ਟੌਂਟੀਆਂ! ਟੌਂਟੀਆਂ!

ਬਲਜੀਤ ਬਾਸੀ
ਨਿੱਕੇ ਹੁੰਦਿਆਂ ਦੀ ਮੈਨੂੰ ਇਕ ਗੱਲ ਯਾਦ ਹੈ। ਪਿੰਡ ਦੀ ਬੀਹੀ ਵਿਚ ਖੇਡਦਿਆਂ ਜਦ ਕਿਸੇ ਬੱਚੇ ਦੇ ਪੈਰ ਨਾਲੀ ਵਿਚ ਤਿਲਕ ਜਾਂਦੇਨ ਤਾਂ ਬਾਕੀ ਦੇ ਬੱਚੇ ਵਿਚਕਾਰਲੀ ਉਂਗਲੀ ਨੂੰ ਤਰਜਨੀ ਉਂਗਲੀ ‘ਤੇ ਚੜ੍ਹਾ ਕੇ ਉਚੀ ਉਚੀ ਚੀਕਦੇ, “ਟੌਂਟੀਆਂ, ਟੌਂਟੀਆਂ” ਜਿਸ ਦਾ ਮਤਲਬ ਸ਼ਾਇਦ ਹੁੰਦਾ ਸੀ ਕਿ ਇਸ ਨੂੰ ਨਾ ਛੂਹੋ। ਮੈਨੂੰ ਟੌਂਟੀਆਂ ਸ਼ਬਦ ਕਦੇ ਨਹੀਂ ਸੀ ਸਮਝ ਆਇਆ। ਪੰਜਾਬੀ ਦੇ ਕਿਸੇ ਕੋਸ਼ ਜਾਂ ਹੋਰ ਸਰੋਤ ਵਿਚ ਇਹ ਸ਼ਬਦ ਪੜ੍ਹਨ ਨੂੰ ਨਹੀਂ ਮਿਲਿਆ। ਇਕ ਹਿੰਦੀ ਕੋਸ਼ ਵਿਚ ਆਂਟ ਸ਼ਬਦ ਦੀ ਪ੍ਰਵਿਸ਼ਟੀ ਅਧੀਨ ਇਸ ਦਾ ਇਕ ਮਾਅਨਾ ਇਸ ਤਰ੍ਹਾਂ ਦਿੱਤਾ ਹੋਇਆ ਹੈ, “ਤਰਜਨੀ ਦੇ ਉਪਰ ਵਿਚਕਾਰਲੀ ਉਂਗਲੀ ਨੂੰ ਚੜ੍ਹਾ ਕੇ ਬਣਾਈ ਮੁਦਰਾ।

ਵਿਸ਼ੇਸ਼ ਤੌਰ ‘ਤੇ ਇਸ ਦਾ ਚਲਨ ਲੜਕਿਆਂ ਵਿਚ ਹੈ। ਜਦ ਕੋਈ ਲੜਕਾ ਕਿਸੇ ਅਪਵਿੱਤਰ ਵਸਤੂ ਜਾਂ ਅਛੂਤ ਨੂੰ ਛੂਹ ਜਾਂਦਾ ਹੈ ਤਾਂ ਉਸ ਦੇ ਸਾਥੀ ਹੋਰ ਲੜਕੇ ਉਂਗਲੀ ‘ਤੇ ਉਂਗਲੀ ਚੜ੍ਹਾ ਲੈਂਦੇ ਹਨ। ਜੇ ਮਲੀਨ ਹੋਇਆ ਲੜਕਾ ਇਸ ਮੁਦਰਾ ਨੂੰ ਛੂਹ ਲਵੇ ਤਾਂ ਉਸ ਨੂੰ ਛੂਤ ਨਹੀਂ ਸੀ ਲਗਦੀ। ਬੱਚੇ ਕਹਿੰਦੇ ਹਨ, ਦੋ ਬਾਲ ਕੀ ਅੰਟੀ ਕਾਲਾ ਵਾਲਾ ਛੂਹ ਲੇ।” ਭਾਰਤੀ ਸਮਾਜ ਛੂਤਛਾਤ ਅਤੇ ਅਪਵਿਤਰਤਾ ਜਿਹੇ ਸੰਸਕਾਰਾਂ ਨਾਲ ਗ੍ਰੱਸਿਆ ਪਿਆ ਹੈ ਅਤੇ ਅਜਿਹੇ ਸੰਸਕਾਰਾਂ ਨੂੰ ‘ਬਾਲੀ ਉਮਰਾ’ ਵਿਚ ਹੀ ਵਾੜ ਦਿੱਤਾ ਜਾਂਦਾ ਸੀ। ਮੈਨੂੰ ਮਾਲੂਮ ਹੁੰਦਾ ਹੈ ਕਿ ਪੰਜਾਬੀ ‘ਟੌਂਟੀਆਂ’ ਇਸ ‘ਆਂਟ’ ਦਾ ਹੀ ਵਿਗੜਿਆ ਹੋਇਆ ਜਾਂ ਕਹਿ ਲਓ, ਬਚਗਾਨਾ ਰੂਪ ਹੈ। ਮੁੱਖ ਤੌਰ ‘ਤੇ ਇਸ ਵਿਚ ‘ਟ’ ਧੁਨੀ ਦੀ ਦੁਹਰਾਈ ਹੈ। ਬੱਚਿਆਂ ਦੀਆਂ ਖੇਡਾਂ ਵਿਚ ਵਰਤੇ ਜਾਂਦੇ ਅਨੇਕਾਂ ਸ਼ਬਦ ਜਿਵੇਂ ਥੂਕੜੇ, ਐੜਬੈੜ, ਇੱਚਣਾ, ਛੂਛਕ ਭਾਂਡਾ, ਸੱਕਰ ਭੋਰੀ ਆਦਿ ਦੀ ਵਿਆਖਿਆ ਦੀ ਲੋੜ ਹੈ।
‘ਆਂਟ’ ਸ਼ਬਦ ਬਣਿਆ ਹੈ, ‘ਆ ਵ੍ਰਿਤੀ’ ਤੋਂ। ਇਸ ਵਿਚ ‘ਆ’ ਅਗੇਤਰ ਹੈ ਜਿਸ ਦਾ ਇਕ ਅਰਥ ਹੈ-ਨੇੜੇ, ਵੱਲ, ਚਾਰੇ ਤਰਫ ਆਦਿ। ਵ੍ਰਿਤੀ ਇਕ ਵੈਦਿਕੀ ਧਾਤੂ ਹੈ ਜਿਸ ਵਿਚ ਮੁੜਨ, ਗੋਲ ਗੋਲ ਹੋਣ, ਘੁੰਮਣ, ਵਲ ਖਾਣ, ਦੁਹਰਾਉਣ ਆਦਿ ਜਿਹੇ ਭਾਵ ਸਮਾਏ ਹੋਏ ਹਨ। ਇਸ ਧਾਤੂ ਤੋਂ ਬਹੁਤ ਸਾਰੇ ਸ਼ਬਦਾਂ ਦਾ ਨਿਰਮਾਣ ਹੋਇਆ ਹੈ। ਅਸਲ ਵਿਚ ‘ਵ੍ਰਿਤ’ ਸ਼ਬਦ ਦਾ ਹੀ ਅਰਥ ਚੱਕਰ, ਦਾਇਰਾ ਹੈ। ਪੰਜਾਬੀ ਵਿਚ ਕਿਧਰੇ ਕਿਧਰੇ ਇਸ ਦਾ ਬ੍ਰਿਤ ਰੂਪ ਮਿਲਦਾ ਹੈ। ਇਸ ਤਰ੍ਹਾਂ ਆਂਟ ਸ਼ਬਦ ਦੀ ਮੁਢੀ ‘ਆਵ੍ਰਿਤੀ’ ਦਾ ਭਾਵ ਬਣਦਾ ਹੈ ਜੋ (ਕਾਸੇ) ਵੱਲ ਮੁੜੀ ਹੋਈ, ਘੁੰਮੀ ਹੋਈ ਜਾਂ ਚੜ੍ਹੀ ਹੋਈ ਹੈ। ਸਪਸ਼ਟ ਹੈ, ‘ਆ-ਵ੍ਰਿਤੀ’ ਤੋਂ ‘ਆਂਟ’ ਬਣਨ ਵਿਚ ਬਹੁਤ ਧੁਨੀ ਪਰਿਵਰਤਨ ਹੋਇਆ ਹੈ। ਕੁਝ ਹਵਾਲਿਆਂ ਅਤੇ ਆਪਣੇ ਗਿਆਨ ਦੇ ਆਧਾਰ ‘ਤੇ ਮਿਲੇ ਆਂਟ ਅਤੇ ਇਸ ਦੇ ਹੋਰ ਰੁਪਾਂਤਰ ‘ਆਂਟੀ’ ਅਤੇ ‘ਅੰਟੀ’ ਦੇ ਵਿਭਿੰਨ ਅਰਥਾਂ ਦੀ ਵਿਆਖਿਆ ਕਰਦੇ ਹਾਂ। ਆਮ ਤੌਰ ‘ਤੇ ਅੰਗੂਠੇ ਅਤੇ ਤਰਜ਼ਨੀ ਉਂਗਲ ਵਿਚਕਾਰ ਦੀ ਥਾਂ ਨੂੰ ਆਂਟ ਕਿਹਾ ਜਾਂਦਾ ਹੈ। ਉਂਜ ਇਸ ਨੂੰ ਆਮ ਤੌਰ ‘ਤੇ ਕਿਸੇ ਵੀ ਦੋ ਜਾਂ ਕਈ ਵਾਰੀ ਇਸ ਤੋਂ ਵੱਧ ਉਂਗਲੀਆਂ ਵਿਚਕਾਰਲੇ ਥਾਂ ਲਈ ਵੀ ਵਰਤਿਆ ਜਾਂਦਾ ਹੈ। ਪ੍ਰਾਣਾਯਾਮ ਵਿਚ ਆਂਟ ਇਕ ਮੁਦਰਾ ਹੈ ਜਿਸ ਅਨੁਸਾਰ ਸੱਜੀ ਨਾਸ ‘ਤੇ ਅੰਗੂਠਾ ਅਤੇ ਖੱਬੀ ਨਾਸ ‘ਤੇ ਅੰਗੂਠੇ ਨਾਲ ਦੀਆਂ ਦੋ ਉਂਗਲੀਆਂ ਧਰ ਕੇ ਪੂਰਕ ਅਰਥਾਤ ਸਾਹ ਖਿੱਚਣਾ ਅਤੇ ਰੇਚਕ ਅਰਥਾਤ ਅੰਦਰ ਲਿਆ ਸਾਹ ਬਾਹਰ ਛੱਡਣਾ, ਜਿਹੀ ਕ੍ਰਿਆ ਕੀਤੀ ਜਾਂਦੀ ਹੈ। ਇਸ ਨੂੰ ਕੁੰਭਕ ਕ੍ਰਿਆ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇ ਇਸ ਵਾਕ ਵਿਚ ਇਹ ਸ਼ਬਦ ਇਸ ਤਰ੍ਹਾਂ ਆਇਆ ਹੈ, “ਆਂਟ ਸੇਤੀ ਨਾਕ ਪਕੜਹਿ ਸੂਝਤੇ ਤਿਨਿ ਲੋਅ॥’ ਅਰਥਾਤ ਯੋਗੀ ਤਿੰਨ ਉਂਗਲਾਂ ਨਾਲ ਨੱਕ ਫੜਦੇ ਹਨ ਤੇ ਮੂੰਹੋਂ ਕਹਿੰਦੇ ਹਨ ਕਿ ਸਾਨੂੰ ਤਿੰਨ ਲੋਕ ਦਿਸਦੇ ਹਨ। ਗੁਰੂ ਨਾਨਕ ਇਸ ਤਰ੍ਹਾਂ ਦੀਆਂ ਵਿਖਾਵੇ ਮਾਤਰ ਕ੍ਰਿਆਵਾਂ ਦਾ ਜ਼ੋਰਦਾਰ ਖੰਡਨ ਕਰਦੇ ਹਨ।
