ਪਾਇਦਾਰ ਅਲਫਾਜ਼

ਬਲਜੀਤ ਬਾਸੀ
ਪੰਜਾਬੀ ਭਾਸ਼ਾ ਵਿਚ ਸੰਸਕ੍ਰਿਤ ਪਿਛੋਕੜ ਵਾਲੇ ਸ਼ਬਦਾਂ ਦੇ ਨਾਲ ਨਾਲ ਫਾਰਸੀ ਵਲੋਂ ਆਏ ਸ਼ਬਦਾਂ ਦੀ ਵੀ ਖਾਸੀ ਭਰਤੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਸੰਸਕ੍ਰਿਤ ਅਤੇ ਫਾਰਸੀ ਦੀ ਪੂਰਵਰਤੀ ਭਾਸ਼ਾ ਪਹਿਲਵੀ, ਦੋਵੇਂ ਹਿੰਦ-ਇਰਾਨੀ ਭਾਸ਼ਾ ਪਰਿਵਾਰ ਦੀਆਂ ਅੰਗ ਹਨ। ਦੋਹਾਂ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਸੁਜਾਤੀ ਅਤੇ ਸਮਾਨ ਅਰਥਾਂ ਵਾਲੇ ਹਨ।

ਇਸ ਲਈ ਕਈ ਵਾਰੀ ਇਹ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਪੰਜਾਬੀ ਦਾ ਕੋਈ ਸ਼ਬਦ ਫਾਰਸੀ ਵਲੋਂ ਆਇਆ ਹੈ ਜਾਂ ਸੰਸਕ੍ਰਿਤ ਵਲੋਂ। ਅਜਿਹਾ ਵੀ ਹੁੰਦਾ ਹੈ ਕਿ ਕੋਈ ਸ਼ਬਦ ਸੰਸਕ੍ਰਿਤ ਵਲੋਂ ਫਾਰਸੀ ਵਿਚ ਗਿਆ ਤੇ ਉਸੇ ਜਾਂ ਕੁਝ ਬਦਲੇ ਹੋਏ ਰੂਪ ਤੇ ਅਰਥਾਂ ਵਿਚ ਮੁੜ ਸਾਡੀਆਂ ਭਾਸ਼ਾਵਾਂ ਵਿਚ ਆ ਗਿਆ। ਪੈਰ ਨਾਲ ਸਬੰਧਤ ਪਿਛਲੇ ਦੋ ਲੇਖਾਂ ਵਿਚ ਅਸੀਂ ਆਪਣੇ ਵਲੋਂ ਪਦ ਧਾਤੂ ਤੋਂ ਬਣੇ ਸੰਸਕ੍ਰਿਤ ਪਿਛੋਕੜ ਵਾਲੇ ਸ਼ਬਦਾਂ ਦੀ ਹੀ ਚਰਚਾ ਕੀਤੀ ਸੀ। ਮਿਸਾਲ ਵਜੋਂ ‘ਪਾਈ’ ਸ਼ਬਦ ਦੀ, ਜੋ ਇਕ ਛੋਟੇ ਸਿੱਕੇ ਦਾ ਅਰਥਾਵਾਂ ਵੀ ਹੈ ਅਤੇ ਚਾਰਪਾਈ ਜਿਹੇ ਸ਼ਬਦ ਵਿਚ ਪੈਰ ਜਾਂ ਲੱਤ ਦਾ ਅਰਥਾਵਾਂ ਵੀ। ਪਰ ਪਾਈ ਅਤੇ ਪਾਵ ਸ਼ਬਦ ਫਾਰਸੀ ਵਿਚ ਵੀ ਮਿਲਦੇ ਹਨ।
