ਸੀਰੀਆ: ਚੰਗੇ ਭਵਿੱਖ ਦੀ ਆਸ ਲੈ ਕੇ ਸਮੁੰਦਰੀ ਰਸਤੇ ਯੂਰਪੀ ਦੇਸ਼ਾਂ ਵੱਲ ਧੜਾ ਧੜਾ ਪਰਵਾਸ ਕਰ ਰਹੇ ਸੀਰੀਆ ਲੋਕਾਂ ਵਿਚੋਂ ਸੈਂਕੜੇ ਸਮੁੰਦਰ ਵਿਚ ਹੀ ਸਮਾ ਗਏ। ਅੰਕੜਿਆਂ ਮੁਤਾਬਕ ਭੁ-ਮੱਧ ਸਾਗਰ ਪਾਰ ਕਰ ਯੂਰਪ ਜਾਣ ਦੀ ਕੋਸ਼ਿਸ਼ ਕਰਦਿਆਂ ਸਿਰਫ ਇਕ ਸਾਲ ਅੰਦਰ 4700 ਸ਼ਰਨਾਰਥੀ ਸਮੁੰਦਰ ਵਿਚ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ।
ਪਿਛਲੇ ਸਾਲ ਇਸੇ ਸਮੇਂ ਵਿਚ ਮਰਨ ਵਾਲਿਆਂ ਦੀ ਤੁਲਨਾ ‘ਚ ਇਹ ਗਿਣਤੀ ਕਾਫੀ ਜ਼ਿਆਦਾ ਹੈ। ਪਿਛਲੇ ਸਾਲ 30 ਨਵੰਬਰ ਤੱਕ ਇਸ ਕੋਸ਼ਿਸ਼ ਵਿਚ 3,565 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ। ਖਬਰ ਏਜੰਸੀ ਸਿਨਹੁਆ ਮੁਤਾਬਕ ਇਸ ਲਿਹਾਜ਼ ਨਾਲ 2016 ਵਿਚ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸ਼ਰਨਾਰਥੀਆਂ ਲਈ ਕਾਫੀ ਮੁਸ਼ਕਲ ਭਰਿਆ ਰਿਹਾ।”ਇਸ ਸਾਲ ਯੂਰਪ ਪਹੁੰਚਣ ਦੀ ਕੋਸ਼ਿਸ਼ ਦੀ ਕੋਸ਼ਿਸ਼ ਵਿਚ ਜਾਨ ਗਵਾਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ, ਪਰ ਯੂਰਪ ਪਹੁੰਚਣ ਵਿਚ ਸਫਲ ਹੋਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ‘ਚ ਕਮੀ ਹੋਈ ਹੈ।
ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈæਓæਐਮæ) ਮੁਤਾਬਕ ਪਿਛਲੇ ਇਕ ਸਾਲ ਸੀਰੀਆ ਦੇ ਹਾਲਾਤਾਂ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਲਈ ਜਾ ਰਹੇ ਸੈਂਕੜੇ ਅਇਲਾਨ ਤੇ ਉਨ੍ਹਾਂ ਦੇ ਪਰਿਵਾਰ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੋ ਸਮੁੰਦਰ ਦੇ ਗਹਿਰੇ ਪਾਣੀ ਵਿਚ ਜਾ ਸਮਾਏ ਹਨ।
ਆਈæਓæਐਮæ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਸਮੁੰਦਰ ਰਸਤੇ 348,664 ਸ਼ਰਨਾਰਥੀ ਯੂਰਪ ਪਹੁੰਚੇ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ ਅੰਕੜਾ 883,393 ਸੀ। ਮਾਸੂਮ ਅਇਲਾਨ ਕੁਰਦੀ ਨੂੰ ਸ਼ਾਇਦ ਕੋਈ ਨਹੀਂ ਭੁਲਾ ਸਕੇਗਾ। ਸਾਲ 2011 ਤੋਂ ਚੱਲ ਰਹੇ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਸੀਰੀਆ ਦੇ ਲੋਕ ਲਗਾਤਾਰ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਸਨ। ਅਜਿਹੇ ਵਿਚ ਲੋਕ ਆਪਣੀ ਜਾਨ ਜੋਖਮ ਵਿਚ ਪਾ ਕੇ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਕੋਸ਼ਿਸ਼ ਵਿਚ ਹਰ ਕੋਈ ਕਾਮਯਾਬ ਨਹੀਂ ਹੋਇਆ। ਅਇਲਾਨ ਦਾ ਪਰਿਵਾਰ ਵੀ 2015 ਵਿਚ ਜ਼ਿੰਦਗੀ ਦੀ ਭਾਲ ਕਰਦਿਆਂ ਸਮੁੰਦਰ ਰਸਤੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨੇ ਮਾਸੂਮ ਅਇਲਾਨ ਨੂੰ ਨਿਗਲ ਲਿਆ ਤੇ ਪੂਰੀ ਦੁਨੀਆਂ ਨੂੰ ਰੁਆ ਦਿੱਤਾ।
