ਹੱਥੀਂ ਕੰਮ ਕਰਨਾ ਆਚਾਰ ਤੇ ਵਿਹਾਰ ਸਭ, ਕੀਤੇ ਕੁਰਬਾਨ ਨੇ ਦਿਖਾਵੇ ਵਾਲੀ ਠੁੱਕ ‘ਤੇ।
ਪਲ ਵੀ ਮਸ਼ੀਨਰੀ ਤੋਂ ਦੂਰ ਹੋਇਆ ਇੰਜ ਲੱਗੇ, ਟੰਗੀ ਹੋਵੇ ਜਾਨ ਜਿੱਦਾਂ ਫਾਹੇ ਵਾਲੀ ਹੁੱਕ ‘ਤੇ।
ਵੰਨ ਤੇ ਸੁਵੰਨੀਆਂ ਦਵਾਈਆਂ ਅੰਗਰੇਜ਼ੀ ਖਾਈਏ, ਦੇਸੀ ਜਿਹੇ ਨੁਸਖੇ ਨਵੀਨਤਾ ਨੇ ਥੁੱਕ ‘ਤੇ।
ਗੁਣਾਂ ਦੀ ਪਰਖ ਵਾਲੀ ਗੱਲ ਹੁਣ ਪਿੱਛੇ ਰਹੀ, Ḕਜੋੜ-ਮੇਲḔ ਹੋ ਜਾਂਦੇ ਨੇ ਬੱਸ ਇੱਕੋ ḔਲੁੱਕḔ ‘ਤੇ।
ਵਧੇ ਆ ਤਲਾਕ ਤੇ ਨਾਜਾਇਜ਼ ਨਾਤੇ ਆਮ ਹੋਏ, ਜਦੋਂ ਦੇ ਵਿਰਾਸਤੀ ਰਿਵਾਜ ਬਹੁਤੇ ਚੁੱਕ’ਤੇ।
ḔਮੈਸਿਜਾਂḔ ਭੁਲਾ ਦਿੱਤੀ ਏ ḔਰਿੰਗḔ ਹੁਣ ਫੋਨ ਵਾਲੀ, ਰਹਿੰਦੇ ਨੇ ḔਲਾਈਵḔ ਯਾਰ ਹੁਣ ਫੇਸਬੁੱਕ ‘ਤੇ!