ਫਾਰਸੀ ਵਿਚ ਪੈਰ ਜਾਂ ਪੈੜ ਦੇ ਅਰਥਾਂ ਵਿਚ ਪਾਇ (ਪਾਯ) ਸ਼ਬਦ ਹੈ। ਪੰਜਾਬੀ ਵਿਚ ਇਹ ਸ਼ਬਦ ਸੁਤੰਤਰ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ, Ḕਪਾਇ ਪਰਉ ਗੁਰ ਕੇ ਬਲਿਹਾਰੈ॥’ ਫਾਰਸੀ ਵਿਚ ਇਸ ਦਾ ਅਰਥ ਨੀਂਹ, ਬੁਨਿਆਦ ਵੀ ਹੈ ਤੇ ਇਸੇ ਅਰਥ ਵਿਚ ਗੁਰੂ ਨਾਨਕ ਦੇਵ ਨੇ ਵੀ ਇਹ ਸ਼ਬਦ ਵਰਤਿਆ ਹੈ, ‘ਜੋਗ ਜੁਗਤਿ ਕੀ ਇਹੈ ਪਾਂਇ॥’ ਇਹ ਸ਼ਬਦ ਅਗੇਤਰ ਦੇ ਤੌਰ ‘ਤੇ ਕੁਝ ਇਕ ਸ਼ਬਦਾਂ ਵਿਚ ਵਰਤਿਆ ਗਿਆ ਹੈ। ਪਾਇਦਾਨ ਉਹ ਪਟੜੀ ਹੁੰਦੀ ਹੈ ਜਿਸ ‘ਤੇ ਪੈਰ ਰੱਖ ਕੇ ਕਿਸੇ ਵਾਹਨ ਆਦਿ ‘ਤੇ ਚੜ੍ਹਿਆ ਜਾਂਦਾ ਹੈ ਜਿਵੇਂ ਟਾਂਗੇ ਦਾ। ਉਂਜ ਫਾਰਸੀ ਵਿਚ ਇਸ ਦਾ ਅਰਥ ਜੁੱਤੀ ਵੀ ਹੈ। ਫਾਰਸੀ ਵਿਚ ਪੈਰ ਦੇ ਗਹਿਣੇ ਦੇ ਅਰਥਾਂ ਵਾਲਾ ‘ਪਾਯਜ਼ੀਬ’ ਪੰਜਾਬੀ ਵਿਚ ਪੰਜੇਬ ਵਜੋਂ ਪ੍ਰਚਲਿਤ ਹੋਇਆ। ਇਸ ਵਿਚ ਜ਼ੀਬ ਸ਼ਬਦ ਜ਼ੇਵਰ ਦਾ ਹੀ ਰੁਪਾਂਤਰ ਹੈ। ਇਸ ਨੂੰ ਪਾਇਲ ਵੀ ਕਹਿੰਦੇ ਹਨ। ਮੋਰ ਦੇ ਨਾਚ ਵਾਲੇ ਪਾਇਲ/ਪੈਲ ਵਿਚ ਵੀ ਇਹੋ ਪਾਇ ਰੜਕਦਾ ਹੈ, ਨਾਚ ਪੈਰਾਂ ਦੀ ਹੀ ਕਿਰਿਆ ਹੈ। ਪਾਇਦਾਰ ਲਫਜ਼ ਦਾ ਸ਼ਾਬਦਿਕ ਅਰਥ ਹੈ ‘ਪੈਰਾਂ ਵਾਲਾ’ ਪਰ ਇਹ ਪੰਜਾਬੀ ਵਿਚ ਸਥਿਰ, ਹੰਢਣਸਾਰ, ਮਜ਼ਬੂਤ, ਟਿਕਾਊ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ ਜਿਸ ਤੋਂ ਅੱਗੇ ਪਾਇਦਾਰੀ ਸ਼ਬਦ ਬਣਿਆ ਹੈ। ਬੁਲੇ ਸ਼ਾਹ ਫੁਰਮਾਉਂਦੇ ਹਨ,
ਕਿੱਥੇ ਹੈ ਸੁਲਤਾਨ ਸਿਕੰਦਰ,
ਮੌਤ ਨਾ ਛੱਡੇ ਪੀਰ ਪੈਗੰਬਰ।
ਸਭੇ ਛੱਡ ਛੱਡ ਗਏ ਅਡੰਬਰ,
ਕੋਈ ਏਥੇ ਪਾਇਦਾਰ ਨਹੀਂ।
ਉਠ ਜਾਗ ਘੁਰਾੜੇ ਮਾਰ ਨਹੀਂ।
ਪੈਰਾਂ ਜਾਂ ਲੱਤਾਂ ਵਿਚ ਪਾਉਣ ਵਾਲਾ ਪਹਿਰਾਵਾ ਹੈ, ਪਜਾਮਾ ਜੋ ਫਾਰਸੀ ਵਿਚ ਪਾਜਾਮਾ ਤੇ ਪਾਯਜਾਮਾ-ਦੋਹਾਂ ਰੂਪਾਂ ਵਿਚ ਮਿਲਦਾ ਹੈ। ਜਾਮਾ ਦਾ ਅਰਥ ਕੱਪੜਾ, ਪਹਿਰਾਵਾ ਹੁੰਦਾ ਹੈ, ਦੇਖੋ ਪੰਜਾਬੀ ਜੋੜਾ ਜਾਮਾ। ਸੰਦੇਸ਼-ਵਾਹਕ, ਪੈਦਲ ਫੌਜੀ ਅਤੇ ਸ਼ਤਰੰਜ ਦੇ ਮੁਹਰੇ ਲਈ ਪਿਆਦਾ (ਪਯਾਦਾ) ਸ਼ਬਦ ਹੈ। ਇਸ ਨੂੰ ਪਾਯਕ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਦਾਸ, ਸੇਵਕ ਦੇ ਅਰਥਾਂ ਵਿਚ ਆਇਆ ਹੈ, ‘ਧਰਤੀ ਸੇਵਕ ਪਾਇਕ ਚਰਨਾ॥’ (ਗੁਰੂ ਅਰਜਨ ਦੇਵ)
ਪੈਰ ਦੇ ਅਰਥਾਂ ਵਾਲੇ ਪਾਯ ਸ਼ਬਦ ਦਾ ਸੰਕੁਚਿਤ ਰੂਪ ‘ਪਾ’ ਹੈ। ਅਸਲ ਵਿਚ ਪੁਰਾਣੀ ਫਾਰਸੀ ਵਿਚ ਇਸ ਦਾ ਰੂਪ ਪਾਯ ਜਿਹਾ ਹੀ ਹੈ ਜੋ ਸੰਸਕ੍ਰਿਤ ਪਾਦ ਦਾ ਸੁਜਾਤੀ ਹੈ। ਪਰ ਪੰਜਾਬੀ ਵਿਚ ਇਹ ਸੁਤੰਤਰ ਰੂਪ ਵਿਚ ਗੁਰਬਾਣੀ ਵਿਚ ਹੀ ਵਰਤਿਆ ਮਿਲਦਾ ਹੈ, ‘ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰ॥’ (ਗੁਰੂ ਨਾਨਕ ਦੇਵ) ਫਾਰਸੀ ਵਿਚ ਇਸ ਸ਼ਬਦ ਦੀ ਅਗੇਤਰ-ਪਿਛੇਤਰ ਵਜੋਂ ਵਰਤੋਂ ਕਰਕੇ ਬਣੇ ਸ਼ਬਦ ਪੰਜਾਬੀ ਵਿਚ ਰਚ-ਮਿਚ ਗਏ ਹਨ। ਪਾਬੰਦ ਦਾ ਸ਼ਾਬਦਿਕ ਅਰਥ ਹੈ, ‘ਬੱਝੇ ਪੈਰਾਂ ਵਾਲਾ’ ਪਰ ਵਿਸਤ੍ਰਿਤ ਅਰਥ (ਕਿਸੇ ਨਿਯਮ ਆਦਿ ਵਿਚ ) ਬੱਝਾ ਹੁੰਦਾ ਹੈ। ਇਸ ਤੋਂ ਪ੍ਰਤਿਬੰਧ, ਰੋਕ ਦੇ ਅਰਥਾਂ ਵਾਲਾ ਪਾਬੰਦੀ ਸ਼ਬਦ ਬਣਿਆ। ਪੀਲਪਾ ਜਾਂ ਫੀਲਪਾ ਦਾ ਸ਼ਬਦਿਕ ਅਰਥ ਹੈ, ਹਾਥੀ ਦਾ ਪੈਰ। ਪਰ ਇਹ ਸ਼ਬਦ ਇਕ ਬੀਮਾਰੀ ਲਈ ਵੀ ਵਰਤੇ ਜਾਂਦੇ ਹਨ ਜਿਸ ਦੀ ਮਾਰ ਵਿਚ ਆਏ ਬੰਦੇ ਦੇ ਪੈਰ ਸੁੱਜ ਕੇ ਹਾਥੀ ਦੇ ਪੈਰਾਂ ਜਿਹੇ ਹੋ ਜਾਂਦੇ ਹਨ। ਟਾਕਰਾ ਕਰੋ ਅੰਗਰੇਜ਼ੀ ਸ਼ਬਦ ਓਲeਪਹਅਨਟਅਿਸਸਿ। ਫਾਰਸੀ ਪੀਲ ਜਾਂ ਫੀਲ ਦਾ ਅਰਥ ਹਾਥੀ ਹੁੰਦਾ ਹੈ। ਪੀਲਪਾਵਾ ਇਸੇ ਤੋਂ ਬਣਿਆ। ਫਾਰਸੀ ਪੀਲਪਾਵਾ ਦਾ ਅਰਥ ਛੱਤ ਦਾ ਵੱਡਾ ਥਮਲਾ ਵੀ ਹੈ ਜਿਸ ਦੇ ਆਸਰੇ ਹੋਰ ਸ਼ਤੀਰ ਟਿਕੇ ਹੁੰਦੇ ਹਨ। ਸ਼ਤਰੰਜ ਵਿਚ ਹਾਥੀ ਲਈ ਫੀਲਾ ਸ਼ਬਦ ਪੰਜਾਬੀ ਵਿਚ ਵਰਤਿਆ ਜਾਂਦਾ ਹੈ।
ਅੱਖੜ ਹੋਇਆ ਘੋੜਾ ਸੀਖਪਾ ਹੋ ਜਾਂਦਾ ਹੈ ਅਰਥਾਤ ਇਹ ਅਗਲੇ ਪੈਰ ਉਪਰ ਨੂੰ ਚੁੱਕ ਲੈਂਦਾ ਹੈ ਤੇ ਪਿਛਲੇ ਪੈਰਾਂ ਦੇ ਭਾਰ ਖੜ੍ਹਾ ਹੁੰਦਾ ਹੈ। ਸੀਖਪਾ ਹੋਣਾ ਮੁਹਾਵਰੇ ਦਾ ਅਰਥ ਹੈ, ਬਹੁਤ ਗੁੱਸੇ ਵਿਚ ਹੋਣਾ। ਇਸ ਵਿਚ ਸੀਖ ਸ਼ਬਦ ਦਾ ਅਰਥ ਸਿੱਧਾ ਵੀ ਹੁੰਦਾ ਹੈ ਤੇ ਤੀਲੀ, ਸਲਾਖ ਵੀ। ਸਨਮਾਨ ਵਜੋਂ ਸਿਰ ਤੋਂ ਪੈਰ ਤੱਕ ਪਹਿਨਣ ਜਾਂ ਪਹਿਨਾਉਣ ਵਾਲੀ ਪੁਸ਼ਾਕ ਨੂੰ ਸਿਰੋਪਾ ਜਾਂ ਸਿਰੋਪਾਉ ਕਿਹਾ ਜਾਂਦਾ ਹੈ। ਅੱਜ ਕਲ੍ਹ ਇਸ ਦੀ ਖਾਸੀ ਮਿੱਟੀ ਪਲੀਤ ਹੋਣ ਲੱਗ ਪਈ ਹੈ। ਕਈ ਥਾਂਵਾਂ ‘ਤੇ ਤਾਂ ਇਹ ਪਰਨੇ ਜਿੱਡਾ ਹੀ ਰਹਿ ਗਿਆ ਹੈ। ਗੁਰੂ ਅਰਜਨ ਦੇਵ ਫੁਰਮਾਉਂਦੇ ਹਨ, ‘ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ॥’ ਜੁੱਤੀ ਦੇ ਅੰਦਰਲੇ ਤਲੇ ਨੂੰ ਪੰਜਾਬੀ ਵਿਚ ਪਤਾਵਾ ਆਖਦੇ ਹਨ। ਇਸ ਦਾ ਫਾਰਸੀ ਰੂਪ ਹੈ, ਪਾਤਾਬਾ। ਤਾਬਾ ਦਾ ਅਰਥ ਪੱਟੀ ਹੁੰਦਾ ਹੈ। ਫਾਰਸੀ ਵਿਚ ਪਤਾਬਾ ਪਿੰਨੀਆਂ ‘ਤੇ ਬੰਨਿਆਂ ਜਾਣ ਵਾਲਾ ਚਮੜੇ ਦਾ ਟੁਕੜਾ ਹੈ। ਤੱਕੜੀ ਦੇ ਅਸਾਵੇਂ ਪਲੜੇ ਬਰਾਬਰ ਕਰਨ ਲਈ ਹਲਕੇ ਪਾਸੇ ਰੋੜਾ ਆਦਿ ਬੰਨ੍ਹ ਦਿੰਦੇ ਹਨ। ਇਸ ਨੂੰ ਪਾਸਕ ਜਾਂ ਪਾਸਕੂ ਆਖਦੇ ਹਨ। ਇਸ ਸ਼ਬਦ ਦਾ ਫਾਰਸੀ ਰੂਪ ਹੈ, ਪਾਸੰਗ। ਸੰਗ ਦਾ ਅਰਥ ਪੱਥਰ ਹੁੰਦਾ ਹੈ, ਦੇਖੋ ਸੰਗਮਰਮਰ ਸ਼ਬਦ ਵਿਚ। ਉਂਜ ਸੰਸਕ੍ਰਿਤ ਵਿਚ ਪੱਥਰ ਦੇ ਅਰਥਾਂ ਵਾਲਾ ਪਾਸ਼ਾਣ ਸ਼ਬਦ ਹੈ, ਪਾਸ਼ਾਣੀ ਪੱਥਰ ਦੇ ਛੋਟੇ ਵੱਟੇ ਨੂੰ ਆਖਦੇ ਹਨ। ‘ਕਿਸੇ ਦੇ ਪਾਸਕ ਵੀ ਨਾ ਹੋਣਾ’ ਮੁਹਾਵਰੇ ਦਾ ਮਤਲਬ ਹੈ, ਕਿਸੇ ਦੇ ਮੁਕਾਬਲੇ ਕੁਝ ਵੀ ਨਾ ਹੋਣਾ। ਪਾਮਾਲ ਦਾ ਅਰਥ ਹੈ, ਪੈਰਾਂ ਨਾਲ ਮਲਿਆ ਹੋਇਆ ਅਰਥਾਤ ਲਤਾੜਿਆ, ਤਬਾਹ ਕੀਤਾ, ਬਰਬਾਦ ਕੀਤਾ। ਇਹ ਫਾਰਸੀ ਦੇ ਸ਼ਬਦ ਪਾਯਮਾਲ ਤੋਂ ਬਣਿਆ ਹੈ। ਮਾਲ ਦਾ ਅਰਥ ਮਲਿਆ ਹੁੰਦਾ ਹੈ। ਨਜਾਬਤ ਰਚਿਤ ‘ਨਾਦਰ ਸ਼ਾਹ ਦੀ ਵਾਰ’ ਵਿਚੋਂ,
