ਬਿਹਾਰੀਆਂ ਦੀ ਸ਼ਰਧਾ ਨੇ ਜਿੱਤ ਲਿਆ ਸਿੱਖ ਸੰਗਤ ਦਾ ਦਿਲ

ਪਟਨਾ ਸਾਹਿਬ: ਬਿਹਾਰ ਸਰਕਾਰ ਨੇ ਪਟਨਾ ਸਾਹਿਬ ਦੇ ਸਕੂਲਾਂ ਤੇ ਕਾਲਜਾਂ ਦੇ ਦਰਵਾਜ਼ੇ ਵੀ ਸੰਗਤ ਲਈ ਖੋਲ ਦਿੱਤੇ ਹਨ। ਬਿਹਾਰ ਵਿਚ 3-5 ਜਨਵਰੀ ਤੱਕ ਸਕੂਲਾਂ-ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਸੰਗਤ ਦੇ ਠਹਿਰਨ ਲਈ ਪਟਨਾ ਸ਼ਹਿਰ ਦੇ ਨਿਵਾਸੀਆਂ ਨੇ ਵੀ ਆਪਣੇ ਦਿਲਾਂ ਦੇ ਨਾਲ-ਨਾਲ ਘਰਾਂ ਦੇ ਬੂਹੇ ਵੀ ਖੋਲ ਦਿੱਤੇ। ਸੰਗਤ ਦਾ ਇੰਨਾ ਵਿਸ਼ਾਲ ਹੜ੍ਹ ਸੀ ਕਿ ਪਟਨਾ ਸਾਹਿਬ ਦੇ ਸਾਰੇ ਨਿਵਾਸ, ਕਿਰਾਏ ਦੇ ਹੋਟਲ, ਟੈਂਟ ਸਿਟੀ ਅਤੇ ਹੋਰ ਜਿੰਨੀਆਂ ਵੀ ਰਿਹਾਇਸ਼ਗਾਹਾਂ ਸਭ ਸੰਗਤ ਨਾਲ ਭਰ ਗਈਆਂ,

ਪਰ ਇਸ ਦੌਰਾਨ ਬਿਹਾਰ ਸਰਕਾਰ ਤੇ ਸਥਾਨਕ ਲੋਕਾਂ ਨੇ ਸ਼ਰਧਾ ਦਿਖਾਉਂਦਿਆਂ ਜਿਹੜੇ ਪ੍ਰਬੰਧ ਕੀਤੇ ਹਨ, ਉਹ ਕਾਬਲੇ ਤਾਰੀਫ ਹਨ। ਹਰ ਕਿਸੇ ਦੀ ਜ਼ੁਬਾਨ ‘ਤੇ ਬਿਹਾਰੀਆਂ ਲਈ ਸਨੇਹ ਦੇ ਬੋਲ ਨਿਕਲ ਰਹੇ ਹਨ।
ਬਿਹਾਰ ਸਰਕਾਰ ਨੇ ਪਟਨਾ ਸਾਹਿਬ ਦੇ ਸਕੂਲਾਂ ਤੇ ਕਾਲਜਾਂ ਦੇ ਦਰਵਾਜ਼ੇ ਵੀ ਸੰਗਤ ਲਈ ਖੋਲ ਦਿੱਤੇ ਹਨ। ਸੰਗਤ ਇੰਨੇ ਪਿਆਰ ਸਤਿਕਾਰ ਨਾਲ ਕੀਤੇ ਪ੍ਰਬੰਧਾਂ ਲਈ ਬਿਹਾਰ ਸਰਕਾਰ ਤੇ ਪਟਨਾ ਵਾਸੀਆਂ ਦਾ ਵਾਰ-ਵਾਰ ਧੰਨਵਾਦ ਕਰ ਰਹੀ ਹੈ। ਬਿਹਾਰ ਸਰਕਾਰ ਨੇ ਸੰਗਤਾਂ ਦੀ ਸੇਵਾ ਲਈ 250 ਬੱਸਾਂ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਉਹ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਪੈਂਦੇ ਇਤਿਹਾਸਕ ਗੁਰਧਾਮਾਂ ਦੇ ਆਸਾਨੀ ਨਾਲ ਦਰਸ਼ਨ ਕਰ ਸਕਣ, ਪਰ ਸੰਗਤ ਦੀ ਗਿਣਤੀ ਦੇ ਹਿਸਾਬ ਨਾਲ ਬੱਸਾਂ ਦੀ ਗਿਣਤੀ ਵੀ ਥੋੜੀ ਜਾਪਦੀ ਹੈ। ਸੰਗਤ ਦੀ ਆਮਦ ਇੰਨੀ ਵਧ ਗਈ ਸੀ ਕਿ ਹਵਾਈ ਅੱਡਾ, ਪਟਨਾ ਦੇ ਰੇਲਵੇ ਸਟੇਸ਼ਨ, ਬੱਸ ਅੱਡੇ, ਬਾਜ਼ਾਰ, ਸਾਰੇ ਗੁਰਦੁਆਰੇ ਅਤੇ ਗਾਂਧੀ ਮੈਦਾਨ ਸੰਗਤਾਂ ਨਾਲ ਨੱਕੋ-ਨੱਕ ਭਰ ਗਏ ਹਨ।
___________________________________________
ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਨੇ ਨਿਤੀਸ਼ ਦਾ ਕੱਦ ਵਧਾਇਆ
ਪਟਨਾ ਸਾਹਿਬ: ਪ੍ਰਕਾਸ਼ ਪੁਰਬ ਲਈ ਕੀਤੇ ਬਿਹਤਰੀਨ ਪ੍ਰਬੰਧਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਅਕਸ ਉਚਾ ਕਰ ਦਿੱਤਾ ਹੈ। ਇਥੇ ਪਹੁੰਚੀਆਂ ਸੰਗਤਾਂ ਦੀ ਜ਼ੁਬਾਨ ਉਤੇ ਪ੍ਰਬੰਧਾਂ ਬਾਰੇ ਇਕੋ ਹੀ ਨਾਂ ਨਿਤੀਸ਼ ਕੁਮਾਰ ਦਾ ਹੈ। ਸੰਗਤਾਂ ਮੁੱਖ ਮੰਤਰੀ ਦੀ ਪ੍ਰਸੰਸਾ ਕਰਦੀਆਂ ਖੁਸ਼ੀ ਵਿਚ ਆਪਣੀਆਂ ਅੱਖਾਂ ਨਮ ਕਰ ਲੈਂਦੀਆਂ ਹਨ। ਪੰਜਾਬ ਤੋਂ ਆਈਆਂ ਸਿੱਖ ਸੰਗਤਾਂ ਸੁਭਾਵਿਕ ਹੀ ਇਨ੍ਹਾਂ ਪ੍ਰਬੰਧਾਂ ਦੀ ਤੁਲਨਾ ਸੂਬੇ ਵਿਚ ਅਕਾਲੀ ਸਰਕਾਰਾਂ ਵੱਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਨਾਲ ਕਰ ਰਹੀਆਂ ਹਨ। ਕਈ ਵਾਰ ਤਾਂ ਇਸ ਚਰਚਾ ਨੂੰ ਲੈ ਕੇ ਪੰਜਾਬੀ ਆਪਸ ਵਿਚ ਬਹਿਸਦੇ ਤੇ ਉਲਝਦੇ ਵੀ ਦੇਖੇ ਗਏ। ਪੰਜਾਬੀ ਆਪਣੇ ਘਰਾਂ ਨੂੰ ਫੋਨ ਕਰ ਕੇ ਬਿਹਤਰੀਨ ਪ੍ਰਬੰਧਾਂ ਦੀ ਚਰਚਾ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪ੍ਰਕਾਸ਼ ਪੁਰਬ ਲਈ ਕੀਤੇ ਗਏ ਪ੍ਰਬੰਧਾਂ ਦੀ ਸਿਫਤ ਸਲਾਹ ਕਰ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵੀ ਸਥਾਨਕ ਅਫਸਰਾਂ ਨੂੰ ਬੇਮਿਸਾਲ ਪ੍ਰਬੰਧਾਂ ਲਈ ਵਧਾਈ ਦਿੱਤੀ।
___________________________________________
ਬਿਹਾਰ ਸਰਕਾਰ ਵੱਲੋਂ ਸਿੱਖਾਂ ਲਈ ਵੱਡਾ ਐਲਾਨ
ਚੰਡੀਗੜ੍ਹ: ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਸਿੱਖ ਸਰਕਟ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਿਹਾਰ ਵਿਚ ਸੁਭਾਇਮਾਨ ਸਾਰੇ ਗੁਰਧਾਮਾਂ ਦੀ ਦਿੱਖ ਨੂੰ ਸੰਵਾਰਨ ਦਾ ਕਾਰਜ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਹਾਰ ਦੀ ਧਰਤੀ ਸਿੱਖ ਸੰਗਤ ਲਈ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਥੇ 3 ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਪਾਏ ਅਤੇ ਅਸੀਂ ਬਿਹਾਰ ਅੰਦਰ ਸਥਿਤ ਸਾਰੀਆਂ ਇਤਿਹਾਸਕ ਥਾਵਾਂ ਨੂੰ ਹੋਰ ਵਿਕਸਿਤ ਕਰਾਂਗੇ ਅਤੇ ਸਿੱਖ ਗੁਰੂਆਂ ਨਾਲ ਸਬੰਧਤ ਸਥਾਨਾਂ ਉਤੇ ਬਿਹਤਰ ਨੈੱਟਵਰਕ ਕਾਇਮ ਕਰਕੇ ਬੋਧੀ ਸਰਕਟ ਦੀ ਤਰਜ਼ ਉਤੇ ਸਿੱਖ