ਦੋ ਉਂਗਲੀਆਂ ਜਿਸ ਗੁਲਾਈ ‘ਤੇ ਮਿਲਦੀਆਂ ਹਨ, ਉਹ ਇਕ ਤਰ੍ਹਾਂ ਦੋਨਾਂ ਉਂਗਲੀਆਂ ਦਾ ਜੋੜ ਜਾਂ ਗੰਢ ਹੈ। ਇਸ ਜੋੜ ਵਿਚ ਜੁਆਰੀਏ ਕੌਡੀ ਛੁਪਾ ਕੇ ਹੇਰਾਫੇਰੀ ਵਾਲੇ ਦਾਅ ਖੇਡਦੇ ਹਨ, ਇਸ ਲਈ ਆਂਟੀ ਮਾਰਨਾ ਜਾਂ ਆਂਟੀ ਲਾਉਣਾ ਮੁਹਾਵਰੇ ਬਣੇ ਜਿਨ੍ਹਾਂ ਦਾ ਅਰਥ ਹੈ-ਹੇਰਾ ਫੇਰੀ ਕਰਕੇ ਮੁੱਠ ਲੈਣਾ, ਠਗਣਾ। ਆਂਟੀ ਲੱਗਣਾ ਦਾ ਮਤਲਬ ਹੈ, ਨੁਕਸਾਨ ਉਠਾਉਣਾ, ਠਗੇ ਜਾਣਾ। ਇਸੇ ਲਈ ਆਂਟ ਸ਼ਬਦ ਵਿਚ ਜੋੜ, ਗੰਢ ਦੇ ਆਮ ਭਾਵ ਵੀ ਆ ਗਏ ਹਨ। ਇਸ ਸ਼ਬਦ ਵਿਚ ਰਿਸ਼ਤਿਆਂ ਦੀ ਨੇੜਤਾ ਵੀ ਝਲਕਦੀ ਹੈ। ਦੋ ਚੀਜ਼ਾਂ ਦੇ ਇਕ ਦੂਜੇ ਉਤੇ ਵਲ ਖਾ ਕੇ ਚੜ੍ਹ ਜਾਣ ਨਾਲ ਪੇਚ ਜਾਂ ਵੱਟ ਜਿਹਾ ਬਣ ਜਾਂਦਾ ਹੈ ਜਿਸ ਕਰਕੇ ਆਂਟ ਸ਼ਬਦ ਦਾ ਇਕ ਅਰਥ ਪੇਚ ਵੀ ਹੈ। ਕੁਸ਼ਤੀ ਵਿਚ ਲੱਤ ਉਪਰ ਲੱਤ ਰੱਖ ਕੇ ਜੱਫਾ ਮਾਰਨ ਦੇ ਇਕ ਦਾਅ ਨੂੰ ਵੀ ਆਂਟ ਆਖਦੇ ਹਨ। ਧੋਤੀ ਨੂੰ ਲਪੇਟਾ ਮਾਰ ਕੇ ਆਂਟ ਜਾਂ ਅੰਟੀ ਦਿੱਤੀ ਜਾਂਦੀ ਹੈ ਤੇ ਇਸ ਵਿਚ ਪੈਸੇ ਬੰਨ੍ਹ ਲਏ ਜਾਂਦੇ ਹਨ।
ਬਲਵੰਤ ਗਾਰਗੀ ਦੀ ਇਕ ਕਹਾਣੀ ‘ਕਮਲਾ ਮਦਰਾਸਣ’ ਵਿਚ ਇਸ ਅਰਥ ਵਿਚ ਇਸ ਸ਼ਬਦ ਦੀ ਵਰਤੋਂ ਦੇਖੋ, “ਸੇਠ ਨੇ ਝੱਟ ਟੋਪੀ ਸਿਰ ਉਤੇ ਰੱਖੀ, ਨੋਟਾਂ ਦੀ ਗੱਡੀ ਧੋਤੀ ਦੀ ਅੰਟੀ ਵਿਚ ਅੜੂੰਗੀ, ਤੇ ਉਠ ਖਲੋਤਾ।” ਦਿਲਚਸਪ ਗੱਲ ਹੈ ਕਿ ਆਂਟੀ ਜਾਂ ਅੰਟੀ ਸ਼ਬਦ ਵਿਚ ਸਬੰਧਾਂ ਦੀ ਨੇੜਤਾ ਤੋਂ ਇਲਾਵਾ ਇਸ ਤੋਂ ਉਲਟ ਅਰਥਾਤ ਗਲਤਫਹਿਮੀ, ਦੁਸ਼ਮਣੀ, ਈਰਖਾ ਜਿਹੇ ਭਾਵ ਵੀ ਆ ਗਏ ਹਨ। ਆਂਟ ਦੇ ਵੱਟ ਜਿਹੇ ਅਰਥ ਤੋਂ ਅਜਿਹੇ ਭਾਵ ਵਿਕਸਿਤ ਹੁੰਦੇ ਹਨ। ਧਿਆਨ ਦਿਉ, ਦਿਲ ਵਿਚ ਵੱਟ ਰੱਖਣਾ ਦਾ ਮਤਲਬ ਹੈ-ਕਿਸੇ ਨਾਲ ਦਵੈਖ, ਰੰਜਸ਼ ਆਦਿ ਰੱਖਣਾ। ਅਸੀਂ ਉਪਰ ‘ਵ੍ਰਿਤੀ’ ਧਾਤੂ ਦੀ ਗੱਲ ਛੋਹੀ ਸੀ ਜਿਸ ਦਾ ਮਤਲਬ ਘੁੰਮਣਾ, ਮੁੜਨਾ, ਵਲ ਪਾਉਣਾ ਆਦਿ ਜਿਹਾ ਹੈ। ਦਰਅਸਲ ਬਹੁਅਰਥਕ ਸ਼ਬਦ ‘ਵੱਟ’ (ਜਿਵੇਂ ਰੱਸੀ ਦਾ, ਢਿਡ ਵਿਚਲਾ, ਮੱਥੇ ਉਤਲਾ) ਸ਼ਬਦ ਵੀ ਇਸੇ ਧਾਤੂ ਦੀ ਪੈਦਾਵਾਰ ਹੈ। ਮਾਰਵਾੜੀ ਵਿਚ ਆਂਟ ਦਾ ਇਕ ਅਰਥ ਢਿੱਡ ਦਾ ਵੱਟ ਅਰਥਾਤ ਦਰਦ ਵੀ ਹੈ। ਵੱਟ ਉਹ ਮਰੋੜੀ ਹੈ ਜੋ ਕਿਸੇ ਚੀਜ਼ ਦੇ ਘੁੰਮ-ਘਮੇਟੇ ਖਾਣ ਜਾਂ ਆਪਣੇ ਉਪਰ ਹੀ ਚੜ੍ਹ ਜਾਣ ਨਾਲ ਬਣਦੀ ਹੈ। ਗਰਮੀ ਦੇ ਅਰਥਾਂ ਵਿਚ ਵੱਟ ਹੁੰਦਾ ਹੈ, ਮੌਸਮ ਦਾ ਵੱਟਿਆ ਜਾਂ ਘੁਟਿਆ ਜਾਣਾ। ਮਿੱਟੀ ਨੂੰ ਉਲਟਾ ਕੇ ਜਾਂ ਘੁਮਾ ਕੇ ਖੇਤ ਆਦਿ ਦੀ ਵੱਟ ਬਣਦੀ ਹੈ।
ਅਸੀਂ ਦੇਖਿਆ ਹੈ ਕਿ ਟੌਂਟੀਆਂ ਵਾਲੀ ਹਰਕਤ ਵਿਚ ਬੱਚੇ ਇਕ ਉਂਗਲ ਨੂੰ ਦੂਸਰੀ ਉਂਗਲ ‘ਤੇ ਚੜ੍ਹਾਉਂਦੇ ਹਨ, ਇਸ ਤਰ੍ਹਾਂ ਕਿ ਇਕ ਉਂਗਲ ਦੂਜੀ ਉਂਗਲੀ ਵੱਲ ਮੋੜੀ ਜਾਂਦੀ ਹੈ। ਅਸੀਂ ਇਸ ਨੂੰ ਦੋ ਉਂਗਲੀਆਂ ਦੇ ਜੋੜ ਵਜੋਂ ਵੀ ਲੈ ਸਕਦੇ ਹਾਂ। ਆਂਟ ਸ਼ਬਦ ਰੋਕ ਦਾ ਅਰਥ ਵੀ ਦਿੰਦਾ ਹੈ, ਦੋ ਜੁਜ਼ਾਂ ਦੇ ਜੋੜ ਵਿਚ ਕੋਈ ਹੋਰ ਚੀਜ਼ ਅਟਕਾਈ ਜਾ ਸਕਦੀ ਹੈ ਜਿਵੇਂ ਚਲਦੇ ਪਹੀਏ ਨੂੰ ਰੋਕਣ ਲਈ ਅਤੇ ਕਮਜ਼ੋਰ ਦਰਖਤਾਂ ਆਦਿ ਨੂੰ ਸਹਾਰਾ ਦੇਣ ਲਈ ਆਂਟ ਲਾਈ ਜਾਂਦੀ ਹੈ।
ਅੰਟੀ ਜਾਂ ਆਂਟ ਦਾ ਹਿੰਦੀ ਵਿਚ ਇਕ ਅਰਥ ਲੱਛੀ ਜਾਂ ਅੱਟੀ ਵੀ ਹੈ ਸ਼ਾਇਦ ਪੰਜਾਬੀ ਦੀ ਕਿਸੇ ਉਪਭਾਸ਼ਾ ਵਿਚ ਵੀ ਅਜਿਹਾ ਹੋਵੇ। ਸਿਆਣੇ ਪਾਠਕ ਸਮਝ ਗਏ ਹੋਣਗੇ ਕਿ ਅਟੇਰਨ ਸ਼ਬਦ ਵੀ ਇਥੇ ਥਾਂ ਸਿਰ ਹੈ। ਸੂਤ ਅਟੇਰਨ ਦੀ ਕ੍ਰਿਆ ਵਿਚ ਸੂਤ ਨੂੰ ਘੁਮਾ ਕੇ (ਅਟੇਰ ਕੇ) ਅਟੇਰਨ ‘ਤੇ ਚੜ੍ਹਾਇਆ ਜਾਂਦਾ ਹੈ। ਅਟੇਰਨ ਦੀ ਕ੍ਰਿਆ ਦੇ ਨਤੀਜੇ ਵਜੋਂ ਸੂਤ ਦੀ ਅੱਟੀ ਸਾਹਮਣੇ ਆਉਂਦੀ ਹੈ। ਹਿੰਦੀ ਵਿਚ ਇਸ ਲਈ ਆਟੀ, ਗੁਜਰਾਤੀ ਵਿਚ ਆਂਟੀ, ਅਸਮੀ ਵਿਚ ਆਟੀ ਸ਼ਬਦ ਵਰਤੇ ਜਾਂਦੇ ਹਨ। ‘ਅਟੇਰਨਾ’ ਦਾ ਅਰਥ ਠੱਗੀ ਨਾਲ ਕਿਸੇ ਤੋਂ ਪੈਸੇ ਬਟੋਰ ਲੈਣਾ ਵੀ ਹੈ। ਮੌਲੀ ਦੇ ਲੱਛੇ ਨੂੰ ਅੱਟਾ ਕਿਹਾ ਜਾਂਦਾ ਹੈ। ‘ਬੁਲ੍ਹ ਅਟੇਰਨ’ ਦੀ ਕ੍ਰਿਆ ਵਿਚ ਅਟੇਰਨਾ ਦਾ ਭਾਵ ਵੀ ਬੁਲ੍ਹ ਨੂੰ ਹੇਠਾਂ ਵੱਲ ਮੋੜ ਕੇ ਆਪਣੇ ਆਪ ‘ਤੇ ਚੜ੍ਹਾਉਣਾ ਹੈ। ਆਂਟ ਸ਼ਬਦ ਦਾ ਹੀ ਇਕ ਬਦਲਿਆ ਰੂਪ ਹੈ, ‘ਆਂਢ’ ਜਿਸ ਦਾ ਅਰਥ ਗੰਢ, ਜੋੜ ਆਦਿ ਹੈ।