ਮੇਰੇ ਸਿਰ ‘ਤੇ ਗੁਜ਼ਰਿਆ, ਹੈ ਇਕ ਜ਼ਵਾਲ।
ਇਕ ਘਰੋਂ ਜ਼ਨਾਨੀ ਟੁਰ ਗਈ, ਦੂਜਾ ਭੁੱਖ ਕਮਾਲ।
ਜਦੋਂ ਗਿਆ ਤੈਮੂਰ ਵਿਲਾਇਤੇ, ਮੈਂ ਤਦੋਂ ਸਾਂ ਨਾਲ।
ਉਸ ਲੁੱਟੀਆਂ ਸਭ ਵਿਲਾਇਤਾਂ, ਕੀਤੀਆਂ ਪਾਮਾਲ।
ਦੋ ਦੋ ਪੈਰ ਚੁੱਕ ਕੇ ਦੌੜਦੇ ਹੋਏ ਘੋੜੇ ਦੀ ਚਾਲ ਨੂੰ ਪੋਇਆ (ਪੋਯਾ) ਆਖਦੇ ਹਨ। ਇਸ ਨੂੰ ਦੁੜੱਕੀ ਵੀ ਕਿਹਾ ਜਾਂਦਾ ਹੈ। ਸਲਵਾਰ ਆਦਿ ਦੀ ਮੁਹਰੀ ਨੂੰ ਪੌਂਚਾ ਕਿਹਾ ਜਾਂਦਾ ਹੈ, ‘ਤੁਰਦੀ eਂੇ ਪਿੰਕ ਸੂਟ ਦਾ ਪੌਂਚਾ ਚੱਕ ਚੱਕ ਕੇ।’ ਇਹ ਬਣਿਆ ਹੈ ਫਾਰਸੀ ‘ਪਾਯਚਾ’ ਤੋਂ। ਫਾਰਸੀ ਵਿਚ ḔਚਾḔ ਪਿਛੇਤਰ ਲਘੂਤਾਵਾਚੀ ਹੈ। ਸੋ ਸ਼ਾਬਦਿਕ ਅਰਥ ਬਣਿਆ, ਛੋਟਾ ਪੈਰ। ਛੋਟੇ ਪੌਂਚਾ ਲਈ ਪੌਂਚੀ ਸ਼ਬਦ ਹੈ। ਇਸਤਰੀਆਂ ਦੀ ਵੀਣੀ ਤੇ ਪਹਿਨਣ ਵਾਲਾ ਪੌਂਚੀ ਨਾਂ ਦਾ ਇੱਕ ਗਹਿਣਾ ਵੀ ਹੁੰਦਾ ਹੈ, Ḕਮੇਲੇ ਜਾਵੇਂਗਾ ਲਿਆਵੀਂ ਪੌਂਚੀ; ਲੈ ਜਾ ਮੇਰਾ ਗੁੱਟ ਮਿਣ ਕੇ।’ ਫਾਰਸੀ ਵਿਚ ਪਾਚਾ ਦਾ ਅਰਥ ਭੇਡ ਦਾ ਪੈਰ ਵੀ ਹੁੰਦਾ ਹੈ।
