ਇੰਜ ਨਾ ਪੁੱਟੀਏ ਨਿਰੁਕਤੀ ਦੀ ਜੱਖਣਾ

ਬਲਜੀਤ ਬਾਸੀ
ਅੰਗਰੇਜ਼ੀ ਕੋਸ਼ਕਾਰ ਅਬਰਾਮ ਸਮਿਥ ਪਾਮਰ ਨੇ ਲਿਖਿਆ ਹੈ, “ਮਨੁੱਖ ਨਿਰੁਕਤਕਾਰੀ ਜੀਵ ਹੈ। ਉਹ ਕਿਸੇ ਬੇਮਾਅਨਾ ਸ਼ਬਦ ਦੇ ਖਿਲਾਅ ਨੂੰ ਪਸੰਦ ਨਹੀਂ ਕਰਦਾ। ਜੇ ਉਸ ਨੂੰ ਕੋਈ ਬੇਜਾਨ ਸ਼ਬਦ ਹਥਿਆ ਜਾਵੇ ਤਾਂ ਉਹ ਉਸ ਵਿਚ ਨਵੀਂ ਰੂਹ ਫੂਕਣ ਲਗਦਾ ਹੈ ਪਰ ਅਕਸਰ ਅਣਜਾਣ ਓਝੇ ਦੀ ਤਰ੍ਹਾਂ ਗਲਤ ਸਰੀਰ ਵਿਚ ਗਲਤ ਰੂਹ ਭਰ ਦਿੰਦਾ ਹੈ।”

ਅਜਿਹੇ ਕਾਰਜ ਨੂੰ ਅਸੀਂ ਮਨਘੜਤ ਵਿਉਤਪਤੀ ਕਹਿ ਸਕਦੇ ਹਾਂ ਜਦ ਕਿ ਅੰਗਰੇਜ਼ੀ ਵਿਚ ਇਸ ਲਈ ਢੁਕਵਾਂ ਪਦ ਹੈ, ਫੋਕ ਐਟੀਮਾਲੋਜੀ (ਾਂੋਲਕ ਓਟੇਮੋਲੋਗੇ)। ਪਿਛਲੇ ਦਿਨੀਂ ਚੰਡੀਗੜ੍ਹ ਤੋਂ ਛਪਦੇ ਰੋਜ਼ਾਨਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਪੰਜਾਬੀ ਆਲੋਚਕ ਜਲੌਰ ਸਿੰਘ ਖੀਵਾ ਦੇ ਪੰਜਾਬੀ ਸ਼ਬਦਾਂ ਬਾਰੇ ਲਿਖੇ ਦੋ ਲੇਖ ਪੜ੍ਹ ਕੇ ਅਜਿਹੀ ਮਨਘੜਤ ਵਿਉਤਪਤੀ ਦੇ ਖੁਲ੍ਹੇ ਦਰਸ਼ਨ ਹੋਏ। ਮੈਂ ਇਸ ਯਤਨ ਨੂੰ ਸ਼ਬਦਾਂ ਨਾਲ ਬਲਾਤਕਾਰ ਹੀ ਕਹਾਂਗਾ। ਜਿਸ ਵਿਸ਼ੇ ਬਾਰੇ ਬਹੁਤ ਘਟ ਗਿਆਨ ਹੋਵੇ, ਉਸ ਦੇ ਆਧਾਰ ‘ਤੇ ਕੱਢਿਆ ਕੋਈ ਵੀ ਨਤੀਜਾ ਨਿਸਫਲ ਹੋਵੇਗਾ। ਦੋਵੇਂ ਲੇਖ ਪੜ੍ਹ ਕੇ ਮੇਰਾ ਪ੍ਰਭਾਵ ਬਣਿਆ ਹੈ ਕਿ ਖੀਵੇ ਨੂੰ ਨਿਰੁਕਤੀ ਦੇ ਵਿਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਗੱਲਾਂ ਵੱਡੀਆਂ ਵੱਡੀਆਂ ਕਰਨ ਲੱਗੇ ਹਨ। ਉਹ ਅੰਗਰੇਜ਼ੀ ਤੇ ਪੰਜਾਬੀ-ਦੋ ਭਾਸ਼ਾਵਾਂ ਦੇ ਕੁਝ ਇਕ ਸ਼ਬਦਾਂ ਵਿਚਕਾਰ ਸ਼ਬਦਾਂ ਦੀ ਧੁਨੀ ਅਤੇ ਅਰਥਾਂ ਦੀ ਨੇੜਤਾ ਦੇਖ ਕੇ ਉਨ੍ਹਾਂ ਨੂੰ ਇਕ ਦੂਜੇ ਨਾਲ ਸਬੰਧਤ ਦੱਸ ਰਹੇ ਹਨ। ਉਂਜ ਇਹ ਤੱਥ ਹੈ ਕਿ ਕਿਸੇ ਵੀ ਦੋ ਭਾਸ਼ਾਵਾਂ ਵਿਚ ਸੰਜੋਗਵਸ਼ ਅਨੇਕਾਂ ਸ਼ਬਦਾਂ ਦੀ ਅਰਥਾਂ ਤੇ ਧੁਨੀ ਪੱਖੋਂਂ ਸਮਾਨਤਾ ਹੁੰਦੀ ਹੈ। ਅੰਗਰੇਜ਼ੀ ਅਤੇ ਪੰਜਾਬੀ ਹਿੰਦ-ਯੂਰਪੀ ਪਰਿਵਾਰ ਦੀਆਂ ਭਾਸ਼ਾਵਾਂ ਹਨ, ਇਸ ਲਈ ਦੋਨਾਂ ਵਿਚ ਰਲਦੇ-ਮਿਲਦੇ ਸਮੂਲਕ ਸ਼ਬਦ ਹੋਣ ਦੀ ਵਜ੍ਹਾ ਕਦੀਮੀ ਸਾਕਾਦਾਰੀ ਹੈ, ਨਾ ਕਿ ਅੰਗਰੇਜ਼ਾਂ ਦਾ ਸ਼ਾਸਕ ਦੇ ਤੌਰ ‘ਤੇ ਪੰਜਾਬੀਆਂ ਨਾਲ ਸੰਪਰਕ ਹੋਣਾ।
‘ਪੰਜਾਬੀ-ਅੰਗਰੇਜ਼ੀ ਸ਼ਬਦਾਂ ਦੀ ਸੰਬਦਕਤਾ’ ਵਾਲੇ ਲੇਖ ਵਿਚ ਉਨ੍ਹਾਂ ਅੰਗਰੇਜ਼ੀ ਰਾਜ ਦੇ ਪ੍ਰਸੰਗ ਵਿਚ ਧਾਰਨਾ ਪੇਸ਼ ਕੀਤੀ ਹੈ ਕਿ ਤਕੜੀ ਕੌਮ ਆਪਣੀ ਭਾਸ਼ਾ ਕਮਜ਼ੋਰ ਕੌਮ ਉਤੇ ਠੋਸਦੀ ਹੈ। ਲੇਖ ਵਿਚ ਉਨ੍ਹਾਂ ਦਾ ਹਰ ਬਿਆਨ ਆਪਣੇ ਆਪ ਨੁੰ ਕੱਟ ਰਿਹਾ ਹੈ। ਮਿਸਾਲ ਵਜੋਂ “ਤਕੜੀ ਕੌਮ ਆਪਣੇ ‘ਮਨ-ਪਸੰਦ’ ਸ਼ਬਦਾਂ ਨੂੰ ਦੂਸਰੀਆਂ ਭਾਸ਼ਾਵਾਂ ਵਿਚ ਘੁਸੇੜਦੀ ਹੈ।” ਪਹਿਲੀ ਗੱਲ ਇਹ ਕਿ ਇਥੇ ਮਨ-ਪਸੰਦ ਸ਼ਬਦਾਂ ਤੋਂ ਕੀ ਭਾਵ ਹੈ? ਫਿਰ ਇਹੀ ਸ਼ਬਦ ਦੂਜੀ ਭਾਸ਼ਾ ਵਿਚ ਰਚਮਿਚ ਜਾਂਦੇ ਹਨ ਤੇ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਸ਼ਬਦ ਮੌਲਿਕ ਹਨ ਜਾਂ ਉਧਾਰ ਲਏ ਹੋਏ। ਜੇ ਸ਼ਬਦ ਰਚਮਿਚ ਹੀ ਗਏ, ਫਿਰ ਇਤਰਾਜ਼ ਕਾਹਦਾ ਹੋਇਆ?
ਹੋਰ ਬਿਆਨ ਦੇਖੋ, “ਇਤਿਹਾਸਕ ਦ੍ਰਿਸ਼ਟੀ ਤੋਂ ਵਾਚਿਆਂ ਇਹ ਗੱਲ ਬੜੀ ਚੁੱਭਵੀਂ ਪਰ ਢੁੱਕਵੀਂ ਪ੍ਰਤੀਤ ਹੁੰਦੀ ਹੈ ਕਿ ਅੰਗਰੇਜ਼ੀ ਭਾਸ਼ਾ ਨੇ ਪੰਜਾਬੀ ਤੋਂ ਬਹੁਤ ਦੇਰ ਬਾਅਦ ਜਨਮ ਲੈ ਕੇ ਵੀ ਇਸ ਨੂੰ ਬੇ-ਹੱਦ ਪ੍ਰਭਾਵਿਤ ਕੀਤਾ ਹੈ।” ਗੱਲ ਇਕੋ ਵੇਲੇ ਚੁਭਵੀਂ ਅਤੇ ਢੁਕਵੀਂ ਹੈ! ਹੋਰ ਅੱਗੇ ਦੇਖੋ, “ਅੰਗਰੇਜ਼ ਤਕੜੀ ਧਿਰ ਹੋਣ ਦੇ ਨਾਤੇ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਆਪਣੀ ਲੋੜ ਤੇ ਸਹੂਲਤ ਲਈ ਬੇਝਿਜਕ ਹੋ ਕੇ ਅਪਨਾ ਲੈਂਦੇ ਹਨ ਅਤੇ ਬੜੀ ਸਿਆਣਪ (ਚਾਲਾਕੀ) ਨਾਲ ਆਪਣੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਉਤੇ ਠੋਸ ਦਿੰਦੇ ਹਨ।” ਇਸ ਵਿਚ ਕੀ ਮਾੜੀ ਗੱਲ ਹੋਈ, ਉਹ ਸਾਡੇ ਸ਼ਬਦ ਲੈ ਰਹੇ ਹਨ ਤੇ ਆਪਣੇ ਵੀ ਦੇ ਰਹੇ ਹਨ। ਫਿਰ ਇਹ ਕਹਿ ਦਿੱਤਾ ਕਿ ਪੰਜਾਬੀ ਵਿਚ ਵਿਗਿਆਨ ਦੀ ਸ਼ਬਦਾਵਲੀ ਦੀ ਘਾਟ ਹੋਣ ਕਾਰਨ ਅੰਗਰੇਜ਼ੀ ਤੋਂ ਇਹ ਸ਼ਬਦ ਲੈਣਾ ਸਾਡੀ ਮਜਬੂਰੀ ਹੈ! ਗੱਲ ਨੂੰ ਕਿਸੇ ਸਿਰੇ ਲੱਗਣ ਹੀ ਨਹੀਂ ਦਿੱਤਾ।
ਖੈਰ, ਮੈਂ ਬਹੁਤਾ ਲੇਖ ਦੇ ਵਿਸ਼ਾ ਵਸਤੂ ਬਾਰੇ ਨਹੀਂ ਬਲਕਿ ਲੇਖਕ ਦੁਆਰਾ ਪੇਸ਼ ਕੀਤੇ ਕਥਿਤ ਤੌਰ ‘ਤੇ ਅੰਗਰੇਜ਼ਾਂ ਵਲੋਂ ਪੰਜਾਬੀ ਵਿਚ ਘੁਸੇੜੇ ਕੁਝ ਅੰਗਰੇਜ਼ੀ ਸ਼ਬਦ ਅਤੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਗਏ ਸ਼ਬਦਾਂ ਦੇ ਘਚੋਲੇ ਬਾਰੇ ਗੱਲ ਕਰਨੀ ਹੈ। ਲੇਖ ਦਾ ਇਹ ਹਿੱਸਾ ਪੜ੍ਹ ਕੇ ਰੋਣ ਹੀ ਆਉਂਦਾ ਹੈ ਕਿ ਲੇਖਕ ਨੇ ਆਪਣੀ ਸਮੱਗਰੀ ਦੇ ਸਹੀ ਹੋਣ ਬਾਰੇ ਜ਼ਰਾ ਵੀ ਪੜਤਾਲ ਨਹੀਂ ਕੀਤੀ। ਜੇ ਉਨ੍ਹਾਂ ਵਲੋਂ ਦਿੱਤੀ ਇਕ ਵੀ ਮਿਸਾਲ ਸਹੀ ਹੁੰਦੀ ਤਾਂ ਮੈਂ ਸਮਝਦਾ ਕਿ ਹਾਂ ਕੁਝ ਪ੍ਰਾਪਤੀ ਹੈ। ਅਸੀਂ ਉਸ ਦਾ ਇਕ ਇਕ ਸ਼ਬਦ ਘੋਖਾਂਗੇ। ਉਨ੍ਹਾਂ ਸ਼ੁਰੂ ਵਿਚ ਹੀ ਘਚੋਲੇ ਵਾਲੀ ਗੱਲ ਕਰ ਦਿੱਤੀ ਕਿ “ਇੱਥੇ ਅਸੀਂ ਇਸ ਚਰਚਾ ਤੋਂ ਗੁਰੇਜ਼ ਕਰਾਂਗੇ ਕਿ ਕਿਹੜਾ ਅੰਗਰੇਜ਼ੀ ਸ਼ਬਦ ਪੰਜਾਬੀ ਨੇ ਗ੍ਰਹਿਣ ਕੀਤਾ ਤੇ ਕਿਹੜਾ ਪੰਜਾਬੀ ਸ਼ਬਦ ਅੰਗਰੇਜ਼ੀ ਨੇ ਅਪਨਾਇਆ ਪਰ ਲੋੜ ਅਨੁਸਾਰ ਇਸ ਵੱਲ ਸੰਕੇਤ ਜ਼ਰੂਰ ਕਰਾਂਗੇ।” ਲੇਖਕ ਨੇ ਕੁਝ ਸ਼ਬਦਾਂ ਦੇ ਜੁੱਟ ਲਏ ਹਨ ਜਿਨ੍ਹਾਂ ਵਿਚੋਂ ਇਕ ਪੰਜਾਬੀ ਦਾ ਹੈ ਤੇ ਦੂਜਾ ਅੰਗਰੇਜ਼ੀ ਦਾ; ਅਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇਕ ਜੁੱਟ ਵਿਚਲਾ ਇਕ ਸ਼ਬਦ ਦੂਜੇ ਸ਼ਬਦ ਦਾ ਬਦਲਿਆ ਰੂਪ ਹੈ। ਮੇਰਾ ਦਾਅਵਾ ਹੈ ਕਿ ਇਹ ਸੌ ਫੀਸਦੀ ਮਨ ਦੀ ਘਾੜਤ ਹੈ; ਹਰ ਜੁੱਟ ਵਿਚ ਪੇਸ਼ ਕੀਤਾ ਕੋਈ ਵੀ ਸ਼ਬਦ ਆਪਣੇ ਜੋਟੀਦਾਰ ਦਾ ਰੁਪਾਂਤਰ ਨਹੀਂ ਹੈ। ਮੈਂ ਖੁਦ ਸਾਰੇ ਸ਼ਬਦਾਂ ਦੀ ਨਿਸਚੇਪੂਰਬਕ ਵਿਉਤਪਤੀ ਨਹੀਂ ਜਾਣਦਾ ਤੇ ਨਾ ਹੀ ਵਿਸਥਾਰ ਵਿਚ ਜਾਵਾਂਗਾ ਪਰ ਹੋਰ ਤੱਥਾਂ ਨੂੰ ਵੀ ਨਾਲ ਲੈ ਕੇ ਆਪਣਾ ਨੁਕਤਾ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗਾ।
ਪਹਿਲਾ ਸ਼ਬਦ ਜੁੱਟ ਹੈ, ਅੰਗਰੇਜ਼ੀ ੰਅਨਿਟ ਅਤੇ ਪੰਜਾਬੀ ਸੰਤ। ਧੁਨੀ ਅਤੇ ਅਰਥ ਪੱਖੋਂ ਮਿਲਦੇ ਹੋਣ ਕਾਰਨ ਸੰਕੇਤ ਹੈ ਕਿ ਇਥੇ ਲੈਣ-ਦੇਣ ਹੋਇਆ ਹੈ, ਕਿਹੜੇ ਪਾਸਿਓਂ ਲੈਣ ਹੋਇਆ ਤੇ ਕਿਹੜੇ ਪਾਸਿਓਂ ਦੇਣ, ਕੁਝ ਨਹੀਂ ਦੱਸਿਆ। ਸੇਂਟ ਸ਼ਬਦ ਤ੍ਹੇਰਵੀਂ ਸਦੀ ਤੋਂ ਅੰਗਰੇਜ਼ੀ ਵਿਚ ਚੱਲ ਰਿਹਾ ਹੈ ਤੇ ਇਹ ਲਾਤੀਨੀ ‘ਚੋਂ ਫਰਾਂਸੀਸੀ ਵਿਚ ਹੁੰਦਾ ਹੋਇਆ ਅੰਗਰੇਜ਼ੀ ਵਿਚ ਗਿਆ। ਲਾਤੀਨੀ ਵਿਚ ਇਸ ਦਾ ਰੂਪ ਸੀ ਸੈਂਕਟਸ (ੰਅਨਚਟੁਸ) ਜਿਸ ਦਾ ਅਰਥ ਸੀ ਪਵਿਤਰ। ਅੰਗਰੇਜ਼ੀ ੰਅਚਰeਦ ਵੀ ਇਸ ਦੇ ਨਾਲ ਜੁੜਵਾਂ ਸ਼ਬਦ ਹੈ। ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ‘ਸੰਤ’ ਸ਼ਬਦ ਚਿਰਾਂ ਤੋਂ ਪ੍ਰਚਲਿਤ ਹੈ। ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦੇਵ ਨੇ ਇਸ ਦੀ ਵਰਤੋਂ ਕੀਤੀ ਹੈ, ‘ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥’ ਇਸ ਦਾ ਮਤਲਬ ਅੰਗਰੇਜ਼ਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਵਿਚ ਸੰਤ ਮੌਜੂਦ ਸਨ।
ਅਗਲਾ ਸ਼ਬਦ ਜੁੱਟ ਹੈ, Aਪਪਰੋਅਚਹ (ਪਹੁੰਚ)। ਐਪਰੋਚ ਲਾਤੀਨੀ ਤੋਂ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਆਇਆ। ਅੰਗਰੇਜ਼ੀ ਵਿਚ ਇਹ ਚੌਧਵੀਂ ਸਦੀ ਦੇ ਸ਼ੁਰੂ ਵਿਚ ਹੀ ਰਿਕਾਰਡ ਹੋਇਆ ਮਿਲਦਾ ਹੈ। ਲਾਤੀਨੀ ਵਿਚ ਤਾਂ ਹੋਰ ਵੀ ਬਹੁਤ ਪਹਿਲਾਂ ਹੋਵੇਗਾ। ਦੂਜੇ ਪਾਸੇ ਪਹੁੰਚ ਸੰਸਕ੍ਰਿਤ ‘ਪਰਭਵ’ ਤੋਂ ਬਣਿਆ ਜਿਸ ਦਾ ਮੁਢਲਾ ਅਰਥ ਬਾਹਰ ਨਿਕਲਣਾ, ਦੇ ਕਾਬਲ ਹੋਣਾ ਆਦਿ ਹੈ। ਸੰਸਕ੍ਰਿਤ ਵਿਚ ਇਹ ਅੱਗੇ ਪਰਾ+ਭੂ (ਹੋਣਾ) ਤੋਂ ਬਣਿਆ। ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੇ ਅਨੇਕਾਂ ਰੂਪ ਮਿਲਦੇ ਹਨ। ਗੁਰੂ ਨਾਨਕ ਦਾ ਵਾਕ ਹੈ, Ḕਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ॥’ ਗੁਰੂ ਨਾਨਕ ਵੇਲੇ ਅੰਗਰੇਜ਼ ਨਹੀਂ ਸੀ ਆਏ, ਫਿਰ Aਪਪਰੋਅਚਹ ਨੇ ਕਿਵੇਂ ਪਹੁੰਚਣਾ ਸੀ?