ਅਸਲ ਵਿਚ ਆਵ੍ਰਿਤ ਅਤੇ ਵ੍ਰਿਤ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਬਾਰੇ ਸਮੇਂ ਸਮੇਂ ਸਿਰ ਲਿਖਿਆ ਜਾਵੇਗਾ। ਹੋਰ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਸ ਸ਼ਬਦ ਦੇ ਅਨੇਕਾਂ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਹੈ, ੱeਰਟ ਜਿਸ ਦਾ ਅਰਥ ਹੈ-ਘੁੰਮਣਾ, ਫਿਰਨਾ, ਮੁੜਨਾ, ਪਰਤਣਾ ਆਦਿ। ਕੁਝ ਇਕ ਦਾ ਜ਼ਿਕਰ ਕਰਦੇ ਹਾਂ। ਇਸ ਮੂਲ ਤੋਂ ਲਾਤੀਨੀ ਸ਼ਬਦ ਬਣਿਆ ੜeਰਸੁਸ ਜੋ ਅੰਗਰੇਜ਼ੀ ਵਿਚ ਵੀ ਚਲੇ ਗਿਆ। ਪੰਜਾਬੀ ਵਿਚ ਅਸੀਂ ਇਸ ਲਈ ‘ਦੇ ਵਿਰੁਧ, ਬਨਾਮ’ ਆਦਿ ਸ਼ਬਦ ਵਰਤ ਸਕਦੇ ਹਾਂ। ਇਹ ਸ਼ਬਦ ਬਹੁਤਾ ਨਿਆਇਕ ਪ੍ਰਸੰਗ ਵਿਚ ‘ਇਕ ਧਿਰ ਦੀ ਦੂਜੀ ਧਿਰ ਵਿਰੁਧ ਕਾਰਵਾਈ’ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਦਾ ਸ਼æਾਬਦਿਕ ਅਰਥ ਹੈ, ‘ਵਿਰੁਧ ਜਾਂ ਵੱਲ ਮੁੜਿਆ ਜਾਂ ਝੁਕਿਆ।’ ਅੰਗਰੇਜ਼ੀ ਸ਼ਬਦ ਠੋੱਅਰਦ ਵੀ ਇਥੇ ਥਾਂ ਸਿਰ ਹੈ ਜਿਸ ਦਾ ਅਰਥ ਬਣਦਾ ਹੈ, ‘ਵੱਲ ਝੁਕਿਆ।’ ਵੈਲਸ਼ ਭਾਸ਼ਾ ਵਿਚ ਇਸ ਮੂਲ ਤੋਂ ਬਣਿਆ ਇਕ ਸ਼ਬਦ ਹੈ, ਜਿਸ ਦਾ ਮਤਲਬ ਹੈ, ਤੱਕਲੀ। ਅੰਗਰੇਜ਼ੀ ੂਨਵਿeਰਸe ਮੁਢਲੇ ਤੌਰ ‘ਤੇ ਲਾਤੀਨੀ ਸ਼ਬਦ ਹੈ, ਜਿਸ ਦਾ ਸ਼ਾਬਦਿਕ ਅਰਥ ਲਿਆ ਜਾ ਸਕਦਾ ਹੈ, ‘ਇਕ ਜਿਸ ਦੁਆਲੇ ਸਭ ਕੁਝ ਘੁੰਮਦਾ ਹੈ, ਇਕ ਜਿਸ ਵਿਚ ਸਭ ਸਮਾਇਆ ਹੈ।’ ਜ਼ਰਾ ਇਕਓਂਕਾਰ ਧਿਆ ਲਵੋ। ਸਬੱਬ ਹੈ ਕਿ ਅੰਟ ਸ਼ਬਦ ਦਾ ਇਕ ਅਰਥ ਸਮਾਉਣਾ ਵੀ ਹੈ। ਯੂਨੀਵਰਸਿਟੀ ਉਹ ਧੁਰਾ ਹੈ, ਜਿਸ ਦੁਆਲੇ ਹੋਰ ਵਿਦਿਅਕ ਕੇਂਦਰ ਭੌਂਦੇ ਰਹਿੰਦੇ ਹਨ। ਅੰਗਰੇਜ਼ੀ ੜeਰਟਗੋ ਦਾ ਸ਼ਾਬਦਿਕ ਅਰਥ ਬਣਦਾ ਹੈ, ਘੁਮੇਟਾ। ਪੰਜਾਬੀ ਵਿਚ ਵੀ ਅਸੀਂ ਸਿਰ ਚਕਰਾਉਣ ਲਈ ‘ਘੁਮੇਟੇ’ ਸ਼ਬਦ ਵਰਤਦੇ ਹਾਂ। ੜੋਰਟeਣ ਲਈ ਵੀ ਪੰਜਾਬੀ ਸ਼ਬਦ ਘੁੰਮਣਘੇਰੀ, ਭੰਵਰ ਹੈ। ੱਰeਨਚਹ ਜਿਸ ਨੂੰ ਅਸੀਂ ਰੈਂਚ ਆਖਦੇ ਹਾਂ, ਵਿਚ ਵੀ ਮਰੋੜੀ ਦੇਣ, ਘੁੰਮਾਉਣ ਦਾ ਭਾਵ ਹੈ। ਮਾਲਾ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ੱਰeਅਟਹ ਦਾ ਸ਼ਾਬਦਿਕ ਅਰਥ ਹੈ, ‘ਜੋ ਘੁੰਮਾਈ ਜਾਂਦੀ ਹੈ।’ ਹੋਰ ਤਾਂ ਹੋਰ ਕਾਵਿ ਲਈ ਅੰਗਰੇਜ਼ੀ ਸ਼ਬਦ ੜeਰਸe ਵਿਚ ਵੀ ਘੁੰਮਣ ਦਾ ਭਾਵ ਸਮਾਇਆ ਹੋਇਆ ਹੈ। ਅੰਗਰੇਜ਼ੀ ਵਿਚ ਮਿਸਾਲਾਂ ਤਾਂ ਸੈਂਕੜੇ ਹਨ ਪਰ ਕੁਝ ਇਕ ਹੀ ਹੋਰ ਗਿਣਾਉਂਦੇ ਹਾਂ, ਧਵਿeਰਟ, ਫeਰਵeਰਟ, ਛੋਨਵeਰਟ, ੍ਰeਵeਰਟ। ਪੰਜਾਬੀ ਸ਼ਬਦ ਪਰਿਵਰਤਨ ਵਿਚ ਸਮਾਇਆ ‘ਵਰਤਨ’ ਵੀ ਇਹੋ ਹੈ। ਸੰਕੇਤ ਮਾਤਰ ਏਨਾ ਦੱਸ ਦੇਈਏ ਕਿ ਲਹਿੰਦਾ ਸ਼ਬਦ ਵੱਤ ਦਾ ਅਰਥ ਵੀ ਮੁੜ, ਫਿਰ ਹੈ, “ਵੱਤ ਨਾ ਕਰਸਾਂ ਮਾਣ, ਰੰਝੇਟੇ ਯਾਰ ਦੇ ਵੇ ਅੜਿਆ।” ਲਹਿੰਦੀ ਵੱਲ ਆਖਦੇ ਹਨ, “ਪਹਿਲਾਂ ਕੰਮ ਖਤਮ ਕਰੀਦਾ ਵੱਤ ਆਰਾਮ ਕਰੀਦਾ।” ਵੱਤ ਆਪਣਾ ਤਾਂ ਕੰਮ ਖਤਮ ਹੋ ਗਿਆ ਹੈ!