ਸੂਰਜ-ਚੰਦਰਮਾ ਨੇ ਵਾਰੀ ਸਿਰ ਆਈ ਜਾਣਾ, ਪੈਣਾ ਨ੍ਹੀਂ ਫਰਕ ਦੋਹਾਂ ਦੀਆਂ ਰਫਤਾਰਾਂ ਵਿਚ।
ਨਵੇਂ ਸਾਲ ਵਿਚ ਨਵਾਂ ਹੋਣ ਦੀ ਕੀ ਆਸ ਭਲਾ, ਜਦੋਂ ਤੱਕ ਨਵਾਂਪਣ ਆਇਆ ਨਾ ਵਿਚਾਰਾਂ ਵਿਚ।
ਆਉਣਗੇ ਨਾ ਬਾਜ ਬਦਮਾਸ਼ੀ ਵਾਲੇ ਕਾਰਿਆਂ ਤੋਂ, ਪੈਦਾ ਨਾ ਸ਼ਰਮ ਹੋਣੀ ਬੰਦਿਆਂ ਮੱਕਾਰਾਂ ਵਿਚ।
ਲੱਖ ਲੱਖ ਦਿੱਤੀਆਂ ਵਧਾਈਆਂ ਤੇ ਅਸੀਸਾਂ ਭਾਵੇਂ, ਸੁੱਖਾਂ ਨਾਲ ਦੁੱਖ ਵੀ ਨੇ ਆਉਣੇ ਪਰਿਵਾਰਾਂ ਵਿਚ।
ਮੁੜ-ਘਿੜ ਖੋਤੀ ਆ ਨਾ ਜਾਵੇ ਉਸੇ ਬੋਹੜ ਥੱਲੇ, ਲਿਆਈਏ ਤਬਦੀਲੀ ਜ਼ਰਾ ਵਰਤੋਂ-ਵਿਹਾਰਾਂ ਵਿਚ।
ਸੌੜੀਆਂ ਸਿਆਸਤਾਂ-ਸ਼ਰਾਰਤਾਂ ਨੂੰ ਨੱਥ ਪਾਈਏ, ਸਾਂਭੀਏ ਸੁਨਹਿਰੀ ਮੌਕਾ ਆਇਆ ਏ ਸਤਾਰਾਂ ਵਿਚ!