ਹੁਣ ਆਈਏ ਸ਼ਬਦ ਜੁੱਟ ੍ਹeਅਵੇ- ਹਾਵੀ ਵੱਲ। ਪੰਜਾਬੀ ਹਾਵੀ ਮੁਢਲੇ ਤੌਰ ‘ਤੇ ਅਰਬੀ ਸ਼ਬਦ ਹੈ ਜੋ ਫਾਰਸੀ ਰਾਹੀਂ ਪੰਜਾਬੀ ਵਿਚ ਆਇਆ। ਅਰਬੀ ਵਿਚ ਇਸ ਸ਼ਬਦ ਦੇ ਅਰਥ ਹਨ-ਘੇਰਨਾ, ਪਕੜਨਾ, ਵੱਸ ਵਿਚ ਕਰਨਾ। ਇਸ ਦਾ ਅਰਬੀ ਧਾਤੂ ਹੈ ḔਹਵੀḔ ਜਿਸ ਵਿਚ ਫੜ ਲੈਣ ਦੇ ਭਾਵ ਹੈ। ਅੰਗਰੇਜ਼ੀ ḔਹੈਵੀḔ ਪੁਰਾਤਨ ਜਰਮੈਨਿਕ ਸ਼ਬਦ ਹੈ ਜਿਸ ਦੇ ਰੁਪਾਂਤਰ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ḔਖਅਪḔ ਨਿਰਧਾਰਤ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ, ਪਕੜਨਾ। ਇਸ ਤੋਂ ਅੰਗਰੇਜ਼ੀ ਛਅਪਅਬਲe ਬਣਿਆ। ਇਸ ਤਰ੍ਹਾਂ ਅੰਗਰੇਜ਼ੀ ḔਹੈਵੀḔ ਤੇ ਅਰਬੀ ਵਲੋਂ ਪੰਜਾਬੀ ḔਹਾਵੀḔ ਦਾ ਵੀ ਕੋਈ ਜੋੜ ਨਹੀਂ ਬੈਠਦਾ।
ੂਪਪeਰ-ਉਪਰ ਦੇ ਸਬੰਧ ਵਿਚ ਇਹ ਆਖਿਆ ਜਾ ਸਕਦਾ ਹੈ ਕਿ ਦੋਵੇਂ ਭਾਰੋਪੀ ਅਰਥਾਤ ਆਰੀਆਈ ਹੋਣ ਕਰਕੇ ਇਕ-ਦੂਜੇ ਨਾਲ ਸਬੰਧਤ ਹਨ। ਉਂਜ ਅੰਗਰੇਜ਼ੀ ੂਪਪeਰ ਸ਼ਬਦ ੂਪ ਦਾ ਦੂਜੀ ਡਿਗਰੀ ਦਾ ਸ਼ਬਦ ਹੈ। ਜਰਮੈਨਿਕ ਭਾਸ਼ਾਵਾਂ ਵਿਚ ਇਸ ਦੇ ਸਕੇ ਸੋਹਦਰੇ ਮਿਲਦੇ ਹਨ। ਅੰਗਰੇਜ਼ੀ ਵਿਚ ਇਹ ਚੌਧਵੀਂ ਸਦੀ ਤੋਂ ਮੌਜੂਦ ਹੈ। ਗਰੀਕ ਹੇਪੋ ਲਾਤੀਨੀ ਸੁਬ ਅਤੇ ਸੰਸਕ੍ਰਿਤ ਉਪ ਇਸ ਦੇ ਸੁਜਾਤੀ ਸ਼ਬਦ ਹਨ। ਸੰਸਕ੍ਰਿਤ ਉਪ ਤੋਂ ਉਪਰ ਸ਼ਬਦ ਬਣਿਆ ਜੋ ਪੰਜਾਬੀ ਸਮੇਤ ਬਹੁਤ ਸਾਰੀਆਂ ਆਧੁਨਿਕ ਭਾਰਤੀ ਆਰੀਆਈ ਭਾਸ਼ਾਵਾਂ ਵਿਚ ਪ੍ਰਚਲਿਤ ਹੈ। ਉਪਰ ਵਾਂਗ ਹੀ ਇਕ ਹੋਰ ਪੰਜਾਬੀ ਸਬੰਧਕ/ਯੋਜਕ ‘ਅੰਦਰ’ ਹੈ ਜਿਸ ਦਾ ਸ਼ ਖੀਵਾ ਨੇ ਅੰਗਰੇਜ਼ੀ ਅੰਡਰ (ੂਨਦeਰ) ਨਾਲ ਨਾਤਾ ਜੋੜ ਦਿੱਤਾ ਹੈ। ਇਸ ਦਾ ਮਤਲਬ ਹੇਠਾਂ ਹੁੰਦਾ ਹੈ ਜਦ ਕਿ ਪੰਜਾਬੀ ਅੰਦਰ ਦਾ ਮਤਲਬ ‘ਵਿਚ ਨੂੰ’ ਹੁੰਦਾ ਹੈ। ਇਹ ਚਿਰਕਾਲ ਤੋਂ ਅੰਗਰੇਜ਼ੀ ਦੇ ਅਧੀਨ ਹੈ। ਹੋਰ ਜਰਮੈਨਿਕ ਭਾਸ਼ਾਵਾਂ ਵਿਚ ਅੰਗਰੇਜ਼ੀ ḔਅੰਡਰḔ ਦੇ ਰੁਪਾਂਤਰ ਮਿਲਦੇ ਹਨ। ਉਂਜ ਇਹ ਵੀ ‘ਉਪਰ’ ਦੀ ਤਰ੍ਹਾਂ ਭਾਰੋਪੀ ਖਾਸੇ ਵਾਲਾ ਸ਼ਬਦ ਹੈ। ਅਵੇਸਤਾ ਵਿਚ ਇਸ ਦਾ ‘ਅਥਰ’ ਜਿਹਾ ਰੂਪ ਮਿਲਦਾ ਹੈ ਜਦ ਕਿ ਸੰਸਕ੍ਰਿਤ ਵਿਚ ਇਸ ਦਾ ਸਮਾਨੰਤਰ ਸੁਜਾਤੀ ਸ਼ਬਦ ਹੈ, ‘ਅਧਰ’ ਜਿਸ ਦਾ ਅਰਥ ਹੇਠਾਂ ਹੁੰਦਾ ਹੈ। ਇਹ ‘ਅਧ’ ਦਾ ਦੂਜੀ ਡਿਗਰੀ ਦਾ ਸੂਚਕ ਹੈ। ਇਸ ਦਾ ਅਰਥ ਪਾਤਾਲ, ਹੇਠਲਾ ਭਾਗ ਹੁੰਦਾ ਹੈ, ‘ਅਧਰੰ ਧਰੰ ਧਰਾਵਹ’ (ਗੁਰੂ ਅਰਜਨ ਦੇਵ)। ਪੰਜਾਬੀ ਅਧ (ਹੇਠਾਂ), ਅਧਮ ਅਤੇ ਅਧੋਗਤੀ ਜਾਣੇ-ਪਛਾਣੇ ਸ਼ਬਦ ਹਨ। ੀਨਾeਰਨਅਲ (ਨਾਰਕੀ) ਅਤੇ ੀਨਾਰਅ (ਹੇਠਾਂ) ਲਾਤੀਨੀ ਵਲੋਂ, ਇਸ ਦੇ ਸੁਜਾਤੀ ਹਨ। ਸੰਖੇਪ ਵਿਚ ਏਨਾ ਦੱਸ ਦੇਈਏ ਕਿ ਪੰਜਾਬੀ ‘ਅੰਦਰ’ ਦਾ ਅੰਗਰੇਜ਼ੀ ੀਨਟeਰ ਨਾਲ ਜ਼ਰੂਰ ਖੂਨੀ ਰਿਸ਼ਤਾ ਹੈ।
ਕਿਆ ਸਿਤਮ ਹੈ, ‘ਅੰਗਰੇਜ਼ੀ ਸ਼ਾਸਕ ਪੰਜਾਬੀਆਂ ਨੂੰ ਡਾਂਟਦੇ ਰਹਿੰਦੇ ਸਨ’ ਇਸ ਲਈ ਡਰਾਉਣਾ ਧਮਕਾਉਣਾ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਧਅੁਨਟ ਪੰਜਾਬੀ ਵਿਚ ‘ਡਾਂਟਣਾ’ ਦੇ ਰੂਪ ਵਿਚ ਆ ਗਿਆ ਦੱਸਿਆ ਗਿਆ ਹੈ। ਅੰਗਰੇਜ਼ੀ ਦਾ ਇਹ ਸ਼ਬਦ ਵੀ ਚੌਧਵੀਂ ਸਦੀ ਤੋਂ ਅੰਗਰੇਜ਼ੀ ਵਿਚ ਡਟਿਆ ਹੋਇਆ ਹੈ ਜੋ ਲਾਤੀਨੀ ‘ਚੋਂ ਆਇਆ ਹੈ। ਲਾਤੀਨੀ ਵਿਚ ਇਸ ਦਾ ਰੂਪ ਸੀ, ਧੋਮਅਰe ਅਤੇ ਅਰਥ ਸੀ, ਵੱਸ ਵਿਚ ਕਰਨਾ। ਅੰਗਰੇਜ਼ੀ ਠਅਮe ਤੇ ਧੋਮਨਿਅਟe ਇਸੇ ਤੋਂ ਬਣੇ ਹਨ। ਇਹ ਭਾਰੋਪੀ ਸ਼ਬਦ ਹੈ ਤੇ ਇਸ ਦਾ ਮੂਲ ਹੈ, ਧeਮe ਜਿਸ ਵਿਚ ਕਾਬੂ ਕਰਨਾ, ਵੱਸ ਵਿਚ ਕਰਨਾ ਆਦਿ ਦੇ ਭਾਵ ਹਨ। ਬਹੁਤ ਸਾਰੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਸੰਸਕ੍ਰਿਤ ‘ਦਮਯਤੀ’ ਇਸ ਦਾ ਸਕਾ ਹੈ। ਪੰਜਾਬੀ ਦਮਨ, ਦਮਯੰਤੀ, ਦਬਾਉਣਾ ਇਸੇ ਤੋਂ ਬਣੇ ਹਨ। ਸੰਭਵ ਹੈ, ਪੰਜਾਬੀ-ਹਿੰਦੀ ਡਾਂਟ ਵੀ ਇਸੇ ਤੋਂ ਬਣਿਆ ਹੋਵੇ। ਸ਼ਾਇਦ ਇਸ ਦਾ ਸਬੰਧ ਦੰਡ ਨਾਲ ਹੋਵੇ।
