ਅਜਮੇਰ ਸਿੰਘ ਖਾਲਿਸਤਾਨ ਦਾ ਨਕਸ਼-ਨਿਗਾਰ ਨਹੀਂ ਸੀ

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਨੇ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ (ਯੂਟਿਊਬ ‘ਤੇ ਹਟਟਪਸ://ੱੱੱ।ੁਟੁਬe।ਚੋਮ/ੱਅਟਚਹ?ਵ=ਢੇਹਭ1ੀ0ੁਦਭਓ&ਟ=1437ਸ) ਦੌਰਾਨ ਇਹ ਕਹਿ ਕੇ, ਕਿ ਕਾਮਰੇਡ ਤੇ ਖਾਲਿਸਤਾਨੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਹ ਖਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦੇ, ਸਿੱਖ ਹਲਕਿਆਂ ਵਿਚ ਤਰਥੱਲੀ ਮਚਾ ਦਿੱਤੀ। ਉਨ੍ਹਾਂ ‘ਨੇਸ਼ਨ ਸਟੇਟ’ ਦੇ ਮੁੱਦੇ ਉਤੇ ਸਮੁੱਚੇ ਖਾਲਿਸਤਾਨੀਆਂ ਬਾਰੇ ਅਜਿਹੀ ਰਾਏ ਪ੍ਰਗਟ ਕੀਤੀ ਜਿਸ ਤੋਂ ਕੁਝ ਧਿਰਾਂ ਨੂੰ ਮਾਯੂਸੀ ਅਤੇ ਨਿਰਾਸ਼ਾ ਹੋਣੀ ਹੀ ਸੀ।

ਹੁਣ ਜਦੋਂ ਉਹ ਇਕ ਤਰ੍ਹਾਂ ਨਾਲ ਨੇਸ਼ਨ ਸਟੇਟ ਦੇ ਖਿਲਾਫ ਆਣ ਡਟੇ ਹਨ ਤਾਂ ਕੁਝ ਸਿੱਖ ਹਲਕਿਆਂ ਨੇ ਉਨ੍ਹਾਂ ਉਤੇ ਸਵਾਲਾਂ ਦੀ ਵਾਛੜ ਕਰ ਦਿੱਤੀ ਹੈ। ਇਸੇ ਪ੍ਰਸੰਗ ਵਿਚ ਪੰਜਾਬੀ ਟ੍ਰਿਬਿਊਨ (ਚੰਡੀਗੜ੍ਹ) ਦੇ ਸਾਬਕਾ ਅਸਿਸਟੈਂਟ ਐਡੀਟਰ ਅਤੇ ਸਿੱਖ ਵਿਦਵਾਨ ਸ਼ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਸ਼ ਅਜਮੇਰ ਸਿੰਘ ਦੇ ਸਿਆਸੀ ਪੈਂਤੜਿਆਂ ਨੂੰ ਖੁੱਲ੍ਹੀ ਚੁਣੌਤੀ ਦਿਤੀ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ। ਸਾਡਾ ਮਨਸ਼ਾ ਇਸ ਮਸਲੇ ਬਾਰੇ ਸੰਜੀਦਾ ਬਹਿਸ ਚਲਾਉਣਾ ਹੈ। ‘ਪੰਜਾਬ ਟਾਈਮਜ਼’ ਪਹਿਲਾਂ ਵੀ ਅਜਿਹੇ ਗੰਭੀਰ ਮਸਲਿਆਂ ਬਾਰੇ ਵਿਚਾਰ-ਚਰਚਾ ਛੇੜਨ ਦੇ ਮਨੋਰਥ ਨਾਲ ਲਿਖਤਾਂ ਛਾਪਦਾ ਰਿਹਾ ਹੈ। ਇਸ ਅੰਕ ਵਿਚ ਉਪਰੋਕਤ ਚਰਚਾ ਦੀ ਲੜੀ ਹੇਠ ਸ਼ ਕਰਮਜੀਤ ਸਿੰਘ ਚੰਡੀਗੜ੍ਹ, ਸ਼ ਹਜਾਰਾ ਸਿੰਘ ਮਿਸੀਸਾਗਾ (ਕੈਨੇਡਾ) ਅਤੇ ਸ਼ ਤਰਲੋਕ ਸਿੰਘ ਨਿਊ ਜਰਸੀ ਦੇ ਵਿਚਾਰ ਛਾਪੇ ਜਾ ਰਹੇ ਹਨ। ਇਸ ਮਸਲੇ ‘ਤੇ ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਹਜਾਰਾ ਸਿੰਘ, ਮਿਸੀਸਾਗਾ
ਫੋਨ: 905-795-3428
ਸ਼ ਅਜਮੇਰ ਸਿੰਘ ਡੇਢ ਕੁ ਦਹਾਕੇ ਤੋਂ ਸਿੱਖ ਹਲਕਿਆਂ ਅਤੇ ਖਾਸ ਕਰ ਕੇ ਖਾਲਿਸਤਾਨੀ ਹਲਕਿਆਂ ਅੰਦਰ ਸਿੱਖ ਚਿੰਤਕ ਦੇ ਤੌਰ ‘ਤੇ ਮਕਬੂਲ ਹੋਏ ਹਨ। ਜਦ ਉਨ੍ਹਾਂ ਦਾ ਸਿੱਖ ਚਿੰਤਨ ਦੇ ਮੰਚ ‘ਤੇ ਆਗਾਜ਼ ਹੋਇਆ, ਉਦੋਂ ਖਾਲਿਸਤਾਨ ਦੀ ਲਹਿਰ ਸਿਖਰ ‘ਤੇ ਪਹੁੰਚ ਕੇ ਬਿਖਰ ਚੁਕੀ ਸੀ। ਬਹੁਤ ਸਾਰਾ ਜਾਨੀ ਅਤੇ ਜਥੇਬੰਦਕ ਨੁਕਸਾਨ ਹੋ ਚੁਕਾ ਸੀ। ਲਹਿਰ ਦੀ ਆਲੋਚਨਾ ਹੋ ਰਹੀ ਸੀ। ਕੋਈ ਚੰਗਾ ਪੱਖ ਉਘਾੜਨਾ ਤਾਂ ਦੂਰ ਦੀ ਗੱਲ, ਸੰਘਰਸ਼ ਦੇ ਇਸ ਸਮੇਂ ਨੂੰ ਕਾਲਾ ਦੌਰ, ਬੁਰੇ ਦਿਨ ਜਾਂ ਮਾੜਾ ਸਮਾਂ ਕਹਿ ਕੇ ਮਸਾਂ ਪਰਤੀ Ḕਸ਼ਾਂਤੀḔ ਦਾ ਗੁਣਗਾਨ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਡੁੱਲ੍ਹੇ ਲਹੂ ਅਤੇ ਹਕੂਮਤੀ ਜ਼ੁਲਮਾਂ ਨੂੰ ਆਪਣੀ ਸਿਆਸਤ ਦਾ ਠੁੰਮਣਾ ਬਣਾ ਕੇ ਰਾਜ ਭਾਗ ‘ਤੇ ਕਾਬਜ਼ ਹੋਈ ਅਕਾਲੀ ਸਰਕਾਰ ਪੰਜ ਸਾਲ ਰਾਜ ਕਰ ਕੇ ਜਾ ਚੁਕੀ ਸੀ ਅਤੇ ਕਾਂਗਰਸ ਪੰਜਾਬ ਦੇ ਰਾਜ ਭਾਗ ‘ਤੇ ਮੁੜ ਕਾਬਜ਼ ਹੋ ਚੁਕੀ ਸੀ। ਸਿਆਸੀ ਤਬਦੀਲੀ ਦਾ ਘਟਨਾਕ੍ਰਮ ਪੂਰਾ ਚੱਕਰ ਕੱਟ ਚੁਕਾ ਸੀ। ਖਾੜਕੂ ਜਾਂ ਖਾਲਿਸਤਾਨੀ ਧਿਰਾਂ ਨਾਇਕ ਤੋਂ ਖਲਨਾਇਕ ਅਤੇ ਦੋਸ਼ੀ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਸਨ।
