ਟਰੰਪ ਕਿਵੇਂ ਜਿੱਤਿਆ ਰਾਸ਼ਟਰਪਤੀ ਚੋਣ

ਵਾਸ਼ਿੰਗਟਨ: ਟਰੰਪ ਦੀ ਜਿੱਤ ਦਾ ਮੁੱਖ ਕਾਰਨ ਉਸ ਨੂੰ ਮੂਲ ਅਮਰੀਕੀ ਗੋਰਿਆਂ ਵੱਲੋਂ ਮਿਲਿਆ ਭਾਰੀ ਸਮਰਥਨ ਮੰਨਿਆ ਜਾ ਰਿਹਾ ਹੈ। ਟਰੰਪ ਵੱਲੋਂ ਮੂਲ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਨੌਕਰੀਆਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਬਚਾਉਣ ਦੇ ਐਲਾਨ ਨੇ ਉਸ ਦੀ ਜਿੱਤ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਚੋਣ ਮੈਨੀਫੈਸਟੋ ਵਿਚ ਵੱਧ ਤੋਂ ਵੱਧ ਨੌਕਰੀਆਂ ਸਿਰਜਣ ਦਾ ਕੀਤਾ ਗਿਆ ਵਾਅਦਾ ਵੀ ਉਸ ਦੀ ਜਿੱਤ ਲਈ ਲਾਹੇਵੰਦ ਸਾਬਤ ਹੋਇਆ। ਦੂਜੇ ਪਾਸੇ ਡੈਮੋਕਰੈਟਿਕ ਪਾਰਟੀ ਦੀਆਂ ਉਦਾਰਵਾਦੀ ਨੀਤੀਆਂ ਦੇ ਫੇਲ੍ਹ ਹੋਣ ਦੇ ਸਿੱਟੇ ਵਜੋਂ ਅਮਰੀਕੀ ਅਰਥਵਿਵਸਥਾ ਵਿਚ ਆਏ ਨਿਘਾਰ ਅਤੇ ਇਸ ਤੋਂ ਉਪਜੇ ਸੱਤਾ ਵਿਰੋਧੀ ਮਾਹੌਲ ਨੇ ਹਿਲੇਰੀ ਕਲਿੰਟਨ ਨੂੰ ਚਿੱਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹਿਲੇਰੀ ਕਲਿੰਟਨ ਵੱਲੋਂ ਵਿਦੇਸ਼ ਮੰਤਰੀ ਦੇ ਕਾਰਜਕਾਲ ਸਮੇਂ ਈ-ਮੇਲਾਂ ਦੇ ਦੁਰਉਪਯੋਗ ਸਬੰਧੀ ਹੋਏ ਖੁਲਾਸੇ ਨੇ ਵੀ ਉਸ ਦੀ ਭਰੋਸੇਯੋਗਤਾ ਨੂੰ ਢਾਹ ਲਾਈ।
ਇਸ ਚੋਣ ਦੇ ਕਈ ਹੋਰ ਮਹੱਤਵਪੂਰਨ ਪਹਿਲੂ ਵੀ ਪਹਿਲੀ ਵਾਰ ਸਾਹਮਣੇ ਆਏ ਹਨ। ਦੋਵਾਂ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਨੀਤੀਆਂ ਉਪਰ ਚਰਚਾ ਕਰਨ ਦੀ ਬਜਾਏ ਇਕ ਦੂਜੇ ਪ੍ਰਤੀ ਦੋਸ਼ਾਂ-ਪ੍ਰਤੀਦੋਸ਼ਾਂ ਦਾ ਸਿਲਸਿਲਾ ਭਾਰੂ ਰਿਹਾ। ਇਸ ਚੋਣ ਨੇ ਅਮਰੀਕੀ ਮੀਡੀਆ ਦੀ ਨਿਰਪੱਖਤਾ ਉਤੇ ਸਵਾਲ ਖੜ੍ਹੇ ਕਰਨ ਤੋਂ ਇਲਾਵਾ ਚੋਣ ਸਰਵੇਖਣਾਂ ਦੀ ਅਸਲੀਅਤ ਦਾ ਪਰਦਾਫਾਸ਼ ਕਰ ਦਿੱਤਾ ਹੈ। ਟਰੰਪ ਨੇ ਗਿਣੇ ਵੋਟਾਂ ਵਿਚੋਂ 48æ5 ਫੀਸਦੀ ਹਾਸਲ ਕੀਤੇ ਜਦੋਂਕਿ ਹਿਲੇਰੀ ਨੇ 47 ਪ੍ਰਤੀਸ਼ਤ ਵੋਟ ਹਾਸਲ ਕੀਤੇ ਹਨ। ਟਰੰਪ ਨੇ 23 ਰਾਜਾਂ ਵਿਚ ਜਿੱਤ ਦਾ ਝੰਡਾ ਲਹਿਰਾਇਆ ਜਦੋਂਕਿ ਹਿਲੇਰੀ ਨੇ 17 ਰਾਜਾਂ ਵਿਚ ਹੀ ਜਿੱਤ ਹਾਸਲ ਕੀਤੀ। 162 ਸਾਲ ਪੁਰਾਣੀ ਰਿਪਬਲੀਕਨ ਪਾਰਟੀ ਦੀ ਰਵਾਇਤ ਦੇ ਉਲਟ 70 ਸਾਲਾ ਰੀਅਲ ਅਸਟੇਟ ਕਾਰੋਬਾਰੀ ਨੇ ਸਥਾਪਤੀ ਵਿਰੋਧੀ ਔਸਤ ਅਮਰੀਕੀਆਂ ਦੇ ਭਰਮ ਟੁੱਟਣ ਦੀ ਨਬਜ਼ ਫੜੀ ਅਤੇ ਇਸ ਨੂੰ ਪਰਵਾਸੀ ਵਿਰੋਧੀ ਅਨੈਤਿਕ ਸ਼ਬਦ ਅਲੰਕਾਰ ਵਿਚ ਤਬਦੀਲ ਕਰ ਦਿੱਤਾ।
