ਵਿਆਹਾਂ ‘ਚ ਗੋਲੀਆਂ?

ਲੱਚਰਪੁਣੇ ਦਾ ਵਿਆਹਾਂ ‘ਚ ਬੋਲਬਾਲਾ, ਭੁੱਖ ਪਈ ‘ਮਨੋਰੰਜਨ’ ਦੇ ਲੱਚ ਦੀ ਐ।
ਘੂਕੀ ਮਾਡਰਨਪੁਣੇ ਦੀ ਚੜ੍ਹੀ ਪੂਰੀ, ਲਾੜੇ ਨਾਲ ਹੁਣ ਲਾੜੀ ਵੀ ਨੱਚਦੀ ਐ।
ਧੀਆਂ ਵਰਗੀਆਂ ਦੇਖ ਅੱਧ-ਨੰਗੀਆਂ ਨੂੰ, ਆਵੇ ਸ਼ਰਮ ਨਾ ਗੱਲ ਇਹ ਅੱਤ ਦੀ ਐ।
ਕੋਈ ਨਾ ਮੰਨਦਾ ਦਾਨਿਆਂ-ਸਾਨਿਆਂ ਦੀ, ਕਹਿੰਦੇ ‘ਸ਼ਾਨ’ ਬਰਾਤ ਦੇ ਖੱਚ ਦੀ ਐ।
‘ਹਮ ਘਰ’ ਰਹਿਣ ਉਡੀਕਦੇ ‘ਸਾਜਨਾਂ’ ਨੂੰ, ਫੌਜਾਂ ਪੈਲੇਸ ‘ਚ ਖੌਰੂ ਜਾ ਪਾਉਂਦੀਆਂ ਨੇ।
ਹੱਥੀਂ ਨਸ਼ੇ ‘ਚ ਅੰਨਿਆਂ ਫੁਕਰਿਆਂ ਦੇ, ਚੱਲੀਆਂ ਗੋਲੀਆਂ ਕਹਿਰ ਮਚਾਉਂਦੀਆਂ ਨੇ!