ਖਾਤਰ ਰਿਜ਼ਕ ਪਰਦੇਸ ਜਾ ਵਸਿਓ ਜੀ, ਦੇਸ ਪੁਰਖਿਆਂ ਵਾਲਾ ਪੁਕਾਰਦਾ ਏ।
ਧਰਤਿ, ਪੌਣ ਤੇ ਪਾਣੀ ਪਲੀਤ ਹੋ ਗਏ, ਨਾਗ ਨਸ਼ਿਆਂ ਦਾ ਕਹਿਰ ਗੁਜ਼ਾਰਦਾ ਏ।
ਪਾਏ ਪੂਰਨੇ ਗਦਰੀ ਬਾਬਿਆਂ ਜੋ, ਓਹੀ ਫੇਰ ਇਤਿਹਾਸ ਚਿਤਾਰਦਾ ਏ।
ਹਾਕਮ ਲਾਹੁਣ ਲਈ ਕਰੋ ਜੀ ਕਮਰਕੱਸੇ, ਹੈਂਕੜ ਵਿਚ ਜੋ ਪਿਆ ਫੁੰਕਾਰਦਾ ਏ।
ਝਾੜੂ ਪਕੜ ḔਸਫਾਈਆਂḔ ਲਈ ਜੁੱਟ ਜਾਵੇ, ਜੰਮਣ ਭੋਇੰ ਨੂੰ ਜਿਹੜਾ ਪਿਆਰਦਾ ਏ।
ਮੈਨੂੰ ਮੁਕਤ ਕਰਵਾਓ ਲੁਟੇਰਿਆਂ ਤੋਂ, ਦੁਖੀ ਹੋਇਆ ਪੰਜਾਬ ਵੰਗਾਰਦਾ ਏ!