ਮੋਦੀ ਰੰਗ ਦਾ ਪੱਤਾ ਕਹਿੰਦੇ ਭਾਜਪਾ ਦਾ, ਹੁਣ ਵੱਖਰਾ ਰੰਗ ਦਿਖਲਾ ਦਿੱਤਾ।
ਵੋਟਾਂ ਖਾਤਰ ਜੁ ਨੋਟਾਂ ਦੀ ਖੇਡ ਖੇਡੀ, ਸਾਰਾ ਮੁਲਕ ਹੀ ਲਾਈਨਾਂ ‘ਚ ਲਾ ਦਿੱਤਾ।
ਕਾਲੇ ਧਨ ਨੇ ਲੋਕਾਂ ਦੀ ਮਿੱਝ ਕੱਢੀ, ਹੁਣ ਮੋਦੀ ਨੇ ਦਿਨੇ ਤਾਰੇ ਦਿਖਾ ਛੱਡੇ।
ਕੇਹੀ ਵਗੀ ਏ ਹਵਾ ਇਹ ਕੁਝ ਦਿਨ ਤੋਂ, ਲੋਕੀ ਵੱਢ ਕੇ ਸੁੱਕਣੇ ਪਾ ਛੱਡੇ।
ਉਪਰੋਂ ਆਖਦਾ ਕਰੋ ਕੁਝ ਸਬਰ ਲੋਕੋ, ਥੋਡੇ ਖਾਤਰ ਹੀ ਜਫਰ ਪਏ ਜਾਲਦੇ ਆਂ।
ਮੇਰਾ ਘਰ ਨਾ ਬਾਰ, ਨਾ ਬਾਲ ਕੋਈ, ਥੋਡੀ ਖਾਤਰ ਹੀ ਸਿਆਸਤਾਂ ਪਾਲਦੇ ਆਂ।