ਉਸ ਵਕਤ ਸਮੁੱਚੀ ਖਾਲਿਸਤਾਨ ਲਹਿਰ ਸਿਧਾਂਤਕ ਅਤੇ ਇਖਲਾਕੀ ਸਵਾਲਾਂ ਦੀ ਬੁਛਾੜ ਹੇਠ ਸੀ। ਲਹਿਰ ਦੀ ਚੜ੍ਹਤਲ ਤੋਂ ਬਾਅਦ ਨਿਰਾਸ਼ਾ ਦਾ ਦੌਰ ਸੀ। ਲਹਿਰ ਬਾਰੇ ਸਿਧਾਂਤਕ ਸਵਾਲਾਂ ਅਤੇ ਦੋਸ਼ਾਂ ਦਾ ਢੁਕਵਾਂ ਉਤਰ ਦੇ ਕੇ ਲਹਿਰ ਦਾ ਪੱਖ ਪੇਸ਼ ਕਰਨ ਵਾਲਿਆਂ ਦੀ ਅਣਹੋਂਦ ਸੀ। ਲਹਿਰ ਕੋਲ ਇਸ ਬਾਰੇ ਆਪਣਾ ਕੋਈ ਪ੍ਰਬੰਧ ਨਹੀਂ ਸੀ, ਕਿਉਂਕਿ ਇਸ ਲਹਿਰ ਨੇ ਤਾਂ ਆਪਣਾ ਸੰਘਰਸ਼ ਵੀ ਬਿਨਾ ਕਿਸੇ ਸਿਧਾਂਤਕ ਅਤੇ ਬੌਧਿਕ ਤਿਆਰੀ ਦੇ ਹੀ ਲੜਿਆ ਸੀ ਜਿਸ ਕਾਰਨ ਮਾਹੌਲ ਨਿਰਾਸ਼ਾ ਤੋਂ ਨਮੋਸ਼ੀ ਵਾਲਾ ਬਣਿਆ ਪਿਆ ਸੀ। ਐਸੇ ਸਮੇਂ ਖਾਲਿਸਤਾਨੀ ਧਿਰਾਂ ਨੂੰ ਕੋਈ ਐਸਾ ਬੁੱਧੀਮਾਨ ਬੰਦਾ ਲੋੜੀਂਦਾ ਸੀ ਜੋ ਉਨ੍ਹਾਂ ਨੂੰ ਘੱਟੋ-ਘੱਟ ਗੱਲ ਕਰਨ ਜੋਗੇ ਤਾਂ ਕਰ ਦੇਵੇ। ਐਸੇ ਸਮੇਂ ਸ਼ ਅਜਮੇਰ ਸਿੰਘ ਨੇ ਵਿਤਕਰਿਆਂ ਭਰਪੂਰ ਭਾਰਤੀ ਉਚ ਜਾਤੀ ਪਰੰਪਰਾ, ਘੱਟ ਗਿਣਤੀਆਂ ਨੂੰ ਕੁਚਲਣ ਵਾਲੀ ਭਾਰਤੀ ਰਾਸ਼ਟਰਵਾਦੀ ਸੋਚ, ਭਾਰਤੀ ਰਾਸ਼ਟਰਵਾਦ ਅਤੇ ਭਾਰਤੀ ਸਟੇਟ ਨੂੰ ਇਤਿਹਾਸਕ ਪ੍ਰਸੰਗ ਵਿਚ ਦੋਸ਼ੀ ਗਰਦਾਨ ਕੇ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ। ਇਸ ਨਾਲ ਭਾਵੇਂ ਖਾਲਿਸਤਾਨੀ ਧਿਰਾਂ ਦਾ ਸਿੱਧਾ ਬਚਾਅ ਤਾਂ ਨਹੀਂ ਸੀ ਹੋਇਆ, ਪਰ ਵਿਰੋਧੀ ਧਿਰ ਨੂੰ ਸਿਧਾਂਤਕ ਪੈਂਤੜੇ ਤੋਂ ਹੀਣੇ ਹੋਇਆ ਜਾਣ ਕੇ ਆਪਣੀ ਇਖਲਾਕੀ ਮਜ਼ਬੂਤੀ ਦਾ ਅਹਿਸਾਸ ਖਾਲਿਸਤਾਨੀ ਧਿਰਾਂ ਨੇ ਜ਼ਰੂਰ ਮਹਿਸੂਸ ਕੀਤਾ।
ਜਦ ਅਜਮੇਰ ਸਿੰਘ ਨੇ ਖਾਲਸਈ ਧਿਰਾਂ ਦਾ ਵਿਰੋਧ ਕਰਨ ਵਾਲੀ ਧਿਰ ਨੂੰ ਗੁਰੂ ਕਾਲ ਤੋਂ ਚੱਲੀ ਆਉਂਦੀ ਗੁਰੂ ਘਰ ਵਿਰੋਧੀ ਬਿਪਰ ਧਾਰਾ ਨਾਲ ਜੋੜ ਕੇ ਮੌਜੂਦਾ ਦੁਸ਼ਮਣੀ ਨੂੰ Ḕਪੰਜ ਸਦੀਆਂ ਦੇ ਵੈਰḔ ਦੀ ਨਿਰੰਤਰਤਾ ਵਜੋਂ ਉਘੇੜ ਕੇ ਖਾਲਿਸਤਾਨੀ ਧਿਰਾਂ ਦੇ ਸੰਘਰਸ਼ ਨੂੰ ਗੁਰੂਆਂ ਵੇਲੇ ਤੋਂ ਬਿਪਰਵਾਦ ਖਿਲਾਫ ਚਲਦੇ ਆ ਰਹੇ ਵੱਡੇ ਇਤਿਹਾਸਕ ਸੰਘਰਸ਼ ਦੀ ਨਿਰੰਤਰਤਾ ਵਜੋਂ ਪੇਸ਼ ਕੀਤਾ ਤਾਂ ਖਾਲਿਸਤਾਨੀ ਧਿਰਾਂ ਦੇ ਚਿਹਰਿਆਂ ‘ਤੇ ਹੱਕੀ ਅਤੇ ਉਚੇ ਇਖਲਾਕੀ ਆਦਰਸ਼ਾਂ ਨੂੰ ਪ੍ਰਨਾਏ ਇਤਿਹਾਸਕ ਸੰਘਰਸ਼ ਦੇ ਵਾਰਿਸ ਹੋਣ ਦਾ ਮਾਣ ਚਮਕ ਉਠਿਆ। ਇਕ ਵਾਰ ਤਾਂ ਗੱਲ Ḕਬਾਰਾਂ ਬਰਸ ਦੀ ਔੜ ਸੀ ਮੀਂਹ ਵੁੱਠਾ, ਲੱਗਾ ਰੰਗ ਫਿਰ ਖੁਸ਼ਕ ਬਗੀਚਿਆਂ ਨੂੰḔ ਵਾਲੀ ਹੋ ਗਈ। ਚਿਰਾਂ ਬਾਅਦ ਪੰਥ ਵਿਚ ਪਸਰੇ ਬੌਧਿਕ ਮਾਰੂਥਲ ਵਿਚ ਹੋਈ ਬਰਸਾਤ ਨੇ ਖਾਲਿਸਤਾਨੀ ਧਿਰਾਂ ਬਾਗੋ-ਬਾਗ ਕਰ ਦਿੱਤੀਆਂ। ਫਿਰ ਕੀ ਸੀ, ਇਨ੍ਹਾਂ ਧਿਰਾਂ ਨੇ ਅਜਮੇਰ ਸਿੰਘ ਨੂੰ ਪਲਕਾਂ ‘ਤੇ ਬਿਠਾ ਲਿਆ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਭਰਪੂਰ ਪਿਆਰ ਤੇ ਸਤਿਕਾਰ ਦਿੱਤਾ। ਦੇਸ਼-ਵਿਦੇਸ਼ ਵਿਚ ਸਮਾਗਮ ਕਰਵਾਏ ਗਏ।
ਅਜਮੇਰ ਸਿੰਘ ਸੱਚੀਂ ਇਨ੍ਹਾਂ ਖਾਲਿਸਤਾਨੀ ਧਿਰਾਂ ਵਾਸਤੇ ਔਖੇ ਸਮੇਂ ਵਕੀਲ ਵਜੋਂ ਬਹੁੜਿਆ ਸੀ ਜਿਸ ਨੇ ਤੱਥਾਂ ਅਤੇ ਦਲੀਲਾਂ ਨਾਲ ਹਮਲਾਵਰ ਧਿਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਇਨ੍ਹਾਂ ਧਿਰਾਂ ਵਾਸਤੇ ਇਹ ਸਕੂਨ ਦੇਣ ਵਾਲੀ ਗੱਲ ਸੀ। ਇਸ ਦੇ ਨਾਲ ਹੀ ਅਜਮੇਰ ਸਿੰਘ ਨੇ ਪਿਛਲੇ ਸਮੇਂ ਤੋਂ ਸਿੱਖ ਲੀਡਰਸ਼ਿਪ ਵੱਲੋਂ ਕਮਜ਼ੋਰੀ ਅਤੇ ਲਾਲਚ ਕਾਰਨ ਸਿੱਖ ਸਿਧਾਂਤਾਂ ਨੂੰ ਪਿੱਠ ਦਿਖਾਏ ਜਾਣ ਦੇ ਇਤਿਹਾਸ ਦੀ ਜੋ ਤਸਵੀਰ ਖਿੱਚੀ, ਉਸ ਨੇ ਖਾਲਿਸਤਾਨੀ ਧਿਰਾਂ ਵੱਲੋਂ ਰਵਾਇਤੀ ਲੀਡਰਸ਼ਿਪ ਖਿਲਾਫ ਦਿਖਾਏ ਰੋਹ ਭਰੇ ਵਤੀਰੇ ਨੂੰ ਵਾਜਬ ਠਹਿਰਾ ਕੇ ਖਾਲਿਸਤਾਨੀਆਂ ਨੂੰ ਸਿਧਾਂਤਕ ਲੜਾਈ ਲੜਨ ਵਾਲੇ ਯੋਧੇ ਹੋਣ ਦਾ ਮਾਣ ਬਖਸ਼ਿਆ। ਉਨ੍ਹਾਂ ਧਿਰਾਂ ਨੇ ਵੀ ਸ਼ ਅਜਮੇਰ ਸਿੰਘ ਨੂੰ ਸਿੱਖ ਚਿੰਤਕ ਹੋਣ ਦਾ ਮਾਣ ਬਖਸ਼ਿਆ।