ਗਿਰੀ ਦੇ ਅਰਥਾਂ ਵਾਲਾ ਅੰਗਰੇਜ਼ੀ ਛੋਰe ਸ਼ਬਦ ਪੰਦਰਵੀਂ ਸਦੀ ਤੋਂ ਅੰਗਰੇਜ਼ੀ ਵਿਚ ਹੈ। ਸਰੋਤਾਂ ਮੁਤਾਬਕ ਸੰਭਵ ਤੌਰ ‘ਤੇ ਇਹ ਫਰਾਂਸੀਸੀ ਵਲੋਂ ਆਇਆ ਹੈ। ਉਂਜ ਇਹ ਅੰਗਰੇਜ਼ੀ ੍ਹeਅਰਟ ਅਤੇ ਪੰਜਾਬੀ ਹਿਰਦੇ ਦਾ ਸੁਜਾਤੀ ਹੈ। ਪਰ ਕਿਨਾਰੇ, ਹਾਸ਼ੀਏ ਦੇ ਅਰਥਾਂ ਵਾਲੇ ਪੰਜਾਬੀ ‘ਕੋਰ’ ਨਾਲ ਇਸ ਦਾ ਕੋਈ ਸਬੰਧ ਨਹੀਂ। ਹੋਰ ਭਾਰਤੀ ਭਾਸ਼ਾਵਾਂ ਜਿਵੇਂ ਗੁਜਰਾਤੀ, ਮਰਾਠੀ, ਸਿੰਧੀ ਵਿਚ ਵੀ ਇਹ ਸ਼ਬਦ ਮਿਲਦਾ ਹੈ।
ਪਾਉਣਾ, ਡੋਲਣ੍ਹਾ ਦੇ ਅਰਥਾਂ ਵਾਲਾ ਫੁਰ ਸ਼ਬਦ ਅੰਗਰੇਜ਼ੀ ਵਿਚ ਚੌਧਵੀਂ ਸਦੀ ਤੋਂ ਹੈ ਤੇ ਖਿਆਲ ਕੀਤਾ ਜਾਂਦਾ ਹੈ ਕਿ ਇਹ ਵੀ ਲਾਤੀਨੀ ‘ਚੋਂ ਆਇਆ ਹੈ। ਹਲ ਵਾਲਾ ਪੰਜਾਬੀ ਪੋਰ ਦਾ ਮੁਢਲਾ ਅਰਥ ਗੰਢ ਹੈ ਜਿਸ ਤੋਂ ਇਸ ਦੇ ਹੋਰ ਅਰਥ ਵਿਕਸਿਤ ਹੁੰਦੇ ਹਨ ਜਿਵੇਂ ਗੰਨੇ ਦੀ ਪੋਰੀ ਤੇ ਬਾਂਸ ਦਾ ਡੰਡਾ। ਬਾਂਸ ਦੇ ਅਰਥਾਂ ਵਾਲਾ ਪੋਰ ਵਿਚੋਂ ਪੋਲਾ ਹੋਣ ਕਰਕੇ ਪਹਿਲਾਂ ਪਹਿਲਾਂ ਬੀਜ ਕੇਰਨ ਲਈ ਵਰਤਿਆ ਜਾਂਦਾ ਸੀ।
ਹੋਰ ਅਟਕਲ ਲਾਇਆ ਹੈ ਕਿ ਅੰਗਰੇਜ਼ੀ ਛਲਅਸਹ ਪੰਜਾਬੀ ਕਲੇਸ਼ ਦਾ ਹੀ ਰੁਪਾਂਤਰ ਹੈ। ਅੰਗਰੇਜ਼ੀ Ḕਕਲੈਸ਼Ḕ ਵਿਚ ਟਕਰਾਉਣ ਦਾ ਭਾਵ ਹੈ ਤੇ ਖਿਆਲ ਹੈ ਕਿ ਇਹ ਦੋ ਚੀਜ਼ਾਂ ਦੇ ਟਕਰਾਉਣ ਦੀ ਆਵਾਜ਼ ਤੋਂ ਬਣਿਆ ਧੁਨੀ-ਅਨੁਕਰਣਕ ਸ਼ਬਦ ਹੈ ਜਦਕਿ ਪੰਜਾਬੀ ਕਲੇਸ਼ ਸੰਸਕ੍ਰਿਤ ਦੀ ਕਲਿ ਧਾਤੂ ਤੋਂ ਬਣਿਆ ਹੈ ਜਿਸ ਵਿਚ ਦੁਖੀ ਕਰਨ, ਸਤਾਉਣ ਦਾ ਭਾਵ ਹੈ। ਦੋ ਲੇਖਾਂ ਵਿਚ ਅਜੇ ਹੋਰ ਵੀ ਬਹੁਤ ਅਨਮੋਲ ਰਤਨ ਹਨ, ਜਿਨ੍ਹਾਂ ਦਾ ਲੇਖਾ ਫਿਰ ਕਰਾਂਗੇ।