ਲੋਕ ਰਾਜ ਵਿਚ ਤਾਨਾਸ਼ਾਹੀ ਹੀ ਚਲਾਈ ਰੱਖੀ,
ਰਾਜ ਤੇ ਸਮਾਜ ਵਾਲਾ ਢਾਂਚਾ ਹੀ ਵਿਗਾੜ’ਤਾ।
ਅੱਖਾਂ ‘ਚ ਰੜਕਦੇ ਲੁਟੇਰੇ ਕੰਡੇ ਵਾਂਗ ਜਿਹੜੇ
ਆ ਰਿਹਾ ਸੁਭਾਗਾ ਸਮਾਂ ਹੋਣਗੇ ਇਹ ਲਾਪਤਾ।
ਲਹਿਣਾ ਡਰ ਹਾਕਮਾਂ ਦੇ ਧੌਂਸ ਅਤੇ ਧੱਕਿਆਂ ਦਾ
ਗੱਪੀਆਂ ਮੱਕਾਰਾਂ ਨਾਲ ਰੱਖਣਾ ਨਾ ਵਾਸਤਾ।
ਪੁੱਛਾਂਗੇ ḔਸਤਾਰਾਂḔ ਵਿਚ ਖੁਸ਼ ਹੋ ਕੇ ਆਪੋ ਵਿਚੀਂ
ਕਿਹੜੀ ਸੀਟ ਤੋਂ ਭਲਾ ਕਿਹੜਾ ਆਗੂ ਮਾਂਜ’ਤਾ।
ਆਉਂਦਾ ਕਦੋਂ ਉਪਰੋਂ ਤਰੀਕ ਦਾ ਐਲਾਨ ਦੇਖੋ
ਜੋੜੀ ਬੈਠੇ ਰਹਿੰਦੇ ਫੇਸ-ਬੁੱਕ ਨਾਲ ਰਾਬਤਾ।
ਰਹੇ ਨੇ ਉਡੀਕ ਲੋਕੀਂ ਮੱਥੇ ਉਤੇ ਹੱਥ ਰੱਖ
ਲੱਗੂਗਾ ਪੰਜਾਬ ‘ਚ ਕਦੋਂ ਕੁ ਚੋਣ ਜ਼ਾਬਤਾ?