ਸਿਆਸਤ ਵਿਚ ਡੀਲ!

ਸਿਆਸਤ ਵਿਚ ਨਾ ਆਏ ਜ਼ਮੀਰ ਵਾਲਾ, ਉਹੀ ਪੁੱਗਦਾ ਹੋਵੇ ਜੋ ‘ਸੀਲ’ ਭਾਈ।
ਸਾਊ ਆ ਵੜੇ ਜਿਹੜਾ ਇਸ ਭੇੜ ਅੰਦਰ, ਆਖਰ ਨਿਕਲਦਾ ਹੋ ਜਲੀਲ ਭਾਈ।
ਉਸ ਨੂੰ ਕੜੇ-ਕਿਰਦਾਰ ਦੀ ਲੋੜ ਕੋਈ ਨਾ, ਭਾਸ਼ਣ ਕਰਦਿਆਂ ਲਵੇ ਜੋ ਕੀਲ ਭਾਈ।
ਚੋਣਾਂ ਵੇਲੇ ਇਉਂ ਭਾਜੜਾਂ ਪੈਂਦੀਆਂ ਨੇ, ਛਿੜਿਆ ਹੁੰਦਾ ਏ ਜਿਵੇਂ ਮਖੀਲ ਭਾਈ।
‘ਚੜ੍ਹੇ ਚੰਦ’ ਦਾ ਪਤਾ ਉਦੋਂ ਲੱਗਦਾ, ਆਉਂਦੀ ਮੀਡੀਏ ‘ਚ ਜਦ ਤਫਸੀਲ ਭਾਈ।
ਢਕੀ ਰਿੱਝਦੀ ਬੁੱਝਣੀ ਬੜੀ ਔਖੀ, ਕਿਸ ਦੀ ਕਿਹਦੇ ਨਾਲ ਹੋਏ ਏ ‘ਡੀਲ’ ਭਾਈ?