________________________________
ਸੌ ਪ੍ਰਭਾਵਸ਼ਾਲੀ ਤਸਵੀਰਾਂ ਵਿਚ ਅਇਲਾਨ ਕੁਰਦੀ
ਨਿਊ ਯਾਰਕ: ਟਾਈਮ ਰਸਾਲੇ ਨੇ ਸੌ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿਚ ਸੀਰੀਆ ਦੇ ਤਿੰਨ ਸਾਲਾ ਬੱਚੇ ਅਇਲਾਨ ਕੁਰਦੀ ਦੀ ਤਸਵੀਰ ਵੀ ਹੈ ਜਿਸ ਵਿਚ ਇਹ ਬੱਚਾ ਸਮੁੰਦਰ ਕੇ ਕੰਢੇ ਮੁੱਦੇ ਮੂੰਹ ਬੇਜਾਨ ਪਿਆ ਹੈ। ਟਾਈਮ ਦੀ ਲਾਇਬਰੇਰੀ ਵਿਚ 1820 ਦੇ ਦਹਾਕੇ ਤੋਂ 2015 ਤੱਕ ਦੇ ਸਮੇਂ ਵਿਚ ਖਿੱਚੀਆਂ ਸਾਰੀਆਂ ਤਸਵੀਰਾਂ ਲਈਆਂ ਗਈਆਂ ਤੇ ਇਨ੍ਹਾਂ ਵਿਚੋਂ ਇਤਿਹਾਸ ਬਦਲਣ ਵਾਲੀਆਂ ਸੌ ਫੋਟੋਆਂ ਲਈਆਂ ਗਈਆਂ। ਜਦੋਂ ਇਹ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਸਨ, ਉਦੋਂ ਤੋਂ ਹੀ ਇਹ ਲੋਕਾਂ ਦੇ ਮਨਾਂ ਵਿਚ ਵਸੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਸਾਮਾ ਬਿਨ ਲਾਦਿਨ ਨੂੰ ਮਾਰਨ ਲਈ ਚਲਾਏ ਗਏ ਅਪਰੇਸ਼ਨ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਟੀਮ ਦੀ ਵ੍ਹਾਈਟ ਹਾਊਸ ਵਿਚ ਖਿੱਚੀ ਤਸਵੀਰ ਵੀ ਯਾਦਗਾਰੀ ਹੈ।
____________________________
ਇਰਾਕੀਆਂ ਲਈ ਸਿੱਖ ਬਣਿਆ ਮਸੀਹਾ
ਬਗਦਾਦ: ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਇਸ ਦੀ ਸਭ ਤੋਂ ਵੱਡੀ ਉਦਾਹਰਨ ਰਵੀ ਸਿੰਘ ਹੈ ਜੋ ਭਿਆਨਕ ਜੰਗ ਵਿਚ ਜੂਝ ਰਹੇ ਇਰਾਕੀ ਲੋਕਾਂ ਦੀ ਮਦਦ ਕਰ ਰਿਹਾ ਹੈ। ਆਈæਐਸ਼ ਤੋਂ ਡਰਦੇ ਹੋਏ ਘਰ ਬਾਰ ਛੱਡ ਕੇ ਬੇਘਰ ਹੋਏ ਇਰਾਕੀ ਲੋਕਾਂ ਨੂੰ ਹਰ ਜ਼ਰੂਰਤ ਦਾ ਸਾਮਾਨ ਰਵੀ ਸਿੰਘ ਮੁਹੱਈਆ ਕਰਵਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਰਵੀ ਸਿੰਘ ਇਰਾਕ ਵਿਚ ਲੋਕਾਂ ਦੀ ਮਦਦ ਕਰ ਰਿਹਾ ਹੈ।ਯਹੂਦੀ ਲੋਕਾਂ ਲਈ ਇਕ ਤਰ੍ਹਾਂ ਦਾ ਮਸੀਹਾ ਬਣ ਕੇ ਰਵੀ ਸਿੰਘ ਆਇਆ ਹੈ ਕਿਉਂਕਿ ਜੰਗ ਕਾਰਨ ਇਰਾਕ ਵਿਚ ਆਮ ਲੋਕਾਂ ਦਾ ਕਾਫੀ ਬੁਰਾ ਹੋਇਆ ਪਿਆ ਹੈ। ਅਸਲ ਵਿਚ ਰਵੀ ਸਿੰਘ ਪੰਜਾਬੀ ਮੂਲ ਦਾ ਇੰਗਲੈਂਡ ਦਾ ਨਾਗਰਿਕ ਹੈ।
ਸਾਲ 2014 ਵਿਚ ਆਈæਐਸ਼ ਨੇ ਇਰਾਕ ਉਤੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਥੇ ਰਹਿਣ ਵਾਲੇ ਯਜੀਦੀ ਲੋਕਾਂ ਦਾ ਸਭ ਤੋਂ ਬੁਰਾ ਹਾਲ ਹੈ। ਜ਼ਿਆਦਾਤਰ ਯਜੀਦੀ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ। ਰਵੀ ਸਿੰਘ ਖਾਲਸਾ ਏਡ ਨਾਮਕ ਸੰਸਥਾ ਦੇ ਬੈਨਰ ਹੇਠ ਇਰਾਕ ਪਹੁੰਚੇ ਤੇ ਆਪਣੇ ਵਲੰਟੀਅਰਾਂ ਦੇ ਨਾਲ ਇਰਾਕੀ ਲੋਕਾਂ ਲਈ ਲੰਗਰ, ਘਰ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਬੀæਬੀæਸੀæ ਵੀ ਰਵੀ ਸਿੰਘ ਦੇ ਕੰਮਾਂ ਉਤੇ ਡਾਕੂਮੈਂਟਰੀ ਬਣਾ ਚੁੱਕਾ ਹੈ। ਰਵੀ ਸਿੰਘ ਅਨੁਸਾਰ ਉਸ ਨੂੰ ਇਰਾਕ ਵਿਚ ਕੋਈ ਡਰ ਨਹੀਂ ਹੈ ਤੇ ਯਜੀਦੀ ਲੋਕ ਵੀ ਉਸ ਨੂੰ ਪਰਿਵਾਰਕ ਮੈਂਬਰ ਮੰਨਣ ਲੱਗ ਪਏ ਹਨ।