ਸ਼ ਅਜਮੇਰ ਸਿੰਘ ਨੇ ਖਾਲਿਸਤਾਨੀ ਧਿਰਾਂ ਲਈ ਨਾ ਤਾਂ ਕੋਈ ਭਵਿੱਖ ਦੀ ਸਿਧਾਂਤਕਾਰੀ ਪੇਸ਼ ਕੀਤੀ, ਨਾ ਕੋਈ ਆਪਣੀ ਧਿਰ ਸਿਰਜੀ ਅਤੇ ਨਾ ਹੀ ਖਾਲਿਸਤਾਨੀ ਜਾਂ ਖਾੜਕੂ ਸੰਘਰਸ਼ ਦੀ ਕੋਈ ਵਧਵੀਂ ਆਲੋਚਨਾ ਕੀਤੀ। ਉਸ ਦੀਆਂ ਲਿਖਤਾਂ ਦੀ ਤਰਤੀਬ ਅਨੁਸਾਰ ਅਜੇ ਉਸ ਨੇ ਮੌਜੂਦਾ ਦੌਰ ਬਾਰੇ ਲਿਖਣਾ ਹੈ। ਇਨ੍ਹਾਂ ਲਿਖਤਾਂ ਦੌਰਾਨ ਸ਼ ਅਜਮੇਰ ਸਿੰਘ ਦਾ ਆਪਣਾ ਰੂਹਾਨੀ ਅਤੇ ਬੌਧਿਕ ਸਫਰ ਵੀ ਜਾਰੀ ਰਿਹਾ। ਲਿਖਦਿਆਂ ਲਿਖਦਿਆਂ ਉਹ ਹੁਣ ਉਸ ਪੜਾਅ ‘ਤੇ ਆ ਗਿਆ ਜਿਥੇ ਖਾਲਿਸਤਾਨੀ ਲਹਿਰ ਬਾਰੇ ਲਿਖਣ ਲੱਗਿਆਂ ਕੁਝ ਤਲਖ ਸੱਚਾਈਆਂ ਨਾਲ ਵੀ ਦੋ ਚਾਰ ਹੋਣਾ ਪੈਣਾ ਸੀ। ਸੱਚ ਇਹ ਹੈ ਕਿ ਹਮਦਰਦੀ ਜਾਂ ਸਿਫਤਾਂ ਤਾਂ ਹਰ ਕੋਈ ਖੁਸ਼ ਹੋ ਕੇ ਪ੍ਰਵਾਨ ਕਰ ਲੈਂਦਾ ਹੈ, ਪਰ ਆਲੋਚਨਾ ਸਹਿਣ ਕਰਨੀ ਸੌਖੀ ਨਹੀਂ। ਇਸ ਲਈ ਜਦ ਅਜਮੇਰ ਸਿੰਘ ਨੇ ਖਾਲਿਸਤਾਨੀ ਧਿਰਾਂ ਪ੍ਰਤੀ ਖਰ੍ਹਵੀਂ ਟਿੱਪਣੀ ਕਰ ਦਿੱਤੀ ਤਾਂ ਕਈਆਂ ਨੂੰ ਅਚੰਭਾ ਲੱਗਣਾ ਸੁਭਾਵਿਕ ਸੀ।
ਪਿਛਲੇ ਡੇਢ ਦਹਾਕੇ ਦੌਰਾਨ ਅਜਮੇਰ ਸਿੰਘ ਵਿਚ ਆਈ ਰੂਹਾਨੀ ਤੇ ਬੌਧਿਕ ਤਬਦੀਲੀ ਅਤੇ ਸਪਸ਼ਟਤਾ ਕਾਰਨ ਵੀ ਇਹ ਹੋਣਾ ਜ਼ਰੂਰੀ ਸੀ। ਬੱਸ, ਇਸ ਨਾਲ ਹੀ ਖਿਲਾਰਾ ਪੈ ਗਿਆ। ਸਭ ਸਬੰਧਾਂ ਦਾ ਮੁੜ ਮੁਲੰਕਣ ਹੋਣਾ ਸ਼ੁਰੂ ਹੋ ਗਿਆ। ਖਾਲਿਸਤਾਨੀ ਧਿਰਾਂ ਅਜਮੇਰ ਸਿੰਘ ਕੋਲੋਂ ਖਾਲਿਸਤਾਨ ਦੀ ਸਿਧਾਂਤਕਾਰੀ ਦੀ ਆਸ ਰੱਖਦੀਆਂ ਜਾਪਦੀਆਂ ਸਨ, ਪਰ ਅਜਮੇਰ ਸਿੰਘ ਨੇ ਇਹੋ ਮੋੜਵਾਂ ਸਵਾਲ ਖਾਲਿਸਤਾਨੀ ਧਿਰਾਂ ਨੂੰ ਹੀ ਪੁੱਛ ਕੇ ਡੌਰ-ਭੌਰ ਕਰ ਦਿੱਤਾ। ਖਾਲਿਸਤਾਨੀ ਧਿਰਾਂ ਤਾਂ ਅਜਮੇਰ ਸਿੰਘ ਸਮੇਤ ਹੋਰ ਸਿੱਖ ਵਿਦਵਾਨਾਂ ਨੂੰ ਵੀ ਇਹੋ ਕਹਿੰਦੀਆਂ ਹਨ ਕਿ ਜੇ ਖਾਲਿਸਤਾਨ ਦੀ ਸਿਧਾਂਤਕਾਰੀ ਸਾਡੇ ਕੋਲੋਂ ਹੀ ਪੁੱਛਣੀ ਹੈ ਤਾਂ ਤੁਸੀਂ ਵਿਦਵਾਨ ਕਾਹਦੇ?
ਸੱਚ ਇਹ ਹੈ ਕਿ ਖਾਲਿਸਤਾਨ ਦਾ ਸਿਧਾਂਤ ਜਾਂ ਸਿੱਖ ਰਾਜ ਦਾ ਸਿਧਾਂਤਕ ਮਾਡਲ ਅਜੇ ਤੱਕ ਘੜਿਆ ਨਹੀਂ ਜਾ ਸਕਿਆ। ਰਾਜ ਦਾ ਮਾਡਲ ਤਾਂ ਕੀ, ਅਜੇ ਤੱਕ ਤਾਂ ਕੈਲੰਡਰ ਵੀ ਨਹੀਂ ਘੜਿਆ ਜਾ ਸਕਿਆ। ਅਜਮੇਰ ਸਿੰਘ ਦੀ ਖਾਲਿਸਤਾਨੀ ਧਿਰਾਂ ਪ੍ਰਤੀ ਹਮਦਰਦੀ, ਵਜਾਹਤ ਅਤੇ ਹਮਾਇਤ ਦਾ ਦੌਰ ਲੰਘਣ ਬਾਅਦ ਭਵਿੱਖ ਦੀ ਨੀਤੀ ਉਲੀਕਣ ਬਾਰੇ ਖੜ੍ਹੋਤ ਵਾਲੇ ਹਾਲਾਤ ਤੋਂ ਖਾਲਿਸਤਾਨੀ ਧਿਰਾਂ ਬਾਰੇ ਚੁਭਵੀਂ ਟਿੱਪਣੀ ਉਪਰੰਤ ਸ਼ ਕਰਮਜੀਤ ਸਿੰਘ (ਪੱਤਰਕਾਰ) ਨੇ ਅਜਮੇਰ ਸਿੰਘ ਨੂੰ ਅਸਿੱਧੇ ਤੌਰ ‘ਤੇ ਖਾਲਿਸਤਾਨ ਤੋਂ ਭਗੌੜਾ ਐਲਾਨ ਕੇ ਉਸ ਦੇ ਚਿੰਤਨ ਨੂੰ ਹੀ ਚੁਣੌਤੀ ਦੇ ਕੇ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਹੈ। ਇਸ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਜੇ ਕੋਈ ਖਾਲਿਸਤਾਨੀ ਧਿਰਾਂ ਦੀ ਧੁਰ ਖਾਲਿਸਤਾਨ ਤੱਕ ਹਮਾਇਤ ਜਾਰੀ ਨਹੀਂ ਰੱਖਦਾ ਤਾਂ ਉਸ ਵੱਲੋਂ ਕੀਤਾ ਬਾਕੀ ਕਾਰਜ ਵੀ ਸ਼ੱਕੀ ਹੈ।
ਸ਼ ਕਰਮਜੀਤ ਸਿੰਘ ਨੇ Ḕਪੰਜਾਬ ਟਾਈਮਜ਼Ḕ ਦੇ 7 ਜਨਵਰੀ ਦੇ ਅੰਕ ਵਿਚ ਛਪੇ ਆਪਣੇ ਲੇਖ ਰਾਹੀਂ ਅਜਮੇਰ ਸਿੰਘ ਵੱਲੋਂ ਨੇਸ਼ਨ ਸਟੇਟ ਦੀ ਆਲੋਚਨਾ ਦੇ ਪੈਂਤੜੇ ਨੂੰ ਸਿੱਖ ਨੇਸ਼ਨ ਸਟੇਟ ਦੇ ਵਿਰੋਧ ਦਾ ਮੁੱਢ ਦੱਸਿਆ ਹੈ। ਕਰਮਜੀਤ ਸਿੰਘ ਅਨੁਸਾਰ, ਅਜਮੇਰ ਸਿੰਘ ਵੱਲੋਂ ਜਿਸ ਤਰਕ ਨਾਲ ਹਿੰਦੂ ਨੇਸ਼ਨ ਸਟੇਟ ਨੂੰ ਰੱਦ ਕੀਤਾ ਜਾ ਰਿਹਾ ਹੈ, ਉਸ ਨਾਲ ਤਾਂ ਸਿੱਖ ਨੇਸ਼ਨ ਸਟੇਟ ਦੀ ਅਗਾਊਂ ਹੀ Ḕਸਿਧਾਂਤਕ ਘੇਰਾਬੰਦੀḔ ਕੀਤੀ ਜਾ ਰਹੀ ਜਾਪਦੀ ਹੈ। ਇਸ ਤੋਂ ਅੱਗੇ ਕਰਮਜੀਤ ਸਿੰਘ ਵੱਲੋਂ ਅਜਮੇਰ ਸਿੰਘ ਦਾ ਸਿੱਖਾਂ ਨੂੰ ਦੂਜੀ ਗੁਲਾਮੀ ਦੇਣ ਵਾਲਿਆਂ ਨਾਲ ਰਲ ਜਾਣ ਦਾ ਪ੍ਰਗਟਾਇਆ ਤੌਖਲਾ ਗੱਦਾਰੀ ਦਾ ਤਮਗਾ ਦੇਣ ਨਾਲੋਂ ਐਵੇਂ ਹਵਾ ਕੁ ਭਰ ਈ ਥੱਲੇ ਰਹਿ ਜਾਂਦਾ ਹੈ। ਕਰਮਜੀਤ ਸਿੰਘ ਦੇ ਇਹ ਕਹਿਣ, ਕਿ Ḕਅਜਮੇਰ ਸਿੰਘ ਰੂਪੀ ਲੱਕੜ ਉਪਰ ਹੁਣ ਖਾਲਿਸਤਾਨ ਦੀ ਨਕਾਸ਼ੀ ਮੁਸ਼ਕਿਲ ਹੈḔ ਤੋਂ ਤਾਂ ਇਹ ਲਗਦਾ ਹੈ, ਜਿਵੇਂ ਕੋਈ ਹੋਰ ਨਕਸ਼-ਨਿਗਾਰ ਅਜਮੇਰ ਸਿੰਘ ਨੂੰ ਖਾਲਿਸਤਾਨੀ ਸਾਂਚੇ ਵਿਚ ਢਾਲਣ ਵਾਸਤੇ ਜ਼ੋਰ ਲਾ ਰਿਹਾ ਸੀ, ਪਰ ਉਸ ਦੇ ਯਤਨਾਂ ਨੂੰ ਬੂਰ ਨਾ ਪਿਆ ਹੋਵੇ। ਕੀ ਖਾਲਿਸਤਾਨੀ ਧਿਰਾਂ ਨੇ ਅਜਮੇਰ ਸਿੰਘ ਰੂਪੀ ḔਪੱਤੇਦਾਰḔ ਬੂਟੇ ਤੋਂ ਸੰਘਣੀ ਛਾਂ ਦੇ ਨਾਲ ਨਾਲ ਖਾਲਿਸਤਾਨ ਦੀ ਨਕਸ਼-ਨਗੀਰੀ ਦੇ ḔਰਸੀਲੇḔ ਫਲ ਦੀ ਵੀ ਆਸ ਰੱਖੀ ਸੀ ਅਤੇ ਅਜਮੇਰ ਸਿੰਘ ਉਸ ‘ਤੇ ਖਰਾ ਨਹੀਂ ਉਤਰਿਆ? ਜੇ ਐਸਾ ਹੈ ਤਾਂ ਇਹ ਉਕਾਈ ਖਾਲਿਸਤਾਨੀ ਧਿਰਾਂ ਦੀ ਹੈ, ਜਿਨ੍ਹਾਂ ਵੱਲੋਂ ਬੂਟਾ ਲਾਉਣ ਵੇਲੇ ਬੂਟੇ ਦੀ ਪਰਖ ਕਰਨੀ ਵੀ ਬਣਦੀ ਸੀ। ਖਾਲਿਸਤਾਨੀ ਧਿਰਾਂ ਨੂੰ ਵੀ ਕੁਝ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਪੰਜਾਬ ਵਿਚਲੇ ਸਿਆਸੀ ਖਲਾਅ ਨੂੰ ਜਿਵੇਂ ਆਮ ਆਦਮੀ ਪਾਰਟੀ ਨੇ ਆਣ ਮੱਲਿਆ ਹੈ, ਉਸ ਦੇ ਮੱਦੇਨਜ਼ਰ ਖਾਲਿਸਤਾਨੀ ਧਿਰ ਨੂੰ ਸਵਾਲ ਤਾਂ ਕੀ, ਕੋਈ ਇਹ ਮਿਹਣਾ ਵੀ ਮਾਰ ਸਕਦਾ ਹੈ ਕਿ Ḕਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।Ḕ
