ਭਾਰਤ ਵਿਚ 21 ਲੱਖ ਲੋਕ ਏਡਜ਼ ਦੀ ਮਾਰ ਹੇਠ

ਚੰਡੀਗੜ੍ਹ: 1981 ਵਿਚ ਜਿਸ ਵੇਲੇ ਸੰਸਾਰ ਵਿਚ ਨਾਮੁਰਾਦ ਬਿਮਾਰੀ ਏਡਜ਼ ਦੀ ਪਛਾਣ ਹੋਈ, ਉਸ ਸਮੇਂ ਤੋਂ ਹੀ ਇਸ ਬਿਮਾਰੀ ਉਪਰ ਕਾਬੂ ਪਾਉਣ ਲਈ ਵਿਸ਼ਵ ਸੰਸਾਰ ਸੰਸਥਾ ਸਮੇਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਯਤਨਸ਼ੀਲ ਹਨ, ਪਰ ਇਸ ਵੇਲੇ ਸਮੁੱਚੇ ਸੰਸਾਰ ਵਿਚ ਇਸ ਬਿਮਾਰੀ ਤੋਂ 3æ70 ਕਰੋੜ ਵਿਅਕਤੀ ਪੀੜਤ ਹਨ, ਜਦੋਂਕਿ ਭਾਰਤ ਵਿਚ ਇਸ ਵੇਲੇ ਲਗਭਗ 21 ਲੱਖ ਲੋਕ ਇਸ ਬਿਮਾਰੀ ਦੀ ਮਾਰ ਹੇਠ ਹਨ।

ਇਨ੍ਹਾਂ ਵਿਚੋਂ 14 ਲੱਖ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ, ਪਰ ਇਸ ਵੇਲੇ ਇਨ੍ਹਾਂ ਵਿਚ 7 ਲੱਖ ਅਜੇ ਵੀ ਛੁਪੇ ਹੋਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਕ ਅਨੁਮਾਨ ਅਨੁਸਾਰ ਭਾਰਤ ਵਿਚ 15 ਸਾਲ ਤੋਂ ਘੱਟ ਉਮਰ ਦੇ 1æ16 ਲੱਖ ਬੱਚੇ ਵੀ ਇਸ ਬਿਮਾਰੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਇਕ ਜਾਣਕਾਰੀ ਮੁਤਾਬਕ ਪੰਜਾਬ ਵਿਚ ਏਡਜ਼ ਪੀੜਤਾਂ ਦੀ ਅਨੁਮਾਨਿਤ ਗਿਣਤੀ 65 ਹਜ਼ਾਰ ਦੇ ਕਰੀਬ ਹੈ, ਜਦੋਂ ਕਿ ਇਨ੍ਹਾਂ ‘ਚੋਂ 42 ਹਜ਼ਾਰ ਮਰੀਜ਼ਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਏਡਜ਼ ਜਿਸ ਦਾ ਪੂਰਾ ਨਾਂ ਹਿਊਮਨ ਇਮੂਨੋ ਵਾਇਰਸ ਹੀ ਇਕਵਾਰਿਡ ਇਮੂਨੋ ਡੈਫੀਸੈਂਸੀ ਸਿੰਡਰੋਮ ਹੈ, ਸਰੀਰ ਵਿਚ ਪ੍ਰਵੇਸ਼ ਕਰ ਕੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖਤਮ ਕਰ ਦਿੰਦਾ ਹੈ, ਜਿਸ ਕਾਰਨ ਵਿਅਕਤੀ ਕਈ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦਾ ਹੈ। ਭਾਰਤ ਵਿਚ 0æ 32 ਫੀਸਦੀ ਜਦੋਂ ਕਿ ਪੰਜਾਬ ਵਿਚ 0æ28 ਫੀਸਦੀ ਵਿਅਕਤੀ ਇਸ ਦੀ ਮਾਰ ਹੇਠ ਹਨ। ਪੰਜਾਬ ਵਿਚ ਸਭ ਤੋਂ ਜ਼ਿਆਦਾ ਤਰਨਤਾਰਨ ਜ਼ਿਲ੍ਹੇ ਵਿਚ ਇਸ ਬਿਮਾਰੀ ਤੋਂ ਪੀੜਤ ਹਨ ਤੇ ਇਸ ਦੇ ਨਾਲ-ਨਾਲ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਵੀ ਸ਼ਾਮਲ ਹੈ।
