਣ ਉਹ ਏæਟੀæਐਸ਼ ਵਿਚ ਹੈ। ਉਹ ਮੇਰੇ ਮਤਹਿਤ ਡਿਪਟੀ ਐਸ਼ਪੀæ ਸੀ ਜੋ ਪ੍ਰੋਬੇਸ਼ਨ ਉਪਰ ਸੀ।
ਸਵਾਲ: ਉਨ੍ਹਾਂ ਦੇ ਮਤਹਿਤ ਕੌਣ-ਕੌਣ ਕੰਮ ਕਰਦਾ ਸੀ?
ਜਵਾਬ: ਜੋ ਲੋਕ ਜੇਲ੍ਹ ਵਿਚ ਹਨ, ਵਨਜਾਰਾ ਵਗੈਰਾ। ਮੈਂ ਬਾਰਡਰ ਰੇਂਜ ਦਾ ਆਈæਜੀæ ਸੀ। ਉਹ ਵਨਜਾਰਾ ਨੂੰ ਲਿਆਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੇ ਮੇਰਾ ਤਬਾਦਲਾ ਕਰ ਦਿਤਾ। ਉਸ ਨੂੰ ਲਗਾਉਣ ਲਈ ਉਸ ਦਾ ਅਹੁਦਾ ਘਟਾ ਦਿਤਾ।
ਸਵਾਲ: ਇਥੇ ਦੀ ਪੁਲਿਸ ਮੁਸਲਮਾਨ ਵਿਰੋਧੀ ਹੈ?
ਜਵਾਬ: ਨਹੀਂ, ਦਰਅਸਲ ਆਗੂ ਹੀ ਐਸੇ ਹਨ। ਜੇ ਕੋਈ ਅਫ਼ਸਰ ਉਨ੍ਹਾਂ ਦੀ ਨਹੀਂ ਮੰਨਦਾ ਤਾਂ ਉਹ ਉਸ ਨੂੰ ਖੂੰਜੇ ਲਗਾ ਦਿੰਦੇ ਨੇ, ਇਨ੍ਹਾਂ ਹਾਲਾਤ ਵਿਚ ਉਹ ਕੀ ਕਰੇਗਾ।
ਸਵਾਲ: ਅਮਿਤ ਸ਼ਾਹ ਨੇ ਜਿਸ ਸ਼ਖਸ ਨੂੰ ਮਾਰਨ ਲਈ ਕਿਹਾ ਸੀ, ਉਹ ਮੁਸਲਮਾਨ ਸੀ?
ਜਵਾਬ: ਨਹੀਂ, ਉਹ ਉਸ ਨੂੰ ਇਸ ਲਈ ਰਾਹ ਵਿਚੋਂ ਹਟਾਉਣਾ ਚਾਹੁੰਦੇ ਸਨ, ਕਿਉਂਕਿ ਬਿਜ਼ਨੈੱਸ ਲਾਬੀ ਵੱਲੋਂ ਕੋਈ ਦਬਾਅ ਸੀ।
ਸਵਾਲ: ਮੈਨੂੰ ਪਤਾ ਲੱਗਿਆ ਹੈ ਕਿ ਕੁਝ ਅਫ਼ਸਰਾਂ ਕੋਲੋਂ ਇਸ਼ਰਤ ਜਹਾਂ ਦਾ ਮੁਕਾਬਲਾ ਜਬਰੀ ਬਣਵਾਇਆ ਗਿਆ ਸੀ?
ਜਵਾਬ: ਦੇਖੋ, ਇਹ ਗੱਲ ਮੇਰੇ ਅਤੇ ਤੁਹਾਡੇ ਦਰਮਿਆਨ ਹੀ ਏ। ਇਨ੍ਹਾਂ ਲੋਕਾਂ ਨੇ ਵਨਜਾਰਾ ਅਤੇ ਉਸ ਦੇ ਗੈਂਗ ਨੇ ਪੰਜ ਸਰਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵਿਚ ਇਕ ਕਾਂਸਟੇਬਲ ਵੀ ਸੀ। ਵਨਜਾਰਾ ਦਾ ਕਹਿਣਾ ਸੀ ਕਿ ਇਹ ਸਾਰੇ ਦਹਿਸ਼ਤਗਰਦ ਹਨ ਅਤੇ ਇਨ੍ਹਾਂ ਦਾ ਐਨਕਾਊਂਟਰ ਬਣਾ ਦਿਤਾ ਜਾਣਾ ਚਾਹੀਦਾ ਹੈ। ਸਬੱਬ ਨਾਲ ਪਾਂਡਿਅਨ ਉਸ ਵਕਤਾ ਐਸ਼ਪੀæ ਸੀ। ਉਸ ਨੇ ਇਨਕਾਰ ਕਰ ਦਿਤਾ ਅਤੇ ਪੰਜੇ ਬਚ ਗਏ।
ਸਵਾਲ: ਯਾਨੀ ਅਫ਼ਸਰ ਸੱਚਮੁੱਚ ਮੁਸਲਮਾਨ ਵਿਰੋਧੀ ਨਹੀਂ ਹਨ?
ਜਵਾਬ: ਬਿਲਕੁਲ ਨਹੀਂ। ਨੇਤਾ ਉਨ੍ਹਾਂ ਤੋਂ ਐਸਾ ਕਰਵਾਉਂਦੇ ਹਨ। ਜੇ ਤੁਸੀਂ ਇਮਾਨਦਾਰ ਹੋ ਤਾਂ ਉਹ ਤੁਹਾਨੂੰ ਕਿਸੇ ਅਹੁਦੇ ਉਪਰ ਨਹੀਂ ਰਹਿਣ ਦੇਣਗੇ। ਦੇਖੋ, ਇਨ੍ਹਾਂ ਨੇ ਰਜਨੀਸ਼ ਰਾਏ ਅਤੇ ਰਾਹੁਲ ਸ਼ਰਮਾ ਨਾਲ ਕੀ ਕੀਤਾ ਹੈ।æææ ਇਹ ਸਰਕਾਰ ਫਿਰਕਾਪ੍ਰਸਤ ਅਤੇ ਭ੍ਰਿਸ਼ਟ ਹੈ। ਇਹੋ ਅਮਿਤ ਸ਼ਾਹ ਮੇਰੇ ਕੋਲ ਆ ਕੇ ਦਮਗਜੇ ਮਾਰਦਾ ਸੀ ਕਿ ਉਸ ਨੇ 1985 ਵਿਚ ਫ਼ਸਾਦ ਭੜਕਾਉਣ ਲਈ ਕੀ ਕੁਝ ਕੀਤਾ ਸੀ। ਉਹ ਹਰ ਕਿਸੇ ਨੂੰ ਮੀਟਿੰਗ ਲਈ ਆਪਣੇ ਕੋਲ ਸੱਦ ਲੈਂਦਾ ਸੀ। ਇਕ ਮੀਟਿੰਗ ਵਿਚ ਉਸ ਨੇ ਗ੍ਰਹਿ ਸਕੱਤਰ, ਮੁੱਖ ਸਕੱਤਰ, ਇਕ ਸੰਸਦ ਮੈਂਬਰ ਅਤੇ ਮੈਨੂੰ ਵੀ ਸੱਦਿਆ ਸੀ। ਉਸ ਵਕਤ ਮੈਂ ਆਈæਜੀæ ਸੀ। ਸੰਸਦ ਮੈਂਬਰ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਤੂੰ ਕਿਸੇ ਸਿਪਾਹੀ ਦਾ ਵੀ ਤਬਾਦਲਾ ਨਹੀਂ ਕਰਵਾ ਸਕਦਾ। ਅਮਿਤ ਸ਼ਾਹ ਨੇ ਮੇਰੇ ਵੱਲ ਮੂੰਹ ਕਰ ਕੇ ਕਿਹਾ, ‘ਇਹ ਕੰਮ ਹੁਣ ਤਕ ਕਿਉਂ ਨਹੀਂ ਹੋਇਆ?’ ਮੈਂ ਦੱਸਿਆ ਕਿ ਉਸ ਸਿਪਾਹੀ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ। ਉਹ ਤਾਂ ਬਸ ਭਾਜਪਾ ਐਮæਪੀæ ਦੇ ਮੁੰਡੇ ਨੂੰ ਵਰਜ ਹੀ ਰਿਹਾ ਸੀ।
ਸਵਾਲ: ਮੈਨੂੰ ਹੈਰਾਨੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਇੰਞ ਕਿਹਾ?
ਜਵਾਬ: ਉਨ੍ਹਾਂ ਨੂੰ ਮੇਰੇ ਉਪਰ ਭਰੋਸਾ ਸੀ। ਦਰਅਸਲ ਉਹ ਹੀ ਸਨ ਜਿਨ੍ਹਾਂ ਨੇ ਮੈਨੂੰ ਇਸ਼ਰਤ ਦੇ ਮਾਮਲੇ ਤੋਂ ਜਾਣੂ ਕਰਾਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਸ਼ਰਤ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਹਿਰਾਸਤ ਵਿਚ ਰੱਖਿਆ ਸੀ ਅਤੇ ਇਨ੍ਹਾਂ ਪੰਜਾਂ ਦੀ ਹੱਤਿਆ ਕੀਤੀ ਗਈ ਸੀ, ਕੋਈ ਮੁਕਾਬਲਾ ਨਹੀਂ ਹੋਇਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਕੋਈ ਦਹਿਸ਼ਤਗਰਦ ਨਹੀਂ ਸੀ।
ਸਵਾਲ: ਮੈਨੂੰ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਏæਟੀæਐਸ਼ ਵਰਗੀ ਐਨੀ ਅਹਿਮ ਪੁਜੀਸ਼ਨ ਉਪਰ ਆਉਣ ਦਿਤਾ?
ਜਵਾਬ: ਹਾਂ, ਉਹ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਬੰਦਾ ਹਾਂ ਅਤੇ ਉਹੀ ਕਰਾਂਗਾ ਜੋ ਕਿਹਾ ਜਾਵੇਗਾ। ਸ਼ਾਹ ਨੇ ਮੈਨੂੰ ਕਿਹਾ, ‘ਦੇਖੋ, ਦੋ ਅਹਿਮ ਥਾਵਾਂ ਖਾਲੀ ਹਨ, ਏæਟੀæਐਸ਼ ਦੀ ਅਤੇ ਪੁਲਿਸ ਕਮਿਸ਼ਨਰ ਦੀ। ਸਾਨੂੰ ਇਨ੍ਹਾਂ ਦੋਨਾਂ ਥਾਵਾਂ ਉਪਰ ਆਪਣੇ ਬੰਦੇ ਚਾਹੀਦੇ ਹਨ। ਅਸੀਂ ਆਸ਼ੀਸ਼ ਭਾਟੀਆ ਨੂੰ ਕਮਿਸ਼ਨਰ ਬਣਾ ਰਹੇ ਹਾਂ ਅਤੇ ਤੁਹਾਨੂੰ ਏæਟੀæਐਸ਼ ਮੁਖੀ।’ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਮੈਂ ਉਹੀ ਕਰਾਂਗਾ ਜੋ ਮੈਨੂੰ ਸਰਕਾਰ ਕਹੇਗੀ। ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਨੂੰ ਸੱਚਮੁੱਚ ਏਨਾ ਭਰੋਸਾ ਸੀ ਤਾਂ ਤੁਸੀਂ ਮੈਨੂੰ ਪੁਲਿਸ ਕਮਿਸ਼ਨਰ ਕਿਉਂ ਨਹੀਂ ਬਣਾਇਆ।
ਪੀæਸੀæਪਾਂਡੇ ਨੂੰ ਵੇਖੋ, ਉਨ੍ਹਾਂ ਨੇ ਫ਼ਸਾਦ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਮੁੱਖ ਮੰਤਰੀ ਦੇ ਖ਼ਾਸ-ਮ-ਖ਼ਾਸ ਲੋਕਾਂ ਵਿਚੋਂ ਹੈ। ਉਨ੍ਹਾਂ ਦਾ ਚਹੇਤਾ ਹੈ। ਮੁਸਲਮਾਨਾਂ ਦੀ ਹੱਤਿਆ ਲਈ ਉਹੀ ਜ਼ਿੰਮੇਵਾਰ ਹੈ। ਇਸੇ ਲਈ ਉਸ ਨੂੰ ਸੇਵਾ-ਮੁਕਤੀ ਤੋਂ ਬਾਅਦ ਵੀ ਅਹੁਦਾ ਦਿਤਾ ਗਿਆ ਹੈ। ਮੇਰਾ ਉਸ ਨਾਲ ਚੰਗਾ ਰਿਸ਼ਤਾ ਹੈ, ਇਸ ਦੇ ਬਾਵਜੂਦ ਮੈਂ ਜਾਣਦਾ ਹਾਂ ਕਿ ਉਸ ਨੇ ਕੀ ਗ਼ਲਤ ਕੀਤਾ ਹੈ।

ਮਈ 2013 ਵਿਚ ਇਸ਼ਰਤ ਜਹਾਂ ਮਾਮਲੇ ਦਾ ਮੇਰੇ (ਰਾਣਾ ਅਯੂਬ) ਵਲੋਂ ਕੀਤਾ ਖ਼ੁਲਾਸਾ ਗੁਜਰਾਤ ਸਰਕਾਰ ਉਪਰ ਬੰਬ ਬਣ ਕੇ ਡਿੱਗਿਆ। ਮੈਂ ਇਸ਼ਰਤ ਜਹਾਂ ਅਤੇ ਸਦੀਕ, ਜਮਾਲ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ ਦੇ ਕੁਝ ਬਹੁਤ ਹੀ ਅਹਿਮ ਦਸਤਾਵੇਜ਼ ਨਸ਼ਰ ਕਰ ਦਿਤੇ ਸਨ। ਗ੍ਰਹਿ ਮੰਤਰਾਲੇ ਦੀ ਜਾਂਚ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਊਜ਼ ਚੈਨਲ ਆਪੇ ਤੋਂ ਬਾਹਰ ਹੋ ਗਏ। ਮੈਂ ਹਰ ਸੰਭਵ ਨਿਊਜ਼ ਚੈਨਲ ਉਪਰ ਜਾ ਕੇ ਜਾਂਚ ਦੀ ਤਫ਼ਸੀਲ ਦੱਸ ਰਹੀ ਸੀ। ਸ਼ਾਇਦ ਫਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਪਹਿਲੀ ਵਾਰ ਖੁਫ਼ੀਆ ਏਜੰਸੀਆਂ ਦੇ ਅਫਸਰਾਂ ਨਾਲ ਸਿੱਧਾ ਸਬੰਧ ਜਾ ਜੁੜਿਆ ਸੀ; ਇਸ ਵਾਰ ਮਾਸਟਰ-ਮਾਈਂਡ ਗੁਜਰਾਤ ਵਿਚ ਤਾਇਨਾਤ ਕੇਂਦਰੀ ਆਈæਬੀæ ਅਫਸਰ ਰਾਜਿੰਦਰ ਕੁਮਾਰ ਜਾਪਦਾ ਸੀ।
ਪਰਦਾਫਾਸ਼ ਸੁਰਖ਼ੀਆਂ ਵਿਚ ਆਉਣ ਨਾਲ ਗ੍ਰਹਿ ਮੰਤਰਾਲਾ ਕਸੂਤਾ ਫਸ ਗਿਆ ਅਤੇ ਸੀæਬੀæਆਈæ ਇੰਟੈਲੀਜੈਂਸ ਬਿਊਰੋ ਅਫਸਰ, ਖ਼ਾਸ ਕਰ ਕੇ ਰਾਜਿੰਦਰ ਕੁਮਾਰ ਨੂੰ ਸਵਾਲ ਕਰਨ ਲਈ ਮਜਬੂਰ ਹੋ ਗਈ, ਆਈæਬੀæ ਦਾ ਸਪੈਸ਼ਲ ਡਾਇਰੈਕਟਰ ਰਾਜਿੰਦਰ ਕੁਮਾਰ ਜਿਸ ਦੀ ਇਸ਼ਰਤ ਜਹਾਂ ਮਾਮਲੇ ਵਿਚ ਭੂਮਿਕਾ ਸਾਫ਼ ਹੋ ਗਈ ਸੀ, ਪਿੱਛੇ ਜਿਹੇ ਗ੍ਰਹਿ ਸਕੱਤਰ ਜੀæਕੇæ ਪਿੱਲੇ ਦੇ ਬਿਆਨ ਨਾਲ ਰਾਜਿੰਦਰ ਕੁਮਾਰ ਇਕ ਵਾਰ ਫਿਰ ਸੁਰਖ਼ੀਆਂ ਵਿਚ ਆਇਆ ਸੀ। ਉਸ ਨੇ ਆਪਣੇ ਕਾਰਜਕਾਲ ਵਿਚ ਇਹ ਬਿਆਨ ਦਿਤਾ ਸੀ ਕਿ ਇਸ਼ਰਤ ਨੂੰ ਸ਼ੱਕ ਦਾ ਲਾਭ ਦਿਤਾ ਜਾਣਾ ਚਾਹੀਦਾ ਸੀ, ਉਸ ਨੇ 2016 ਦੇ ਸ਼ੁਰੂ ਵਿਚ ਮੀਡੀਆ ਨੂੰ ਦੱਸਿਆ ਕਿ ਉਸ ਨੇ ਸੱਤਾਧਾਰੀ ਕਾਂਗਰਸ ਹਕੂਮਤ ਦੇ ਕਹਿਣ ‘ਤੇ ਹਲਫ਼ਨਾਮੇ ਬਦਲੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਰਾਜਿੰਦਰ ਕੁਮਾਰ ਨੇ ਬਹੁਤ ਸਾਰੇ ਟੀæਵੀæ ਚੈਨਲਾਂ ਨੂੰ ਦਿੱਤੀਆਂ ਇੰਟਰਵਿਊ ਵਿਚ ਕਿਹਾ ਕਿ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਸੀ। ਪਿੱਲੇ ਵਲੋਂ ਡਿਊਟੀ ਵਿਚ ਕੋਤਾਹੀ ਕੀਤੇ ਜਾਣ ਅਤੇ ਖ਼ਾਸ ਕਰ ਕੇ ਉਸ ਵਲੋਂ ਕਥਿਤ ‘ਸੱਚ’ ਕਹਿਣ ਲਈ ਚੁਣੇ ਸਮੇਂ ਨੂੰ ਲੈ ਕੇ ਸਵਾਲ ਉਠੇ ਹਨ ਜਦੋਂ ਹੁਣ ਉਹ ਅਡਾਨੀ ਗਰੁੱਪ ਦੇ ਡਾਇਰੈਕਟਰਾਂ ਦੇ ਬੋਰਡ ਦਾ ਮੈਂਬਰ ਹੈ। ਇਸ ਤੋਂ ਭੈੜੀ ਗੱਲ ਇਹ ਕਿ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਸ ਤੱਥ ਦਾ ਕੋਈ ਪਛਤਾਵਾ ਨਹੀਂ ਹੈ ਕਿ ਇਕ ਬੰਦੇ ਦੇ ਅਹੁਦੇ ਦੇ ਕਾਬਲੀਅਤ-ਪ੍ਰਮਾਣਾਂ ਦੇ ਬਾਵਜੂਦ ਮੁਕਾਬਲਾ ਗ਼ੈਰ-ਸੰਵਿਧਾਨਕ ਸੀ। ਉਨ੍ਹਾਂ ਵਿਚੋਂ ਕੋਈ ਵੀ ਇਸ ਸਵਾਲ ਨੂੰ ਮੁਖ਼ਾਤਬ ਨਹੀਂ ਹੋਇਆ ਕਿ ਗੁਜਰਾਤ ਦਾ ਤਕਰੀਬਨ ਸਮੁੱਚਾ ਗ੍ਰਹਿ ਵਿਭਾਗ ਸਿੰਘਲ ਦੀ ਰਿਕਾਰਡ ਗੱਲਬਾਤ ਵਿਚ ਕਿਉਂ ਫੜਿਆ ਗਿਆ, ਜਿਸ ਨੇ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਨੂੰ ਗੰਧਲਾ ਦੇਣ ਦੀ ਗੱਲ ਕੀਤੀ ਸੀ।
ਮੇਰੇ ਖ਼ੁਲਾਸੇ ਦੀ ਘੁੰਡੀ ਮੇਰੇ ਲੇਖ ਦੇ ਪਹਿਲੇ ਪੈਰੇ ਵਿਚ ਦਿਤੀ ਗਈ ਹੈ:
ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਨੌਂ ਸਾਲ ਪਹਿਲਾਂ ਗੁਜਰਾਤ ਪੁਲਿਸ ਵਲੋਂ ਕੀਤੀਆਂ ਚਾਰ ਅਖੌਤੀ ਦਹਿਸ਼ਤਗਰਦਾਂ ਦੀਆਂ ਗ਼ੈਰ-ਅਦਾਲਤੀ ਹੱਤਿਆਵਾਂ ਦੇ ਮਾਮਲੇ ਵਿਚ ਵੱਡਾ ਧਮਾਕਾ ਕਰਨ ਜਾ ਰਹੀ ਹੈ। ‘ਤਹਿਲਕਾ’ ਨੂੰ ਪਤਾ ਲੱਗਿਆ ਹੈ ਕਿ ਸੀæਬੀæਆਈæ ਅਹਿਮਦਾਬਾਦ ਦੇ ਟਰਾਇਲ ਜੱਜ ਅੱਗੇ ਸਹੁੰ ਚੁੱਕ ਕੇ ਇਹ ਗਵਾਹੀ ਦੇਵੇਗੀ ਕਿ ਇਕ ਔਰਤ ਅਤੇ ਤਿੰਨ ਹੋਰ ਬੰਦਿਆਂ (ਸਾਰੇ ਮੁਸਲਮਾਨ) ਦੀ 15 ਜੂਨ 2004 ਨੂੰ ਮੁਕਾਬਲੇ ਵਿਚ ਜੋ ਹੱਤਿਆ ਕੀਤੀ ਗਈ ਸੀ, ਉਸ ਲਈ ਟਿੱਕੇ ਦੋਸ਼ੀ ਅਫਸਰਾਂ ਵਿਚ ਰਾਜਿੰਦਰ ਕੁਮਾਰ ਹੈ ਜੋ ਹੁਣ ਇੰਟੈਲੀਜੈਂਸ ਬਿਊਰੋ (ਆਈæਬੀæ) ਦਾ ਸਪੈਸ਼ਲ ਡਾਇਰੈਕਟਰ ਹੈ। ਵਿਵਾਦਪੂਰਨ ਗੱਲ ਇਹ ਹੈ ਕਿ ਇਕ ਹੋਰ ਅਫ਼ਸਰ ਦੀ ਗਵਾਹੀ ਦਾਅਵਾ ਕਰਦੀ ਹੈ ਕਿ ਕੁਮਾਰ 19 ਸਾਲਾ ਕੁੜੀ ਨੂੰ ਉਦੋਂ ਮਿਲਿਆ ਸੀ ਜਦੋਂ ਉਹ ਹੱਤਿਆ ਕੀਤੇ ਜਾਣ ਤੋਂ ਪਹਿਲਾਂ ਗ਼ੈਰਕਾਨੂੰਨੀ ਪੁਲਿਸ ਹਿਰਾਸਤ ਵਿਚ ਸੀ। ਇਕ ਹੋਰ ਆਹਲਾ ਪੁਲਿਸ ਅਫਸਰ ਦੀ ਗਵਾਹੀ ਦਾਅਵਾ ਕਰਦੀ ਹੈ ਕਿ ਏæਕੇæ ਸੰਤਾਲੀ ਜਿਸ ਬਾਰੇ ਪੁਲਿਸ ਨੇ ਕਿਹਾ ਕਿ ਇਹ ਮ੍ਰਿਤਕਾ ਦੇ ਕੋਲ ਸੀ, ਅਸਲ ਵਿਚ ਆਈæਬੀæ ਦੀ ਗੁਜਰਾਤ ਸ਼ਾਖਾ ਤੋਂ ਲਿਆਂਦੀ ਗਈ ਸੀ ਜਿਸ ਨਾਲ ਉਦੋਂ ਕੁਮਾਰ ਸਬੰਧਤ ਸੀ, ਤੇ ਫਿਰ ਇਹ ਚਾਰਾਂ ਦੀਆਂ ਲਾਸ਼ਾਂ ਕੋਲ ਰੱਖ ਦਿਤੀ ਗਈ ਸੀ। ਸੀæਬੀæਆਈæ ਕੋਲ ਇਕ ਅਹਿਮ ਦੋਸ਼ੀ ਜੀæਐਲ਼ ਸਿੰਘਲ ਦੀ ਖੁਫ਼ੀਆ ਆਡੀਓ ਰਿਕਾਰਡਿੰਗ ਵੀ ਹੈ ਜੋ ਉਨ੍ਹਾਂ ਪੁਲਿਸ ਅਫ਼ਸਰਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਉਸ ਦਿਨ ਚਾਰਾਂ ਨੂੰ ਗੋਲੀਆਂ ਮਾਰ ਕੇ ਮਾਰਿਆ। ਨਵੰਬਰ 2011 ਦੀ ਉਹ ਰਿਕਾਰਡਿੰਗ ਗੁਜਰਾਤ ਦੇ ਤੱਤਕਾਲੀ ਜੂਨੀਅਰ ਗ੍ਰਹਿ ਮੰਤਰੀ ਪ੍ਰਫੁਲ ਪਟੇਲ ਜਿਸ ਨੇ ਸਾਲ ਪਹਿਲਾਂ ਹੀ ਸ਼ਾਹ ਦੀ ਥਾਂ ਇਹ ਅਹੁਦਾ ਸੰਭਾਲਿਆ ਸੀ; ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਚੰਦਰ ਮੁਰਮੂ (ਆਈæਏæਐਸ਼ ਅਫਸਰ ਜੋ 2008 ਤੋਂ ਲੈ ਕੇ ਮੋਦੀ ਦੇ ਦਫ਼ਤਰ ਵਿਚ ਸੇਵਾਵਾਂ ਦੇ ਰਿਹਾ ਹੈ ਅਤੇ ਉ ਸਦੇ ਸਭ ਤੋਂ ਨੇੜਲੇ ਸਲਾਹਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ); ਸੂਬਾ ਸਰਕਾਰ ਦੇ ਸਭ ਤੋਂ ਸੀਨੀਅਰ ਕਾਨੂੰਨ ਅਧਿਕਾਰੀ ਐਡਵੋਕੇਟ ਜਨਰਲ ਕਮਲ ਤ੍ਰਿਵੇਦੀ; ਉਸ ਦੇ ਡਿਪਟੀ, ਵਧੀਕ ਐਡਵੋਕੇਟ ਜਨਰਲ ਤੁਸ਼ਾਰ ਮਹਿਤਾ; ਇਕ ਬੇਪਛਾਣ ਵਕੀਲ; ਤੇ ਸਿੰਘਲ ਦਰਮਿਆਨ ਗੱਲਬਾਤ ਦੀ ਹੈ (ਇਸ ਪਟੇਲ ਦੇ ਨਾਂ ਨੂੰ ਭੁਲੇਖੇ ਨਾਲ ਉਹ ਪਟੇਲ ਨਾ ਸਮਝ ਲਿਆ ਜਾਵੇ ਜੋ ਕੇਂਦਰੀ ਮੰਤਰੀ ਹੈ ਜੋ ਦਸੰਬਰ ਵਿਚ ਅਸੈਂਬਲੀ ਚੋਣ ਹਾਰ ਗਿਆ ਅਤੇ ਮੋਦੀ ਦੀ ਨਵੀਂ ਵਜ਼ਾਰਤ ਵਿਚ ਉਸ ਨੂੰ ਜਗ੍ਹਾ ਨਹੀਂ ਮਿਲੀ)।