ਪਦ ਧਾਤੂ ਦਾ ਸਾਮਰਾਜ ਇਰਾਨ ਤੋਂ ਅੱਗੇ ਯੂਰਪ ਤੱਕ ਵੀ ਪਹੁੰਚਿਆ ਹੋਇਆ ਹੈ। ਹਿੰਦ-ਯੂਰਪੀ ਭਾਸ਼ਾਵਾਂ ਵਿਚ ਖਾਸੀ ਗਿਣਤੀ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ḔਫeਦḔ ਮਿਥਿਆ ਗਿਆ ਹੈ ਜਿਸ ਦਾ ਅਰਥ ਹੈ, ਪੈਰ। ਅਵੇਸਤਾ ਵਿਚ ਪੈਰ ਦੇ ਅਰਥਾਂ ਵਿਚ ਪਦ ਅਤੇ ਪਦਹ-ਦੋਵੇਂ ਸ਼ਬਦ ਮਿਲਦੇ ਹਨ। ਇਸ ਤੋਂ ਵਿਕਸਿਤ ਹੋਏ ਕੁਝ ਸ਼ਬਦਾਂ ਦਾ ਅਸੀਂ ਜ਼ਿਕਰ ਕਰ ਆਏ ਹਾਂ। ਅੰਗਰੇਜ਼ੀ ਦਾ ਾਂੋਟ ਸ਼ਬਦ ਇਸ ਦਾ ਸੁਜਾਤੀ ਹੈ। ਇਸ ਸ਼ਬਦ ਦਾ ਅਰਥ ਪੈਰ ਜਿੰਨੀ ਲੰਬਾਈ ਵੀ ਹੈ ਜੋ ਪੰਜਾਬੀ ਵਿਚ ਵੀ ਪ੍ਰਚਲਿਤ ਹੈ। ਇਕ ਫੁੱਟ ਦੇ ਪੈਮਾਨੇ ਨੂੰ ਫੁੱਟਾ ਆਖਦੇ ਹਨ। ਇਸ ਦਾ ਪ੍ਰਾਕ-ਜਰਮੈਨਿਕ ਰੂਪ ਸੀ, ਾਂੋਟ। ਅਨੇਕਾਂ ਜਰਮੈਨਿਕ ਭਾਸ਼ਾਵਾਂ ਵਿਚ ਇਸ ਦੇ ਅਜਿਹੇ ਸੁਜਾਤੀ ਰੂਪ ਲਭਦੇ ਹਨ। ਮਿਸਾਲ ਵਜੋਂ ਡੈਨਿਸ਼ ਫੌਡ, ਡੱਚ ਵੋਅਟ, ਸਵੀਡਸ਼ ਫੌਟ, ਜਰਮਨ ਫੂਜ਼, ਗੌਥਿਕ ਫੋਟਸ ਆਦਿ। ਇਨ੍ਹਾਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਵਿਚ ḔਪḔ ਦੇ ਟਾਕਰੇ ḔਫḔ ਧੁਨੀ ਆਉਂਦੀ ਹੈ। ਗਰੀਕ ਵਿਚ ਟਾਕਰੇ ਦਾ ਸ਼ਬਦ ਹੈ, ਪੋਸ। ਇਸ ਦਾ ਇਕ ਰੂਪ ਪੋਡੋਸ ਵੀ ਹੈ। ਪੈਰ-ਕੜੀ ਲਈ ਅੰਗਰੇਜ਼ੀ ਸ਼ਬਦ ਹੈ, ਫੈਟਰ। ਅੰਗਰੇਜ਼ੀ ਫਿਨeeਰ ਸ਼ਬਦ ਦਾ ਮੁਢਲਾ ਅਰਥ ਸੀ, ਪਿਆਦਾ। ਅੰਗਰੇਜ਼ੀ ਫeੋਨ (ਚਪੜਾਸੀ ਅਤੇ ਫਅੱਨ (ਪਿਆਦਾ) ਇਸੇ ਨਾਲ ਸਬੰਧਤ ਹਨ। ਫਅਜਅਮਅਸ ਦੇ ਰੂਪ ਵਿਚ ਹਿੰਦੀ ਰਾਹੀਂ ਫਾਰਸੀ ਸ਼ਬਦ ਪਾਜਾਮਾ ਅੰਗਰੇਜ਼ੀ ਵਿਚ ਵੀ ਪਹੁੰਚ ਗਿਆ ਹੈ। ਪੰਜਾਬੀਆਂ ਦੇ ਕੁਝ ਹੋਰ ਜਾਣੇ-ਪਛਾਣੇ ਸ਼ਬਦ ਹਨ, ਪੈਡਲ (ਸਾਈਕਲ ਆਦਿ ਦਾ), ਪੋਡੀਅਮ, ਪਾਇਲਟ, ੌਚਟੋਪੁਸ (ਇਕ ਅੱਠ-ਪੈਰਾ ਸਮੁੰਦਰੀ ਜੀਵ), ੰਲਿਲeਪeਦe ਨੂੰ ਫਾਰਸੀ ਵਿਚ ਹਜ਼ਾਰਪਾ ਆਖਦੇ ਹਨ। ਇਹ ਇਕ ਕੀੜਾ ਹੈ ਜਿਸ ਦੇ ਬਹੁਤ ਸਾਰੇ ਪੈਰ ਹੁੰਦੇ ਹਨ। ਤਿਰਪਾਈ ਸ਼ਬਦ ਅੰਗਰੇਜ਼ੀ ਵਿਚ ਠeਅਪੇ ਦੇ ਰੂਪ ਵਿਚ ਚਲੇ ਗਿਆ ਹੈ। ਗਰੀਕ ਦੰਦ ਕਥਾ ਵਿਚ ਇਕ ਰਾਜੇ ਦਾ ਨਾਂ ਸੀ, ਇਡੀਪਸ। ਉਸ ਨੇ ਅਣਜਾਣਪੁਣੇ ਵਿਚ ਆਪਣੇ ਪਿਉ ਦਾ ਕਤਲ ਕਰ ਦਿੱਤਾ ਤੇ ਪਿੱਛੋਂ ਆਪਣੀ ਮਾਂ ਨਾਲ ਵਿਆਹ ਕਰ ਲਿਆ। ਇਸ ਦਾ ਇਹ ਨਾਂ ਇਸ ਲਈ ਪਿਆ ਸੀ ਕਿ ਉਸ ਦੇ ਪੈਰ ਸੁੱਜੇ ਹੋਏ ਸਨ। ੌeਦਪੁਸ=eਦeਮਅ (ਸੋਜਾ)+ਫੁਸ (ਪੈਰ)।
ਪ੍ਰਸਿੱਧ ਅੰਗਰੇਜ਼ੀ ਨਿਰੁਕਤਕਾਰ ਅਨਾਤੋਲੀ ਲਿਬਰਮੈਨ ਨੇ ਇਨ੍ਹਾਂ ਸ਼ਬਦਾਂ ਦੇ ਮੁਢ ਬਾਰੇ ਮਹੱਤਵਪੂਰਨ ਗੱਲ ਕਹੀ ਹੈ। ਉਸ ਅਨੁਸਾਰ ਅਜਿਹੇ ਸ਼ਬਦ ‘ਪਡ ਪਡ’, ‘ਪਦ ਪਦ’ ਜਿਹੀ ਧੁਨੀ ਤੋਂ ਵਿਕਸਿਤ ਹੋਏ ਹੋ ਸਕਦੇ ਹਨ ਜੋ ਜ਼ਮੀਨ ‘ਤੇ ਪੈਰ, ਖਾਸ ਤੌਰ ‘ਤੇ ਜਾਨਵਰਾਂ ਦੇ ਖੁਰ ਮਾਰਨ ਨਾਲ ਪੈਦਾ ਹੁੰਦੀ ਹੈ। ਅੰਗਰੇਜ਼ੀ ਪੈਡ (ਫਅਦ) ਦਾ ਇਕ ਮਤਲਬ ਸੜਕ ਹੁੰਦਾ ਹੈ ਅਰਥਾਤ ਜਿਸ ‘ਤੇ ਪੈਰਾਂ ਦੀ ਪਡ ਪਡ ਹੁੰਦੀ ਹੈ। ਅੰਗਰੇਜ਼ੀ ਫਅਟਹ ਅਤੇ ਸੰਸਕ੍ਰਿਤ ਵਲੋਂ ਪਥ, ਪੰਧ ਸ਼ਬਦ ਵੀ ਇਥੇ ਥਾਂ ਸਿਰ ਹਨ।