ਟੀਕਿਆਂ ਨਾਲ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਵਿਚ ਏਡਜ਼ ਬਹੁਤ ਪਾਈ ਜਾਂਦੀ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਵਿਅਕਤੀ ਟੀਕੇ ਨਾਲ ਨਸ਼ਾ ਕਰਦੇ ਸਨ, ਉਨ੍ਹਾਂ ਵਿਚੋਂ 26 ਫੀਸਦੀ ਐਚæਆਈæਵੀæ ਏਡਜ਼ ਦੀ ਮਾਰ ਹੇਠ ਸਨ, ਪਰ ਹੁਣ ਕੁਝ ਜਾਗਰੂਕਤਾ ਹੋਣ ਕਾਰਨ ਇਸ ਦੀ ਦਰ ਘਟਦੀ ਜਾ ਰਹੀ ਹੈ। ਏਡਜ਼ ਦਾ ਵਾਇਰਸ ਇਨਸਾਨ ਦੇ ਸਰੀਰ ਤੋਂ ਬਾਹਰ ਜੀਵਿਤ ਨਹੀਂ ਰਹਿ ਸਕਦਾ, ਇਹ ਸਾਹ ਦੇ ਨਾਲ ਮਰੀਜ਼ ਦੇ ਸਰੀਰ ਵਿਚੋਂ ਨਿਕਲਣ ਵਾਲੀ ਹਵਾ ਜਾਂ ਏਡਜ਼ ਦੇ ਰੋਗੀ ਨੂੰ ਛੂਹਣ ਨਾਲ ਨਹੀਂ ਫੈਲਦਾ, ਕਈ ਲੋਕਾਂ ਨੂੰ ਇਹ ਇਨਫੈਕਸ਼ਨ ਹੋਣ ਤੋਂ 2-4 ਹਫਤੇ ਬਾਅਦ ਬੁਖਾਰ, ਗਲੇ ਵਿਚ ਸੋਜ, ਸਿਰ ਦਰਦ, ਪੱਠਿਆਂ ਅਤੇ ਜੋੜਾਂ ਦਾ ਦਰਦ ਹੋਣ ਵਰਗੇ ਲੱਛਣ ਨਜ਼ਰ ਆ ਜਾਂਦੇ ਹਨ।
________________________________________
ਅੰਮ੍ਰਿਤਸਰ ਵਿਚ ਪੀੜਤਾਂ ਦੀ ਗਿਣਤੀ ਵੱਧ
ਚੰਡੀਗੜ੍ਹ: ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਵਿਚ ਏਡਜ਼/ਐਚæਆਈæਵੀæ ਪੀੜਤਾਂ ਦੀ ਗਿਣਤੀ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਵਧੇਰੇ ਹੈ। ਸਿਹਤ ਵਿਭਾਗ ਦੇ ਸਰਵੇਖਣ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇਸ ਨਾਮੁਰਾਦ ਬਿਮਾਰੀ ਦੇ ਸਭ ਤੋਂ ਘੱਟ ਮਰੀਜ਼ ਹਨ। 1993 ਤੋਂ ਹੁਣ ਤੱਕ ਦੇ ਸਰਵੇਖਣ ਵਿਚ ਅੰਮ੍ਰਿਤਸਰ ਵਿਚ ਸਭ ਤੋਂ ਵੱਧ 13,896 ਲੋਕ ਪੀੜਤ ਹਨ। ਅੰਮ੍ਰਿਤਸਰ ਜ਼ਿਲ੍ਹੇ ‘ਚ ਪੀੜਤਾਂ ਦੀ ਪੁਸ਼ਟੀ ਦਰ 2æ71 ਫੀਸਦੀ ਹੈ, ਜੋ ਪੂਰੇ ਪੰਜਾਬ ਦੀ 1æ40 ਫੀਸਦੀ ਤੋਂ ਵੱਧ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਸਭ ਤੋਂ ਘੱਟ 299 ਮਰੀਜ਼ ਹਨ।