_____________________________________
ਵਿਵਾਦਾਂ ਨਾਲ ਟਰੰਪ ਦਾ ਰਿਸ਼ਤਾ
ਵਾਸ਼ਿੰਗਟਨ: ਅਮਰੀਕਾ ਦੇ 45ਵੇਂ ਰਾਸ਼ਟਰਪਤੀ ਟਰੰਪ ‘ਤੇ ਹਮੇਸ਼ਾ ਅਯਾਸ਼ੀ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਕਰ ਕੇ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਲਿਸਟ ਲੰਬੀ ਹੈ। 1970 ਤੋਂ ਲੈ ਕੇ 2005 ਤੱਕ ਟਰੰਪ ਦੇ ਵਿਵਾਦ ਖਾਸ ਕਰ ਕੇ ਔਰਤਾਂ ਨਾਲ ਹੀ ਜੁੜੇ ਹਨ। 1990 ਵਿਚ ਜਿਲ ਹਾਰਥ ਨਾਮ ਦੀ ਔਰਤ ਨੇ ਟਰੰਪ ‘ਤੇ ਬੱਤਮੀਜ਼ੀ ਦੇ ਇਲਜ਼ਾਮ ਲਾਏ ਸਨ। ਟਰੰਪ ਦੀ ਐਕਸ ਪਤਨੀ ਈਵਾਨਾ ਟਰੰਪ ਉਨ੍ਹਾਂ ‘ਤੇ ਰੇਪ ਦਾ ਇਲਜ਼ਾਮ ਲਾ ਚੁੱਕੀ ਹੈ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣੀ ਕਹਾਣੀ ਬਦਲ ਲਈ ਸੀ। ਬਿਊਟੀ ਕੁਈਨ ਟੈਗਰ ਨੇ ਟਰੰਪ ‘ਤੇ ਜ਼ਬਰਦਸਤੀ ਬੁੱਲ੍ਹਾਂ ਨੂੰ ਚੁੰਮਣ ਦਾ ਇਲਜ਼ਾਮ ਲਾਇਆ ਸੀ। 1970 ਵਿਚ ਵੀ ਦੋ ਮਹਿਲਾਵਾਂ ਨੇ ਟਰੰਪ ‘ਤੇ ਇਲਜ਼ਾਮ ਲਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਫਲਾਈਟ ਦੌਰਾਨ ਟਰੰਪ ਨੇ ਜ਼ਬਰਦਸਤੀ ਉਨ੍ਹਾਂ ਦੇ ਕੱਪੜਿਆਂ ਵਿਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਇਕ ਵਾਰ ਇਕ ਅਖਬਾਰ ਦੀ ਰਿਪੋਰਟਰ ਨਾਲ ਵੀ ਬਦਸਲੂਕੀ ਕੀਤੀ ਸੀ।
___________________________________
ਰਾਸ਼ਟਰਪਤੀ ਦੀ ਚੋਣ ‘ਚ ਸਿਰਜੇ ਗਏ ਇਤਿਹਾਸ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਕਈ ਇਤਿਹਾਸ ਰਚੇ ਗਏ। ਰਾਸ਼ਟਰਪਤੀ ਲਈ ਹੋਈ ਚੋਣ ਵਿਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। 70 ਸਾਲਾ ਟਰੰਪ ਇਸ ਅਹਿਮ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਅਮਰੀਕਾ ਦੀ ਪਹਿਲੀ ਅਜਿਹੀ ਸ਼ਖ਼ਸੀਅਤ ਹਨ ਜਿਸ ਨੇ ਇਸ ਤੋਂ ਪਹਿਲਾਂ ਨਾ ਕਦੇ ਕੋਈ ਸਿਆਸੀ ਚੋਣ ਲੜੀ ਹੈ ਅਤੇ ਨਾ ਹੀ ਕਿਸੇ ਸਿਆਸੀ ਅਹੁਦੇ ‘ਤੇ ਰਹੇ ਹਨ। ਦੂਜੇ ਪਾਸੇ ਅਮਰੀਕਾ ਦੇ 240 ਸਾਲ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਸੁਪਨਾ ਦੇਖਣ ਵਾਲੀ ਹਿਲੇਰੀ ਕਲਿੰਟਨ ਨੂੰ ਕਾਂਟੇ ਦੀ ਟੱਕਰ ਵਾਲੇ ਇਸ ਮੁਕਾਬਲੇ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਚੋਣ ਪ੍ਰਕਿਰਿਆ ਦੇ ਆਰੰਭ ਤੋਂ ਲੈ ਕੇ ਅੰਤਿਮ ਪੜਾਅ ਤੱਕ ਮੀਡੀਆ ਅਤੇ ਸਿਆਸੀ ਪੰਡਿਤ ਹਿਲੇਰੀ ਕਲਿੰਟਨ ਦੀ ਜਿੱਤ ਦੀਆਂ ਕਿਆਸ-ਅਰਾਈਆਂ ਲਾਉਂਦੇ ਆ ਰਹੇ ਸਨ। ਆਖਰੀ ਚੋਣ ਨਤੀਜਿਆਂ ਵਿਚ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਾਲੇ ਚੁਣਾਵੀ ਮੰਡਲ ਦੀਆਂ 538 ਵੋਟਾਂ ਵਿਚੋਂ 278 ਦੀ ਹਮਾਇਤ ਨਾਲ ਹਿਲੇਰੀ ਕਲਿੰਟਨ ਨੂੰ ਪਛਾੜ ਦਿੱਤਾ।
__________________________________
ਟਰੰਪ ਦਾ ਵ੍ਹਾਈਟ ਹਾਊਸ ਤੱਕ ਦਾ ਸਫਰ
ਵਾਸ਼ਿੰਗਟਨ: ਡੋਨਲਡ ਜਾਨ ਟਰੰਪ ਉਹ ਸ਼ਖਸ ਹਨ ਜੋ ਦੇਸ਼-ਦੁਨੀਆਂ ਦੇ ਸਾਰੇ ਵਿਵਾਦਾਂ ਨਾਲ ਉਲਝਦਿਆਂ ਵ੍ਹਾਈਟ ਹਾਊਸ ਦੇ ਉਮੀਦਵਾਰ ਬਣੇ ਅਤੇ ਅੱਜ ਜਿੱਤ ਵੀ ਗਏ। ਟਰੰਪ ਦੇ ਪਿਤਾ ਜਰਮਨੀ ਅਤੇ ਮਾਂ ਸਕਾਟਲੈਂਡ ਤੋਂ ਹੈ ਅਤੇ ਟਰੰਪ ਨੇ ਤਿੰਨ ਵਿਆਹ ਕੀਤੇ ਹਨ। ਸਕੂਲ ਦੀ ਪੜ੍ਹਾਈ ਦੌਰਾਨ ਉਹ ਕਾਫੀ ਸ਼ਰਾਰਤੀ ਸਨ, ਇਸ ਕਾਰਨ ਉਨ੍ਹਾਂ ਨੂੰ 13 ਸਾਲਾਂ ਦੀ ਉਮਰੇ ਮਿਲਟਰੀ ਅਕਾਦਮੀ ਭੇਜ ਦਿੱਤਾ ਗਿਆ। ਉਹ ਵਹਾਟਰਨ ਸਕੂਲ ਆਫ ਫਾਈਨਾਂਸ ਐਂਡ ਕਮਰਸ ਤੋਂ ਗਰੈਜੂਏਟ ਹਨ। ਉਨ੍ਹਾਂ ਨੇ ਸਾਲ 1968 ‘ਚ ਇਕਨਾਮਿਕਸ ਨਾਲ ਬੈਚਲਰ ਆਫ ਸਾਇੰਸ ‘ਚ ਡਿਗਰੀ ਲਈ। ਉਹ ਸਾਲ 1985 ਤੋਂ 2016 ਦੌਰਾਨ ਅਮਰੀਕਾ ਦੇ ਸਟਾਕ ਮਾਰਕੀਟ ਅਤੇ ਰੀਅਲ ਅਸਟੇਟ ਦੇ ਸੰਦਰਭ ‘ਚ ਇਕ ਆਮ ਉਦਮੀ ਰਹੇ ਹਨ। ਟਰੰਪ ਨਿੱਜੀ ਪੱਧਰ ਉਤੇ ਭਾਵੇਂ ਹੀ ਦਿਵਾਲੀਆ ਨਾ ਹੋਏ ਹੋਣ, ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕਈ ਫਾਰਮ ਵਰਗੇ ਹੋਟਲ ਅਤੇ ਕਸੀਨੋ ਦਿਵਾਲੀਆ ਹੋ ਗਏ। ਉਹ ਕਈ ਗੋਲਫ ਕੋਰਸ, ਯੂਨੀਵਰਸਿਟੀ ਚਲਾਉਣ ਦੇ ਨਾਲ-ਨਾਲ ਮਿਸ ਯੂæਐਸ਼ਏæ, ਮਿਸ ਯੂਨੀਵਰਸ ਵਰਗੇ ਮੁਕਾਬਲਿਆਂ ‘ਚ ਹਿੱਸੇਦਾਰੀ ਰੱਖਦੇ ਹਨ।