ਇਹ ਤਾਂ ਇੰਞ ਸੀ, ਜਿਵੇਂ ਚਿਤਰ-ਪਹੇਲੀ ਦੇ ਗੁੰਮ ਹੋਏ ਟੁਕੜੇ ਲੱਭਦੇ ਜਾ ਰਹੇ ਸਨ ਅਤੇ ਐਨ ਸਹੀ ਫਿੱਟ ਹੁੰਦੇ ਜਾਂਦੇ ਸਨ। ਪ੍ਰਿਯਾਦਰਸ਼ੀ ਸੂਬਾ ਦੇ ਏæਟੀæਐਸ਼ ਦਾ ਮੁਖੀ ਅਤੇ ਅਮਿਤ ਸ਼ਾਹ ਨੂੰ ਉਸ ਵਿਚ ਪੂਰਾ ਭਰੋਸਾ ਸੀ ਕਿ ਇਸ਼ਰਤ ਜਹਾਂ ਨੂੰ ਮਾਰੇ ਜਾਣ ਤੋਂ ਪਹਿਲਾਂ ਬੰਗਲੇ ਵਿਚ ਹਿਰਾਸਤ ਵਿਚ ਰੱਖਿਆ ਜਾ ਰਿਹਾ ਸੀ, ਪਰ ਹਰ ਛਾਣ-ਬੀਣ ਦੀ ਤਰ੍ਹਾਂ ਮੈਨੂੰ ਇਸ ਦਾ ਵੀ ਮੁੱਲ ਚੁਕਾਉਣਾ ਪੈਣਾ ਸੀ। ਮੇਰੇ ਧਾਰਮਿਕ ਅਕੀਦੇ ਨੂੰ ਪੱਤਰਕਾਰੀ ਨਾਲ ਜੋੜ ਕੇ ਕਹਾਣੀਆਂ ਛਪ ਰਹੀਆਂ ਸਨ। ਦਿਨਾਂ ਦੇ ਅੰਦਰ ਹੀ ਮੈਨੂੰ ਵੱਖ-ਵੱਖ ਚੈਨਲਾਂ ਅਤੇ ਵਕੀਲਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਕਿ ਗ੍ਰਹਿ ਮੰਤਰਾਲੇ ਦੇ ਅਫਸਰ ਇਹ ਕਹਿ ਕੇ ਮੇਰੇ ਉਪਰ ਚਿੱਕੜ ਉਛਾਲ ਰਹੇ ਸਨ ਕਿ ਸੀæਬੀæਆਈæ ਦੇ ਅਫਸਰਾਂ ਕੋਲ ਮੇਰੀ ਅਸ਼ਲੀਲ ਸੀæਡੀæ ਹੈ।
ਮੈਂ ਇਹ ਸੁਣ ਕੇ ਸੁੰਨ ਹੋ ਗਈ। ਮੈਂ ਜਾਣਦੀ ਸੀ ਕਿ ਇਹ ਮੈਨੂੰ ਖ਼ਾਮੋਸ਼ ਕਰਨ ਦਾ ਯਤਨ ਸੀ, ਇਹ ਸੋਚ ਕੇ ਕਿ ਮੈਂ ਆਪਣੀ ਕਿਰਦਾਰਕੁਸ਼ੀ ਤੋਂ ਡਰ ਜਾਵਾਂਗੀ, ਮੈਂ ਆਪਣੇ ਪਿਤਾ ਕੋਲ ਗਈ। ਇਹ ਖੁਸ਼ੀ ਦੀ ਗੱਲ ਸੀ ਕਿ ਉਹ ਜੋ ਹੋ ਰਿਹਾ ਸੀ, ਹੁਣ ਤਕ ਉਸ ਤੋਂ ਅਣਜਾਣ ਸੀ। ਜਦੋਂ ਮੈਂ ਉਨ੍ਹਾਂ ਦੀ ਮਦਦ ਮੰਗੀ ਤਾਂ ਮੇਰਾ ਭਾਈ ਆਰਿਫ਼ ਜਿਸ ਦਾ ਮੈਨੂੰ ਥੰਮ੍ਹੀ ਵਰਗਾ ਸਹਾਰਾ ਹੈ, ਤੇ ਮੇਰੀ ਮਾਂ ਜੋ ਮੇਰੇ ਪੱਕੇ ਇਰਾਦੇ ਦੀ ਰੀੜ੍ਹ ਹੈ, ਸਾਰੇ ਆ ਗਏ। ਮੇਰੇ ਪਿਤਾ ਨੇ ਅੰਦਾਜ਼ਾ ਲਾ ਲਿਆ ਕਿ ਮੈਂ ਘਬਰਾਈ ਹੋਈ ਸੀ ਅਤੇ ਮੇਰੀ ਮਾਂ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। ਉਹ ਵੀ ਇਸੇ ਤਰ੍ਹਾਂ ਡੌਰ-ਭੌਰ ਅਤੇ ਘਬਰਾਈ ਹੋਈ ਸੀ।
ਮੈਂ ਉਨ੍ਹਾਂ ਨੂੰ ਫ਼ੋਨਾਂ ਕਾਲਾਂ ਅਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੀ ਸਾਰੀ ਗੱਲ ਦੱਸ ਦਿਤੀ। ਮੈਨੂੰ ਮੇਰੇ ਪਿਤਾ ਦੇ ਬੋਲ ਖ਼ਾਸ ਤੌਰ ‘ਤੇ ਚੇਤੇ ਹਨ- ‘ਦੇਖੋ ਬੇਟਾ, ਯੇ ਸਬ ਡਰਾਮਾ ਹੈ, ਉਨਕੋ ਕਹੋ ਸੀæਡੀæ ਦਿਖਾਏਂ, ਹਮ ਸਬ ਦੇਖੇਂਗੇ।’ ਉਹ ਹੱਸ ਪਏ, ਮੇਰੀ ਮਾਂ ਨੇ ਸੁੱਖ ਦਾ ਸਾਹ ਲਿਆ ਅਤੇ ਮੇਰੇ ਵਾਲ ਸਹਿਲਾਉਣ ਲੱਗ ਪਈ। ਉਹ ਕਹਿਣ ਲੱਗੀ- ‘ਬੇਟਾ, ਹਮ ਸਬ ਜਬ ਤੁਮਕੋ ਟਰੱਸਟ ਕਰਤੇ ਹੈਂ, ਜਬ ਤੁਮਹਾਰੀ ਫੈਮਿਲੀ ਨੇ ਏਕ ਸਵਾਲ ਨਹੀਂ ਪੂਛਾ, ਤੋ ਤੁਮਹੇਂ ਕਿਸੀ ਔਰ ਕੀ ਕਯਾ ਫ਼ਿਕਰ।’
ਮੇਰੇ ਭਾਈ ਨੇ ਵੀ ਮੇਰੇ ਨਾਲ ਬਰਾਬਰ ਖੜ੍ਹਦਿਆਂ ਸੀਨੀਅਰ ਮੀਡੀਆ ਪ੍ਰੋਫੈਸ਼ਨਲ ਦੀ ਤਰ੍ਹਾਂ ਕਿਹਾ- ‘ਉਨ੍ਹਾਂ ਨੂੰ ਖ਼ਤ ਲਿਖ, ਇਨ੍ਹਾਂ ਦੀ ਖੁੰਭ ਠੱਪ, ਕੀ ਉਹ ਇਹ ਸਭ ਮੁਹੱਈਆ ਕਰਵਾ ਸਕਣਗੇ?’
