ਮਨ ਨੀਵਾਂ ਜੇ ਮੱਤ ਨਾ ਹੋਈ ਉਚੀ, ਮੱਥੇ ਹਉਮੈ ਹੰਕਾਰ ਦੀ ਤੜੀ ਰਹਿਣੀ।
ਗੁਰਮਤਿ ਗਿਆਨ ਦੀ ਰੋਸ਼ਨੀ ਲੈਣ ਵਿਰਲੇ, ਗਿਣਤੀ ਅੰਧ-ਵਿਸ਼ਵਾਸ਼ਾਂ ਦੀ ਬੜੀ ਰਹਿਣੀ।
ਵਿਰਲੇ ਬਣਨ ਸਿਖਿਆਰਥੀ ਫਲਸਫੇ ਦੇ, ਬਾਬੇ ਪੂਜਣ ਦੀ ਕਈਆਂ ਦੀ ਅੜੀ ਰਹਿਣੀ।
ਕਥਾਕਾਰ ਤੇ ਕਮਲਾਂ ਬੇਵੱਸ ਹੋਈਆਂ, ਸਾਡੀ ਕੌਮ ਵਿਚ ਘੁਲਦੀ ਇਹ ਕੜ੍ਹੀ ਰਹਿਣੀ।
ਜਦੋਂ ਤੀਕ ਨਾ ਸਮਝਿਆ Ḕਸ਼ਬਦ-ਗੁਰੂḔ ਨੂੰ, ਗੁਰੂ-ਡੰਮ ਦੀ ਗੁੱਡੀ ਹੀ ਚੜ੍ਹੀ ਰਹਿਣੀ।
ਗਿਆਨ ਲੈਣ ਦੀ ਥਾਂ ਗੁਰੂ ਗ੍ਰੰਥ ਜੀ ਤੋਂ, ਚਲਦੀ Ḕਕੋਤਰ ਸੌ ਪਾਠਾਂ ਦੀ ਲੜੀ ਰਹਿਣੀ!