ਸੱਚ ਇਹ ਹੈ ਕਿ ਖਾਲਿਸਤਾਨੀ ਧਿਰਾਂ ਖਾਲਿਸਤਾਨ ਨੂੰ ਸ਼ਬਦਾਂ ਦੀਆਂ ਝਾੜੀਆਂ ਵਿਚੋਂ ਬਾਹਰ ਨਹੀਂ ਕੱਢ ਸਕੀਆਂ (ਸ਼ਿ ਗੁਰਤੇਜ ਸਿੰਘ ਦੇ ਸ਼ਬਦਾਂ ਅਨੁਸਾਰ)। ਬਹੁਤੇ ਵਿਸਥਾਰ ਵਿਚ ਨਾ ਜਾਂਦਿਆਂ ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਘੜੀ ਮੁਸ਼ਕਿਲ ਇਹ ਹੈ ਕਿ ਖਾਲਿਸਤਾਨੀ ਧਿਰਾਂ ਅਜਮੇਰ ਸਿੰਘ ਦੇ ਖਾਲਿਸਤਾਨ ਦਾ ਨਕਸ਼-ਨਿਗਾਰ ਹੋਣ ਦਾ ਟਪਲਾ ਖਾ ਗਈਆਂ। ਕੀ ਅਜਮੇਰ ਸਿੰਘ ਨੇ ਕਦੇ ਐਸਾ ਹੋਣ ਦਾ ਭਰਮ ਪੈਦਾ ਵੀ ਕੀਤਾ ਸੀ? ਇਸ ਬਾਰੇ ਜਾਂ ਅਜਮੇਰ ਸਿੰਘ ਜਾਣਦੇ ਹੋਣਗੇ ਜਾਂ ਬਾਕੀ ਧਿਰਾਂ, ਪਰ ਉਹ ਖਾਲਿਸਤਾਨ ਦਾ ਨਕਸ਼-ਨਿਗਾਰ ਨਹੀਂ ਸੀ। ਹੁਣ ਖਾਲਿਸਤਾਨੀ ਧਿਰਾਂ ਸਾਹਮਣੇ ਸਵਾਲ ਇਹ ਵੀ ਹੈ ਕਿ ਉਹ ਅਜਮੇਰ ਸਿੰਘ ਵੱਲੋਂ ਖਾਲੀ ਕੀਤੀ ਥਾਂ ਨੂੰ ਭਰ ਕੇ ਭਵਿੱਖ ਦੀ ਨਕਸ਼-ਨਗੀਰੀ ਦਾ ਕਾਰਜ ਕਿਸ ਹਵਾਲੇ ਕਰਦੀਆਂ ਹਨ?
ਸ਼ ਕਰਮਜੀਤ ਸਿੰਘ ਵਲੋਂ ਲਹਿਰ ਦੇ ਜੁਝਾਰੂਆਂ ਵੱਲੋਂ ਹਕੂਮਤੀ ਜਬਰ ਝੱਲਦਿਆਂ ਦਿਖਾਈ ਗਈ Ḕਰੂਹਾਨੀ ਮਜ਼ਬੂਤੀḔ ਦੀ ਕੀਤੀ ਜਾਣ ਵਾਲੀ ਖੋਜ ਭਵਿੱਖ ਦੀ ਉਹ ਨਕਸ਼-ਨਗੀਰੀ, ਜਿਸ ਤੋਂ ਅਜਮੇਰ ਸਿੰਘ ਨੂੰ ਖਹਿੜਾ ਛੁਡਾਉਣ ਵਾਲਾ ਕਿਹਾ ਗਿਆ ਹੈ, ਨਹੀਂ ਸਗੋਂ ਅਤੀਤ ਦੇ ਝਿਰਿਆਂ ਵਿਚ ਹੀ ਘੁੰਮਣ ਵਾਲੀ ਗੱਲ ਹੋਏਗੀ।