ਪਰ ਮੈਨੂੰ ਬਹੁਤਾ ਕੁਝ ਨਹੀਂ ਕਰਨਾ ਪਿਆ, ਮੇਰੇ ਪੱਤਰਕਾਰੀ ਭਾਈਚਾਰੇ ਦੇ ਸਹਿਕਰਮੀ ਅਤੇ ਸਾਥੀ ਚਟਾਨ ਵਾਂਗ ਮੇਰੇ ਨਾਲ ਖੜ੍ਹ ਗਏ। ਸ਼ੋਮਾ ਚੌਧਰੀ ਜੋ ਉਦੋਂ ਰਸਾਲੇ ਦੀ ਮੈਨੇਜਿੰਗ ਐਡੀਟਰ ਸੀ, ਨੇ ਮੇਰੇ ਖ਼ਿਲਾਫ਼ ਬਦਨੀਅਤੀ ਵਾਲੀ ਇਸ ਮੁਹਿੰਮ ਦੇ ਜਵਾਬ ਵਿਚ ਸੰਪਾਦਕੀ ਵਿਚ ਲਿਖਿਆ:
ਸੀਨੀਅਰ ਸੰਪਾਦਕ ਰਾਣਾ ਅਯੂਬ ਨੇ ਇਨ੍ਹਾਂ ਹਫ਼ਤਿਆਂ ਵਿਚ ਇਸ ਦਾ ਨੇੜਿਓਂ ਸਵਾਦ ਚੱਖਿਆ ਹੈ। ਤਹਿਲਕਾ ਦੀ ਇਕ ਬਿਹਤਰੀਨ ਅਤੇ ਬੇਖ਼ੌਫ਼ ਪੱਤਰਕਾਰ ਰਾਣਾ ਪਿਛਲੇ ਤਿੰਨ ਸਾਲਾਂ ਤੋਂ ਗੁਜਰਾਤ ਦੇ ਫਰਜ਼ੀ ਮੁਕਾਬਲਿਆਂ ਦੀ ਕਹਾਣੀ ਦਾ ਖ਼ੁਰਾ ਨੱਪ ਰਹੀ ਹੈ। ਉਸ ਦੀ ਪੱਤਰਕਾਰੀ ਨਿਆਂ ਦੀ ਡੂੰਘੀ ਭਾਵਨਾ ਅਤੇ ਸੰਵਿਧਾਨਕ ਕਦਰਾਂ ਤੋਂ ਪ੍ਰੇਰਤ ਹੈ; ਪਰ, ਜਿਉਂ ਹੀ ਇਸ਼ਰਤ ਜਹਾਂ ਮਾਮਲੇ ਬਾਰੇ ਉਸ ਦੀ ਖੋਜ ਕੌਮੀ ਸੁਰਖੀਆਂ ਬਣਨੀ ਸ਼ੁਰੂ ਹੋਈ, ਉਸ ਨੂੰ ਬਤੌਰ ਪੇਸ਼ੇਵਰ ਨਹੀਂ, ਸਗੋਂ ‘ਮੁਸਲਿਮ ਪੱਤਰਕਾਰ’ ਮੁਲੰਕਣ ਕੀਤੇ ਜਾਣ ਦੇ ਜ਼ਲੀਲ ਕਰੂ ਅਨੁਭਵ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਸਦਮਾ ਦੇਣ ਵਾਲੀ ਘਿਨਾਉਣੀ ਚਿੱਕੜ ਉਛਾਲੀ ਉਸ ਦੇ ਖ਼ਿਲਾਫ਼ ਵਿੱਢੀ ਗਈ ਹੈ- ਉਸ ਦੀ ਅਤੇ ਸੀæਬੀæਆਈæ ਦੇ ਅਫਸਰਾਂ ਦੀ ਸੀæਡੀæ ਹੋਣ ਦੀ ਨੀਚ ਘੁਸਰ-ਘੁਸਰ ਚੱਲ ਰਹੀ ਹੈ ਜਿਸ ਦਾ ਹਕੀਕਤ ਵਿਚ ਕੋਈ ਆਧਾਰ ਨਹੀਂ ਹੈ।
ਹਿੰਦੁਸਤਾਨ ਗ਼ੈਰ-ਮੁਕੰਮਲ ਤਜਰਬਾ ਹੈ, ਪਰ ਜੇ ਅਸੀਂ ਉਸ ਖ਼ਿਆਲ ਨੂੰ ਵਿਸਾਰ ਦਿੰਦੇ ਹਾਂ ਜੋ ਇਸ ਦੀ ਟੇਕ ਹੈ, ਤਾਂ ਸਾਨੂੰ ਜੋ ਕੁਝ ਹਾਸਲ ਹੋਵੇਗਾ, ਉਹ ਇਹ ਹੈ: ‘ਹਿੰਦੂ ਰਾਸ਼ਟਰਵਾਦੀ’, ‘ਮੁਸਲਿਮ ਪੱਤਰਕਾਰ’, ਤੇ ਅਸੀਂ ਔਰਤ ਪੇਸ਼ੇਵਰ ਬਦਜ਼ਬਾਨ ਝੂਠ ਨੂੰ ਮਾਤ ਦੇਣ ਦੇ ਯਤਨਾਂ ਵਿਚ ਜੁਟੀਆਂ ਹੋਈਆਂ ਹਾਂ।
ਸੀæਡੀæ ਦੀ ਮਨਘੜਤ ਕਹਾਣੀ ਆਖ਼ਿਰ ਖ਼ਾਮੋਸ਼ ਮੌਤ ਮਰ ਗਈ।
ਦੂਜੇ ਪਾਸੇ, ਗੁਜਰਾਤ ਦੇ ਆਹਲਾ ਪੁਲਿਸ ਅਫਸਰਾਂ ਦੀ ਮਿਲੀਭੁਗਤ ਨਾਲ ਅਮਿਤ ਸ਼ਾਹ ਵਲੋਂ ਬੇਕਸੂਰ ਨਾਗਰਿਕਾਂ ਉਪਰ ਨਜ਼ਰ ਰੱਖੇ ਜਾਣ ਦਾ ਨਿੱਤ ਭਾਂਡਾ ਭੱਜ ਰਿਹਾ ਸੀ, ਉਨ੍ਹਾਂ ਵਿਚੋਂ ਮਾਨਸੀ ਸੋਨੀ ਨਾਂ ਦੀ ਨੌਜਵਾਨ ਆਰਕੀਟੈਕਟ ਸੀ। ਇਹ ਪ੍ਰਤੱਖ ਸੀ ਕਿ ਇਸ ਦੇ ਕੇਂਦਰ ਵਿਚ ਜੋ ਅਹਿਮ ਲੋਕ ਸਨ, ਉਨ੍ਹਾਂ ਵਿਚੋਂ ਇਕ ਜੀæਐਲ਼ ਸਿੰਘਲ ਸੀ ਜੋ ਕਿਸੇ ਸਮੇਂ ਅਮਿਤ ਸ਼ਾਹ ਦਾ ਵਿਸ਼ਵਾਸਪਾਤਰ ਰਿਹਾ ਸੀ। ਵਾਰਤਾਲਾਪ ਅਹਿਮ ਮੌਕੇ ਉਪਰ ਰਿਕਾਰਡ ਕੀਤੀਆਂ ਗਈਆਂ ਸਨ, ਜਦੋਂ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਲਈ ਬਣਾਈ ‘ਸਿਟ’ ਵਲੋਂ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿਤੀ ਗਈ ਸੀ। ਸਬੰਧਤ ਪੁਲਿਸ ਅਫਸਰ ਸਿੰਘਲ ਜੋ ਪੱਛੜੀਆਂ ਸ਼੍ਰੇਣੀਆਂ ਦੇ ਅਫਸਰਾਂ ਨੂੰ ਇਸਤੇਮਾਲ ਕੀਤੇ ਜਾਣ ਦੀ ਰਾਜਤੰਤਰ ਦੀ ਨੀਤੀ ਦੇਖ ਚੁੱਕਾ ਸੀ, ਆਪਣਾ ਬਚਾਓ ਕਰਨਾ ਚਾਹੁੰਦਾ ਸੀ। ਇਸ ਦਾ ਉਸ ਤੋਂ ਬਿਨਾ ਬਿਹਤਰ ਢੰਗ ਕੀ ਹੋ ਸਕਦਾ ਸੀ ਜੋ ਉਦੋਂ ਗੁਜਰਾਤ ਵਿਚ ਧੜਾਧੜ ਇਸਤੇਮਾਲ ਕੀਤਾ ਗਿਆ ਸੀ- ਗ਼ੈਰ-ਕਾਨੂੰਨੀ ਫ਼ੋਨ ਟੈਪਿੰਗ।
ਅਹਿਮਦਾਬਾਦ ਦੇ ਆਰæਟੀæਆਈæ ਕਾਰਕੁਨਾਂ ਵਲੋਂ ਹਾਸਲ ਕੀਤੇ ਡੇਟਾ ਵਿਚ ਦੱਸਿਆ ਗਿਆ ਸੀ ਕਿ ਸੂਬੇ ਦੇ 65000 ਤੋਂ ਉਪਰ ਫ਼ੋਨ ਨੰਬਰਾਂ ਉਪਰ ਗ਼ੈਰ-ਕਾਨੂੰਨੀ ਨਜ਼ਰ ਰੱਖੀ ਜਾ ਰਹੀ ਸੀ- ਇਸ ਸੂਚੀ ਵਿਚ ਵਿਰੋਧੀ ਧਿਰ ਦੇ ਮੈਂਬਰ, ਸਥਾਪਤੀ ਤੋਂ ਬਾਗ਼ੀ ਹੋਣ ਦਾ ਯਤਨ ਕਰ ਰਹੇ ਆਪਣੀ ਹੀ ਪਾਰਟੀ ਦੇ ਬੰਦੇ, ਪੱਤਰਕਾਰ ਅਤੇ ਆਹਲਾ ਪੁਲਿਸ ਅਫਸਰ ਸ਼ਾਮਲ ਸਨ।
ਇਹ ਜੁਗਾੜ ਅਤੇ ਘਟੀਆ ਚਾਲਾਂ ਸਿੰਘਲ ਲਈ ਓਪਰੀਆਂ ਨਹੀਂ ਸਨ ਜਿਨ੍ਹਾਂ ਦਾ ਰਾਜ਼ ਉਹ ਸਾਡੇ ਨਾਲ ਸਾਂਝਾ ਕਰ ਚੁੱਕਾ ਸੀ। ਤੇ ਇੰਞ ਮੰਤਰੀ ਅਤੇ ਉਸ ਦੀ ਫ਼ੋਨ ਗੱਲਬਾਤ ਨੂੰ ਟੈਪ ਕੀਤੇ ਜਾਣ ਦਾ ਕੰਮ ਸ਼ੁਰੂ ਹੋਇਆ। ਜੋ ਸਭ ਤੋਂ ਅਹਿਮ ਗੱਲਬਾਤ ਟੈਪ ਕੀਤੀ ਗਈ, ਉਨ੍ਹਾਂ ਵਿਚੋਂ ਇਕ ਸੀ ਅਮਿਤ ਸ਼ਾਹ ਵਲੋਂ ਸਿੰਘਲ ਨੂੰ ਗੁਜਰਾਤ ਦੀ ਆਰਕੀਟੈਕਟ ਮਾਨਸੀ ਦੀ ਨਕਲੋ-ਹਰਕਤ ਉਪਰ ਨਜ਼ਰ ਰੱਖੇ ਜਾਣ ਦੇ ਹੁਕਮ ਜਿਸ ਨੂੰ ਭੁਜ ਵਿਚ ਆਏ ਤਬਾਹਕੁਨ ਭੂਚਾਲ ਤੋਂ ਬਾਅਦ ਮੁੜ-ਵਸੇਬੇ ਦੇ ਪੜਾਅ ਵਿਚ ਆਈæਏæਐਸ਼ ਅਫਸਰ ਪ੍ਰਦੀਪ ਸ਼ਰਮਾ ਵਲੋਂ ਸ਼ਾਹ ਨਾਲ ਮਿਲਾਇਆ ਗਿਆ ਸੀ।
ਮੈਂ ਪਤਾ ਲਾ ਲਿਆ ਸੀ ਕਿ ਮਾਨਸੀ ਉਸ ਮੌਕੇ ਬੰਗਲੌਰ ਵਿਚ ਰਹਿ ਰਹੀ ਸੀ। ਮੇਰੇ ਕੋਲ ਉਸ ਉਪਰ ਨਜ਼ਰ ਰੱਖੇ ਜਾਣ ਦੇ ਸਾਰੇ ਤੱਥ ਟੇਪਾਂ ਉਪਰ ਮੌਜੂਦ ਸਨ, ਪਰ ਮੈਂ ਜਾਣਦੀ ਸੀ ਕਿ ਟੇਪਾਂ ਛਾਪੇ ਜਾਣ ਦਾ ਮਤਲਬ ਹੋਵੇਗਾ ਮਾਨਸੀ ਦੀ ਬੰਗਲੌਰ ਵਿਚ ਨਿਜਤਾ ਅਤੇ ਸ਼ਾਂਤਮਈ ਜ਼ਿੰਦਗੀ ਖ਼ਤਮ ਹੋ ਜਾਵੇਗੀ।
ਵਕਤ ਹੱਥੋਂ ਨਿਕਲਦਾ ਜਾ ਰਿਹਾ ਸੀ। ਮੇਰੀ ਸੰਪਾਦਕ ਸ਼ੋਮਾ ਮੈਨੂੰ ਆਪਣੇ ਨਿਜੀ ਸਹਾਇਕ ਦੇ ਸੈੱਲ ਫ਼ੋਨ ਤੋਂ ਉਸ ਪੀæਸੀæਓæ ਦੇ ਨੰਬਰ ਉਪਰ ਕਾਲ ਕਰਦੀ ਜੋ ਮੈਂ ਉਸ ਨੂੰ ਦਿਤਾ ਹੋਇਆ ਸੀ। ‘ਕੀ ਲੱਭਿਆ?’ ਉਹ ਪੁੱਛਦੀ, ‘ਉਥੇ ਕੀ ਚਲ ਰਿਹਾ ਹੈ।’ ਮੈਂ ਉਸ ਨੂੰ ਟੇਪਾਂ ਦੇ ਉਤਾਰੇ ਦੀ ਤਫ਼ਸੀਲ ਦੱਸ ਦਿੰਦੀ ਅਤੇ ਉਹ ਜੋਸ਼ ‘ਚ ਆ ਕੇ ਹੁੰਗਾਰਾ ਭਰਦੀ। ‘ਇਹ ਤਾਂ ਬਹੁਤ ਵੱਡਾ ਕੰਮ ਹੈ, ਰਾਣਾ!’ ਉਹ ਹੈਰਾਨੀ ਨਾਲ ਕਹਿੰਦੀ।
ਪਰ ਮੇਰੇ ਲਈ ਉਸ ਕਹਾਣੀ ਦੀਆਂ ਤੰਦਾਂ ਦੇ ਬਹੁਤ ਸਾਰੇ ਢਿੱਲੇ ਸਿਰਿਆਂ ਨੂੰ ਗੰਢਣ ਦਾ ਤਰਜੀਹੀ ਕੰਮ ਪਿਆ ਸੀ। ਮੇਰੇ ਲਈ ਉਨ੍ਹਾਂ ਕੁਝ ਨੌਕਰਸ਼ਾਹਾਂ- ਗ੍ਰਹਿ ਸਕੱਤਰਾਂ, ਪ੍ਰਮੁੱਖ ਸਲਾਹਕਾਰਾਂ, ਨਾਲ ਰਾਬਤਾ ਬਣਾਈ ਰੱਖਣਾ ਜ਼ਰੂਰੀ ਸੀ ਜੋ ਇਸ ਜੁਰਮ ਦੇ ਇਲਜ਼ਾਮਾਂ ਵਾਲੇ ਵੱਖੋ-ਵੱਖਰੇ ਦਸਤਾਵੇਜ਼ਾਂ ਉਪਰ ਦਸਤਖ਼ਤ ਕਰਨ ਲਈ ਜ਼ਿੰਮੇਵਾਰ ਸਨ ਅਤੇ ਜਿਨ੍ਹਾਂ ਨੂੰ ਮੋਦੀ ਅਤੇ ਸ਼ਾਹ ਤੋਂ ਸਿੱਧੇ ਹੁਕਮ ਆਉਂਦੇ ਰਹੇ ਸਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦਾ ਨਾਨਾਵਤੀ ਕਮਿਸ਼ਨ ਨੇ ਸਵਾਲ ਕਰ ਕੇ ਨੱਕ ਵਿਚ ਦਮ ਕੀਤਾ ਹੋਇਆ ਸੀ ਜਿਥੇ ਹੁਣ ਉਨ੍ਹਾਂ ਨੇ ‘ਸਾਨੂੰ ਚੇਤੇ ਨਹੀਂ’ ਦੇ ਬਹਾਨੇ ਬਣਾ ਲਏ ਸਨ। ਜ਼ਿਆਦਾਤਰ ਦੀ ਇਸ ਵਿਚ ਸਿੱਧੀ ਮਿਲੀਭੁਗਤ ਨਹੀਂ ਸੀ, ਪਰ ਗ਼ਲਤ ਕੰਮਾਂ ਦੀ ਜਾਣਕਾਰੀ ਬਾਰੇ ਖ਼ਾਮੋਸ਼ ਰਹਿਣ ਨਾਲ ਉਹ ਗੁਜਰਾਤ ਦੇ ਹਿੰਸਾ ਪੀੜਤਾਂ ਲਈ ਨਿਆਂ ਹਾਸਲ ਕਰਨ ਦੇ ਅਮਲ ਵਿਚ ਅੜਿੱਕਾ ਬਣੇ ਹੋਏ ਸਨ। ਮੇਰੇ ਸਾਥੀ ਪੱਤਰਕਾਰ ਅਸ਼ੀਸ਼ ਲਈ ਸਥਾਨਕ ਗੁੰਡਿਆਂ ਕੋਲੋਂ ਗੁਜਰਾਤ ਹਿੰਸਾ ਦੌਰਾਨ ਮੁਸਲਿਮ ਔਰਤਾਂ ਨੂੰ ਮਾਰਨ ਦੀ ਬਹਾਦਰੀ ਦੇ ਕਿੱਸੇ ਉਗਲਾ ਲੈਣਾ ਬਹੁਤ ਸੌਖਾ ਸੀ, ਪਰ ਮੈਂ ਜ਼ਿੰਮੇਵਾਰ ਅਹਿਮ ਬੰਦਿਆਂ ਦੀ ਭਾਲ ਵਿਚ ਸੀ, ਗੁਜਰਾਤ ਦਾ ਗ੍ਰਹਿ ਸਕੱਤਰ, ਪੁਲਿਸ ਦਾ ਡੀæਜੀæ, ਕਮਿਸ਼ਨਰ, ਅਤੇ ਹਿੰਸਾ ਦੌਰਾਨ ਆਈæਬੀæ ਦਾ ਮੁਖੀ। ਮੇਰਾ ਸਿਰ ਨਿੱਤ ਭੁਆਂਟਣੀਆਂ ਖਾ ਰਿਹਾ ਸੀ।
ਜਿਵੇਂ ਕਿ ਇਹ ਤਣਾਓ ਕਾਫ਼ੀ ਨਹੀਂ ਸੀ, ਮਾਨਿਕ ਭਾਈ ਨੇ ਅੰਦਰੂਨੀ ਸੰਮੇਲਨ ਲਈ ਸਾਨੂੰ ਆਪਣੇ ਕਮਰੇ ਖਾਲੀ ਕਰਨ ਲਈ ਕਿਹਾ, ਕਿਉਂਕਿ ਡੈਲੀਗੇਟਾਂ ਨੂੰ ਫਾਊਂਡੇਸ਼ਨ ਦੇ ਸਾਰੇ ਕਮਰਿਆਂ ਵਿਚ ਠਹਿਰਾਇਆ ਜਾਵੇਗਾ। ਮੈਂ ਇਕ ਵਾਰ ਫਿਰ ਛੱਤ ਤੋਂ ਵਾਂਝੀ ਹੋ ਗਈ ਸੀ।
(ਚਲਦਾ)